ਕੌਮੀ ਜਾਂਚ ਏਜੰਸੀ ਵੱਲੋਂ ਕਮਲ ਚੌਹਾਨ ਦੀ ਗ੍ਰਿਫਤਾਰੀ ਦੇ ਨਾਲ ਹੀ ਆਰਐਸਐਸ ਅਤੇ ਉਸ ਦੇ ਮਦਦਗਾਰ ਸੰਗਠਨਾਂ ਦੇ ਦਹਿਸ਼ਤ ਦੀ ਇਕ ਹੋਰ ਕੜੀ ਜੁੜ ਗਈ ਹੈ।ਸਮਝੌਤਾ ਐਕਸਪ੍ਰੈਸ ਬੰਬ ਵਿਸਫੋਟ ਵਿੱਚ ਭੂਮਿਕਾ ਲਈ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਤੋਂ ਲਾਹੌਰ ਜਾ ਰਹੀ ਰੇਲ ਗੱਡੀ ਵਿੱਚ 18 ਫਰਵਰੀ 2007 ਦੀ ਰਾਤ ਦਹਿਸ਼ਤਵਾਦੀ ਬੰਬ ਵਿਸਫੋਟ ਕੀਤੇ ਗਏ ਸਨ, ਜਿਸ ਵਿੱਚ 68 ਯਾਤਰੀ ਮਾਰੇ ਗਏ ਸਨ।ਮੱਧ ਪ੍ਰਦੇਸ਼ ਤੋਂ ਆਰਐਸਐਸ ਦੇ ਇਸ ਪੁਰਾਣੇ ਕਾਰਕੁਨ ਦੀ ਗ੍ਰਿਫਤਾਰੀ ਇਸ ਘਟਨਾ ਵਿਚ ਸ਼ਾਮਿਲ ਦੂਜੀ ਗ੍ਰਿਫਤਾਰੀ ਹੈ। ਇਸ ਤੋਂ ਪਹਿਲਾਂ ਜੂਨ 2010 ਵਿੱਚ ਮੱਧ ਪ੍ਰਦੇਸ਼ ਦੇ ਹੀ ਲੋਕੇਸ਼ ਸ਼ਰਮਾ ਨਾਂ ਦੇ ਇਕ ਹੋਰ ਸੰਘ ਕਾਰਕੁਨ ਦੀ ਗ੍ਰਿਫਤਾਰੀ ਇਸ ਦਹਿਸ਼ਤਵਾਦੀ ਹਮਲੇ ਦੀ ਯੋਜਨਾ ਬਣਾਉਣ ਵਾਲੀ ਬੈਠਕ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿਚ ਹੋਈ ਸੀ। ਮੀਡੀਆ ਦੀਆਂ ਖ਼ਬਰਾਂ ਦੱਸਦੀਆਂ ਹਨ ਕਿ ਨਵੀਆਂ ਜਾਣਕਾਰੀਆਂ ਮੁਤਾਬਕ ਹੁਣ ਜਾਂਚ ਏਜੰਸੀਆਂ ਬੰਬ ਵਿਸਫੋਟ ਵਿੱਚ ਹੀ ਹਿੱਸੇਦਾਰੀ ਦੇ ਨਵੇਂ ਇਲਜ਼ਾਮ ਤੈਅ ਕਰਨ ਦੀ ਪ੍ਰਕਿਰਿਆ ਵਿੱਚ ਹਨ।
ਸਮਝੌਤਾ ਐਕਸਪ੍ਰੈਸ ਬੰਬ ਵਿਸਫੋਟਾਂ ਵਿੱਚ ਆਰਐਸਐਸ ਅਤੇ ਉਸ ਨਾਲ ਜੁੜੇ ਹੋਰ ਸੰਗਠਨਾਂ ਦੇ ਕਾਰਕੁਨਾਂ ਦੇ ਸ਼ਾਮਲ ਹੋਣ ਦੇ ਸਬੰਧ ਵਿੱਚ ਮਹੱਤਵਪੂਰਨ ਸੰਕੇਤ ਉਸ ਵੇਲੇ ਮਿਲਣੇ ਸ਼ੁਰੂ ਹੋ ਗਏ, ਜਦੋਂ ਜਾਂਚ ਏਜੰਸੀਆਂ ਨੂ ਮਾਲੇਗਾਂਵ ਦੇ 8 ਸਤੰਬਰ 2008 ਦੇ ਦਹਿਸ਼ਤਵਾਦੀ ਵਿਸਫੋਟ ਵਿੱਚ ਇਨ੍ਹਾਂ ਦੇ ਸ਼ਾਮਲ ਹੋਣ ਦਾ ਪਤਾ ਲੱਗਿਆ ਸੀ। ਉਸ ਵੇਲੇ ਰਾਜਸਥਾਨ ਵਿੱਚ ਅਜਮੇਰ ਸ਼ਰੀਫ ਦਰਗਾਹ ਬੰਬ ਵਿਸਫੋਟ (11 ਅਕਤੂਬਰ 2007), ਹੈਦਰਾਬਾਦ ਦੀ ਮੱਕਾ ਮਸਜਿਦ ਵਿਚ ਬੰਬ ਵਿਸਫੋਟ (18 ਮਈ 2007) ਵਿੱਚ ਇਨ੍ਹਾਂ ਦੀ ਭੂਮੀਕਾ ਉਜਾਗਰ ਹੋਈ ਸੀ। ਇਸ ਤਰ੍ਹਾਂ ਹਿੰਦੂਵਾਦੀ ਦਹਿਸ਼ਤ ਦੇ ਕੰਮ ਵਿਚ ਆਰਐਸਐਸ ਦੇ ਰਿਸ਼ਤਿਆਂ ਦੀਆਂ ਹੋਰ ਵੀ ਕੜੀਆਂ ਖੁੱਲ੍ਹ ਗਈਆਂ। ਸੀਪੀਆਈ (ਐਮ) ਨੇ ਅਸਲ ਵਿੱਚ ਇਸ ਤੋਂ ਬਹੁਤ ਸਮਾਂ ਪਹਿਲਾਂ ਕੌਮੀ ਏਕਤਾ ਪ੍ਰੀਸ਼ਦ ਦੀ 13 ਅਕਤੂਬਰ 2008 ਦੀ ਬੈਠਕ ਵਿੱਚ ਹੀ ਇਸ ਖਤਰੇ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਸੀ। ਪਿਛਲੇ ਕੁਝ ਸਾਲਾਂ ਵਿੱਚ ਪੁਲਿਸ ਦੀਆਂ ਤਫਤੀਸ਼ਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਬੰਬ ਵਿਸਫੋਟਾਂ ਵਿਚ ਬਜਰੰਗ ਦਲ ਜਾਂ ਆਰਐਸਐਸ ਦਾ ਹੱਥ ਹੋਣਾ ਦਰਜ ਕੀਤਾ ਗਿਆ ਹੈ-2003 ਵਿਚ ਮਹਾਰਾਸ਼ਟਰ ਦੇ ਪਰਭਣੀ, ਜਾਲਨਾ ਅਤੇ ਜਲਗਾਂਵ ਜ਼ਿਲ੍ਹੇ ਵਿੱਚ, 2005 ਵਿੱਚ ਉਤਰ ਪ੍ਰਦੇਸ਼ ਦੇ ਮਓ ਜ਼ਿਲ੍ਹੇ ਵਿਚ, 2006 ਵਿਚ ਨਾਂਦੇੜ ਵਿਚ, 2008 ਦੀ ਜਨਵਰੀ ਵਿੱਚ ਤਿਰੁਨੇਲਵੇਲੀ ਵਿੱਚ ਤੇਨਕਾਸ਼ੀ ਵਿੱਚ ਆਰਐਸਐਸ ਦੇ ਦਫਤਰ ’ਤੇ, ਅਗਸਤ 2008 ’ਚ ਕਾਨਪੁਰ ਵਿੱਚ ਆਦਿ। ਸਾਡੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੁੂੰ ਤਾਂ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ, ਜੇਕਰ ਇਹੋ ਜਿਹੇ ਸਾਰੇ ਮਾਮਲਿਆਂ ਦੀ ਤਫਤੀਸ਼ ਬਿਨਾਂ ਕਿਸੇ ਡਰ ਅਤੇ ਚੰਗੇ ਤਰੀਕੇ ਨਾਲ ਕੀਤੀ ਜਾਏ।’
ਇਸ ਸਭ ਦੇ ਬਾਅਦ ਹੋਰ ਅੱਗੇ ਚੱਲ ਕੇ ਹਾਸਲ ਹੋਈਆਂ ਜਾਣਕਾਰੀਆਂ ਦੇ ਆਧਾਰ ’ਤੇ ਗ੍ਰਹਿ ਮੰਤਰੀ ਨੇ 2010 ਵਿੱਚ ਆਪਣੇ ਵਿਭਾਗ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਇਸ ਦਾ ਐਲਾਨ ਕੀਤਾ ਸੀ ਕਿ ਕੌਮੀ ਜਾਂਚ ਏਜੰਸੀ (ਐਨ ਆਈ ਏ) ਸਮਝੌਤਾ ਐਕਸਪ੍ਰੈਸ ’ਤੇ ਦਹਿਸ਼ਤਵਾਦੀ ਬੰਬ ਹਮਲੇ ਦੀ ਜਾਂਚ ਕਰੇਗੀ। ਇਸ ਜਾਂਚ ਵਿੱਚ ਤਾਜ਼ਾਤਰੀਨ ਗ੍ਰਿਫਤਾਰੀ ਹੋਈ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਇਸ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਆਰਐਸਐਸ ਦੇ ਆਗੂਆਂ ਦਾ ਇਕ ਹੋਰ ਗਰੁੱਪ ਵਿਸਫੋਟਕ ਤਿਆਰ ਕਰਨ ਵਿਚ ਸ਼ਾਮਿਲ ਸੀ ਅਤੇ ਉਸ ਨੇ ਹੀ 2002 ਦੇ ਸ਼ੁਰੂ ਹੋਏ ਹਿੰਦੂਵਾਦੀ ਹਮਲਿਆਂ ਦੀ ਪੂਰੀ ਯੋਜਨਾ ਬਣਾਈ ਸੀ।
ਇਸ ਤਰ੍ਹਾਂ ਨਾਲ ਹਿੰਦੂਵਾਦੀ ਦਹਿਸ਼ਤ ਦੇ ਉਭਾਰ ਦਾ ਕਾਰਨ ਇਹ ਦੱਸਦਾ ਹੈ ਕਿ ਉਸ ਸਮੇਂ ਕੇਂਦਰ ਵਿੱਚ ਵਾਜਪਈ ਦੀ ਅਗਵਾਈ ਵਾਲੀ ਸਰਕਾਰ ਦੇ ਹਿੰਦੂਤਵ ’ਤੇ ਤਿੱਖਾ ਰੁਖ ਨਾ ਅਪਣਾਉਣ ਨਾਲ ਆਰਐਸਐਸ ਦੇ ਇੱਕ ਹਿੱਸੇ ਵਿਚ ਮੋਹਭੰਗ ਫੈਲ ਗਿਆ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਲਗਦਾ ਸੀ ਕਿ ਭਾਜਪਾ ਦੀ ਸਰਕਾਰ ਨੇ ਸੱਤਾ ਵਿੱਚ ਬਣੇ ਰਹਿਣ ਲਈ ਐਨਡੀਏ ਦੇ ਹੋਰ ਮਦਦਗਾਰਾਂ ਨੂੰ ਖੁਸ਼ ਕਰਨ ਲਈ ਅਯੋਧਿਆ ਵਿੱਚ ਰਾਮ ਮੰਦਿਰ ਬਣਾਉਣ ਵਰਗੇ ਮੁੱਦਿਆਂ ਨੂੰ ਪਾਸੇ ਰੱਖ ਦਿੱਤਾ ਹੈ ਅਤੇ ਉਸ ਨੇ ਗੁਜਰਾਤ ਦੇ 2002 ਦੇ ਕਤਲੇਆਮ ਨੂੰ ਦੇਸ਼ ਦੇ ਪੈਮਾਨੇ ’ਤੇ ਦੁਹਰਾਉਣ ਤੋਂ ਹੱਥ ਪਾਸੇ ਕਰ ਲਏ ਸਨ।
ਜਿਵੇਂ ਕਿ ਆਰਐਸਐਸ ਦੀ ਆਦਤ ਹੋ ਗਈ ਹੈ ਕਿ ਉਹ ਇਹ ਬਹਾਨਾ ਬਣਾ ਕੇ ਇਸ ਸਿਲਸਿਲੇ ਵਿੱਚ ਸਾਰੀ ਜਿੰਮੇਵਾਰੀ ਤੋਂ ਖਹਿੜਾ ਛੁਡਾਉਣਾ ਚਾਹੁੰਣਗੇ ਕਿ ਕੁਝ ਭਟਕੇ ਹੋਏ ਤੱਤਾਂ’ ਨੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਹੋਣਗੀਆਂ। ਇਹ ਤਾਂ ਹੋ ਸਕਦਾ ਹੈ, ਪਰ ਇਸ ਦੇ ਲਈ ਉਨ੍ਹਾਂ ਦੇ ਸੰਗਠਨ ਨੂੰ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ? ਜਦੋਂ ਕਿ ਉਸ ਦੇ ਇਸ ਤਰ੍ਹਾਂ ਆਪਣੇ ਲੋਕਾਂ ਦੇ ਕੰਮ ਦੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰਨ ਵਿਚ ਨਵਾਂ ਕੁਝ ਵੀ ਨਹੀਂ ਹੈ। ਮਹਾਤਮਾ ਗਾਂਧੀ ਦੀ ਹੱਤਿਆ ਦੇ ਬਾਅਦ ਨੱਥੂਰਾਮ ਗੋਡਸੇ ਦੇ ਸਬੰਧ ਵਿਚ ਵੀ ਤਾਂ ਆਰਐਸਐਸ ਦੇ ਲੋਕਾਂ ਨੇ ਠੀਕ ਕਿਹਾ ਸੀ ਕਿ ਇਹ ਦੂਜੀ ਗੱਲ ਹੈ ਕਿ ਗੋਡਸੇ ਦੇ ਭਾਈ ਨੇ ਬਾਅਦ ਵਿੱਚ ਮੀਡੀਆ ਵਿਚ ਸਾਫ ਕਿਹਾ ਸੀ ਕਿ ਉਹ ਸਾਰੇ ਭਾਈ ਆਰਐਸਐਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਸਨ।
ਅਸਲ ਵਿੱਚ ਆਰਐਸਐਸ ਦੇ ਇਤਿਹਾਸ ਅਤੇ ਉਸ ਦੇ ਕੰਮ ਕਰਨ ਬਾਰੇ ਦੇਖਿਆ ਜਾਵੇ ਤਾਂ ਮੂਲ ਸੰਗਠਨ ਅਤੇ ਹਾਸ਼ੀਏ ਦੇ ਤੱਤ ਵਰਗੇ ਬਰੀਕ ਵੰਡਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਹੈ। ਹਿੰਦੂਆਂ ਨੁੂੰ ਸੈਨਿਕ ਸਿੱਖਿਆ ਦੇਣਾ ਅਤੇ ਹਿੰਸਾ ਨੂੰ ਰਾਜਨੀਤਕ ਹਥਿਆਰ ਵਾਂਗ ਇਸਤੇਮਾਲ ਕਰਨਾ ਆਰਐਸਐਸ ਦੀ ਕੋਸ਼ਿਸ਼ਾਂ ਦਾ ਲੰਮਾਂ ਇਤਿਹਾਸ ਹੈ। ਸਾਵਰਕਰ ਨੇ ਹੀ ਭਾਰਤ ਦੇ ਦੋ ਵੱਖ-ਵੱਖ ਰਾਸ਼ਟਰ, ਇਸਲਾਮੀ ਅਤੇ ਹਿੰਦੂ, ਮੌਜੂਦਾ ਸਿਧਾਂਤ ਪੇਸ਼ ਕੀਤੇ ਸਨ। ਇਹ ਨਾਅਰਾ ਵੀ ਦਿੱਤਾ ਸੀ ਕਿ ਤਮਾਮ ਰਾਜਨੀਤੀ ਦਾ ਹਿੰਦੂਕਰਨ ਕਰੋ ਅਤੇ ਹਿੰਦੂਤਵ ਦਾ ਸੈਨਿਕਕਰਨ ਕਰੋ’। ਇਸੇ ਵਿਚਾਰ ਨੂੰ ਮੁੱਖ ਰੱਖਦੇ ਹੋਏ ਡਾ. ਬੀ ਐਸ ਮੁੰਜੇ ਨੇ ਜੋ ਆਰ ਐਸ ਐਸ ਦੇ ਸੰਸਥਾਪਕ ਡਾ. ਹੇਡਗੇਵਾਰ ਦੇ ਸਰਪ੍ਰਸਤ ਸਨ, ਇਟਲੀ ਦੇ ਫਾਸਿਸਟ ਤਾਨਾਸ਼ਾਹ ਆਗੂ ਮੁਸੋਲਿਨੀ ਨਾਲ ਮੁਲਾਕਾਤ ਕਰਨ ਲਈ ਇਟਲੀ ਦਾ ਦੌਰਾ ਵੀ ਕੀਤਾ ਸੀ। 19 ਮਾਰਚ 1931 ਨੂੰ ਇਹ ਮੁਲਾਕਾਤ ਹੋਈ ਵੀ ਸੀ। ਮੁੰਜੇ ਨੇ 20 ਮਾਰਚ 1931 ੂਨੂੰ ਆਪਣੀ ਨਿੱਜੀ ਡਾਇਰੀ ਵਿਚ ਜੋ ਦਰਜ ਕੀਤਾ ਸੀ, ਉਸ ਤੋਂ ਇਟਲੀ ਦੀ ਫਾਸ਼ੀਵਾਦੀ ਜਿਸ ਤਰ੍ਹਾਂ ਦੇ ਨੌਜਵਾਨਾਂ ਨੂੰ (ਫਾਸ਼ੀ ਤੁੂਫਾਨੀ ਦਸਤਿਆਂ) ਸਿੱਖਿਆ ਦਿੱਤੀ ਜਾ ਰਹੀ ਸੀ ਉਸ ਦੇ ਲਈ ਉਨ੍ਹਾਂ ਦਾ ਗਹਿਰਾ ਲਗਾਅ ਅਤੇ ਪਿਆਰ ਝਲਕਦਾ ਹੈ। ਇਸ ਯਾਤਰਾ ਦੇ ਬਾਅਦ ਭਾਰਤ ਵਾਪਸ ਪਰਤਣ ਤੋਂ ਬਾਅਦ ਮੁੰਜੇ ਨੇ 1935 ਵਿੱਚ ਨਾਸਿਕ ਵਿੱਚ ਸੈਂਟਰਲ ਹਿੰਦੂ ਮਿਲਟਰੀ ਸੋਸਾਇਟੀ ਦੀ ਨੀਂਹ ਰੱਖੀ ਸੀ। ਇਸ ਦੇ ਨਾਲ 1937 ਵਿਚ ਭੌਂਸਲਾ ਮਿਲਟਰੀ ਸਕੂਲ ਦੀ ਸਥਾਪਨਾ ਕੀਤੀ ਸੀ, ਜਿਸ ’ਤੇ ਹੁਣ ਹਿੰਦੂਤਵਵਾਦੀ ਦਹਿਸ਼ਤ ਗੁੱਟਾਂ ਨੂੰ ਸੈਨਿਕ ਸਿੱਖਿਆ ਦੇਣ ਦੇ ਦੋਸ਼ ਲੱਗੇ ਹਨ। ਆਪਣੇ ਗੁਰੂ ਦੇ ਦਿਖਾਏ ਰਾਹ ’ਤੇ ਚਲਦੇ ਹੋਏ ਗੋਲਵਾਲਕਰ ਨੇ 1939 ਵਿੱਚ ਜਰਮਨੀ ਦੇ ਹਿਟਲਰ ਦੇ ਨਾਜੀ ਰਾਜ ਵਿੱਚ ਯਹੂਦੀਆਂ ਦਾ ਸਫਾਇਆ ਕੀਤੇ ਜਾਣ ਦੀ ਤਾਰੀਫ਼ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਇਹ ਹਿੰਦੁਸਤਾਨ ਦੇ ਲੋਕਾਂ ਲਈ ਚੰਗਾ ਸਬਕ ਹੈ। ਅੱਗੇ ਚੱਲ ਕੇ ਬਾਬਰੀ ਮਸਜਿਦ ਦੇ ਮਾਮਲੇ ਤੋਂ ਬਾਅਦ ਆਰ ਐਸ ਐਸ ਅਤੇ ਬਜਰੰਗ ਦਲ ਆਦਿ ਨੇ ਇਸ ’ਤੇ ਮਾਣ ਜਤਾਇਆ ਸੀ ਕਿ ਉਨ੍ਹਾਂ ਨੇ ਹੀ ਫ਼ˆਕਾਰ ਸੇਵਕਾਂ’ ਨੂੰ ਇਸ ਕੰਮ ਲਈ ਸਿੱਖਿਆ ਦਿੱਤੀ ਸੀ।
ਫ਼ˆਹਿੰਦੂ ਦਹਿਸ਼ਤਵਾਦ’ ਦਾ ਜ਼ਿਕਰ ਕੀਤੇ ਜਾਣ ’ਤੇ ਆਰ ਐਸ ਐਸ ਵੱਲੋਂ ਅਕਸਰ ਇਹ ਦਲੀਲ ਪੇਸ਼ ਕੀਤੀ ਜਾਂਦੀ ਹੈ ਕਿ ਫ਼ˆਫ਼ˆਪੂਰੇ ਦੇ ਪੂਰੇ ਸਮੁਦਾਏ ਨਾਲ ਦਹਿਸ਼ਤਵਾਦ ਦੀ ਗੱਲ ਕਿਵੇਂ ਜੋੜੀ ਜਾ ਸਕਦੀ ਹੈ?” ਆਰ ਐਸ ਐਸ ਦੇ ਪਿਛਲੇ ਸੰਘ ਚਾਲਕ ਨੇ ਤਾਂ ਇਸ ਦੇ ਨਾਲ ਇਹ ਕਦਮ ਅੱਗੇ ਵਧਾ ਕੇ ਇਹ ਦਾਅਵਾ ਕੀਤਾ ਸੀ ਕਿ ਫ਼ˆਇਸ ਤਰ੍ਹਾਂ ਦੀਆਂ ਗੱਲਾਂ ਘੜਨਾਂ ਹੀ ਸੰਘ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇਹ ਇਕ ਸਿਆਸੀ ਸਾਜ਼ਿਸ਼ ਹੈ, ਜਿਸ ਨਾਲ ਕਿ ਹਿੰਦੂਤਵ ਦੀਆਂ ਤਾਕਤਾਂ ਨੂੰ ਹਰਾਇਆ ਜਾ ਸਕੇ। ਸੰਘ ਬੜੀ ਚਲਾਕੀ ਨਾਲ ਹਿੰਦੂਤਵ ਅਤੇ ਹਿੰਦੂ ਨੂੰ ਸਮਾਨ ਬਣਾ ਕੇ ਚਲਾਉਣ ਦੀ ਕੋਸ਼ਿਸ਼ਾਂ ਕਰਦੇ ਹਨ। ਪਰ, ਸੱਚਾਈ ਇਹ ਹੈ ਕਿ ਇੱਥੇ ਅਸੀਂ ਹਿੰਦੂ ਦਹਿਸ਼ਤ ਦੀ ਨਹੀਂ, ਹਿੰਦੂਤਵਵਾਦੀ ਦਹਿਸ਼ਤ ਦੀ ਚਰਚਾ ਕਰ ਰਹੇ ਹਾਂ। ਦੱਸਣ ਦੀ ਲੋੜ ਨਹੀਂ ਹੈ ਕਿ ਕਿਸੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੀਆਂ ਦਹਿਸ਼ਤਵਾਦੀ ਹਰਕਤਾਂ ਲਈ ਕਿਸੇ ਸਮੁਦਾਏ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ, ਪਰ ਇਹ ਗੱਲ ਤਾਂ ਦੂਜੇ ਸਾਰੇ ਧਰਮਾਂ ’ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਜ਼ਾਹਿਰ ਹੈ ਕਿ ਆਰ ਐਸ ਐਸ ਨੂੰ ਇਹ ਮਨਜ਼ੂਰ ਨਹੀਂ ਹੈ। ਇਸ ਦੇ ਲਈ ਹੀ ਆਏ ਦਿਨ ਆਰ ਐਸ ਐਸ ਇਕ ਤਰ੍ਹਾਂ ਦੇ ਪ੍ਰਸਤਾਵ ਪਾਸ ਕਰਦਾ ਹੈ ਕਿ ਫ਼ˆਇਸਲਾਮੀ ਦਹਿਸ਼ਤ ਨੂੰ ਸਖ਼ਤੀ ਨਾਲ ਦਬਾਇਆ ਜਾਏ।’ ਇਹ ਸਿਰਫ ਉਨ੍ਹਾਂ ਦੇ ਦੋਹਰੇ ਮਾਪਦੰਡਾਂ ’ਤੇ ਚੱਲਣ ਦਾ ਮਾਮਲਾ ਨਹੀਂ ਹੈ। ਇਹ ਆਰ ਐਸ ਐਸ ਦੀ ਵਿਚਾਰਧਾਰਾ ਦੀ ਜੜ੍ਹਾਂ ਨੂੰ ਵੀ ਦਿਖਾਉਂਦਾ ਹੈ। ਇਸ ਦੇ ਪਿੱਛੇ ਆਧੁਨਿਕ, ਧਰਮ ਨਿਰਪੱਖਤਾ, ਲੋਕਤੰਤਰਿਕ ਭਾਰਤ ਨੂੰ ਆਰ ਐਸ ਐਸ ਦੀ ਕਲਪਨਾ ਦੇ ਹਿੰਦੂ ਰਾਸ਼ਟਰ’ ਵਿੱਚ ਜੋ ਧਰਮ ’ਤੇ ਆਧਾਰਿਤ ਹੋਵੇਗੀ, ਤਬਦੀਲ ਕਰਨ ਦਾ ਸੁਪਨਾ ਹੈ। ਇਸ ਬਾਰੇ ਅਸੀਂ ਵਾਰ-ਵਾਰ ਕਹਿੰਦੇ ਆਏ ਹਾਂ ਕਿ ਦਹਿਸ਼ਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਹੈ। ਇਹ ਸਿੱਧੇ-ਸਿੱਧੇ ਰਾਸ਼ਟਰ ਵਿਰੋਧੀ ਹੈ ਅਤੇ ਇਸ ਲਈ ਦੇਸ਼ ਤੇ ਸਿਆਸਤ ਨੂੰ ਦਹਿਸ਼ਤਵਾਦ ਨੂੰ ਖਤਮ ਕਰਨ ਦੇ ਲਈ ਸਹੀ ਰੁਖ ਅਪਣਾਉਣਾ ਚਾਹੀਦਾ ਹੈ। ਇਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਦਹਿਸ਼ਤਵਾਦ ਇਕ-ਦੂਜੇ ਦੇ ਪਾਲਣ-ਪੋਸ਼ਣ ਦਾ ਕੰਮ ਨਾ ਕਰ ਸਕਣ ਅਤੇ ਦੇਸ਼ ਦੀ ਏਕਤਾ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ। ਆਧੁਨਿਕ ਭਾਰਤ ਦੇ ਧਰਮ ਨਿਰਪੱਖ, ਲੋਕਤੰਤਰਿਕ ਵਿਵਸਥਾ ਦੀ ਹਿਫਾਜ਼ਤ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਆਰ ਐਸ ਐਸ ਦੇ ਸਿਆਸੀ ਨਿਸ਼ਾਨੇ ਨੂੰ ਹਾਸਲ ਕਰਨ ਦੀ ਇਸ ਜ਼ਹਿਰਿਲੀ ਦਹਿਸ਼ਤਵਾਦੀ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਨਾਲ ਹਰਾਇਆ ਜਾਵੇ।