Thursday, June 28, 2018

ਕੈਨੇਡਾ ਵਿਚ 'ਪੰਜਾਬੀ ਨੌਜਵਾਨਾਂ' ਵੱਲੋਂ ਹਿੰਸਾ ਅਤੇ ਇਸ ਦੇ ਪ੍ਰਤੀਕਰਮ ਦੀ ਪੜਚੋਲ


ਬੜੀ ਵੇਰ ਘਟਨਾਵਾਂ ਦੀ ਉਡਾਈ ਗਰਦ ਸਾਨੂੰ ਉਸਦੇ ਕਾਰਨਾਂ ਤੱਕ ਨਹੀਂ ਪਹੁੰਚਣ ਦਿੰਦੀ। ਅਸੀਂ ਜੜ੍ਹ ਤੱਕ ਪਹੁੰਚਣ ਦੀ ਬਜਾਏ ਘਟਨਾ ਉੱਤੇ ਹੀ ਐਨਾ ਕੇਂਦਰਿਤ ਹੋ ਜਾਂਦੇ ਹਾਂ ਕਿ ਅਸਲ ਕਾਰਨ ਸਮਝ ਨਹੀਂ ਪੈਂਦੇ। ਘਟਨਾਵਾਂ ਭਾਵੇਂ ਨਿੱਜੀ ਬੰਦਿਆਂ ਅਤੇ ਨਿੱਜੀ ਮਸਲਿਆਂ ਤੱਕ ਸੀਮਤ ਲਗਦੀਆਂ ਹਨ ਪਰ ਕਈ ਵੇਰ ਇਸਨੂੰ ਡੂੰਘਾਈ ਨਾਲ਼ ਸਮਝਣ ਲਈ ਕੌਮ ਦੀ ਸਮੂਹਿਕ ਦਸ਼ਾ ਦਾ ਅਧਿਐਨ ਕਰਨਾ ਜ਼ਰੂਰੀ ਹੈ।

ਅਫ਼ਰੀਕਨ ਲੋਕਾਂ ਨੇ ਬਹੁਤ ਭੈੜੀ ਗ਼ੁਲਾਮੀ ਹੰਢਾਈ ਹੈ, ਇਸਦਾ ਅਸਰ ਉਨ੍ਹਾਂ ਦੀ ਮਾਨਸਿਕਤਾ ਉੱਤੇ ਅੱਜ ਤੱਕ ਹੈ। ਦੂਜਾ ਸਰਕਾਰਾਂ ਨੇ ਮਿੱਥ ਕੇ ਉਨ੍ਹਾਂ ਵਿੱਚ ਨਸ਼ੇ ਦਾ ਪਸਾਰਾ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਨੌਜਵਾਨ ਆਪਣੇ ਹੱਕਾਂ, ਭਵਿੱਖ ਅਤੇ ਆਲ਼ੇ-ਦੁਆਲ਼ੇ ਵਾਰੇ ਫ਼ਿਕਰ ਕਰਨਯੋਗ ਨਾ ਰਹਿਣ।

ਅਗਰ ਆਪਾਂ ਕਿਸੇ ਅਫ਼ਰੀਕਨ ਨਾਲ਼ ਥੋੜ੍ਹੀ ਭਾਰੂ (aggressive) ਹੋ ਕੇ ਗੱਲ ਕਰੀਏ ਤਾਂ ਉਹ ਅਚਾਨਕ ਆਪਣੇ ਬਚਾਅ 'ਚ ਆ ਜਾਂਦੇ ਹਨ ਅਤੇ ਲੜਨ ਲਈ ਤਿਆਰ ਰਹਿੰਦੇ ਹਨ। ਲੜਾਈ ਦਾ ਕਾਰਨ ਭਾਵੇਂ ਸਮੇਂ ਜਾਂ ਹਾਲਤ ਨਾਲ਼ ਕੋਈ ਹੋਰ ਬਣੇ ਪਰ ਐਨੇ ਸਾਲ਼ਾ ਦੀ ਗ਼ੁਲਾਮੀ ਅਤੇ ਮਿੱਥ ਕੇ ਹੋਏ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਜੋ ਉਸਦੀ ਮਾਨਸਿਕਤਾ ਉੱਤੇ ਅਸਰ ਹੋਇਆ ਹੈ, ਉਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਕੱਲ੍ਹ ਮੈਂ ਪੰਜਾਬ ਦੇ ਨੌਜਵਾਨਾਂ ਦੀ ਮਾਨਸਿਕ ਦਸ਼ਾ ਦੀ ਗੱਲ ਕੀਤੀ ਤਾਂ ਲੋਕਾਂ ਇਸਦਾ ਮਜ਼ਾਕ ਬਣਾ ਲਿਆ, ਖ਼ੈਰ ਮੈਨੂੰ ਪੂਰੀ ਆਸ ਸੀ ਕਿ ਇਹ ਗੱਲ ਇੰਨੀ ਕੁ ਹੀ ਸਮਝ ਆਵੇਗੀ। ਜੇ ਸਾਡੇ ਲੋਕ ਐਨਾ ਸਮਝਦੇ ਹੁੰਦੇ ਤਾਂ ਮੌਜੂਦਾ ਹਲਾਤਾਂ ਪ੍ਰਤੀ ਅੱਜ ਸਾਡਾ ਸੰਵਾਦ ਅਤੇ ਰਵੱਈਆ ਹੋਰ ਕਿਸਮ ਦਾ ਹੁੰਦਾ।

ਕੈਨੇਡਾ ਵਿੱਚ ਬਹੁਗਿਣਤੀ ਪੰਜਾਬੀ ਵਿਦਿਆਰਥੀ ਸਿੱਖ ਘਰਾਂ 'ਚੋਂ ਆਉਂਦੇ ਹਨ। ਇਹ ਸਭ ਚੁਰਾਸੀ ਤੋਂ ਅਤੇ ਖਾੜਕੂ ਲਹਿਰ ਤੋਂ ਬਾਅਦ ਜਨਮੇ ਹਨ। ਇਸ ਲਹਿਰ ਤੋਂ ਬਾਅਦ ਜੋ ਸਰਕਾਰਾਂ ਨੇ ਮਿੱਥ ਕੇ ਵਿੱਦਿਆ ਅਤੇ ਮੀਡੀਏ ਰਾਹੀਂ ਪੰਜਾਬ ਦਾ ਮਾਹੌਲ ਸਿਰਜਿਆ, ਜਿਸਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੱਕਾਂ, ਭਵਿੱਖ ਅਤੇ ਇਤਿਹਾਸਕ ਨਾਇਕਾਂ ਤੋਂ ਦੂਰ ਕਰਕੇ ਨਵੇਂ ਕਿਸਮ ਦੇ ਝੂਠੇ ਨਾਇਕ ਸਿਰਜਣਾ ਸੀ। ਜਿਸ ਨਾਲ਼ ਕਿ ਨੌਜਵਾਨ ਨਿੱਜੀ ਐਸ਼ਪ੍ਰਸਤੀ ਵੱਲ ਧੱਕੇ ਜਾਣ ਅਤੇ ਸਰਕਾਰਾਂ ਦੇ ਚੱਲ ਰਹੇ ਝੂਠੇ-ਪੱਕੇ ਏਜੰਡੇ ਜਾਂ ਮਿਸ਼ਨ ਨੂੰ ਚੁਨੌਤੀ ਨਾ ਦੇਣ। ਇਹ ਨੌਜਵਾਨ ਉਸੇ ਮਾਹੌਲ ਦੀ ਪੈਦਾਇਸ਼ ਅਤੇ ਸ਼ਿਕਾਰ ਹਨ। ਹੋਰ ਮਾਨਸਿਕ ਪ੍ਰਭਾਵ ਤੋਂ ਇਹ ਮਤਲਬ ਨਹੀਂ ਕਿ ਨੌਜਵਾਨ ਪਾਗਲ ਹਨ।

ਇਸ ਤਰ੍ਹਾਂ ਦੀਆਂ ਟਿੱਚਰਾਂ ਕਰਨ ਵਾਲ਼ੇ ਸ਼ਾਇਦ ਭੁੱਲਦੇ ਹਨ ਕਿ ਇਨ੍ਹਾਂ ਦੀ ਮਾਨਸਿਕਤਾ ਵੀ ਪ੍ਰਭਾਵਿਤ ਹੈ। ਕਿਉਂਕਿ ਮੌਜੂਦਾ ਗੀਤ ਸੰਗੀਤ ਅਤੇ ਨਸ਼ਿਆਂ ਦੀ ਤਰਜ਼ ਉੱਤੇ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਰੋਲਣ ਦਾ ਕਾਰਜ ਤੀਬਰਤਾ ਨਾਲ਼ ਦੋ ਦਹਾਕੇ ਪਹਿਲੋਂ ਹੀ ਸ਼ੁਰੂ ਹੋਇਆ, ਇਸ ਕਰਕੇ ਪਹਿਲੋਂ ਜੰਮੇ ਜਾਂ ਜਿਨ੍ਹਾਂ ਚੁਰਾਸੀ ਜਾਂ ਖਾੜਕੂ ਲਹਿਰ ਵੇਖੀ, ਉਨ੍ਹਾਂ ਉੱਤੇ ਮਾਨਸਿਕ ਅਸਰ ਹੋਰ ਕਿਸਮ ਦੇ ਹਨ, ਸੰਤਾਲ਼ੀ ਦੀ ਵੰਡ ਵੇਖਣ ਵਾਲਿਆਂ ਉੱਤੇ ਹੋਰ ਕਿਸਮ ਦੇ ਹੋਣਗੇ। ਕੋਈ ਵੀ ਵੱਡੀ ਘਟਨਾ ਵੱਖ-ਵੱਖ ਕੌਮਾਂ ਉੱਤੇ ਵੱਖ-ਵੱਖ ਕਿਸਮ ਦਾ ਪ੍ਰਭਾਵ ਛੱਡਦੀ ਹੈ।

ਸਮੂਹਿਕ ਰੂਪ ਵਿੱਚ ਸਾਡੀ ਕੌਮ ਸਾਰੀ ਦੁਨੀਆ ਵਿੱਚ ਇੱਕ ਡਰ ਵਿੱਚ ਜਿਉਂ ਰਹੀ ਹੈ। ਸਾਨੂੰ ਪੈਰ ਪੈਰ ਉੱਤੇ ਆਪਣੀ ਚੰਗਿਆਈ ਸਾਬਤ ਕਰਨ ਦਾ ਭੁਸ ਪੈ ਗਿਆ ਹੈ ਕਿਉਂਕਿ ਅਸੀਂ ਅੰਦਰੋਂ ਡਰੇ (insecure) ਹਾਂ। ਕਿਤੇ ਕੋਈ ਘਟਨਾ ਹੋਵੇ, ਸਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਜੇ ਅਸੀਂ ਇਸਦੀ ਨਿੰਦਿਆ ਨਾ ਕੀਤੀ ਤਾਂ ਖੌਰੇ ਸਾਨੂੰ ਕੋਈ ਦੋਸ਼ੀ ਨਾ ਕਰਾਰ ਦੇ ਦੇਵੇ। ਭਾਰਤ ਬੈਠਿਆਂ ਨੂੰ ਡਰ ਹੁੰਦਾ ਸਾਨੂੰ ਦੇਸ਼-ਵਿਰੋਧੀ ਨਾ ਆਖ ਦੇਣ ਅਤੇ ਬਾਹਰ ਬੈਠਿਆਂ ਨੂੰ ਹੁੰਦਾ ਕਿ ਸਾਨੂੰ ਕਿਤੋਂ ਇੱਥੋਂ ਕੱਢ ਨਾ ਦੇਣ।

ਗ਼ੁਲਾਮੀ ਨੇ ਸਾਨੂੰ ਲੇਲੜੀਆਂ ਕੱਢਣ ਵਾਲ਼ੀ ਕੌਮ ਬਣਾ ਦਿੱਤੀ ਹੈ ਜਿਸਨੂੰ ਰੋਜ਼ ਹਰ ਘਟਨਾ ਉੱਤੇ ਆਪਣੀ ਨਾ-ਸਮੂਲੀਅਤ ਅਤੇ ਚੰਗੇਪਣ ਦਾ ਸਪਸ਼ਟੀਕਰਨ ਦੇਣਾ ਪੈਂਦਾ ਹੈ ਅਤੇ ਪੈਰ ਪੈਰ ਉੱਤੇ ਸਮਝੌਤਾ ਕਰਨਾ ਪੈਂਦਾ ਹੈ। ਕੈਨੇਡਾ ਵਿੱਚ ਹੋਈ ਨੌਜਵਾਨਾਂ ਦੀ ਹਿੰਸਾ ਤੋਂ ਬਾਅਦ ਕੌਮ ਦਾ ਪ੍ਰਤੀਕਰਮ ਇਹੋ ਡਰ ਹੈ। ਆਪਣੇ ਆਪ ਨੂੰ ਕੈਨੇਡੀਅਨ ਹੋਣ ਦਾ ਭਰਮ ਪਾਲ਼ੀ ਬੈਠੇ ਵੀ ਅਸਲ ਵਿੱਚ ਆਜ਼ਾਦ ਨਹੀਂ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਨ੍ਹਾਂ ਨੌਜਵਾਨਾਂ ਕਰਕੇ ਗੋਰੇ ਸਾਨੂੰ ਗੁੰਡੇ-ਬਦਮਾਸ਼ ਨਾ ਸਮਝ ਲੈਣ, ਸਾਨੂੰ ਕੈਨੇਡਾ ਤੋਂ ਕੱਢ ਨਾ ਦੇਣ। ਓਥੇ ਹਿੰਦੂ ਅਤੇ ਇੱਥੇ ਗੋਰੇ, ਅਸੀਂ ਸਭ ਕੁਝ ਦੂਜਿਆਂ ਨੂੰ ਸਾਬਤ ਕਰਨ ਨੂੰ ਫਿਰਦੇ ਹਾਂ, ਸਾਡਾ ਆਤਮ-ਵਿਸ਼ਵਾਸ ਅਤੇ ਸਵੈਮਾਣ ਦੂਜਿਆਂ ਕੋਲ਼ ਗਹਿਣੇ ਹੈ।

ਰੋਜ਼ ਕਿੰਨੀਆਂ ਲੜਾਈਆਂ ਹੁੰਦੀਆਂ ਹਨ, ਕਿੰਨੇ ਗੈਂਗ ਅਤੇ ਹਥਿਆਰ ਫੜੇ ਜਾਂਦੇ ਹਨ, ਕੀ ਕਦੇ ਗੋਰੇ ਜਾਂ ਹਿੰਦੂ ਜਾਂ ਹੋਰ ਸਾਡੇ ਵਾਂਗ insecure ਮਹਿਸੂਸ ਕਰਦੇ ਹਨ? ਉਨ੍ਹਾਂ ਨੂੰ ਕਦੇ ਸਪਸ਼ਟੀਕਰਨ ਨਹੀਂ ਦੇਣਾ ਪੈਂਦਾ ਪਰ ਅਸੀਂ ਜਦ ਤੱਕ ਸਪਸ਼ਟੀਕਰਨ ਨਾ ਦੇਇਏ, ਉਦੋਂ ਤੱਕ ਇੱਕ ਤਰ੍ਹਾਂ ਨਾਲ਼ ਦੋਸ਼ੀ ਮਹਿਸੂਸ ਕਰਦੇ ਹਾਂ। ਕਿਸੇ ਬੁਰੀ ਘਟਨਾ ਨੂੰ ਨਿੰਦਣਾ ਗ਼ਲਤ ਨਹੀਂ ਪਰ ਸਾਡੇ ਬਿਆਨ ਘਟਨਾ ਨੂੰ ਨਿੰਦਣ ਲਈ ਘੱਟ ਅਤੇ ਆਪਣੇ ਡਰ 'ਚੋਂ ਜ਼ਿਆਦਾ ਨਿਕਲਦੇ ਹਨ।

ਆਧੁਨਿਕ ਸਮਾਜ ਵਿੱਚ, ਜਿੱਥੇ ਸੱਭੋ ਕੁਝ ਤਟ ਫਟ ਹੁੰਦਾ ਹੈ, ਅਸੀਂ ਹਰ ਮਸਲੇ ਨੂੰ ਸਮਝਣ, ਉਸਦੇ ਉੱਤੇ ਰਾਏ ਬਣਾਉਣ ਅਤੇ ਉਸਦੇ ਹੱਲ ਲੱਭਣ ਵਿੱਚ ਵੀ 'ਤਟ ਫਟ' ਕਰਦੇ ਹਾਂ। ‘Black and white’ ਦੀ ਮਾਨਸਿਕਤਾ, ਜਿਸਤੋਂ ਭਾਵ ਕਿ ਚੀਜ਼ ਸਿਰਫ਼ ਗ਼ਲਤ ਜਾਂ ਸਹੀ ਹੀ ਹੈ, ਇਸਤੋਂ ਬਿਨ੍ਹਾਂ ਤੀਜਾ ਜਾਂ ਚੌਥਾ ਪੱਖ ਨਹੀਂ ਹੋ ਸਕਦਾ, ਸਾਡੇ ਉੱਤੇ ਭਾਰੂ ਹੈ। ਅਸੀਂ ਘਟਨਾਵਾਂ ਨੂੰ ਡੂੰਘਾ ਉੱਤਰ ਘੋਖਣਾ ਨਹੀਂ ਚਾਹੁੰਦੇ। ਜਦ ਤੱਕ ਸਮੱਸਿਆ ਦੇ ਕਾਰਨ ਸਪਸ਼ਟ ਨਹੀਂ ਹੁੰਦੇ, ਹੱਲ ਕਦੇ ਨਹੀਂ ਹੋਵੇਗਾ ਅਤੇ ਮੌਜੂਦਾ ਹਲਾਤਾਂ ਵਿੱਚ ਸਾਨੂੰ ਭਰਮ ਹੈ ਕਿ ਅਸੀਂ ਕਾਰਨ ਸਮਝਦੇ ਹਾਂ।

ਕੈਨੇਡਾ ਵਿੱਚ ਪੰਜਾਬੋਂ ਆਏ ਨੌਜਵਾਨਾਂ ਦੀ ਹਿੰਸਾ ਅਤੇ ਹਲਾਤਾਂ ਨੂੰ ਅਸੀਂ ਪੰਜਾਬ ਨਾਲ਼ੋਂ ਵੱਖ ਕਰਕੇ ਨਹੀਂ ਸਮਝ ਸਕਦੇ। ਇਸਦੇ ਲਈ ਸੰਤਾਲ਼ੀ ਵੀ ਸਮਝਣੀ ਪਵੇਗੀ, ਚੁਰਾਸੀ ਵੀ ਸਮਝਣੀ ਪਵੇਗੀ ਅਤੇ ਮੌਜੂਦਾ ਹਾਲਤ ਵੀ। ਜੇ ਇਸਨੂੰ ਅਣਗੌਲ਼ੇ ਕਰਾਂਗੇ ਤਾਂ ਕਦੇ ਨਹੀਂ ਸਮਝਾਂਗੇ ਕਿ ਪੌਣੀ ਦੋ ਸਦੀਆਂ ਤੋਂ ਗੁਲਾਮੀਂ ਹੰਢਾਈ ਆ ਰਹੀ ਕੌਮ ਅੱਜ ਕੀ ਹੈ ਅਤੇ ਕਿਉਂ ਹੈ। ਅਫ਼ਸੋਸ ਸਾਨੂੰ ਹਾਲੇ ਚੁਰਾਸੀ ਬਾਰੇ ਵੀ ਸਪਸ਼ਟਤਾ ਨਹੀਂ, ਇਸ ਲਈ ਬਹੁਤ ਥੋੜ੍ਹੇ ਲੋਕੀ ਇਨ੍ਹਾਂ ਘਟਨਾਵਾਂ ਨੂੰ ਸਮਝ ਸਕਦੇ ਹਨ ਪਰ ਜੇ ਇੱਛਾ ਅਤੇ ਸੁਹਿਰਤਾ ਹੋਵੇ ਤਾਂ ਸੰਵਾਦ ਰਚਾਏ ਜਾ ਸਕਦੇ ਹਨ।

ਆਮ ਮਾਨਸਿਕਤਾ ਇਨ੍ਹਾਂ ਗੁੰਝਲ਼ਦਾਰ ਮਸਲਿਆਂ ਨੂੰ ਸਮਝਣੋ ਅਸਮਰਥ ਹੈ ਅਤੇ ਕਈਆਂ ਨੂੰ ਨਾ ਸਮਝਣ ਦੀ ਤਨਖ਼ਾਹ ਮਿਲਦੀ ਹੈ। ਇਸ ਲਈ ਕੌਮ ਦੇ ਕੈਨੇਡਾ ਅਤੇ ਹੋਰ ਥਾਈਂ ਬੈਠੇ ਸੂਝਵਾਨ ਸੱਜਣਾਂ ਨੂੰ ਵਿਦੇਸ਼ ਆਏ ਪੰਜਾਬੀ ਨੌਜਵਾਨਾਂ ਅਤੇ ਬਾਕੀ ਪੰਜਾਬੀਆਂ ਦੇ ਰਵੱਈਏ ਪ੍ਰਤੀ ਆਪਣੇ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ। ਖ਼ਾਸਕਰ ਮੀਡੀਆ ਵਿੱਚ ਕੰਮ ਕਰ ਰਹੇ ਸੂਝਵਾਨ ਸੱਜਣਾਂ ਨੂੰ ਭਾਰਤ ਦੀ ਤਰਜ਼ ਉੱਤੇ ਕੰਮ ਕਰ ਰਹੇ ਦੇਸੀ ਮੀਡੀਏ ਦੇ ਪ੍ਰਚਾਰ ਨੂੰ ਬੇਅਸਰ ਕਰਨਾ ਚਾਹੀਦਾ ਹੈ।
ਟਰਾਂਟੋ, ਓਨਟਾਰੀਓ

ਗੁਰੂ ਕਾ ਲੰਗਰ ਬਨਾਮ ਸਰਕਾਰੀ ਖੈਰਾਤ(ਸੇਵਾ ਭੋਜ ਯੋਜਨਾ)


-ਭਾਈ ਅਸ਼ੋਕ ਸਿੰਘ ਬਾਗੜੀਆ
ਪੰਜਾਬ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਬੇਮੇਲ ਗੱਠਜੋੜ ਹੈ। ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਹੋਣ ਕਰਕੇ ਕਈ ਸਿੱਖ ਇਸ ਗੱਠਜੋੜ ਦੇ ਹੱਕ ਵਿੱਚ ਨਹੀਂ ਹਨ। ਪਰ ਇਸ ਤਰ੍ਹਾਂ ਦੇ ਬੇਮੇਲ ਗੱਠਜੋੜ ਭਾਰਤ ਵਿੱਚ ਸਿਆਸੀ ਪਾਰਟੀਆਂ ਵੱਲੋਂ ਅਕਸਰ ਕੀਤੇ ਜਾਂਦੇ ਹਨ, ਇਹ ਕੋਈ ਅਚੰਭੇ ਵਾਲੀ ਗੱਲ ਨਹੀਂ। ਉਂਜ ਇਹ ਭਾਈਵਾਲੀ ਉਦੋਂ ਤਕ ਹੀ ਮਨਜ਼ੂਰ ਕੀਤੀ ਜਾ ਸਕਦੀ ਹੈ, ਜਦੋਂ ਤਕ ਇਸ ਗੱਠਜੋੜ ਦਾ ਸਿੱਖ ਧਰਮ, ਸਿੱਖ ਰਹੁਰੀਤਾਂ ਅਤੇ ਧਰਮ ਅਸਥਾਨਾਂ ’ਤੇ ਕੋਈ ਅਸਰ ਨਾ ਹੋਵੇ। ਇਸ ਭਾਈਵਾਲੀ ਹੇਠਾਂ ਭਾਜਪਾ ਦਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰੇਗਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪ੍ਰਚਾਰਨਾ ਕਿ ਲੰਗਰ ਉੱਤੋਂ ਜੀਐੱਸਟੀ ਹਟਾ ਲਿਆ ਹੈ, ਇਹ ਇੱਕ ਤੱਥਹੀਣ ਗੱਲ ਹੈ।

ਦਰਅਸਲ, ਕੇਂਦਰ ਸਰਕਾਰ ਨੇ ਲੰਗਰ ’ਤੇ ਜੀਐੱਸਟੀ ਦੇ ਰੂਪ ਵਿੱਚ ਲਈ ਰਕਮ ਨੂੰ ਕੁਝ ਸ਼ਰਤਾਂ ਨਾਲ ਆਪਣੇ ਨੋਟੀਫਿਕੇਸ਼ਨ ਵਿੱਚ ਵਾਪਸ (ਰਿਫੰਡ) ਕਰਨ ਦੀ ਜੋ ਗੱਲ ਕੀਤੀ ਹੈ, ਉਸ ਮੁਤਾਬਕ ਗੁਰਦੁਆਰਿਆਂ ਵਿੱਚ ਚੱਲ ਰਹੇ ਗੁਰੂ ਦੇ ਲੰਗਰ ਨੂੰ ਸਰਕਾਰ ਪਾਸ ‘ਸੇਵਾ ਭੋਜ ਯੋਜਨਾ’ ਤਹਿਤ ਰਜਿਸਟਰ ਕਰਨਾ ਹੋਵੇਗਾ ਅਤੇ ਇਸ ਉਪਰੰਤ ਲੰਗਰ ਲਈ ਹੋਏ ਖ਼ਰਚੇ ’ਤੇ ਕੱਟੇ ਗਏ ਟੈਕਸ ਵਾਸਤੇ ਸਰਕਾਰ ਕੋਲ ਰਿਫੰਡ ਲਈ ਬੇਨਤੀ ਕਰਨੀ ਹੋਵੇਗੀ। ਲੰਗਰ ਲਈ ਖ਼ਰੀਦੀ ਜਾਣ ਵਾਲੀ ਰਸਦ ਉੱਤੇ ਟੈਕਸ ਉਵੇਂ ਹੀ ਲੱਗੇਗਾ। ਅਸਿੱਧੇ ਤੌਰ ’ਤੇ ਹੁਣ ਲੰਗਰ ਜੋ ਸਿੱਖ ਮਰਿਆਦਾ ਅਨੁਸਾਰ, ਸੰਗਤ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਹੈ, ਸਰਕਾਰ ਵੱਲੋਂ ਦਿੱਤੀ ਖੈਰਾਤ ਉੱਤੇ ਚੱਲੇਗਾ, ਜੋ ਸਿੱਖ ਸਿਧਾਂਤ ਦੇ ਬਿਲਕੁੱਲ ਹੀ ਉਲਟ ਹੈ।

ਸਿੱਖੀ ਦੇ ਮੁੱਢਲੇ ਅਸੂਲਾਂ ਅਨੁਸਾਰ ਲੰਗਰ ਦੀ ਪ੍ਰਥਾ ਗੁਰਦੁਆਰੇ ਦੇ ਸੰਕਲਪ ਦੇ ਪੰਜਾਂ ਹਿੱਸਿਆਂ (ਸਿਮਰਨ, ਸਫਾਖਾਨਾ, ਲੰਗਰ, ਸਰਾਂ ਅਤੇ ਸਕੂਲ) ਵਿੱਚ ਇੱਕ ਹੈ, ਜੋ ਸਿਰਫ਼ ਸੰਗਤ ਦੇ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਦਿੱਤੇ ਸਹਿਯੋਗ ਨਾਲ ਹੀ ਚੱਲਦਾ ਹੈ। ਸਿੱਖ ਇਤਿਹਾਸ ਵਿੱਚ ਗੁਰੂ ਕਾਲ ਦੀਆਂ ਕਈ ਘਟਨਾਵਾਂ ਮਿਲਦੀਆਂ ਹਨ, ਜਿਸ ਤੋਂ ਲੰਗਰ ਜਾਂ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਪੇਸ਼ਕਸ਼ਾਂ ਬਹੁਤ ਨਿਮਰਤਾ ਅਤੇ ਦ੍ਰਿੜਤਾ ਨਾਲ ਵਾਪਸ ਮੋੜ ਦਿੱਤੀਆਂ ਗਈਆਂ ਅਤੇ ਇਸ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਦੂਰ ਰੱਖਿਆ। ਹੁਣ ਵੀ ਓਹੀ ਪ੍ਰਥਾ ਚੱਲਣੀ ਚਾਹੀਦੀ ਹੈ।

ਦੂਸਰਾ, ਜੀਐੱਸਟੀ ਦੇ ਮੁਤਾਬਕ ‘ਗੁਰੂ ਦੇ ਲੰਗਰ’ ਨੂੰ ‘ਸੇਵਾ ਭੋਜ ਯੋਜਨਾ’ ਲਿਖਣਾ ਵੀ ਸਿੱਖ ਸਿਧਾਂਤ ਦੇ ਖਿਲਾਫ਼ ਹੈ। ਸਿੱਖਾਂ ਦੀ ਪ੍ਰੰਪਰਾਗਤ ਲੰਗਰ ਦੀ ਰਵਾਇਤ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਸ ਨੂੰ ‘ਭੋਜ ਯੋਜਨਾ’ ਪ੍ਰਚਾਰਨਾ, ਇਸ ਪ੍ਰਥਾ ਦਾ ਸਿੱਧਾ ਸਰਕਾਰੀਕਰਨ ਕਰਨਾ ਹੈ। ‘ਭੋਜ’ ਲਫਜ਼ ਬ੍ਰਾਹਮਣੀ ਵਿਚਾਰਧਾਰਾ ਦਾ ਹੈ, ਜਿਸ ਪਿੱਛੇ ਜਜਮਾਨ ਦਾ ਕੁਝ ਮਨੋਰਥ ਹੁੰਦਾ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਨਾਦਾਰਦ ਕੀਤਾ। ਇੰਜ ਹੀ ‘ਯੋਜਨਾ’ ਸਰਕਾਰ ਜਾਂ ਕੰਪਨੀ ਵੱਲੋਂ ਕਿਸੇ ਖ਼ਾਸ ਮਕਸਦ ਲਈ ਕੀਤਾ ਜਾਣ ਵਾਲਾ ਕੰਮ ਹੁੰਦਾ ਹੈ, ਜਿਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਲਾਭ ਮਿਲਣਾ ਹੁੰਦਾ ਹੈ। ਲੰਗਰ ਦਾ ਪ੍ਰਯੋਜਨ ਕੋਈ ਲਾਭ ਲੈਣਾ ਨਹੀਂ।

ਉਪਰੋਕਤ ਮਿਸਾਲਾਂ ਦੇ ਮੱਦੇਨਜ਼ਰ ਲੰਗਰ ਤੋਂ ਜੀਐੱਸਟੀ ਹਟਾਉਣ ਦਾ ਪ੍ਰਚਾਰ ਬਿਲਕੁੱਲ ਆਧਾਰਹੀਣ ਹੈ। ਸਰਕਾਰੀ ਹੁਕਮ ਨੰਬਰ 13-1/2018-”ਸ਼(ਸ਼ਫ਼6) ਵਿੱਚ ਖੈਰਾਤੀ ਸੰਸਥਾਵਾਂ ਵੱਲੋਂ ਮੁਫ਼ਤ ਭੋਜਨ ਦੇਣ ਲਈ ਸਰਕਾਰੀ ਇਮਦਾਦ ਦੇਣੀ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਦੀ ਘੋਰ ਉਲੰਘਣਾ ਹੈ।

ਦੂਸਰਾ ਸਰਕਾਰ ਵੱਲੋਂ ਕੀਤਾ ਗਿਆ ਇਹ ਹੁਕਮ ਸਿਰਫ਼ 2018-19 ਅਤੇ 2019-20 ਸਾਲਾਂ ਲਈ ਹੀ ਹੈ, ਜਿਸ ਤਹਿਤ ਰਿਫੰਡ ਕਰਨ ਲਈ ਪੂਰੇ ਭਾਰਤ ਲਈ 325 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਜੇਕਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਹ ਰਕਮ ਬੰਦ ਕਰ ਦੇਵੇ ਜਾਂ ਘੱਟ ਕਰ ਦੇਵੇ ਤਾਂ ਇਸ ਦਾ ਕੀ ਅਸਰ ਹੋਵੇਗਾ?

ਤੀਸਰਾ, ਭਵਿੱਖ ਵਿੱਚ ਆਉਣ ਵਾਲੀ ਸਰਕਾਰ ਇਸ ਹੁਕਮ ਨੂੰ ਰੱਦ ਕਰ ਦੇਵੇ ਤਾਂ ਕੀ ਹੋਵੇਗਾ? ਇਸ ਲਈ ਲੰਗਰ ਤੋਂ ਜੀਐੱਸਟੀ ਖ਼ਤਮ ਕਰ ਦੇਣ ਵਾਲੀ ਸਿਰਫ਼ ਫੋਕੀ ਸਿਆਸੀ ਬੱਲੇ-ਬੱਲੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ।
ਲੇਖਕ ਦਾ ਸੰਪਰਕ ਨੰਬਰ: 98140-95308

Monday, October 30, 2017

ਪੰਥ ਵਿਚ ਇੱਕ ਅਸੂਲੀ ਲਕੀਰ ਖਿੱਚ ਗਈ ਸੀ 1978 ਵਾਲੀ ਅਕਾਲੀ ਕਾਨਫਰੰਸ


ਗੁਰਪ੍ਰੀਤ ਸਿੰਘ ਮੰਡਿਆਣੀ (ਲੇਖਕ)
29 ਅਕਤੂਬਰ 1978 ਨੂੰ ਲੁਧਿਆਣੇ ਵਾਲੀ ਸਰਬ ਹਿੰਦ ਅਕਾਲੀ ਕਾਨਫਰੰਸ ਦੀ ਪ੍ਰਮੁੱਖ ਘਟਨਾ ਇਹ ਸੀ ਕਿ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਮਿਆਨ ਵਿਚਾਰਧਾਰਕ ਟਕਰਾਅ-ਖੁੱਲ੍ਹ ਕੇ ਸਾਹਮਣੇ ਆਇਆ ਸੀ, ਇਹ ਟਕਰਾਅ ਨਿਰੰਕਾਰੀਆਂ ਨਾਲ ਪੰਜਾਬ ਸਰਕਾਰ ਅਤੇ ਅਕਾਲੀ ਦਲ ਵੱਲੋਂ ਅਖ਼ਤਿਆਰ ਕੀਤੀ ਨੀਤੀ ਦੇ ਮਾਮਲੇਤੇ ਸੀ। ਕਾਨਫਰੰਸ ਮੌਕੇ ਅਕਾਲੀਆਂ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਸਮਾਂ ਨਾ ਦੇਣਾ, ਲੋਕਾਂ ਵੱਲੋਂ ਸੰਤ ਦੇ ਹੱਕ ਚ ਉ¤ਠ ਖੜ੍ਹੇ ਹੋਣ ਤੋਂ ਬਾਅਦ ਮਜਬੂਰੀ ਵੱਸ ਸਮਾਂ ਦੇਣਾ, ਸੰਤਾਂ ਵੱਲੋਂ ਨਿਰੰਕਾਰੀ ਮਾਮਲੇ ਤੇ ਸਪਸ਼ੱਟ ਸਟੈਂਡ ਲੈਣ ਵਾਲੀ ਤਾੜਨਾ ਕਰਨੀ, ਸੰਗਤਾਂ ਵੱਲੋਂ ਸੰਤਾਂ ਦੀ ਤਕਰੀਰ ਦਾ ਜੋਸ਼ੀਲੇ ਜੈਕਾਰਿਆਂ ਨਾਲ ਸੁਵਾਗਤ ਕਰਨਾ, ਤਕਰੀਰ ਤੋਂ ਬਾਅਦ ਸੰਤ ਭਿੰਡਰਾਂਵਾਲੇ ਜਦੋਂ ਆਪਣੇ ਸਾਥੀਆਂ ਸਮੇਤ ਕਾਨਫਰੰਸ ਵਿੱਚ ਗੁੱਸੇ ਦੇ ਰੌਂਅ ਵਿੱਚ ਜਾ ਰਹੇ ਸਨ ਤਾਂ ਉਸ ਮੌਕੇ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਵੱਲੋਂ ਉਹਨਾਂ ਨੂੰ ਢਾਈ ਟੋਟਰੂ ਦਾ ਨਾਮ (ਬਦ-ਨਾਮ) ਦੇਣਾ, ਇਹ ਸਪੱਸ਼ਟ ਇਸ਼ਾਰਾ ਕਰ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁਣ ਚੁੱਪ ਕਰਕੇ ਨਹੀਂ ਬੈਠਣਗੇ।

28-29 ਅਕਤੂਬਰ ਨੂੰ ਹੋਈ ਉਹ ਸਰਬ ਹਿੰਦ ਅਕਾਲੀ ਕਾਨਫਰੰਸ ਅਕਾਲੀ ਦਲ ਦੀ ਪੂਰੀ ਸਿਆਸੀ ਚੜ੍ਹਤ ਦੇ ਦੌਰ ਵਿੱਚ ਹੋਈ ਸੀ। ਪ੍ਰਕਾਸ਼ ਸਿੰਘ ਬਾਦਲ ਅਕਾਲੀ-ਜਨਤਾ ਪਾਰਟੀ ਗਠਜੋੜ ਸਰਕਾਰ ਦੇ ਮੁੱਖ ਮੰਤਰੀ ਸਨ ਤੇ ਅਕਾਲੀ ਦਲ ਪਹਿਲੀ ਵਾਰ ਕੇਂਦਰੀ ਵਜ਼ਾਰਤ ਵਿੱਚ ਹਿੱਸੇਦਾਰ ਬਣਿਆ ਸੀ। ਸੁਰਜੀਤ ਬਰਨਾਲਾ ਕੇਂਦਰ ਵਿੱਚ ਖੇਤੀਬਾੜੀ ਕੈਬਨਿਟ ਮੰਤਰੀ ਤੇ ਧੰਨਾ ਸਿੰਘ ਗੁਲਸ਼ਨ ਸਿੱਖਿਆ ਰਾਜ ਮੰਤਰੀ ਵਜੋਂ ਕੇਂਦਰ ਵਿੱਚ ਅਕਾਲੀ ਦਲ ਦੀ ਨੁਮਾਇੰਦੀ ਕਰਦੇ ਸੀ। ਪਹਿਲੀ ਵਾਰ ਅਕਾਲੀ ਦਲ ਦੇ 9 ਐਮ.ਪੀ ਬਣੇ ਸੀ। ਅਕਾਲੀ ਦਲ ਹੀ ਸਾਰੇ ਮੁਲਕ ਵਿੱਚ ਸਿੱਖਾਂ ਦੀ ਇੱਕੋਂ-ਇੱਕ ਨੁਮਾਇੰਦਾ ਜਮਾਤ ਸੀ। ਅਕਾਲੀ ਦਲ ਨੂੰ ਸਿੱਖਾਂ ਵਿੱਚੋਂ ਕੋਈ ਚੈਲਿੰਜ ਨਹੀਂ ਸੀ। 28 ਅਕਤੂਬਰ ਦਾ ਦਿਨ ਤਾਂ ਅਕਾਲੀਆਂ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਅਕਾਲੀ ਦਲ ਵੱਲੋਂ ਕੱਢੇ ਗਏ ਜਲੂਸ ਵਿੱਚ ਹੀ ਨਿਕਲ ਗਿਆ।

ਮੀਲਾਂ ਲੰਮੇ ਜਲੂਸ ਦੀ ਅਗਵਾਈ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਹਾਥੀ ਤੇ ਬੈਠ ਕੇ ਕੀਤੀ ਸੀ। ਉਹਨਾਂ ਦੇ ਨਾਲ ਲੁਧਿਆਣਾ (ਸ਼ਹਿਰੀ) ਅਕਾਲੀ ਜ਼ਿਲ੍ਹਾ ਜੱਥਾ ਦੇ ਜਥੇਦਾਰ ਅਤੇ ਕਾਨਫਰੰਸ ਸੁਆਗਤੀ ਕਮੇਟੀ ਦੇ ਪ੍ਰਧਾਨ ਜਥੇਦਾਰ ਸੁਰਜਣ ਸਿੰਘ ਠੇਕੇਦਾਰ ਤਲਵੰਡੀ ਸਾਹਿਬ ਦੇ ਨਾਲ ਹੀ ਹਾਥੀ ਤੇ ਬੈਠੇ ਸਨ। ਉਨੀਂ ਦਿਨੀਂ ਮੈਂ ਗੌਰਮਿੰਟ ਕਾਲਜ ਲੁਧਿਆਣੇ ਪੜ੍ਹਦਾ ਸੀ ਤੇ ਮੈਂ ਇਹ ਸਾਰਾ ਜਲੂਸ ਆਪਣੇ ਅੱਖੀਂ ਦੇਖਿਆ ਤੇ ਇਹ ਦਿਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸਿਆਸੀ ਚੜ੍ਹਤ ਦਾ ਸਿਖ਼ਰ ਦੁਪਹਿਰ ਹੋ ਨਿਬੜਿਆ। ਇਹ ਜਲੂਸ ਪੁਰਾਣੇ ਸ਼ਹਿਰ ਤੋਂ ਹੋਕੇ ਫਿਰੋਜ਼ਪੁਰ ਰੋਡ ਮਿਲਕ ਪਲਾਂਟ ਦੇ ਸਾਹਮਣੇ ਕਾਨਫਰੰਸ ਵਾਲੀ ਥਾਂ ਤੇ ਜਾ ਕੇ ਮੁੱਕਿਆ। ਉਨੀਂ ਦਿਨੀਂ ਇਸ ਥਾਂ ਤੇ ਅਜੇ ਆਬਾਦੀ ਨਹੀਂ ਸੀ। ਸੁਨੇਤ ਪਿੰਡ ਦੀ ਜ਼ਮੀਨ ਵਿੱਚ ਕਾਨਫਰੰਸ ਵਾਲੀ ਥਾਂ ਨੂੰ ਭਾਈ ਰਣਧੀਰ ਸਿੰਘ ਨਗਰ ਦਾ ਨਾਅ ਦਿੱਤਾ ਗਿਆ। ਬਾਅਦ ਇੰਮਪਰੂਵਮੈਂਟ ਟਰੱਸਟ ਵੱਲੋਂ ਇੱਥੇ ਪੱਕੀ ਵਸਾਈ ਪੱਕੀ ਰਿਹਾਇਸ਼ੀ ਕਾਲੋਨੀ ਦਾ ਨਾਂ ਵੀ ਭਾਈ ਰਣਧੀਰ ਸਿੰਘ ਨਗਰ ਹੀ ਰੱਖਿਆ ਗਿਆ।

ਸਹੀ ਮਾਅਨਿਆਂ ਵਿੱਚ ਕਾਨਫਰੰਸ ਦੀ ਕਾਰਵਾਈ 29 ਅਕਤੂਬਰ ਨੂੰ ਹੀ ਸ਼ੁਰੂ ਹੋਈ ਦਿਨ ਐਤਵਾਰ ਸੀ। ਮੇਰੀ ਉਮਰ 18 ਸਾਲ ਦੀ ਸੀ। ਸਾਡੇ ਘਰ ਵਿੱਚ ਮੇਰੇ ਜਨਮ ਤੋਂ ਪਹਿਲਾ ਦਾ ਹੀ ਅਖ਼ਬਾਰ ਆਉਂਦਾ ਸੀ। ਵੱਡਿਆਂ ਵੱਲੋਂ ਅਖਬਾਰ ਪੜਨ ਕਰਕੇ ਸਿਆਸੀ ਘਟਨਾਵਾਂ ਵਿੱਚ ਦਿਲਚਸਪੀ ਸੀ। ਛੁੱਟੀ ਵਾਲਾ ਦਿਨ ਹੋਣ ਕਰਕੇ ਵੀ ਮੈਂ ਕਾਨਫਰੰਸ ਵਿੱਚ ਗਿਆ। ਮੇਰੇ ਪੁੱਜਣ ਤੱਕ ਆਗੂਆਂ ਦੀਆਂ ਤਕਰੀਰਾਂ ਲਗਭਗ ਮੁੱਕ ਚੁਕੀਆਂ ਸਨ। ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਸਟੇਜਤੇ ਬੈਠੇ ਸਨ ਅਜੇ ਉਹਨਾਂ ਦੀ ਤਕਰੀਰ ਹੋਣੀ ਬਾਕੀ ਸੀ। 39 ਵਰ੍ਹੇ ਪੁਰਾਣਾ ਵਾਕਿਆ ਹੋਣ ਕਰਕੇ ਸਾਰੇ ਹਲਾਤ ਤਰਤੀਬਵਾਰ ਯਾਦ ਵੀ ਨਹੀਂ। ਪਰ ਕਈ ਗੱਲਾਂ ਅੱਜ ਤੱਕ ਵੀ ਚੰਗੀ ਤਰ੍ਹਾਂ ਯਾਦ ਨੇ। ਕਾਨਫਰੰਸ ਵਿੱਚ ਅਚਾਨਕ ਹਲਚਲ ਹੋਈ ਬਹੁਤ ਲੋਕ ਖੜ੍ਹੇ ਹੋ ਕੇ ਰੌਲਾ ਪਾਉਣ ਲੱਗੇ। ਬਾਅਦ ਚ ਪਤਾ ਲੱਗਿਆ ਕਿ ਰੌਲਾ ਪਾਉਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਸਮਾਂ ਨਾ ਦੇਣ ਕਰਕੇ ਔਖੇ ਸਨ ਤੇ ਸੰਤਾਂ ਨੂੰ ਸਮਾਂ ਦਿਵਾਉਣਾ ਚਾਹੁੰਦੇ ਸੀ। ਕੁੱਝ ਮਿੰਟਾਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਾਈਕ ਤੇ ਆਏ। ਉਹਨਾਂ ਦੀ ਕੋਈ ਹੋਰ ਗੱਲ ਤਾਂ ਬਹੁਤ ਯਾਦ ਨਹੀਂ ਪਰ ਇੱਕ ਮੁੱਦਾ ਪੂਰੀ ਤਰ੍ਹਾਂ ਯਾਦ ਹੈ। ਉਹਨਾਂ ਕਿਹਾ ਕਿ, “ਕੱਲ੍ਹ ਕੁੱਝ ਸੱਜਣ ਮੇਰੇ ਕੋਲ ਆਏ ਤੇ ਆਖਣ ਲੱਗੇ ਕਿ ਸੰਤ ਜੀ ਮੱਥਾ ਕੀਹਨੂੰ ਟੇਕੀਏ, ਮੈਂ ਕਿਹਾ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ। ਸੱਜਣ ਕਹਿੰਦੇ, ਸੰਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਾਂ ਜਲੂਸ ਮੂਹਰੇ ਹੈ ਨੀਂ, (ਉਹ ਇੱਕ ਦਿਨ ਪਹਿਲਾਂ ਨਿਕਲੇ ਅਕਾਲੀ ਜਲੂਸ ਦੀ ਕਰ ਰਹੇ ਸਨ) ਮੇਰਾ ਸਰੀਰ ਤਾਂ ਭਾਵੇਂ ਢਿੱਲਾਂ ਸੀ ਪਰ ਮੈਂ ਖੁਦ ਜਾ ਕੇ ਪੜਤਾਲ ਕਰਨੀ ਚਾਹੀ।

ਮੈਂ ਕੀ ਦੇਖਦਾ ਹਾਂ ਜਲੂਸ ਮੂਹਰੇ ਇੱਕ ਹਾਥੀ ਸੀ, ਜਿਸ ਤੇ ਦੋ ਮਨੁੱਖ ਬੈਠੇ ਹੋਏ ਸਨ।ਸੰਤਾਂ ਵੱਲੋਂ ਦੋ ਮਨੁੱਖ ਕਹੇ ਜਾਣਾ ਮੈਨੂੰ ਅੱਜ ਤੱਕ ਵੀ ਸਪੱਸ਼ਟ ਤੌਰ ਤੇ ਯਾਦ ਹੈ। ਹਾਥੀ ਤੇ ਬੈਠੇ ਦੋ ਮਨੁੱਖਾਂ ਵਿੱਚ ਇੱਕ ਰਾਜ ਭਾਗ ਦੀ ਮਾਲਕ ਪਾਰਟੀ ਅਕਾਲੀ ਦਲ ਦਾ ਪ੍ਰਧਾਨ ਅਤੇ ਲੋਹ ਪੁਰਸ਼ ਆਖੀ ਜਾਣ ਵਾਲੀ ਅਹਿਮ ਸ਼ਖ਼ਸੀਅਤ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਸੀ। ਇਸ ਸ਼ਖ਼ਸੀਅਤ ਨੂੰ ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ ਜਾਂ ਤਲਵੰਡੀ ਸਾਹਿਬ ਵਰਗਾ ਨਾਮ ਨਾ ਵਰਤ ਕੇ ਸਿਰਫ਼ ਮਨੁੱਖ ਸ਼ਬਦ ਨਾਲ ਮੁਖਾਤਿਬ ਹੋਣ ਵਾਲੀ ਗੱਲ ਨੇ ਤਲਵੰਡੀ ਸਾਹਿਬ ਦੇ ਗੁੱਸੇ ਦਾ ਪਾਰਾ ਜ਼ਰੂਰ ਝੜਾਇਆ ਹੋਣਾ ਹੈ। ਤਲਵੰਡੀ ਸਾਹਿਬ ਇੱਕ ਗੁੱਸੇਖੋਰੀ ਸ਼ਖ਼ਸੀਅਤ ਵਜੋਂ ਮਸ਼ਹੂਰ ਸਨ ਨਾਲੇ ਉਦੋਂ ਤਾਂ ਤਲਵੰਡੀ ਸਾਹਿਬ ਦਾ ਸਿਤਾਰਾ ਪੂਰੀ ਬੁਲੰਦੀ ਤੇ ਸੀ। 30 ਅਕਤੂਬਰ ਦੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕਸੰਤ ਜਰਨੈਲ ਸਿੰਘ ਨੇ ਬਹੁਤ ਹੀ ਸ਼ਾਂਤ ਪ੍ਰੰਤੂ ਸਪੱਸ਼ਟ ਸ਼ਬਦਾਂ ਵਿੱਚ ਨਿਰੰਕਾਰੀ ਮਸਲੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਦੇ ਆਗੂਆਂ ਦੀ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਜਦੋਂ ਕੌਮ ਦੇ 21 ਸਿੰਘ ਸ਼ਹੀਦ ਹੋ ਗਏ ਨੇ ਤਾਂ ਉਸ ਸਮੇਂ ਦਲ ਦੇ ਪ੍ਰਧਾਨ ਵੱਲੋਂ ਹਾਥੀ ਤੇ ਬੈਠ ਕੇ ਜਲੂਸ ਕਢਾਉਣਾ ਸ਼ੋਭਾ ਨਹੀਂ ਦਿੰਦਾ। ਉਹਨਾਂ ਨੇ ਇਹ ਵੀ ਕਿਹਾ ਕਿ ਜਲੁਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਕਿਧਰੇ ਵੀ ਥਾਂ ਨਹੀਂ ਦਿੱਤੀ ਗਈ। ਉਹਨਾਂ ਅਕਾਲੀ ਆਗੂਆਂ ਤੋਂ ਨਿਰੰਕਾਰੀਆਂ ਦੀਆਂ ਪੁਸਤਕਾਂ ਜ਼ਬਤ ਕਰਨ ਦੀ ਸਪੱਸ਼ਟ ਤਾਰੀਖ ਦੀ ਮੰਗ ਕੀਤੀ। ਉਹਨਾਂ ਨੇ ਕਾਨਫਰੰਸ ਵੱਲੋਂ ਪਾਸ ਕੀਤੇ ਇਸ ਮਤੇ ਨੂੰ ਟਾਲ ਮਟੋਲ ਦੱਸਿਆ। ਜਿਸ ਵਿੱਚ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਉਹ ਨਿਰੰਕਾਰੀ ਪੁਸਤਕਾਂ ਤੇ ਪਾਬੰਦੀ ਲਾਵੇ। ਉਹਨਾਂ ਨੇ ਇੱਕ ਪੱਕੀ ਤਾਰੀਖ ਤੇ ਕੇਂਦਰ ਸਰਕਾਰ ਵੱਲੋਂ ਪੁਸਤਕਾਂ ਜ਼ਬਤ ਨਾ ਕੀਤੇ ਜਾਣ ਤੇ ਅਕਾਲੀ ਦਲ ਨੂੰ ਮੋਰਚਾ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਆਪ ਇਸ ਵਿੱਚ ਸਭ ਤੋਂ ਪਹਿਲਾਂ ਕੁਰਬਾਨੀ ਦੇਣਗੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇਸ 15 ਕੁ ਮਿੰਟ ਦੇ ਲਗਭਗ ਕੀਤੀ ਇਸ ਤਕਰੀਰ ਨੂੰ ਕਰੀਬ ਇੱਕ ਲੱਖ ਸਰੋਤਿਆਂ ਦੇ ਇਕੱਠ ਨੇ ਬੜੀ ਸ਼ਾਂਤੀ ਨਾਲ ਸੁਣਿਆ ਅਤੇ ਇਸ ਸਾਰੇ ਸਮੇਂ ਵਿੱਚ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ, ਗੁੰਜਦੇ ਰਹੇ। ਇਸ ਸਾਰੇ ਸਮੇਂ ਵਿੱਚ ਸਟੇਜ ਤੇ ਬੈਠੇ ਅਕਾਲੀ ਆਗੂ ਬੜੇ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਅਤੇ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਚੰਦਰ ਸ਼ੇਖਰ ਵੀ ਇਸ ਸਮੇਂ ਕਾਫ਼ੀ ਤਣਾਅ ਵਿੱਚ ਵਿਖਾਈ ਦੇ ਰਹੇ ਸਨ। ਇੰਝ ਲੱਗਦਾ ਸੀ ਕਿ ਜਿਵੇਂ ਅਕਾਲੀ ਆਗੂਆਂ ਨੂੰ ਇਸ ਅਣ ਕਿਆਸੀ ਗੱਲ ਹੋਣ ਦੀ ਆਸ ਨਹੀਂ ਸੀ। ਪੰ੍ਰਤੂ ਦੂਜੇ ਪਾਸੇ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਹ ਸਾਰੀ ਕਾਰਵਾਈ ਇਕ ਮਿੱਥੀ ਹੋਈ ਸਕੀਮ ਅਨੁਸਾਰ ਸਮੇਂ ਨੂੰ ਵੇਖ ਕੇ ਕੀਤੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਠੀਕ ਨਿਸ਼ਾਨਾ ਬੈਠਣ ਕਰਕੇ ਅਤੇ ਮੌਕੇ ਅਨੁਸਾਰ ਸੰਤ ਜਰਨੈਲ ਸਿੰਘ ਨੇ ਸਿੱਖਾਂ ਦੇ ਬਹੁਤ ਸਾਰੇ ਜਜ਼ਬਾਤਾਂ ਨੂੰ ਆਪਣੇ ਨਾਲ ਲੈ ਲਿਆ ਸੀ।ਪੰਜਾਬੀ ਟ੍ਰਿਬਿਊਨ ਰਿਪੋਟਰ ਦੇ ਮੁਤਾਬਕ ਤਾਂ ਅਕਾਲੀ ਲੀਡਰਾਂ ਨੂੰ ਇਸ ਅਣਕਿਆਸੀ ਦੀ ਕੋਈ ਆਸ ਨਹੀਂ ਸੀ। ਪਰ ਅਸਲੀਅਤ ਵਿੱਚ ਅਕਾਲੀ ਲੀਡਰਾਂ ਨੂੰ ਇਹ ਬਿਲਕੁਲ ਪਤਾ ਸੀ ਸੰਤ ਭਿੰਡਰਾਂਵਾਲਿਆਂ ਨੇ ਜੋ ਕੁੱਝ ਕਹਿਣਾ ਹੈ ਉਹ ਸਾਨੂੰ ਸੂਤ ਨਹੀਂ ਬਹਿਣਾ ਇਹ ਸੋਚ ਕੇ ਉਹਨਾਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਬੋਲਣ ਦਾ ਟਾਈਮ ਨਹੀਂ ਸੀ ਦਿੱਤਾ। ਸੰਤਾਂ ਨੇ ਇਸ ਗੱਲ ਦਾ ਪਹਿਲਾ ਹੀ ਐਲਾਨ ਕੀਤਾ ਹੋਇਆ ਸੀ ਕਿ ਉਹ ਨਿਰੰਕਾਰੀ ਮਾਮਲੇ ਤੇ ਆਪਣੇ ਦਿਲ ਦੀ ਗੱਲ ਅਕਾਲੀ ਕਾਨਫਰੰਸ ਮੌਕੇ ਕਰਨਗੇ ਤੇ ਨਵਾਂ ਪ੍ਰੋਗਰਾਮ ਦੇਣਗੇ। ਇਸ ਗੱਲ ਦੀ ਤਸਦੀਕ ਉਸ ਵੇਲੇ ਦੀਆਂ ਅਖ਼ਬਾਰੀ ਖ਼ਬਰਾਂ ਤੋਂ ਵੀ ਹੁੰਦੀ ਹੈ। 24 ਅਕਤੂਬਰ 1978 ਦੇ ਪੰਜਾਬੀ ਟ੍ਰਿਬਿਊਨ ਵਿੱਚ ਇਸਦੇ ਸਟਾਫ ਰਿਪੋਟਰ ਦੇ ਹਵਾਲੇ ਨਾਲ ਖ਼ਬਰ ਛਪੀ ਸੀ, ਜਿਸ ਵਿੱਚ ਸੰਤ ਭਿੰਡਰਾਂਵਾਲਿਆਂ ਨੇ ਸਿੱਖਾਂ ਨੂੰ ਅਪੀਲ ਕੀਤੀ ਕੀ ਉਹ 28 ਅਕਤੂਬਰ ਨੂੰ ਲੁਧਿਆਣੇ ਅਕਾਲੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ। ਸੰਤਾਂ ਨੇ ਕਿਹਾ ਮੇਰੇ ਕੋਲ ਕੁੱਝ ਸਵਾਲ ਹਨ ਜਿਸ ਬਾਰੇ ਉਹ ਅਕਾਲੀ ਲੀਡਰਸ਼ਿਪ ਤੋਂ ਜਵਾਬ ਮੰਗਣਗੇ। ਮੈਂ ਪ੍ਰਮਾਤਮਾ ਆਸਰੇ ਤੁਰ ਰਿਹਾ ਹਾਂ। ਭਿੰਡਰਾਂਵਾਲਿਆਂ ਨੇ ਇਹ ਵੀ ਕਿਹਾ ਕਿ ਉਹ ਕਾਨਫਰੰਸ ਵਿੱਚ ਨਿਰੰਕਾਰੀ ਮਾਮਲੇ ਤੇ ਆਪਣੀ ਤਾਜ਼ਾ ਯੋਜਨਾ ਪੇਸ਼ ਕਰਨਾ ਚਾਹੁੰਦੇ ਹਨ। ਭਿੰਡਰਾਂਵਾਲਿਆਂ ਦੇ ਅਜਿਹੇ ਖੁੱਲ੍ਹੇ ਪ੍ਰਚਾਰ ਅਤੇ ਅਖ਼ਬਾਰੀ ਬਿਆਨਾਂ ਤੋਂ ਬਾਅਦ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ ਅਕਾਲੀ ਲੀਡਰਾਂ ਨੂੰ ਸੰਤ ਦੇ ਇਰਾਦਿਆਂ ਦਾ ਇਲਮ ਨਹੀਂ ਸੀ। ਇਹੀ ਕਾਰਨ ਸੀ ਅਕਾਲੀ ਲੀਡਰ ਭਿੰਡਰਾਂਵਾਲਿਆਂ ਨੂੰ ਕਾਨਫਰੰਸ ਵਿੱਚ ਟਾਈਮ ਦੇ ਕੇ ਆਪਣੀ ਫਜੀਹਤ ਨਹੀਂ ਸੀ ਹੋਣ ਦੇਣਾ ਚਾਹੁੰਦੇ, ਜੋ ਕਿ ਹੋ ਕੇ ਰਹੀਂ।

ਮੈਨੂੰ ਇਹ ਵੀ ਯਾਦ ਹੈ ਕਿ ਭਿੰਡਰਾਂਵਾਲਿਆਂ ਦੀ ਤਕਰੀਰ ਨਾਲ ਸਰੋਤਿਆਂ ਵਿਚ ਮਾਹੌਲ ਇੰਨਾ ਜੋਸ਼ ਵਾਲਾ ਬਣ ਗਿਆ ਸੀ। ਬਹੁਤ ਸਾਰੇ ਲੋਕ ਉਠ ਕੇ ਜੈਕਾਰੇ ਲਾਉਣ ਲੱਗੇ। ਲਗਭਗ ਸਾਰੀਆਂ ਹੀ ਸੰਗਤਾਂ ਜੈਕਾਰਿਆਂ ਦਾ ਜਵਾਬ ਪੂਰੀ ਆਵਾਜ਼ ਨਾਲ ਦੇ ਰਹੀਆਂ ਸਨ। ਇਹ ਵੀ ਸਪੱਸ਼ਟ ਸੀ ਕਿ ਉਹ ਸਾਰੇ ਸੰਤ ਭਿੰਡਰਾਂਵਾਲਿਆਂ ਦੀ ਤਕਰੀਰ ਨੂੰ ਸਹੀ ਕਰਾਰ ਦੇ ਰਹੇ ਸਨ। ਚੰਦਰ ਸ਼ੇਖਰ ਨੇ ਅਜੇ ਬੋਲਣਾ ਸੀ। ਕਿਸੇ ਸੰਭਾਵਿਤ ਖਤਰੇ ਨੂੰ ਮੁੱਖ ਰੱਖਦਿਆਂ ਉਹਨੂੰ ਪੁਲਿਸ ਵਾਲੇ ਸਟੇਜ਼ ਤੋਂ ਉਠਾ ਕੇ ਲੈ ਗਏ। ਅਕਾਲੀ ਪੱਤ੍ਰਕਾ ਅਖਬਾਰ ਦੇ ਐਡੀਟਰ ਅਮਰ ਸਿੰਘ ਦੁਸਾਂਝ ਦਾ ਸਿੱਖਾਂ ਵਿਚ ਚੰਗਾ ਅਸਰ ਸੀ ਅਤੇ ਉਹ ਵਧੀਆ ਬੁਲਾਰੇ ਵੀ ਹਨ। ਦੁਸਾਂਝ ਸਾਹਿਬ ਨੇ ਸਟੇਜ ਸੰਭਾਲੀ ਤੇ ਲੋਕਾਂ ਨੂੰ ਇਹ ਕਹਿੰਦਿਆਂ ਸ਼ਾਂਤ ਹੋਣ ਦੀ ਅਪੀਲ ਕੀਤੀ। ਖਾਲਸਾ ਜੀ, ਪੰਜਾਬ ਦੇਸ਼ ਦੀ ਖੜਗ ਭੁਜਾ ਹੈ, ਜਨਤਾ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖਰ ਬਿਨਾਂ ਬੋਲਿਓਂ ਮੁੜ ਗਏ ਤਾਂ ਸਾਡਾ ਮੁਲਕ ਵਿਚ ਕੀ ਪ੍ਰਭਾਵ ਪਏਗਾ। ਉਨ੍ਹਾਂ ਨੇ ਹੋਰ ਵੀ ਕਈ ਕਿਸਮ ਦੇ ਵਾਸਤੇ ਪਾ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਅਗਲੀ ਕਾਰਵਾਈ ਦਾ ਜ਼ਿਕਰ ਕਰਦਿਆਂ ਪੰਜਾਬੀ ਟ੍ਰਿਬਿਊਨ ਨੇ ਉਕਤ ਖਬਰ ਵਿਚ ਅਗਾਂਹ ਜਾ ਕੇ ਇਉਂ ਲਿਖਿਆ ‘‘ਭਾਂਵੇ ਸ. ਅਮਰ ਸਿੰਘ ਦੁਸਾਂਝ ਦੀ ਲੱਛੇਦਾਰ, ਚੁਸਤ ਅਤੇ ਸੰਖੇਪ ਜਿਹੀ ਤਕਰੀਰ ਨਾਲ ਮਾਹੌਲ ਕੁੱਝ ਸੰਭਲਿਆ, ਪੰ੍ਰਤੂ ਜਦੋਂ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਉਤੇਜਨਾ ਅਤੇ ਪ੍ਰੇਸ਼ਾਨੀ ਨਾਲ ਤਕਰੀਰ ਕਰਨ ਲਈ ਉਠੇ ਤਾਂ ਇਕ ਵਾਰ ਫਿਰ ਮਾਹੌਲ ਵਿਗੜਦਾ ਨਜ਼ਰ ਆਇਆ। ਸ. ਤਲਵੰਡੀ ਇਸ ਅਣਕਿਆਸੇ ਹਮਲੇ ਲਈ ਤਿਆਰ ਨਾ ਹੋਣ ਕਾਰਨ, ਤਕਰੀਰ ਵਿਚ ਸੰਤ ਜਰਨੈਲ ਸਿੰਘ ਵੱਲੋਂ ਕਹੇ ਸ਼ਬਦਾਂ ਦਾ ਗੁੱਸਾ ਸਾਫ ਝਲਕਦਾ ਸੀ ਤੇ ਉਨ੍ਹਾਂ ਵੱਲੋ ਸੰਤਾਂ ਬਾਬਤ ਵਰਤੇ ਕੁੜੱਤਣ ਵਾਲੇ ਲਫਜ਼ਾਂ ਨੇ ਇਹਦੀ ਤਸਦੀਕ ਵੀ ਕੀਤੀ। ਸ. ਤਲਵੰਡੀ ਨੇ ਬੜੇ ਜੋਸ਼ ਵਿਚ ਸਫਾਈ ਦਿੰਦਿਆਂ ਆਖਿਆ ਕਿ ਪਹਿਲਾਂ ਹੋਈਆਂ ਅਕਾਲੀ ਕਾਨਫਰੰਸਾਂ ਵਿਚ ਵੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਲੂਸ ਵਿਚ ਨਹੀਂ ਲਿਆਂਦੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਹਾਥੀ ਉਪਰ ਪ੍ਰਧਾਨ ਦੇ ਜਲੂਸ ਦਾ ਫੈਸਲਾ ਵਰਕਿੰਗ ਕਮੇਟੀ ਦਾ ਹੈਉਨ੍ਹਾਂ ਕਿਹਾ ਕਿ ਅਗਰ ਲੋਕ ਸਾਡੇ ਤੋਂ ਸੰਤੁਸ਼ਟ ਨਹੀ ਤਾਂ ਅਕਾਲੀ ਦਲ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੇ ਸਾਰੇ ਅਹੁਦੇਦਾਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਲਈ ਤਿਆਰ ਹਨ। ਇਸ ਮੰਤਵ ਲਈ ਲੋਕਾਂ ਪਾਸੋਂ ਹਿਮਾਇਤ ਹਾਸਲ ਕਰਨ ਹਿੱਤ ਉਨ੍ਹਾਂ ਲੋਕਾਂ ਨੂੰ ਹੱਥ ਖੜ੍ਹੇ ਕਰਨ ਲਈ ਕਿਹਾ। ਇਸਦਾ ਉਤਰ ਇਕੱਠ ਵਿਚ ਕੁੱਝ ਲੋਕਾਂ ਨੇ ਹੱਥ ਖੜ੍ਹੇ ਕਰਕੇ ਦਿੱਤਾ।

ਜੋ ਮੈਂ ਦੇਖਿਆ ਸੁਣਿਆ, ਉਹ ਇਹ ਸੀ ਕਿ ਜਥੇਦਾਰ ਤਲਵੰਡੀ ਨੇ ਲੋਕਾਂ ਨੂੰ ਇਹ ਕਿਹਾ ਸੀ ਕਿ ਜੇ ਸਾਡੇ ਅਸਤੀਫੇ ਦਿੱਤਿਆਂ ਕਿਸੇ ਮਸਲੇ ਦਾ ਹੱਲ ਹੁੰਦਾ ਹੈ ਤਾਂ ਅਸੀਂ ਸਾਰੇ ਅੱਜੇ ਹੀ ਅਸਤੀਫੇ ਦੇਣ ਨੂੰ ਤਿਆਰ ਹਾਂ। ਹੁਣ ਹੱਥ ਖੜ੍ਹੇ ਕਰਕੇ ਤੁਸੀਂ ਦੱਸੋ। ਇਸ ਤੇ ਬਹੁਤ ਸਾਰੇ ਲੋਕਾਂ ਨੇ ਹੱਥ ਖੜ੍ਹੇ ਕਰ ਦਿੱਤੇ। ਮੈਂ ਇਹੀ ਮਹਿਸੂਸ ਕੀਤਾ ਕਿ ਲੋਕਾਂ ਨੇ ਅਸਤੀਫੇ ਦੇਣ ਦੇ ਹੱਕ ਵਿਚ ਹੱਥ ਖੜ੍ਹੇ ਕੀਤੇ ਪਰ ਤਲਵੰਡੀ ਸਾਹਿਬ ਨੇ ਲੋਕਾਂ ਵੱਲੋਂ ਹੱਥ ਖੜ੍ਹੇ ਕਰਨ ਦੀ ਵਿਆਖਿਆ ਇਉਂ ਕੀਤੀ ਦੇਖੋ। ਕਿੰਨੇ ਲੋਕ ਸਾਡੇ ਹੱਕ ਵਿਚ ਨੇ।ਮੈਂ ਜੋ ਮਹਿਸੂਸ ਕੀਤਾ ਸੀ, ਤਲਵੰਡੀ ਸਾਹਿਬ ਨੇ ਉਸਦੇ ਅਰਥਾਂ ਨੂੰ ਬਿਲਕੁਲ ਪਲਟ ਦਿੱਤਾ ਸੀ। ਆਪਣੀ ਗੱਲ ਦੀ ਤਸਕੀਕ ਕਰਨ ਲਈ ਮੈਂ ਆਪਣੇ ਆਲੇ ਦੁਆਲੇ ਬੈਠੇ ਇਕ ਦੋ ਤਿੰਨ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਬੰਦਿਆਂ ਨੇ ਕਿਹਾ ਕਿ ਅਸੀਂ ਵੀ ਤੇਰੇ ਵਾਂਗੂੰ ਹੀ ਗੱਲ ਸਮਝੀ ਸੀ। ਉਨ੍ਹਾਂ ਨੇ ਵੀ ਲੋਕਾਂ ਵੱਲੋਂ ਅਸਤੀਫਿਆਂ ਦੇ ਹੱਕ ਵਿਚ ਹੱਥ ਖੜ੍ਹੇ ਕਰਨਾ ਹੀ ਸਮਝਿਆ ਸੀ। ਨਾਲੇ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਤਕਰੀਰ ਵਿਚ ਕਿਸੇ ਦੇ ਅਸਤੀਫੇ ਦੀ ਮੰਗ ਨਹੀਂ ਸੀ ਕੀਤੀ। ਬਲਕਿ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਸੋ ਇਸ ਮੌਕੇ ਲੋਕਾਂ ਤੋਂ ਅਸਤੀਫਿਆਂ ਬਾਰੇ ਰਾਇ ਲੈਣ ਦੀ ਕੋਈ ਤੁੱਕ ਨਹੀਂ ਸੀ ਬਣਦੀ। ਸ਼ਾਇਦ ਘਬਰਾਹਟ ਅਤੇ ਗੁੱਸੇ ਵਿਚ ਤਲਵੰਡੀ ਸਾਹਿਬ ਲੋਕਾਂ ਤੋਂ ਬੇਲੋੜਾ ਸਵਾਲ ਤਾਂ ਪੁੱਛ ਗਏ, ਪਰ ਲੋਕਾਂ ਵੱਲੋਂ ਹੱਥ ਖੜ੍ਹੇ ਕਰਕੇ ਮਨਜ਼ੂਰੀ ਦੇਣ ਵਾਲੀ ਗੱਲ ਨੂੰ ਇਹ ਕਹਿ ਕੇ ਆਪਣੇ ਹੱਕ ਵਿਚ ਮੋੜਾ ਦਿੱਤਾ ਕਿ ਦੋਖੇ ਕਿੰਨੇ ਲੋਕ ਸਾਡੇ ਨਾਲ ਨੇ। ਤਲਵੰਡੀ ਸਾਹਿਬ ਦੀ ਇਸੇ ਗੱਲ ਦੇ ਅਸਰ ਹੇਠ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਵੀ ਉਹ ਪ੍ਰਭਾਵ ਲੈ ਗਿਆ ਕਿ ਲੋਕਾਂ ਨੇ ਸ਼ਾਇਦ ਤਲਵੰਡੀ ਸਾਹਿਬ ਦੀ ਹਿਮਾਇਤ ਹੀ ਕੀਤੀ ਹੈ। ਭਿੰਡਰਾਂਵਾਲਿਆਂ ਨੇ ਆਪਣੇ 25-30 ਹਥਿਆਰਬੰਦ ਸਾਥੀਆਂ ਨਾਲ ਪੂਰੇ ਗੁੱਸੇ ਵਿਚ ਕਾਨਫਰੰਸ ਵਿਚ ਉਠ ਕੇ ਜਾਂਦਿਆ ਨੂੰ ਮੈਂ ਬਿਲਕੁਲ ਨੇੜਿਓਂ ਤੱਕਿਆ ਸੀ। ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਹੁਣ ਭਿੰਡਰਾਂਵਾਲਾ ਕੁੱਝ ਕਰੂਗਾ। ਜਥੇਦਾਰ ਤਲਵੰਡੀ ਨੇ ਆਪਣੀ ਤਕਰੀਰ ਵਿਚ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ ਸੀ ਕਿ ਢਾਈ ਕੁ ਟੋਟਰੂ ਉਠ ਕੇ ਆ ਜਾਂਦੇ ਆ।ਢਾਈ ਟੋਟਰੂਆਂ ਵਾਲੀ ਗੱਲ ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਯਾਦ ਹੈ।

Monday, October 23, 2017

ਸਟੇਟ ਤੇ ਏਜੰਸੀਆਂ ਦੇ ਡੇਰਿਆਂ ਨਾਲ ਰਿਸ਼ਤੇ ਅਤੇ ਡੇਰਿਆਂ ਨਾਲ ਜੁੜੇ ਵਿਵਾਦ

ਹੁਣ ਤੱਕ ਦੇ ਸਭ ਤੋਂ ਵੱਧ ਚਰਚਿਤ ਭਾਰਤੀ ਸਾਧ ਗੁਰਮੀਤ ਰਾਮ ਨੂੰ ਡੇਰੇ ਦੀਆਂ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਹੋ ਚੁੱਕੀ ਹੈ। ਹਾਲਾਂ ਕਿ ਉਸ ‘ਤੇ ਅਜੇ ਵੀ ਕਈ ਸਾਰੇ ਗੰਭੀਰ ਮਾਮਲਿਆਂ ਵਿੱਚ ਮੁਕੱਦਮੇ ਚੱਲ ਰਹੇ ਹਨ। ਉਸ ਵੱਲੋਂ ਕਤਲ ਕੀਤੇ ਦੱਸੇ ਜਾਂਦੇ ਹਜ਼ਾਰਾਂ ਹੋਰ ਲੋਕਾਂ ਦੇ ਮਾਮਲਿਆਂ ਵਿੱਚੋਂ ਕੁੱਝ ‘ਤੇ ਵੀ ਜੇ ਸਰਕਾਰ ਆਪਣੀ ਇਮਾਨਦਾਰੀ ਦਿਖਾ ਦੇਵੇ ਤਾਂ ਸੌਦਾ ਸਾਧ ਨੂੰ ਆਉਣ ਵਾਲੇ ਸਮੇਂ ਵਿੱਚ ਫਾਂਸ਼ੀ ਦੀ ਸਜ਼ਾ ਹੋਣੀ ਤੈਅ ਹੈ। ਪਰ ਸਰਕਾਰ ਅਜੇ ਵੀ ਸਾਧ ਦੇ ਮਾਮਲੇ ਵਿਚ ਉਸ ਨਾਲ ਨਰਮੀ ਦਿਖਾ ਰਹੀ ਹੈ। ਭਾਜਪਾ ਦੇ ਕਈ ਮੰਤਰੀ ਅਤੇ ਭਗਵੇਂ ਸਾਧ ਨੈਸ਼ਨਲ ਟੀ.ਵੀ. ਚੈਨਲਾਂ ‘ਤੇ ਸਿੱਧਮ-ਸਿੱਧਾ ਉਸਦੇ ਹੱਕ ਵਿੱਚ ਬੋਲ ਕੇ ਪੀੜਤ ਸਾਧਵੀਆਂ ਨੂੰ ਹੀ ਅਸਲ ਦੋਸ਼ੀ ਦੱਸ ਰਹੇ ਹਨ। ਇਸ ਤੱਥ ਤਾਂ ਸਪੱਸ਼ਟ ਹੈ ਕਿ ਘੱਟਗਿਣਤੀ ਪ੍ਰਧਾਨ ਸੂਬਿਆਂ ਵਿਚਲੇ ਡੇਰਿਆਂ ਦੀ ਸਥਾਪਤੀ ਅਤੇ ਚੜ੍ਹਤ ਪਿੱਛੇ ਹਮੇਸ਼ਾਂ ਕੇਂਦਰੀ ਏਜੰਸੀਆਂ ਦਾ ਹੀ ਹੱਥ ਰਿਹਾ ਹੈ ਤੇ ਉਹ ਆਪਣੇ ਉਦੇਸ਼ ਲਈ ਇਨ੍ਹਾਂ ਡੇਰਿਆਂ ਨੂੰ ਵਰਤਦੀਆਂ ਆਈਆਂ ਹਨ। ਵੋਟਾਂ ਵਿੱਚ ਡੇਰਿਆਂ ਵੱਲੋਂ ਕਦੋਂ ਕਿਸ ਸਿਆਸੀ ਪਾਰਟੀ ਦੀ ਮਦਦ ਕੀਤੀ ਜਾਣੀ ਹੈ ਇਹ ਵੀ ਕੇਂਦਰੀ ਏਜੰਸੀਆਂ ਹੀ ਤੈਅ ਕਰਦੀਆਂ ਹਨ। ਅੰਦਰਖ਼ਾਤੇ ਇਨ੍ਹਾਂ ਡੇਰਿਆਂ ਨੂੰ ਸਟੇਟ ਵੱਲੋਂ ਕਰੋੜਾਂ ਦੀ ਮਾਲੀ ਅਤੇ ਗੈਰ ਮਾਲੀ ਮੱਦਦ ਕੀਤੀ ਜਾਂਦੀ ਹੈ ਜੋ ਕਦੇ ਜਨਤਕ ਨਹੀਂ ਹੁੰਦੀ। ਸਿਆਸਤਦਾਨਾਂ ਵੱਲੋਂ ਲੋਕਾਂ ਨੂੰ ਦਿਖਾ ਕੇ ਦਾਨ ਵਜੋਂ ਕੀਤੀ ਜਾਂਦੀ ਡੇਰਿਆਂ ਦੀ ਮੱਦਦ ਪਿੱਛੇ ਵੀ ਬਹੁਤੀ ਵਾਰ ਏਜੰਸੀਆਂ ਦਾ ਦਿਮਾਗ਼ ਹੀ ਕੰਮ ਕਰ ਰਿਹਾ ਹੁੰਦਾ ਹੈ। ਭਾਰਤੀ ਨਿਜ਼ਾਮ ਦੇ ਸਮੁੱਚੇ ਤਾਣੇ-ਬਾਣੇ ਦੀ ਜੜ੍ਹ-ਜੜ੍ਹ ਤੱਕ ਕੱਟੜ ਫ਼ਿਰਕੂ ਭਗਵੀਆਂ ਤਾਕਤਾਂ ਨੇ ਗ਼ਲਬਾ ਜਮਾ ਲਿਆ ਹੈ। ਇਹੀ ਉਹ ਸਿਸਟਮ ਹੈ ਜੋ ਦੇਸ਼ ਨੂੰ ਚਲਾ ਰਿਹਾ ਹੈ। ਸਿਆਸੀ ਪਾਰਟੀਆਂ ਦੀ ਅਸਲ ਵਿੱਚ ਕੋਈ ਵੁਕਤ ਨਹੀਂ ਰਹੀ। ਇਹੀ ਕਾਰਨ ਹੈ ਕਿ ਕੇਂਦਰ ਵਿੱਚ ਰਾਜ ਭਾਵੇਂ ਕਿਸੇ ਵੀ ਪਾਰਟੀ ਦਾ ਆ ਜਾਵੇ ਪਰ ਸਟੇਟ ਦਾ ਏਜੰਡਾ ਕਾਇਮ ਰਹਿੰਦਾ ਹੈ। ਏਜੰਡਾ ਨਹੀਂ ਬਦਲਦਾ। ਇਹ ਗੱਲ ਅਲੱਗ ਹੈ ਕਿ ਭਾਜਪਾ ਦਾ ਆਪਣਾ ਏਜੰਡਾ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਨਾਲੋਂ ਕੱਟੜਤਾ ਦੇ ਨਾਲ-ਨਾਲ ਵੱਧ ਹਿੰਸਕ ਹੈ। ਉਪਰੋਕਤ ਚਰਚਾ ਦਾ ਮਕਸਦ ਇਹੀ ਦੱਸਣਾ ਹੈ ਕਿ ਭਾਰਤੀ ਨਿਜ਼ਾਮ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਦੇਸ਼ ਵਿੱਚ ਪੱਤਾ ਵੀ ਏਜੰਸੀਆਂ ਦੀ ਮਰਜ਼ੀ ਬਿਨਾਂ ਨਹੀਂ ਚੱਲ ਸਕਦਾ ਜੇ ਕੋਈ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਦਾ ਹਾਲ ਸੌਦਾ ਸਾਧ ਵਾਲਾ ਹੋਵੇਗਾ। ਸਾਨੂੰ ਲਗਦਾ ਹੈ ਕਿ ਪਾਠਕ ਇਸ ਉਕਤ ਚਰਚਾ ਤੋਂ ਪਿੱਛੋਂ ਸੌਦਾ ਸਾਧ ਨਾਲ ਵਾਪਰੀ ਹੋਣੀ ਦੇ ਅਸਲ ਕਾਰਨ ਸਮਝ ਗਏ ਹੋਣਗੇ।

ਪੰਜਾਬ ਵਿਚਲੇ ਡੇਰਿਆਂ (ਸੌਦਾ ਸਾਧ ਦਾ ਡੇਰਾ ਭਾਵੇਂ ਹਰਿਆਣਾ ਵਿੱਚ ਹੈ ਪਰ ਇਸਨੂੰ ਕੰਮ ਪੰਜਾਬ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਹੀ ਸੌਂਪਿਆ ਗਿਆ) ਪਰ ਪਿਛਲੇ ਕੁੱਝ ਸਮੇਂ ਤੋਂ ਚੇਲਿਆ ਦੀ ਵੱਡੀ ਗਿਣਤੀ ਦਾ ਖ਼ੁਮਾਰ ਸੌਦਾ ਸਾਧ ਨੂੰ ਇਸ ਕਦਰ ਚੜ੍ਹਿਆ ਕਿ ਉਹ ਆਪਣੀ ਔਕਾਤ ਭੁੱਲ ਗਿਆ ਤੇ ਆਪਣੇ ਆਕਾਵਾਂ ਨੂੰ ਤੁੱਛ ਸਮਝਣਾ ਸ਼ੁਰੂ ਕਰ ਦਿੱਤਾ। ਵੱਡੇ ਮੰਤਰੀਆਂ ਅਤੇ ਇੱਥੋਂ ਤੱਕ ਕਿ ਖ਼ੁਫ਼ੀਆ ਏਜੰਸੀਆਂ ਦੇ ਧੁਰੰਤਰਾਂ ਨੂੰ ਵੀ ਉਸ ਨੂੰ ਮਿਲਣ ਲਈ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਸੀ। ਸਟੇਟ ਵੱਲੋਂ ਸੌਂਪਿਆ ਏਜੰਡਾ ਛੱਡ ਕੇ ਉਹ ਆਪਣੀ ਮਨ ਮਰਜ਼ੀ ਕਰ ਲੱਗਾ ਸੀ ਤੇ ਅੰਤ ਨੂੰ ਸਟੇਟ ਨੇ ਉਸਨੂੰ ਉਸਦੀ ਔਕਾਤ ਦਿਖਾ ਦਿੱਤੀ। ਸਟੇਟ ਨੇ ਡੇਰੇ ਨੂੰ ਬਦਨਾਮੀ ਤੋਂ ਬਚਾਉਣ ਦਾ ਹਰ ਹੀਲਾ ਵਰਤਿਆ। ਸਟੇਟ ਦੇ ਕਰਤਾ ਧਰਤਾ ਸਿਰਫ਼ ਸੌਦਾ ਸਾਧ ਨੂੰ ਸਿਫ਼ਰ ਕਰਨਾ ਚਾਹੁੰਦੇ ਸਨ ਜੋ ਉਨ੍ਹਾਂ ਨੇ ਕਰ ਦਿੱਤਾ ਪਰ ਤਰਜੀਹ ਉਨ੍ਹਾਂ ਦੀ ਇਹ ਸੀ ਕਿ ਡੇਰੇ ਨਾਲ ਚੇਲਿਆਂ ਦਾ ਪਹਿਲਾਂ ਵਾਲਾ ਵਿਸ਼ਵਾਸ ਹੀ ਬਣਿਆ ਰਹੇ, ਤਾਂ ਜੋ ਹੁਣ ਡੇਰੇ ਨੂੰ ਸਿੱਧਾ ਭਗਵੀਆਂ ਤਾਕਤਾਂ ਦੇ ਹੱਥਾਂ ‘ਚ ਦੇ ਕੇ ਇਸ ਲੋਕ ਸਮੂਹ ਨੂੰ ਸਿੱਧਾ ਵਰਤਿਆ ਜਾ ਸਕੇ। ਪਹਿਲਾਂ ਇਹ ਵਰਤੋਂ ਸਾਧ ਰਾਹੀਂ ਹੁੰਦੀ ਸੀ। ਇਹੀ ਕਾਰਨ ਹੈ ਕਿ ਸਾਧ ਨੂੰ ਦੋਸੀ ਠਹਿਰਾਉਣ ਤੋਂ ਬਾਅਦ ਅਗਲੇ ਦਿਨ 26 ਅਗਸਤ ਨੂੰ ਡੇਰੇ ਵਿੱਚ ਦਾਖ਼ਲ ਹੋ ਰਹੀ ਫ਼ੌਜ ਨੂੰ ਇਕਦਮ ਰੋਕ ਲਿਆ ਗਿਆ। 15 ਦਿਨ ਫ਼ੌਜ ਨੂੰ ਅੰਦਰ ਦਾਖ਼ਲ ਨਾ ਹੋਣ ਦਿੱਤਾ । ਅੰਤ 15 ਦਿਨਾਂ ਪਿੱਛੋਂ ਉਦੋਂ ਪੁਲਿਸ ਤੇ ਨੀਮ ਫ਼ੌਜੀ ਦਸਤੇ ਅੰਦਰ ਭੇਜੇ ਗਏ ਜਦੋਂ ਡੇਰੇ ਦੇ ਬੰਦਿਆਂ ਨੇ ਡੇਰੇ ਅੰਦਰੋਂ ‘ਸਮਾਨ’ ਨੂੰ ਟਰੱਕਾਂ ਵਿੱਚ ਭਰ ਕੇ ਬਾਹਰ ਕੱਢ ਦਿੱਤਾ। ਇਹ ਟਰੱਕ ਆਮ ਲੋਕਾਂ ਨੂੰ ਤਾਂ ਨਜ਼ਰ ਆਉਂਦੇ ਸਨ ਪਰ ਡੇਰੇ ਨੂੰ ਘੇਰਾ ਪਾਈ ਬੈਠੀ ਫ਼ੌਜ ਤੇ ਪੁਲਿਸ ਦੀਆਂ ਅੱਖਾਂ ਇਨ੍ਹਾਂ ਟਰੱਕਾਂ ਨੂੰ ਨਾ ਦੇਖ ਸਕੀਆਂ। ਡੇਰੇ ਦੀ ਤਲਾਸ਼ੀ ਦਾ ਡਰਾਮਾ 3 ਦਿਨ ਚੱਲਿਆ ਅਤੇ ਅੰਦਰੋਂ ਨਾ ਕੁੱਝ ‘ਵੱਡਾ’ ਮਿਲਣਾ ਸੀ ਤੇ ਨਾ ਮਿਲਿਆ। ਡੇਰੇ ਦੇ ਉਸ ਬਾਗ ਦੀ ਖ਼ੁਦਾਈ ਵੀ ਨਹੀਂ ਕੀਤੀ ਗਈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਸੌਦਾ ਸਾਧ ਆਪਣੇ ਚੇਲਿਆਂ ਨੂੰ ਮਰਵਾ ਕੇ ਇਸ ਬਾਗ਼ ਵਿਚ ਦਬਾ ਦਿੰਦਾ ਸੀ ਤੇ ਉੱਪਰ ਦਰਖ਼ਤ ਲਗਾ ਦਿੰਦਾ ਸੀ। ਸੌਦਾ ਸਾਧ ਦੇ ਮਾਮਲੇ ਦੇ ਚਲਦਿਆਂ ਇੱਥੇ ਅਸੀਂ ਕੁੱਝ ਹੋਰ ਵਿਵਾਦਤ ਡੇਰਿਆ ਦਾ ਵੇਰਵਾ ਦੇਣ ਜਾ ਰਹੇ ਹਾਂ ਜਿਨ੍ਹਾਂ ਨੂੰ ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਸਰਕਾਰਾਂ ਨੇ ਅਦਾਤਲਾਂ ਤੱਕ ਸਰਪ੍ਰਸਤੀ ਵੀ ਸਰਪ੍ਰਸਤੀ ਦਿੱਤੀ ਹੈ। ਹੱਥਲੇ ਅੰਕ ‘ਚ ਭਨਿਆਰਾ ਸਾਧ ਦਾ ਵਿਸਥਾਰ ਨਾਲ ਅਤੇ ਕੁੱਝ ਹੋਰ ਭਾਰਤੀ ਸਾਧਾਂ ਦਾ ਸੰਖੇਪ ਵਿੱਚ ਜ਼ਿਕਰ ਕਰਾਂਗੇ ਤੇ ਅਗਲੇ ਅੰਕ ਵਿੱਚ ਪੰਜਾਬ ਨਾਲ ਸਬੰਧਤ ਹੋਰ ਡੇਰੇਦਾਰਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਡੇਰਿਆਂ ਨੂੰ ਵੀ ਛੋਹਿਆ ਜਾਵੇਗਾ ਜਿਹੜੇ ਦਾਆਵਾ ਤਾਂ ਸਿੱਖੀ ਪ੍ਰਚਾਰ ਦਾ ਕਰਦੇ ਹਨ ਪਰ ਖ਼ੁਦ ਕਈ ਵਿਵਾਦਾਂ ‘ਚ ਘਿਰੇ ਹੋਏ ਹਨ ਤੇ ਸਿੱਖਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਹਨ।#

ਵਿਵਾਦਤ ਸਾਧ ਪਿਆਰਾ ਭਨਿਆਰਾਂ ਵਾਲਾ

ਪਿਆਰਾ ਸਿੰਘ ਭਨਿਆਰਾਂ ਵਾਲਾ ਕੇਸ ਬਹੁਤ ਚਰਚਿਤ ਰਿਹਾ ਹੈ। 17 ਸਤੰਬਰ 2001 ਨੂੰ ਪਿੰਡ ਰਤਨਗੜ ਦੇ ਗੁਰੂ ਘਰ ਵਿਚੋਂ ਤੜਕ ਸਾਰ ਪਿਆਰਾ ਸਿੰਘ ਭਨਿਆਰਾ ਦੇ ਚੇਲਿਆਂ ਨੇ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕ ਕੇ ਇਨਾਂ ਨੂੰ ਫਾੜਨ ਉਪਰੰਤ ਪਿੰਡ ਰਸੂਲਪੁਰ ਦੇ ਬੱਸ ਅੱਡੇ ‘ਤੇ ਅਗਨ ਭੇਟ ਕਰ ਦਿਤਾ ਸੀ। ਜਿਸ ‘ਤੇ ਰੋਪੜ ਦੇ ਤਤਕਾਲੀ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਭੁੱਲਰ ਦੇ ਆਦੇਸ਼ਾਂ ‘ਤੇ ਸਾਧ ਤੇ ਉਸ ਦੇ 13 ਚੇਲਿਆਂ ਵਿਰੁਧ ਧਾਰਾ 452, 435, 411, 380, 153, 295 ਏ, 120 ਬੀ ਅਤੇ 109 ਅਧੀਨ ਮੋਰਿੰਡਾ ਥਾਣੇ ਵਿਖੇ ਮੁਕੱਦਮਾ ਨੰਬਰ 161 ਦਰਜ ਕੀਤਾ ਗਿਆ ਸੀ ਜਿਸ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਟਰਾਇਲ ਅੰਬਾਲਾ ਦੇ ਚੀਫ਼ ਜੂਡੀਸ਼ੀਅਲ ਦੀ ਅਦਾਲਤ ‘ਚ ਹੋਈ ਜਿਸ ਦੌਰਾਨ 22 ਸਰਕਾਰੀ ਤੇ ਗ਼ੈਰ ਸਰਕਾਰੀ ਗਵਾਹਾਂ ਨੇ ਆਪੋ-ਅਪਣੇ ਬਿਆਨ ਦਰਜ ਕਰਵਾਏ। 12 ਸਾਲ ਚੱਲੇ ਮੁੱਕਦਮੇ ਪਿੱਛੋਂ ‘ਚ 11 ਮਈ ਨੂੰ ਜਦੋਂ ਅੰਬਾਲਾ ਦੇ ਚੀਫ਼ ਜੁਡੀਸੀਅਲ ਮੈਜਿਸਟ੍ਰੇਟ ਸ੍ਰੀ ਏ ਕੇ ਜੈਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਕਰਨ ਦੇ ਮਾਮਲੇ ਵਿਚ ਅਖੌਤੀ ਸਾਧ ਭਨਿਆਰੇ ਤੇ ਉਸ ਦੇ 8 ਚੇਲਿਆਂ ਨੂੰ ਦੋਸ਼ੀ ਮੰਨਦਿਆਂ ਉਨਾਂ ਨੂੰ ਸਜ਼ਾ ਸੁਣਾਉਣ ਲਈ 13 ਮਈ 2013 ਦਾ ਦਿਨ ਨਿਰਧਾਰਤ ਕੀਤਾ। ਪਰ 13 ਮਈ ਨੂੰ ਸਿੱਖਾਂ ਨਾਲ ਜੋ ਭਾਰਤੀ ਜੁਡੀਸ਼ਰੀ ਵੱਲੋਂ ਕੀਤਾ ਜਾਂਦਾ ਹੈ ਉਹੀ ਹੋਇਆ। ਸਾਧ ਨੂੰ ਸਿਰਫ਼ 3 ਸਾਲ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚ ਮੌਕੇ ‘ਤੇ ਹੀ ਦੋਸ਼ੀ ਦੀ ਜ਼ਮਾਨਤ ਹੋ ਜਾਂਦੀ ਹੈ। ਭਨਿਆਰਾ ਸਾਧ ਵੀ ਇਸ ਮਾਮਲੇ ਵਿੱਚ ਆਪਣੀ ਜ਼ਮਾਨਤ ਭਰ ਕੇ ਰਿਹਾਅ ਹੋ ਗਿਆ।


ਕੌਣ ਹੈ ਪਿਆਰਾ ਭਨਿਆਰਾਂ ਵਾਲਾ?
ਕਿਹਾ ਜਾ ਰਿਹਾ ਹੈ ਕਿ ਭਨਿਆਰੇ ਦੇ ਡੇਰੇ ਦੀ ਸਥਾਪਤੀ ‘ਚ ਪਿਆਰੇ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਅਹਿਮ ਭੂਮਿਕਾ ਕਾਂਹਰਸੀ ਆਗੂ ਬੂਟਾ ਸਿੰਘ ਨੇ ਹੀ ਨਿਭਾਈ ਸੀ।

ਪਿਆਰਾ ਭਨਿਆਰਾਂ ਵਾਲਾ ਇੱਕ ਚੌਥੇ ਦਰਜੇ ਦਾ ਸਰਕਾਰੀ ਕਰਮਚਾਰੀ ਸੀ, ਜਿਸਨੂੰ ਦੋ ਦਹਾਕੇ ਪਹਿਲਾਂ ਕੇਂਦਰੀ ਏਜੰਸੀਆਂ ਨੇ ਸਿੱਖੀ ਨੂੰ ਕਮਜ਼ੋਰ ਕਰਨ ਲਈ ਚੁਣਿਆ। ਉਸਨੂੰ ਇਸ ਕੰਮ ਲਈ ਚੁਣਨ ਦਾ ਕਾਰਨ ਇਹ ਸੀ ਕਿ ਨਿਰੰਕਾਰੀ, ਰਾਧਾ ਸੁਆਮੀ ਤੇ ਹੋਰ ਡੇਰੇ ਅਮੀਰ ਲੋਕਾਂ ਦੇ ਡੇਰੇ ਬਣ ਗਏ ਸਨ ਅਤੇ ਦਲਿਤ ਵਰਗ ਨੂੰ ਆਪਣੇ ਵੱਲ ਖਿਚਣ ਵਿੱਚ ਬਹੁਤੇ ਸਹਾਈ ਨਹੀਂ ਸਨ ਹੋਏ। ਇਸ ਲਈ ਕਾਫ਼ੀ ਸਮੇਂ ਦੀ ਭਾਲ ਤੋਂ ਬਾਅਦ ਨੂਰਪੁਰ ਬੇਦੀ ਇਲਾਕੇ ਦੇ ਪਿਆਰੇ ਨਾਂ ਦੇ ਇਸ ਵਿਅਕਤੀ ਨੂੰ ਸਿਲੈਕਟ ਕੀਤਾ ਗਿਆ। ਇਸ ਮਗਰੋਂ ਪਿਆਰਾ ‘ਸਿੰਘ’ ਨੂੰ ਕੇਂਦਰੀ ਸਹਾਇਤਾ ਮਿਲਣ ਦਾ ਕੰਮ ਤੇਜ਼ ਹੋ ਗਿਆ। ਇਸ ਸਹਾਇਤਾ ਦੇ ਸਿਰ ‘ਤੇ ਉਹ ਅਤਿ ਗਰੀਬ, ਵਿਦਿਆਹੀਣ ਦਲਿਤਾਂ ਨੂੰ ਆਪਣੇ ਪਿੱਛੇ ਲਾਉਣ ‘ਚ ਬਹੁਤ ਸਫ਼ਲਤਾ ਪ੍ਰਾਪਤ ਕਰ ਗਿਆ ਸੀ।ਉਸ ਕੋਲ ਇਕ ਖਾਸ ਵਰਗ ਦੇ ਲੋਕਾਂ ਦਾ ਵਡਾ ਵੋਟ ਬੈਂਕ ਸੀ। ਪੰਜਾਬ ਭਰ ਵਿਚ ਉਸ ਦੇ ਕਈ ਲਖਾਂ ਸ਼ਰਧਾਲੂ ਬਣ ਗਏ ਸਨ। ਇਹ ਉਹ ਸਮਾਂ ਸੀ ਜਦੋਂ ਭਨਿਆਰਾਂ ਵਾਲਾ ਆਪਣੇ ਆਪ ਨੂੰ ਸਿਖ ਗੁਰੂਆਂ ਦੇ ਸਾਮਾਨ ਸਮਝਣ ਲਗ ਪਿਆ। ਉਸ ਸਮੇਂ ਕਦੇ ਉਹ ਠਾਠਾਂ ਮਾਰਦੇ ਆਪਣੇ ਸ਼ਰਧਾਲੂਆਂ ਦੇ ਇਕਠ ਵਿਚ ਘੋੜੇ ‘ਤੇ ਚੜਦਾ ਅਤੇ ਕਦੇ ਸ਼ਿੰਗਾਰੇ ਹਾਥੀਆਂ ‘ਤੇ। ਏਜੰਸੀਆਂ ਤੋਂ ਮਿਲ ਰਹੀ ਸਹਾਇਤਾ ਨੂੰ ਭਨਿਆਰਾਂ ਵਾਲਾ ਖੁੱਲ ਕੇ ਵਰਤਣ ਲੱਗਿਆ। ਚੇਲਿਆਂ ਦੀ ਲੱਖਾਂ ‘ਚ ਗਿਣਤੀ ਪਹੰਚਿਦਿਆਂ ਹੀ ਉਸ ਨੇ ਵੀ ਆਪਣੇ-ਆਪ ਨੂੰ ਹੋਰਨਾਂ ਡੇਰੇਦਾਰਾਂ ਵਾਂਗ ‘ਸਰਬ-ਸ਼ਕਤੀਮਾਨ’ ਸਮਝਣਾ ਸ਼ੁਰੂ ਕਰ ਦਿੱਤਾ। ਫਿਰ ਉਸਦੇ ਕੰਨ ‘ਚ ਫ਼ੂਕ ਮਾਰੀ ਗਈ ਕਿ ਉਹ ਆਪਣਾ ਗਰੰਥ ਤਿਆਰ ਕਰ ਲਵੇ। ਅਨਪੜ ਪਿਆਰੇ ਨੂੰ ਲਿਖਣਾ ਨਹੀਂ ਸੀ ਆਉਂਦਾ। ਫਿਰ ਦੋ-ਚਾਰ ਭਾੜੇ ਦੇ ਬੰਦਿਆਂ, ਜਿਨਾਂ ‘ਚ ਕੁੜੀਆਂ ਵੀ ਸ਼ਾਮਲ ਸਨ, ਨੂੰ ਤਿਆਰ ਕੀਤਾ ਗਿਆ ਕਿ ਇੱਧਰੋਂ-ਉਧਰੋਂ ਨਕਲ ਮਾਰ ਕੇ ਬਾਬੇ ਦਾ ‘ਗ੍ਰੰਥ’ ਤਿਆਰ ਕਰ ਦੇਣ। ਜਿਸ ਵਿੱਚ ਬਾਬੇ ਦੀਆਂ ਸਿਫ਼ਤਾਂ ਹੋਣ। ਇਹ ਕੁੜੀਆਂ ਵੀ ਇਸ ਬਾਬੇ ਦੇ ਡੇਰੇ ‘ਚ ਦਿਨ-ਰਾਤ ਰਹਿੰਦੀਆਂ ਰਹੀਆਂ।ਇਹ ਇਸਦੇ ਅੰਧ-ਵਿਸਵਾਸ਼ੀ ਚੇਲੇ ਆਪਣੀਆਂ ਕੁੜੀਆਂ ਨੂੰ ਖ਼ੁਦ ਇਸ ਦੇ ਡੇਰੇ ‘ਚ ਛੱਡਣ ਲੱਗੇ। ਆਪਣੇ ਕੋਲ ਆਉਣ ਵਾਲਿਆਂ ਨੂੰ ਭਨਿਆਰਾਂ ਵਾਲਾ ਪ੍ਰਸ਼ਾਦ ਦੇ ਰੂਪ ‘ਚ ਨਗਦੀ ਵੀ ਦਿੰਦਾ ਰਿਹਾ ਹੈ।ਭਨਿਆਰੇ ਸਾਧ ਦਾ ਗ੍ਰੰਥ ਤਿਆਰ ਕਰਨ ਵਿੱਚ ਇੱਕ ਬਦਨਾਮ ਨਾਸਤਕ ਲੇਖਕ ਦਾ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਤੇ ਲੇਖਕ ਹੁਣ ਗੁਰੂ ਨਾਨਕ ਸਾਹਿਬ ਪ੍ਰਤੀ ਗਾਲਾਂ ਵਰਗੀ ਸ਼ਬਦਾਵਲੀ ਵਰਤਣ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਹੈ।


ਇਨਾਂ ਲੋਕਾਂ ਦੀਆਂ ਫ਼ੋਟੋਆਂ ਖਿੱਚਣ ਦਾ ਵੀ ਭਨਿਆਰੇ ਸਾਧ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਇਹ ਤਸਵੀਰਾਂ ਉਸਨੇ ਆਪਣੇ ‘ਗ੍ਰੰਥ’ ‘ਚ ਵੀ ਸਾਮਲ ਕਰ ਲਈਆਂ ਅਤੇ ਸਾਲ 2001 ਦੀ ਵਿਸਾਖੀ ਨੂੰ ਇੱਕ ਅਖ਼ਬਾਰ ਵਿੱਚ ਸਪਲੀਮੈਂਟ ਕਢਵਾ ਕੇ ਇਹ ਤਸਵੀਰਾਂ ਵੀ ਛਪਵਾ ਦਿੱਤੀਆਂ ਤਾਂ ਜੋ ਲੋਕਾਂ ‘ਚ ਇਹ ਗੱਲ ਪਹੁੰਚਾਈ ਜਾ ਸਕੇ ਕਿ ਇਸ ‘ਬਾਬੇ’ ਕੋਲ ਤਾਂ ਵੱਡੇ-ਵੱਡੇ ਅਕਾਲੀ, ਕਾਂਗਰਸੀ ਲੀਡਰ ਅਤੇ ਅਫਸਰ ਵੀ ਆਉਂਦੇ ਹਨ। ਇੰਨਾ ਹੀ ਨਹੀਂ ਇਸ ਵਿੱਚ ਇਕ ਤਰਕਸ਼ੀਲ ਆਗੂ ਦੀ ਤਸਵੀਰ ਵੀ ਸ਼ਾਮਲ ਸੀ। ਅਖ਼ਬਾਰ ਵਿੱਚ ਅਤੇ ਭਨਿਆਰੇ ਦੇ ਗ੍ਰੰਥ ‘ਚ ਅਕਾਲੀ ਆਗੂਆਂ ਦੀਆਂ ਤਸਵੀਰਾਂ ਜਿਨਾਂ ‘ਚ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਅਕਾਲੀ ਮੰਤਰੀ ਗੁਰਦੇਵ ਸਿੰਘ ਬਾਦਲ, ਉਸਦਾ ਲੜਕਾ ਕੇਵਲ ਸਿੰਘ ਬਾਦਲ, ਜੋ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਦਾ ਮੀਤ ਪ੍ਰਧਾਨ ਵੀ ਸੀ ਮੁੱਖ ਸਨ। ਇਹ ਦੋਵੇਂ ਤਾਂ ਭਨਿਆਰਾਂ ਵਾਲੇ ਨੂੰ ਪੰਥ ‘ਚੋਂ ਛੇਕੇ ਜਾਣ ਤੋਂ ਬਾਅਦ ਵੀ ੳਸਦੇ ਸਮਾਗਮਾਂ ‘ਚ ਸ਼ਾਮਲ ਹੁੰਦੇ ਰਹੇ ਹਨ ਅਤੇ ਉਸਦੀਆਂ ਸਟੇਜਾਂ ‘ਤੇ ਬੈਠਦੇ ਰਹੇ ਹਨ। ਇੰਨਾ ਹੀ ਨਹੀਂ ‘ਜਥੇਦਾਰ’ ਵੱਲੋਂ ਛੇਕੇ ਜਾਣ ਦਾ ‘ਹੁਕਮਨਾਨਮਾ’ ਜਾਰੀ ਹੋਣ ਤੋਂ ਬਾਅਦ ਭਨਿਆਰਾਂ ਵਾਲਾ ਨੇ ਇਹ ਵੀ ਕਹਿ ਦਿੱਤਾ ਸੀ ਕਿ, ”ਮੈਨੂੰ ਕਿਹੜੇ ਪੰਥ ‘ਚੋਂ ਛੇਕ ਰਹੇ ਹੋ? ਮੈਂ ਤਾਂ ਕਦੇ ਇਸ ਪੰਥ ‘ਚ ਸ਼ਾਮਲ ਹੀ ਨਹੀਂ ਸੀ।” ਭਨਿਆਰਾਂ ਵਾਲੇ ਦੇ ਇਸ ਬਿਆਨ ਦਾ ਵੀ ਗੁਰਦੇਵ ਬਾਦਲ ਤੇ ਕੇਵਲ ਬਾਦਲ ‘ਤੇ ਕੋਈ ਅਸਰ ਨਹੀਂ ਸੀ ਹੋਇਆ।
ਇੱਕ ਹੋਰ ਅਕਾਲੀ ਆਗੂ ਅਮਰੀਕ ਸਿੰਘ ਅਲੀਵਾਲ ਦੀਆਂ ਤਸਵੀਰਾਂ ਵੀ ਭਨਿਆਰੇ ਦੇ ਗ੍ਰੰਥ ‘ਚ ਸ਼ਾਮਲ ਸਨ। ਕਾਂਗਰਸੀ ਆਗੂਆਂ ‘ਚੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਬੱਬੂ ਨਾਂ ਦਾ ਉਸ ਸਮੇਂ ਦਾ ਯੂਥ ਕਾਂਗਰਸ ਦਾ ਪ੍ਰਧਾਨ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਨੂਰਪੁਰ ਬੇਦੀ ‘ਚ ਭਨਿਆਰਾਂ ਵਾਲਾ ਦੇ ਡੇਰੇ ਦੀ ਸਥਾਪਤੀ ਵਿੱਚ ਕੇਂਦਰੀ ਏਜੰਸੀਆਂ ਵਿਚਕਾਰ ਵਿਚੋਲਗੀ ਬੂਟਾ ਸਿੰਘ ਨੇ ਹੀ ਨਿਭਾਈ ਸੀ। ਅਹਿਮ ਅਕਾਲੀ ਅਗੂਆਂ ਦੀਆਂ ਅਖ਼ਬਾਰਾਂ ਅਤੇ ਇਸਦੇ ਗ੍ਰੰਥ ‘ਚ ਫ਼ੋਟੋਆਂ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰਾਂ ਨੇ ਭੇਦਭਰੀ ਚੁੱਪ ਵੱਟ ਲਈ ਸੀ।


ਇਸ ਤੋਂ ਬਾਅਦ ਪਿਆਰਾ ਭਨਿਆਰਾਂ ਵਾਲੇ ਦਾ ਹੌਸਲਾ ਵਧਦਾ ਗਿਆ। ਉਸਨੇ ਆਪਣੇ ਚੇਲਿਆਂ ਦੇ ਘਰਾਂ ‘ਚ ਆਪਣੇ ‘ਗ੍ਰੰਥ’ ਦੇ ਆਖੰਡ ਪਾਠ ਸ਼ੁਰੂ ਕਰਵਾ ਦਿੱਤੇ। ਅਜਿਹੇ ਇੱਕ ਆਖੰਡ ਪਾਠ ਵਿਰੁੱਧ ਸਿੱਖ ਸਟੂਡੈਂਟਸ ਫ਼ੈਂਡਰੇਸ਼ਨ ਦੇ ਵਿਦਿਅਰਥੀਆਂ ਨੇ ਲੁਧਿਆਣਾ ‘ਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਕੇਂਦਰੀ ਏਜੰਸੀਆਂ ਦਾ ਥਾਪੜਾ ਪ੍ਰਾਪਤ ਭਨਿਆਰੇ ਦਾ ਦਿਮਾਗ ਪਹਿਲਾਂ ਹੀ ਸੱਤਵੇਂ ਅਸਮਾਨੀਂ ਪਹੁੰਚ ਚੁੱਕਾ ਸੀ। ਇਸ ਵਿਰੋਧ ਪ੍ਰਦਰਸ਼ਨ ਤੋਂ ਚਿੜ ਕੇ ਉਸਨੇ ਆਪਣੇ ਪਿੱਛਲੱਗਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਾੜ ਦੇਣ ਦਾ ਹੁਕਮ ਜਾਰੀ ਕਰ ਦਿੱਤਾ।

ਬੀੜਾਂ ਸਾੜਣ ਦੀਆਂ ਘਟਨਾਵਾਂ ਲਗਾਤਾਰ ਵਾਪਰਨ ਲੱਗੀਆਂ। ਇੰਨਾ ਕੁਝ ਵਾਪਰ ਜਾਣ ‘ਤੇ ਵੀ ਪੰਜਾਬ ਦੀ ਬਾਦਲ ਸਰਕਾਰ ਦੀ ‘ਕੁਝ ਨਹੀਂ ਹੋਇਆ’ ਵਰਗੀ ਖਾਮੋਸ਼ੀ ਤੋਂ ਤੰਗ ਆ ਕੇ ਸਿੱਖ ਆਪਣੇ ਕੰਮ ਕਾਰ ਛੱਡ ਕੇ ਸੜਕਾਂ ‘ਤੇ ਆਉਣ ਲੱਗੇ। ਸਿੱਖਾਂ ਦੇ ਇਸ ਰੋਹ ਨੂੰ ਹਿੰਸਕ ਰੂਪ ਧਾਰਦਾ ਵੇਖ ਕੇ ਆਖਰ ਉਸ ਸਮੇਂ ਭਨਿਆਰਾਂ ਵਾਲੇ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਭਨਿਆਰੇ ਦੇ ਡੇਰੇ ‘ਚ ਜਾਣ ਵਾਲੇ ਅਕਾਲੀ ਆਗੂਆਂ ਨੇ ਸਿੱਖਾਂ ਦਾ ਰੋਹ ਵੇਖ ਕੇ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ‘ਤਨਖਾਹਾਂ’ ਲੁਆ ਕੇ ‘ਸੱਚੇ’ ਹੋ ਜਾਣ ਵਿੱਚ ਹੀ ਬਿਹਤਰੀ ਸਮਝੀ। ਸਿੱਖਾਂ ਦਾ ਰੋਹ ਉਠਣ ਤੋਂ ਪਹਿਲਾਂ ਤੱਕ ਉਨਾਂ ਅਕਾਲੀ ਆਗੂਆਂ ਨੇ ਉਂਝ ਅਜਿਹੀ ਕੋਈ ਲੋੜ ਵੀ ਨਹੀਂ ਸੀ ਸਮਝੀ। ਜਦੋਂ ਇਨਾਂ ਆਗੂਆਂ ਨੂੰ ਅਕਾਲ ਤਖ਼ਤ ‘ਤੇ ‘ਤਨਖ਼ਾਹ’ ਲਗਾਈ ਜਾ ਰਹੀ ਸੀ ਤਾਂ ਸੰਗਤ ‘ਚੋਂ ਆਵਾਜ਼ਾਂ ਆ ਰਹੀਆਂ ਸਨ ਕਿ ਇਹ ਲੋਕ ਸਖ਼ਤ ਸਜ਼ਾ ਦੇ ਹੱਕਦਾਰ ਹਨ ਇਨਾ ਨਾਲ ਨਰਮੀ ਨਹੀਂ ਵਰਤਣੀ ਚਾਹੀਦੀ।



ਬੰਤ ਰਾਮ ਘੇੜਾ
ਪਿਆਰਾ ਸਿੰਘ ਭਨਿਆਰਾ ਤੋਂ ਪਹਿਲਾਂ ਬੰਤਾ ਰਾਮ ਘੇੜਾ ਨਾਂ ਦੇ ਇੱਕ ਵਿਅਕਤੀ ਨੇ ‘ਆਦਿ-ਧਰਮ ਮਿਸ਼ਨ’ ਦੇ ਨਾਂ ਹੇਠ ਇੱਕ ਜਥੇਬੰਦੀ ਦੀ ਸਥਾਪਨਾ ਕੀਤੀ ਸੀ। ਉਸਨੇ ਗੁਰੂ ਗ੍ਰੰਥ ਸਾਹਿਬ ‘ਚ ਦਰਜ ਭਗਤ ਰਵੀਦਾਸ ਜੀ ਦੀ ਬਾਣੀ ਨੂੰ ਤੋੜ-ਮਰੋੜ ਕੇ ਇੱਕ ਗ੍ਰੰਥ ਵੀ ਤਿਆਰ ਕਰ ਲਿਆ। ਇਸ ਦੇ ਨਾਲ ਹੀ ਉਸਨੇ ਗੁਰੂ ਨਾਨਕ ਸਾਹਿਬ ਅਤੇ ਭਗਤ ਕਬੀਰ ਜੀ ਦੀ ਬਾਣੀ ‘ਚ ਫੇਰ-ਬਦਲ ਕਰਕੇ ਭਗਤ ਰਵੀਦਾਸ ਜੀ ਦੀ ਬਾਣੀ ਦੇ ਨਾਂ ਹੇਠ ਆਪਣੇ ‘ਗ੍ਰੰਥ’ ‘ਚ ਸ਼ਾਮਿਲ ਕਰ ਲਿਆ ਸੀ। ਫਿਰ ਉਸਨੇ ਇੱਕ ਪ੍ਰਚਾਰ ਮੁਹਿੰਮ ਸ਼ੁਰੂ ਕਰਕੇ ਪਿੰਡਾਂ ‘ਚ ਜਾਤਾਂ ਦੇ ਆਧਾਰ ‘ਤੇ ਬਣੇ ਦਲਿਤਾਂ ਦੇ ਗੁਰਦੁਆਰਿਆਂ ‘ਚੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹਟਵਾ ਕੇ ਇਸ 70 ਸਫ਼ਿਆਂ ਦੇ ਗ੍ਰੰਥ ਨੂੰ ਰੱਖਣਾ ਸ਼ੁਰੂ ਕਰ ਦਿੱਤਾ। ਇਸ ਕੰਮ ‘ਚ ਉਸਨੂੰ ਇੰਦਰਾ ਗਾਂਧੀ ਨੇ ਵੀ ਭਰਪੂਰ ਥਾਪੜਾ ਦਿੱਤਾ। ਫਿਰ ਉਸਨੇ ਇਸ ਗ੍ਰੰਥ ਦਾ ਹਿੰਦੀ ਅਨੁਵਾਦ ਕਰਵਾ ਕੇ ਇਸ ਨੂੰ ‘ਅੰਮ੍ਰਿਤਬਾਣੀ’ ਦੇ ਨਾਂ ਹੇਠ ਛਪਵਾ ਦਿੱਤਾ ਅਤੇ ਇਸਦੇ ਉਦਘਾਟਨ ਲਈ ਵੀ ਦਿਨ ਤਹਿ ਕਰ ਲਿਆ।ਇਸ ਗ੍ਰੰਥ ਦਾ ਉਦਘਾਟਨ ਕਿਸੇ ਹੋਰ ਨੇ ਨਹੀਂ ਸਗੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਐਚ.ਕੇ.ਐਲ. ਭਗਤ ਨੇ ਕਰਨਾ ਸੀ ਪਰ ਦਿੱਲੀ ਦੇ ਸਿੱਖਾਂ ਨੂੰ ਵੇਲੇ ਸਿਰ ਇਸਦਾ ਪਤਾ ਲੱਗ ਜਾਣ ‘ਤੇ ਉਨਾਂ ਨੇ ਆਪਣਾ ਰਸੂਖ ਵਰਤਦਿਆਂ ਭਗਤ ਵਲੋਂ ਕੀਤੇ ਜਾਣ ਵਾਲੇ ਇਸ ਗ੍ਰੰਥ ਦੇ ਉਦਘਾਟਨ ਨੂੰ ਰੋਕ ਦਿੱਤਾ।ਇਸ ਪਿੱਛੋਂ ਲੁਧਿਆਣਾ ਦੇ ਇੱਕ ਦਲਿਤ ਸਿੱਖ ਸ. ਮੱਘਰ ਸਿੰਘ ਨੇ ਬੰਤਾ ਰਾਮ ਘੇੜਾ ਵਿਰੁੱਧ ਇੱਕਲੇ ਨੇ ਹੀ ਕਾਨੂੰਨੀ ਲੜਾਈ ਲੜੀ। ਇਸ ਕੰਮ ‘ਚ ਉਸਦਾ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਵਲੋਂ ਵੀ ਕੋਈ ਸਾਥ ਨਹੀਂ ਦਿੱਤਾ ਗਿਆ ਆਖਰ ਲੰਮੀ ਕਾਨੂੰਨੀ ਜੱਦੋ-ਜਹਿਦ ਪਿੱਛੋਂ ਸ. ਮੱਘਰ ਸਿੰਘ ਜੁਲਾਈ 1999 ‘ਚ ਇਸ ਗ੍ਰੰਥ ‘ਤੇ ਪਾਬੰਦੀ ਲਗਾਉਣ ‘ਚ ਸਫ਼ਲ ਹੋ ਹੀ ਗਏ। #

Tuesday, December 25, 2012

ਸਾਹਿਬਜ਼ਾਦਿਆਂ ਲਈ ਕਿਸੇ ਨੇ ‘ਹਾਅ’ ਦਾ ਨਾਹਰਾ ਨਹੀਂ ਮਾਰਿਆ !!!

-ਡਾ: ਹਰਜਿੰਦਰ ਸਿੰਘ ਦਿਲਗੀਰ 
ਮਾਤਾ ਗੁਜਰੀ ਅਤੇ ਨਿੱਕੇ ਦੋਹਾਂ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ) ਨੂੰ 8 ਦਸੰਬਰ 1705 ਦੇ ਦਿਨ ਸਹੇੜੀ ਵਿਚੋਂ ਗ੍ਰਿਫ਼ਤਾਰ ਕਰ ਕੇ 9 ਦਸੰਬਰ ਦੀ ਸ਼ਾਮ ਨੂੰ ਸਰਹੰਦ ਪਹੁੰਚਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਅੱਗੇ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਉਨ੍ਹਾਂ ਨੂੰ ਕਿਲ੍ਹੇ ਦੇ ਬੁਰਜ ਵਿਚ ਕੈਦ ਕਰ ਕੇ ਅਗਲੇ ਦਿਨ ਦਰਬਾਰ ਵਿਚ ਹਾਜ਼ਰ ਕਰਨ ਦਾ ਹੁਕਮ ਦਿੱਤਾ। ਇਹ ਬੁਰਜ ਸਾਰੇ ਪਾਸਿਓਂ ਖੁਲ੍ਹਾ ਸੀ ਤੇ ਦਸੰਬਰ ਦੀਆਂ ਢੰਡੀਆਂ ਰਾਤਾਂ ਨੂੰ ਬਿਨਾਂ ਕਿਸੇ ਕਪੜੇ ਦੇ ਉਨ੍ਹਾਂ ਨੂੰ ਭੁੱਖੇ ਭਾਣੇ ਉਥੇ ਰੱਖਿਆ ਗਿਆ (ਹੁਣ ਉਹ ਕਿਲ੍ਹਾ ਤੇ ਬੁਰਜ ਮੌਜੂਦ ਨਹੀਂ ਹਨ; ਇਸ ਕਿਲ੍ਹੇ ਦੀ ਇਕ-ਇਕ ਇੱਟ ਨੂੰ ਸਿੱਖ ਫ਼ੌਜਾਂ ਨੇ 1765 ਤੋਂ ਮਗਰੋਂ, ਨਫ਼ਰਤ ਦੀ ਨਿਸ਼ਾਨੀ ਸਮਝ ਕੇ, ਖ਼ਤਮ ਕਰ ਦਿੱਤਾ ਸੀ)। . ਅਗਲੇ ਦਿਨ ਉਨ੍ਹਾਂ ਨੂੰ ਫੇਰ ਸੂਬੇਦਾਰ ਕੋਲ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਕਾਜ਼ੀ ਕੋਲੋਂ ਮੁਸਲਮਾਨ ਬਣ ਜਾਣ ਦੀ ਸੂਰਤ ਵਿਚ ਰਿਹਾ ਕਰਨ ਦੀ ਪੇਸ਼ਕਸ਼ ਕਰਵਾਈ। ਪਰ ਉਨ੍ਹਾਂ ਵੱਲੋਂ ਨਾਂਹ ਕਰਨ ‘ਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ। ਆਮ ਤੌਰ ’ਤੇ ਇਹ ਪਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਕਤਲ ਕਰਨ ਵਾਸਤੇ ਹੁਕਮ ਦਿੱਤਾ ਤਾਂ ਮਲੇਰਕੋਟਲੇ ਦੇ ਪਠਾਣ ਹਾਕਮ ਸ਼ੇਰ ਮੁਹੰਮਦ ਖ਼ਾਨ ਨੇ ਅਖੌਤੀ “ਹਾਅ” ਦਾ ਨਾਅਰਾ ਮਾਰਿਆ ਸੀ। ਦਰਅਸਲ ਉਸ ਨੇ ਕੋਈ “ਹਾਅ” ਦਾ ਨਾਅਰਾ ਨਹੀਂ ਸੀ ਮਾਰਿਆ ਸੀ ਬਲਕਿ ਜਦ ਵਜ਼ੀਰ ਖ਼ਾਨ ਨੇ ਉਸ ਨੂੰ ਕਿਹਾ ਕਿ “ਤੇਰੇ ਭਰਾ ਨੂੰ ਗੁਰੂ ਗਬਿੰਦ ਸਿੰਘ ਨੇ ਚਮਕੌਰ ਦੀ ਲੜਾਈ ਵਿਚ ਮਾਰਿਆ ਸੀ; ਹੁਣ ਇਹ ਤੇਰੇ ਹਵਾਲੇ ਕਰ ਦੇਂਦਾ ਹਾਂ ਤੂੰ ਇਨ੍ਹਾਂ ਨੂੰ ਮਾਰ ਕੇ ਆਪਣੇ ਭਰਾ ਦੇ ਮਾਰਨ ਦਾ ਬਦਲਾ ਲੈ ਲੈ”; ਇਸ ‘ਤੇ ਸ਼ੇਰ ਮੁਹੰਮਦ ਖ਼ਾਨ ਨੇ ਸਿਰਫ਼ ਏਨਾ ਹੀ ਕਿਹਾ ਸੀ: “ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚੇ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ।” ਸ਼ੇਰ ਮੁਹੰਮਦ ਖ਼ਾਨ ਦੀ ਇਹ ਗੱਲ ਸੁਣ ਕੇ ਵਜ਼ੀਰ ਖ਼ਾਨ ਨੂੰ ਵੀ ਸ਼ਰਮ ਆਈ। ਉਸ ਨੂੰ ਵੀ ਅਹਿਸਾਸ ਹੋਇਆ ਕਿ ਗੁਰੂ ਦੇ ਮਾਸੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਤੇ ਉਸ ਨੇ ਉਨ੍ਹਾਂ ਨੂੰ ਛੱਡ ਦੇਣ ਦਾ ਹੁਕਮ ਦੇ ਦਿੱਤਾ। ਇਸ ਸਮੇਂ ਵਜ਼ੀਰ ਖ਼ਾਨ ਦਾ ਦੀਵਾਨ (ਵਜ਼ੀਰ) ਸੁੱਚਾ ਨੰਦ ਵੀ ਹਾਜ਼ਿਰ ਸੀ। ਉਸ ਨੇ ਵਜ਼ੀਰ ਖ਼ਾਨ ਨੂੰ ਬੱਚਿਆਂ ਨੂੰ ਛਡ ਦੇਣ ਤੋਂ ਵਰਜਿਆ ਤੇ ਕਿਹਾ ਕਿ ‘ਇਹ ਸੱਪ ਦੇ ਬੱਚੇ ਹਨ ਤੇ ਸੱਪ ਦੇ ਬੱਚੇ ਵੱਡੇ ਹੋ ਕੇ ਵੀ ਸੱਪ ਹੀ ਬਣਨਗੇ; ਇਨ੍ਹਾਂ ਨੂੰ ਖ਼ਤਮ ਕਰਨਾ ਹੀ ਬੇਹਤਰ ਹੈ।’ ਇਸ ‘ਤੇ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਦੇਣ ਦਾ ਹੁਕਮ ਦਿੱਤਾ ਸੀ।  

12 ਦਸੰਬਰ 19705 ਦੇ ਦਿਨ ਦੋਹਾਂ ਬੱਚਿਆਂ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ। ਪਰ ਛੇਤੀ ਹੀ ਦੀਵਰ ਢੱਠ ਗਈ। ਉਸ ਵੇਲੇ ਤਕ ਵਜ਼ੀਰ ਖ਼ਾਨ ਉਥੋਂ ਜਾ ਚੁਕਾ ਸੀ। ਜਦ ਉਸ ਨੂੰ ਇਸ ਦੀ ਖ਼ਬਰ ਦਿੱਤੀ ਗਈ ਤਾਂ ਉਸ ਨੇ ਇਨ੍ਹਾਂ ਦੋਹਾਂ ਦੀਆਂ ਗਰਦਨਾਂ ਕੱਟ ਦੇਣ ਦਾ ਹੁਕਮ ਦੇ ਦਿੱਤਾ।  

ਇਸੇ ਦਿਨ ਹੀ ਮਾਤਾ ਗੁਜਰੀ ਵੀ ਚੜ੍ਹਾਈ ਕਰ ਗਏ। ਇਕ ਸੋਮਾ ਲਿਖਦਾ ਹੈ ਕਿ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਮਾਤਾ ਜੀ ਨੇ ਹੀਰਾ ਚੱਟ ਲਿਆ ਤੇ ਇਕ ਹੋਰ ਸੋਮਾ ਉਨ੍ਹਾਂ ਵਲੋਂ ਬੁਰਜ ਤੋਂ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰਨ ਬਾਰੇ ਵੀ ਲਿਖਦਾ ਹੈ। ਇਹ ਦੋਵੇਂ ਗੱਲਾਂ ਗ਼ਲਤ ਜਾਪਦੀਆਂ ਹਨ ਕਿਉਂ ਕਿ ਜੇ ਮਾਤਾ ਜੀ ਏਨੇ ਕਮਜ਼ੋਰ ਦਿਲ ਵਾਲੇ ਤੇ ਰੱਬ ਦਾ ਭਾਣਾ ਨਾ ਮੰਨਣ ਵਾਲੇ ਹੁੰਦੇ ਤਾਂ ਆਪਣੇ ਪਤੀ ਦੀ ਸ਼ਹੀਦੀ ਮਗਰੋਂ ਹੀ ਕੋਈ ਅਜਿਹਾ ਕਦਮ ਚੁਕ ਲੈਂਦੇ। ਅਜਿਹਾ ਜਾਪਦਾ ਹੈ ਕਿ ਮਾਤਾ ਗੁਜਰੀ ਜੋ ਪਿਛਲੇ ਚਾਰ ਦਿਨ ਤੋਂ ਠੰਡੇ ਬੁਰਜ ਵਿਚ ਕੈਦ ਸਨ ਤੇ ਸਰਦੀਆਂ ਦੀ ਯਖ ਠੰਡੀ ਹਵਾ ਵਿਚ ਬਿਨਾ ਕਿਸੇ ਕਪੜੇ ਤੋਂ ਰਹਿ ਰਹੇ ਹੋਣ ਅਤੇ ਭੁੱਖਣ ਭਾਣੇ ਹੋਣ ਕਰ ਕੇ ਬੁਰੀ ਤਰ੍ਹਾਂ ਨਿਢਾਲ ਹੋ ਚੁਕੇ ਸਨ, ਨੂੰ ਹਕਮਾਂ ਨੇ ਬੁਰਜ ਤੋਂ ਹੇਠਾਂ ਸੁਟ ਦਿੱਤਾ ਹੋਵੇਗਾ।

ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਅਸਲ ਕਹਾਣੀ:  

ਸ਼ੇਰ ਮੁਹੰਮਦ ਖ਼ਾਨ ਸਿੱਖਾਂ ਦਾ ਕੋਈ ਹਮਦਰਦ ਨਹੀਂ ਸੀ ਬਲਕਿ ਕੱਟੜ ਦੁਸ਼ਮਣ ਸੀ। ਉਸ ਨੇ ਅਤੇ ਉਸ ਦੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਨੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਸਿੱਖਾਂ ’ਤੇ ਹਮਲੇ ਕੀਤੇ ਸਨ। 12 ਅਕੂਤਬਰ 1700 ਨੂੰ  ਨਿਰਮੋਹਗੜ੍ਹ, 7-8 ਦਸੰਬਰ 1705 ਨੂੰ ਚਮਕੌਰ, 9-10 ਮਈ 1710 ਦੇ ਦਿਨ ਮਝੈਲ ਸਿੰਘਾਂ ’ਤੇ ਬਹਿਲੋਲਪੁਰ ਵਿਚ ਅਤੇ 12 ਮਈ 1710 ਦੇ ਦਿਨ ਚੱਪੜ-ਚਿੜੀ ਵਿਚ ਵੀ ਜ਼ਬਰਦਸਤ ਟੱਕਰ ਲਈ ਸੀ ਅਤੇ  ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਰ ਹੁਕਮ ’ਤੇ ਫੁਲ ਚੜ੍ਹਾਉਂਦਿਆਂ ਸਿੱਖਾਂ ’ਤੇ ਅਕਾਰਣ ਹੀ ਹਮਲੇ ਕੀਤੇ ਸਨ। ਇਨ੍ਹਾਂ ਲੜਾਈਆਂ ਵਿਚ ਉਹ ਆਪ, ਉਸ  ਦੇ ਤਿੰਨ ਭਰਾ ਅਤੇ ਦੋ ਭਤੀਜੇ ਮਾਰੇ ਗਏ ਸਨ। ਇਸ ਕਰ ਕੇ ਸਿਖਾਂ ਨੂੰ ਮਲੇਰਕੋਟਲਾ ਦੇ ਪਠਾਣ ਹਾਕਮ ਵੀ ਬਹੁਤ ਚੁਭਦੇ ਸਨ ਅਤੇ ਉਹ ਉਸ ਨੂੰ ਵੀ ਸਜ਼ਾ ਦੇਣਾ ਚਾਹੁੰਦੇ ਸਨ।  ਜਿੱਤਣ ਤੋਂ ਬਾਅਦ ਸਿੱਖ ਫ਼ੌਜਾਂ ਨੇ ਮਲੇਰਕੋਟਲਾ ਵਲ ਕੂਚ ਕਰ ਦਿਤਾ। ਜਦੋਂ ਮਲੇਰੀਆਂ ਨੂੰ ਪਤਾ ਲਗਾ ਕਿ ਸਿੱਖ ਫ਼ੌਜਾਂ ਮਲੇਰਕੋਟਲਾ ਵਲ ਆ ਰਹੀਆਂ ਹਨ ਤਾਂ ਉੱਥੋਂ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਨੂੰ ਮਿਲਣ ਪੁੱਜਾ। ਕਿਸ਼ਨ ਚੰਦ ਬੰਦਾ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਬੰਦਾ ਸਿੰਘ ਨੂੰ ਅਰਜ਼ ਕੀਤੀ ਕਿ ਮਲੇਰਕੋਟਲਾ ਨੂੰ ਬਖ਼ਸ਼ ਦਿਤਾ ਜਾਵੇ। ਉਸ ਨੇ ਸ਼ਹਿਰੀਆਂ ਦੀ ਤਰਫ਼ੋਂ ਚੋਖੀ ਵੱਡੀ ਰਕਮ ਬੰਦਾ ਸਿੰਘ ਨੂੰ ਪੇਸ਼ ਕਰ ਕੇ ਸ਼ਹਿਰ ਨੂੰ ਲੁੱਟੇ ਜਾਣ ਤੋਂ ਬਚਾ ਲਿਆ। ਜੇ ਕਰ ਕਿਸ਼ਨ ਚੰਦ ਬੰਦਾ ਸਿੰਘ ਅੱਗੇ ਫ਼ਰਿਆਦੀ ਨਾ ਹੁੰਦਾ ਤਾਂ ਮਲੇਰਕੋਟਲਾ ਵੀ ਤਬਾਹ ਹੋ ਜਾਣਾ ਸੀ। ਇਸ ਤੋਂ ਮਗਰੋਂ ਵੀ ਮਲੇਰਕੋਟਲੇ ਦੇ ਹਾਕਮਾਂ ਨੇ ਅਹਿਮਦ ਸ਼ਾਹ ਦੁਰਾਨੀ ਨਾਲ ਰਲ ਕੇ 1762 ਦੇ ਘੱਲੂਘਾਰੇ ਤਕ ਸਿੱਖਾਂ ਦੇ ਖ਼ਿਲਾਫ਼ ਹਰ ਮੁਹਿੰਮ ਵਿਚ ਹਿੱਸਾ ਲਿਆ ਸੀ।