Pages

Showing posts with label ਫ਼ੌਜ ਵਿੱਚ ਹਿੰਦੂਵਾਦ. Show all posts
Showing posts with label ਫ਼ੌਜ ਵਿੱਚ ਹਿੰਦੂਵਾਦ. Show all posts

ਰੇਪ ਤਾਂ ਰੇਪ ਹੈ, ਭਾਵੇਂ ਦਿੱਲੀ ’ਚ ਹੋਵੇ ਤੇ ਭਾਵੇਂ ਕਸ਼ਮੀਰ ’ਚ ਫ਼ੌਜ ਕਰੇ-ਆਰੁੰਧਤੀ ਰਾਏ

ਆਰੁੰਧਤੀ ਰਾਏ
ਮੰਨੀ ਪ੍ਰਮੰਨੀ ਲੇਖਿਕਾ ਅਤੇ ਸਮਾਜਿਕ ਮੁੱਦਿਆ ’ਤੇ ਆਪਣੀ ਬੇਬਾਕ ਰਾਏ ਰੱਖਣ ਵਾਲੀ ਆਰੁੰਧਤੀ ਰਾਏ ਨੇ ਬੀ.ਬੀ.ਸੀ. ਨਾਲ ਗਲੱਬਾਤ ਦੌਰਾਨ ਬਲਾਤਕਾਰ ਦੇ ਮਾਮਲੇ ’ਚ ਆਪਣੇ ਵਿਚਾਰ ਰੱਖੇ ਹਨ, ਜਿਸਦਾ ਪੰਜਾਬੀ ਅਨੁਵਾਦ ਅਸੀਂ ਇੱਥੇ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ :

ਮੈਂ ਨਹੀਂ ਮੰਨਦੀ ਕਿ ਦਿੱਲੀ ਰੇਪ ਕੈਪੀਟਲ ਹੈ। ਇਹ ਰੇਪ ਤਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਹ ਮਾਨਸਿਕਤਾ ‘ਚ ਵਸਿਆ ਹੋਇਆ ਹੈ। ਗੁਜਰਾਤ ‘ਚ ਮੁਲਸਾਮਾਨਾਂ ਨਾਲ ਹੋਇਆ,ਕਸ਼ਮੀਰ ‘ਚ ਸੁਰੱਖਿਆ ਬਲ ਬਲਾਤਕਾਰ ਕਰਦੇ ਹਨ ਤੇ ਮਨੀਪੁਰ ‘ਚ ਵੀ ਅਜਿਹਾ ਹੀ ਹੁੰਦਾ ਹੈ ਤੇ ਉਦੋਂ ਕੋਈ ਆਵਾਜ਼ ਨਹੀਂ ਉਠਾਉਂਦਾ।

ਖੈਰਲਾਂਜੀ ‘ਚ ਦਲਿਤ ਔਰਤ ਤੇ ਉਸਦੀ ਕੁੜੀ ਨਾਲ ਬਲਾਤਕਾਰ ਕਰਕੇ ਸਾੜ ਦਿੱਤਾ ਗਿਆ ਸੀ। ਉਦੋਂ ਤਾਂ ਅਜਿਹੀ ਆਵਾਜ਼ ਨਹੀਂ ਉੱਠੀ ਸੀ।

ਇਹ ਜਗੀਰੂ ਮਾਨਸਿਕਤਾ ਹੈ। ਲੋਕਾਂ ਦੀ ਉਦੋਂ ਹੀ ਅਵਾਜ਼ ਉੱਠਦੀ ਹੈ ਜਦੋਂ ਉੱਚੀ ਜਾਤ ਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਦਿੱਲੀ ‘ਚ ਕੁਝ ਹੁੰਦਾ ਹੈ।

ਅਵਾਜ਼ ਉੱਠਣੀ ਚਾਹੀਦੀ ਹੈ ਜੋ ਦਿੱਲੀ ‘ਚ ਹੋਇਆ ਉਸ ਲਈ ਹੋ ਹੱਲਾ ਤਾਂ ਹੋਣਾ ਚਾਹੀਦਾ ਹੈ,ਇਹ ਹੱਲਾ ਸਿਰਫ ਮੱਧ ਵਰਗ ਦੇ ਲੋਕਾਂ ਨੂੰ ਬਚਾਉਣ ਲਈ ਨਹੀਂ ਹੋਣਾ ਚਾਹੀਦਾ ਹੈ।

ਛੱਤੀਸਗੜ੍ਹ ਦੀ ਆਦਿਵਾਸੀ ਮਹਿਲਾ ਸੋਨੀ ਸੋਰੀ ਦੇ ਖ਼ਿਲਾਫ ਵੀ ਕੁਝ ਹੋਇਆ ਸੀ ,ਤੁਹਾਨੂੰ ਯਾਦ ਦਾ ਹੋਵੇਗਾ,ਉਸਦੇ ਜਨਣ ਅੰਗ ‘ਚ ਪੱਥਰ ਪਾਏ ਗਏ ਸਨ। ਪੁਲੀਸ ਨੇ ਅਜਿਹਾ ਕੀਤਾ ਪਰ ਉਦੋਂ ਤਾਂ ਕਿਸੇ ਨੇ ਅਵਾਜ਼ ਨਹੀਂ ਉਠਾਈ ਸੀ। ਉਸ ਪੁਲੀਸ ਅਧਿਕਾਰੀ ਨੂੰ ਤਾਂ ਦਲੇਰੀ ਲਈ ਸਨਮਾਨ ਮਿਲਿਆ।

ਕਸ਼ਮੀਰ ‘ਚ ਜਦੋਂ ਗਰੀਬ ਕਸ਼ਮੀਰੀਆਂ ਨਾਲ ਸੁਰੱਖਿਆ ਦਲ ਬਲਾਤਕਾਰ ਕਰਦੇ ਹਨ ਤਾਂ ਉਦੋਂ ਸੁਰੱਖਿਆ ਬਲਾਂ ਖ਼ਿਲਾਫ ਕੋਈ ਫਾਂਸੀ ਦੀ ਮੰਗ ਨਹੀਂ ਕਰਦਾ।

ਜਦੋਂ ਕੋਈ ਉੱਚੀ ਜਾਤੀ ਦਾ ਆਦਮੀ ਦਲਿਤ ਨਾਲ ਬਲਾਤਕਾਰ ਕਰਦਾ ਹੈ ਤਾਂ ਵੀ ਕੋਈ ਉਸ ਲਈ ਫਾਂਸੀ ਦੀ ਮੰਗ ਨਹੀਂ ਕਰਦਾ।

ਇਸ ਵਾਰ ਜਦੋਂ 100 ਲੋਕ ਇਕੱਠੇ ਖੜ੍ਹੇ ਸਨ ਦਿੱਲੀ ‘ਚ ਜਦੋਂ ਕੁੜੀ ਨੂੰ ਬੱਸ ‘ਚੋਂ ਨੰਗਾ ਬਾਹਰ ਸੁੱਟਿਆ ਗਿਆ,ਬੱਸ ਤੋਂ ਬਾਹਰ ਤਾਂ ਲੋਕ ਖੜ੍ਹੇ ਸੀ। ਕਿਸੇ ਨੇ ਉਸਨੂੰ ਆਪਣਾ ਕੱਪੜਾ ਦਿੱਤਾ ? ਸਾਰੇ ਲੋਕ ਖੜ੍ਹੇ ਰਹੇ।

ਦਿੱਲੀ ‘ਚ ਅਮੀਰ-ਗਰੀਬ ਵਿਚਕਾਰ ਭੇਦਭਾਵ ਤਾਂ ਪਹਿਲਾਂ ਵੀ ਸੀ। ਹੁਣ ਵੀ ਹੈ,ਪਰ ਹੁਣ ਉਹ ਨਿਸ਼ਾਨਾ ਬਣ ਰਹੇ ਹਨ। ਬਲਾਤਕਾਰ ਮੁੱਦਾ ਨਹੀਂ ਹੈ,ਜਦੋਂ ਦੇਸ਼ ਦੀ ਵੰਡ ਹੋਈ ਤਾਂ ਕਿੰਨੇ ਬਲਾਤਕਾਰ ਹੋਏ ਸਨ। ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅਸੀਂ।

ਇਹ ਜਗੀਰੂ ਮਾਨਸਿਕਤਾ ਹੈ,ਸਾਡੇ ਲੋਕਾਂ ਅੰਦਰ।

ਬਲਾਤਕਾਰ ਇਕ ਘਿਨੌਣਾ ਅਪਰਾਧ ਹੈ,ਪਰ ਲੋਕ ਕੀ ਕਰਦੇ ਹਨ। ਜਿਸ ਕੁੜੀ ਦਾ ਬਲਾਤਕਾਰ ਹੋਇਆ ਉਸ ਨੂੰ ਕੋਈ ਸਵੀਕਾਰ ਕਿਉਂ ਨਹੀਂ ਕਰਦਾ ਹੈ? ਕਿਹੋ ਜਿਹੇ ਸਮਾਜ ‘ਚ ਰਹਿੰਦੇ ਹਾਂ ਅਸੀਂ ? ਕਈ ਮਾਮਲਿਆਂ ‘ਚ ਜਿਸ ਦਾ ਬਾਲਤਕਾਰ ਹੁੰਦਾ ਉਸੇ ਨੂੰ ਪਰਿਵਾਰ ਦੇ ਲੋਕ ਘਰੋਂ ਕੱਢ ਦਿੰਦੇ ਹਨ।

ਮੇਰੇ ਕੋਲ ਕੋਈ ਜਵਾਬ ਨਹੀਂ ਹੈ ਕਿ ਇਹ ਕਿਵੇਂ ਠੀਕ ਹੋਵੇਗਾ ਪਰ ਮਾਨਸਿਕਤਾ ਦੀ ਵੱਡੀ ਸਮੱਸਿਆ ਹੈ। ਸਮਾਜ ‘ਚ ਬਹੁਤ ਜ਼ਿਆਦਾ ਹਿੰਸਾ ਹੈ।

ਵਿਰੋਧ ਹੋਣਾ ਚਾਹੀਦਾ ਹੈ ਪਰ ਚੁਣ ਚੁਣ ਕੇ ਵਿਰੋਧ ਨਹੀਂ ਹੋਣਾ ਚਾਹੀਦਾ।ਹਰ ਔਰਤ ਦੇ ਬਲਾਤਕਾਰ ਦਾ ਵਿਰੋਧ ਹੋਣਾ ਚਾਹੀਦਾ ਹੈ,ਇਹ ਦੋਹਰੀ ਮਾਨਸਿਕਤਾ ਹੈ ਕਿ ਤੁਸੀਂ ਦਿੱਲੀ ਦੇ ਬਲਾਤਕਾਰ ਲਈ ਅਵਾਜ਼ ਉਠਾਵੋਂਗੇ ਪਰ ਮਨੀਪੁਰ ਦੀਆਂ ਔਰਤਾਂ ਲਈ, ਕਸ਼ਮੀਰ ਦੀਆਂ ਔਰਤਾਂ ਲਈ ਤੇ ਖੈਰਲਾਂਜੀ ਦੀਆਂ ਦਲਿਤ ਔਰਤਾਂ ਲਈ ਤੁਸੀਂ ਅਵਾਜ਼ ਕਿਉਂ ਨਹੀਂ ਉਠਾਉਂਦੇ ਹੋਂ?

ਬਲਾਤਕਾਰ ਦਾ ਵਿਰੋਧ ਇਸ ਅਧਾਰ ‘ਤੇ ਨਹੀਂ, ਇਹ ਉਹ ਦਿੱਲੀ ‘ਚ ਹੋਇਆ ਹੈ ਜਾਂ ਮਨੀਪੁਰ ‘ਚ ਜਾਂ ਕਿਸੇ ਹੋਰ ਥਾਂ।ਮੈਂ ਬੱਸ ਇਹੀ ਕਹਿ ਸਕਦੀ ਹਾਂ।

ਕਮਲ ਚੌਹਾਨ ਦੀ ਗ੍ਰਿਫ਼ਤਾਰੀ ਨਾਲ ਸੰਘ ਦਾ ਚਿਹਰਾ ਬੇਨਕਾਬ-ਸੀਤਾ ਰਾਮ ਯੇਚੁਰੀ

ਕੌਮੀ ਜਾਂਚ ਏਜੰਸੀ ਵੱਲੋਂ ਕਮਲ ਚੌਹਾਨ ਦੀ ਗ੍ਰਿਫਤਾਰੀ ਦੇ ਨਾਲ ਹੀ ਆਰਐਸਐਸ ਅਤੇ ਉਸ ਦੇ ਮਦਦਗਾਰ ਸੰਗਠਨਾਂ ਦੇ ਦਹਿਸ਼ਤ ਦੀ ਇਕ ਹੋਰ ਕੜੀ ਜੁੜ ਗਈ ਹੈਸਮਝੌਤਾ ਐਕਸਪ੍ਰੈਸ ਬੰਬ ਵਿਸਫੋਟ ਵਿੱਚ ਭੂਮਿਕਾ ਲਈ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਿੱਲੀ ਤੋਂ ਲਾਹੌਰ ਜਾ ਰਹੀ ਰੇਲ ਗੱਡੀ ਵਿੱਚ 18 ਫਰਵਰੀ 2007 ਦੀ ਰਾਤ ਦਹਿਸ਼ਤਵਾਦੀ ਬੰਬ ਵਿਸਫੋਟ ਕੀਤੇ ਗਏ ਸਨ, ਜਿਸ ਵਿੱਚ 68 ਯਾਤਰੀ ਮਾਰੇ ਗਏ ਸਨਮੱਧ ਪ੍ਰਦੇਸ਼ ਤੋਂ ਆਰਐਸਐਸ ਦੇ ਇਸ ਪੁਰਾਣੇ ਕਾਰਕੁਨ ਦੀ ਗ੍ਰਿਫਤਾਰੀ ਇਸ ਘਟਨਾ ਵਿਚ ਸ਼ਾਮਿਲ ਦੂਜੀ ਗ੍ਰਿਫਤਾਰੀ ਹੈ ਇਸ ਤੋਂ ਪਹਿਲਾਂ ਜੂਨ 2010 ਵਿੱਚ ਮੱਧ ਪ੍ਰਦੇਸ਼ ਦੇ ਹੀ ਲੋਕੇਸ਼ ਸ਼ਰਮਾ ਨਾਂ ਦੇ ਇਕ ਹੋਰ ਸੰਘ ਕਾਰਕੁਨ ਦੀ ਗ੍ਰਿਫਤਾਰੀ ਇਸ ਦਹਿਸ਼ਤਵਾਦੀ ਹਮਲੇ ਦੀ ਯੋਜਨਾ ਬਣਾਉਣ ਵਾਲੀ ਬੈਠਕ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿਚ ਹੋਈ ਸੀ ਮੀਡੀਆ ਦੀਆਂ ਖ਼ਬਰਾਂ ਦੱਸਦੀਆਂ ਹਨ ਕਿ ਨਵੀਆਂ ਜਾਣਕਾਰੀਆਂ ਮੁਤਾਬਕ ਹੁਣ ਜਾਂਚ ਏਜੰਸੀਆਂ ਬੰਬ ਵਿਸਫੋਟ ਵਿੱਚ ਹੀ ਹਿੱਸੇਦਾਰੀ ਦੇ ਨਵੇਂ ਇਲਜ਼ਾਮ ਤੈਅ ਕਰਨ ਦੀ ਪ੍ਰਕਿਰਿਆ ਵਿੱਚ ਹਨ
ਸਮਝੌਤਾ ਐਕਸਪ੍ਰੈਸ ਬੰਬ ਵਿਸਫੋਟਾਂ ਵਿੱਚ ਆਰਐਸਐਸ ਅਤੇ ਉਸ ਨਾਲ ਜੁੜੇ ਹੋਰ ਸੰਗਠਨਾਂ ਦੇ ਕਾਰਕੁਨਾਂ ਦੇ ਸ਼ਾਮਲ ਹੋਣ ਦੇ ਸਬੰਧ ਵਿੱਚ ਮਹੱਤਵਪੂਰਨ ਸੰਕੇਤ ਉਸ ਵੇਲੇ ਮਿਲਣੇ ਸ਼ੁਰੂ ਹੋ ਗਏ, ਜਦੋਂ ਜਾਂਚ ਏਜੰਸੀਆਂ ਨੂ ਮਾਲੇਗਾਂਵ ਦੇ 8 ਸਤੰਬਰ 2008 ਦੇ ਦਹਿਸ਼ਤਵਾਦੀ ਵਿਸਫੋਟ ਵਿੱਚ ਇਨ੍ਹਾਂ ਦੇ ਸ਼ਾਮਲ ਹੋਣ ਦਾ ਪਤਾ ਲੱਗਿਆ ਸੀ ਉਸ ਵੇਲੇ ਰਾਜਸਥਾਨ ਵਿੱਚ ਅਜਮੇਰ ਸ਼ਰੀਫ ਦਰਗਾਹ ਬੰਬ ਵਿਸਫੋਟ (11 ਅਕਤੂਬਰ 2007), ਹੈਦਰਾਬਾਦ ਦੀ ਮੱਕਾ ਮਸਜਿਦ ਵਿਚ ਬੰਬ ਵਿਸਫੋਟ (18 ਮਈ 2007) ਵਿੱਚ ਇਨ੍ਹਾਂ ਦੀ ਭੂਮੀਕਾ ਉਜਾਗਰ ਹੋਈ ਸੀ ਇਸ ਤਰ੍ਹਾਂ ਹਿੰਦੂਵਾਦੀ ਦਹਿਸ਼ਤ ਦੇ ਕੰਮ ਵਿਚ ਆਰਐਸਐਸ ਦੇ ਰਿਸ਼ਤਿਆਂ ਦੀਆਂ ਹੋਰ ਵੀ ਕੜੀਆਂ ਖੁੱਲ੍ਹ ਗਈਆਂ ਸੀਪੀਆਈ (ਐਮ) ਨੇ ਅਸਲ ਵਿੱਚ ਇਸ ਤੋਂ ਬਹੁਤ ਸਮਾਂ ਪਹਿਲਾਂ ਕੌਮੀ ਏਕਤਾ ਪ੍ਰੀਸ਼ਦ ਦੀ 13 ਅਕਤੂਬਰ 2008 ਦੀ ਬੈਠਕ ਵਿੱਚ ਹੀ ਇਸ ਖਤਰੇ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਸੀ ਪਿਛਲੇ ਕੁਝ ਸਾਲਾਂ ਵਿੱਚ ਪੁਲਿਸ ਦੀਆਂ ਤਫਤੀਸ਼ਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਬੰਬ ਵਿਸਫੋਟਾਂ ਵਿਚ ਬਜਰੰਗ ਦਲ ਜਾਂ ਆਰਐਸਐਸ ਦਾ ਹੱਥ ਹੋਣਾ ਦਰਜ ਕੀਤਾ ਗਿਆ ਹੈ-2003 ਵਿਚ ਮਹਾਰਾਸ਼ਟਰ ਦੇ ਪਰਭਣੀ, ਜਾਲਨਾ ਅਤੇ ਜਲਗਾਂਵ ਜ਼ਿਲ੍ਹੇ ਵਿੱਚ, 2005 ਵਿੱਚ ਉਤਰ ਪ੍ਰਦੇਸ਼ ਦੇ ਮਓ ਜ਼ਿਲ੍ਹੇ ਵਿਚ, 2006 ਵਿਚ ਨਾਂਦੇੜ ਵਿਚ, 2008 ਦੀ ਜਨਵਰੀ ਵਿੱਚ ਤਿਰੁਨੇਲਵੇਲੀ ਵਿੱਚ ਤੇਨਕਾਸ਼ੀ ਵਿੱਚ ਆਰਐਸਐਸ ਦੇ ਦਫਤਰਤੇ, ਅਗਸਤ 2008 ’ ਕਾਨਪੁਰ ਵਿੱਚ ਆਦਿ ਸਾਡੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੁੂੰ ਤਾਂ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ, ਜੇਕਰ ਇਹੋ ਜਿਹੇ ਸਾਰੇ ਮਾਮਲਿਆਂ ਦੀ ਤਫਤੀਸ਼ ਬਿਨਾਂ ਕਿਸੇ ਡਰ ਅਤੇ ਚੰਗੇ ਤਰੀਕੇ ਨਾਲ ਕੀਤੀ ਜਾਏ
ਇਸ ਸਭ ਦੇ ਬਾਅਦ ਹੋਰ ਅੱਗੇ ਚੱਲ ਕੇ ਹਾਸਲ ਹੋਈਆਂ ਜਾਣਕਾਰੀਆਂ ਦੇ ਆਧਾਰਤੇ ਗ੍ਰਹਿ ਮੰਤਰੀ ਨੇ 2010 ਵਿੱਚ ਆਪਣੇ ਵਿਭਾਗ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਇਸ ਦਾ ਐਲਾਨ ਕੀਤਾ ਸੀ ਕਿ ਕੌਮੀ ਜਾਂਚ ਏਜੰਸੀ (ਐਨ ਆਈ ) ਸਮਝੌਤਾ ਐਕਸਪ੍ਰੈਸਤੇ ਦਹਿਸ਼ਤਵਾਦੀ ਬੰਬ ਹਮਲੇ ਦੀ ਜਾਂਚ ਕਰੇਗੀ ਇਸ ਜਾਂਚ ਵਿੱਚ ਤਾਜ਼ਾਤਰੀਨ ਗ੍ਰਿਫਤਾਰੀ ਹੋਈ ਹੈ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਆਰਐਸਐਸ ਦੇ ਆਗੂਆਂ ਦਾ ਇਕ ਹੋਰ ਗਰੁੱਪ ਵਿਸਫੋਟਕ ਤਿਆਰ ਕਰਨ ਵਿਚ ਸ਼ਾਮਿਲ ਸੀ ਅਤੇ ਉਸ ਨੇ ਹੀ 2002 ਦੇ ਸ਼ੁਰੂ ਹੋਏ ਹਿੰਦੂਵਾਦੀ ਹਮਲਿਆਂ ਦੀ ਪੂਰੀ ਯੋਜਨਾ ਬਣਾਈ ਸੀ
ਇਸ ਤਰ੍ਹਾਂ ਨਾਲ ਹਿੰਦੂਵਾਦੀ ਦਹਿਸ਼ਤ ਦੇ ਉਭਾਰ ਦਾ ਕਾਰਨ ਇਹ ਦੱਸਦਾ ਹੈ ਕਿ ਉਸ ਸਮੇਂ ਕੇਂਦਰ ਵਿੱਚ ਵਾਜਪਈ ਦੀ ਅਗਵਾਈ ਵਾਲੀ ਸਰਕਾਰ ਦੇ ਹਿੰਦੂਤਵਤੇ ਤਿੱਖਾ ਰੁਖ ਨਾ ਅਪਣਾਉਣ ਨਾਲ ਆਰਐਸਐਸ ਦੇ ਇੱਕ ਹਿੱਸੇ ਵਿਚ ਮੋਹਭੰਗ ਫੈਲ ਗਿਆ ਸੀ ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਲਗਦਾ ਸੀ ਕਿ ਭਾਜਪਾ ਦੀ ਸਰਕਾਰ ਨੇ ਸੱਤਾ ਵਿੱਚ ਬਣੇ ਰਹਿਣ ਲਈ ਐਨਡੀਏ ਦੇ ਹੋਰ ਮਦਦਗਾਰਾਂ ਨੂੰ ਖੁਸ਼ ਕਰਨ ਲਈ ਅਯੋਧਿਆ ਵਿੱਚ ਰਾਮ ਮੰਦਿਰ ਬਣਾਉਣ ਵਰਗੇ ਮੁੱਦਿਆਂ ਨੂੰ ਪਾਸੇ ਰੱਖ ਦਿੱਤਾ ਹੈ ਅਤੇ ਉਸ ਨੇ ਗੁਜਰਾਤ ਦੇ 2002 ਦੇ ਕਤਲੇਆਮ ਨੂੰ ਦੇਸ਼ ਦੇ ਪੈਮਾਨੇਤੇ ਦੁਹਰਾਉਣ ਤੋਂ ਹੱਥ ਪਾਸੇ ਕਰ ਲਏ ਸਨ
ਜਿਵੇਂ ਕਿ ਆਰਐਸਐਸ ਦੀ ਆਦਤ ਹੋ ਗਈ ਹੈ ਕਿ ਉਹ ਇਹ ਬਹਾਨਾ ਬਣਾ ਕੇ ਇਸ ਸਿਲਸਿਲੇ ਵਿੱਚ ਸਾਰੀ ਜਿੰਮੇਵਾਰੀ ਤੋਂ ਖਹਿੜਾ ਛੁਡਾਉਣਾ ਚਾਹੁੰਣਗੇ ਕਿ ਕੁਝ ਭਟਕੇ ਹੋਏ ਤੱਤਾਂਨੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਹੋਣਗੀਆਂ ਇਹ ਤਾਂ ਹੋ ਸਕਦਾ ਹੈ, ਪਰ ਇਸ ਦੇ ਲਈ ਉਨ੍ਹਾਂ ਦੇ ਸੰਗਠਨ ਨੂੰ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ? ਜਦੋਂ ਕਿ ਉਸ ਦੇ ਇਸ ਤਰ੍ਹਾਂ ਆਪਣੇ ਲੋਕਾਂ ਦੇ ਕੰਮ ਦੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰਨ ਵਿਚ ਨਵਾਂ ਕੁਝ ਵੀ ਨਹੀਂ ਹੈ ਮਹਾਤਮਾ ਗਾਂਧੀ ਦੀ ਹੱਤਿਆ ਦੇ ਬਾਅਦ ਨੱਥੂਰਾਮ ਗੋਡਸੇ ਦੇ ਸਬੰਧ ਵਿਚ ਵੀ ਤਾਂ ਆਰਐਸਐਸ ਦੇ ਲੋਕਾਂ ਨੇ ਠੀਕ ਕਿਹਾ ਸੀ ਕਿ ਇਹ ਦੂਜੀ ਗੱਲ ਹੈ ਕਿ ਗੋਡਸੇ ਦੇ ਭਾਈ ਨੇ ਬਾਅਦ ਵਿੱਚ ਮੀਡੀਆ ਵਿਚ ਸਾਫ ਕਿਹਾ ਸੀ ਕਿ ਉਹ ਸਾਰੇ ਭਾਈ ਆਰਐਸਐਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਸਨ
ਅਸਲ ਵਿੱਚ ਆਰਐਸਐਸ ਦੇ ਇਤਿਹਾਸ ਅਤੇ ਉਸ ਦੇ ਕੰਮ ਕਰਨ ਬਾਰੇ ਦੇਖਿਆ ਜਾਵੇ ਤਾਂ ਮੂਲ ਸੰਗਠਨ ਅਤੇ ਹਾਸ਼ੀਏ ਦੇ ਤੱਤ ਵਰਗੇ ਬਰੀਕ ਵੰਡਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਹੈ ਹਿੰਦੂਆਂ ਨੁੂੰ ਸੈਨਿਕ ਸਿੱਖਿਆ ਦੇਣਾ ਅਤੇ ਹਿੰਸਾ ਨੂੰ ਰਾਜਨੀਤਕ ਹਥਿਆਰ ਵਾਂਗ ਇਸਤੇਮਾਲ ਕਰਨਾ ਆਰਐਸਐਸ ਦੀ ਕੋਸ਼ਿਸ਼ਾਂ ਦਾ ਲੰਮਾਂ ਇਤਿਹਾਸ ਹੈ ਸਾਵਰਕਰ ਨੇ ਹੀ ਭਾਰਤ ਦੇ ਦੋ ਵੱਖ-ਵੱਖ ਰਾਸ਼ਟਰ, ਇਸਲਾਮੀ ਅਤੇ ਹਿੰਦੂ, ਮੌਜੂਦਾ ਸਿਧਾਂਤ ਪੇਸ਼ ਕੀਤੇ ਸਨ ਇਹ ਨਾਅਰਾ ਵੀ ਦਿੱਤਾ ਸੀ ਕਿ ਤਮਾਮ ਰਾਜਨੀਤੀ ਦਾ ਹਿੰਦੂਕਰਨ ਕਰੋ ਅਤੇ ਹਿੰਦੂਤਵ ਦਾ ਸੈਨਿਕਕਰਨ ਕਰੋ ਇਸੇ ਵਿਚਾਰ ਨੂੰ ਮੁੱਖ ਰੱਖਦੇ ਹੋਏ ਡਾ. ਬੀ ਐਸ ਮੁੰਜੇ ਨੇ ਜੋ ਆਰ ਐਸ ਐਸ ਦੇ ਸੰਸਥਾਪਕ ਡਾ. ਹੇਡਗੇਵਾਰ ਦੇ ਸਰਪ੍ਰਸਤ ਸਨ, ਇਟਲੀ ਦੇ ਫਾਸਿਸਟ ਤਾਨਾਸ਼ਾਹ ਆਗੂ ਮੁਸੋਲਿਨੀ ਨਾਲ ਮੁਲਾਕਾਤ ਕਰਨ ਲਈ ਇਟਲੀ ਦਾ ਦੌਰਾ ਵੀ ਕੀਤਾ ਸੀ 19 ਮਾਰਚ 1931 ਨੂੰ ਇਹ ਮੁਲਾਕਾਤ ਹੋਈ ਵੀ ਸੀ ਮੁੰਜੇ ਨੇ 20 ਮਾਰਚ 1931 ੂਨੂੰ ਆਪਣੀ ਨਿੱਜੀ ਡਾਇਰੀ ਵਿਚ ਜੋ ਦਰਜ ਕੀਤਾ ਸੀ, ਉਸ ਤੋਂ ਇਟਲੀ ਦੀ ਫਾਸ਼ੀਵਾਦੀ ਜਿਸ ਤਰ੍ਹਾਂ ਦੇ ਨੌਜਵਾਨਾਂ ਨੂੰ (ਫਾਸ਼ੀ ਤੁੂਫਾਨੀ ਦਸਤਿਆਂ) ਸਿੱਖਿਆ ਦਿੱਤੀ ਜਾ ਰਹੀ ਸੀ ਉਸ ਦੇ ਲਈ ਉਨ੍ਹਾਂ ਦਾ ਗਹਿਰਾ ਲਗਾਅ ਅਤੇ ਪਿਆਰ ਝਲਕਦਾ ਹੈ ਇਸ ਯਾਤਰਾ ਦੇ ਬਾਅਦ ਭਾਰਤ ਵਾਪਸ ਪਰਤਣ ਤੋਂ ਬਾਅਦ ਮੁੰਜੇ ਨੇ 1935 ਵਿੱਚ ਨਾਸਿਕ ਵਿੱਚ ਸੈਂਟਰਲ ਹਿੰਦੂ ਮਿਲਟਰੀ ਸੋਸਾਇਟੀ ਦੀ ਨੀਂਹ ਰੱਖੀ ਸੀ ਇਸ ਦੇ ਨਾਲ 1937 ਵਿਚ ਭੌਂਸਲਾ ਮਿਲਟਰੀ ਸਕੂਲ ਦੀ ਸਥਾਪਨਾ ਕੀਤੀ ਸੀ, ਜਿਸਤੇ ਹੁਣ ਹਿੰਦੂਤਵਵਾਦੀ ਦਹਿਸ਼ਤ ਗੁੱਟਾਂ ਨੂੰ ਸੈਨਿਕ ਸਿੱਖਿਆ ਦੇਣ ਦੇ ਦੋਸ਼ ਲੱਗੇ ਹਨ ਆਪਣੇ ਗੁਰੂ ਦੇ ਦਿਖਾਏ ਰਾਹਤੇ ਚਲਦੇ ਹੋਏ ਗੋਲਵਾਲਕਰ ਨੇ 1939 ਵਿੱਚ ਜਰਮਨੀ ਦੇ ਹਿਟਲਰ ਦੇ ਨਾਜੀ ਰਾਜ ਵਿੱਚ ਯਹੂਦੀਆਂ ਦਾ ਸਫਾਇਆ ਕੀਤੇ ਜਾਣ ਦੀ ਤਾਰੀਫ਼ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਇਹ ਹਿੰਦੁਸਤਾਨ ਦੇ ਲੋਕਾਂ ਲਈ ਚੰਗਾ ਸਬਕ ਹੈ ਅੱਗੇ ਚੱਲ ਕੇ ਬਾਬਰੀ ਮਸਜਿਦ ਦੇ ਮਾਮਲੇ ਤੋਂ ਬਾਅਦ ਆਰ ਐਸ ਐਸ ਅਤੇ ਬਜਰੰਗ ਦਲ ਆਦਿ ਨੇ ਇਸਤੇ ਮਾਣ ਜਤਾਇਆ ਸੀ ਕਿ ਉਨ੍ਹਾਂ ਨੇ ਹੀ ਫ਼ˆਕਾਰ ਸੇਵਕਾਂਨੂੰ ਇਸ ਕੰਮ ਲਈ ਸਿੱਖਿਆ ਦਿੱਤੀ ਸੀ
ਫ਼ˆਹਿੰਦੂ ਦਹਿਸ਼ਤਵਾਦਦਾ ਜ਼ਿਕਰ ਕੀਤੇ ਜਾਣਤੇ ਆਰ ਐਸ ਐਸ ਵੱਲੋਂ ਅਕਸਰ ਇਹ ਦਲੀਲ ਪੇਸ਼ ਕੀਤੀ ਜਾਂਦੀ ਹੈ ਕਿ ਫ਼ˆਫ਼ˆਪੂਰੇ ਦੇ ਪੂਰੇ ਸਮੁਦਾਏ ਨਾਲ ਦਹਿਸ਼ਤਵਾਦ ਦੀ ਗੱਲ ਕਿਵੇਂ ਜੋੜੀ ਜਾ ਸਕਦੀ ਹੈ?” ਆਰ ਐਸ ਐਸ ਦੇ ਪਿਛਲੇ ਸੰਘ ਚਾਲਕ ਨੇ ਤਾਂ ਇਸ ਦੇ ਨਾਲ ਇਹ ਕਦਮ ਅੱਗੇ ਵਧਾ ਕੇ ਇਹ ਦਾਅਵਾ ਕੀਤਾ ਸੀ ਕਿ ਫ਼ˆਇਸ ਤਰ੍ਹਾਂ ਦੀਆਂ ਗੱਲਾਂ ਘੜਨਾਂ ਹੀ ਸੰਘ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇਹ ਇਕ ਸਿਆਸੀ ਸਾਜ਼ਿਸ਼ ਹੈ, ਜਿਸ ਨਾਲ ਕਿ ਹਿੰਦੂਤਵ ਦੀਆਂ ਤਾਕਤਾਂ ਨੂੰ ਹਰਾਇਆ ਜਾ ਸਕੇ ਸੰਘ ਬੜੀ ਚਲਾਕੀ ਨਾਲ ਹਿੰਦੂਤਵ ਅਤੇ ਹਿੰਦੂ ਨੂੰ ਸਮਾਨ ਬਣਾ ਕੇ ਚਲਾਉਣ ਦੀ ਕੋਸ਼ਿਸ਼ਾਂ ਕਰਦੇ ਹਨ ਪਰ, ਸੱਚਾਈ ਇਹ ਹੈ ਕਿ ਇੱਥੇ ਅਸੀਂ ਹਿੰਦੂ ਦਹਿਸ਼ਤ ਦੀ ਨਹੀਂ, ਹਿੰਦੂਤਵਵਾਦੀ ਦਹਿਸ਼ਤ ਦੀ ਚਰਚਾ ਕਰ ਰਹੇ ਹਾਂ ਦੱਸਣ ਦੀ ਲੋੜ ਨਹੀਂ ਹੈ ਕਿ ਕਿਸੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੀਆਂ ਦਹਿਸ਼ਤਵਾਦੀ ਹਰਕਤਾਂ ਲਈ ਕਿਸੇ ਸਮੁਦਾਏ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ, ਪਰ ਇਹ ਗੱਲ ਤਾਂ ਦੂਜੇ ਸਾਰੇ ਧਰਮਾਂਤੇ ਵੀ ਲਾਗੂ ਹੋਣੀ ਚਾਹੀਦੀ ਹੈ ਜ਼ਾਹਿਰ ਹੈ ਕਿ ਆਰ ਐਸ ਐਸ ਨੂੰ ਇਹ ਮਨਜ਼ੂਰ ਨਹੀਂ ਹੈ ਇਸ ਦੇ ਲਈ ਹੀ ਆਏ ਦਿਨ ਆਰ ਐਸ ਐਸ ਇਕ ਤਰ੍ਹਾਂ ਦੇ ਪ੍ਰਸਤਾਵ ਪਾਸ ਕਰਦਾ ਹੈ ਕਿ ਫ਼ˆਇਸਲਾਮੀ ਦਹਿਸ਼ਤ ਨੂੰ ਸਖ਼ਤੀ ਨਾਲ ਦਬਾਇਆ ਜਾਏਇਹ ਸਿਰਫ ਉਨ੍ਹਾਂ ਦੇ ਦੋਹਰੇ ਮਾਪਦੰਡਾਂਤੇ ਚੱਲਣ ਦਾ ਮਾਮਲਾ ਨਹੀਂ ਹੈ ਇਹ ਆਰ ਐਸ ਐਸ ਦੀ ਵਿਚਾਰਧਾਰਾ ਦੀ ਜੜ੍ਹਾਂ ਨੂੰ ਵੀ ਦਿਖਾਉਂਦਾ ਹੈ ਇਸ ਦੇ ਪਿੱਛੇ ਆਧੁਨਿਕ, ਧਰਮ ਨਿਰਪੱਖਤਾ, ਲੋਕਤੰਤਰਿਕ ਭਾਰਤ ਨੂੰ ਆਰ ਐਸ ਐਸ ਦੀ ਕਲਪਨਾ ਦੇ ਹਿੰਦੂ ਰਾਸ਼ਟਰਵਿੱਚ ਜੋ ਧਰਮਤੇ ਆਧਾਰਿਤ ਹੋਵੇਗੀ, ਤਬਦੀਲ ਕਰਨ ਦਾ ਸੁਪਨਾ ਹੈ ਇਸ ਬਾਰੇ ਅਸੀਂ ਵਾਰ-ਵਾਰ ਕਹਿੰਦੇ ਆਏ ਹਾਂ ਕਿ ਦਹਿਸ਼ਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਹੈ ਇਹ ਸਿੱਧੇ-ਸਿੱਧੇ ਰਾਸ਼ਟਰ ਵਿਰੋਧੀ ਹੈ ਅਤੇ ਇਸ ਲਈ ਦੇਸ਼ ਤੇ ਸਿਆਸਤ ਨੂੰ ਦਹਿਸ਼ਤਵਾਦ ਨੂੰ ਖਤਮ ਕਰਨ ਦੇ ਲਈ ਸਹੀ ਰੁਖ ਅਪਣਾਉਣਾ ਚਾਹੀਦਾ ਹੈ ਇਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਦਹਿਸ਼ਤਵਾਦ ਇਕ-ਦੂਜੇ ਦੇ ਪਾਲਣ-ਪੋਸ਼ਣ ਦਾ ਕੰਮ ਨਾ ਕਰ ਸਕਣ ਅਤੇ ਦੇਸ਼ ਦੀ ਏਕਤਾ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ ਆਧੁਨਿਕ ਭਾਰਤ ਦੇ ਧਰਮ ਨਿਰਪੱਖ, ਲੋਕਤੰਤਰਿਕ ਵਿਵਸਥਾ ਦੀ ਹਿਫਾਜ਼ਤ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਆਰ ਐਸ ਐਸ ਦੇ ਸਿਆਸੀ ਨਿਸ਼ਾਨੇ ਨੂੰ ਹਾਸਲ ਕਰਨ ਦੀ ਇਸ ਜ਼ਹਿਰਿਲੀ ਦਹਿਸ਼ਤਵਾਦੀ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਨਾਲ ਹਰਾਇਆ ਜਾਵੇ

ਡੇਟ ਆੱਵ ਬਰਥ ਦੇ ਵਿਵਾਦ ਪਿਛਲੀ ਹਕੀਕਤ -ਡਾ. ਅਮਰਜੀਤ ਸਿੰਘ ਵਾਸ਼ਿੰਗਨ

ਜਨਰਲ ਵੀ. ਕੇ. ਸਿੰਘ 
ਇਸ ਵੇਲੇ ਭਾਰਤੀ ਫੌਜ ਦੀ ਗਿਣਤੀ 13 ਲੱਖ ਤੋਂ 15 ਲੱਖ ਦੇ ਵਿੱਚ-ਵਿੱਚ ਹੈ ਅਤੇ ਇਸ ਦਾ ਸਾਲਾਨਾ ਬਜਟ 40 ਬਿਲੀਅਨ ਡਾਲਰ ਤੋਂ ਜ਼ਿਆਦਾ ਹੈ। ਸਮੇਂ ਸਮੇਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਭਾਰਤੀ ਫੌਜ ਬੜੀ ‘ਡਸਿਪਲਨ’ ਵਾਲੀ ਲੜਾਕੂ ਫੌਜ ਹੈ ਅਤੇ ਇਸ ਵਿੱਚ ਬੜਾ ‘ਪ੍ਰੋਫੈਸ਼ਨਲਿਜ਼ਮ’ ਹੈ। ਭਾਰਤੀ ਫੌਜ ਨੂੰ ਭ੍ਰਿਸ਼ਟਾਚਾਰ ਤੇ ਭਾਈ-ਭਤੀਜਵਾਦ ਤੋਂ ‘ਮੁਕਤ’ ਦੱਸਣ ਦੇ ਨਾਲ-ਨਾਲ ਇਸ ਦੇ ਧਰਮ ਨਿਰਪੱਖ ਹੋਣ ਦੇ ਵੀ ਬੜੇ ਦਾਅਵੇ ਕੀਤੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਜਦੋਂ ਕਿ ਕਾਰਗਿਲ ਜੰਗ ਦੀ 12ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ (ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਫੌਜੀ ਮਾਰੇ ਗਏ ਸਨ), ਭਾਰਤੀ ਫੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਦੇ ਕਾਰਜਕਾਲ ਨੂੰ ਲੈ ਕੇ ਚਾਰ-ਚੁਫੇਰੇ ਇੱਕ ਵੱਡੀ ਬਹਿਸ ਛਿੜੀ ਹੋਈ ਹੈ। ਭਾਰਤੀ ਫੌਜ ਦੇ ਮੁਖੀ ਵਲੋਂ ਆਪਣੀ ਜਨਮ ਤਾਰੀਖ ਨੂੰ ਮੈਟਰਿਕ ਦੇ ਸਰਟੀਫੀਕੇਟ ਤੇ ਆਧਾਰਿਤ 10 ਮਈ, 1951 ਦੱਸਿਆ ਜਾ ਰਿਹਾ ਹੈ ਜਦੋਂ ਕਿ ਫੌਜ ਵਿੱਚ ਭਰਤੀ ਹੋਣ ਵੇਲੇ ਭਰੇ ਗਏ ਫਾਰਮ ਵਿੱਚ ਉਸਨੇ ਆਪਣੀ ਜਨਮ ਤਰੀਕ 10 ਮਈ, 1950 ਭਰੀ ਹੋਈ ਹੈ। ਫੌਜੀ ਰਿਕਾਰਡ ਵਿਚਲੀ ਜਨਮ ਤਰੀਕ ਦੇ ਆਧਾਰ ’ਤੇ ਉਸਨੇ ਮਈ 2012 ਵਿੱਚ ਰਿਟਾਇਰ ਹੋਣਾ ਹੈ ਪਰ ਅਚਾਨਕ ਉਸਨੇ ਇਹ ਵਾਵੇਲਾ ਖੜ੍ਹਾ ਕਰ ਦਿੱਤਾ ਕਿ ਮੈਨੂੰ ਮਈ 2013 ਵਿੱਚ ਰਿਟਾਇਰ ਕੀਤਾ ਜਾਏ ਕਿਉਂਕਿ ਮੇਰੀ ਅਸਲੀ ਜਨਮ ਤਰੀਕ 10 ਮਈ, 1951 ਹੈ। ਇਸ ਸਬੰਧੀ ਭਾਰਤੀ ਰੱਖਿਆ ਮੰਤਰਾਲੇ ਨੇ 21 ਜੁਲਾਈ, 2011 ਨੂੰ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਫੌਜੀ ਮੁਖੀ ਨੂੰ ਮਈ, 2012 ਵਿੱਚ ਰਿਟਾਇਰ ਕਰ ਦਿੱਤਾ ਜਾਵੇਗਾ। ਰੱਖਿਆ ਮੰਤਰਾਲੇ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਕਾਨੂੰਨ ਮੰਤਰਾਲੇ ਅਤੇ ਅਟਾਰਨੀ ਜਨਰਲ ਦੀ ਸਲਾਹ ਵੀ ਲਈ ਹੈ। ਇੱਕ ਤਰੀਕੇ ਨਾਲ ਇਹ ਵਿਵਾਦ ਇੱਥੇ ਹੀ ਖਤਮ ਹੋ ਜਾਣਾ ਚਾਹੀਦਾ ਸੀ।

ਪਰ ਮੀਡੀਆ ਰਿਪੋਰਟਾਂ ਅਨੁਸਾਰ, ‘ਹਰਿਆਣਵੀ ਜਾਟ’ ਮੂਲ ਦਾ ਜਨਰਲ ਵੀ. ਕੇ. ਸਿੰਘ ਰੱਖਿਆ ਮੰਤਰਾਲੇ ਦੇ ਇਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹੈ ਅਤੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਲਈ ਗੰਭੀਰ ਵਿਚਾਰ ਕਰ ਰਿਹਾ ਹੈ। ਇੰਟਰਨੈੱਟ ਵਿਚਲੇ ‘ਵਿਕੀਪੀਡੀਏ’ ਵਿੱਚ ਵੀ ਜਨਰਲ ਵੀ. ਕੇ. ਸਿੰਘ ਨੇ ਹੁਣ ਆਪਣੀ ਜਨਮ ਤਰੀਕ ਤਬਦੀਲ ਕਰਕੇ, 10 ਮਈ, 1951 ਕਰ ਦਿੱਤੀ ਹੈ। ਹੋਰ ਤਾਂ ਹੋਰ, ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਪੀ. ਵੀ. ਨਾਇਕ (ਜੋ ਜਨਰਲ ਵੀ. ਕੇ. ਸਿੰਘ ਦਾ ਨਿੱਜੀ ਦੋਸਤ ਹੈ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਇੱਕੋ ਟਰੇਨਿੰਗ ਗਰੁੱਪ -ਹੰਟਰ ਸਕਵਾਡਰਨ ’ਚੋਂ ਹੈ) ਨੂੰ ਜਦੋਂ ਇਸ ਵਿਵਾਦ ਸਬੰਧੀ ਪੁੱਛਿਆ ਗਿਆ ਤਾਂ ਉਸਨੇ ਬੜੀ ਗੈਰ ਜਿੰਮੇਦਾਰੀ ਨਾਲ ਕਿਹਾ - ‘‘ਮੈਂ ਆਪਣੇ ਦੋਸਤ, ਜਨਰਲ ਵੀ. ਕੇ. ਸਿੰਘ ਨੂੰ ਇਹ ਹੀ ਸਲਾਹ ਦਿੱਤੀ ਹੈ ਕਿ ਓਹੀ ਕੁਝ ਕਰ, ਜੋ ਤੈਨੂੰ ਠੀਕ ਲਗਦਾ ਹੈ।’

ਦਿਲਚਸਪ ਗੱਲ ਇਹ ਹੈ ਕਿ ਜਿਸ ਪ੍ਰੈਸ ਕਾਨਫਰੰਸ ਵਿੱਚ ਏਅਰ ਚੀਫ ਮਾਰਸ਼ਲ ਨਾਇਕ ਨੇ ਇਹ ਟਿੱਪਣੀ ਕੀਤੀ ਹੈ, ਉਸੇ ਪ੍ਰੈਸ ਕਾਨਫਰੰਸ ਵਿੱਚ ਉਸਨੇ ਬੜੇ ਧੜੱਲੇ ਨਾਲ ਕਿਹਾ, ‘ਜੇ ਪਾਕਿਸਤਾਨ ਆਪਣੀ ਨੀਊਕਲੀਅਰ ਮਿਜ਼ਾਇਲ ਦਾ ਇਸਤੇਮਾਲ ਕਰਦਾ ਹੈ ਤਾਂ ਉਸਨੂੰ ਅਸੀਂ ਤਬਾਹੋ-ਬਰਬਾਦ ਕਰਕੇ ਰੱਖ ਦਿਆਂਗੇ। ਸਾਡਾ ਜਵਾਬ ਭਾਰੀ ਹਿੰਸਕ ਅਤੇ ਸਖਤ ਹੋਵੇਗਾ। ਪਾਕਿਸਤਾਨੀ ਮਿਜ਼ਾਇਲ ‘ਨਾਸਰ’ ਨਾਲ ਕੋਈ ‘ਗੇਮ-ਚੇਂਜ’ ਨਹੀਂ ਹੋਈ।’ ਏਅਰ ਚੀਫ ਮਾਰਸ਼ਲ, ਪਾਕਿਸਤਾਨ ਵਲੋਂ ਹੁਣੇ ਜਿਹੇ ਟੈਸਟ ਕੀਤੀ ਗਈ ‘ਨਾਸਿਰ ਮਿਜ਼ਾਇਲ’ (ਜਿਸਦੀ ਰੇਂਜ 60 ਕਿਲੋਮੀਟਰ ਤੱਕ ਹੈ) ਸਬੰਧੀ ਟਿੱਪਣੀ ਕਰ ਰਿਹਾ ਸੀ। ਯਾਦ ਰਹੇ ਪਾਕਿਸਤਾਨ ਨੇ ਨਾਸਿਰ ਮਿਜ਼ਾਇਲ ਤੋਂ ਇਲਾਵਾ ਹਵਾ ਤੋਂ ਹਵਾ ਵਿੱਚ ਅਤੇ ਸਤਾਹ ਤੋਂ ਸਤਾਹ ਤੱਕ ਮਾਰ ਕਰਨ ਵਾਲੀਆਂ 24 ਮਿਜ਼ਾਇਲਾਂ ਆਪਣੇ ਜੰਗੀ-ਜ਼ਖੀਰੇ ਵਿੱਚ ਦਾਖਲ ਕੀਤੀਆਂ ਹਨ। ਇਨ੍ਹਾਂ ਮਿਜ਼ਾਇਲਾਂ ’ਤੇ ਨੀਊਕਲੀਅਰ ਹੈੱਡ’ ਫਿੱਟ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਰੇਂਜ 700 ਕਿਲੋਮੀਟਰ ਤੋਂ 1000 ਕਿਲੋਮੀਟਰ ਤੱਕ ਹੈ।

ਜਨਰਲ ਬਿਕਰਮ ਸਿੰਘ
ਪਾਠਕ, ਏਅਰ ਚੀਫ ਮਾਰਸ਼ਲ ਨਾਇਕ ਅਤੇ ਭਾਰਤੀ ਫੌਜੀ ਮੁਖੀ ਜਨਰਲ ਵੀ. ਕੇ. ਸਿੰਘ ਆਦਿ ਉਸ ‘ਅਖੰਡ ਭਾਰਤੀ ਹਿੰਦੂਤਵੀ ਕੋਰ ਗਰੁੱਪ’ ਦੀ ਰਹਿਨੁਮਾਈ ਕਰਦੇ ਹਨ, ਜਿਹੜਾ ਕਿ ਪਾਕਿਸਤਾਨ ਨਾਲ ‘ਜੰਗ ਛੇੜਨ’ ਲਈ ਬੜਾ ਬੇਚੈਨ ਹੈ ਤਾਂ ਕਿ ਇਸ ਬਹਾਨੇ ਪਾਕਿਸਤਾਨ ਤੇ ਸਿੱਖ ਹੋਮਲੈਂਡ (ਪੰਜਾਬ) ਦੋਹਾਂ ਦਾ ਹੀ ਮੁਕੰਮਲ ਸਫਾਇਆ ਕਰ ਦਿੱਤਾ ਜਾਵੇ। ਭਾਰਤੀ ਹਵਾਈ ਫੌਜ ਦੇ ਮੁਖੀ ਵਲੋਂ ਪਾਕਿਸਤਾਨ ਸਬੰਧੀ ਸਿਆਸੀ ਟਿੱਪਣੀ ਕਰਨੀ ਅਤੇ ਭਾਰਤੀ ਰੱਖਿਆ ਮੰਤਰਾਲੇ ਦੇ ਫੈਸਲੇ ਦੇ ਉਲਟ ਜਾ ਕੇ, ਜਨਰਲ ਵੀ. ਕੇ. ਸਿੰਘ ਨੂੰ ‘ਮਰਜ਼ੀ ਕਰਨ’ ਦੀ ਸਲਾਹ ਦੇਣੀ, ਕਿਹੜੇ ਫੌਜੀ ਡਸਿਪਲਨ ’ਚੋਂ ਨਿਕਲ ਰਿਹਾ ਹੈ? ਇਹ ਦੋਨੋਂ ਹੀ ਹਿੰਦੂਤਵੀ ਮਾਨਸਿਕਤਾ ਵਾਲੇ ਮੁਖੀ, ਇੱਕ ਪਾਸੇ ਪਾਕਿਸਤਾਨ ਨਾਲ ਟਕਰਾਅ ਨੂੰ ‘ਹਵਾ’ ਦੇ ਰਹੇ ਹਨ ਪਰ ਦੂਸਰੇ ਪਾਸੇ ਪੂਰਬੀ ਕਮਾਂਡ ਦੇ ਸੀਨੀਅਰ ਸਿੱਖ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੇ ਫੌਜੀ ਮੁਖੀ ਬਣਨ ਦੇ ਰਾਹ ਵਿੱਚ ਅੜਚਣਾਂ ਖੜ੍ਹੀਆਂ ਕਰ ਰਹੇ ਹਨ। ਪਿਛਲੇ ਮਹੀਨਿਆਂ ਵਿੱਚ ਜਨਰਲ ਵੀ. ਕੇ. ਸਿੰਘ ਨੇ ਪੰਜਾਬ ਵਿੱਚ ਉਪਰੋਥਲੀ ਦੋ ਤਿੰਨ ਭੜਕਾਊ ਜੰਗੀ ਮਸ਼ਕਾਂ ਕੀਤੀਆਂ ਸਨ, ਜਿਸਦਾ ਅਸੀਂ ਨੋਟਿਸ ਲਿਆ ਸੀ। ਇਸੇ ਦੀ ਅਹਿਮੀਅਤ ਨੂੰ ਵੇਖਦਿਆਂ ਅਸੀਂ ਇਸ ਨੂੰ ਦੋਹਰਾ ਰਹੇ ਹਾਂ –‘‘ਉਪਰੋਕਤ ਜੰਗੀ ਮਸ਼ਕਾਂ ਜਿਸ ਫੌਜੀ ਜਰਨੈਲ (ਜਨਰਲ ਵਿਜੇ ਕੁਮਾਰ ਸਿੰਘ) ਦੀ ਰਹਿਨੁਮਾਈ ਹੇਠ ਹੋ ਰਹੀਆਂ ਹਨ, ਉਸ ਦੀ ਆਪਣੀ ਇਮਾਨਦਾਰੀ ਦਾ ਹਾਲ ਇਹ ਹੈ ਕਿ ਆਪਣੀ ਨੌਕਰੀ ਦਾ ਕਾਰਜਕਾਲ ਵਧਾਉਣ ਲਈ ਉਸ ਨੇ ਆਪਣੀ ਜਨਮ ਤਾਰੀਖ ਬਦਲਣ ਦਾ ਫਰਾਡ (ਧੋਖਾ) ਕੀਤਾ ਹੈ। ਜਦੋਂ ਵਿਜੇ ਕੁਮਾਰ ਫੌਜ ਵਿੱਚ ਭਰਤੀ ਹੋਇਆ ਤਾਂ ਸਰਕਾਰੀ ਭਰਤੀ ਫਾਰਮ ਵਿੱਚ ਉਸ ਨੇ ਆਪਣੀ ਜਨਮ ਤਾਰੀਖ 10 ਮਈ, 1950 ਭਰੀ ਸੀ। ਹੁਣ ਕਿਸੇ ਮੈਟਰਿਕ ਦੇ ਸਰਟੀਫਿਕੇਟ (ਜਾਅਲੀ?) ਦੇ ਅਧਾਰ ’ਤੇ ਉਹ ਇਹ ਕਹਿ ਰਿਹਾ ਹੈ ਕਿ ਉਸ ਦੀ ਅਸਲੀ ਜਨਮ ਤਾਰੀਕ 10 ਮਈ, 1951 ਹੈ ਨਾ ਕਿ 10 ਮਈ, 1950।
ਲੈਫਟੀਨੈਂਟ ਜਨਰਲ
ਹਰਬਖਸ਼ ਸਿੰਘ
ਸਰਕਾਰ ਨੂੰ ਭਾਰਤੀ ਸੁਪਰੀਮ ਕੋਰਟ ਦੇ ਦੋ ਸਾਬਕਾ ਚੀਫ ਜਸਟਿਸਾਂ (ਜਸਟਿਸ ਵਰਮਾ ਅਤੇ ਜਸਟਿਸ ਪਟਨਾਇਕ) ਨੇ ਵੀ ਇਹ ਮਸ਼ਵਰਾ ਦਿੱਤਾ ਹੈ ਕਿ ਉਹ ਜਨਰਲ ਵਿਜੈ ਕੁਮਾਰ ਦੀ ‘ਜਾਅਲੀ ਜਨਮ ਤਾਰੀਕ’ ਨੂੰ ਮਾਨਤਾ ਦੇ ਦੇਣ। ਕੀ ਕਮਾਲ ਦਾ ਮਸ਼ਵਰਾ ਹੈ? ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਜਨਰਲ ਵਿਜੈ ਕੁਮਾਰ ਤੋਂ ਬਾਅਦ, ਸਭ ਤੋਂ ਸੀਨੀਅਰ ਲੈਫਟੀਨੈਂਟ ਜਨਰਲ ਇੱਕ ਸਿੱਖ ਹੈ, ਜਿਸ ਨੇ ਫੌਜੀ ਮੁਖੀ ਬਣਨਾ ਹੈ। ਪਰ ਜੇ ਜਨਰਲ ਵਿਜੈ ਕੁਮਾਰ ਦੀ ਜਾਅਲੀ ਜਨਮ ਤਾਰੀਕ ਨੂੰ ਮਾਨਤਾ ਦੇ ਦਿੱਤੀ ਜਾਂਦੀ ਹੈ ਤਾਂ ਇਸ ਵਧੇ ਹੋਏ ਇੱਕ ਸਾਲ ਵਿੱਚ, ਸਿੱਖ ਲੈਫਟੀਨੈਂਟ ਜਨਰਲ ਦੀ ਰਿਟਾਇਰਮੈਂਟ ਹੋ ਜਾਣੀ ਹੈ ਅਤੇ ਕਿਸੇ ਜੰਗਬਾਜ਼ ਹਿੰਦੂ ਜਨਰੈਲ ਨੂੰ, ਫੌਜੀ ਮੁਖੀ ਦਾ ਅਹੁਦਾ ਸੌਂਪ ਦਿੱਤਾ ਜਾਵੇਗਾ। ਜਨਰਲ ਵਿਜੈ ਕੁਮਾਰ ਦੇ ਹੁਕਮਾਂ ’ਤੇ ਵੱਧ ਚੜ੍ਹ ਕੇ ਕੀਤੀਆਂ ਜਾ ਰਹੀਆਂ (ਪਾਕਿਸਤਾਨ ਦੇ ਖਿਲਾਫ) ਜੰਗੀ ਮਸ਼ਕਾਂ ਭਾਰਤੀ ਹਾਕਮਾਂ ਨੂੰ ਇਹ ਦੱਸਣ ਲਈ ਵੀ ਹੋ ਸਕਦੀਆਂ ਹਨ ਕਿ ਉਹ ਪੱਕਾ ਅਖੰਡ ਭਾਰਤ ਦਾ ਮੁੱਦਈ, ‘ਲੜਾਕਾ ਜਰਨੈਲ’ ਹੈ ਅਤੇ ਉਸ ਨੂੰ ਆਪਣੇ ‘ਜੌਹਰ’ ਦਿਖਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਪਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਾਰ-ਵਾਰ ਕੀਤੀਆਂ ਜਾ ਰਹੀਆਂ ਭੜਕਾਊ ਜੰਗੀ ਮਸ਼ਕਾਂ ਨੂੰ, ਪੰਜਾਬ ਵਿਚਲੀ ਅਤੇ ਅੰਤਰਰਾਸ਼ਟਰੀ ਸਿੱਖ ਲੀਡਰਸ਼ਿਪ ਨੇ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਹਾਲਾਂਕਿ ਹਕੀਕਤ ਇਹ ਹੈ ਕਿ 1965, 1971 ਦੀਆਂ ਜੰਗਾਂ ਅਤੇ 1984 ਦੇ ਘੱਲੂਘਾਰੇ ਦੌਰਾਨ, ਪਾਕਿਸਤਾਨ ਨਾਲ ਜੰਗ ਦੇ ਬਹਾਨੇ, ਪੰਜਾਬ ਨੂੰ ਮੁਕੰਮਲ ਤੌਰ ’ਤੇ ਤਬਾਹ ਕਰਨ ਦੀ, ਭਾਰਤੀ ਹਾਕਮਾਂ ਦੀ ਬਦਨੀਤੀ ਸੀ, ਜਿਸ ਸਬੰਧੀ ਕਈ ਸਬੂਤ ਸਾਹਮਣੇ ਆ ਚੁੱਕੇ ਹਨ। ਭਾਰਤੀ ਫੌਜ ਦੇ ਕੱਦਾਵਰ ਅਤੇ ਨਾਮਵਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ (ਜਿਹੜੇ 1965 ਦੀ ਜੰਗ ਵੇਲੇ ਪੱਛਮੀ ਕਮਾਂਡ ਦੇ ਮੁਖੀ ਸਨ) ਨੇ ਰਿਟਾਇਰਮੈਂਟ ਤੋਂ ਬਾਅਦ ਲਿਖੀ ਆਪਣੀ ਪੁਸਤਕ ਵਿੱਚ ਇੰਕਸ਼ਾਫ ਕੀਤਾ ਸੀ ਕਿ ਕਿਵੇਂ 1965 ਦੀ ਜੰਗ ਵੇਲੇ, ਉਸ ਵੇਲੇ ਦੇ ਫੌਜੀ ਮੁਖੀ ਨੇ ਉਸ ਨੂੰ ‘ਹੁਕਮ’ ਦਿੱਤਾ ਸੀ ਕਿ ਉਹ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚੋਂ ਫੌਜ ਨੂੰ ਕੱਢ ਲਵੇ ਅਤੇ ਦਰਿਆ ਬਿਆਸ ਦੇ ਉਰਾਂਹ ਆ ਕੇ ‘ਪੁਜ਼ੀਸ਼ਨ’ ਲਵੇ। ਪਰ ਜਨਰਲ ਹਰਬਖਸ਼ ਸਿੰਘ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਿਆਂ, ਸਿੱਖ ਫੌਜਾਂ ਰਾਹੀਂ, ਪਾਕਿਸਤਾਨੀ ਟੈਂਕਾਂ ਦੀ ਪੇਸ਼ਕਦਮੀਂ ਨੂੰ ਰੋਕਿਆ ਸੀ ਅਤੇ ‘ਖੇਮਕਰਨ ਸੈਕਟਰ’ ਨੂੰ ਪੈਟਨ-ਟੈਂਕਾਂ ਦੀ ਕਬਰਗਾਹ ਬਣਾ ਦਿੱਤਾ ਸੀ। ਇਸ ਤਰ੍ਹਾਂ ਬਹਾਦਰ ਸਿੱਖ ਜਰਨੈਲ ਨੇ ਸ੍ਰੀ ਹਰਿਮੰਦਰ ਸਾਹਿਬ ਸਮੇਤ, ਮਾਝੇ ਦੇ ਸਮੁੱਚੇ ਇਲਾਕੇ ਨੂੰ ਪਾਕਿਸਤਾਨੀ ਫੌਜ ਦੇ ਕਬਜ਼ੇ ਵਿੱਚ ਜਾਣ ਤੋਂ ਬਚਾਇਆ ਸੀ। ਲੈਫ. ਜਨਰਲ ਹਰਬਖਸ਼ ਸਿੰਘ ਨੂੰ ਇਸ ਹੁਕਮ ਅਦੂਲੀ ਦੀ ਸਜ਼ਾ ਇਹ ਦਿੱਤੀ ਗਈ ਸੀ ਕਿ ਸੀਨੀਅਰ ਅਤੇ ਕਾਬਲ-ਜਰਨੈਲ ਹੋਣ ਦੇ ਬਾਵਜੂਦ, ਉਸ ਨੂੰ ਫੌਜੀ ਮੁਖੀ ਨਹੀਂ ਸੀ ਬਣਾਇਆ ਗਿਆ।’’

ਘੱਲੂਘਾਰਾ ਜੂਨ-84 ਤੋਂ ਇੱਕਦਮ ਬਾਅਦ, ਇਹ ਖਬਰਾਂ ਜ਼ੋਰਾਂ ’ਤੇ ਸਨ ਕਿ ਇੰਦਰਾ ਗਾਂਧੀ ਪਾਕਿਸਤਾਨ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਹਮਲੇ ਦੇ ਬਹਾਨੇ ਵਜੋਂ, ਪਾਕਿਸਤਾਨ ਨੂੰ ਸਿੱਖ ਖਾੜਕੂਆਂ ਨੂੰ ‘ਪਨਾਹ ਦੇਣ’ ਅਤੇ ‘ਟਰੇਨਿੰਗ ਦੇਣ’ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਇਸ ਜੰਗ ਦੀ ਆੜ ਵਿੱਚ, ਭਾਰਤੀ ਹਵਾਈ ਫੌਜ ਵਲੋਂ, ਥਾਂ-ਥਾਂ ਪੰਜਾਬ ਵਿੱਚ ਬੰਬਾਰੀ ਕਰਕੇ, ਇਸ ਨੂੰ ਪਾਕਿਸਤਾਨ ਦੇ ਖਾਤੇ ਵਿੱਚ ਪਾਉਣ ਦੀ ਯੋਜਨਾ ਸੀ। ਅਮਰੀਕਾ ਨੂੰ, ਭਾਰਤ ਦੀ ਇਸ ਖੁਫੀਆ ਯੋਜਨਾ ਦੀ ਜਾਣਕਾਰੀ ਸੀ ਅਤੇ ਉਸ ਨੇ, ਉਸ ਵੇਲੇ ਦੇ ਪਾਕਿਸਤਾਨੀ ਫੌਜੀ ਪ੍ਰਧਾਨ ਜਨਰਲ ਜ਼ਿਆ ਉੱਲ ਹੱਕ ਨੂੰ ਹਦਾਇਤ ਕੀਤੀ ਕਿ ਉਹ ਹਰ ਹਾਲਤ ਵਿੱਚ ਸਥਿਤੀ ਨੂੰ ਠੰਡਿਆਂ ਕਰਨ ਵਿੱਚ ਪੇਸ਼ਕਦਮੀਂ ਕਰੇ। ਜਨਰਲ ਜ਼ਿਆ ਨੇ, ਜਾਨਾਂ ਬਚਾ ਕੇ ਪਾਕਿਸਤਾਨ ਪਹੁੰਚੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਅਤੇ ਆਪ ਭਾਰਤ ਵਿੱਚ ਹੋ ਰਹੇ ਕ੍ਰਿਕਟ ਮੈਚ ਨੂੰ ਦੇਖਣ ਦੇ ਬਹਾਨੇ ਭਾਰਤ ਪਹੁੰਚ ਗਿਆ। ਭਾਰਤੀ ਮੀਡੀਏ ਨੇ ਵੀ ਪਾਕਿਸਤਾਨ ਨਾਲ ਜੰਗ ਹੋਣ ਦੀਆਂ ਖਬਰਾਂ ਨਾਲ, ਮਾਹੌਲ ਨੂੰ ਗਰਮਾਇਆ ਹੋਇਆ ਸੀ। ਦਿੱਲੀ ਪਹੁੰਚੇ, ਜਰਨਲ ਜ਼ਿਆ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ‘ਕਿਆ ਭਾਰਤ-ਪਾਕਿਸਤਾਨ ਕੇ ਊਪਰ ਜੰਗ ਕੇ ਬਾਦਲ ਮੰਡਰਾ ਰਹੇ ਹੈਂ?’ ਉਸ ਨੇ ਬੜੀ ਬਨਾਵਟੀ ਮੁਸਕਰਾਹਟ ਨਾਲ ਜਵਾਬ ਦਿੱਤਾ - ‘ਮੁਝੇ ਤੋਂ ਆਸਮਾਨ ਸਾਫ ਨਜ਼ਰ ਆ ਰਹਾ ਹੈ।’ ਇਸ ਤਰ੍ਹਾਂ ਅਮਰੀਕਾ ਵਲੋਂ, ਭਾਰਤ ’ਤੇ ਪਏ ਕੂਟਨੀਤਕ ਦਬਾਅ ਅਤੇ ਜਨਰਲ ਜ਼ਿਆ ਦੇ ਝੁਕਣ ਦੀ ਬਦੌਲਤ, ਸਿੱਖ ਪੰਜਾਬ ਦੀ ਤਬਾਹੀ ਦਾ ਏਜੰਡਾ ਠੰਡੇ ਬਸਤੇ ਵਿੱਚ ਪੈ ਗਿਆ। ਹਾਲਾਂਕਿ ਭਾਰਤੀ ਫੌਜ ਨੇ ਉਸ ਦਬਾਅ ਵਾਲੇ ਮਾਹੌਲ ਵਿੱਚ, ਸਿਆਚਨ ਗਲੇਸ਼ੀਅਰ ’ਤੇ ਕਬਜ਼ਾ ਕਰ ਲਿਆ। ਇਹ ਕਬਜ਼ਾ, ਜੂਨ-ਜੁਲਾਈ, 1984 ਵਿੱਚ ਕੀਤਾ ਗਿਆ। ਇਸ ‘ਕਬਜ਼ੇ’ ਵਿੱਚ ਬਹਾਦਰੀ ਵਿਖਾਉਣ ਦਾ ‘ਪਰਮਵੀਰ ਚੱਕਰ’ ਜੰਮੂ ਨਿਵਾਸੀ ਇੱਕ ਸਿੱਖ ਬਾਨਾ ਸਿੰਘ ਨੂੰ ਦਿੱਤਾ ਗਿਆ

ਅਸੀਂ ਸਮਝਦੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ (ਸਟੇਟ) ਦੀ ਪੰਜਾਬ ਨੂੰ ਤਬਾਹ ਕਰਨ ਦੀ ਚਿਰੋਕਣੀ ਬਦਨੀਤੀ ਅਜੇ ਵੀ ਬਦਸਤੂਰ ਜਾਰੀ ਹੈ ਭਾਰਤੀ ਸਿਸਟਮ ’ਤੇ ਕਾਬਜ਼ ਸ਼ਕਤੀਆਂ ਪਾਕਿਸਤਾਨ ਨਾਲ ਜੰਗ ਛੇੜ ਕੇ, ਇਸ ਖਿੱਤੇ ਨੂੰ ਨੀਊਕਲੀਆਈ ਜੰਗੀ ਮੈਦਾਨ ਬਣਾ ਦੇਣਾ ਚਾਹੁੰਦੀਆਂ ਹਨ। ਸਿੱਖ ਕੌਮ ਵਿੱਚ ਇਸ ਸਬੰਧੀ ਜਾਗਰੂਕਤਾ ਅਤੇ ਲਾਮਬੰਦੀ ਜ਼ਰੂਰੀ ਹੈ।