Pages

Showing posts with label ਹਿੰਦੂਤਵ. Show all posts
Showing posts with label ਹਿੰਦੂਤਵ. Show all posts

ਰੇਪ ਤਾਂ ਰੇਪ ਹੈ, ਭਾਵੇਂ ਦਿੱਲੀ ’ਚ ਹੋਵੇ ਤੇ ਭਾਵੇਂ ਕਸ਼ਮੀਰ ’ਚ ਫ਼ੌਜ ਕਰੇ-ਆਰੁੰਧਤੀ ਰਾਏ

ਆਰੁੰਧਤੀ ਰਾਏ
ਮੰਨੀ ਪ੍ਰਮੰਨੀ ਲੇਖਿਕਾ ਅਤੇ ਸਮਾਜਿਕ ਮੁੱਦਿਆ ’ਤੇ ਆਪਣੀ ਬੇਬਾਕ ਰਾਏ ਰੱਖਣ ਵਾਲੀ ਆਰੁੰਧਤੀ ਰਾਏ ਨੇ ਬੀ.ਬੀ.ਸੀ. ਨਾਲ ਗਲੱਬਾਤ ਦੌਰਾਨ ਬਲਾਤਕਾਰ ਦੇ ਮਾਮਲੇ ’ਚ ਆਪਣੇ ਵਿਚਾਰ ਰੱਖੇ ਹਨ, ਜਿਸਦਾ ਪੰਜਾਬੀ ਅਨੁਵਾਦ ਅਸੀਂ ਇੱਥੇ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ :

ਮੈਂ ਨਹੀਂ ਮੰਨਦੀ ਕਿ ਦਿੱਲੀ ਰੇਪ ਕੈਪੀਟਲ ਹੈ। ਇਹ ਰੇਪ ਤਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਹ ਮਾਨਸਿਕਤਾ ‘ਚ ਵਸਿਆ ਹੋਇਆ ਹੈ। ਗੁਜਰਾਤ ‘ਚ ਮੁਲਸਾਮਾਨਾਂ ਨਾਲ ਹੋਇਆ,ਕਸ਼ਮੀਰ ‘ਚ ਸੁਰੱਖਿਆ ਬਲ ਬਲਾਤਕਾਰ ਕਰਦੇ ਹਨ ਤੇ ਮਨੀਪੁਰ ‘ਚ ਵੀ ਅਜਿਹਾ ਹੀ ਹੁੰਦਾ ਹੈ ਤੇ ਉਦੋਂ ਕੋਈ ਆਵਾਜ਼ ਨਹੀਂ ਉਠਾਉਂਦਾ।

ਖੈਰਲਾਂਜੀ ‘ਚ ਦਲਿਤ ਔਰਤ ਤੇ ਉਸਦੀ ਕੁੜੀ ਨਾਲ ਬਲਾਤਕਾਰ ਕਰਕੇ ਸਾੜ ਦਿੱਤਾ ਗਿਆ ਸੀ। ਉਦੋਂ ਤਾਂ ਅਜਿਹੀ ਆਵਾਜ਼ ਨਹੀਂ ਉੱਠੀ ਸੀ।

ਇਹ ਜਗੀਰੂ ਮਾਨਸਿਕਤਾ ਹੈ। ਲੋਕਾਂ ਦੀ ਉਦੋਂ ਹੀ ਅਵਾਜ਼ ਉੱਠਦੀ ਹੈ ਜਦੋਂ ਉੱਚੀ ਜਾਤ ਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਦਿੱਲੀ ‘ਚ ਕੁਝ ਹੁੰਦਾ ਹੈ।

ਅਵਾਜ਼ ਉੱਠਣੀ ਚਾਹੀਦੀ ਹੈ ਜੋ ਦਿੱਲੀ ‘ਚ ਹੋਇਆ ਉਸ ਲਈ ਹੋ ਹੱਲਾ ਤਾਂ ਹੋਣਾ ਚਾਹੀਦਾ ਹੈ,ਇਹ ਹੱਲਾ ਸਿਰਫ ਮੱਧ ਵਰਗ ਦੇ ਲੋਕਾਂ ਨੂੰ ਬਚਾਉਣ ਲਈ ਨਹੀਂ ਹੋਣਾ ਚਾਹੀਦਾ ਹੈ।

ਛੱਤੀਸਗੜ੍ਹ ਦੀ ਆਦਿਵਾਸੀ ਮਹਿਲਾ ਸੋਨੀ ਸੋਰੀ ਦੇ ਖ਼ਿਲਾਫ ਵੀ ਕੁਝ ਹੋਇਆ ਸੀ ,ਤੁਹਾਨੂੰ ਯਾਦ ਦਾ ਹੋਵੇਗਾ,ਉਸਦੇ ਜਨਣ ਅੰਗ ‘ਚ ਪੱਥਰ ਪਾਏ ਗਏ ਸਨ। ਪੁਲੀਸ ਨੇ ਅਜਿਹਾ ਕੀਤਾ ਪਰ ਉਦੋਂ ਤਾਂ ਕਿਸੇ ਨੇ ਅਵਾਜ਼ ਨਹੀਂ ਉਠਾਈ ਸੀ। ਉਸ ਪੁਲੀਸ ਅਧਿਕਾਰੀ ਨੂੰ ਤਾਂ ਦਲੇਰੀ ਲਈ ਸਨਮਾਨ ਮਿਲਿਆ।

ਕਸ਼ਮੀਰ ‘ਚ ਜਦੋਂ ਗਰੀਬ ਕਸ਼ਮੀਰੀਆਂ ਨਾਲ ਸੁਰੱਖਿਆ ਦਲ ਬਲਾਤਕਾਰ ਕਰਦੇ ਹਨ ਤਾਂ ਉਦੋਂ ਸੁਰੱਖਿਆ ਬਲਾਂ ਖ਼ਿਲਾਫ ਕੋਈ ਫਾਂਸੀ ਦੀ ਮੰਗ ਨਹੀਂ ਕਰਦਾ।

ਜਦੋਂ ਕੋਈ ਉੱਚੀ ਜਾਤੀ ਦਾ ਆਦਮੀ ਦਲਿਤ ਨਾਲ ਬਲਾਤਕਾਰ ਕਰਦਾ ਹੈ ਤਾਂ ਵੀ ਕੋਈ ਉਸ ਲਈ ਫਾਂਸੀ ਦੀ ਮੰਗ ਨਹੀਂ ਕਰਦਾ।

ਇਸ ਵਾਰ ਜਦੋਂ 100 ਲੋਕ ਇਕੱਠੇ ਖੜ੍ਹੇ ਸਨ ਦਿੱਲੀ ‘ਚ ਜਦੋਂ ਕੁੜੀ ਨੂੰ ਬੱਸ ‘ਚੋਂ ਨੰਗਾ ਬਾਹਰ ਸੁੱਟਿਆ ਗਿਆ,ਬੱਸ ਤੋਂ ਬਾਹਰ ਤਾਂ ਲੋਕ ਖੜ੍ਹੇ ਸੀ। ਕਿਸੇ ਨੇ ਉਸਨੂੰ ਆਪਣਾ ਕੱਪੜਾ ਦਿੱਤਾ ? ਸਾਰੇ ਲੋਕ ਖੜ੍ਹੇ ਰਹੇ।

ਦਿੱਲੀ ‘ਚ ਅਮੀਰ-ਗਰੀਬ ਵਿਚਕਾਰ ਭੇਦਭਾਵ ਤਾਂ ਪਹਿਲਾਂ ਵੀ ਸੀ। ਹੁਣ ਵੀ ਹੈ,ਪਰ ਹੁਣ ਉਹ ਨਿਸ਼ਾਨਾ ਬਣ ਰਹੇ ਹਨ। ਬਲਾਤਕਾਰ ਮੁੱਦਾ ਨਹੀਂ ਹੈ,ਜਦੋਂ ਦੇਸ਼ ਦੀ ਵੰਡ ਹੋਈ ਤਾਂ ਕਿੰਨੇ ਬਲਾਤਕਾਰ ਹੋਏ ਸਨ। ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅਸੀਂ।

ਇਹ ਜਗੀਰੂ ਮਾਨਸਿਕਤਾ ਹੈ,ਸਾਡੇ ਲੋਕਾਂ ਅੰਦਰ।

ਬਲਾਤਕਾਰ ਇਕ ਘਿਨੌਣਾ ਅਪਰਾਧ ਹੈ,ਪਰ ਲੋਕ ਕੀ ਕਰਦੇ ਹਨ। ਜਿਸ ਕੁੜੀ ਦਾ ਬਲਾਤਕਾਰ ਹੋਇਆ ਉਸ ਨੂੰ ਕੋਈ ਸਵੀਕਾਰ ਕਿਉਂ ਨਹੀਂ ਕਰਦਾ ਹੈ? ਕਿਹੋ ਜਿਹੇ ਸਮਾਜ ‘ਚ ਰਹਿੰਦੇ ਹਾਂ ਅਸੀਂ ? ਕਈ ਮਾਮਲਿਆਂ ‘ਚ ਜਿਸ ਦਾ ਬਾਲਤਕਾਰ ਹੁੰਦਾ ਉਸੇ ਨੂੰ ਪਰਿਵਾਰ ਦੇ ਲੋਕ ਘਰੋਂ ਕੱਢ ਦਿੰਦੇ ਹਨ।

ਮੇਰੇ ਕੋਲ ਕੋਈ ਜਵਾਬ ਨਹੀਂ ਹੈ ਕਿ ਇਹ ਕਿਵੇਂ ਠੀਕ ਹੋਵੇਗਾ ਪਰ ਮਾਨਸਿਕਤਾ ਦੀ ਵੱਡੀ ਸਮੱਸਿਆ ਹੈ। ਸਮਾਜ ‘ਚ ਬਹੁਤ ਜ਼ਿਆਦਾ ਹਿੰਸਾ ਹੈ।

ਵਿਰੋਧ ਹੋਣਾ ਚਾਹੀਦਾ ਹੈ ਪਰ ਚੁਣ ਚੁਣ ਕੇ ਵਿਰੋਧ ਨਹੀਂ ਹੋਣਾ ਚਾਹੀਦਾ।ਹਰ ਔਰਤ ਦੇ ਬਲਾਤਕਾਰ ਦਾ ਵਿਰੋਧ ਹੋਣਾ ਚਾਹੀਦਾ ਹੈ,ਇਹ ਦੋਹਰੀ ਮਾਨਸਿਕਤਾ ਹੈ ਕਿ ਤੁਸੀਂ ਦਿੱਲੀ ਦੇ ਬਲਾਤਕਾਰ ਲਈ ਅਵਾਜ਼ ਉਠਾਵੋਂਗੇ ਪਰ ਮਨੀਪੁਰ ਦੀਆਂ ਔਰਤਾਂ ਲਈ, ਕਸ਼ਮੀਰ ਦੀਆਂ ਔਰਤਾਂ ਲਈ ਤੇ ਖੈਰਲਾਂਜੀ ਦੀਆਂ ਦਲਿਤ ਔਰਤਾਂ ਲਈ ਤੁਸੀਂ ਅਵਾਜ਼ ਕਿਉਂ ਨਹੀਂ ਉਠਾਉਂਦੇ ਹੋਂ?

ਬਲਾਤਕਾਰ ਦਾ ਵਿਰੋਧ ਇਸ ਅਧਾਰ ‘ਤੇ ਨਹੀਂ, ਇਹ ਉਹ ਦਿੱਲੀ ‘ਚ ਹੋਇਆ ਹੈ ਜਾਂ ਮਨੀਪੁਰ ‘ਚ ਜਾਂ ਕਿਸੇ ਹੋਰ ਥਾਂ।ਮੈਂ ਬੱਸ ਇਹੀ ਕਹਿ ਸਕਦੀ ਹਾਂ।

ਚਿੰਦਬਰਮ ਜੀ ਨੇੜਿਓ ਨਜ਼ਰ ਜ਼ਰੂਰ ਰੱਖੋ ਪਰ ਐਨਕਾਂ ਬਦਲ ਕੇ -ਜਸਪਾਲ ਸਿੰਘ ਹੇਰਾਂ

ਦੇਸ਼ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਨੇ ਚੰਡੀਗੜ੍ਹ ਚ ਉਤਰੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਬੈਠਕ ਚ ਕਿਹਾ ਹੈ ਕਿ ਕੇਂਦਰ, ਪੰਜਾਬ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਨਜ਼ਰ ਪੰਜਾਬ ਚ ਵੱਸਦੇ ਸਿੱਖਾਂ ਦੀ ਜਾਗਦੀ ਜ਼ਮੀਰ, ਕੌਮੀ ਸਵੈਮਾਣ ਦੀ ਭਾਵਨਾ, ਸਿੱਖੀ ਲਈ ਮਰ ਮਿਟਣ ਦੇ ਜ਼ਜਬੇ ਤੇ ਰੱਖੀ ਜਾ ਰਹੀ ਹੈ ਜਾਂ ਫਿਰ ਸਿੱਖੀ ਦੀ ਹੋਂਦ ਅਤੇ ਸਿੱਖਾਂ ਚ ਸਿੱਖੀ ਭਾਵਨਾ ਦੇ ਖ਼ਾਤਮੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਸਫ਼ਲਤਾਂ ਤੇ ਰੱਖੀ ਜਾ ਰਹੀ ਹੈ। ਦੇਸ਼ ਦੀ ਬਹੁਗਿਣਤੀ ਜਿਸ ਦਾ ਦੇਸ਼ ਦੇ ਗ੍ਰਹਿ ਮੰਤਰੀ ਵੀ ਹਿੱਸਾ ਹਨ, ਪੰਜਾਬ ਚ ਵਾਰ ਵਾਰ ਅੱਤਵਾਦਦਾ ਰੌਲਾ ਪਾ ਰਹੀ ਹੈ, ਜਦੋਂ ਕਿ ਸਿੱਖ ਹਮੇਸ਼ਾ ਜੀਓ ਅਤੇ ਜਿਓਣ ਦਿਓਦੀ ਸੋਚ ਦੇ ਪਹਿਰੇਦਾਰ ਰਹੇ ਹਨ। ਪ੍ਰੰਤੂ ਦੇਸ਼ ਦੀ ਬਹੁਗਿਣਤੀ ਸਿੱਖਾਂ ਨੂੰ ਹਲਾਲਵੀ ਕਰੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰੌਲਾ ਪਾਉਣ ਦੀ ਆਗਿਆ ਵੀ ਨਹੀਂ ਦਿੰਦੀ। ਗ੍ਰਹਿ ਮੰਤਰੀ ਨੇ ਇਹ ਤਾਂ ਆਖ਼ ਦਿੱਤਾ ਕਿ ਕੇਂਦਰ, ਪੰਜਾਬ ਤੇ ਨੇੜਿਓਂ ਨਜ਼ਰ ਰੱਖ ਰਿਹਾ, ਪਰ ਇਹ ਨਹੀਂ ਦੱਸਿਆ ਕਿ ਪੰਜਾਬ ਚ ਗੁੱਸੇ, ਰੋਹ, ਰੋਸ ਤੇ ਬਗਾਵਤ ਦੀ ਚਿੰਗਾਰੀ ਆਖ਼ਰ ਸੁਲਗ ਕਿਉਂ ਰਹੀ ਹੈ? ਸਿੱਖਾਂ ਦੇ ਮਨਾਂ ਚ ਇਸ ਦੇਸ਼ ਚ ਰਹਿੰਦਿਆਂ ਬੇਗਾਨਗੀਦੀ ਭਾਵਨਾਂ ਕਿਉਂ ਬਣੀ ਹੋਈ ਹੈ? ਸਿੱਖਾਂ ਦੇ ਮਨਾਂ ਨੂੰ ਜਿੱਤਣ ਲਈ ਕੇਂਦਰ ਸਰਕਾਰ ਤੇ ਦੇਸ਼ ਦੀ ਬਹੁਗਿਣਤੀ ਕਿਉਂ ਕਦਮ ਨਹੀਂ ਚੁੱਕਦੀਆਂ? ਉਲਟਾ ਸਿੱਖਾਂ ਨੂੰ ਦਬਾਉਣ ਦਾ ਹਰ ਯਤਨ ਕੀਤਾ ਜਾਂਦਾ ਹੈ, ਸਿੱਖਾਂ ਨਾਲ ਵਿਤਕਰੇਬਾਜ਼ੀ ਸਿਖ਼ਰਾਂ ਤੇ ਹੈ। ਗ੍ਰਹਿ ਮੰਤਰੀ, ਕਾਂਗਰਸ ਦੇ ਵੱਡੇ ਆਗੂ ਵੀ ਹਨ, ਉਨ੍ਹਾਂ ਨੇ ਇਹ ਸਾਫ਼ ਕਿਉਂ ਨਹੀਂ ਕੀਤਾ ਕਿ ਆਖ਼ਰ ਸਿੱਖਾਂ ਵੱਲੋਂ ਆਪਣੀ ਕੌਮ ਦੇ ਸ਼ਹੀਦਾਂ ਦੀ ਯਾਦਗਾਰ, ਬਣਾਉਣ ਨਾਲ ਕਿਹੜਾ ਅਸਮਾਨ ਥੱਲੇ ਡਿੱਗ ਪਵੇਗਾ? ਜਿਹੜੇ ਸਿੱਖਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ, ਸਰਹੱਦਾਂ ਦੀ ਸੁਰੱਖਿਆ ਲਈ 80 ਫ਼ੀਸਦੀ ਕੁਰਬਾਨੀਆਂ ਕੀਤੀਆਂ ਹਨ, ਇਸ ਭੁੱਖੇ ਦੇਸ਼ ਦਾ ਢਿੱਡ ਭਰਨ ਲਈ 80 ਫ਼ੀਸਦੀ ਅੰਨ ਨਾਲ ਕੇਂਦਰੀ ਭੰਡਾਰ ਭਰਿਆ ਹੈ, ਆਖ਼ਰ ਉਹ ਸਿੱਖ ਹੁਣ ਅੱਤਵਾਦੀ ਤੇ ਵੱਖਵਾਦੀਕਿਵੇਂ ਬਣ ਗਏ ਹਨ। ਜਦੋਂ ਤੱਕ ਦੇਸ਼ ਦੇ ਹਾਕਮ ਆਪਣੀ ਨੀਅਤ ਤੇ ਨੀਤੀ ਨੂੰ ਸਿੱਖਾਂ ਪ੍ਰਤੀ ਸਾਫ਼ ਨਹੀਂ ਕਰਦੇ, ਉਦੋਂ ਤੱਕ ਦੋਵਾਂ ਧਿਰਾਂ ਚ ਬੇ-ਭਰੋਸਗੀ ਬਣੀ ਰਹੇਗੀ। ਸਿੱਖਾਂ ਲਈ ਦੇਸ਼ ਦੀ ਬਹੁਗਿਣਤੀ ਜਿਹੜੀ ਉਨ੍ਹਾਂ ਦੀ ਹੋਂਦ ਨੂੰ ਹੜੱਪਣ ਲਈ ਕਾਹਲੀ ਹੈ, ਅੱਤਵਾਦੀ ਬਣੀ ਰਹੇਗੀ ਅਤੇ ਦੇਸ਼ ਦੀ ਬਹੁਗਿਣਤੀ ਲਈ ਜ਼ੋਰ-ਜਬਰ ਤੇ ਜ਼ੁਲਮ ਦਾ ਡੱਟ ਕੇ ਸਾਹਮਣਾ ਕਰਨ ਵਾਲੇ ਸਿੱਖ ਅੱਤਵਾਦੀਬਣੇ ਰਹਿਣਗੇ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਸਰਕਾਰ ਨੂੰ ਪੰਜਾਬ ਨੂੰ ਨੇੜਿਓਂ ਜ਼ਰੂਰ ਵੇਖਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਇਹ ਵੀ ਪਤਾ ਲੱਗ ਸਕੇ ਕਿ ਇਸ ਸੂਬੇ ਤੋਂ ਉਸਦਾ ਪਾਣੀ ਖੋਹਿਆ ਜਾ ਰਿਹਾ ਹੈ, ਸੂਬਾ ਮਾਰੂਥਲ ਬਣਨ ਵੱਲ ਵਧ ਰਿਹਾ ਹੈ, ਸੂਬੇ ਦੀ ਧਰਤੀ ਤੇ ਸੂਬੇ ਦੇ ਲੋਕਾਂ ਨੂੰ ਉਜਾੜ ਕੇ ਬਣਾਏ ਬਿਜਲੀਘਰ, ਪੰਜਾਬ ਤੋਂ ਖੋਹ ਲਏ ਗਏ ਹਨ, ਸੂਬੇ ਦੀ ਆਪਣੀ ਰਾਜਧਾਨੀ ਨਹੀਂ ਹੈ, ਸੂਬਾ ਤੇ ਸੂਬੇ ਦੇ ਕਿਸਾਨ ਕਰਜ਼ੇ ਥੱਲੇ ਦਮ ਤੋੜ ਰਹੇ ਹਨ, ਸੂਬੇ ਚੋ ਜਾਣ ਬੁੱਝ ਕੇ ਸੱਨਅਤਾਂ ਭਜਾ ਦਿੱਤੀਆਂ ਗਈਆਂ ਹਨ, ਵਾਰ-ਵਾਰ ‘‘ਅੱਤਵਾਦ ਆ ਗਿਆ ਅੱਤਵਾਦ ਆ ਗਿਆ’’ ਦਾ ਰੌਲਾ ਪਾ ਕੇ, ਸੂਬੇ ਦੇ ਵਿਕਾਸ ਨੂੰ ਪੱਕੀਆਂ ਬਰੇਕਾਂ ਲਾਈਆਂ ਜਾ ਚੁੱਕੀਆਂ ਹਨ, ਸੂਬੇ ਦੀ ਜੁਆਨੀ ਨੂੰ ਤਬਾਹ ਕਰਨ ਲਈ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਦਿੱਤਾ ਗਿਆ ਹੈ, ਪੰਜਾਬ ਚ ਸਿੱਖਾਂ ਨੂੰ ਘੱਟ ਗਿਣਤੀ ਚ ਕਰਨ ਲਈ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਤੇ ਹੱਲਾ ਬੋਲਿਆ ਹੋਇਆ ਹੈ, ਸਿੱਖੀ ਦੇ ਖ਼ਾਤਮੇ ਲਈ ਡੇਰਾਵਾਦ ਫ਼ੈਲਾਇਆ ਜਾ ਰਿਹਾ ਹੈ, ਆਖਰ ਇਹ ਬੰਬ ਜਿਹੜੇ ਕੇਂਦਰ ਸਰਕਾਰ ਤੇ ਦੇਸ਼ ਦੀ ਬਹੁਗਿਣਤੀ ਨੇ ਪੰਜਾਬ ਚ ਫਿੱਟ ਕੀਤੇ ਹੋਏ ਹਨ, ਇਨ੍ਹਾਂ ਦੀ ਮਾਰ ਥੱਲੇ ਕਿਸਨੇ ਆਉਣਾ ਹੈ? ਸਿੱਖਾਂ ਦੀ ਤਬਾਹੀ ਦਾ ਹਰ ਮਸੌਦਾਤਿਆਰ ਕਰੀ ਬੈਠੇ ਲੋਕ, ਉਲਟਾ ਸਿੱਖਾਂ ਤੇ ਇਜ਼ਲਾਮ ਲਾ ਰਹੇ ਹਨ, ਇਸ ਤੋਂ ਚਲਾਕ ਤੇ ਮਾਰੂ ਸੋਚ ਭਲਾ ਹੋਰ ਕੀ ਹੋ ਸਕਦੀ ਹੈ? ਅਸੀਂ ਵਾਰ-ਵਾਰ ਲਿਖਿਆ ਹੈ ਕਿ ਸਿੱਖੀ ਸਰਬੱਤ ਦਾ ਭਲਾ ਮੰਗਦੀ ਹੈ, ਇਹ ਭਗਤੀ ਦੇ ਮਾਰਗ ਵਾਲੀ ਕੌਮ ਹੈ, ਪ੍ਰੰਤੂ ਸਮਰੱਥਾਹੀਨ ਭਗਤੀਨੂੰ ਪਾਖੰਡ ਵੀ ਮੰਨਦੀ ਹੈ, ਇਸ ਲਈ ਬੇਇਨਸਾਫ਼ੀ ਧੱਕੇਸ਼ਾਹੀ ਜ਼ੋਰ-ਜਬਰ ਤੇ ਜ਼ੁਲਮ ਸਹਿਣਾ ਤੇ ਕਰਨਾ ਇਕੋ ਜਿਹਾ ਗੁਨਾਹ ਮੰਨਦੀ ਹੈ। ਜੇ ਦੇਸ਼ ਦੀ ਬਹੁਗਿਣਤੀ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਨਾ ਸਿੱਖ ਲਵੇ, ਪੰਜਾਬ ਤੇ ਸਿੱਖਾਂ ਨੂੰ ਖਤਮ ਕਰਨ ਦੀ ਆਪਣੀ ਜਾਨੂੰਨੀ ਤੇ ਗੰਦੀ ਸੋਚ ਦਾ ਤਿਆਗ ਕਰ ਦੇਵੇ, ਫਿਰ ਉਸਨੂੰ ਪੰਜਾਬ ਤੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਨਹੀਂ ਰਹੇਗੀ।
ਲੇਖਕ ਰੋਜ਼ਾਨਾ 'ਪਹਿਰੇਦਾਰ' ਦੇ ਮੁੱਖ ਸੰਪਾਦਕ ਹਨ

ਕੁਲਦੀਪ ਨਈਅਰ ’ਤੇ ਪੰਜਾਬ ਭਰ ’ਚ ਅਪਰਾਧਕ ਮਾਮਲੇ ਦਰਜ਼ ਕਰਨ ਦੀ ਮੰਗ ਉੱਠੀ

ਕੁਲਦੀਪ ਨਈਅਰ
ਲੁਧਿਆਣਾ : ਬੀਤੇ ਦਿਨੀਂ ਵੱਖ-ਵੱਖ ਅਖਬਾਰਾਂ ਵਿਚ ਛਪੇ ਕੁਲਦੀਪ ਨਈਅਰ ਲੇਖ ਦਾ ਸਖਤ ਨੋਟਿਸ ਲੈਂਦਿਆਂ ਕੌਮਾਂਤਰੀ ਸਿੱਖ ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ ਲੁਧਿਆਣਾ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਨਾਲ਼ ਲੈ ਕੇ ਕਮਿਸਨਰ ਲੁਧਿਆਣਾ ਨੂੰ ਮਿਲੇ। ਉਹਨਾਂ ਕੁਲਦੀਪ ਨਈਅਰ ਤੇ ਭਾਰਤੀ ਦੰਡਾਵਲੀ ਦੀ ਧਾਰਾ 153-, 153-ਬੀ, 120-ਬੀ ਤਹਿਤ ਕੇਸ ਦਰਜ ਕਰਨ ਦੀ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਤਾ ਜੋ ਪੰਜਾਬ ਦੇ ਮਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਸ. ਜੌੜਾ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਅਖੌਤੀ ਪੰਜਾਬੀ ਬਣੇ ਕੁਲਦੀਪ ਨਈਅਰ ਵਰਗੇ ਫਿਰਕੂ ਜਹਿਨੀਅਤ ਵਾਲ਼ੇ ਲੋਕਾਂ ਕਰਕੇ ਹੀ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਇਹਨਾਂ ਦੀ ਫਿਰਕੂ ਲੇਖਣੀ ਕਾਰਨ ਹੀ ਪੰਜਾਬ ਨੇ ਸੰਤਾਪ ਭੋਗਿਆ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਚੈਲਿਜ ਕਰਨ ਵਾਲਾ ਕੁਲਦੀਪ ਨਈਅਰ ਕੌਣ ਹੁੰਦਾ ਹੈ ? ਗੁਰਦਵਾਰਾ ਐਕਟ ਬਣਨ ਤੋਂ ਪਹਿਲਾਂ ਗੁਰਦਵਾਰੇ ਸਹਿਜੇ-ਸਹਿਜੇ ਹਿੰਦੂ ਮੰਦਰਾ ਵਿੱਚ ਬਦਲ ਰਹੇ ਸਨ। ਗੁਰਦਵਾਰਾ ਐਕਟ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਇੱਕ ਸਿਵਲ ਸੇਵਾਵਾ ਤੋਂ ਰਿਟਾਇਡ ਆਫੀਸਰ ਜਦ ਆਪਣੀ 13 ਸਾਲਾਂ ਦੀ ਕੁੜੀ ਨਾਲ਼ ਨਾਨਕਾਣਾ ਸਾਹਿਬ ਦੇ ਦਰਸਨਾਂ ਲਈ ਗਿਆ ਤਾਂ ਗੁਰਦਵਾਰੇ ਦੇ ਮਹੰਤਾਂ ਨੇ ਉਸਦੀ 13 ਸਾਲਾ ਬੇਟੀ ਨਾਲ਼ ਸਮੂਹਿਕ ਬਲਤਕਾਰ ਕੀਤਾ। ਇਸੇ ਦੇ ਰੋਹ ਵਜੋ ਇੱਕ ਵੱਡੀ ਲਹਿਰ ਉੱਠ ਖਲੋਤੀ ਅਤੇ ਉਹਨਾਂ ਨੇ ਗੁਰਵਾਰਿਆਂ ਦਾ ਕਬਜਾ ਮਹੰਤਾਂ ਤੋਂ ਖੋਹ ਕੇ ਗੁਰਦਵਾਰਾ ਐਕਟ ਬਣਾ ਗੁਰਵਾਰਿਆਂ ਦਾ ਪ੍ਰਬੰਧ ਸ਼ੁਰੂ ਕੀਤਾ। ਕੁਲਦੀਪ ਨਈਅਰ ਵਰਗੇ ਅਖੋਤੀ ਪੰਜਾਬੀ ਫਿਰਕੂ ਲੋਕ ਗੁਰਦਵਾਰਾ ਐਕਟ ਨੂੰ ਭੰਗ ਕਰਵਾ ਗੁਰਦਵਾਰਿਆਂ ਨੂੰ ਹੌਲੀ-ਹੌਲੀ ਮੰਦਰਾਂ ਵਿੱਚ ਬਦਲਿਆ ਦੇਖਣਾ ਚਾਹੁੰਦੇ ਹਨ। ਇਹਨਾਂ ਨੂੰ ਸਿੱਖਾਂ ਦੀ ਅੱਡਰੀ ਪਚਾਣ ਤੋਂ ਖਿਝ ਹੈ।
ਸਿੱਖਾਂ ਨੇ ਕਿਹੜਾ ਖਿਤਾਬ ਕਿਸ ਨੂੰ ਦੇਣਾ ਹੈ ਜਾਂ ਕਿਸ ਦੀ ਯਾਦਗਾਰ ਉਸਾਰਨੀ ਹੈ ਜਾਂ ਨਹੀਂ, ਉਸ ਲਈ ਕਿਸੇ ਫਿਰਕਾ ਪ੍ਰਸਤ ਨੂੰ ਪੁੱਛਣ ਦੀ ਕੋਈ ਲੋੜ ਨਹੀਂ। ਇਸ ਦੇ ਫਿਰਕੂ ਆਰਟੀਕਲ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ ਇਸ ਲਈ ਇਸ ਤੇ ਤੁਰੰਤ ਕਾਰਵਾਈ ਹੋਵੇ। ਉਹਨਾਂ ਨਾਲ਼ ਹੀ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਫਿਰਕੂ ਕੁਲਦੀਪ ਨਈਅਰ ਤੇ ਜਗਾ ਜਗਾ ਐਫ ਆਈ ਆਰ ਦਰਜ ਕਰਵਾਈ ਜਾਵੇ ਤਾਂ ਜੋ ਗੁਰੂ ਸਾਹਿਬਾਂ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਕੋਈ ਲੱਲੀ ਛੱਲੀ ਵੰਗਾਰਨ ਦੀ ਜੁਰਅੱਤ ਨਾਂ ਕਰ ਸਕੇ। ਉਹਨਾਂ ਸਿੱਖ ਸੰਗਠਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਕੁਲਦੀਪ ਨਈਅਰ ਵਰਗੇ ਫਿਰਕੂ ਜਹਿਨੀਅਤ ਵਾਲੇ ਲੋਕਾਂ ਨੂੰ ਮੂੰਹ ਨਾਂ ਲਗਾਉਣ। ਇਸ ਸਮੇਂ ਉਹਨਾਂ ਨਾਲ਼ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਸੁਖਵਿੰਦਰ ਸਿੰਘ ਖਾਲਸਾ, ਅਜੀਤ ਸਿੰਘ ਬੱਤਰਾ, ਰਾਮ ਸਿੰਘ, ਹਰਕਰਿਸ਼ਨ ਸਿੰਘ, ਹਰਜਿੰਦਰ ਸਿੰਘ ਕੁਲਵਿੰਦਰ ਸਿੰਘ, ਬਲਜੀਤ ਸਿੰਘ ਕਾਲਾਨੰਗਲ ਆਦਿ ਵਿਸੇਸ ਤੌਰ ਤੇ ਹਾਜ਼ਰ ਸਨ।

ਇਜ਼ਹਾਰ ਆਲਮ ਦੇ ਜ਼ੁਲਮਾਂ ਦਾ ਚਿੱਠਾ -ਐਚ.ਐਸ. ਬਾਵਾ*

ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਸਿੱਖ ਨੌਜਵਾਨਾਂ ਦੇ ਕਤਲ ਕਰਨ ਵਾਲੀ ‘ਆਲਮ ਸੈਨਾ’ ਦੇ ਮੁਖੀ ਇਜ਼ਹਾਰ ਆਲਮ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਵਲੋਂ ‘ਕਲੀਨ-ਚਿੱਟ’ ਦਿਤੇ ਜਾਣ, ਸ. ਬਾਦਲ ਵਲੋਂ ਆਲਮ ਨੂੰ ਸਿਰੋਪਾ ਦੇ ਕੇ ਸਨਮਾਨਤ ਕਰਨ ਅਤੇ ਖ਼ੁਦ ਆਲਮ ਵਲੋਂ ਅਪਣੇ-ਆਪ ਨੂੰ ‘ਮਾਸੂਮ’ ਦਸਦੇ ਬਿਆਨਾਂ ਦੀ ਹਵਾ ਕਢਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਅੱਜ ਇਜ਼ਹਾਰ ਆਲਮ ਦੇ ‘ਕਾਰਨਾਮਿਆਂ’ ਦਾ ਕੱਚਾ ਚਿੱਠਾ ਪੇਸ਼ ਕਰਦਿਆਂ ਸ: ਬਾਦਲ ਅਤੇ ਢੀਂਡਸਾ ਸਣੇ ਸਮੁੱਚੇ ਅਕਾਲੀ ਦਲ ਨੂੰ ਆਖਿਆ ਹੈ ਕਿ ਉਹ ਇਜ਼ਹਾਰ ਆਲਮ ਦੇ ‘ਕਾਰਨਾਮਿਆਂ’ ਤੋਂ ਅਣਜਾਣ ਨਾ ਬਣਨ ਅਤੇ ਆਲਮ ਜਿਹੇ ਪੰਥ ਦੋਖੀ ਨੂੰ ਮਲੇਰਕੋਟਲਾ ਵਰਗੀ ਪਵਿੱਤਰ ਧਰਤੀ ਤੋਂ ਚੋਣ ਲੜਾਉਣ ਦਾ ਇਰਾਦਾ ਤਿਆਗ ਦੇਣ। ਅੱਜ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੋਹਾਂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਜੇ ਆਲਮ ਵਿਰੁਧ ਅੱਜ ਦੇ ਪ੍ਰਗਟਾਵਿਆਂ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਲਮ ਨੂੰ ਉਮੀਦਵਾਰ ਐਲਾਨਿਆ ਤਾਂ ਦੋਵੇਂ ਜਥੇਬੰਦੀਆਂ ਇਸ ਫ਼ੈਸਲੇ ਦਾ ਤਗੜਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਪੰਥ ਦੋਖੀ ਫ਼ੈਸਲੇ ਵਿਰੁਧ ਪੰਜਾਬ ਭਰ ਵਿਚ ਪ੍ਰਚਾਰ ਕਰਨਗੀਆਂ। ਸ: ਦਲਬੀਰ ਸਿੰਘ, ਸ: ਹਰਮਨਦੀਪ ਸਿੰਘ ਸਰਹਾਲੀ, ਸ: ਗੁਰਬਚਨ ਸਿੰਘ ਅਤੇ ਸ: ਕ੍ਰਿਪਾਲ ਸਿੰਘ ਰੰਧਾਵਾ ਅਤੇ ਸ: ਸਤਵਿੰਦਰ ਸਿੰਘ ਪਲਾਸੌਰ ਨੇ ਜਿਥੇ ਮੁੱਖ ਮੰਤਰੀ ਦੇ ਨਾਮ ਦੋਹਾਂ ਜਥੇਬੰਦੀਆਂ ਵਲੋਂ ਇਸੇ ਸੰਦਰਭ ਵਿਚ ਲਿਖੀ ਇਕ ਚਿੱਠੀ ਜਾਰੀ ਕੀਤੀ, ਉਥੇ ਨਾਲ ਹੀ ਉਨ੍ਹਾਂ ਨੇ ਇਜ਼ਹਾਰ ਆਲਮ ਦੇ ਅੰਮ੍ਰਿਤਸਰ ਦੇ ਐਸ.ਐਸ.ਪੀ. ਹੁੰਦਿਆਂ 1 ਜੁਲਾਈ 1986 ਤੋਂ 19 ਅਪ੍ਰੈਲ 1988 ਤਕ ਅਣਪਛਾਤੀਆਂ ਲਾਸ਼ਾਂ ਦੱਸ ਕੇ ਅਣਮਨੁੱਖੀ ਤਰੀਕੇ ਨਾਲ ਸਾੜੇ ਗਏ 34 ਨੌਜਵਾਨਾਂ ਦੀ ਸੂਚੀ ਵੀ ਪੇਸ਼ ਕੀਤੀ ਜਿਸ ਵਿਚ ਬਾਕਾਇਦਾ ਨੌਜਵਾਨਾਂ ਦੇ ਨਾਂਵਾਂ, ਪਤਿਆਂ ਤੋਂ ਇਲਾਵਾ ਇਹ ਵੀ ਲਿਖਿਆ ਹੋਇਆ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਕਿਹੜੇ ਦਿਨ ਚੁਕਿਆ ਅਤੇ ਮਾਰ ਮੁਕਾਉਣ ਉਪਰੰਤ ਕਿਹੜੇ ਦਿਨ ਉਨ੍ਹਾਂ ਦਾ ਅਣਮਨੁੱਖੀ ਅਤੇ ਗ਼ੈਰ-ਮਰਿਆਦਤ ਢੰਗ-ਤਰੀਕੇ ਨਾਲ ਸਸਕਾਰ ਕਰ ਦਿਤਾ। ਇਸ ਸਬੰਧੀ ਅਹਿਮ ਗੱਲ ਇਹ ਹੈ ਕਿ ਇਹ ਸੂਚੀ ਕੋਈ ਅਣਅਧਿਕਾਰਤ ਸੂਚੀ ਨਹੀਂ ਸਗੋਂ ਅਣਪਛਾਤੀਆਂ ਲਾਸ਼ਾਂ ਦੀ ਉਹ ਸੂਚੀ ਹੈ ਜਿਹੜੀ ਮਨੁੱਖੀ ਅਧਿਕਾਰ ਕਾਰਕੁਨ, ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਵਲੋਂ ਬੜੀ ਮਿਹਨਤ ਅਤੇ ਹਿੰਮਤ ਨਾਲ ਤਿਆਰ ਅਤੇ ਜਾਰੀ ਕੀਤੀ ਗਈ ਸੀ। ਇਹੀ ਸੂਚੀ ਸੁਪਰੀਮ ਕੋਰਟ ਵਿਚ ਗਈ ਜਿਸ ਨੇ ਇਹ ਜਾਂਚ ਲਈ ਸੀ.ਬੀ.ਆਈ. ਨੂੰ ਸੌਂਪੀ ਅਤੇ ਜਾਂਚ ਉਪਰੰਤ ਸਹੀ ਪਾਏ ਜਾਣ ਮਗਰੋਂ ਇਸੇ ਦੇ ਆਧਾਰ ’ਤੇ ਸੁਪਰੀਮ ਕੋਰਟ ਵਲੋਂ ਦਿਤੀ ਹਦਾਇਤ ’ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਕਤ ਸਾਰੇ 34 ਸਿੱਖ ਨੌਜਵਾਨਾਂ ਦੇ ਪਰਵਾਰਾਂ ਨੂੰ ਢਾਈ ਲੱਖ ਰੁਪਏ ਪ੍ਰਤੀ ਪਰਵਾਰ ਮੁਆਵਜ਼ਾ ਅਦਾ ਕੀਤਾ। ਸ: ਬਾਦਲ ਵਲੋਂ ਇਜ਼ਹਾਰ ਆਲਮ ਨੂੰ ਬਰੀਅਲ ਜੁੰਮਾ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਦੋਹਾਂ ਜਥੇਬੰਦੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿੰਮੇਵਾਰ ਅਹੁਦੇ ’ਤੇ ਬੈਠੇ ਵਿਅਕਤੀ ਤੋਂ ਇਹੋ ਜਿਹੇ ਸ਼ਬਦ ਸੁਣ ਕੇ ਹਰ ਸਿੱਖ ਦਾ ਹਿਰਦਾ ਇਕ ਵਾਰ ਤਾਂ ਸੁੰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਜ਼ਹਾਰ ਆਲਮ ਦੇ ਜ਼ੁਲਮਾਂ ਦੀ ਪੁਸ਼ਟੀ ਤਾਂ ਅਮਰੀਕਾ ਵਰਗੇ ਇਕ ਸਿਰਕੱਢ ਦੇਸ਼ ਦੇ ਰਾਜਦੂਤ ਵਲੋਂ ਅਪਣੇ ਦੇਸ਼ ਨੂੰ ਭੇਜੀ ਜਾਣਕਾਰੀ ਵਿਚੋਂ ਵੀ ਹੁੰਦੀ ਹੈ ਜਿਸ ਨੂੰ ‘ਵਿਕੀਲੀਕਸ’ ਨੇ ਵੀ ਉਜਾਗਰ ਕੀਤਾ ਹੈ। (ਬਾਕੀ ਸਫ਼ਾ 11 ’ਤੇ) ਇਥੇ ਹੀ ਬੱਸ ਨਹੀਂ ਸਗੋਂ ਉਸ ਵੇਲੇ ਦੀਆਂ ਵਖਰੀਆਂ-ਵਖਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਇਸ ਬਾਰੇ ਜਾਰੀ ਕੀਤੀਆਂ ਗਈਆਂ ਰੀਪੋਰਟਾਂ ਵੀ ਮੌਜੂਦ ਹਨ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਖੱਬੇ-ਪੱਖੀ ਮਾਸਿਕ ਪਰਚੇ ‘ਪੈਗਾਮ’ ਵਲੋਂ ਅਪਣੇ ਸਤੰਬਰ 1987 ਦੇ ਅੰਕ ਵਿਚ ਛਾਪੀ ਇਕ ਹੋਰ ਸੂਚੀ ਵੀ ਜਾਰੀ ਕੀਤੀ ਹੈ ਜਿਸ ਵਿਚਆਲਮ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵਲੋਂ ਸਿੱਖ ਨੌਜਵਾਨਾਂ ਦੇ ਬਣਾਏ ਗਏ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਜਾਣਕਾਰੀ ਦਿਤੀ ਗਈ ਸੀ। ਇਸ ਵਿਚ ਦਰਜ ਹੈ ਕਿ ਜ਼ਿਲ੍ਹਾ ਅੰ੍ਰਿਮਤਸਰ ਸਚਮੁਚ ਹੀ ਸਿੱਖ ਨੌਜਵਾਨਾਂ ਦੀ ਖ਼ੂਨੀ ਕਤਲਗਾਹ ਦੀ ਤਸਵੀਰ ਪੇਸ਼ ਕਰਦਾ ਹੈ। ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ’ਚ ਪੈਰ ਰੱਖੋ ਤਾਂ ਹਰ ਥਾਂ ਪੁਲਿਸ ਬੁੱਚੜਖਾਨਿਆਂ ’ਚ ਕੋਹੇ ਗਏ, ਕੀਮਾ-ਕੀਮਾ ਕੀਤੇ ਜਾ ਰਹੇ, ਨਹਿਰਾਂ ਦੇ ਪੁਲਾਂ, ਸੜਕਾਂ ਦੇ ਕਿਨਾਰਿਆਂ ਤੇ ਖੇਤਾਂ ’ਚ ਗੋਲੀਆਂ ਨਾਲ ਵਿੰਨ੍ਹੇ ਗਏ ਤੇ ਭੁੰਨੇ ਜਾ ਰਹੇ ਛਟੀਆਂ ਵਰਗੇ ਸਿੱਖ ਗੱਭਰੂਆਂ ਦੀ ਹੋਣੀ ਦੇ ਦਰਦਨਾਕ ਕਿੱਸੇ ਸੁਣਾਏ ਜਾਂਦੇ ਹਨ। ਸਿੱਖ ਜਵਾਨੀ ਦਾ ਸਰਵਨਾਸ਼ ਕਰਨ ਲਈ ਆਲਮ ਸੈਨਾ ਦੇ ਹਥਿਆਰਬੰਦ ਗਰੋਹਾਂ ਵਲੋਂ ਉਹ ਕਿਹੜਾ ਢੰਗ ਹੈ ਜਿਹੜਾ ਵਰਤਿਆ ਨਹੀਂ ਜਾ ਰਿਹਾ, ਉਹ ਕਿਹੜਾ ਕਹਿਰ ਹੈ ਜਿਹੜਾ ਢਾਹਿਆ ਨਹੀਂ ਜਾ ਰਿਹਾ।’ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਇਕ ਰੀਪੋਰਟ ਉਸ ਵੇਲੇ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ‘ਦੇਸ਼ ਪੰਜਾਬ ਸਟੂਡੈਂਟਸ ਯੂਨੀਅਨ’ ਨੇ ਜਾਰੀ ਕੀਤੀ ਸੀ ਜਿਸ ਵਿਚ ਦਸਤਾਵੇਜ਼ੀ ਸਬੂਤਾਂ ਨਾਲ ਇਜ਼ਹਾਰ ਆਲਮ ਵਲੋਂ ਬਣਾਈ ਗਈ ਗ਼ੈਰ-ਕਾਨੂੰਨੀ ‘ਆਲਮ ਸੈਨਾ’ ਦੇ ਜ਼ੁਲਮਾਂ ਦਾ ਕੱਚਾ ਚਿੱਠਾ ਫੋਲਿਆ ਗਿਆ ਸੀ। ਸ: ਢੀਂਡਸਾ ਵਲੋਂ ਆਲਮ ਦੇ 1989 ਤੋਂ 1995 ਤਕ ਪੰਜਾਬ ਤੋਂ ਬਾਹਰ ਹੋਣ ਸਬੰਧੀ ਬਿਆਨ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਉਨ੍ਹਾਂ ਆਖਿਆ ਕਿ ਸ. ਢੀਂਡਸਾ ਵਲੋਂ ਇੰਜ ਆਖ ਕੇ ਆਲਮ ਨੂੰ ਬਰੀ ਕਰਨਾ ਹੋਰ ਵੀ ਹੈਰਾਨੀਜਨਕ ਹੈ ਕਿਉਂਕਿ ਇਹ ਸਾਰੇ ਦੋਸ਼ 1989 ਤੋਂ ਪਹਿਲਾਂ ਦੇ ਹਨ। ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਸਤੰਬਰ 1987 ਦੇ ਖੱਬੇ-ਪੱਖੀ ਮਾਸਿਕ ਪਰਚੇ ‘ਪੈਗਾਮ’ ਵਿਚ ਛਪੀ ‘ਇਜ਼ਹਾਰ ਆਲਮ ਖਾਂ ਦੇ ਜ਼ੁਲਮਾਂ ਦੀ ਕਹਾਣੀ, ਉਸ ਵਲੇ ਛਪੀ ਇਕ ਰੀਪੋਰਟ ਦੀ ਜ਼ੁਬਾਨੀ’ ਸਿਰਲੇਖ ਹੇਠ ਵਿਸਤਾਰਤ ਰੀਪੋਰਟ ਪੱਤਰਕਾਰਾਂ ਨੂੰ ਸੌਂਪੀ ਗਈ ਜਿਸ ਵਿਚ ਬੇਕਸੂਰ ਸਿੱਖ ਨੌਜਵਾਨਾਂ ਨੂੰ ਚੁੱਕ ਲੈਣ ਅਤੇ ਉਨ੍ਹਾਂ ਨੂੰ ਮਾਰ ਮੁਕਾਉਣ ਦੇ ਅਨੇਕਾਂ ਦਿਲ-ਕੰਬਾਊ ਮਾਮਲੇ ਦਰਜ ਹਨ। ਆਗੂਆਂ ਨੇ ਦਾਅਵਾ ਕੀਤਾ ਕਿ ‘ਆਲਮ ਸੈਨਾ’ ਵਲੋਂ ਕਤਲ ਕੀਤੇ ਨੌਜਵਾਨਾਂ ਵਿਚੋਂ ਵਧੇਰੇ ਲੋਕ ਬੇਕਸੂਰ ਸਨ ਅਤੇ ਉਨ੍ਹਾਂ ਦਾ ਕਿਸੇ ਵੀ ਖਾੜਕੂ ਜਾਂ ਅਪਰਾਧਕ ਕਾਰਵਾਈ ਨਾਲ ਕੋਈ ਸਬੰਧ ਹੀ ਨਹੀਂ ਸੀ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ‘ਆਲਮ ਸੈਨਾ’ ਨੇ ਤਾਂ ਸਿੱਖ ਖਾੜਕੂਆਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਵਿਰੁਧ ਨਫ਼ਰਤ ਪੈਦਾ ਕਰਨ ਲਈ ਵੱਖ-ਵੱਖ ਜਗ੍ਹਾ ਹਮਲੇ ਕਰ ਕੇ ਸਿੱਖਾਂ ਅਤੇ ਹੋਰ ਲੋਕਾਂ ਨੂੰ ਮਾਰ ਮੁਕਾਇਆ ’ਤੇ ਕਾਰਵਾਈਆਂ ਖਾੜਕੂਆਂ ਸਿਰ ਮੜ੍ਹ ਦਿਤੀਆਂ। ਉਨ੍ਹਾਂ ਦਸਿਆ ਕਿ 31 ਦਸੰਬਰ 1987 ਨੂੰ ਸ਼ੁਰੂ ਹੋਏ ਇਸ ਸਿਲਸਿਲੇ ਵਿਚ ਪਹਿਲੀ ਘਟਨਾ ਚੀਮਾ ਬਾਠ ਪਿੰਡ ਵਿਖੇ ਵਾਪਰੀ ਜਿਥੇ ਇਕੋ ਪਰਵਾਰ ਦੇ 7 ਜੀਅ ਆਲਮ ਸੈਨਾ ਵਲੋਂ ਮਾਰ ਦਿਤੇ ਗਏ। ਜਨਵਰੀ, 7 ਅਤੇ 17 ਜਨਵਰੀ 1988 ਨੂੰ ਹੋਈਆਂ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਪਰਵਾਰਾਂ ਦੇ ਪੰਜ-ਪੰਜ ਜੀਅ ਕਤਲ ਕਰ ਦਿਤੇ ਗਏ। ਇਸੇ ਤਰ੍ਹਾਂ 2 ਫ਼ਰਵਰੀ 1988 ਨੂੰ ਅੰਮ੍ਰਿਤਸਰ ਦੇ ਪਿੰਡ ਸਹਿੰਸਰਾ ਵਿਚ ਇਕੋ ਪਰਵਾਰ ਦੇ 8 ਜੀਅ ਮਾਰ ਦਿਤੇ ਗਏ। ਮਾਰਚ, 1988 ਵਿਚ 11 ਵੱਖ-ਵੱਖ ਪਿੰਡਾਂ ਵਿਚ ਵੱਖ-ਵੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚੋਂ ਇਕ ਘਟਨਾ ਅੰਮ੍ਰਿਤਸਰ ਦੇ ਪਿੰਡ ਥੇਹ ਰਜਬ ਦੀ ਸੀ ਜਿਥੇ ਇਕੋ ਪਰਵਾਰ ਦੇ 18 ਜੀਅ ਮਾਰ ਦਿਤੇ ਗਏ। ਪਹਿਲੀ ਅਪ੍ਰੈਲ 1988 ਨੂੰ 37 ਵਿਅਕਤੀ ਕਤਲ ਕਰ ਦਿਤੇ ਗਏ ਜਿਨ੍ਹਾਂ ਵਿਚ ਪੱਟੀ ਨੇੜਲੇ ਪਿੰਡ ਪਨਗੋਟਾ ਦੇ ਇਕੋ ਪਰਵਾਰ ਦੇ 18 ਜੀਅ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ‘ਆਲਮ ਸੈਨਾ’ ਵਲੋਂ ਅੰਜਾਮ ਦਿਤੀਆਂ ਇਨ੍ਹਾਂ ਘਟਨਾਵਾਂ ਨੂੰ ਸਿੱਖ ਖਾੜਕੂਆਂ ਸਿਰ ਮੜੇ ਜਾਣ ਤੋਂ ਬਾਅਦ 4 ਅਪ੍ਰੈਲ 1988 ਨੂੰ ਖਾੜਕੂ ਜਥੇਬੰਦੀਆਂ ਨੇ ਇਸ ਸਬੰਧ ਵਿਚ ਅਪਣਾ ਪੱਖ ਰਖਦਿਆਂ ਸਪੱਸ਼ਟੀਕਰਨ ਦਿਤਾ ਕਿ ਇਨ੍ਹਾਂ ਘਟਨਾਵਾਂ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਇਕ ਹੋਰ ਘਟਨਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਦਸਿਆ ਕਿ 4 ਫ਼ਰਵਰੀ 1986 ਨੂੰ ਆਲਮ ਨੇ ਜਲੰਧਰ ਦੇ ਐਸ.ਐਸ.ਪੀ. ਹੁੰਦਿਆਂ ਨਕੋਦਰ ਵਿਖੇ ਹੋਈ ਇਕ ਘਟਨਾ ਦੇ ਸਬੰਧ ਵਿਚ 4 ਸਿੱਖ ਨੌਜਵਾਨਾਂ ਨੂੰ ਮਰਵਾ ਦਿਤਾ ਸੀ। ਉਨ੍ਹਾਂ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੁਪ ਨੂੰ ਅਗਨ ਭੇਂਟ ਕਰਨ ਦੀ ਇਕ ਘਟਨਾ ਮਗਰੋਂ 5 ਬੇਕਸੂਰ ਸਿੱਖ ਨੌਜਵਾਨ, ਪੰਜ ਪਿਆਰਿਆਂ ਦੇ ਰੂਪ ਵਿਚ, ਕਰਫ਼ਿਊ ਦੌਰਾਨ ਅਗਨ ਭੇਟ ਹੋਏ ਸਰੂਪ ਨੂੰ ਗੋਇੰਦਵਾਲ ਸਾਹਿਬ ਵਲ ਲੈ ਕੇ ਜਾ ਰਹੇ ਸਨ ਜਿਨ੍ਹਾਂ ਨੂੰ ਗੋਲੀਆਂ ਮਰਵਾ ਦਿਤੀਆਂ ਗਈ। ਚਾਰ ਨੌਜਵਾਨ ਜਲੰਧਰ ਲਿਆਂਦੇ ਗਏ ਜਿਨ੍ਹਾਂ ਵਿਚੋਂ 3 ਮਰ ਚੁੱਕੇ ਸਨ ਅਤੇ ਇਕ ਜ਼ਿੰਦਾ ਸੀ ਪਰ ਪਤਾ ਲੱਗਣ ’ਤੇ ਜ਼ਿੰਦਾ ਨੌਜਵਾਨ ਨੂੰ ਜਲੰਧਰ ਦੇ ਸਿਵਲ ਹਸਪਤਾਲ ਤੋਂ ਵਾਪਸ ਲਿਜਾ ਕੇ ਮੁੜ ਗੋਲੀ ਮਾਰ ਕੇ ਮਾਰ ਦੇਣ ਉਪਰੰਤ ਵਾਪਸ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਕਤ ਰੀਪੋਰਟਾਂ ਤੋਂ ਇਲਾਵਾ ਉਸ ਸਮੇਂ ਦੀਆਂ ਵੱਖ-ਵੱਖ ਅਖ਼ਬਾਰਾਂ ਵੀ ਇਨ੍ਹਾਂ ਘਟਨਾਵਾਂ ਅਤੇ ਇਨ੍ਹਾਂ ਮਗਰਲੇ ਸੱਚ ਦਾ ਜ਼ਿਕਰ ਕਰਦੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਨ੍ਹਾਂ ਤੋਂ ਅਣਜਾਣ ਹੋਣਾ ਹੈਰਾਨ ਕਰਨ ਵਾਲੀ ਗੱਲ ਹੈ।
* ਬਿਊਰੋ ਚੀਫ਼-'ਰੋਜ਼ਾਨਾ ਸਪੋਕਸਮੈਨ'

ਸਿੱਖ ਕਤਲੇਆਮ ਦਾ ਦੋਸ਼ੀ ਅਮਿਤਾਬ ਬਚਨ : ਇਸਦਾ ਸਬੰਧ ਸਿਖ ਘਰਾਣਿਆਂ ਨਾਲ ਹੀ ਰਿਹਾ ਹੈ

ਇੰਨੀ ਦਿਨੀ ਅਮਿਤਾਬ ਬੱਚਨ ਦਾ ਮਸਲਾ ਭਖਿਆ ਹੋਇਆ ਹੈ ਕਿ ਉਸਨੇ ਨਵੰਬਰ ੧੯੮੪ ਮੌਕੇ ਸਿਖਾਂ ਦੇ ਕਤਲੇਆਮ ਲਈ ਹੱਲਾਸ਼ੇਰੀ ਦਿਤੀ ਸੀ..ਅਮਿਤਾਬ ਬੱਚਨ ਤੇ ਸਿਖਾਂ ਦੇ ਸਬੰਧ ਵਿਚ ਇਹ ਜਾਨਣਾ ਦਿਲਚਸਪ ਰਹੇਗਾ ਕਿ ਇਸਦਾ ਸਬੰਧ ਸਿਖ ਘਰਾਣਿਆਂ ਨਾਲ ਹੀ ਰਿਹਾ ਹੈ।ਇਹ ਝਟਕਾ ਮਾਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ ਆਦਰਸ਼ਾਂ,ਵਿਚਾਰਧਾਰਾ ਤੇ ਸਿਧਾਤਾਂ ਦਾ ਵਿਰੋਧ ਕਰਨ ਵਾਲੇ ਅਮਿਤਾਬ ਬਚਨ ਦੇ ਪੂਰਵਜ ਵੀ ਗੁਰੂ ਨਾਨਕ ਸਾਹਿਬ ਦੇ ਵੰਸ਼ ਵਿਚੋਂ ਹੀ ਹਨ।ਇਸ ਲੇਖ ਤੋਂ ਅਸੀਂ ਇਹ ਵੀ ਸਮਝ ਜਾਵਾਂਗੇ ਕਿ ਸਿਖੀ ਦਾ ਸਬੰਧ ਖਾਨਦਾਨਾਂ ਨਾਲ ਨਹੀ ਸਗੋਂ ਹਰ ਸਿਖ ਨੂੰ ਸਿਖੀ ਜੀ ਕੇ ਤੇ ਕਮਾਕੇ ਦਿਖਾਉਣੀ ਪੈਂਦੀ ਹੈ।
ਪਹਿਲਾਂ ਇਹ ਸਵਾਲ ਪੁਛੀਏ ਕਿ ਅਰਦਾਸ ਵਿਚ ਅਸੀ ਸਿਰਫ ਚਾਰ ਸਾਹਿਬਜਾਦਿਆਂ ਦਾ ਜਿਕਰ ਕਰਦੇ ਹਾਂ ਬਾਕੀ ਗੁਰੂ-ਪੁਤਰਾਂ ਦਾ ਕਿਉਂ ਨਹੀ? ਇਸ ਸਵਾਲ ਦਾ ਜਵਾਬ ਲੱਭਣਾ ਜ਼ਰੂਰੀ ਹੈ ਕਿ ਗੁਰੂ ਸਾਹਿਬਾਨ ਦੇ ਪੁਤਰ ਹੋਣ ਦੇ ਬਾਵਜੂਦ ਉਨਾਂ ਦੀ ਉਹ ਇਜਤ ਕਿਉਂ ਨਹੀ ਜੋ ਹੋਣੀ ਚਾਹੀਦੀ ਹੈ। ਅਸਲ ਵਿਚ "ਪੁਤ੍ਰੀ ਕਉਲ ਨ ਪਾਲਿਓ' ਦੇ ਧਾਰਨੀ ਹੋਣ ਕਰਕੇ ਸਤਿਗੁਰਾਂ ਨੇ ਆਪ ਹੀ ਉਨਾਂ ਨੂੰ ਫਿਟਕਾਰ ਦਿਤਾ।ਸਤਿਕਾਰ ਕੇਵਲ ਉਹੀ ਗੁਰੁ-ਪੁਤਰ ਲੈ ਸਕੇ, ਜੋ ਗੁਰੂ ਦੀ ਸ਼ਰਣ ਪੈ ਗਏ।
ਸ਼ਪੱਸ਼ਟ ਹੈ ਕਿ ਸਿੱਖ ਵਿਚਾਰਧਾਰਾ ਦੇ ਧਾਰਨੀ ਹੋਣ ਮਗਰੋਂ ਹੀ ਕਿਸੇ ਨੂੰ ਖਾਲਸਾ ਪੰਥ ਤੋਂ ਸਤਿਕਾਰ ਮਿਲ ਸਕਦਾ ਹੈ।ਉਂਝ ਤੇ ਭਾਵੇ ਕੋਈ ਕਿਸੇ ਸਤਿਕਾਰਯੋਗ ਸਿੱਖ ਦਾ ਪੁਤਰ,ਧੀ,ਮਾਂ,ਭੈਣ,ਪਤੀ,ਪਤਨੀ,ਪਿਓ ਹੋਵੇ,ਇਥੇ ਤਾਂ ਉਸਦੀ ਕਰਣੀ ਵਾਚੀ ਜਾਣੀ ਹੈ।ਗੁਰੁ ਸਾਹਿਬ ਜੀ ਦੇ ਪੁਤਰ ਵੀ ਇਸੇ ਤਰਾਂ ਪਰਖੇ ਗਏ।ਜੋ ਪਾਸ ਹੋਏ ਉਹੀ ਸਤਿਕਾਰੇ ਗਏ।
ਸਤਿਕਾਰ ਲੈਣ ਲਈ ਤੇ ਗੁਰੂ ਦੀ ਮੇਹਰ ਲੈਣ ਲਈ ਗੁਰੂ ਦਾ ਪੁਤਰ ਹੋਣਾ ਹੀ ਜਰੂਰੀ ਨਹੀ,ਸਗੋਂ ਗੁਰੂ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਵੀ ਜਰੂਰੀ ਹੈ। ਗੁਰੂ-ਪੁਤਰਾਂ ਦੇ ਇਸ ਸਿੱਖੀ ਵਿਰੋਧੀ ਰਵੱਈਏ ਨੂੰ ਵੇਖਦਿਆਂ ਭਾਈ ਗੁਰਦਾਸ ਜੀ ਨੇ  ੨੬ਵੀਂ ਵਾਰ ਦੀ ੩੩ਵੀਂ ਪਾਉੜੀ ਵਿਚ ਲਿਖਿਆ ਹੈ...
ਬਾਲ ਜਤੀ ਹੈ ਸਿਰੀ ਚੰਦ ਬਾਬਾਣਾ ਦੇਹੁਰਾ ਬਣਾਇਆ।
ਲਖਮੀਦਾਸਹੁ ਧਰਮਚੰਦ ਪੋਤਾ ਹੋਇਕੇ ਆਪ ਗਣਾਇਆ।
ਮੰਜੀ ਦਾਸ ਬਹਾਲਿਆ ਦਾਤਾ ਸਿੱਧਾਸਣ ਸਿੱਖ ਆਇਆ।
ਮੋਹਣ ਕਮਲਾ ਹੋਇਆ ਚਉਬਾਰਾ ਮੋਹਰੀ ਮਨਾਇਆ।
ਮੀਣਾ ਹੋਆ ਪਿਰਥੀਆਂ ਕਰਿ ਕਰਿ ਟੇਢਕ ਬਰਲ ਚਲਾਇਆ।
ਮਹਾਂਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ।
ਚੰਦਨ ਵਾਸ ਨ ਵਾਸ ਬੋਹਾਇਆ।
ਅਰਥ--੧,ਗੁਰੂ ਨਾਨਕ ਸਾਹਿਬ ਦੇ ਵੱਡੇ ਪੁਤਰ  ਸਿਰੀ ਚੰਦ ਨੇ ਬਾਲ ਜਤੀ ਰਹਿਣ ਦੀ ਰੀਤ ਫੜ ਲਈ ਤੇ ਰਾਵੀ ਦਰਿਆਂ ਦੇ ਕੰਢੇ ਗੁਰੂ ਨਾਨਕ ਸਾਹਿਬ ਦੇ ਸਸਕਾਰ ਵਾਲੇ ਥਾਂ ਤੇ ਸਮਾਧੀ- ਸਥਾਨ ਬਣਾਕੇ ਉਸਨੂੰ "ਦੇਹੁਰਾ" ਕਹਿਕੇ ਉਸਦੀ ਪੂਜਾ ਕਰਵਾਉਣ ਲੱਗ ਪਿਆ
{a. ਅੱਜੱਕੱਲ ਇਹ ਥਾਂ  "ਡੇਰਾ ਬਾਬਾ ਨਾਨਕ"ਕਰਤਾਰਪੁਰ ਵਜੋਂ ਮਸ਼ਹੂਰ ਹੈ ਤੇ ਸਿੱਖ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਹਨ,ਭਾਂਵੇ ਕਿ ਗੁਰੂ ਸਾਹਿਬ ਦੀ ਆਗਿਆ ਇਸ ਤਰਾਂ ਕੋਈ "ਦੇਹੁਰਾ" ਬਣਾਉਣ ਦੀ ਨਹੀ ਸੀ।
ਅ. ਗੁਰੁ ਨਾਨਕ ਸਾਹਿਬ ਨੇ ਇਕ ਸਿੱਕਾ ਮੁਠੀ ਵਿਚ ਲੈਕੇ ਪੁਛਿਆ ਕਿ ਦੱਸੋ ਮੇਰੀ ਮੁਠੀ ਵਿਚ ਕੀ ਹੈ,ਤਾਂ ਸ਼੍ਰੀ ਚੰਦ ਕਹਿੰਦਾ, "ਜੀ ਇਕ ਪੈਸਾ ਹੈ",,ਪਰ ਭਾਈ ਲਹਿਣਾ ਜੀ ਕਹਿੰਦੇ, "ਮੇਰੀ ਇੰਨੀ ਸਮਰੱਥਾ ਕਿਥੇ ਜੋ ਮੈਂ ਦੱਸ ਸਕਾਂ ਕਿ ਤੁਹਾਡੀ ਮੁੱਠੀ ਵਿਚ ਕੀ ਹੈ,ਇਥੇ ਗਿਆਨ ਹੈ,ਕਰਮ ਹੈ,ਨਿੱਧੀਆਂ,ਸਿੱਧੀਆਂ ਹਨ,ਸਭ ਕੁਝ ਹੈ ਇਸ ਮੁੱਠੀ ਵਿਚ" ਗੁਰੂ ਜੀ ਨੇ  ਕਿਹਾ "ਮੇਰੇ ਪੁਤਰਾਂ ਨੂੰ ਪੈਸੇ ਤੋਂ ਅੱਗੇ ਕੁਝ ਨਹੀ ਦਿਸਦਾ,ਗੱਦੀ ਦਾ ਹੱਕ ਭਾਈ ਲਹਿਣਾ ਜੀ ਦਾ ਹੀ ਹੈ"}
੨.ਦੂਜਾ ਪੁਤਰ ਲੱਖਮੀ ਦਾਸ ਬਹੁਤਾ ਹੀ ਗ੍ਰਹਿਸਥ ਵਿਚ ਫਸ ਗਿਆ ਤੇ ਅੱਗੇ ਉਸਦਾ ਪੁਤਰ ਧਰਮਚੰਦ ਆਪਣੀ ਮਾਨਤਾ ਕਰਵਾਉਣ ਲੱਗਾ।
੩.ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੇ ਪੁਤਰ ਦਾਸੂ ਗੋਇੰਦਵਾਲ ਸਾਹਿਬ ਮੰਜੀ ਲਾਕੇ ਬਹਿ ਗਿਆ ਤੇ ਦੂਜਾ ਪੁਤਰ ਦਾਤੂ ਸਿੱਧ-ਆਸਣ ਲਾਉਣ ਲੱਗ ਪਿਆ।ਭਾਵ ਗੱਦੀ ਦੇ ਲਾਇਕ ਨਾ ਹੋਣ ਦੇ ਬਾਵਜੂਦ ਖੁਦ ਨੂੰ ਸੰਗਤਾਂ ਵਿਚ ਗੁਰੂ ਵਾਂਗ ਮਸ਼ਹੂਰ ਕਰਨ ਲੱਗੇ।
{ਜਦ ਗੱਦੀ ਨਾ ਮਿਲੀ ਤਾਂ ਦਾਤੂ ਨੇ ਭਰੇ ਦਰਬਾਰ ਵਿਚ ਬਿਰਧ ਗੁਰੁ ਅਮਰਦਾਸ ਜੀ ਦੇ ਲੱਤ ਕੱਢ ਮਾਰੀ}
੪ ਤੀਜੇ ਪਾਤਸ਼ਾਹ ਗੁਰੁ ਅਮਰਦਾਸ ਜੀ ਦਾ ਇਕ ਪੁੱਤਰ ਬਾਬਾ ਮੋਹਨ ਕਮਲਾ ਹੋਗਿਆ ਤੇ ਮੋਹਰੀ ਚੁਬਾਰੇ ਦੀ ਸੇਵਾ ਵਿਚ ਫਸ ਗਿਆ।{ਭਾਵਕਿ ਗੁਰੁ ਹੁਕਮ ਨੂੰ ਮੰਨਣ ਦੀ ਥਾਂ ਪੁਠੇ ਰਾਹ ਪੈ ਗਏ,ਗੁਰੁ ਰਾਮਦਾਸ ਜੀ ਨੂੰ ਸਤਿਕਾਰ ਨਾ ਦਿਤਾ,ਸਗੋਂ ਗੱਦੀ ਤੇ ਹੱਕ ਜਿਤਾਇਆ ਕਿ ਜਵਾਈ ਦਾ ਨਹੀ ਪੁੱਤਰਾਂ ਦਾ ਹੱਕ ਹੈ}
੫, ਗੁਰੁ ਰਾਮਦਾਸ ਜੀ ਦੇ ੩ ਪੁਤਰ ਹੋਏ ..ਪਿਥੀ ਚੰਦ ਮੀਣਾ ਮੰਨਿਆ ਗਿਆ ਜਿਸਨੇ ਆਪਣੀ ਗੱਦੀ ਚਲਾਉਣ ਦੀ ਗੁਸਤਾਖੀ ਕੀਤੂ।
੬.ਦੂਜਾ ਪੁਤਰ ਮਹਾਂਦੇਵ ਹੰਕਾਰੀ ਹੋਗਿਆ ਤੇ(ਗੁਰੁ- ਘਰ ਦੀ ਸ਼ਾਨ ਵਿਰੁਧ) ਵੱਧ -ਘੱਟ ਬੋਲਦਾ ਰਿਹਾ।
ਕੇਵਲ ਗੁਰੂ ਅਰਜਨ ਸਾਹਿਬ ਹੀ ਹੁਕਮ ਤੇ ਪੂਰੇ ਉਤਰੇ।
ਭਾਵ ਕਿ ਗੁਰੂ ਦੇ ਪੁਤਰ ਹੋਣ ਦੇ ਬਾਵਜੂਦ ਇਹ ਗੁਰੂ ਸਾਹਿਬ ਦੀਆਂ ਖੂਸ਼ੀਆਂ ਨਹੀ ਲੈ ਸਕੇ ਕਿਉਂਕਿ ਹੁਕਮ ਨਹੀ ਮੰਨਿਆ।{ਇਸਦਾ ਭਾਵ ਇਹ ਵੀ ਹੈ ਕਿ ਹਰ ਸਿੱਖ ਨੂੰ ਆਪਣੇ ਸਿੱਖੀ ਸਿਦਕ ਅਨੁਸਾਰ ਹੀ ਵੇਖਿਆ ਜਾਵੇ ਕਿਸੇ ਦੇ ਧੀ-ਪੁਤ ਜਾਂ ਪਿਉ ਕਰਕੇ ਕਿਸੇ ਨੂੰ ਵਡਿਆਉਣਾ ਜਾਂ ਛੁਟਿਆਉਣਾ ਗਲਤ ਹੈ।ਹਰ ਸਿਖ ਨੂੰ ਖੁਦ ਕਮਾਈ ਕਰਨੀ ਪੈਂਦੀ ਹੈ।ਜੋ ਅਸੀ ਕਹਿੰਦੇ ਹਾਂ ਕਿ ਔਹ ਫਲਾਨੇ ਦਾ ਪੁਤ ਹੈ,ਇਹ ਕੋਈ ਗੱਲ ਨਹੀ,ਸ਼ਾਇਦ ਇਸੇ ਕਰਕੇ ਭਿੰਡਰਾਂਵਾਲੇ ਸੰਤ ਕਹਿੰਦੇ ਹੁੰਦੇ ਸੀ ਬਈ ਮੇਰੀ ਗੱਲ ਮੇਰੇ ਨਾਲ ਹੀ ਹੈ,ਮੇਰੇ ਪਰਿਵਾਰ ਦੀ ਗੱਲ ਵੱਖਰੀ ਹੈ)
ਅੱਗੇ ਇਤਿਹਾਸ ਅਨੁਸਾਰ ਗੁਰੂ ਅਰਜਨ ਸਾਹਿਬ ਦੀ ਖੁਸ਼ੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਿਲੀ।ਇਸਦਾ ਕਾਰਨ ਇਹ ਨਹੀ ਸੀ ਕਿ ਉਹ ਇਕੱਲੇ ਪੁਤਰ ਸਨ ,ਸਗੋਂ ਉਹ ਗੁਰਗੱਦੀ ਦੇ ਲਾਇਕ ਵੀ ਸਨ।
ਗੁਰੂ ਹਰਿਗੋਬਿੰਦ ਜੀ ਨੂੰ ਉਨਾਂ ਤੋਂ ਬਾਦ ਗੁਰਗੱਦੀ ਦੇ ਲਾਇਕ ਆਪਣੇ ਪੋਤੇ "ਹਰਿ ਰਾਏ" ਜੀ ਮਿਲੇ ਜੋਕਿ ਉਨਾਂ ਦੇ ਪੁਤਰ ਬਾਬਾ ਗੁਰਦਿਤਾ ਜੀ ਦੇ ਪੁਤਰ ਸਨ।ਗੁਰੁ ਜੀ ਦੇ ਆਪਣੇ ਪੁਤਰ ਬਾਬਾ ਗੁਰਦਿਤਾ,ਬਾਬਾ ਸੂਰਜ ਮੱਲ,ਬਾਬਾ ਅਣੀ ਰਾਇ,ਬਾਬਾ ਅਟੱਲ ਜੀ ਦੁਨਿਆਵੀ ਰੁਚੀਆਂ ਵਾਲੇ ਨਿਕਲੇ।ਬਾਬਾ ਤਿਆਗ ਮੱਲ ਵੀ ਅਜੇ ਗੱਦੀ ਦੇ ਹੱਕਦਾਰ ਨਾ ਮੰਨੇ ਗਏ ਜਿੰਨਾਂ ਨੂੰ ਮਗਰੋਂ, ਉਨਾਂ ਦੇ ਪੋਤਰੇ ਨੇ "ਬਾਬਾ ਬਕਾਲਾ" ਕਹਿਕੇ ਇਹ ਦਾਤ ਬਖਸ਼ਣੀ ਸੀ।
ਗੁਰੂ ਹਰਿ ਰਾਏ ਜੀ ਦੇ ਪੁਤਰ ਬਾਬਾ ਰਾਮ ਰਾਏ ਹਰ ਤਰਾਂ ਪਰਪੱਕ ਸਨ ਜਿੰਨਾਂ ਨੂੰ ਇਸੇ ਕਰਕੇ ਬਾਦਸ਼ਾਹ ਔਰੰਗਜੇਬ ਦੇ ਦਰਬਾਰ ਵਿਚ ਭੇਜਿਆ ਗਿਆ ਸੀ ਪਰ ਉਥੇ ਉਨਾਂ ਨੇ ਗੁਰਬਾਣੀ ਦੀ ਬੇਅਦਬੀ ਕਰਦਿਆਂ ਇਕ ਤੁਕ ਵਿਚੋਂ ਇਕ ਸ਼ਬਦ,ਬੇਈਮਾਨ ਦੀ ਥਾਂ ਮੁਸਲਮਾਨ ਕਹਿ ਦਿਤਾ,ਜਿਸ ਕਰਕੇ ਗੁਰੁ ਜੀ ਨੇ ਬਾਬਾ ਰਾਮ ਰਾਏ ਨੂੰ ਤਿਆਗ ਦਿਤਾ।ਸੋਚੋ ਅਸੀ ਕਿਥੇ ਜਾਵਾਂਗੇ ,ਗੁਰੂ ਜੀ ਨੇ ਤਾਂ ਇਕ ਸ਼ਬਦ ਦੀ ਬੇਅਦਬੀ ਬਰਦਾਸ਼ਤ ਨਹੀ ਕੀਤੀ ਸੀ,,,(ਧਿਆਨ ਰਹੇ ਕਿ ਔਰੰਗਜੇਬ ਨੇ ਬਾਬਾ ਰਾਮ ਰਾਏ ਨੂੰ ਪੱਟੂ ਪਾਕੇ ਗੁਰੁ-ੁ ਘਰ ਦੇ ਸ਼ਰੀਕ ਵਜੋਂ ਉਭਾਰਨ ਲਈ ,ਉਸਨੂੰ ਦੂਨ ਦੇ ਇਲਾਕੇ ਵਿਚ ਜਾਗੀਰ ਲਾ ਦਿਤੀ ਜਿਥੇ ਉਨਾਂ ਨੇ "ਦੇਹੁਰਾ" ਬਣਾ ਲਿਆਂ ਫਿਰ ਉਹ" ਦੂਨ ਵਾਲਾ ਦੇਹਰਾ" ਦੇਹਰਾਦੂਨ ਤੇ ਹੁਣ ਡੇਰਾਦੂਨ ਕਹਾਂਉਦਾ ਹੈ।ਬਾਬਾ ਰਾਮਰਾਏ ਤਾਂ ਦਸਮੇ ਪਾਤਸ਼ਾਹ ਕੋਲੋਂ ਭੁਲ ਬਖਸ਼ਾ ਗਿਆਂ ਸੀ ਪਰ ਉਸਦੇ ਚੇਲੇ ਗੁਰੁ ਘਰ ਦੇ ਖਿਲਾਫ ਰਹੇ ਜਿਸ ਕਰਕੇ ਅੱਜ ਵੀ ਅਮ੍ਰਿਤ ਸਸਕਾਰ ਵੇਲੇ ਰਾਮਰਾਈਆਂ ਨਾਲ ਮੇਲਜੋਲ ਤੋਂ ਮਨਾਹੀ ਕੀਤੀ ਜਾਂਦੀ ਹੈ।ਮਗਰੋਂ ਬਾਬਾ ਰਾਮਰਾਏ ਦਾ ਪੁਤਰ ਧੀਰਮੱਲ ਵੀ ਪੁਠੇ ਰਾਹ ਤੁਰਿਆ ਜਿਸ ਕਰਕੇ ਇਨਾਂ ਦੇ ਭੂਤਾਂ ਵਾਲੇ ਡੇਰਿਆਂ ਤੇ ਧੀਰਮੱਲੀਆਂ ਨਾਲ ਵੀ ਕੋਈ ਸਾਂਝ ਨਹੀ ਰੱਖੀ ਜਾਂਦੀ)
ਬਾਬਾ ਰਾਮ ਰਾਇ ਜਦ ਲਾਇਕ ਸਿੱਧ ਨਾ ਹੋਏ ਤਾਂ ਗੱਦੀ ਉਨਾਂ ਤੋਂ ਛੋਟੇ ਭਰਾ ਨੂੰ ਮਿਲੀ ਜੋ ਗੁਰੂ ਹਰਿਕਿਸ਼ਨ ਜੀ ਹਨ।ਧਿਆਨ ਰਹੇ ਕਿ ਜਿਥੇ ਗੱਦੀ ਮਿਲਣ ਮੌਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਰੀਰਿਕ ਆਯੂ ੪੩ ਸਾਲ ਸੀ ਤਾਂ ਗੁਰੁ ਹਰਿਕਿਸ਼ਨ ਜੀ ਦੀ ਸਰੀਰਕ ਆਯੂ ਸਿਰਫ ੯ ਸਾਲ ਸੀ,ਭਾਵਕਿ ਉਮਰ ਨਹੀ ਗੁਣ ਦਾ ਅਰਥ ਹੈ{ਬਾਬਾ ਦੀਪ ਸਿੰਘ ਵਰਗੇ ਬਿਰਧ ਸਰੀਰ ਤੇ ਛੋਟੇ ਸਾਹਿਬਜਾਦਿਆਂ ਦੇ ਬਾਲ ਸਰੀਰ ਆਪੋ ਆਪਣੇ ਗੁਣਾਂ ਕਰਕੇ ਸਤਿਕਾਰੇ ਗਏ ਹਨ)  ਛੱਜੂ ਝਿਉਰ ਤੋਂ ਗੀਤਾ ਦੇ ਅਰਥ ਕਰਵਾਉਣ ਦੀ ਸਾਖੀ ਸਾਨੂੰ ਗੁਰੁ ਹਰਿਕਿਸ਼ਨ ਸਾਹਿਬ ਦੀ ਅਜ਼ਮਤ ਬਾਰੇ ਦੱਸਦੀ ਹੈ।(ਜਿਸ ਪੰਡਤ ਨੇ ਇਹ ਪਰੀਖਿਆ ਲਈ ਸੀ ਉਹ ਲਾਲ ਚੰਦ ਮਗਰੋਂ ਸਿਖੀ ਦਾ ਪ੍ਰਚਾਰਕ ਬਣ ਗਿਆ ਸੀ ਤੇ ਉਹ ਚਮਕੌਰ ਦੀ ਜੰਗ ਵਿਚ ਜੂਝਕੇ ਸ਼ਹੀਦ ਹੋਇਆ ਸੀ।ਕਿਤੇ ਇਹ ਵੀ ਪੜ੍ਹਿਆ ਹੈ ਕਿ ਛੱਜੂ ਝਿਉਰ ਦਾ ਪੋਤਰਾ ਹੀ ਪੰਜ ਪਿਆਰਿਆਂ ਵਿਚ ਸੀਸ ਦੇਣ ਵਾਲਾ  ਭਾਈ ਹਿਮਤ ਸਿੰਘ ਸੀ )
ਮਗਰੋਂ ਜਦ ੧੧ ਸਾਲ ਦੀ ਆਯੂ ਵਿਚ ਗੁਰੁ ਹਰਿਕਿਸ਼ਨ ਜੀ ਜੋਤੀ ਜੋਤ ਸਮਾਏ ਤਾਂ ਉਨਾਂ ਨੇ ਘਰੇਲੂ ਰਿਸ਼ਤੇਦਾਰੀ ਵਿਚੋਂ ਬਾਬਿਆਂ ਦੇ ਥਾਂ ਲੱਗਦੇ"ਤਿਆਗ ਮੱਲ"ਵੱਲ ਇਸ਼ਾਰਾ ਕੀਤਾ ਕਿ ਬਕਾਲੇ ਵਾਲੇ ਬਾਬਾ ਜੀ ਗੱਦੀ ਦੇ ਹੱਕਦਾਰ ਹਨ।ਗੁਰੂ ਹਰਿਕਿਸ਼ਨ ਜੀ ਦੇ ਪਿਤਾ,ਗੁਰੂ ਹਰਿ ਰਾਏ ਜੀ  ਦੇ ਪਿਤਾ ਬਾਬਾ ਗੁਰਦਿਤਾ ਤੇ ਬਾਬਾ ਤਿਆਗ ਮੱਲ ਜੀ ਸਕੇ ਭਰਾ ਤੇ ਛੇਵੇ ਪਾਤਸ਼ਾਹ ਦੇ ਪੁਤਰ ਜੋ ਸਨ,ਸੋ ਉਹ ਬਾਬਾ ਜੀ ਸਨ।
ਗੁਰੁ ਤੇਗ ਬਹਾਦਰ ਜੀ ਬਾਬਾ ਬਕਾਲੇ ਸਨ ਤਾਂ ੨੨ ਹੋਰ ਗੱਦੀਦਾਰ ਨਕਲੀ ਗੁਰੂ ਬਣਕੇ ਬਹਿਗੇ ਜਿੰਨਾਂ ਦਾ ਪਾਜ ਭਾਈ ਮੱਖਣ ਸ਼ਾਹ ਲੁਬਾਣੇ ਨੇ ਖੋਹਲ ਦਿਤਾ,,(ਉਦੋਂ ਐਨੇ ਨਕਲੀਆਂ ਵਿਚਾਲੇ ਭਾਈ ਮੱਖਣ ਸ਼ਾਹ ਨੇ ਸੱਚਾ ਗੁਰੁ ਲੱਭ ਲਿਆ,ਪਰ ਅੱਜ ਸਾਨੂੰ ਸੱਚੇ ਗੁਰੁ ਦਾ ਪਤਾ ਹੋਣ ਦੇ ਬਾਵਜੂਦ ਖੂਆਰ ਹੋਣ ਲਈ ਨਕਲੀ ਮਗਰ ਭੱਜ ਰਹੇ ਹਾਂ)
ਨੇਵੇਂਂ ਪਾਤਸ਼ਾਹ ਤੌਂ ਬਾਦ ਇਹ ਗੁਰਗੱਦੀ ਦੀ ਦਾਤ ਉਨਾਂ ਦੇ ਪੁਤਰ ਗੁਰੁ ਗੋਬਿੰਦ ਸਿੰਘ ਜੀ ਨੂੰ ੯ ਸਾਲ ਦੀ ਉਮਰ ਵਿਚ ਬਖਸ਼ਿਸ਼ ਹੋਈ। ਇਤਿਹਾਸ ਗਵਾਹ ਹੈ ਕਿ ਸਿਰਫ ਕਲਗੀਆਂ ਵਾਲੇ ਦੇ ਚਾਰ ਪੁਤ ਹੀ ਹਨ ਜੋ ਗੁਰੂ-ੁ ਘਰ ਵਿਚ ਪਰਵਾਨ ਹੋਏ,,ਬਾਕੀ ਗੁਰੁ-ਪੁਤਰ ਇਸ ਖੁਸ਼ੀ ਤੋਂ ਵਾਂਝੇ ਰਹਿ ਗਏ।ਜਿੰਨਾਂ ਗੁਰੁ-ਪੁਤਰਾਂ ਨੂੰ ਗੱਦੀ ਨਾ ਮਿਲੀ ਉਨਾਂ ਇਸਤੇ ਆਮ ਦੁਨਿਆਵੀ ਚੀਜਾਂ ਵਾਂਗ ਹੱਕ ਜਿਤਾਕੇ ਝਗੜੇ ਕੀਤੇ।ਇਸੇ ਕਰਕੇ ਅਰਦਾਸ ਵਿਚ ਸਿਰਫ ੪ ਸਾਹਿਬਜਾਦੇ ਕਿਹਾ ਜਾਂਦਾ ਹੈ।ਵੱਡੇ ਸਾਹਿਬਜਾਦੇ ਤਾਂ ਚਮਕੌਰ ਵਿਚ ਸ਼ਹੀਦ ਹੋਏ ਪਰ ਛੋਟੇ ਗੰਗੂ ਦੀ ਗਦਾਰੀ ਕਰਕੇ ਸਰਹੰਦ ਵਿਚ ਸ਼ਹੀਦ ਹੋਏ।
ਗੰਗੂ ਕੌਣ ਸੀ ਤੇ ਕਿਥੇ ਗਿਆ ਇਹ ਵੀ ਜਾਨਣ ਜਰੂਰੀ ਹੈ। ਪਰ ਪਹਿਲਾਂ ਇਹ ਤਾਂ ਪਤਾ ਹੋਵੇ ਕਿ ਗੰਗੂ ਆਇਆ ਕਿਥੋਂ ਸੀ..ਗੰਗੂ ਉਨਾਂ ਕਸ਼ਮੀਰੀ ਪੰਡਤਾਂ ਦੇ ਨਾਲ ਹੀ ਗੁਰੁ ਦਰਬਾਰ ਵਿਚ ਆਇਆ ਸੀ ਜਿਹੜੇ ਆਪਣੇ ਧਰਮ ਨੂੰ ਬਚਾਉਣ ਲਈ ਦੋਹਾਈ ਦੇਣ ਨੌਵੇਂ ਪਾਤਸ਼ਾਹ ਦੇ ਹਜੂਰ ਹਾਜਿਰ ਹੋਏ ਸਨ।ਇਹ ਪੰਡਤ ਕਿਰਪਾ ਰਾਮ ਦੱਤ ਨਾਮੀ ਪੰਡਤ ਦੀ ਅਗਵਾਈ ਹੇਠ ਆਏ ਸਨ।ਕਿਰਪਾ ਰਾਮ ਦੱਤ ਦਾ ਦਾਦਾ ਪੰਡਤ ਬ੍ਰਹਮ ਦਾਸ ਬੀਜ ਬਿਹਾੜਾ ਪਿੰਡ ਦਾ ਵਾਸੀ ਸੀ ਜੋ ਕਸ਼ਮੀਰ ਦੇ ਮਟਨ ਸ਼ਹਿਰ ਵਿਚ ਗੁਰੁ ਨਾਨਕ ਸਾਹਿਬ ਨੂੰ ਮਿਲਣ ਮਗਰੋਂ ਸਿਖ ਸਜ ਗਿਆ ਸੀ ।ਬ੍ਰਹਮ ਦਾਸ ਨੇ ਕਸ਼ਮੀਰ ਵਿਚ ਸਿਖੀ ਦਾ ਪਰਚਾਰ ਕੀਤਾ। ਉਸਦਾ ਖਾਨਦਾਨ ਸਿਖੀ ਵਿਚ ਹੀ ਰਿਹਾ।ਉਸਦਾ ਪੁਤਰ ਨਰੈਣ ਦਾਸ, ਪੋਤਰਾ ਅੜੂ ਰਾਇ ਵੀ ਸਿੱਖ ਸਜੇ।ਅੜੂ ਰਾਇ ਦਾ ਪੁਤਰ ਕਿਰਪਾ ਰਾਮ ਦੱਤ ਤਾਂ ਐਨਾ ਸ਼ਰਧਾਲੂ ਸਿੱਖ ਸੀ ਕਿ ਉਹ  ਨੌਵੇਂ ਪਾਤਸ਼ਾਹ ਦੇ ਨਾਲ ਆਸਾਮ ਬੰਗਾਲ ਵੱਲ ਦੌਰੇ ਤੇ ਵੀ ਗਿਆ ਤੇ ਲੰਮਾ ਸਮਾਂ ਨਾਲ ਰਿਹਾ।ਜਦੋਂ ਗੁਰੁ ਤੇਗ ਬਹਾਦਰ ਜੀ ਨੇ ਆਪਣੇ ਸਪੁਤਰ (ਬਾਲ ਗੁਰੂ ਗੋਬਿੰਦ ਸਿੰਘ) ਤੇ ਹੋਰ ਸਿੱਖ ਸੰਗਤਾਂ ਨੂੰ ਪਟਨਾ ਸਾਹਿਬ ਤੋਂ ਪੰਜਾਬ ਭੇਜਿਆਂ ਸੀ ਤਾਂ ਕਿਰਪਾ ਰਾਮ ਦੱਤ ਨੂੰ ਭਰੋਸੇਯੋਗ ਸਿੱਖ ਜਾਣਕੇ ਨਾਲ ਭੇਜਿਆ ਸੀ।
ਜਦ ਕਸ਼ਮੀਰੀ ਪੰਡਤਾਂ ਨੇ ਕਿਰਪਾ ਰਾਮ ਦੱਤ ਨੂੰ ਆਪਣੀ ਵਿਥਿਆ ਸੁਣਾਈ ਤਾਂ ਉਹ ਉਨਾਂ ਨੂੰ ਗੁਰੁ ਤੇਗ ਬਹਾਦਰ ਸਾਹਿਬ ਕੋਲ ਅਨੰਦਪੁਰ ਲਿਜਾਣ ਲਈ ਤਿਆਰ ਹੋ ਗਿਆ।੧੬ ਕਸ਼ਮੀਰੀ ਪੰਡਤ ਇਕ ਜਥੇ ਦੇ ਰੂਪ ਵਿਚ ਕਸ਼ਮੀਰ ਤੋਂ ਅਨੰਦਪੁਰ ਸਾਹਿਬ ਵੱਲ ਤੁਰੇ ਤਾਂ ਉਨਾਂ ਦਾ ਲਾਂਗਰੀ ਗੰਗੂ ਬ੍ਰਾਹਮਣ ਵੀ ਨਾਲ ਹੀ ਸੀ।ਇਹ ਲਾਂਗਰੀ ਹੀ ਅੱਗੇ ਜਾਕੇ ਇਤਿਹਾਸਕ ਪਾਤਰ"ਗੰਗੂ " ਬਣਿਆ।ਕਈ ਕਹਿੰਦੇ ਹਨ ਕਿ ਗੰਗੂ ਗੁਰੁ ਸਾਹਿਬ ਦਾ ਰਸੋਈਆ ਸੀ.ਕੀ ਗੁਰੁ ਸਾਹਿਬ ਜਾਤ-ਪਾਤ ਨੂੰ ਮੰਨਦੇ ਸੀ ਜੋ ਉਚੀ ਜਾਤ ਦਾ ਰਸੋਈਆ ਰੱਖਦੇ।ਇਹੋ ਜਿਹੇ ਬ੍ਰਾਹਮਣਵਾਦੀ ਪਖੰਡ ਤਾਂ ਕਸ਼ਮੀਰੀ ਪੰਡਤ ਹੀ ਕਰਦੇ ਸਨ।ਅਨੰਦਪੁਰ ਸਾਹਿਬ ਪੁਜਕੇ ਕਸ਼ਮੀਰੀ ਪੰਡਤਾਂ ਨੇ ਆਪਣੀ ਵਿਥਿਆ ਸੁਣਾਈ ਤਾਂ ਨੌਵੇਂ ਪਾਤਸ਼ਾਹ ਨੇ ਜੁਲਮ ਖਿਲਾਫ ਡਟਣ ਦਾ ਫੈਸਲਾ ਕਰ ਲਿਆ।ਇੰਝ ਉਨਾਂਦੀ ਸ਼ਹੀਦੀ ਦੀ ਭੂਮਿਕਾ ਬਣੀ।ਬ੍ਰਾਹਮਣ ਐਨੇ ਅਕ੍ਰਿਤਘਣ ਹਨ ਕਿ ਕਹਿੰਦੇ ਹਨ,"ਗੁਰੁ ਤੇਗ ਬਹਾਦਰ ਕਾ ਬਲੀਦਾਨ,ਯਾਦ ਰੱਖੇਗਾ ਹਿੰਦੋਸਤਾਨ" ਕੀ ਗੁਰੁ ਜੀ ਦੀ ਬਲੀ ਹੋਈ ਜੀ "ਬਲੀਦਾਨ" ਅੱਖਰ ਵਰਤਿਆ ਜਾਂਦਾ ਹੈ ?ਹਾਂ ਭਾਈ ਬ੍ਰਾਹਮਣਾਂ ਨੇ ਆਪਣਾ ਮਤਲਬ ਹੱਲ ਕਰਨ ਲਈ "ਬਲੀ" ਹੀ ਦਿਤੀ ਸੀ।ਹੋਰ ਕਹਿਣਗੇ,"ਗੁਰੂ ਤੇਗ ਬਹਾਦਰ,ਹਿੰਦ ਦੀ ਚਾਦਰ" ਜਦਕਿ ਸਹੀ ਸ਼ਬਦ "ਧਰਮ ਦੀ ਚਾਦਰ" ਹੈ।
ਯਾਦ ਰਹੇ ਕਿ ੧੬ ਕਸ਼ਮੀਰੀ ਪੰਡਤ ਤਾਂ ਬਾਦ ਵਿਚ ਸਿੰਘ ਸਜ ਗਏ ਪਰ ਬਾਕੀ ਬ੍ਰਾਹਮਣਵਾਦੀਆਂ ਨੇ ਸਿਖੀ ਖਿਲਾਫ ਨਫਰਤ ਨਹੀ ਛੱਡੀ।ਕਿਰਪਾ ਰਾਮ ਦੱਤ ਵੀ ਸਿੰਘ ਸਜਿਆ ਤੇ ੧੭੦੫ ਵਿਚ ਚਮਕੌਰ ਸਾਹਿਬ ਵਿਖੇ ਸ਼ਹੀਦੀ ਪਾ ਗਿਆ।ਪਰ ਲਾਂਗਰੀ ਗੰਗੂ ,ਸਿੰਘ ਸਜਣ ਦੀ ਥਾਂ ਅਨੰਦਪੁਰੋਂ ਆਕੇ ਮੋਰਿੰਡੇ ਦੇ ਕੋਲ ਪਿੰਡ ਖੇੜੀ ਰਹਿਣ ਲੱਗ ਪਿਆ। ਇਥੇ ਹੀ ਉਸਨੂੰ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਬਾਕੀ ਖਾਲਸਾ ਫੌਜ ਤੇ ਗੁਰੁ ਗੋਬਿੰਦ ਸਿੰਘ ਨਾਲੋਂ ਵਿਛੜੇ ਹੋਏ ਮਿਲੇ ਸੀ।ਗੰਗੂ ਨੇ ਮਾਲ- ਮੱਤਾ ਕਾਬੂ ਕਰ ਲਿਆ ਤੇ ਸਾਹਿਬਜਾਦਿਆਂ ਨੂੰ ਮਾਤਾ ਜੀ ਸਮੇਤ ਸੂਬਾ ਸਰਹਿੰਦ ਦੇ ਹਵਾਲੇ ਕਰ ਦਿਤਾ। ਸਾਹਿਜਾਦਿਆਂ ਤੇ ਮਾਤਾ ਜੀ ਦੀਆਂ ਸ਼ਹੀਦੀਆਂ ਮਗਰੋਂ ਸੂਬਾ ਸਰਹਿੰਦ ਨੇ ਗੰਗੂ ਨੂੰ ਕਾਬੂ ਕਰ ਲਿਆ ਤੇ ਤਸੀਹੇ ਦੇਦੇਕੇ ਉਹ ਸਾਰੀ ਦੌਲਤ ਕਢਵਾ ਲਈ ਜਿਸ ਲਈ ਗੰਗੂ ਨੇ ਗਦਾਰੀ ਕੀਤੀ ਸੀ।
a)ਗੰਗੂ ਦੀ ਮੌਤ ਸੂਬਾ ਸਰਹਿੰਦ ਹੱਥੋਂ ਹੋਈ।
ਅ.ਸੂਬਾ ਸਰਹਿੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੰਘਾਂ ਨੇ ਸੋਧਿਆ।
e.ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਸਿੰਘਾਂ ਨੂੰ ਮੁਗਲ ਬਾਦਸ਼ਾਹ ਫਰਖੁਸ਼ੀਅਰ ਨੇ ਸ਼ਹੀਦ ਕੀਤਾ।
ਸ.ਫਰਖੁਸ਼ੀਅਰ ਨੈ ਐਲਾਨ ਕੀਤਾ ਕਿ ਸਿਖਾਂ ਦਾ ਖੁਰਾ ਖੋਜ ਮਿਟਾਉਣ ਵਿਚ ,ਜਿੰਨਾਂ ਜਿੰਨਾਂ ਨੇ ਹਕੂਮਤ ਦੀ ਮੱਦਦ ਕੀਤੀ ਹੈ,ਉਹਨਾਂ ਨੂੰ ਇਨਾਮ ਦਿਤੇ ਜਾਣਗੇ।ਗੰਗੂ ਦਾ ਪੁਤਰ ਪੰਡਤ ਰਾਜਕੌਲ਼ ਵੀ ਇਨਾਮ ਲੈਣ ਗਿਆ ਜਿਸਨੂੰ ਦਿਲੀ ਦੇ ਮੁਹੱਲਾ ਅੰਧਾ ਮੁਗਲ ਵਿਚ ਜਾਗੀਰ ਦਿਤੀ ਗਈ।
ਹ.ਇਹ ਜਾਗੀਰ ਨਹਿਰ ਵੱਲ ਸੀ ਜਿਸ ਕਰਕੇ ਲੋਕ ਇਸ ਪਰਵਾਰ ਨੂੰ "ਨਹਿਰੀਆ,,ਨਹਿਰੀਆ " ਕਹਿੰਦੇ ਹੁੰਦੇ ਸੀ।
ਕ)ਗੰਗੂ ਦਾ ਪੋਤਾ ਪੰਡਤ ਲਕਸ਼ਮੀ ਨਾਰਾਇਣ ਨਹਿਰੀਆ ੧੮੫੭ ਦੇ ਗਦਰ ਮੌਕੇ ਈਸਟ ਇੰਡੀਆ ਕੰਪਨੀ ਦਾ ਵਕੀਲ ਸੀ।
ਖ)ਗਦਰ ਮੌਕੇ ਇਹ ਪਰਿਵਾਰ ਪਹਿਲਾਂ ਆਗਰੇ ਫਿਰ ਇਲਾਹਾਬਾਦ ਚਲਾ ਗਿਆ।ਗੰਗੂ ਦਾ ਪੜਪੋਤਾ ਗੰਗਾਧਰ ਨਹਿਰੀਆ ਸੀ,ਜਿਸਨੂੰ ਇਲਾਹਾਬਾਦ ਦੇ ਲੋਕ "ਨਹਿਰੀਆ "ਦੀ ਥਾਂ "ਨਹਿਰੂਆ" ਕਹਿੰਦੇ ਸੀ।
ਗ)ਗੰਗਾਧਰ ਨਹਿਰੂਆ ਦੇ ਤਿੰਨ ਪੁਤਰ-ਬੰਸੀਧਰ ਨਹਿਰੂ.ਨੰਦ ਲਾਲ ਨਹਿਰੂ ਤੇ ਮੋਤੀ ਲਾਲ ਨਹਿਰੂ ਹੋਏ।
ਘ)ਮੋਤੀ ਲਾਲ ਨਹਿਰੂ ਦੇ ਪੁਤਰ ਦਾ ਨਾਂ ਜਵਾਹਰ ਲਾਲ ਨਹਿਰੂ ਸੀ ਜਿਸਦੀ ਧੀ ਇੰਦਰਾ ਨੇ ਲਵਮੈਰਿਜ ਕਰਵਾਉਣ ਲਈ ਪਿਛੇ ਗਾਂਧੀ ਲਾ ਲਿਆ।ਰਾਜੀਵ ਤੇ ਸੰਜੇ ਉਸਦੇ ਦੀ ਪੁਤਰ ਸਨ।
ਚ) ਜਿਥੇ ਰਾਹੁਲ,ਪਰਿਅੰਕਾ ਤੇ ਵਰੁਣ ਇਸ ਖਾਨਦਾਨ ਦੇ ਅਗਲੇ ਗੰਗੂ ਦੇ ਵਾਰਿਸ ਹਨ ਉਥੇ ਆਰ.ਐਸ.ਐਸ .ਗੰਗੂ ਦੇ ਸਿਧਾਂਤਾਂ ਦੀ ਵਾਰਿਸ ਹੈ।
ਅਸੀਂ ਪਿਛੇ ਪੜਿਆ ਹੈ ਕਿ ਗੁਰੁ ਨਾਨਕ ਸਾਹਿਬ ਦੇ ਵੱਡੇ ਪੁਤਰ ਸ਼੍ਰੀ ਚੰਦ ਨੇ ਗੁਰੁ ਸਾਹਿਬ ਦੇ ਹੁਕਮ ਤੋਂ ਉਲਟ ਚੱਲਕੇ ਕਰਤਾਰਪੁਰ ਵਿਚ ਉਨਾਂ ਦੀ ਸਮਾਧੀ ਬਣਾਈ। ਦੂਜੇ ਪੁਤਰ ਲੱਖਮੀ ਚੰਦ ਨੇ ਦੁਨਿਆਵੀ ਰਾਹ ਫੜਿਆ ਹੋਇਆਂ ਸੀ।ਗੁਰੁ ਅੰਗਦ ਸਾਹਿਬ ਜੀ ਨੇ ਕਰਤਾਰਪੁਰ ਇਨਾਂ ਦੋਵਾਂ ਗੋਚਰਾ ਛੱਡ ਦਿਤਾ ਤੇ ਆਪ ਖਡੂਰ ਸਾਹਿਬ ਚਲੇ ਗਏ ਜੋ ਜਲਦੀ ਹੀ ਨਵੇਂ ਸਿੱਖ ਕੇਦਰ ਵਜੋਂ ਮਸ਼ਹੂਰ ਹੋਗਿਆ।ਦੋਵਾਂ ਪੁਤਰਾਂ ਨੇ ਆਪਣੇ ਆਪਣੇ ਵੱਖਰੇ ਰਾਹ ਜਾਰੀ ਰੱਖੇ।ਸ਼੍ਰੀ ਚੰਦ ਨੇ ਉਦਾਸੀ ਪਰੰਪਰਾ ਚਲਾਈ ਜੋ ਸਿਖੀ ਦਾ ਬ੍ਰਾਹਮਣੀਕਰਨ ਲਈ ਅੱਜ ਖਤਰਾ ਬਣ ਗਈ ਹੈ। ਲੱਖਮੀ ਦਾਸ ਦੇ ਵੰਸ਼ ਵਿਚ ਹੇਠ ਲਿਖੇ ਵਿਅਕਤੀ ਆਏ:-
੧.ਬਾਬਾ ਲਖਮੀ ਦਾਸ
੨.ਬਾਬਾ ਧਰਮ ਦਾਸ
੩.ਬਾਬਾ ਮਾਣਕ ਚੰਦ
੪.ਬਾਬਾ ਦਾਤਾਰ ਚੰਦ
੫.ਬਾਬਾ ਪਹਾੜ ਚੰਦ
੬.ਬਾਬਾ ਹਰਿਕਰਨ
੭.ਬਾਬਾ ਨਿਹਾਲਚੰਦ
੮.ਬਾਬਾ ਕਲਾਧਾਰੀ
੯.ਬਾਬਾ ਅਜੀਤ ਸਿੰਘ
੧੦ਬਾਬਾ ਸਾਹਿਬ ਸਿੰਘ ਬੇਦੀ
੧੧,ਬਾਬਾ ਬਿਕਰਮਾ ਸਿੰਘ ਬੇਦੀ
੧੨.ਬਾਬਾ ਸੁਜਾਨ ਸਿੰਘ ਬੇਦੀ
੧੩,ਬਾਬਾ ਰਾਮਕਿਸ਼ਨ ਸਿੰਘ ਬੇਦੀ
੧੪.ਬਾਬਾ ਦਵਿੰਦਰ ਸਿੰਘ ਬੇਦੀ
੧੫.ਬਾਬਾ ਮਧੂਸੂਦਨ ਸਿੰਘ ਬੇਦੀ
੧੬,ਬਾਬਾ ਸਰਬਜੋਤ ਸਿੰਘ ਬੇਦੀ।
• ਬਾਬਾ ਸਾਹਿਬ ਸਿੰਘ ਬੇਦੀ ਦੇ ਦੋ ਪੁਤਰ ਸਨ।ਜਿੰਨਾਂ ਵਿਚੋਂ ਬਿਕਰਮ ਸਿੰਘ ਨੇ ਸਿੱਖਾਂ ਦਾ ਸਾਥ ਦਿਤਾ ਸੀ ਜਿਸ ਕਰਕੇ ਅੰਗਰੇਜਾਂ ਨੇ ਜਾਗੀਰ ਜਬਤ ਕਰਕੇ ਉਸਦਾ ਊਨੇ ਵਾਲਾ ਕਿਲਾ ਢਾਹ ਦਿਤਾ ਸੀ। ਬਿਕਰਮ ਸਿੰਘ ਦਾ ਖਾਨਦਾਨ ਅੰਗਰੇਜ ਦੇ ਖਿਲਾਫ ਹੀ ਰਿਹਾ।ਬਿਕਰਮ ਸਿੰਘ ਦਾ ਵੰਸ਼ ਸੁਜਾਨ ਸਿੰਘ,ਰਾਮਕਿਸ਼ਨ ਸਿੰਘ,ਦਵਿੰਦਰ ਸਿੰਘ,ਮਧੂਸੂਦਨ ਸਿੰਘ ਤੇ ਸਰਬਜੋਤ ਸਿੰਘ ਬੇਦੀ ਤੱਕ ਆਉਦਾ ਹੈ।
• ਬਾਬਾ ਸਾਹਿਬ ਸਿੰਘ ਦੇ ਦੂਜੇ ਪੁਤਰ ਬਿਸ਼ਨ ਸਿੰਘ ਤੇ ਪੋਤਰੇ ਅਤਰ ਸਿੰਘ ਦਾ ਪੁਤਰ ਖੇਮ ਸਿੰਘ ਬੇਦੀ(੧੮੦੨-੧੯੦੪) ਸੀ ਜੋ ਗੁਰੂਵੰਸ਼ ਹੋਣ ਦੇ ਨਾਂ ਹੇਠ ਸਿਖੀ ਦਾ ਜਲੂਸ ਕੱਢਦਾ ਹੁੰਦਾ ਸੀ। ।ਉਹ ੧੮੪੮-੪੯ ਦੀਆਂ ਜੰਗਾਂ ਮੌਕੇ ਵੀ ਅੰਗਰੇਜ ਦੇ ਹੱਕ ਵਿਚ ਰਿਹਾ ਸੀ ਜਿਸ ਕਰਕੇ ਹਕੂਮਤ ਦਾ ਹੱਥ ਉਸਦੇ ਸਿਰ ਤੇ ਸੀ।ਉਹ ਸਿਖੀ ਦਾ ਹਿੰਦੂਕਰਨ ਕਰਨ ਵਾਲਿਆਂ ਨਾਲ ਸੀ।ਉਹ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗਦੈਲਾ ਲਾਕੇ ਬਹਿੰਦਾ ਸੀ।ਉਹ ਆਰੀਆ ਸਮਾਜੀਆਂ ਦੇ ਪ੍ਰਭਾਵ ਹੇਠ ਸੀ ਤੇ ਸਿੰਘ ਸਭਾ ਲਹਿਰ ਦਾ ਕੱਟੜ ਵੈਰੀ ਸੀ।ਗੁਰਮਤ ਦਾ ਐਨਾ ਵਿਰੋਧੀ ਸੀ ਕਿ ਪ੍ਰੋ.ਗੁਰਮੁਖ ਸਿੰਘ ਵਰਗੇ ਸਿੱਖ ਪਰਚਾਰਕਾਂ ਦਾ ਡਟਕੇ ਵਿਰੋਧ ਕਰਦਾ ਹੁੰਦਾ ਸੀ।
• ਇਸੇ ਖੇਮ ਸਿੰਘ ਬੇਦੀ ਦੇ ਵੱਡੇ ਪੁਤ ਕਰਤਾਰ ਸਿੰਘ ਬੇਦੀ ਨੇ ਨਰੈਣੂ ਮਹੰਤ ਦਾ ਗਟਕੇ ਸਾਥ ਦਿਤਾ ਸੀ।
• ਖੇਮ ਸਿੰਘ ਬੇਦੀ ਦਾ ਦੂਜਾ ਪੁਤ ਗੁਰਬਖਸ ਸਿੰਘ ਬੇਦੀ ਸੀ ਜੋ ਹਿੰਦੂਆਂ ਦਾ ਹੱਥਠੋਕਾ ਸੀ ਤੇ ਗੁਰੁ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਕਹਿੰਦਾ ਹੁੰਦਾ ਸੀ।ਉਹ ਸਿਖਾਂ ਨੂੰ ਮਲੀਆਂਮੇਟ ਕਰਕੇ ਹਿੰਦੂ ਸਮੁੰਦਰ ਵਿਚ ਗਰਕ ਕਰਨ ਲਈ ਹਮੇਸ਼ਾਂ ਮੋਹਰੀ ਰਿਹਾ।ਸਿਖੀ ਦੇ ਵੱਖਰੇਪਣ ਦੀ ਹਰ ਨਿਸ਼ਾਂਨੀ ਨੂੰ ਮੇਟਣਾ ਉਹ ਆਪਣਾ ਫਰਜ਼ ਸਮਝਦਾ ਸੀ।੧੯੧੦ ਵਿਚ ਖੇਮ ਸਿੰਘ ਬੇਦੀ ਦੇ ਪੁਤਰ ਗੁਰਬਖਸ਼ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਪੰਜਾਬੀ ਹਿੰਦੂ ਕਾਨਫਰੰਸ ਮੁਲਤਾਨ ਵਿਚ ਕੀਤੀ ਗਈ ਜੋਕਿ ਪੰਜਾਬੀ ਬੋਲੀ ਤੇ ਸਿਖੀ ਦੇ ਖਿਲਾਫ ਸੀ।
• ਇਸੇ ਗੁਰਬਖਸ ਸਿੰਘ ਬੇਦੀ ਦੀ ਪੋਤੀ ਤੇਜੀ ਬੇਦੀ ਸੀ ਜੋ ਯੂ.ਪੀ. ਦੇ ਭਈਏ ਹਰਬੰਸ਼ ਰਾਏ ਬੱਚਨ ਨਾਲ ਵਿਆਹੀ ਗਈ,ਉਸਦਾ ਪੁਤ ਫਿਲਮਾਂ ਦਾ ਹੀਰੋ ਅਮਿਤਾਬ ਬੱਚਨ ਹੈ ਜੋ ਨਵੰਬਰ ੧੯੮੪ ਮੌਕੇ ਸਿਖਾਂ ਦਾ ਕਤਲੇਆਮ ਕਰਨ ਲਈ ਲਲਕਾਰਦਾ ਰਿਹਾ।
• ਅਮਿਤਾਬ ਬੱਚਨ ਨੇ ਸਿਖਾਂ ਦੇ ਕਾਤਲ,ਕੇ.ਪੀ.ਐਸ.ਗਿੱਲ ਨੂੰ ਵਡਿਆਉਣ ਲਈ ਇਕ ਫਿਲਮ ਬਣਾਉਣ ਦਾ ਐਲਾਨ ਵੀ ਕੀਤਾ ਹੈ।
-ਸਰਬਜੀਤ ਸਿੰਘ ਘੁਮਾਣ

‘ਭਾਰਤ ਮਾਤਾ’ ਦਾ ਸੰਕਲਪ-ਹਿੰਦੂਤਵੀ ਘਾੜਤ -ਰਾਜਿੰਦਰ ਸਿੰਘ ਰਾਹੀ (9815751332)

ਭਾਰਤ ਮਾਤਾਦਾ ਸੰਕਲਪ ਵੀ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੀ ਕਾਢ ਸੀ। ਉਂਝ ਤਾਂ ਸਮੁੱਚੀ ਹਿੰਦੂ ਕੌਮ ਦੇ ਤੇਤੀ ਕਰੋੜ ਦੇਵੀ ਦੇਵਤਿਆਂ ਵਿਚੋਂ ਵੱਡੀ ਗਿਣਤੀ ਦੇਵੀਆਂ ਦੀ ਹੈ ਜਿਨ੍ਹਾਂ ਦੀਆਂ ਮੂਰਤੀਆਂ ਦੀ ਉਹ ਪੂਜਾ ਕਰਦੇ ਹਨ, ਪਰ ਬੰਗਾਲ ਦੇ ਹਿੰਦੂ ਤਾਂ ਜਨੂੰਨ ਦੀ ਹੱਦ ਤੱਕ ਦੁਰਗਾ ਦੇਵੀ ਦੇ ਪੂਜਕ ਹਨ। ਬੰਕਿਮ ਚੰਦਰ ਚੈਟਰਜੀ ਨੇ ਤਾਂ ਆਪਣੇ ਨਾਵਲ ਅਨੰਦ ਮੱਠਵਿਚ ਸਿਰਫ ਬੰਗਾਲ ਪ੍ਰੈਜੀਡੈਂਸੀ ਨੂੰ ਹੀ ਮਾਤਾ ਕਿਹਾ ਸੀ ਪਰ ਬਾਅਦ ਵਿਚ ਅਰਬਿੰਦੋ ਘੋਸ਼ ਵਰਗੇ ਰਾਸ਼ਟਰਵਾਦੀਆਂ ਵਲੋਂ ਦੁਰਗਾ ਮਾਤਾ ਦੇ ਰੂਪਕ ਨੂੰ ਭਾਰਤ ਮਾਤਾਦੇ ਰੂਪ ਵਿਚ ਪ੍ਰਵਰਤਿਤ ਕਰ ਲਿਆ ਗਿਆ। ਭਾਰਤ ਮਾਤਾਦੀ ਦੇਵੀ-ਰੂਪ ਤਸਵੀਰ ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਦੇ ਭਤੀਜੇ ਅਵਨੇਂਦਰ ਨਾਥ ਟੈਗੋਰ ਵਲੋਂ 1906 ‘ਚ ਬਣਾਈ ਗਈ ਸੀ। ਅਵਨੇਂਦਰ ਨਾਥ ਟੈਗੋਰ ਚਿਤਰਕਲਾ ਦੇ ਬੰਗਾਲ ਸਕੂਲ ਦਾ ਸੰਸਥਾਪਕ ਸੀ ਤੇ ਇੱਕ ਸਮੇਂ ਕਲਕੱਤਾ ਦੇ ਆਰਟਸ ਕਾਲਜ ਵਿੱਚ ਲੈਕਚਰਾਰ ਵੀ ਰਿਹਾ ਸੀ। ਭਾਰਤ ਮਾਤਾਦੇ ਸਿਰਲੇਖ ਵਾਲਾ ਇਹ ਚਿਤਰ ਇੱਕ ਬੰਗਾਲੀ ਮੈਗ਼ਜ਼ੀਨ ਵਿਚ ਛਪਿਆ ਸੀ ਤੇ ਬਾਅਦ ਵਿਚ ਇਸ ਨੂੰ ਕਈ ਰੂਪਾਂ ਵਿਚ ਛਾਪਿਆ ਗਿਆ। ਸੁਆਮੀ ਵਿਵੇਕਾਨੰਦ ਦੀ ਚੇਲੀ ਸਿਸਟਰ ਨਿਵੇਦਤਾ ਵਲੋਂ ਇਸ ਚਿਤਰ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਕੀਤੀ ਗਈ ਸੀ। ਉਸ ਨੇ ਕਿਹਾ ਸੀ, ‘ਇਸ ਵਿਚ ਮਾਤਭੂਮੀ ਦੀ ਆਤਮਾ ਨੂੰ ਚਿਤਰਿਆ ਗਿਆ ਹੈ। ਇਹ ਮਾਤਭੂਮੀ ਆਸਥਾ ਅਤੇ ਵਿਸ਼ਵਾਸ ਦਿੰਦੀ ਹੈ, ਭੋਜਨ ਅਤੇ ਬਸਤਰ ਦਿੰਦੀ ਹੈ।’ ‘ਭਾਰਤ ਮਾਤਾਦੇ ਇਸ ਦੇਵੀ-ਨੁਮਾ ਚਿੱਤਰ ਵਿਚ ਮਾਤਾ ਦੀਆਂ ਚਾਰ ਬਾਹਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਦੇ ਹੱਥ ਵਿਚ ਖਾਣ-ਪੀਣ ਵਾਲੀਆਂ ਵੱਖ-ਵੱਖ ਵਸਤਾਂ ਫੜੀਆਂ ਹੋਈਆਂ ਸਨ। ਪਰ ਬਾਅਦ ਵਿਚ ਰਾਸ਼ਟਰਵਾਦੀਆਂ ਵਲੋਂ ਉਸ ਦੇ ਇਕ ਹੱਥ ਵਿਚ ਤਲਵਾਰ ਵੀ ਫੜਾ ਦਿੱਤੀ ਗਈ ਸੀ।

ਬੰਗਾਲ ਹੀ ਨਹੀਂ ਬਾਕੀ ਦੇਸ਼ ਦੇ ਹਿੰਦੂਆਂ ਲਈ ਵੀ ਇਸ ਗੱਲ ਦੀ ਕੋਈ ਰੋਕ ਟੋਕ ਨਹੀਂ ਸੀ ਕਿ ਉਹਨਾਂ ਨੇ ਦੁਰਗਾ ਜਾਂ ਕਿਸੇ ਹੋਰ ਦੇਵੀ ਦੀ ਪੂਜਾ ਕਰ ਲਈ ਜਾਂ ਭਾਰਤ ਮਾਤਾਦੀ ਪੂਜਾ ਕਰ ਲਈ। ਪਰ ਦੇਸ਼ ਦੀ ਜਨਤਾ ਦੇ ਗ਼ੈਰ-ਹਿੰਦੂ ਵਰਗਾਂ ਲਈ ਭਾਰਤ ਮਾਤਾਦੀ ਪੂਜਾ ਕਰਨ ਵਿਚ ਕਾਫ਼ੀ ਮਨੋਵਿਗਿਆਨਕ ਤੇ ਧਾਰਮਿਕ ਅੜਚਣਾਂ ਸਨ। ਮੁਸਲਮਾਨ ਧਰਮ ਵਿਚ ਬੁੱਤ ਪੂਜਾ ਦੀ ਸਖ਼ਤ ਮਨਾਹੀ ਹੈ। ਇਸ ਕਰਕੇ ਉਨ੍ਹਾਂ ਲਈ ਭਾਰਤ ਮਾਤਾਦੀ ਪੂਜਾ ਕਰਨਾ ਭਾਰੀ ਧਾਰਮਿਕ ਕੁਰਹਿਤ ਬਣ ਜਾਂਦੀ ਹੈ। ਸਿਧਾਂਤਕ ਤੌਰ ਤੇ ਸਿੱਖ ਧਰਮ ਵਿਚ ਵੀ ਇਹ ਮਨਾਹੀ ਮੌਜੂਦ ਹੈ ਅਤੇ ਉਹਨਾਂ ਨੂੰ ਇਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਕਰਨਾ ਸਖਤ ਮਨ੍ਹਾ ਹੈ। ਪਰ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਵਲੋਂ ਦੁਰਗਾ ਅਤੇ ਭਾਰਤ ਮਾਤਾਨੂੰ ਇਕ ਰੂਪ ਕਰਕੇ ਇਸ ਸੰਕਲਪ ਦਾ ਰਾਜਨੀਤੀ ਨਾਲ ਸੰਜੋਗ ਕਰ ਲਿਆ ਗਿਆ ਸੀ। ਇਸ ਸੰਜੋਗ ਨੇ ਗ਼ੈਰ ਹਿੰਦੂਆਂ ਸਾਹਮਣੇ ਧਰਮ ਸੰਕਟ ਖੜ੍ਹਾ ਕਰ ਦਿੱਤਾ ਸੀ ਕਿ ਉਹ ਜਾਂ ਤਾਂ ਆਪਣੇ ਅਕੀਦਿਆਂ ਤੇ ਵਿਸ਼ਵਾਸਾਂ ਨੂੰ ਤਿਲਾਂਜਲੀ ਦੇ ਕੇ ਹਿੰਦੂ ਮਾਤਾਦੀ ਪੂਜਾ ਕਰਨ ਜਾਂ ਬਹੁਗਿਣਤੀ ਹਿੰਦੂ ਕੌਮ ਦੀਆਂ ਨਜ਼ਰਾਂ ਵਿਚ ਗ਼ੱਦਾਰ ਬਣਨ ਲਈ ਤਿਆਰ ਰਹਿਣ (ਜਿਵੇਂ ਕਿ ਪਿੱਛੇ ਸਚਿੰਦਰ ਨਾਥ ਸਨਿਆਲ ਦਾ ਮੁਸਲਮਾਨਾਂ ਬਾਰੇ ਫਤਵਾਪੜ੍ਹ ਹੀ ਚੁੱਕੇ ਹਾਂ) ਇਸ ਮਾਮਲੇ ਵਿਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਅਜਮੇਰ ਸਿੰਘ ਦਾ ਹੇਠ ਲਿਖਿਆ ਕਥਨ ਕਾਬਲੇ-ਗੌਰ ਹੈ:

ਭਾਰਤ ਮਾਤਾ ਦਾ ਸੰਕਲਪ ਹਿੰਦੂ ਜਾਤੀ ਦੇ ਧਾਰਮਿਕ ਸੰਸਕਾਰਾਂ ਤੇ ਮਨੌਤਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਤ ਹੈ। ਇਹ ਦੇਵੀ ਪੂਜ ਹਿੰਦੂ ਪ੍ਰੰਪਰਾ ਦਾ ਰਾਜਨੀਤੀ ਨਾਲ ਸੰਜੋਗ ਕਰਨ ਦੀ ਸੁਚੇਤ ਕੋਸ਼ਿਸ਼ ਦਾ ਨਤੀਜਾ ਹੈ, ਜਿਸ ਨੇ ਭਾਰਤੀ ਰਾਸ਼ਟਰਵਾਦ ਨੂੰ ਹਿੰਦੂਵਾਦੀ ਪੁੱਠ ਚਾੜ੍ਹਨ ਵਿਚ ਨਿਰਣਾਇਕ ਭੂਮਿਕਾ ਨਿਭਾਈ। ਧਰਤੀ ਦੇ ਇਕ ਖਾਸ ਟੋਟੇ ਨੂੰ ਜਦ ਭਾਰਤ ਮਾਤਾਦੀ ਉਪਾਧੀ ਬਖ਼ਸ਼ ਦਿੱਤੀ ਗਈ ਤਾਂ ਰਾਸ਼ਟਰਵਾਦ ਦਾ ਸੰਕਲਪ ਬਹੁਤ ਹੀ ਵੱਖਰੇ ਅਰਥ ਗ੍ਰਹਿਣ ਕਰ ਗਿਆ। ਇਸ ਅੰਦਰ ਸਿੱਧੇ ਤੇ ਰੜਕਵੇਂ ਰੂਪ ਵਿਚ (ਹਿੰਦੂ) ਧਰਮ ਦਾ ਅੰਸ਼ ਸ਼ਾਮਲ ਹੋ ਗਿਆ। ਭਾਰਤਇਕ ਭੂਗੋਲਿਕ ਜਾਂ ਰਾਜਨੀਤਕ ਹਸਤੀ ਨਾਲੋਂ ਵਧਕੇ ਇਸ਼ਟ ਦੇਵ ਦਾ ਰੁਤਬਾ ਧਾਰਨ ਗਿਆ, ਜਿਸ ਦੀ ਪੂਜਾ ਹਰ ਭਾਰਤ ਵਾਸੀ ਦਾ ਫਰਜ ਬਣ ਗਿਆ।

ਕੈਨੇਡਾ-ਅਮਰੀਕਾ ਗਏ ਸਿੱਖਾਂ ਦਾ ਵੱਡਾ ਹਿੱਸਾ ਭਾਰਤ ਮਾਤਾਦੇ ਸੰਕਲਪ ਤੋਂ ਉਕਾ ਹੀ ਅਣਜਾਣੂ ਸੀ। ਉਨ੍ਹਾਂ ਦੇ ਦੇਸ ਦੇ ਸੰਕਲਪ ਵਿਚ ਭੂਗੋਲਿਕ ਪੱਖ ਪ੍ਰਧਾਨ ਸੀ। ਕਦੇ ਉਨ੍ਹਾਂ ਲਈ ਦੇਸ ਤੋਂ ਮੁਰਾਦ ਦੇਸ਼ ਪੰਜਾਬਸੀ, ਜਾਂ  ਕਦੇ ਭਾਰਤ ਵਰਸ਼ਜਾਂ ਅਜਿਹਾ ਹੀ ਕੁਝ ਹੋਰ ਸੀ। ਕਈ ਗ਼ਦਰੀ ਕਵੀ ਆਪਣੀਆਂ ਕਵਿਤਾਵਾਂ ਵਿਚ ਵੀ ਦੇਸ਼ ਦੇ ਸ਼ਬਦ ਦੀ ਵਰਤੋਂ ਇਨ੍ਹਾਂ ਹੀ ਖੁਲ੍ਹੇ-ਡੁਲ੍ਹੇ ਅਰਥਾਂ ਵਿਚ ਕਰਦੇ ਸਨ:

ਦੇਸ ਪੈਣ ਧੱਕੇ ਬਾਹਰ ਮਿਲੇ ਢੋਈ ਨਾ
ਸਾਡਾ ਪ੍ਰਦੇਸੀਆਂ ਦਾ ਦੇਸ ਕੋਈ ਨਾ।
ਬਾਬਾ ਵਿਸਾਖਾ ਸਿੰਘ ਨੇ ਵੀ ਆਪਣੀਆਂ ਕਵਿਤਾਵਾਂ ਵਿਚ ਭਾਰਤ ਵਰਸ਼ਜਾਂ ਦੇਸ਼ਸ਼ਬਦ ਹੀ ਵਰਤਿਆ ਹੈ:
ਭਾਰਤ ਵਰਸ਼ ਨੂੰ ਏਹਨਾਂ ਨੂੰ ਜ਼ੇਰ ਕੀਤਾ,
ਤੁਸੀਂ ਮਰੋ ਖਾਂ ਮੌਹਰਾ ਹੁਣ ਖਾਇਕੇ ਤੇ।

ਵੈਸੇ ਵੀ ਭਾਰਤਸ਼ਬਦ ਲਿੰਗਵਾਦੀ ਸ਼ਬਦ ਹੈ! ਭੂਗੋਲਿਕ ਖਿੱਤੇ ਦਾ ਨਾਂਅ ਭਾਰਤਪੈਣ ਬਾਰੇ ਵੀ ਮਿੱਥ ਹੈ ਕਿ ਮਹਾਕਵੀ ਕਾਲੀਦਾਸ ਦੇ ਨਾਟਕ ਸਕੁੰਤਲਮਦੀ ਕਹਾਣੀ ਅਨੁਸਾਰ ਰਾਜਾ ਦੁਸ਼ਿਅੰਤ ਅਤੇ ਸਕੁੰਤਲਾ ਦਾ ਜੋ ਪੁੱਤਰ ਪੈਦਾ ਹੋਇਆ ਸੀ ਉਸ ਦਾ ਨਾਂਅ ਭਰਤਸੀ ਜੋ ਬਾਅਦ ਵਿਚ ਪੁਰੂਵੰਸ਼ ਦਾ ਚੰਦਰਵੰਸ਼ੀ ਰਾਜਾ ਪ੍ਰਸਿੱਧ ਹੋਇਆ। ਉਸ ਦੇ ਨਾਂਅ ਤੇ ਦੇਸ਼ ਦਾ ਨਾਂਅ ਭਾਰਤਪਿਆ ਹੈ। ਪਰ ਦੇਵੀ ਪੂਜ ਹੋਣ ਕਾਰਨ ਬੰਗਾਲੀਆਂ ਨੇ ਹੋਰ ਹਿੰਦੂਆਂ ਵਲੋਂ ਆਪਣੀ ਮਾਨਸਿਕਤਾ ਅਨੁਸਾਰ ਭਾਰਤਨਾਂ ਨੂੰ ਇਸਤਰੀ ਲਿੰਗ ਵਿਚ ਬਦਲ ਲਿਆ ਸੀ। ਗ਼ਦਰੀ ਪਾਰਟੀ ਵਿਚ ਭਾਰਤ ਮਾਤਾਦਾ ਸੰਕਲਪ ਲਾਲਾ ਹਰਦਿਆਲ ਵਲੋਂ ਦਾਖ਼ਲ ਕੀਤਾ ਗਿਆ ਸੀ। ਘੋਖਵੀਂ ਨਜ਼ਰ ਨਾਲ ਦੇਖਿਆਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਗ਼ਦਰ ਪਾਰਟੀ ਵਿਚ ਲਾਲਾ ਹਰਦਿਆਲ ਦੀ ਹਿੰਦੂਤਵੀ ਵਿਚਾਰਧਾਰਾ ਦਾ ਸਭ ਤੋਂ ਗੂੜ੍ਹਾ ਪ੍ਰਭਾਵ, ਹਿੰਦੂ ਬ੍ਰਾਹਮਣ ਪਰਿਵਾਰ ਚੋਂ ਸਿੱਖੀ ਵੱਲ ਆਏ ਭਾਈ ਭਗਵਾਨ ਸਿੰਘ ਪ੍ਰੀਤਮਵਲੋਂ ਕਬੂਲਿਆ ਗਿਆ। ਇਹ ਉਸ ਦੀ ਸੂਝ ਦੀ ਘਾਟ ਕਾਰਨ ਹੋਇਆ ਜਾਂ ਬ੍ਰਾਹਮਣੀ ਪਿਛੋਕੜ ਵਾਲੇ ਪਰਿਵਾਰ ਦੇ ਸੰਸਕਾਰਾਂ ਕਾਰਨ, ਹਾਲਾਂ ਖੋਜ ਦਾ ਮੁਥਾਜ ਹੈ। ਪਾਰਟੀ ਵਿਚ ਭਾਈ ਭਗਵਾਨ ਸਿੰਘ ਹੀ ਵੰਦੇ ਮਾਤਰਮਅਤੇ ਭਾਰਤ ਮਾਤਾਦਾ ਅਲਬੇਲਾ ਆਸ਼ਕ ਬਣ ਕੇ ਉਭਰਿਆ, ਜਿਸ ਨੇ ਪੰਜਾਬੀ ਆਵਾਸੀਆਂ ਖਾਸ ਕਰਕੇ ਸਿੱਖਾਂ ਵਿਚ, ਆਪਣੀਆਂ ਕਵਿਤਾਵਾਂ ਅਤੇ ਤਕਰੀਰਾਂ ਰਾਹੀਂ ਇਹਨਾਂ ਦੋਵੇਂ ਸੰਕਲਪਾਂ ਨੂੰ ਮਕਬੂਲ ਕਰਨ ਲਈ ਆਪਣਾ ਪੂਰਾ ਤਾਣ ਲਗਾਇਆ। ਗੁਰਦੁਆਰਿਆਂ ਵਿਚ ਵੀ ਉਹ ਸਿੱਖਾਂ ਨੂੰ ਵੰਦੇ ਮਾਤਰਮਬੋਲਣ ਲਈ ਕਹਿੰਦਾ ਹੁੰਦਾ ਸੀ। ਭਾਈ ਭਗਵਾਨ ਸਿੰਘ ਵਲੋਂ ਸਿੱਖੀ ਦੀ ਵੀ ਉਹੋ ਵਿਆਖਿਆ ਕੀਤੀ ਗਈ ਜੋ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅਨਿੱਖੜ ਅੰਗ ਸਿੱਧ ਕਰਨ ਲਈ ਹਿੰਦੂ ਵਿਦਵਾਨ ਕਰਦੇ ਆ ਰਹੇ ਹਨ! (ਇਸ ਤੇ ਵਿਚਾਰ ਅੱਗੇ ਚੱਲਕੇ ਕੀਤਾ ਜਾਵੇਗਾ)
ਭਾਵੇਂ ਬਹੁਤੇ ਗ਼ਦਰੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਸ਼ਬਦ ਹਿੰਦੁਸਤਾਨਦੀ ਹੀ ਜ਼ਿਆਦਾ ਵਰਤੋਂ ਕੀਤੀ ਹੈ ਪਰ ਜਿੰਨ੍ਹਾਂ ਕਵੀਆਂ ਵਲੋਂ ਭਾਰਤ ਮਾਤਾਦੀ ਦੁੱਖ ਭਰੀ ਪੁਕਾਰ ਦੇ ਅਨੁਵਾਨ ਤਹਿਤ ਕਈ ਕਵਿਤਾਵਾਂ ਲਿਖੀਆਂ ਹਨ, ਉਹਨਾਂ ਵਿਚ ਭਾਰਤ ਮਾਤਾਦਾ ਨਕਸ਼ਾ ਬੜੀ ਹੀ ਨਿਤਾਣੀ ਤੇ ਤਰਸਯੋਗ ਬੁੱਢੜੀਵਾਲਾ ਪੇਸ਼ ਕੀਤਾ ਹੈ, ਜੋ ਸਿੱਖ ਸਾਹਿਤ, ਇਤਿਹਾਸ ਤੇ ਪਰੰਪਰਾ ਦੇ ਜੁਝਾਰੂ ਖਾਸੇ ਦਾ ਨਿਸ਼ੇਧ ਹੈ। ਜਿਵੇਂ:

ਮੇਰੀ ਅਰਜ਼ ਨੂੰ ਨਾਲ ਖਿਆਲ ਸੁਣਨਾ, ਮੇਰੇ ਸਿੱਖ ਹਿੰਦੂ ਮੁਸਲਮਾਨ ਵੀਰੋ।
ਪਾਜੀ ਗੋਰਿਆਂ ਨੇ ਮੈਨੂੰ ਤੰਗ ਕੀਤਾ, ਆਈ ਨੱਕ ਤੇ ਮੈਂਡੜੀ ਜਾਨ ਵੀਰੋ!
………………………………
ਫੌਜਾਂ ਵਾਲਿਓ ਸ਼ੇਰ ਜਵਾਨ ਮਰਦੋ,
ਸੁਣਨਾ ਬੁਢੜੀ ਦਾ ਏਹ ਸਵਾਲ ਮੇਰਾ
ਦੱਸਾਂ ਕਿਵੇਂ ਨਹੀਂ ਦੱਸਿਆ ਜਾਉਂਦਾ ਹੈ,
ਦੁੱਖ ਭਰਿਆ ਨਮਾਣੀ ਦਾ ਹਾਲ ਮੇਰਾ।
ਕਿਕੂੰ ਲਿਖਾਂ ਸ਼ੇਰੋ ਦਿਲ ਫਟਦਾ ਹੈ,
ਅੱਤ ਦੁੱਖ ਭਰਿਆ ਮੰਦਾ ਹਾਲ ਮੇਰਾ।
ਦਿਲ ਫਟ ਜਾਵੇ ਪਏ ਤੜਫ ਮਰਸੋ,
ਜੇਕਰ ਸੁਣੇ ਬੱਚਿਓ ਹਾਲ ਮੇਰਾ।

ਸਿੱਖ ਸਾਹਿਤ ਅਤੇ ਸਭਿਆਚਾਰ ਵਿਚ ਵਸਤੂ ਸਥਿਤੀ ਦਾ ਤਰਸ ਪੈਦਾ ਕਰਕੇ ਇਸ ਤਰ੍ਹਾਂ ਭਾਵਨਾਵਾਂ ਟੁੰਬਣ (ਜਿਸ ਨੂੰ ਜਜ਼ਬਾਤੀ ਤੌਰ ਤੇ ਬਲੈਕਮੇਲਕਰਨਾ ਕਿਹਾ ਜਾਂਦਾ ਹੈ) ਦੀ ਮਰਨਊ ਰਵਾਇਤ ਨਹੀਂ ਹੈ, ਸਗੋਂ ਜਬਰ ਜ਼ੁਲਮ ਦੀ ਇੰਤਹਾ ਦਰਸਾ ਕੇ ਅਣਖ ਨੂੰ ਵੱਟ ਚਾੜਨ ਦੀ ਮਰਦਊ ਪ੍ਰੰਪਰਾ ਹੈ। ਦੇਖਣ ਨੂੰ ਤਾਂ ਇਹ ਸਧਾਰਣ ਗੱਲ ਲੱਗ ਸਕਦੀ ਹੈ ਕਿ ਭਾਰਤ ਨੂੰ ਭਾਰਤ ਮਾਤਾਕਹਿ ਲਿਆ ਜਾਂ ਭਾਰਤ ਦੇਸਕਹਿ ਲਿਆ, ਕੀ ਫ਼ਰਕ ਪੈਂਦਾ ਹੈ। ਪਰ ਅੱਜ ਦੀ ਖੋਜ ਵਿਧੀ ਅਤੇ ਕੌਮਾਂ ਦੇ ਵਿਕਾਸ ਦੇ ਨਜ਼ਰੀਏ ਤੋਂ ਇਹ ਗੱਲ ਇੰਨੀ ਸਰਲਭਾਵੀ ਨਹੀਂ ਹੈ। ਇਕ ਅਜਿਹੇ ਧਰਮ ਤੇ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੇ ਲੋਕਾਂ, ਜਿਨ੍ਹਾਂ ਵਿਚ ਬੁੱਤ ਪੂਜਾ ਦੀ ਮਨਾਹੀ ਹੈ, ਉਨ੍ਹਾਂ ਦੀ ਅਗਿਆਨਤਾ ਦਾ ਫਾਇਦਾ ਉਠਾ ਕੇ ਉਨ੍ਹਾਂ ਵਿੱਚ ਧੋਖੇ ਤੇ ਚਲਾਕੀ ਨਾਲ ਬੁੱਤ ਪੂਜਕ ਸੰਕਲਪ ਦਾਖ਼ਲ ਕਰਨੇ, ਉਨ੍ਹਾਂ ਦੇ ਭਵਿੱਖ ਲਈ ਬੜੇ ਖ਼ਤਰਨਾਕ ਸਾਬਤ ਹੁੰਦੇ ਹਨ। ਇਹਨਾਂ  ਸੰਕਲਪਾਂ ਨੇ ਹੀ ਗ਼ਦਰ ਲਹਿਰ ਦੇ ਹਕੀਕੀ ਖਾਸੇ ਤੇ ਇਸ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ, ਜਿਸ ਬਾਰੇ ਅਸੀਂ ਅਗਾਂਹ ਚੱਲ ਕੇ ਵਿਚਾਰ ਕਰਾਂਗੇ। ਸੋ ਲਾਲਾ ਹਰਦਿਆਲ ਵੱਲੋਂ ਗ਼ਦਰ ਪਾਰਟੀ ਵਿਚ ਸਮਗਲ ਕੀਤਾ ਗਿਆ ਭਾਰਤ ਮਾਤਾਦਾ ਸੰਕਲਪ ਧਰਮ ਨਿਰਪੱਖ ਨਹੀਂ ਸੀ। ਇਹ ਨੰਗੇ ਰੂਪ ਵਿਚ ਹਿੰਦੂ ਧਰਮ ਦਾ ਪੱਖ ਪੂਰਦਾ ਸੀ। ਇਸ ਕਰਕੇ ਇਹ ਦੇਸ ਦੀ ਸਮੁਚੀ ਜਨਤਾ ਲਈ ਸਰਬ ਪ੍ਰਵਾਨਤ ਨਹੀਂ ਹੋ ਸਕਦਾ ਸੀ। ਗ਼ਦਰ ਪਾਰਟੀ ਵਿਚ ਸ਼ਾਮਲ ਸਿੱਖਾਂ ਦੇ ਕੁੱਝ ਵਰਗਾਂ ਵੱਲੋਂ ਤਾਂ, ਅਪਣੀ ਧਾਰਮਿਕ ਜਾਂ ਰਾਜਸੀ ਚੇਤਨਾ ਦੀ ਘਾਟ ਕਰਕੇ, ਇਸ ਨੂੰ ਕਿਸੇ ਨਾ ਕਿਸੇ ਰੂਪ ਅਪਣਾ ਲਿਆ ਗਿਆ ਸੀ, ਖਾਸ ਕਰਕੇ ਕਾਵਿ ਰਚਨਾਵਾਂ ਵਿਚ। ਪਰ ਮੁਸਲਮਾਨ ਭਾਈਚਾਰਾ ਤਾਂ ਇਸ ਨੂੰ ਕਦਾ ਚਿੱਤ ਵੀ ਨਹੀਂ ਅਪਣਾ ਸਕਦਾ ਸੀ! ਇਹੀ ਵਜ੍ਹਾ ਹੈ ਕਿ ਗ਼ਦਰ ਪਾਰਟੀ ਵਿਚ ਮੁਸਲਮਾਨਾਂ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਸੀ।