Tuesday, November 8, 2011

ਸਿੱਖ ਕਤਲੇਆਮ ਦਾ ਦੋਸ਼ੀ ਅਮਿਤਾਬ ਬਚਨ : ਇਸਦਾ ਸਬੰਧ ਸਿਖ ਘਰਾਣਿਆਂ ਨਾਲ ਹੀ ਰਿਹਾ ਹੈ

ਇੰਨੀ ਦਿਨੀ ਅਮਿਤਾਬ ਬੱਚਨ ਦਾ ਮਸਲਾ ਭਖਿਆ ਹੋਇਆ ਹੈ ਕਿ ਉਸਨੇ ਨਵੰਬਰ ੧੯੮੪ ਮੌਕੇ ਸਿਖਾਂ ਦੇ ਕਤਲੇਆਮ ਲਈ ਹੱਲਾਸ਼ੇਰੀ ਦਿਤੀ ਸੀ..ਅਮਿਤਾਬ ਬੱਚਨ ਤੇ ਸਿਖਾਂ ਦੇ ਸਬੰਧ ਵਿਚ ਇਹ ਜਾਨਣਾ ਦਿਲਚਸਪ ਰਹੇਗਾ ਕਿ ਇਸਦਾ ਸਬੰਧ ਸਿਖ ਘਰਾਣਿਆਂ ਨਾਲ ਹੀ ਰਿਹਾ ਹੈ।ਇਹ ਝਟਕਾ ਮਾਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ ਆਦਰਸ਼ਾਂ,ਵਿਚਾਰਧਾਰਾ ਤੇ ਸਿਧਾਤਾਂ ਦਾ ਵਿਰੋਧ ਕਰਨ ਵਾਲੇ ਅਮਿਤਾਬ ਬਚਨ ਦੇ ਪੂਰਵਜ ਵੀ ਗੁਰੂ ਨਾਨਕ ਸਾਹਿਬ ਦੇ ਵੰਸ਼ ਵਿਚੋਂ ਹੀ ਹਨ।ਇਸ ਲੇਖ ਤੋਂ ਅਸੀਂ ਇਹ ਵੀ ਸਮਝ ਜਾਵਾਂਗੇ ਕਿ ਸਿਖੀ ਦਾ ਸਬੰਧ ਖਾਨਦਾਨਾਂ ਨਾਲ ਨਹੀ ਸਗੋਂ ਹਰ ਸਿਖ ਨੂੰ ਸਿਖੀ ਜੀ ਕੇ ਤੇ ਕਮਾਕੇ ਦਿਖਾਉਣੀ ਪੈਂਦੀ ਹੈ।
ਪਹਿਲਾਂ ਇਹ ਸਵਾਲ ਪੁਛੀਏ ਕਿ ਅਰਦਾਸ ਵਿਚ ਅਸੀ ਸਿਰਫ ਚਾਰ ਸਾਹਿਬਜਾਦਿਆਂ ਦਾ ਜਿਕਰ ਕਰਦੇ ਹਾਂ ਬਾਕੀ ਗੁਰੂ-ਪੁਤਰਾਂ ਦਾ ਕਿਉਂ ਨਹੀ? ਇਸ ਸਵਾਲ ਦਾ ਜਵਾਬ ਲੱਭਣਾ ਜ਼ਰੂਰੀ ਹੈ ਕਿ ਗੁਰੂ ਸਾਹਿਬਾਨ ਦੇ ਪੁਤਰ ਹੋਣ ਦੇ ਬਾਵਜੂਦ ਉਨਾਂ ਦੀ ਉਹ ਇਜਤ ਕਿਉਂ ਨਹੀ ਜੋ ਹੋਣੀ ਚਾਹੀਦੀ ਹੈ। ਅਸਲ ਵਿਚ "ਪੁਤ੍ਰੀ ਕਉਲ ਨ ਪਾਲਿਓ' ਦੇ ਧਾਰਨੀ ਹੋਣ ਕਰਕੇ ਸਤਿਗੁਰਾਂ ਨੇ ਆਪ ਹੀ ਉਨਾਂ ਨੂੰ ਫਿਟਕਾਰ ਦਿਤਾ।ਸਤਿਕਾਰ ਕੇਵਲ ਉਹੀ ਗੁਰੁ-ਪੁਤਰ ਲੈ ਸਕੇ, ਜੋ ਗੁਰੂ ਦੀ ਸ਼ਰਣ ਪੈ ਗਏ।
ਸ਼ਪੱਸ਼ਟ ਹੈ ਕਿ ਸਿੱਖ ਵਿਚਾਰਧਾਰਾ ਦੇ ਧਾਰਨੀ ਹੋਣ ਮਗਰੋਂ ਹੀ ਕਿਸੇ ਨੂੰ ਖਾਲਸਾ ਪੰਥ ਤੋਂ ਸਤਿਕਾਰ ਮਿਲ ਸਕਦਾ ਹੈ।ਉਂਝ ਤੇ ਭਾਵੇ ਕੋਈ ਕਿਸੇ ਸਤਿਕਾਰਯੋਗ ਸਿੱਖ ਦਾ ਪੁਤਰ,ਧੀ,ਮਾਂ,ਭੈਣ,ਪਤੀ,ਪਤਨੀ,ਪਿਓ ਹੋਵੇ,ਇਥੇ ਤਾਂ ਉਸਦੀ ਕਰਣੀ ਵਾਚੀ ਜਾਣੀ ਹੈ।ਗੁਰੁ ਸਾਹਿਬ ਜੀ ਦੇ ਪੁਤਰ ਵੀ ਇਸੇ ਤਰਾਂ ਪਰਖੇ ਗਏ।ਜੋ ਪਾਸ ਹੋਏ ਉਹੀ ਸਤਿਕਾਰੇ ਗਏ।
ਸਤਿਕਾਰ ਲੈਣ ਲਈ ਤੇ ਗੁਰੂ ਦੀ ਮੇਹਰ ਲੈਣ ਲਈ ਗੁਰੂ ਦਾ ਪੁਤਰ ਹੋਣਾ ਹੀ ਜਰੂਰੀ ਨਹੀ,ਸਗੋਂ ਗੁਰੂ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਵੀ ਜਰੂਰੀ ਹੈ। ਗੁਰੂ-ਪੁਤਰਾਂ ਦੇ ਇਸ ਸਿੱਖੀ ਵਿਰੋਧੀ ਰਵੱਈਏ ਨੂੰ ਵੇਖਦਿਆਂ ਭਾਈ ਗੁਰਦਾਸ ਜੀ ਨੇ  ੨੬ਵੀਂ ਵਾਰ ਦੀ ੩੩ਵੀਂ ਪਾਉੜੀ ਵਿਚ ਲਿਖਿਆ ਹੈ...
ਬਾਲ ਜਤੀ ਹੈ ਸਿਰੀ ਚੰਦ ਬਾਬਾਣਾ ਦੇਹੁਰਾ ਬਣਾਇਆ।
ਲਖਮੀਦਾਸਹੁ ਧਰਮਚੰਦ ਪੋਤਾ ਹੋਇਕੇ ਆਪ ਗਣਾਇਆ।
ਮੰਜੀ ਦਾਸ ਬਹਾਲਿਆ ਦਾਤਾ ਸਿੱਧਾਸਣ ਸਿੱਖ ਆਇਆ।
ਮੋਹਣ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ।
ਮੀਣਾ ਹੋਆ ਪਿਰਥੀਆਂ ਕਰਿ ਕਰਿ ਟੇਢਕ ਬਰਲ ਚਲਾਇਆ।
ਮਹਾਂਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ।
ਚੰਦਨ ਵਾਸ ਨ ਵਾਸ ਬੋਹਾਇਆ।
ਅਰਥ--੧,ਗੁਰੂ ਨਾਨਕ ਸਾਹਿਬ ਦੇ ਵੱਡੇ ਪੁਤਰ  ਸਿਰੀ ਚੰਦ ਨੇ ਬਾਲ ਜਤੀ ਰਹਿਣ ਦੀ ਰੀਤ ਫੜ ਲਈ ਤੇ ਰਾਵੀ ਦਰਿਆਂ ਦੇ ਕੰਢੇ ਗੁਰੂ ਨਾਨਕ ਸਾਹਿਬ ਦੇ ਸਸਕਾਰ ਵਾਲੇ ਥਾਂ ਤੇ ਸਮਾਧੀ- ਸਥਾਨ ਬਣਾਕੇ ਉਸਨੂੰ "ਦੇਹੁਰਾ" ਕਹਿਕੇ ਉਸਦੀ ਪੂਜਾ ਕਰਵਾਉਣ ਲੱਗ ਪਿਆ
{a. ਅੱਜੱਕੱਲ ਇਹ ਥਾਂ  "ਡੇਰਾ ਬਾਬਾ ਨਾਨਕ"ਕਰਤਾਰਪੁਰ ਵਜੋਂ ਮਸ਼ਹੂਰ ਹੈ ਤੇ ਸਿੱਖ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਹਨ,ਭਾਂਵੇ ਕਿ ਗੁਰੂ ਸਾਹਿਬ ਦੀ ਆਗਿਆ ਇਸ ਤਰਾਂ ਕੋਈ "ਦੇਹੁਰਾ" ਬਣਾਉਣ ਦੀ ਨਹੀ ਸੀ।
ਅ. ਗੁਰੁ ਨਾਨਕ ਸਾਹਿਬ ਨੇ ਇਕ ਸਿੱਕਾ ਮੁਠੀ ਵਿਚ ਲੈਕੇ ਪੁਛਿਆ ਕਿ ਦੱਸੋ ਮੇਰੀ ਮੁਠੀ ਵਿਚ ਕੀ ਹੈ,ਤਾਂ ਸ਼੍ਰੀ ਚੰਦ ਕਹਿੰਦਾ, "ਜੀ ਇਕ ਪੈਸਾ ਹੈ",,ਪਰ ਭਾਈ ਲਹਿਣਾ ਜੀ ਕਹਿੰਦੇ, "ਮੇਰੀ ਇੰਨੀ ਸਮਰੱਥਾ ਕਿਥੇ ਜੋ ਮੈਂ ਦੱਸ ਸਕਾਂ ਕਿ ਤੁਹਾਡੀ ਮੁੱਠੀ ਵਿਚ ਕੀ ਹੈ,ਇਥੇ ਗਿਆਨ ਹੈ,ਕਰਮ ਹੈ,ਨਿੱਧੀਆਂ,ਸਿੱਧੀਆਂ ਹਨ,ਸਭ ਕੁਝ ਹੈ ਇਸ ਮੁੱਠੀ ਵਿਚ" ਗੁਰੂ ਜੀ ਨੇ  ਕਿਹਾ "ਮੇਰੇ ਪੁਤਰਾਂ ਨੂੰ ਪੈਸੇ ਤੋਂ ਅੱਗੇ ਕੁਝ ਨਹੀ ਦਿਸਦਾ,ਗੱਦੀ ਦਾ ਹੱਕ ਭਾਈ ਲਹਿਣਾ ਜੀ ਦਾ ਹੀ ਹੈ"}
੨.ਦੂਜਾ ਪੁਤਰ ਲੱਖਮੀ ਦਾਸ ਬਹੁਤਾ ਹੀ ਗ੍ਰਹਿਸਥ ਵਿਚ ਫਸ ਗਿਆ ਤੇ ਅੱਗੇ ਉਸਦਾ ਪੁਤਰ ਧਰਮਚੰਦ ਆਪਣੀ ਮਾਨਤਾ ਕਰਵਾਉਣ ਲੱਗਾ।
੩.ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਪੁਤਰ ਦਾਸੂ ਗੋਇੰਦਵਾਲ ਸਾਹਿਬ ਮੰਜੀ ਲਾਕੇ ਬਹਿ ਗਿਆ ਤੇ ਦੂਜਾ ਪੁਤਰ ਦਾਤੂ ਸਿੱਧ-ਆਸਣ ਲਾਉਣ ਲੱਗ ਪਿਆ।ਭਾਵ ਗੱਦੀ ਦੇ ਲਾਇਕ ਨਾ ਹੋਣ ਦੇ ਬਾਵਜੂਦ ਖੁਦ ਨੂੰ ਸੰਗਤਾਂ ਵਿਚ ਗੁਰੂ ਵਾਂਗ ਮਸ਼ਹੂਰ ਕਰਨ ਲੱਗੇ।
{ਜਦ ਗੱਦੀ ਨਾ ਮਿਲੀ ਤਾਂ ਦਾਤੂ ਨੇ ਭਰੇ ਦਰਬਾਰ ਵਿਚ ਬਿਰਧ ਗੁਰੁ ਅਮਰਦਾਸ ਜੀ ਦੇ ਲੱਤ ਕੱਢ ਮਾਰੀ}
੪ ਤੀਜੇ ਪਾਤਸ਼ਾਹ ਗੁਰੁ ਅਮਰਦਾਸ ਜੀ ਦਾ ਇਕ ਪੁੱਤਰ ਬਾਬਾ ਮੋਹਨ ਕਮਲਾ ਹੋਗਿਆ ਤੇ ਮੋਹਰੀ ਚੁਬਾਰੇ ਦੀ ਸੇਵਾ ਵਿਚ ਫਸ ਗਿਆ।{ਭਾਵਕਿ ਗੁਰੁ ਹੁਕਮ ਨੂੰ ਮੰਨਣ ਦੀ ਥਾਂ ਪੁਠੇ ਰਾਹ ਪੈ ਗਏ,ਗੁਰੁ ਰਾਮਦਾਸ ਜੀ ਨੂੰ ਸਤਿਕਾਰ ਨਾ ਦਿਤਾ,ਸਗੋਂ ਗੱਦੀ ਤੇ ਹੱਕ ਜਿਤਾਇਆ ਕਿ ਜਵਾਈ ਦਾ ਨਹੀ ਪੁੱਤਰਾਂ ਦਾ ਹੱਕ ਹੈ}
੫, ਗੁਰੁ ਰਾਮਦਾਸ ਜੀ ਦੇ ੩ ਪੁਤਰ ਹੋਏ ..ਪਿਥੀ ਚੰਦ ਮੀਣਾ ਮੰਨਿਆ ਗਿਆ ਜਿਸਨੇ ਆਪਣੀ ਗੱਦੀ ਚਲਾਉਣ ਦੀ ਗੁਸਤਾਖੀ ਕੀਤੂ।
੬.ਦੂਜਾ ਪੁਤਰ ਮਹਾਂਦੇਵ ਹੰਕਾਰੀ ਹੋਗਿਆ ਤੇ(ਗੁਰੁ- ਘਰ ਦੀ ਸ਼ਾਨ ਵਿਰੁਧ) ਵੱਧ -ਘੱਟ ਬੋਲਦਾ ਰਿਹਾ।
ਕੇਵਲ ਗੁਰੂ ਅਰਜਨ ਸਾਹਿਬ ਹੀ ਹੁਕਮ ਤੇ ਪੂਰੇ ਉਤਰੇ।
ਭਾਵ ਕਿ ਗੁਰੂ ਦੇ ਪੁਤਰ ਹੋਣ ਦੇ ਬਾਵਜੂਦ ਇਹ ਗੁਰੂ ਸਾਹਿਬ ਦੀਆਂ ਖੂਸ਼ੀਆਂ ਨਹੀ ਲੈ ਸਕੇ ਕਿਉਂਕਿ ਹੁਕਮ ਨਹੀ ਮੰਨਿਆ।{ਇਸਦਾ ਭਾਵ ਇਹ ਵੀ ਹੈ ਕਿ ਹਰ ਸਿੱਖ ਨੂੰ ਆਪਣੇ ਸਿੱਖੀ ਸਿਦਕ ਅਨੁਸਾਰ ਹੀ ਵੇਖਿਆ ਜਾਵੇ ਕਿਸੇ ਦੇ ਧੀ-ਪੁਤ ਜਾਂ ਪਿਉ ਕਰਕੇ ਕਿਸੇ ਨੂੰ ਵਡਿਆਉਣਾ ਜਾਂ ਛੁਟਿਆਉਣਾ ਗਲਤ ਹੈ।ਹਰ ਸਿਖ ਨੂੰ ਖੁਦ ਕਮਾਈ ਕਰਨੀ ਪੈਂਦੀ ਹੈ।ਜੋ ਅਸੀ ਕਹਿੰਦੇ ਹਾਂ ਕਿ ਔਹ ਫਲਾਨੇ ਦਾ ਪੁਤ ਹੈ,ਇਹ ਕੋਈ ਗੱਲ ਨਹੀ,ਸ਼ਾਇਦ ਇਸੇ ਕਰਕੇ ਭਿੰਡਰਾਂਵਾਲੇ ਸੰਤ ਕਹਿੰਦੇ ਹੁੰਦੇ ਸੀ ਬਈ ਮੇਰੀ ਗੱਲ ਮੇਰੇ ਨਾਲ ਹੀ ਹੈ,ਮੇਰੇ ਪਰਿਵਾਰ ਦੀ ਗੱਲ ਵੱਖਰੀ ਹੈ)
ਅੱਗੇ ਇਤਿਹਾਸ ਅਨੁਸਾਰ ਗੁਰੂ ਅਰਜਨ ਸਾਹਿਬ ਦੀ ਖੁਸ਼ੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਿਲੀ।ਇਸਦਾ ਕਾਰਨ ਇਹ ਨਹੀ ਸੀ ਕਿ ਉਹ ਇਕੱਲੇ ਪੁਤਰ ਸਨ ,ਸਗੋਂ ਉਹ ਗੁਰਗੱਦੀ ਦੇ ਲਾਇਕ ਵੀ ਸਨ।
ਗੁਰੂ ਹਰਿਗੋਬਿੰਦ ਜੀ ਨੂੰ ਉਨਾਂ ਤੋਂ ਬਾਦ ਗੁਰਗੱਦੀ ਦੇ ਲਾਇਕ ਆਪਣੇ ਪੋਤੇ "ਹਰਿ ਰਾਏ" ਜੀ ਮਿਲੇ ਜੋਕਿ ਉਨਾਂ ਦੇ ਪੁਤਰ ਬਾਬਾ ਗੁਰਦਿਤਾ ਜੀ ਦੇ ਪੁਤਰ ਸਨ।ਗੁਰੁ ਜੀ ਦੇ ਆਪਣੇ ਪੁਤਰ ਬਾਬਾ ਗੁਰਦਿਤਾ,ਬਾਬਾ ਸੂਰਜ ਮੱਲ,ਬਾਬਾ ਅਣੀ ਰਾਇ,ਬਾਬਾ ਅਟੱਲ ਜੀ ਦੁਨਿਆਵੀ ਰੁਚੀਆਂ ਵਾਲੇ ਨਿਕਲੇ।ਬਾਬਾ ਤਿਆਗ ਮੱਲ ਵੀ ਅਜੇ ਗੱਦੀ ਦੇ ਹੱਕਦਾਰ ਨਾ ਮੰਨੇ ਗਏ ਜਿੰਨਾਂ ਨੂੰ ਮਗਰੋਂ, ਉਨਾਂ ਦੇ ਪੋਤਰੇ ਨੇ "ਬਾਬਾ ਬਕਾਲਾ" ਕਹਿਕੇ ਇਹ ਦਾਤ ਬਖਸ਼ਣੀ ਸੀ।
ਗੁਰੂ ਹਰਿ ਰਾਏ ਜੀ ਦੇ ਪੁਤਰ ਬਾਬਾ ਰਾਮ ਰਾਏ ਹਰ ਤਰਾਂ ਪਰਪੱਕ ਸਨ ਜਿੰਨਾਂ ਨੂੰ ਇਸੇ ਕਰਕੇ ਬਾਦਸ਼ਾਹ ਔਰੰਗਜੇਬ ਦੇ ਦਰਬਾਰ ਵਿਚ ਭੇਜਿਆ ਗਿਆ ਸੀ ਪਰ ਉਥੇ ਉਨਾਂ ਨੇ ਗੁਰਬਾਣੀ ਦੀ ਬੇਅਦਬੀ ਕਰਦਿਆਂ ਇਕ ਤੁਕ ਵਿਚੋਂ ਇਕ ਸ਼ਬਦ,ਬੇਈਮਾਨ ਦੀ ਥਾਂ ਮੁਸਲਮਾਨ ਕਹਿ ਦਿਤਾ,ਜਿਸ ਕਰਕੇ ਗੁਰੁ ਜੀ ਨੇ ਬਾਬਾ ਰਾਮ ਰਾਏ ਨੂੰ ਤਿਆਗ ਦਿਤਾ।ਸੋਚੋ ਅਸੀ ਕਿਥੇ ਜਾਵਾਂਗੇ ,ਗੁਰੂ ਜੀ ਨੇ ਤਾਂ ਇਕ ਸ਼ਬਦ ਦੀ ਬੇਅਦਬੀ ਬਰਦਾਸ਼ਤ ਨਹੀ ਕੀਤੀ ਸੀ,,,(ਧਿਆਨ ਰਹੇ ਕਿ ਔਰੰਗਜੇਬ ਨੇ ਬਾਬਾ ਰਾਮ ਰਾਏ ਨੂੰ ਪੱਟੂ ਪਾਕੇ ਗੁਰੁ-ੁ ਘਰ ਦੇ ਸ਼ਰੀਕ ਵਜੋਂ ਉਭਾਰਨ ਲਈ ,ਉਸਨੂੰ ਦੂਨ ਦੇ ਇਲਾਕੇ ਵਿਚ ਜਾਗੀਰ ਲਾ ਦਿਤੀ ਜਿਥੇ ਉਨਾਂ ਨੇ "ਦੇਹੁਰਾ" ਬਣਾ ਲਿਆਂ ਫਿਰ ਉਹ" ਦੂਨ ਵਾਲਾ ਦੇਹਰਾ" ਦੇਹਰਾਦੂਨ ਤੇ ਹੁਣ ਡੇਰਾਦੂਨ ਕਹਾਂਉਦਾ ਹੈ।ਬਾਬਾ ਰਾਮਰਾਏ ਤਾਂ ਦਸਮੇ ਪਾਤਸ਼ਾਹ ਕੋਲੋਂ ਭੁਲ ਬਖਸ਼ਾ ਗਿਆਂ ਸੀ ਪਰ ਉਸਦੇ ਚੇਲੇ ਗੁਰੁ ਘਰ ਦੇ ਖਿਲਾਫ ਰਹੇ ਜਿਸ ਕਰਕੇ ਅੱਜ ਵੀ ਅਮ੍ਰਿਤ ਸਸਕਾਰ ਵੇਲੇ ਰਾਮਰਾਈਆਂ ਨਾਲ ਮੇਲਜੋਲ ਤੋਂ ਮਨਾਹੀ ਕੀਤੀ ਜਾਂਦੀ ਹੈ।ਮਗਰੋਂ ਬਾਬਾ ਰਾਮਰਾਏ ਦਾ ਪੁਤਰ ਧੀਰਮੱਲ ਵੀ ਪੁਠੇ ਰਾਹ ਤੁਰਿਆ ਜਿਸ ਕਰਕੇ ਇਨਾਂ ਦੇ ਭੂਤਾਂ ਵਾਲੇ ਡੇਰਿਆਂ ਤੇ ਧੀਰਮੱਲੀਆਂ ਨਾਲ ਵੀ ਕੋਈ ਸਾਂਝ ਨਹੀ ਰੱਖੀ ਜਾਂਦੀ)
ਬਾਬਾ ਰਾਮ ਰਾਇ ਜਦ ਲਾਇਕ ਸਿੱਧ ਨਾ ਹੋਏ ਤਾਂ ਗੱਦੀ ਉਨਾਂ ਤੋਂ ਛੋਟੇ ਭਰਾ ਨੂੰ ਮਿਲੀ ਜੋ ਗੁਰੂ ਹਰਿਕਿਸ਼ਨ ਜੀ ਹਨ।ਧਿਆਨ ਰਹੇ ਕਿ ਜਿਥੇ ਗੱਦੀ ਮਿਲਣ ਮੌਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਰੀਰਿਕ ਆਯੂ ੪੩ ਸਾਲ ਸੀ ਤਾਂ ਗੁਰੁ ਹਰਿਕਿਸ਼ਨ ਜੀ ਦੀ ਸਰੀਰਕ ਆਯੂ ਸਿਰਫ ੯ ਸਾਲ ਸੀ,ਭਾਵਕਿ ਉਮਰ ਨਹੀ ਗੁਣ ਦਾ ਅਰਥ ਹੈ{ਬਾਬਾ ਦੀਪ ਸਿੰਘ ਵਰਗੇ ਬਿਰਧ ਸਰੀਰ ਤੇ ਛੋਟੇ ਸਾਹਿਬਜਾਦਿਆਂ ਦੇ ਬਾਲ ਸਰੀਰ ਆਪੋ ਆਪਣੇ ਗੁਣਾਂ ਕਰਕੇ ਸਤਿਕਾਰੇ ਗਏ ਹਨ)  ਛੱਜੂ ਝਿਉਰ ਤੋਂ ਗੀਤਾ ਦੇ ਅਰਥ ਕਰਵਾਉਣ ਦੀ ਸਾਖੀ ਸਾਨੂੰ ਗੁਰੁ ਹਰਿਕਿਸ਼ਨ ਸਾਹਿਬ ਦੀ ਅਜ਼ਮਤ ਬਾਰੇ ਦੱਸਦੀ ਹੈ।(ਜਿਸ ਪੰਡਤ ਨੇ ਇਹ ਪਰੀਖਿਆ ਲਈ ਸੀ ਉਹ ਲਾਲ ਚੰਦ ਮਗਰੋਂ ਸਿਖੀ ਦਾ ਪ੍ਰਚਾਰਕ ਬਣ ਗਿਆ ਸੀ ਤੇ ਉਹ ਚਮਕੌਰ ਦੀ ਜੰਗ ਵਿਚ ਜੂਝਕੇ ਸ਼ਹੀਦ ਹੋਇਆ ਸੀ।ਕਿਤੇ ਇਹ ਵੀ ਪੜ੍ਹਿਆ ਹੈ ਕਿ ਛੱਜੂ ਝਿਉਰ ਦਾ ਪੋਤਰਾ ਹੀ ਪੰਜ ਪਿਆਰਿਆਂ ਵਿਚ ਸੀਸ ਦੇਣ ਵਾਲਾ  ਭਾਈ ਹਿਮਤ ਸਿੰਘ ਸੀ )
ਮਗਰੋਂ ਜਦ ੧੧ ਸਾਲ ਦੀ ਆਯੂ ਵਿਚ ਗੁਰੁ ਹਰਿਕਿਸ਼ਨ ਜੀ ਜੋਤੀ ਜੋਤ ਸਮਾਏ ਤਾਂ ਉਨਾਂ ਨੇ ਘਰੇਲੂ ਰਿਸ਼ਤੇਦਾਰੀ ਵਿਚੋਂ ਬਾਬਿਆਂ ਦੇ ਥਾਂ ਲੱਗਦੇ"ਤਿਆਗ ਮੱਲ"ਵੱਲ ਇਸ਼ਾਰਾ ਕੀਤਾ ਕਿ ਬਕਾਲੇ ਵਾਲੇ ਬਾਬਾ ਜੀ ਗੱਦੀ ਦੇ ਹੱਕਦਾਰ ਹਨ।ਗੁਰੂ ਹਰਿਕਿਸ਼ਨ ਜੀ ਦੇ ਪਿਤਾ,ਗੁਰੂ ਹਰਿ ਰਾਏ ਜੀ  ਦੇ ਪਿਤਾ ਬਾਬਾ ਗੁਰਦਿਤਾ ਤੇ ਬਾਬਾ ਤਿਆਗ ਮੱਲ ਜੀ ਸਕੇ ਭਰਾ ਤੇ ਛੇਵੇ ਪਾਤਸ਼ਾਹ ਦੇ ਪੁਤਰ ਜੋ ਸਨ,ਸੋ ਉਹ ਬਾਬਾ ਜੀ ਸਨ।
ਗੁਰੁ ਤੇਗ ਬਹਾਦਰ ਜੀ ਬਾਬਾ ਬਕਾਲੇ ਸਨ ਤਾਂ ੨੨ ਹੋਰ ਗੱਦੀਦਾਰ ਨਕਲੀ ਗੁਰੂ ਬਣਕੇ ਬਹਿਗੇ ਜਿੰਨਾਂ ਦਾ ਪਾਜ ਭਾਈ ਮੱਖਣ ਸ਼ਾਹ ਲੁਬਾਣੇ ਨੇ ਖੋਹਲ ਦਿਤਾ,,(ਉਦੋਂ ਐਨੇ ਨਕਲੀਆਂ ਵਿਚਾਲੇ ਭਾਈ ਮੱਖਣ ਸ਼ਾਹ ਨੇ ਸੱਚਾ ਗੁਰੁ ਲੱਭ ਲਿਆ,ਪਰ ਅੱਜ ਸਾਨੂੰ ਸੱਚੇ ਗੁਰੁ ਦਾ ਪਤਾ ਹੋਣ ਦੇ ਬਾਵਜੂਦ ਖੂਆਰ ਹੋਣ ਲਈ ਨਕਲੀ ਮਗਰ ਭੱਜ ਰਹੇ ਹਾਂ)
ਨੇਵੇਂਂ ਪਾਤਸ਼ਾਹ ਤੌਂ ਬਾਦ ਇਹ ਗੁਰਗੱਦੀ ਦੀ ਦਾਤ ਉਨਾਂ ਦੇ ਪੁਤਰ ਗੁਰੁ ਗੋਬਿੰਦ ਸਿੰਘ ਜੀ ਨੂੰ ੯ ਸਾਲ ਦੀ ਉਮਰ ਵਿਚ ਬਖਸ਼ਿਸ਼ ਹੋਈ। ਇਤਿਹਾਸ ਗਵਾਹ ਹੈ ਕਿ ਸਿਰਫ ਕਲਗੀਆਂ ਵਾਲੇ ਦੇ ਚਾਰ ਪੁਤ ਹੀ ਹਨ ਜੋ ਗੁਰੂ-ੁ ਘਰ ਵਿਚ ਪਰਵਾਨ ਹੋਏ,,ਬਾਕੀ ਗੁਰੁ-ਪੁਤਰ ਇਸ ਖੁਸ਼ੀ ਤੋਂ ਵਾਂਝੇ ਰਹਿ ਗਏ।ਜਿੰਨਾਂ ਗੁਰੁ-ਪੁਤਰਾਂ ਨੂੰ ਗੱਦੀ ਨਾ ਮਿਲੀ ਉਨਾਂ ਇਸਤੇ ਆਮ ਦੁਨਿਆਵੀ ਚੀਜਾਂ ਵਾਂਗ ਹੱਕ ਜਿਤਾਕੇ ਝਗੜੇ ਕੀਤੇ।ਇਸੇ ਕਰਕੇ ਅਰਦਾਸ ਵਿਚ ਸਿਰਫ ੪ ਸਾਹਿਬਜਾਦੇ ਕਿਹਾ ਜਾਂਦਾ ਹੈ।ਵੱਡੇ ਸਾਹਿਬਜਾਦੇ ਤਾਂ ਚਮਕੌਰ ਵਿਚ ਸ਼ਹੀਦ ਹੋਏ ਪਰ ਛੋਟੇ ਗੰਗੂ ਦੀ ਗਦਾਰੀ ਕਰਕੇ ਸਰਹੰਦ ਵਿਚ ਸ਼ਹੀਦ ਹੋਏ।
ਗੰਗੂ ਕੌਣ ਸੀ ਤੇ ਕਿਥੇ ਗਿਆ ਇਹ ਵੀ ਜਾਨਣ ਜਰੂਰੀ ਹੈ। ਪਰ ਪਹਿਲਾਂ ਇਹ ਤਾਂ ਪਤਾ ਹੋਵੇ ਕਿ ਗੰਗੂ ਆਇਆ ਕਿਥੋਂ ਸੀ..ਗੰਗੂ ਉਨਾਂ ਕਸ਼ਮੀਰੀ ਪੰਡਤਾਂ ਦੇ ਨਾਲ ਹੀ ਗੁਰੁ ਦਰਬਾਰ ਵਿਚ ਆਇਆ ਸੀ ਜਿਹੜੇ ਆਪਣੇ ਧਰਮ ਨੂੰ ਬਚਾਉਣ ਲਈ ਦੋਹਾਈ ਦੇਣ ਨੌਵੇਂ ਪਾਤਸ਼ਾਹ ਦੇ ਹਜੂਰ ਹਾਜਿਰ ਹੋਏ ਸਨ।ਇਹ ਪੰਡਤ ਕਿਰਪਾ ਰਾਮ ਦੱਤ ਨਾਮੀ ਪੰਡਤ ਦੀ ਅਗਵਾਈ ਹੇਠ ਆਏ ਸਨ।ਕਿਰਪਾ ਰਾਮ ਦੱਤ ਦਾ ਦਾਦਾ ਪੰਡਤ ਬ੍ਰਹਮ ਦਾਸ ਬੀਜ ਬਿਹਾੜਾ ਪਿੰਡ ਦਾ ਵਾਸੀ ਸੀ ਜੋ ਕਸ਼ਮੀਰ ਦੇ ਮਟਨ ਸ਼ਹਿਰ ਵਿਚ ਗੁਰੁ ਨਾਨਕ ਸਾਹਿਬ ਨੂੰ ਮਿਲਣ ਮਗਰੋਂ ਸਿਖ ਸਜ ਗਿਆ ਸੀ ।ਬ੍ਰਹਮ ਦਾਸ ਨੇ ਕਸ਼ਮੀਰ ਵਿਚ ਸਿਖੀ ਦਾ ਪਰਚਾਰ ਕੀਤਾ। ਉਸਦਾ ਖਾਨਦਾਨ ਸਿਖੀ ਵਿਚ ਹੀ ਰਿਹਾ।ਉਸਦਾ ਪੁਤਰ ਨਰੈਣ ਦਾਸ, ਪੋਤਰਾ ਅੜੂ ਰਾਇ ਵੀ ਸਿੱਖ ਸਜੇ।ਅੜੂ ਰਾਇ ਦਾ ਪੁਤਰ ਕਿਰਪਾ ਰਾਮ ਦੱਤ ਤਾਂ ਐਨਾ ਸ਼ਰਧਾਲੂ ਸਿੱਖ ਸੀ ਕਿ ਉਹ  ਨੌਵੇਂ ਪਾਤਸ਼ਾਹ ਦੇ ਨਾਲ ਆਸਾਮ ਬੰਗਾਲ ਵੱਲ ਦੌਰੇ ਤੇ ਵੀ ਗਿਆ ਤੇ ਲੰਮਾ ਸਮਾਂ ਨਾਲ ਰਿਹਾ।ਜਦੋਂ ਗੁਰੁ ਤੇਗ ਬਹਾਦਰ ਜੀ ਨੇ ਆਪਣੇ ਸਪੁਤਰ (ਬਾਲ ਗੁਰੂ ਗੋਬਿੰਦ ਸਿੰਘ) ਤੇ ਹੋਰ ਸਿੱਖ ਸੰਗਤਾਂ ਨੂੰ ਪਟਨਾ ਸਾਹਿਬ ਤੋਂ ਪੰਜਾਬ ਭੇਜਿਆਂ ਸੀ ਤਾਂ ਕਿਰਪਾ ਰਾਮ ਦੱਤ ਨੂੰ ਭਰੋਸੇਯੋਗ ਸਿੱਖ ਜਾਣਕੇ ਨਾਲ ਭੇਜਿਆ ਸੀ।
ਜਦ ਕਸ਼ਮੀਰੀ ਪੰਡਤਾਂ ਨੇ ਕਿਰਪਾ ਰਾਮ ਦੱਤ ਨੂੰ ਆਪਣੀ ਵਿਥਿਆ ਸੁਣਾਈ ਤਾਂ ਉਹ ਉਨਾਂ ਨੂੰ ਗੁਰੁ ਤੇਗ ਬਹਾਦਰ ਸਾਹਿਬ ਕੋਲ ਅਨੰਦਪੁਰ ਲਿਜਾਣ ਲਈ ਤਿਆਰ ਹੋ ਗਿਆ।੧੬ ਕਸ਼ਮੀਰੀ ਪੰਡਤ ਇਕ ਜਥੇ ਦੇ ਰੂਪ ਵਿਚ ਕਸ਼ਮੀਰ ਤੋਂ ਅਨੰਦਪੁਰ ਸਾਹਿਬ ਵੱਲ ਤੁਰੇ ਤਾਂ ਉਨਾਂ ਦਾ ਲਾਂਗਰੀ ਗੰਗੂ ਬ੍ਰਾਹਮਣ ਵੀ ਨਾਲ ਹੀ ਸੀ।ਇਹ ਲਾਂਗਰੀ ਹੀ ਅੱਗੇ ਜਾਕੇ ਇਤਿਹਾਸਕ ਪਾਤਰ"ਗੰਗੂ " ਬਣਿਆ।ਕਈ ਕਹਿੰਦੇ ਹਨ ਕਿ ਗੰਗੂ ਗੁਰੁ ਸਾਹਿਬ ਦਾ ਰਸੋਈਆ ਸੀ.ਕੀ ਗੁਰੁ ਸਾਹਿਬ ਜਾਤ-ਪਾਤ ਨੂੰ ਮੰਨਦੇ ਸੀ ਜੋ ਉਚੀ ਜਾਤ ਦਾ ਰਸੋਈਆ ਰੱਖਦੇ।ਇਹੋ ਜਿਹੇ ਬ੍ਰਾਹਮਣਵਾਦੀ ਪਖੰਡ ਤਾਂ ਕਸ਼ਮੀਰੀ ਪੰਡਤ ਹੀ ਕਰਦੇ ਸਨ।ਅਨੰਦਪੁਰ ਸਾਹਿਬ ਪੁਜਕੇ ਕਸ਼ਮੀਰੀ ਪੰਡਤਾਂ ਨੇ ਆਪਣੀ ਵਿਥਿਆ ਸੁਣਾਈ ਤਾਂ ਨੌਵੇਂ ਪਾਤਸ਼ਾਹ ਨੇ ਜੁਲਮ ਖਿਲਾਫ ਡਟਣ ਦਾ ਫੈਸਲਾ ਕਰ ਲਿਆ।ਇੰਝ ਉਨਾਂਦੀ ਸ਼ਹੀਦੀ ਦੀ ਭੂਮਿਕਾ ਬਣੀ।ਬ੍ਰਾਹਮਣ ਐਨੇ ਅਕ੍ਰਿਤਘਣ ਹਨ ਕਿ ਕਹਿੰਦੇ ਹਨ,"ਗੁਰੁ ਤੇਗ ਬਹਾਦਰ ਕਾ ਬਲੀਦਾਨ,ਯਾਦ ਰੱਖੇਗਾ ਹਿੰਦੋਸਤਾਨ" ਕੀ ਗੁਰੁ ਜੀ ਦੀ ਬਲੀ ਹੋਈ ਜੀ "ਬਲੀਦਾਨ" ਅੱਖਰ ਵਰਤਿਆ ਜਾਂਦਾ ਹੈ ?ਹਾਂ ਭਾਈ ਬ੍ਰਾਹਮਣਾਂ ਨੇ ਆਪਣਾ ਮਤਲਬ ਹੱਲ ਕਰਨ ਲਈ "ਬਲੀ" ਹੀ ਦਿਤੀ ਸੀ।ਹੋਰ ਕਹਿਣਗੇ,"ਗੁਰੂ ਤੇਗ ਬਹਾਦਰ,ਹਿੰਦ ਦੀ ਚਾਦਰ" ਜਦਕਿ ਸਹੀ ਸ਼ਬਦ "ਧਰਮ ਦੀ ਚਾਦਰ" ਹੈ।
ਯਾਦ ਰਹੇ ਕਿ ੧੬ ਕਸ਼ਮੀਰੀ ਪੰਡਤ ਤਾਂ ਬਾਦ ਵਿਚ ਸਿੰਘ ਸਜ ਗਏ ਪਰ ਬਾਕੀ ਬ੍ਰਾਹਮਣਵਾਦੀਆਂ ਨੇ ਸਿਖੀ ਖਿਲਾਫ ਨਫਰਤ ਨਹੀ ਛੱਡੀ।ਕਿਰਪਾ ਰਾਮ ਦੱਤ ਵੀ ਸਿੰਘ ਸਜਿਆ ਤੇ ੧੭੦੫ ਵਿਚ ਚਮਕੌਰ ਸਾਹਿਬ ਵਿਖੇ ਸ਼ਹੀਦੀ ਪਾ ਗਿਆ।ਪਰ ਲਾਂਗਰੀ ਗੰਗੂ ,ਸਿੰਘ ਸਜਣ ਦੀ ਥਾਂ ਅਨੰਦਪੁਰੋਂ ਆਕੇ ਮੋਰਿੰਡੇ ਦੇ ਕੋਲ ਪਿੰਡ ਖੇੜੀ ਰਹਿਣ ਲੱਗ ਪਿਆ। ਇਥੇ ਹੀ ਉਸਨੂੰ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਬਾਕੀ ਖਾਲਸਾ ਫੌਜ ਤੇ ਗੁਰੁ ਗੋਬਿੰਦ ਸਿੰਘ ਨਾਲੋਂ ਵਿਛੜੇ ਹੋਏ ਮਿਲੇ ਸੀ।ਗੰਗੂ ਨੇ ਮਾਲ- ਮੱਤਾ ਕਾਬੂ ਕਰ ਲਿਆ ਤੇ ਸਾਹਿਬਜਾਦਿਆਂ ਨੂੰ ਮਾਤਾ ਜੀ ਸਮੇਤ ਸੂਬਾ ਸਰਹਿੰਦ ਦੇ ਹਵਾਲੇ ਕਰ ਦਿਤਾ। ਸਾਹਿਜਾਦਿਆਂ ਤੇ ਮਾਤਾ ਜੀ ਦੀਆਂ ਸ਼ਹੀਦੀਆਂ ਮਗਰੋਂ ਸੂਬਾ ਸਰਹਿੰਦ ਨੇ ਗੰਗੂ ਨੂੰ ਕਾਬੂ ਕਰ ਲਿਆ ਤੇ ਤਸੀਹੇ ਦੇਦੇਕੇ ਉਹ ਸਾਰੀ ਦੌਲਤ ਕਢਵਾ ਲਈ ਜਿਸ ਲਈ ਗੰਗੂ ਨੇ ਗਦਾਰੀ ਕੀਤੀ ਸੀ।
a)ਗੰਗੂ ਦੀ ਮੌਤ ਸੂਬਾ ਸਰਹਿੰਦ ਹੱਥੋਂ ਹੋਈ।
ਅ.ਸੂਬਾ ਸਰਹਿੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੰਘਾਂ ਨੇ ਸੋਧਿਆ।
e.ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੰਘਾਂ ਨੂੰ ਮੁਗਲ ਬਾਦਸ਼ਾਹ ਫਰਖੁਸ਼ੀਅਰ ਨੇ ਸ਼ਹੀਦ ਕੀਤਾ।
ਸ.ਫਰਖੁਸ਼ੀਅਰ ਨੈ ਐਲਾਨ ਕੀਤਾ ਕਿ ਸਿਖਾਂ ਦਾ ਖੁਰਾ ਖੋਜ ਮਿਟਾਉਣ ਵਿਚ ,ਜਿੰਨਾਂ ਜਿੰਨਾਂ ਨੇ ਹਕੂਮਤ ਦੀ ਮੱਦਦ ਕੀਤੀ ਹੈ,ਉਹਨਾਂ ਨੂੰ ਇਨਾਮ ਦਿਤੇ ਜਾਣਗੇ।ਗੰਗੂ ਦਾ ਪੁਤਰ ਪੰਡਤ ਰਾਜਕੌਲ਼ ਵੀ ਇਨਾਮ ਲੈਣ ਗਿਆ ਜਿਸਨੂੰ ਦਿਲੀ ਦੇ ਮੁਹੱਲਾ ਅੰਧਾ ਮੁਗਲ ਵਿਚ ਜਾਗੀਰ ਦਿਤੀ ਗਈ।
ਹ.ਇਹ ਜਾਗੀਰ ਨਹਿਰ ਵੱਲ ਸੀ ਜਿਸ ਕਰਕੇ ਲੋਕ ਇਸ ਪਰਵਾਰ ਨੂੰ "ਨਹਿਰੀਆ,,ਨਹਿਰੀਆ " ਕਹਿੰਦੇ ਹੁੰਦੇ ਸੀ।
ਕ)ਗੰਗੂ ਦਾ ਪੋਤਾ ਪੰਡਤ ਲਕਸ਼ਮੀ ਨਾਰਾਇਣ ਨਹਿਰੀਆ ੧੮੫੭ ਦੇ ਗਦਰ ਮੌਕੇ ਈਸਟ ਇੰਡੀਆ ਕੰਪਨੀ ਦਾ ਵਕੀਲ ਸੀ।
ਖ)ਗਦਰ ਮੌਕੇ ਇਹ ਪਰਿਵਾਰ ਪਹਿਲਾਂ ਆਗਰੇ ਫਿਰ ਇਲਾਹਾਬਾਦ ਚਲਾ ਗਿਆ।ਗੰਗੂ ਦਾ ਪੜਪੋਤਾ ਗੰਗਾਧਰ ਨਹਿਰੀਆ ਸੀ,ਜਿਸਨੂੰ ਇਲਾਹਾਬਾਦ ਦੇ ਲੋਕ "ਨਹਿਰੀਆ "ਦੀ ਥਾਂ "ਨਹਿਰੂਆ" ਕਹਿੰਦੇ ਸੀ।
ਗ)ਗੰਗਾਧਰ ਨਹਿਰੂਆ ਦੇ ਤਿੰਨ ਪੁਤਰ-ਬੰਸੀਧਰ ਨਹਿਰੂ.ਨੰਦ ਲਾਲ ਨਹਿਰੂ ਤੇ ਮੋਤੀ ਲਾਲ ਨਹਿਰੂ ਹੋਏ।
ਘ)ਮੋਤੀ ਲਾਲ ਨਹਿਰੂ ਦੇ ਪੁਤਰ ਦਾ ਨਾਂ ਜਵਾਹਰ ਲਾਲ ਨਹਿਰੂ ਸੀ ਜਿਸਦੀ ਧੀ ਇੰਦਰਾ ਨੇ ਲਵਮੈਰਿਜ ਕਰਵਾਉਣ ਲਈ ਪਿਛੇ ਗਾਂਧੀ ਲਾ ਲਿਆ।ਰਾਜੀਵ ਤੇ ਸੰਜੇ ਉਸਦੇ ਦੀ ਪੁਤਰ ਸਨ।
ਚ) ਜਿਥੇ ਰਾਹੁਲ,ਪਰਿਅੰਕਾ ਤੇ ਵਰੁਣ ਇਸ ਖਾਨਦਾਨ ਦੇ ਅਗਲੇ ਗੰਗੂ ਦੇ ਵਾਰਿਸ ਹਨ ਉਥੇ ਆਰ.ਐਸ.ਐਸ .ਗੰਗੂ ਦੇ ਸਿਧਾਂਤਾਂ ਦੀ ਵਾਰਿਸ ਹੈ।
ਅਸੀਂ ਪਿਛੇ ਪੜਿਆ ਹੈ ਕਿ ਗੁਰੁ ਨਾਨਕ ਸਾਹਿਬ ਦੇ ਵੱਡੇ ਪੁਤਰ ਸ਼੍ਰੀ ਚੰਦ ਨੇ ਗੁਰੁ ਸਾਹਿਬ ਦੇ ਹੁਕਮ ਤੋਂ ਉਲਟ ਚੱਲਕੇ ਕਰਤਾਰਪੁਰ ਵਿਚ ਉਨਾਂ ਦੀ ਸਮਾਧੀ ਬਣਾਈ। ਦੂਜੇ ਪੁਤਰ ਲੱਖਮੀ ਚੰਦ ਨੇ ਦੁਨਿਆਵੀ ਰਾਹ ਫੜਿਆ ਹੋਇਆਂ ਸੀ।ਗੁਰੁ ਅੰਗਦ ਸਾਹਿਬ ਜੀ ਨੇ ਕਰਤਾਰਪੁਰ ਇਨਾਂ ਦੋਵਾਂ ਗੋਚਰਾ ਛੱਡ ਦਿਤਾ ਤੇ ਆਪ ਖਡੂਰ ਸਾਹਿਬ ਚਲੇ ਗਏ ਜੋ ਜਲਦੀ ਹੀ ਨਵੇਂ ਸਿੱਖ ਕੇਦਰ ਵਜੋਂ ਮਸ਼ਹੂਰ ਹੋਗਿਆ।ਦੋਵਾਂ ਪੁਤਰਾਂ ਨੇ ਆਪਣੇ ਆਪਣੇ ਵੱਖਰੇ ਰਾਹ ਜਾਰੀ ਰੱਖੇ।ਸ਼੍ਰੀ ਚੰਦ ਨੇ ਉਦਾਸੀ ਪਰੰਪਰਾ ਚਲਾਈ ਜੋ ਸਿਖੀ ਦਾ ਬ੍ਰਾਹਮਣੀਕਰਨ ਲਈ ਅੱਜ ਖਤਰਾ ਬਣ ਗਈ ਹੈ। ਲੱਖਮੀ ਦਾਸ ਦੇ ਵੰਸ਼ ਵਿਚ ਹੇਠ ਲਿਖੇ ਵਿਅਕਤੀ ਆਏ:-
੧.ਬਾਬਾ ਲਖਮੀ ਦਾਸ
੨.ਬਾਬਾ ਧਰਮ ਦਾਸ
੩.ਬਾਬਾ ਮਾਣਕ ਚੰਦ
੪.ਬਾਬਾ ਦਾਤਾਰ ਚੰਦ
੫.ਬਾਬਾ ਪਹਾੜ ਚੰਦ
੬.ਬਾਬਾ ਹਰਿਕਰਨ
੭.ਬਾਬਾ ਨਿਹਾਲਚੰਦ
੮.ਬਾਬਾ ਕਲਾਧਾਰੀ
੯.ਬਾਬਾ ਅਜੀਤ ਸਿੰਘ
੧੦ਬਾਬਾ ਸਾਹਿਬ ਸਿੰਘ ਬੇਦੀ
੧੧,ਬਾਬਾ ਬਿਕਰਮਾ ਸਿੰਘ ਬੇਦੀ
੧੨.ਬਾਬਾ ਸੁਜਾਨ ਸਿੰਘ ਬੇਦੀ
੧੩,ਬਾਬਾ ਰਾਮਕਿਸ਼ਨ ਸਿੰਘ ਬੇਦੀ
੧੪.ਬਾਬਾ ਦਵਿੰਦਰ ਸਿੰਘ ਬੇਦੀ
੧੫.ਬਾਬਾ ਮਧੂਸੂਦਨ ਸਿੰਘ ਬੇਦੀ
੧੬,ਬਾਬਾ ਸਰਬਜੋਤ ਸਿੰਘ ਬੇਦੀ।
• ਬਾਬਾ ਸਾਹਿਬ ਸਿੰਘ ਬੇਦੀ ਦੇ ਦੋ ਪੁਤਰ ਸਨ।ਜਿੰਨਾਂ ਵਿਚੋਂ ਬਿਕਰਮ ਸਿੰਘ ਨੇ ਸਿੱਖਾਂ ਦਾ ਸਾਥ ਦਿਤਾ ਸੀ ਜਿਸ ਕਰਕੇ ਅੰਗਰੇਜਾਂ ਨੇ ਜਾਗੀਰ ਜਬਤ ਕਰਕੇ ਉਸਦਾ ਊਨੇ ਵਾਲਾ ਕਿਲਾ ਢਾਹ ਦਿਤਾ ਸੀ। ਬਿਕਰਮ ਸਿੰਘ ਦਾ ਖਾਨਦਾਨ ਅੰਗਰੇਜ ਦੇ ਖਿਲਾਫ ਹੀ ਰਿਹਾ।ਬਿਕਰਮ ਸਿੰਘ ਦਾ ਵੰਸ਼ ਸੁਜਾਨ ਸਿੰਘ,ਰਾਮਕਿਸ਼ਨ ਸਿੰਘ,ਦਵਿੰਦਰ ਸਿੰਘ,ਮਧੂਸੂਦਨ ਸਿੰਘ ਤੇ ਸਰਬਜੋਤ ਸਿੰਘ ਬੇਦੀ ਤੱਕ ਆਉਦਾ ਹੈ।
• ਬਾਬਾ ਸਾਹਿਬ ਸਿੰਘ ਦੇ ਦੂਜੇ ਪੁਤਰ ਬਿਸ਼ਨ ਸਿੰਘ ਤੇ ਪੋਤਰੇ ਅਤਰ ਸਿੰਘ ਦਾ ਪੁਤਰ ਖੇਮ ਸਿੰਘ ਬੇਦੀ(੧੮੦੨-੧੯੦੪) ਸੀ ਜੋ ਗੁਰੂਵੰਸ਼ ਹੋਣ ਦੇ ਨਾਂ ਹੇਠ ਸਿਖੀ ਦਾ ਜਲੂਸ ਕੱਢਦਾ ਹੁੰਦਾ ਸੀ। ।ਉਹ ੧੮੪੮-੪੯ ਦੀਆਂ ਜੰਗਾਂ ਮੌਕੇ ਵੀ ਅੰਗਰੇਜ ਦੇ ਹੱਕ ਵਿਚ ਰਿਹਾ ਸੀ ਜਿਸ ਕਰਕੇ ਹਕੂਮਤ ਦਾ ਹੱਥ ਉਸਦੇ ਸਿਰ ਤੇ ਸੀ।ਉਹ ਸਿਖੀ ਦਾ ਹਿੰਦੂਕਰਨ ਕਰਨ ਵਾਲਿਆਂ ਨਾਲ ਸੀ।ਉਹ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗਦੈਲਾ ਲਾਕੇ ਬਹਿੰਦਾ ਸੀ।ਉਹ ਆਰੀਆ ਸਮਾਜੀਆਂ ਦੇ ਪ੍ਰਭਾਵ ਹੇਠ ਸੀ ਤੇ ਸਿੰਘ ਸਭਾ ਲਹਿਰ ਦਾ ਕੱਟੜ ਵੈਰੀ ਸੀ।ਗੁਰਮਤ ਦਾ ਐਨਾ ਵਿਰੋਧੀ ਸੀ ਕਿ ਪ੍ਰੋ.ਗੁਰਮੁਖ ਸਿੰਘ ਵਰਗੇ ਸਿੱਖ ਪਰਚਾਰਕਾਂ ਦਾ ਡਟਕੇ ਵਿਰੋਧ ਕਰਦਾ ਹੁੰਦਾ ਸੀ।
• ਇਸੇ ਖੇਮ ਸਿੰਘ ਬੇਦੀ ਦੇ ਵੱਡੇ ਪੁਤ ਕਰਤਾਰ ਸਿੰਘ ਬੇਦੀ ਨੇ ਨਰੈਣੂ ਮਹੰਤ ਦਾ ਗਟਕੇ ਸਾਥ ਦਿਤਾ ਸੀ।
• ਖੇਮ ਸਿੰਘ ਬੇਦੀ ਦਾ ਦੂਜਾ ਪੁਤ ਗੁਰਬਖਸ ਸਿੰਘ ਬੇਦੀ ਸੀ ਜੋ ਹਿੰਦੂਆਂ ਦਾ ਹੱਥਠੋਕਾ ਸੀ ਤੇ ਗੁਰੁ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਕਹਿੰਦਾ ਹੁੰਦਾ ਸੀ।ਉਹ ਸਿਖਾਂ ਨੂੰ ਮਲੀਆਂਮੇਟ ਕਰਕੇ ਹਿੰਦੂ ਸਮੁੰਦਰ ਵਿਚ ਗਰਕ ਕਰਨ ਲਈ ਹਮੇਸ਼ਾਂ ਮੋਹਰੀ ਰਿਹਾ।ਸਿਖੀ ਦੇ ਵੱਖਰੇਪਣ ਦੀ ਹਰ ਨਿਸ਼ਾਂਨੀ ਨੂੰ ਮੇਟਣਾ ਉਹ ਆਪਣਾ ਫਰਜ਼ ਸਮਝਦਾ ਸੀ।੧੯੧੦ ਵਿਚ ਖੇਮ ਸਿੰਘ ਬੇਦੀ ਦੇ ਪੁਤਰ ਗੁਰਬਖਸ਼ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਪੰਜਾਬੀ ਹਿੰਦੂ ਕਾਨਫਰੰਸ ਮੁਲਤਾਨ ਵਿਚ ਕੀਤੀ ਗਈ ਜੋਕਿ ਪੰਜਾਬੀ ਬੋਲੀ ਤੇ ਸਿਖੀ ਦੇ ਖਿਲਾਫ ਸੀ।
• ਇਸੇ ਗੁਰਬਖਸ ਸਿੰਘ ਬੇਦੀ ਦੀ ਪੋਤੀ ਤੇਜੀ ਬੇਦੀ ਸੀ ਜੋ ਯੂ.ਪੀ. ਦੇ ਭਈਏ ਹਰਬੰਸ਼ ਰਾਏ ਬੱਚਨ ਨਾਲ ਵਿਆਹੀ ਗਈ,ਉਸਦਾ ਪੁਤ ਫਿਲਮਾਂ ਦਾ ਹੀਰੋ ਅਮਿਤਾਬ ਬੱਚਨ ਹੈ ਜੋ ਨਵੰਬਰ ੧੯੮੪ ਮੌਕੇ ਸਿਖਾਂ ਦਾ ਕਤਲੇਆਮ ਕਰਨ ਲਈ ਲਲਕਾਰਦਾ ਰਿਹਾ।
• ਅਮਿਤਾਬ ਬੱਚਨ ਨੇ ਸਿਖਾਂ ਦੇ ਕਾਤਲ,ਕੇ.ਪੀ.ਐਸ.ਗਿੱਲ ਨੂੰ ਵਡਿਆਉਣ ਲਈ ਇਕ ਫਿਲਮ ਬਣਾਉਣ ਦਾ ਐਲਾਨ ਵੀ ਕੀਤਾ ਹੈ।
-ਸਰਬਜੀਤ ਸਿੰਘ ਘੁਮਾਣ

1 comment:

  1. I would like to many thanks to Mr. ਸਰਬਜੀਤ ਸਿੰਘ ਘੁਮਾਣ for this detailed article,There is so much knowledge in this article about Sikh panth & other history.I appreciate your work,But i visited this page by chance.
    I would like to say these type of article should come in every people range so most of our sikhs know what is reality.Pls publish such knowledge in newspapers,Journals or pls make a separate website.
    Thanks & Sat Sri Akal.

    ReplyDelete