Pages

Showing posts with label ਕਾਮਰੇਡ. Show all posts
Showing posts with label ਕਾਮਰੇਡ. Show all posts

‘ਭਾਰਤ ਮਾਤਾ’ ਦਾ ਸੰਕਲਪ-ਹਿੰਦੂਤਵੀ ਘਾੜਤ -ਰਾਜਿੰਦਰ ਸਿੰਘ ਰਾਹੀ (9815751332)

ਭਾਰਤ ਮਾਤਾਦਾ ਸੰਕਲਪ ਵੀ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੀ ਕਾਢ ਸੀ। ਉਂਝ ਤਾਂ ਸਮੁੱਚੀ ਹਿੰਦੂ ਕੌਮ ਦੇ ਤੇਤੀ ਕਰੋੜ ਦੇਵੀ ਦੇਵਤਿਆਂ ਵਿਚੋਂ ਵੱਡੀ ਗਿਣਤੀ ਦੇਵੀਆਂ ਦੀ ਹੈ ਜਿਨ੍ਹਾਂ ਦੀਆਂ ਮੂਰਤੀਆਂ ਦੀ ਉਹ ਪੂਜਾ ਕਰਦੇ ਹਨ, ਪਰ ਬੰਗਾਲ ਦੇ ਹਿੰਦੂ ਤਾਂ ਜਨੂੰਨ ਦੀ ਹੱਦ ਤੱਕ ਦੁਰਗਾ ਦੇਵੀ ਦੇ ਪੂਜਕ ਹਨ। ਬੰਕਿਮ ਚੰਦਰ ਚੈਟਰਜੀ ਨੇ ਤਾਂ ਆਪਣੇ ਨਾਵਲ ਅਨੰਦ ਮੱਠਵਿਚ ਸਿਰਫ ਬੰਗਾਲ ਪ੍ਰੈਜੀਡੈਂਸੀ ਨੂੰ ਹੀ ਮਾਤਾ ਕਿਹਾ ਸੀ ਪਰ ਬਾਅਦ ਵਿਚ ਅਰਬਿੰਦੋ ਘੋਸ਼ ਵਰਗੇ ਰਾਸ਼ਟਰਵਾਦੀਆਂ ਵਲੋਂ ਦੁਰਗਾ ਮਾਤਾ ਦੇ ਰੂਪਕ ਨੂੰ ਭਾਰਤ ਮਾਤਾਦੇ ਰੂਪ ਵਿਚ ਪ੍ਰਵਰਤਿਤ ਕਰ ਲਿਆ ਗਿਆ। ਭਾਰਤ ਮਾਤਾਦੀ ਦੇਵੀ-ਰੂਪ ਤਸਵੀਰ ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਦੇ ਭਤੀਜੇ ਅਵਨੇਂਦਰ ਨਾਥ ਟੈਗੋਰ ਵਲੋਂ 1906 ‘ਚ ਬਣਾਈ ਗਈ ਸੀ। ਅਵਨੇਂਦਰ ਨਾਥ ਟੈਗੋਰ ਚਿਤਰਕਲਾ ਦੇ ਬੰਗਾਲ ਸਕੂਲ ਦਾ ਸੰਸਥਾਪਕ ਸੀ ਤੇ ਇੱਕ ਸਮੇਂ ਕਲਕੱਤਾ ਦੇ ਆਰਟਸ ਕਾਲਜ ਵਿੱਚ ਲੈਕਚਰਾਰ ਵੀ ਰਿਹਾ ਸੀ। ਭਾਰਤ ਮਾਤਾਦੇ ਸਿਰਲੇਖ ਵਾਲਾ ਇਹ ਚਿਤਰ ਇੱਕ ਬੰਗਾਲੀ ਮੈਗ਼ਜ਼ੀਨ ਵਿਚ ਛਪਿਆ ਸੀ ਤੇ ਬਾਅਦ ਵਿਚ ਇਸ ਨੂੰ ਕਈ ਰੂਪਾਂ ਵਿਚ ਛਾਪਿਆ ਗਿਆ। ਸੁਆਮੀ ਵਿਵੇਕਾਨੰਦ ਦੀ ਚੇਲੀ ਸਿਸਟਰ ਨਿਵੇਦਤਾ ਵਲੋਂ ਇਸ ਚਿਤਰ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਕੀਤੀ ਗਈ ਸੀ। ਉਸ ਨੇ ਕਿਹਾ ਸੀ, ‘ਇਸ ਵਿਚ ਮਾਤਭੂਮੀ ਦੀ ਆਤਮਾ ਨੂੰ ਚਿਤਰਿਆ ਗਿਆ ਹੈ। ਇਹ ਮਾਤਭੂਮੀ ਆਸਥਾ ਅਤੇ ਵਿਸ਼ਵਾਸ ਦਿੰਦੀ ਹੈ, ਭੋਜਨ ਅਤੇ ਬਸਤਰ ਦਿੰਦੀ ਹੈ।’ ‘ਭਾਰਤ ਮਾਤਾਦੇ ਇਸ ਦੇਵੀ-ਨੁਮਾ ਚਿੱਤਰ ਵਿਚ ਮਾਤਾ ਦੀਆਂ ਚਾਰ ਬਾਹਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਦੇ ਹੱਥ ਵਿਚ ਖਾਣ-ਪੀਣ ਵਾਲੀਆਂ ਵੱਖ-ਵੱਖ ਵਸਤਾਂ ਫੜੀਆਂ ਹੋਈਆਂ ਸਨ। ਪਰ ਬਾਅਦ ਵਿਚ ਰਾਸ਼ਟਰਵਾਦੀਆਂ ਵਲੋਂ ਉਸ ਦੇ ਇਕ ਹੱਥ ਵਿਚ ਤਲਵਾਰ ਵੀ ਫੜਾ ਦਿੱਤੀ ਗਈ ਸੀ।

ਬੰਗਾਲ ਹੀ ਨਹੀਂ ਬਾਕੀ ਦੇਸ਼ ਦੇ ਹਿੰਦੂਆਂ ਲਈ ਵੀ ਇਸ ਗੱਲ ਦੀ ਕੋਈ ਰੋਕ ਟੋਕ ਨਹੀਂ ਸੀ ਕਿ ਉਹਨਾਂ ਨੇ ਦੁਰਗਾ ਜਾਂ ਕਿਸੇ ਹੋਰ ਦੇਵੀ ਦੀ ਪੂਜਾ ਕਰ ਲਈ ਜਾਂ ਭਾਰਤ ਮਾਤਾਦੀ ਪੂਜਾ ਕਰ ਲਈ। ਪਰ ਦੇਸ਼ ਦੀ ਜਨਤਾ ਦੇ ਗ਼ੈਰ-ਹਿੰਦੂ ਵਰਗਾਂ ਲਈ ਭਾਰਤ ਮਾਤਾਦੀ ਪੂਜਾ ਕਰਨ ਵਿਚ ਕਾਫ਼ੀ ਮਨੋਵਿਗਿਆਨਕ ਤੇ ਧਾਰਮਿਕ ਅੜਚਣਾਂ ਸਨ। ਮੁਸਲਮਾਨ ਧਰਮ ਵਿਚ ਬੁੱਤ ਪੂਜਾ ਦੀ ਸਖ਼ਤ ਮਨਾਹੀ ਹੈ। ਇਸ ਕਰਕੇ ਉਨ੍ਹਾਂ ਲਈ ਭਾਰਤ ਮਾਤਾਦੀ ਪੂਜਾ ਕਰਨਾ ਭਾਰੀ ਧਾਰਮਿਕ ਕੁਰਹਿਤ ਬਣ ਜਾਂਦੀ ਹੈ। ਸਿਧਾਂਤਕ ਤੌਰ ਤੇ ਸਿੱਖ ਧਰਮ ਵਿਚ ਵੀ ਇਹ ਮਨਾਹੀ ਮੌਜੂਦ ਹੈ ਅਤੇ ਉਹਨਾਂ ਨੂੰ ਇਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਕਰਨਾ ਸਖਤ ਮਨ੍ਹਾ ਹੈ। ਪਰ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਵਲੋਂ ਦੁਰਗਾ ਅਤੇ ਭਾਰਤ ਮਾਤਾਨੂੰ ਇਕ ਰੂਪ ਕਰਕੇ ਇਸ ਸੰਕਲਪ ਦਾ ਰਾਜਨੀਤੀ ਨਾਲ ਸੰਜੋਗ ਕਰ ਲਿਆ ਗਿਆ ਸੀ। ਇਸ ਸੰਜੋਗ ਨੇ ਗ਼ੈਰ ਹਿੰਦੂਆਂ ਸਾਹਮਣੇ ਧਰਮ ਸੰਕਟ ਖੜ੍ਹਾ ਕਰ ਦਿੱਤਾ ਸੀ ਕਿ ਉਹ ਜਾਂ ਤਾਂ ਆਪਣੇ ਅਕੀਦਿਆਂ ਤੇ ਵਿਸ਼ਵਾਸਾਂ ਨੂੰ ਤਿਲਾਂਜਲੀ ਦੇ ਕੇ ਹਿੰਦੂ ਮਾਤਾਦੀ ਪੂਜਾ ਕਰਨ ਜਾਂ ਬਹੁਗਿਣਤੀ ਹਿੰਦੂ ਕੌਮ ਦੀਆਂ ਨਜ਼ਰਾਂ ਵਿਚ ਗ਼ੱਦਾਰ ਬਣਨ ਲਈ ਤਿਆਰ ਰਹਿਣ (ਜਿਵੇਂ ਕਿ ਪਿੱਛੇ ਸਚਿੰਦਰ ਨਾਥ ਸਨਿਆਲ ਦਾ ਮੁਸਲਮਾਨਾਂ ਬਾਰੇ ਫਤਵਾਪੜ੍ਹ ਹੀ ਚੁੱਕੇ ਹਾਂ) ਇਸ ਮਾਮਲੇ ਵਿਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਅਜਮੇਰ ਸਿੰਘ ਦਾ ਹੇਠ ਲਿਖਿਆ ਕਥਨ ਕਾਬਲੇ-ਗੌਰ ਹੈ:

ਭਾਰਤ ਮਾਤਾ ਦਾ ਸੰਕਲਪ ਹਿੰਦੂ ਜਾਤੀ ਦੇ ਧਾਰਮਿਕ ਸੰਸਕਾਰਾਂ ਤੇ ਮਨੌਤਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਤ ਹੈ। ਇਹ ਦੇਵੀ ਪੂਜ ਹਿੰਦੂ ਪ੍ਰੰਪਰਾ ਦਾ ਰਾਜਨੀਤੀ ਨਾਲ ਸੰਜੋਗ ਕਰਨ ਦੀ ਸੁਚੇਤ ਕੋਸ਼ਿਸ਼ ਦਾ ਨਤੀਜਾ ਹੈ, ਜਿਸ ਨੇ ਭਾਰਤੀ ਰਾਸ਼ਟਰਵਾਦ ਨੂੰ ਹਿੰਦੂਵਾਦੀ ਪੁੱਠ ਚਾੜ੍ਹਨ ਵਿਚ ਨਿਰਣਾਇਕ ਭੂਮਿਕਾ ਨਿਭਾਈ। ਧਰਤੀ ਦੇ ਇਕ ਖਾਸ ਟੋਟੇ ਨੂੰ ਜਦ ਭਾਰਤ ਮਾਤਾਦੀ ਉਪਾਧੀ ਬਖ਼ਸ਼ ਦਿੱਤੀ ਗਈ ਤਾਂ ਰਾਸ਼ਟਰਵਾਦ ਦਾ ਸੰਕਲਪ ਬਹੁਤ ਹੀ ਵੱਖਰੇ ਅਰਥ ਗ੍ਰਹਿਣ ਕਰ ਗਿਆ। ਇਸ ਅੰਦਰ ਸਿੱਧੇ ਤੇ ਰੜਕਵੇਂ ਰੂਪ ਵਿਚ (ਹਿੰਦੂ) ਧਰਮ ਦਾ ਅੰਸ਼ ਸ਼ਾਮਲ ਹੋ ਗਿਆ। ਭਾਰਤਇਕ ਭੂਗੋਲਿਕ ਜਾਂ ਰਾਜਨੀਤਕ ਹਸਤੀ ਨਾਲੋਂ ਵਧਕੇ ਇਸ਼ਟ ਦੇਵ ਦਾ ਰੁਤਬਾ ਧਾਰਨ ਗਿਆ, ਜਿਸ ਦੀ ਪੂਜਾ ਹਰ ਭਾਰਤ ਵਾਸੀ ਦਾ ਫਰਜ ਬਣ ਗਿਆ।

ਕੈਨੇਡਾ-ਅਮਰੀਕਾ ਗਏ ਸਿੱਖਾਂ ਦਾ ਵੱਡਾ ਹਿੱਸਾ ਭਾਰਤ ਮਾਤਾਦੇ ਸੰਕਲਪ ਤੋਂ ਉਕਾ ਹੀ ਅਣਜਾਣੂ ਸੀ। ਉਨ੍ਹਾਂ ਦੇ ਦੇਸ ਦੇ ਸੰਕਲਪ ਵਿਚ ਭੂਗੋਲਿਕ ਪੱਖ ਪ੍ਰਧਾਨ ਸੀ। ਕਦੇ ਉਨ੍ਹਾਂ ਲਈ ਦੇਸ ਤੋਂ ਮੁਰਾਦ ਦੇਸ਼ ਪੰਜਾਬਸੀ, ਜਾਂ  ਕਦੇ ਭਾਰਤ ਵਰਸ਼ਜਾਂ ਅਜਿਹਾ ਹੀ ਕੁਝ ਹੋਰ ਸੀ। ਕਈ ਗ਼ਦਰੀ ਕਵੀ ਆਪਣੀਆਂ ਕਵਿਤਾਵਾਂ ਵਿਚ ਵੀ ਦੇਸ਼ ਦੇ ਸ਼ਬਦ ਦੀ ਵਰਤੋਂ ਇਨ੍ਹਾਂ ਹੀ ਖੁਲ੍ਹੇ-ਡੁਲ੍ਹੇ ਅਰਥਾਂ ਵਿਚ ਕਰਦੇ ਸਨ:

ਦੇਸ ਪੈਣ ਧੱਕੇ ਬਾਹਰ ਮਿਲੇ ਢੋਈ ਨਾ
ਸਾਡਾ ਪ੍ਰਦੇਸੀਆਂ ਦਾ ਦੇਸ ਕੋਈ ਨਾ।
ਬਾਬਾ ਵਿਸਾਖਾ ਸਿੰਘ ਨੇ ਵੀ ਆਪਣੀਆਂ ਕਵਿਤਾਵਾਂ ਵਿਚ ਭਾਰਤ ਵਰਸ਼ਜਾਂ ਦੇਸ਼ਸ਼ਬਦ ਹੀ ਵਰਤਿਆ ਹੈ:
ਭਾਰਤ ਵਰਸ਼ ਨੂੰ ਏਹਨਾਂ ਨੂੰ ਜ਼ੇਰ ਕੀਤਾ,
ਤੁਸੀਂ ਮਰੋ ਖਾਂ ਮੌਹਰਾ ਹੁਣ ਖਾਇਕੇ ਤੇ।

ਵੈਸੇ ਵੀ ਭਾਰਤਸ਼ਬਦ ਲਿੰਗਵਾਦੀ ਸ਼ਬਦ ਹੈ! ਭੂਗੋਲਿਕ ਖਿੱਤੇ ਦਾ ਨਾਂਅ ਭਾਰਤਪੈਣ ਬਾਰੇ ਵੀ ਮਿੱਥ ਹੈ ਕਿ ਮਹਾਕਵੀ ਕਾਲੀਦਾਸ ਦੇ ਨਾਟਕ ਸਕੁੰਤਲਮਦੀ ਕਹਾਣੀ ਅਨੁਸਾਰ ਰਾਜਾ ਦੁਸ਼ਿਅੰਤ ਅਤੇ ਸਕੁੰਤਲਾ ਦਾ ਜੋ ਪੁੱਤਰ ਪੈਦਾ ਹੋਇਆ ਸੀ ਉਸ ਦਾ ਨਾਂਅ ਭਰਤਸੀ ਜੋ ਬਾਅਦ ਵਿਚ ਪੁਰੂਵੰਸ਼ ਦਾ ਚੰਦਰਵੰਸ਼ੀ ਰਾਜਾ ਪ੍ਰਸਿੱਧ ਹੋਇਆ। ਉਸ ਦੇ ਨਾਂਅ ਤੇ ਦੇਸ਼ ਦਾ ਨਾਂਅ ਭਾਰਤਪਿਆ ਹੈ। ਪਰ ਦੇਵੀ ਪੂਜ ਹੋਣ ਕਾਰਨ ਬੰਗਾਲੀਆਂ ਨੇ ਹੋਰ ਹਿੰਦੂਆਂ ਵਲੋਂ ਆਪਣੀ ਮਾਨਸਿਕਤਾ ਅਨੁਸਾਰ ਭਾਰਤਨਾਂ ਨੂੰ ਇਸਤਰੀ ਲਿੰਗ ਵਿਚ ਬਦਲ ਲਿਆ ਸੀ। ਗ਼ਦਰੀ ਪਾਰਟੀ ਵਿਚ ਭਾਰਤ ਮਾਤਾਦਾ ਸੰਕਲਪ ਲਾਲਾ ਹਰਦਿਆਲ ਵਲੋਂ ਦਾਖ਼ਲ ਕੀਤਾ ਗਿਆ ਸੀ। ਘੋਖਵੀਂ ਨਜ਼ਰ ਨਾਲ ਦੇਖਿਆਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਗ਼ਦਰ ਪਾਰਟੀ ਵਿਚ ਲਾਲਾ ਹਰਦਿਆਲ ਦੀ ਹਿੰਦੂਤਵੀ ਵਿਚਾਰਧਾਰਾ ਦਾ ਸਭ ਤੋਂ ਗੂੜ੍ਹਾ ਪ੍ਰਭਾਵ, ਹਿੰਦੂ ਬ੍ਰਾਹਮਣ ਪਰਿਵਾਰ ਚੋਂ ਸਿੱਖੀ ਵੱਲ ਆਏ ਭਾਈ ਭਗਵਾਨ ਸਿੰਘ ਪ੍ਰੀਤਮਵਲੋਂ ਕਬੂਲਿਆ ਗਿਆ। ਇਹ ਉਸ ਦੀ ਸੂਝ ਦੀ ਘਾਟ ਕਾਰਨ ਹੋਇਆ ਜਾਂ ਬ੍ਰਾਹਮਣੀ ਪਿਛੋਕੜ ਵਾਲੇ ਪਰਿਵਾਰ ਦੇ ਸੰਸਕਾਰਾਂ ਕਾਰਨ, ਹਾਲਾਂ ਖੋਜ ਦਾ ਮੁਥਾਜ ਹੈ। ਪਾਰਟੀ ਵਿਚ ਭਾਈ ਭਗਵਾਨ ਸਿੰਘ ਹੀ ਵੰਦੇ ਮਾਤਰਮਅਤੇ ਭਾਰਤ ਮਾਤਾਦਾ ਅਲਬੇਲਾ ਆਸ਼ਕ ਬਣ ਕੇ ਉਭਰਿਆ, ਜਿਸ ਨੇ ਪੰਜਾਬੀ ਆਵਾਸੀਆਂ ਖਾਸ ਕਰਕੇ ਸਿੱਖਾਂ ਵਿਚ, ਆਪਣੀਆਂ ਕਵਿਤਾਵਾਂ ਅਤੇ ਤਕਰੀਰਾਂ ਰਾਹੀਂ ਇਹਨਾਂ ਦੋਵੇਂ ਸੰਕਲਪਾਂ ਨੂੰ ਮਕਬੂਲ ਕਰਨ ਲਈ ਆਪਣਾ ਪੂਰਾ ਤਾਣ ਲਗਾਇਆ। ਗੁਰਦੁਆਰਿਆਂ ਵਿਚ ਵੀ ਉਹ ਸਿੱਖਾਂ ਨੂੰ ਵੰਦੇ ਮਾਤਰਮਬੋਲਣ ਲਈ ਕਹਿੰਦਾ ਹੁੰਦਾ ਸੀ। ਭਾਈ ਭਗਵਾਨ ਸਿੰਘ ਵਲੋਂ ਸਿੱਖੀ ਦੀ ਵੀ ਉਹੋ ਵਿਆਖਿਆ ਕੀਤੀ ਗਈ ਜੋ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅਨਿੱਖੜ ਅੰਗ ਸਿੱਧ ਕਰਨ ਲਈ ਹਿੰਦੂ ਵਿਦਵਾਨ ਕਰਦੇ ਆ ਰਹੇ ਹਨ! (ਇਸ ਤੇ ਵਿਚਾਰ ਅੱਗੇ ਚੱਲਕੇ ਕੀਤਾ ਜਾਵੇਗਾ)
ਭਾਵੇਂ ਬਹੁਤੇ ਗ਼ਦਰੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਸ਼ਬਦ ਹਿੰਦੁਸਤਾਨਦੀ ਹੀ ਜ਼ਿਆਦਾ ਵਰਤੋਂ ਕੀਤੀ ਹੈ ਪਰ ਜਿੰਨ੍ਹਾਂ ਕਵੀਆਂ ਵਲੋਂ ਭਾਰਤ ਮਾਤਾਦੀ ਦੁੱਖ ਭਰੀ ਪੁਕਾਰ ਦੇ ਅਨੁਵਾਨ ਤਹਿਤ ਕਈ ਕਵਿਤਾਵਾਂ ਲਿਖੀਆਂ ਹਨ, ਉਹਨਾਂ ਵਿਚ ਭਾਰਤ ਮਾਤਾਦਾ ਨਕਸ਼ਾ ਬੜੀ ਹੀ ਨਿਤਾਣੀ ਤੇ ਤਰਸਯੋਗ ਬੁੱਢੜੀਵਾਲਾ ਪੇਸ਼ ਕੀਤਾ ਹੈ, ਜੋ ਸਿੱਖ ਸਾਹਿਤ, ਇਤਿਹਾਸ ਤੇ ਪਰੰਪਰਾ ਦੇ ਜੁਝਾਰੂ ਖਾਸੇ ਦਾ ਨਿਸ਼ੇਧ ਹੈ। ਜਿਵੇਂ:

ਮੇਰੀ ਅਰਜ਼ ਨੂੰ ਨਾਲ ਖਿਆਲ ਸੁਣਨਾ, ਮੇਰੇ ਸਿੱਖ ਹਿੰਦੂ ਮੁਸਲਮਾਨ ਵੀਰੋ।
ਪਾਜੀ ਗੋਰਿਆਂ ਨੇ ਮੈਨੂੰ ਤੰਗ ਕੀਤਾ, ਆਈ ਨੱਕ ਤੇ ਮੈਂਡੜੀ ਜਾਨ ਵੀਰੋ!
………………………………
ਫੌਜਾਂ ਵਾਲਿਓ ਸ਼ੇਰ ਜਵਾਨ ਮਰਦੋ,
ਸੁਣਨਾ ਬੁਢੜੀ ਦਾ ਏਹ ਸਵਾਲ ਮੇਰਾ
ਦੱਸਾਂ ਕਿਵੇਂ ਨਹੀਂ ਦੱਸਿਆ ਜਾਉਂਦਾ ਹੈ,
ਦੁੱਖ ਭਰਿਆ ਨਮਾਣੀ ਦਾ ਹਾਲ ਮੇਰਾ।
ਕਿਕੂੰ ਲਿਖਾਂ ਸ਼ੇਰੋ ਦਿਲ ਫਟਦਾ ਹੈ,
ਅੱਤ ਦੁੱਖ ਭਰਿਆ ਮੰਦਾ ਹਾਲ ਮੇਰਾ।
ਦਿਲ ਫਟ ਜਾਵੇ ਪਏ ਤੜਫ ਮਰਸੋ,
ਜੇਕਰ ਸੁਣੇ ਬੱਚਿਓ ਹਾਲ ਮੇਰਾ।

ਸਿੱਖ ਸਾਹਿਤ ਅਤੇ ਸਭਿਆਚਾਰ ਵਿਚ ਵਸਤੂ ਸਥਿਤੀ ਦਾ ਤਰਸ ਪੈਦਾ ਕਰਕੇ ਇਸ ਤਰ੍ਹਾਂ ਭਾਵਨਾਵਾਂ ਟੁੰਬਣ (ਜਿਸ ਨੂੰ ਜਜ਼ਬਾਤੀ ਤੌਰ ਤੇ ਬਲੈਕਮੇਲਕਰਨਾ ਕਿਹਾ ਜਾਂਦਾ ਹੈ) ਦੀ ਮਰਨਊ ਰਵਾਇਤ ਨਹੀਂ ਹੈ, ਸਗੋਂ ਜਬਰ ਜ਼ੁਲਮ ਦੀ ਇੰਤਹਾ ਦਰਸਾ ਕੇ ਅਣਖ ਨੂੰ ਵੱਟ ਚਾੜਨ ਦੀ ਮਰਦਊ ਪ੍ਰੰਪਰਾ ਹੈ। ਦੇਖਣ ਨੂੰ ਤਾਂ ਇਹ ਸਧਾਰਣ ਗੱਲ ਲੱਗ ਸਕਦੀ ਹੈ ਕਿ ਭਾਰਤ ਨੂੰ ਭਾਰਤ ਮਾਤਾਕਹਿ ਲਿਆ ਜਾਂ ਭਾਰਤ ਦੇਸਕਹਿ ਲਿਆ, ਕੀ ਫ਼ਰਕ ਪੈਂਦਾ ਹੈ। ਪਰ ਅੱਜ ਦੀ ਖੋਜ ਵਿਧੀ ਅਤੇ ਕੌਮਾਂ ਦੇ ਵਿਕਾਸ ਦੇ ਨਜ਼ਰੀਏ ਤੋਂ ਇਹ ਗੱਲ ਇੰਨੀ ਸਰਲਭਾਵੀ ਨਹੀਂ ਹੈ। ਇਕ ਅਜਿਹੇ ਧਰਮ ਤੇ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੇ ਲੋਕਾਂ, ਜਿਨ੍ਹਾਂ ਵਿਚ ਬੁੱਤ ਪੂਜਾ ਦੀ ਮਨਾਹੀ ਹੈ, ਉਨ੍ਹਾਂ ਦੀ ਅਗਿਆਨਤਾ ਦਾ ਫਾਇਦਾ ਉਠਾ ਕੇ ਉਨ੍ਹਾਂ ਵਿੱਚ ਧੋਖੇ ਤੇ ਚਲਾਕੀ ਨਾਲ ਬੁੱਤ ਪੂਜਕ ਸੰਕਲਪ ਦਾਖ਼ਲ ਕਰਨੇ, ਉਨ੍ਹਾਂ ਦੇ ਭਵਿੱਖ ਲਈ ਬੜੇ ਖ਼ਤਰਨਾਕ ਸਾਬਤ ਹੁੰਦੇ ਹਨ। ਇਹਨਾਂ  ਸੰਕਲਪਾਂ ਨੇ ਹੀ ਗ਼ਦਰ ਲਹਿਰ ਦੇ ਹਕੀਕੀ ਖਾਸੇ ਤੇ ਇਸ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ, ਜਿਸ ਬਾਰੇ ਅਸੀਂ ਅਗਾਂਹ ਚੱਲ ਕੇ ਵਿਚਾਰ ਕਰਾਂਗੇ। ਸੋ ਲਾਲਾ ਹਰਦਿਆਲ ਵੱਲੋਂ ਗ਼ਦਰ ਪਾਰਟੀ ਵਿਚ ਸਮਗਲ ਕੀਤਾ ਗਿਆ ਭਾਰਤ ਮਾਤਾਦਾ ਸੰਕਲਪ ਧਰਮ ਨਿਰਪੱਖ ਨਹੀਂ ਸੀ। ਇਹ ਨੰਗੇ ਰੂਪ ਵਿਚ ਹਿੰਦੂ ਧਰਮ ਦਾ ਪੱਖ ਪੂਰਦਾ ਸੀ। ਇਸ ਕਰਕੇ ਇਹ ਦੇਸ ਦੀ ਸਮੁਚੀ ਜਨਤਾ ਲਈ ਸਰਬ ਪ੍ਰਵਾਨਤ ਨਹੀਂ ਹੋ ਸਕਦਾ ਸੀ। ਗ਼ਦਰ ਪਾਰਟੀ ਵਿਚ ਸ਼ਾਮਲ ਸਿੱਖਾਂ ਦੇ ਕੁੱਝ ਵਰਗਾਂ ਵੱਲੋਂ ਤਾਂ, ਅਪਣੀ ਧਾਰਮਿਕ ਜਾਂ ਰਾਜਸੀ ਚੇਤਨਾ ਦੀ ਘਾਟ ਕਰਕੇ, ਇਸ ਨੂੰ ਕਿਸੇ ਨਾ ਕਿਸੇ ਰੂਪ ਅਪਣਾ ਲਿਆ ਗਿਆ ਸੀ, ਖਾਸ ਕਰਕੇ ਕਾਵਿ ਰਚਨਾਵਾਂ ਵਿਚ। ਪਰ ਮੁਸਲਮਾਨ ਭਾਈਚਾਰਾ ਤਾਂ ਇਸ ਨੂੰ ਕਦਾ ਚਿੱਤ ਵੀ ਨਹੀਂ ਅਪਣਾ ਸਕਦਾ ਸੀ! ਇਹੀ ਵਜ੍ਹਾ ਹੈ ਕਿ ਗ਼ਦਰ ਪਾਰਟੀ ਵਿਚ ਮੁਸਲਮਾਨਾਂ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਸੀ।

"ਸ਼ਹੀਦ-ਏ-ਨਾਜਾਇਜ਼"

ਕਾਮਰੇਡਾਂ ਦੇ ਝੂਠੇ ਸ਼ਹੀਦ ਦੀ ਸ਼ਹੀਦੀ ਬੇਪਰਦਾ ਹੋਣ ਬਾਰੇ ਲਿਖੀ ਕਵਿਤਾ
 ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ 'ਵੇਹਲੜ' ਬਣ ਜਾਣਾ..
ਦਿਨੇ ਕਰਨੀਆਂ ਇਨਕ਼ਲਾਬ ਦੀਆਂ ਗੱਲਾਂ ..
ਤੇ ਸ਼ਾਮੀਂ ਦਾਰੂ ਪੀ ਕੇ ਸੌਂ ਜਾਣਾ ..

ਸਭ ਤੋਂ ਖਤਰਨਾਕ ਹੁੰਦਾ ਹੈ ਵੇਹਲੜ ਬਣ ਜਾਣਾ...
ਕਰਨਾ ਕੁਝ ਨਾ ਬਸ ਸੁਪਨੇ ਹੀ ਦੇਖੀ ਜਾਣਾ..
ਜੀਹਦੇ ਨਹੁੰ ਲਾਹ ਛੱਡੇ ਤੇ ਪਾੜ ਦਿੱਤੇ ਚੱਡੇ,
ਓਹੀ ਦੱਸ ਸਕਦੈ ਕਿ ਪੁਲਸ ਦੀ ਕੁੱਟ ਕਿੰਨੀ ਖਤਰਨਾਕ ਹੁੰਦੀ ਹੈ ..
ਜਿਨ੍ਹਾਂ ਕਿਰਤ ਕੀਤੀ ਜਿੰਦਗੀ ਚ,
ਓਹੀ ਜਾਣਦੇ ਨੇ..ਗਰੀਬ ਦੀ ਲੁੱਟ ਕਿੰਨੀ ਖਤਰਨਾਕ ਹੁੰਦੀ ਹੈ ....

ਓਹਨਾ ਕੀ ਮੁੜਨਾ ਘਰਾਂ ਨੂੰ? ਜੋ ਕਦੀ ਕੰਮ ਤੇ ਗਏ ਹੀ ਨਹੀਂ ..
ਬਸ ਵੇਖਦੇ ਰਹੇ ਮੋਟਰਾਂ ਤੇ ਰੰਗਰਲੀਆਂ ਮਨਾਉਣ ਦੇ ਬੇਗੈਰਤ ਸੁਪਨੇ .

ਪਰ ਆਪਣੀ ਧਰਤ ਲਈ ਹੱਕ਼ ਮੰਗਣਾ..
ਕਿਸੇ ਹਲਕਾਏ ਭੌਂਕਦੇ ਨੂੰ ਗਲੀ ਚ ਟੰਗਣਾ...
ਨਾ ਤਾਂ ਬੁਰਾ ਹੈ ਨਾ ਹੀ ਖਤਰਨਾਕ ਹੁੰਦੈ..

ਸਭ ਤੋਂ ਖਤਰਨਾਕ ਹੁੰਦਾ ਹੈ, ਆਪਣੀ ਮਾਂ ਧਰਤ ਦੇ ਦਲਾਲ ਬਣਨਾ..
ਭਰਾਵਾਂ ਦਾ ਕਤਲ ਕਰਨਾ ਅਤੇ ਸਕੇ ਦੁਸ਼ਮਣ ਨਾਲ ਜਾ ਰਲਣਾ...

ਸਭ ਤੋਂ ਖਤਰਨਾਕ ਨਹੀਂ ਹੁੰਦਾ ਜਹਾਜ ਤੇ ਚੜ੍ਹਨਾ ਤੇ ਅਮਰੀਕਾ ਆਉਣਾ,
ਗੈਸ ਸਟੇਸ਼ਨਾਂ 'ਤੇ ਕੰਮ ਕਰ ਕਰ ਸ਼ਾਹਾਂ ਦੇ ਕਰਜੇ ਉਤਾਰਨਾ,
ਸਭ ਤੋਂ ਖਤਰਨਾਕ ਹੁੰਦਾ ਹੈ
'IN GOD WE TRUST' ਵਾਲਾ ਹਰਾ ਹਰਾ ਨੋਟ ਜੇਬ 'ਚ ਪਾਉਣਾ
ਤੇ ਸਭ ਤੋਂ ਵੱਡੇ ਇਨਕਲਾਬੀ ਕਹਾਉਣਾ,
ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ ..ਕੱਲੇ ਸੁਪਨੇ ਹੀ ਵੇਖੀ ਜਾਣਾ...ਤੇ ਵੇਹਲੜ ਬਣ ਜਾਣਾ ...

ਸਰਕਾਰਾਂ ਦੇ 'ਸਾਥੀ' ਸਲੇਬਸ ਚ ਲਗਦੇ ਨੇ ..
ਸਰਮਾਏਦਾਰ ਨੇ ਸਾਰੇ, ਮਜਦੂਰਾਂ ਨੂੰ ਠਗਦੇ ਨੇ..
ਨਾ ਕਰੋ ਮਿਤਰੋ ਕਿਸੇ ਐਸੀ ਨਸਲ ਤੇ ਰੋਸ
ਜਿਨ੍ਹਾਂ ਨੂੰ ਹੋ ਗਿਆ ਹੋਵੇ ਮਾਨਸਿਕ ਸੁਪਨਦੋਸ਼ ..
ਪੜ੍ਹ 2 ਅਖਰ ਗੱਲ ਗੱਲ ਤੇ ਅੜ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ ਵੇਹਲੜ ਬਣ ਜਾਣਾ ...

ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਨਹੀਂ ਹੁੰਦਾ
ਸਭ ਤੋਂ ਖਤਰਨਾਕ ਹੁੰਦਾ ਹੈ
ਮੋਟਰਾਂ ਤੇ ਰੰਗਰਲੀਆਂ ਮਨਾਉਣਾ
ਤੇ ਅਣਿਆਈ ਮੌਤੇ ਮਾਰੇ ਜਾਣਾ..

ਸਭ ਤੋਂ ਖਤਰਨਾਕ ਹੁੰਦਾ ਹੈ ..
ਕੱਲੇ ਸੁਪਨੇ ਹੀ ਵੇਖੀ ਜਾਣਾ...ਤੇ ਵੇਹਲੜ ਬਣ ਜਾਣਾ ...
ਦਿਨੇ ਕਰਨੀਆਂ ਇਨਕ਼ਲਾਬ ਦੀਆਂ ਗੱਲਾਂ ..
ਤੇ ਸ਼ਾਮੀਂ ਦਾਰੂ ਪੀ ਕੇ ਸੌਂ ਜਾਣਾ ..
ਸਭ ਤੋਂ ਖਤਰਨਾਕ ਹੁੰਦਾ ਹੈ ..ਵੇਹਲੜ ਬਣ ਜਾਣਾ.....

- ਅਮਰਪ੍ਰੀਤ ਮਾਨ

‘ਲਾਲ ਕਿਲੇ’ ਦੇ ਢਹਿ ਢੇਰੀ ਹੋਣ ਦੀ ਕਹਾਣੀ

ਕਰਮਜੀਤ ਸਿੰਘ ਚੰਡੀਗੜ੍ਹ

34 ਸਾਲ ਪਹਿਲਾਂ ਬੜੀ ਮਿਹਨਤ ਮਜ਼ਦੂਰੀ ਨਾਲ ਬਣਾਇਆ ਬੰਗਾਲ ਦਾ ਲਾਲ ਕਿਲਾਆਖ਼ਰਕਾਰ 13 ਮਈ ਨੂੰ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਿਆ ਅਤੇ ਜੇ ਕਿਸੇ ਰਾਜਨੀਤਕ ਵਿਦਵਾਨ ਨੇ ਇਸ ਦੇ ਬਰਬਾਦ ਹੋਣ ਦੇ ਕਾਰਨ ਲੱਭਣੇ ਹੋਣ ਤਾਂ ਪੰਜਾਬੀ ਦੇ ਇਕ ਸ਼ਾਇਰ ਦੀਆਂ ਇਹ ਸਤਰਾਂ ਸਾਡੇ ਖਾਤਰ ਛੱਡ ਕੇ ਬੇਚੈਨੀਆਂ, ਸਾਂਭ ਬੈਠੇ ਸਨ ਉਹ ਸਾਰਾ ਆਰਾਮਇਕ ਤਰ੍ਹਾਂ ਨਾਲ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਦੀਆਂ ਹਨ।

13 ਮਈ ਦੇ ਨਤੀਜਿਆਂ ਨੂੰ ਜਾਨਣ ਲਈ ਭਾਰਤ ਦੇ ਲੋਕਾਂ ਦੀਆਂ ਰਾਜਨੀਤਕ ਨਜ਼ਰਾਂ ਅਤੇ ਇਥੋਂ ਤੱਕ ਕਿ ਗ਼ੈਰ-ਰਾਜਨੀਤਕ ਨਜ਼ਰਾਂ ਨੂੰ ਵੀ ਨਾ ਤਾਂ ਤਾਮਿਲਨਾਡੂ ਵਿਚ ਬਹੁਤ ਦਿਲਚਸਪੀ ਸੀ, ਕਿਉਂਕਿ ਉਥੇ ਦਹਾਕਿਆਂ ਤੋਂ ਵਾਰੀ ਦੀ ਰਾਜਨੀਤੀਦਾ ਤੋਹਫ਼ਾ ਕਦੇ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ. ਦੀ ਝੋਲੀ ਵਿਚ ਹੀ ਪੈਂਦਾ ਆ ਰਿਹਾ ਹੈ। ਇਹੋ ਹਾਲ ਕੇਰਲਾ ਦਾ ਹੈ ਅਤੇ ਆਸਾਮ ਤੇ ਪਾਂਡੂਚੇਰੀ ਦੇ ਨਤੀਜੇ ਵੀ ਹਿੰਦੋਸਤਾਨ ਦੀ ਰਾਜਨੀਤਕ ਤਸਵੀਰ ਵਿਚ ਕੋਈ ਵੱਡੀ ਉਥਲ-ਪੁਥਲ ਨਹੀਂ ਕਰਦੇ। ਪਰ 13 ਮਈ ਨੂੰ ਸਭਨਾਂ ਦੀਆਂ ਨਿਗਾਹਾਂ ਟੈਗੋਰ ਦੀ ਉਸ ਧਰਤੀ ਵੱਲ ਲੱਗੀਆਂ ਹੋਈਆਂ ਸਨ, ਜਿੱਥੇ ਲਾਲ ਪੰਛੀਆਂ ਨੇ 34 ਸਾਲ ਦੇ ਰਾਜ ਵਿਚ ਕਿਸੇ ਨੂੰ ਵੀ ਨੇੜੇ ਤੇੜੇ ਨਹੀਂ ਸੀ ਫਟਕਣ ਦਿੱਤਾ। ਜਮਹੂਰੀਅਤ ਦੇ ਵਰਤਮਾਨ ਯੁੱਗ ਵਿਚ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਕਿਸੇ ਵੀ ਸੂਬੇ ਨੇ ਏਨੇ ਲੰਮੇ ਅਰਸੇ ਤੱਕ ਤੇ ਏਨੇ ਜਾਹੋ ਜਲਾਲ ਨਾਲ ਲਗਾਤਾਰ ਹਕੂਮਤ ਨਹੀਂ ਸੀ ਕੀਤੀ ਜਿੰਨੀ ਲੰਮੀ ਹਕੂਮਤ ਕਰਨ ਦਾ ਸਿਹਰਾ ਸੀਪੀਐਮ ਨੂੰ ਮਿਲਿਆ। ਰਾਜਨੀਤਕ ਤੇ ਸਮਾਜ ਵਿਗਿਆਨ ਵਿਚ ਦਿਲਚਸਪੀ ਲੈਣ ਵਾਲੇ ਗੰਭੀਰ ਵਿਦਿਆਰਥੀਆਂ ਲਈ ਵੀ ਇਹ ਵਰਤਾਰਾ ਖੋਜ ਦਾ ਵਿਸ਼ਾ ਬਣ ਚੁੱਕਾ ਸੀ ਕਿ ਆਖ਼ਰਕਾਰ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਜਮਹੂਰੀਅਤ ਦੀਆਂ ਤੋਪਾਂ ਵੀ ਪੱਛਮੀ ਬੰਗਾਲ ਦੇ ਕਿਲੇ ਵਿਚ ਮਘੋਰੇ ਨਹੀਂ ਸਨ ਕਰ ਸਕੀਆਂ।

ਹੁਣ ਜਦੋਂ ਕਿ ਕਿਲਾ ਢਹਿ ਚੁੱਕਾ ਹੈ ਤੇ ਇਸ ਦੇ ਖੰਡਰਾਂ ਤੇ ਖੜੇ ਰਾਜਨੀਤਕ ਇਤਿਹਾਸਕਾਰ ਇਸ ਘਟਨਾ ਨੂੰ 21ਵੀਂ ਸਦੀ ਦੇ ਇਤਿਹਾਸਕ ਮੋੜਾਂ (ਟਰਨਿੰਗ ਪੁਆਇੰਟਸ) ਵਿਚ ਸ਼ੁਮਾਰ ਕਰ ਲੈਣਗੇ।

ਖ਼ਲਕਤ ਦੇ ਦਿਲਾਂ ਨੂੰ ਦੁਖੀ ਕਰਨ ਵਾਲੀਆਂ ਹਕੂਮਤਾਂ ਦਾ ਇਤਿਹਾਸ ਜੇ ਸਾਡੀਆਂ ਯਾਦਾਂ ਵਿਚ ਜਗਦਾ ਮਘਦਾ ਰਹੇ ਤਾਂ ਸ਼ੁੱਕਰਵਾਰ ਵਾਲੇ ਦਿਨ ਪੱਛਮੀ ਬੰਗਾਲ ਵਿਚ ਹੋਈ ਕਾਮਰੇਡਾਂ ਦੀ ਤਬਾਹੀ ਨੂੰ 90ਵਿਆਂ ਦੇ ਮੱਧ ਵਿਚ ਸੋਵੀਅਤ ਯੂਨੀਅਨ ਵਿਚ ਸਮਾਜਵਾਦ ਦੀ ਤਬਾਹੀ ਨਾਲ ਜੇ ਮੇਲ ਕੇ ਵੇਖਿਆ ਜਾਵੇ ਤਾਂ ਸਾਡੀ ਅੰਤਰਰਾਸ਼ਟਰੀ ਸਮਝ ਦੀਆਂ ਕਈ ਪਰਤਾਂ ਵਧੇਰੇ ਰੋਸ਼ਨ ਹੋ ਜਾਣਗੀਆਂ। ਹੁਣ ਬੰਗਾਲ ਦੇ ਉਸ ਲਾਲ ਕਿਲੇ ਵਿਚ ਬੰਦ ਮਾਰਕਸਵਾਦ-ਲੈਨਿਨਵਾਦ ਦੇ ਪੈਰੋਕਾਰ ਪਿਛਲੇ ਦਹਾਕਿਆਂ ਵਿਚ ਕੀ ਕੀ ਗੁੱਲ ਖਿਲਾਉਂਦੇ ਰਹੇ ਸਨ, ਉਸ ਦੀਆਂ ਸੱਚੀਆਂ ਸਾਖੀਆਂ, ਉਸੇ ਤਰ੍ਹਾਂ ਬਾਹਰ ਆਉਣੀਆਂ ਸ਼ੁਰੂ ਹੋ ਰਹੀਆਂ ਹਨ, ਜਿਵੇਂ ਅਸੀਂ ਸਾਬਕਾ ਸੋਵੀਅਤ ਯੂਨੀਅਨ ਦੇ ਡਿੱਗਣ ਸਮੇਂ ਸਟਾਲਨ ਤੇ ਉਸ ਦੀ ਬਦਨਾਮ ਕੇ ਜੀ ਬੀ ਦੇ ਜ਼ੁਲਮਾਂ ਦੀਆਂ ਕਹਾਣੀਆਂ ਸੁਣਦੇ ਤੇ ਪੜ੍ਹਦੇ ਸਾਂ ਤੇ ਮਨ ਹੀ ਮਨ ਵਿਚ ਹੈਰਾਨ ਤੇ ਉਦਾਸ ਵੀ ਹੁੰਦੇ ਸਾਂ।

ਤਾਂ ਫਿਰ ਕੀ ਇਹ ਕਹਿ ਲਿਆ ਜਾਵੇ ਕਿ ਇਨ੍ਹਾਂ ਖੱਬੇਪੱਖੀਆਂਵਿਚ ਖੱਬੇਪੱਖੀ ਵਾਲੀ ਕੋਈ ਗੱਲ ਨਹੀਂ ਸੀ ਰਹਿ ਗਈ? ਸੱਚ ਤਾਂ ਇਹ ਹੈ ਕਿ ਉਹ ਨਾਂ ਦੇ ਹੀ ਖੱਬੇ ਪੱਖੀ ਸਨ। ਇਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਖੱਬੇਪੱਖੀਸ਼ਬਦ ਫਰਾਂਸ ਵਿਚ ਉਸ ਸਮੇਂ ਪ੍ਰਚਲਤ ਹੋਇਆ ਜਦੋਂ ਫਰਾਂਸ ਦੀ ਨੈਸ਼ਨਲ ਅਸੈਂਬਲੀ ਵਿਚ (1789-91) ਵਜ਼ੀਰ, ਰਾਜ ਕੁਮਾਰ ਤੇ ਚਮਚੇ ਰਾਸ਼ਟਰਪਤੀ ਦੇ ਸੱਜੇ ਪਾਸੇ ਬੈਠਦੇ ਸਨ ਤੇ ਜਨਤਾ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੇ ਗਰਮ ਖਿਆਲੀਏ ਸਮਾਜਵਾਦੀ ਪ੍ਰਤੀਨਿਧ ਰਾਸ਼ਟਰਪਤੀ ਦੇ ਖੱਬੇ ਪਾਸੇ ਬੈਠਦੇ ਸਨ। ਬਹੁਤ ਚਿਰ ਪਹਿਲਾਂ ਦੀ ਗੱਲ ਹੈ ਕਿ ਰੋਮ ਦੀ ਸਲਤਨਤ ਵਿਚ ਪਾਰਲੀਮੈਂਟ ਅੰਦਰ ਦਾ ਕੁਝ ਇਸ ਤਰ੍ਹਾਂ ਦਾ ਸਿਲਸਿਲਾ ਹੀ ਲਾਗੂ ਹੁੰਦਾ ਸੀ। ਅਜਿਹੀ ਸਥਿਤੀ ਵਿਚ ਭਲਾ ਅਸੀਂ ਬੰਗਾਲ ਦੇ ਕਾਮਰੇਡਾਂ ਨੂੰ ਕਿਹੜੇ ਖਾਤੇ ਵਿਚ ਪਾਈਏ? ਸੱਜੇ ਪੱਖੀ ਉਹ ਅਖਵਾਉਣਾ ਨਹੀਂ ਚਾਹੁੰਣਗੇ ਤੇ ਖੱਬੇਪੱਖੀ ਉਹ ਰਹਿ ਨਹੀਂ ਗਏ। ਜਿਹੜੇ ਇਹ ਦਾਅਵੇ ਕਰਿਆ ਕਰਦੇ ਸਨ ਕਿ ਰਾਜਨੀਤਕ ਤੇ ਸਮਾਜਿਕ ਚਾਨਣ ਦੀ ਚਾਦਰ ਅਸੀਂ ਸਾਰੇ ਹਿੰਦੋਸਤਾਨ ਵਿਚ ਵਿਛਾ ਦੇਣੀ ਹੈ ਤੇ ਜਿਨ੍ਹਾਂ ਬਾਰੇ ਇਹ ਖੂਬਸੂਰਤ ਭਰਮ ਸਥਾਪਤ ਕਰ ਦਿੱਤਾ ਗਿਆ ਸੀ ਕਿ ਰਾਜਨੀਤਕ ਦਰਸ਼ਨ ਦੇ ਹੀਰੇ ਮੋਤੀ ਕਾਮਰੇਡਾਂ ਦੀ ਹੱਟੀ ਤੋਂ ਹੀ ਖਰੀਦੇ ਜਾ ਸਕਦੇ ਹਨ, ਉਨ੍ਹਾਂ ਨੂੰ ਇਤਿਹਾਸ ਨੇ ਕਿਵੇਂ ਮੂਧੜੇ ਮੂੰਹ ਸਿੱਟਿਆ ਕਿ ਉਨ੍ਹਾਂ ਨੂੰ ਪਾਣੀ ਮੰਗਣ ਜੋਗੇ ਨਹੀਂ ਛੱਡਿਆ। 13 ਮਈ ਨੂੰ ਇਹ ਭੇਦ ਜੱਗ ਜ਼ਾਹਰ ਹੋਇਆ ਕਿ ਕਾਮਰੇਡ ਭਰਾ ਲੋਕਾਂ ਦੀਆਂ ਅੱਖਾਂ ਤੇ ਪੱਟੀਆਂ ਬੰਨ੍ਹਣ ਪਿਛੋਂ ਹੀ ਉਨ੍ਹਾਂ ਦੀਆਂ ਤਲੀਆਂ ਤੇ ਚਿਰਾਗ਼ ਧਰਿਆ ਕਰਦੇ ਸਨ।

ਆਰੰਭ ਵਿਚ ਜਦੋਂ ਜਨਤਾ ਨੂੰ ਉਨ੍ਹਾਂ ਨੂੰ ਰਾਜ ਸਿੰਘਾਸਣ ਤੇ ਬਿਠਾਇਆ ਤਾਂ ਉਸ ਦੌਰ ਵਿਚ ਜਨਤਾ ਦੀ ਸੇਵਾ ਕਰਨ ਦਾ ਚਾਅ ਵੀ ਉਨ੍ਹਾਂ ਅੰਦਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਸ ਦੌਰ ਵਿਚ ਦੋ ਵੱਡੇ ਕਾਰਨਾਮੇ ਉਨ੍ਹਾਂ ਨੇ ਕੀਤੇ, ਜੋ ਦਿਲਾਂ ਦੀ ਮਿੱਟੀ ਵਿਚ ਸਦਾ ਜ਼ਿੰਦਾ ਰਹਿਣਗੇ। ਇਕ, ਹਕੂਮਤ ਕਰਨ ਦੀ ਜ਼ਿੰਮੇਵਾਰੀ ਤੇ ਅਧਿਕਾਰ ਸੱਚਮੁੱਚ ਹੀ ਪੰਚਾਇਤਾਂ ਨੂੰ ਸੌਂਪ ਦਿੱਤੇ ਅਤੇ ਦੂਜਾ ਤਿੱਖੇ ਜ਼ਮੀਨੀ ਸੁਧਾਰਾਂ ਨੇ ਕਿਸਾਨਾਂ ਵਿਚ ਸਵੈ-ਭਰੋਸੇ ਅਤੇ ਉਤਸ਼ਾਹ ਦੀ ਨਵੀਂ ਜਾਗ ਲਾਈ। ਜਨਤਾ ਦੇ ਇਨ੍ਹਾਂ ਅਹਿਮ ਹਿੱਸਿਆਂ ਵਿਚ ਉਹ ਦਿਲਾਂ ਦੇ ਮਹਿਰਮ ਬਣ ਗਏ ਤੇ ਕਈ ਵਾਰ ਉਹ ਇਸ ਬਾਦਸ਼ਾਹਤ ਦਾ ਆਨੰਦ ਮਾਣਦੇ ਮਾਣਦੇ ਇਕ ਦਿਨ ਕੇਵਲ ਆਪਣੇ ਨਿੱਜੀ ਆਨੰਦ ਦੀ ਤਲਾਸ਼ ਵਿਚ ਹੀ ਏਨੀ ਦੂਰ ਨਿਕਲ ਗਏ, ਏਨੀ ਦੂਰ ਨਿਕਲ ਗਏ ਕਿ ਉਹ ਸਮਾਂ ਆ ਗਿਆ ਜਦੋਂ ਇਕ ਪਾਸੇ ਪਾਰਟੀਸੀ ਅਤੇ ਦੂਜੇ ਪਾਸੇ ਸਾਰਾ ਬੰਗਾਲ। ਸਭ ਸਹੂਲਤਾਂ, ਐਸ਼ੋ ਆਰਾਮ ਅਤੇ ਮੌਜਾਂ ਤੇ ਪਾਰਟੀਦਾ ਕਬਜ਼ਾ ਅਤੇ ਜਾਂ ਫਿਰ ਪਾਰਟੀ ਦੇ ਦਲਾਲਾਂ ਦਾ ਜਦਕਿ ਦੂਜੇ ਪਾਸੇ ਬੰਗਾਲ ਦੇ ਉਹ ਉਜੜੇ ਪੁਜੜੇ ਲੋਕ ਸਨ ਜਿਨ੍ਹਾਂ ਨੇ ਕਦੇ ਉਨ੍ਹਾਂ ਦੇ ਸਿਰਾਂ ਤੇ ਤਾਜ ਰੱਖਿਆ ਸੀ।  ਇਨ੍ਹਾਂ ਲੋਕਾਂ ਵਿਚ ਮਧ ਵਰਗ ਦੇ ਲੱਖਾਂ ਲੋਕ ਵੀ ਸ਼ਾਮਲ ਹੋ ਗਏ ਜਿਨ੍ਹਾਂ ਬਾਰੇ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਵੱਡੇ ਰਾਜਨੀਤਕ ਭੁਚਾਲ ਵਿਚ ਉਨ੍ਹਾਂ ਦਾ ਧੋਬੀ ਪੱਟੜਾ ਇਤਿਹਾਸਕ ਰੋਲ ਅਦਾ ਕਰਦਾ ਹੈ।

ਚੁੱਪ ਰਹਿ ਕੇ ਵਿਰੋਧ ਕਰਨ ਵਾਲਿਆਂ ਨੂੰ ਵੀ ਇੰਞ ਲੱਗਿਆ ਕਿ ਬਦਲਾ ਲੈਣ ਦਾ ਸੁਨਹਿਰੀ ਮੌਕਾ ਹੁਣ ਹੀ ਹੈ। ਵੱਡੇ ਵੱਡੇ ਲੋਕਾਂ ਨੂੰ ਵੀ ਜਾਪਿਆ ਕਿ ਕਾਮਰੇਡਾਂ ਨੂੰ ਸਬਕ ਸਿਖਾਉਣ ਦਾ ਮੌਕਾ ਜੇ ਹੁਣ ਹਾਸਲ ਨਾ ਕੀਤਾ ਗਿਆ ਤਾਂ ਫਿਰ ਇਹ ਕਦੇ ਨਹੀਂ ਮਿਲੇਗਾ ਤੇ ਇੰਞ ਇਹ ਲਾਲ ਕਿਲਾ ਢਹਿ ਢੇਰੀ ਹੋ ਗਿਆ।

ਲਾਲ ਕਿਲੇ ਵਿਚੋਂ ਦੁਖੀ ਕਰਨ ਵਾਲਾ ਇਕ ਹੋਰ ਭੇਦ ਖੁੱਲ੍ਹਿਆ ਹੈ ਜੋ ਇਸ ਪਾਰਟੀ ਦੀ ਨਿੱਘਰ ਰਹੀ ਹਾਲਤ ਨੂੰ ਪ੍ਰਗਟ ਕਰਦਾ ਹੈ। ਸੁੰਦਰਬਨ ਬੰਗਾਲ ਦਾ ਦੱਖਣੀ ਹਿੱਸਾ ਹੈ ਅਤੇ ਇਸ ਇਲਾਕੇ ਦੀ ਧਰਤੀ ਸੇਮ ਦੀ ਮਾਰੀ ਹੋਈ ਹੈ। ਹੁਗਲੀ ਦਰਿਆ ਦੇ ਨਾਲ ਲਗਦੀ ਇਸ ਧਰਤੀ ਦਾ ਇਕ ਹਿੱਸਾ ਬੰਗਲਾ ਦੇਸ਼ ਦੀ ਹੱਦ ਵੀ ਟੱਪ ਜਾਂਦਾ ਹੈ। ਦੋ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਸ ਇਲਾਕੇ ਵਿਚ ਭਾਰੀ ਗੜ੍ਹੇਮਾਰੀ ਹੋਈ, ਜਿਸ ਨਾਲ ਪੰਜ ਲੱਖ ਲੋਕ ਬੇਘਰ ਹੋ ਗਏ। ਗਾਰੇ ਤੇ ਘਾਹ ਫੂਸ ਨਾਲ ਬਣੀਆਂ ਉਨ੍ਹਾਂ ਦੀਆਂ ਝੌਂਪੜੀਆਂ ਰੜਾ ਮੈਦਾਨ ਬਣ ਗਈਆਂ। ਦਰਿਆਵਾਂ ਵਿਚ ਆਏ ਹੜ੍ਹ ਨੇ ਬੰਨ੍ਹ ਤੋੜ ਦਿੱਤੇ ਜਿਸ ਨਾਲ ਫਸਲਾਂ ਤਬਾਹ ਹੋ ਗਈਆਂ। ਕਾਮਰੇਡਾਂ ਦੀ ਹਕੂਮਤ ਨੇ ਕਦੇ ਵੀ ਇਨ੍ਹਾਂ ਬੰਨ੍ਹਾਂ ਨੂੰ ਪੱਕੇ ਕਰਨ ਦੀ ਲੋੜ ਨਹੀਂ ਸਮਝੀ। ਜੇ ਇਨ੍ਹਾਂ ਨੂੰ ਇਕ ਵਾਰ ਪੱਕੇ ਕੀਤਾ ਵੀ ਤਾਂ ਉਹ ਵੀ ਇਕ ਐਨæਜੀææ ਦੀ ਸੰਸਥਾ ਨੇ। ਤੂਫ਼ਾਨ ਤੋਂ ਪਿਛੋਂ ਲੋਕ ਭੁੱਖੇ ਮਰਨ ਲੱਗੇ। ਸਾਫ਼ ਪਾਣੀ ਵੀ ਮਿਲਣਾ ਮੁਸ਼ਕਲ ਹੋ ਗਿਆ। ਬਲਾਕ ਦਫਤਰਾਂ ਵਿਚ ਬਲੀਚਿੰਗ ਪਾਊਡਰ ਤੇ ਪਾਣੀ ਸਾਫ਼ ਕਰਨ ਵਾਲੀਆਂ ਗੋਲੀਆਂ ਦੇ ਢੇਰਾਂ ਤੇ ਅਫ਼ਸਰ ਬੈਠ ਗਏ। ਰੋਟੀ ਖਾਣ ਨੂੰ ਨਹੀਂ ਸੀ ਮਿਲ ਰਹੀ। ਕੁਝ ਵੀ ਨਹੀਂ ਸੀ ਰਹਿ ਗਿਆ ; ਨਾ ਸਿਰਾਂ ਤੇ ਛੱਤ, ਨਾ ਕੱਪੜੇ, ਨਾ ਬਰਤਨ, ਨਾ ਕਿਤਾਬਾਂ ਤੇ ਨਾ ਹੀ ਮੱਛਰਦਾਨੀਆਂ।

ਪਰ ਕੁਝ ਘਰ ਅਜੇ ਵੀ ਬਚੇ ਹੋਏ ਸਨ। ਹੈਰਾਨੀ ਵਾਲੀ ਦਿਲਚਸਪ ਹਕੀਕਤ ਇਹ ਹੈ ਕਿ ਇਹ ਘਰ ਸੀਮਿੰਟ ਤੇ ਬਜਰੀ ਦੇ ਬਣੇ ਹੋਏ ਸਨ। ਇਨ੍ਹਾਂ ਘਰਾਂ ਦੀਆਂ ਚਾਰਦੀਵਾਰਾਂ ਪਿੱਛੇ ਰਹਿਣ ਵਾਲੇ ਲੋਕ ਸੀਪੀਐਮ ਪਾਰਟੀ ਨਾਲ ਸਬੰਧ ਰੱਖਦੇ ਸਨ। ਗਰੀਬਾਂ ਤੇ ਨਿਆਸਰਿਆਂ ਦਾ ਸਹਾਰਾ ਸਮਝੀ ਜਾਣ ਵਾਲੀ ਪਾਰਟੀ ਦੇ ਇਨ੍ਹਾਂ ਲੋਕਾਂ ਨੂੰ ਇਸ ਗੱਲ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਕਿ ਉਨ੍ਹਾਂ ਦੇ ਇਰਦ ਗਿਰਦ ਪੰਜ ਲੱਖ ਲੋਕ ਭੁੱਖੇ ਮਰ ਰਹੇ ਹਨ। ਗੱਲ ਕੀ ਪਿੰਡਾਂ ਦੇ ਲੋਕ ਦੋ ਹਿੱਸਿਆਂ ਵਿਚ ਵੰਡੇ ਗਏ। ਇਕ ਜਿਹੜੇ ਪਾਰਟੀ ਵਾਲੇਅਤੇ ਦੂਜੇ ਜਿਹੜੇ ਪਾਰਟੀ ਵਾਲੇ ਨਹੀਂ ਸਨ। ਖੁੱਲੇ ਆਕਾਸ਼ ਵਿਚ ਦਿਨ ਕਟੀ ਕਰ ਰਹੀਆਂ ਔਰਤਾ ਕੋਲ ਸਰੀਰ ਤੇ ਪਹਿਨਣ ਲਈ ਕੇਵਲ ਇਕੋ ਇਕ ਸਾੜੀ ਸੀ।

ਫਿਰ ਇਕ ਹੋਰ ਕਹਿਰ ਟੁੱਟਿਆ। ਕਲਕੱਤਾ ਦੇ ਕੁਝ ਨੌਜਵਾਨਾਂ ਦੇ ਦਿਲ ਅੰਦਰ ਇਨ੍ਹਾਂ ਲੋਕਾਂ ਲਈ ਹਮਦਰਦੀ ਜਾਗੀ। ਉਨ੍ਹਾਂ ਨੇ ਖਾਣ ਪੀਣ ਦਾ ਸਾਮਾਨ ਇਕੱਠਾ ਕੀਤਾ ਤੇ ਇਕ ਬੱਸ ਵਿਚ ਲੱਦ ਲਿਆ ਅਤੇ ਉਹ ਸੁੰਦਰਬਨ ਵੱਲ ਰਵਾਨਾ ਹੋ ਗਏ। ਜਿਉਂ ਹੀ ਬੱਸ ਆਪਣੇ ਟਿਕਾਣੇ ਤੇ ਪਹੁੰਚੀ, ਕੁਝ ਦਾਦਾ ਲੋਕਅਚਾਨਕ ਪ੍ਰਗਟ ਹੋ ਗਏ। ਉਨ੍ਹਾਂ ਨੇ ਸਾਰਾ ਸਾਮਾਨ ਉਤਾਰ ਲਿਆ ਅਤੇ ਇਸ ਸਾਮਾਨ ਨੂੰ ਸਕੂਲ ਵਿਚ ਰੱਖ ਕੇ ਕਮਰਿਆਂ ਨੂੰ ਜੰਦਰੇ ਮਾਰ ਦਿੱਤੇ ਅਤੇ ਐਲਾਨ ਕੀਤਾ ਕਿ ਉਹ ਖੁਦ ਇਹ ਫੈਸਲਾ ਕਰਨਗੇ ਕਿ ਖਾਣ ਪੀਣ ਦਾ ਸਾਮਾਨ ਕਿਸ ਨੂੰ ਦੇਣਾ ਹੈ ਤੇ ਕਿਸ ਨੂੰ ਨਹੀਂ ਦੇਣਾ। ਇਹ ਦਾਦਾ ਲੋਕਸੀਪੀਐਮ ਦੇ ਬੌਸ ਆਖੇ ਜਾਂਦੇ ਸਨ। ਮੁੱਕਦੀ ਗੱਲ, ਵਿਚਾਰੇ ਪਰਉਪਕਾਰੀ ਨੌਜਵਾਨ ਬੇਵਸ ਹੋ ਗਏ ਕਿਉਂਕਿ ਖਾਣ ਪੀਣ ਦੇ ਸਾਮਾਨ ਤੇ ਸੀਪੀਐਮ ਵਾਲਿਆਂ ਨੇ ਕਬਜ਼ਾ ਕਰ ਲਿਆ ਸੀ।

ਹੋਰ ਸੁਣੋ। ਖੱਬੇਪੱਖੀ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਵਿਚੋਂ ਅੰਗਰੇਜ਼ੀ ਦੀ ਪੜ੍ਹਾਈ ਖਤਮ ਕਰ ਦਿੱਤੀ। ਜਦਕਿ ਉਨ੍ਹਾਂ ਦੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਸਨ। ਕਹਿੰਦੇ ਹਨ ਕਿ ਇਹ ਸਭ ਕੁਝ ਤਾਂ ਕੀਤਾ ਗਿਆ ਤਾਂ ਜੋ ਇਹ ਬੱਚੇ ਬੰਗਾਲ ਵਿਚ ਹੀ ਬੰਦ ਰਹਿਣ ਤੇ ਬਾਹਰਲੀ ਦੁਨੀਆਂ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਾ ਲੱਗ ਸਕੇ। ਇੰਞ ਅੰਗਰੇਜ਼ੀ ਪੜ੍ਹਨ ਲਿਖਣ ਵਾਲੇ ਕਾਮਰੇਡਾਂ ਨੂੰ ਉਨ੍ਹਾਂ ਤੇ ਸਦਾ ਲਈ ਰਾਜ ਕਰਨ ਦਾ ਮੌਕਾ ਮਿਲਦਾ ਰਹੇਗਾ। ਇਸ ਸਾਲ ਦੇ ਸ਼ੁਰੂ ਵਿਚ ਖੱਬੇਪੱਖੀ ਸਰਕਾਰ ਨੇ ਅਧਿਆਪਕਾਂ ਦੀ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ। ਇਕ ਪੱਤਰਕਾਰ ਨੇ ਇਕ ਅਧਿਆਪਕ ਨੂੰ ਪੁੱਛਿਆ ਕਿ ਕੀ ਉਸ ਦਾ ਆਪਣਾ ਬੱਚਾ ਸਰਕਾਰੀ ਸਕੂਲ ਵਿਚ ਪੜ੍ਹਦਾ ਹੈ? ਅਧਿਆਪਕ ਨੇ ਝੱਟ ਪੱਟ ਜਵਾਬ ਦਿੱਤਾ, ‘ਸਵਾਲ ਹੀ ਪੈਦਾ ਨਹੀਂ ਹੁੰਦਾ। ਸਰਕਾਰੀ ਸਕੂਲਾਂ ਵਿਚ ਰਹਿ ਹੀ ਕੀ ਗਿਆ ਹੈ-ਨਾ ਕਮਰੇ, ਨਾ ਸਫ਼ਾਈ, ਨਾ ਬਲੈਕ ਬੋਰਡ, ਨਾ ਡੈਸਕ, ਨਾ ਕੁਰਸੀ ਅਤੇ ਨਾ ਬੈਠਣ ਲਈ ਤੱਪੜ। ਇਥੋਂ ਤੱਕ ਕਿ ਅਧਿਆਪਕ ਵੀ ਇਨ੍ਹਾਂ ਸਕੂਲਾਂ ਵਿਚ ਕਦੇ ਕਦੇ ਹੀ ਜਾਂਦੇ ਹਨ।ਇੰਝ ਇਹ ਪਾਰਟੀ ਗਰੀਬਾਂ ਦੁਆਰਾ ਚੁਣੀ ਗਈ ਗਰੀਬਾਂ ਲਈ ਪਾਰਟੀ ਨਹੀਂ ਸੀ ਰਹਿ ਗਈ। ਇਹ ਤਾਂ ਵੱਡਿਆਂ ਵੱਡਿਆਂ ਦੀ ਪਾਰਟੀ ਬਣ ਗਈ ਸੀ ਜਿਨ੍ਹਾਂ ਦੇ ਬੱਚੇ ਜਾਂ ਤਾਂ ਅੰਗਰੇਜ਼ੀ ਸਕੂਲ ਵਿਚ ਪੜ੍ਹਦੇ ਹਨ ਤੇ ਜਾਂ ਫਿਰ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਅਤੇ ਜਾਂ ਫਿਰ ਬਾਹਰ ਹੀ ਮੌਜਾਂ ਮਾਣਦੇ ਹੋਏ ਉਥੇ ਹੀ ਰਸ ਵਸ ਗਏ ਸਨ।

ਪੱਛਮੀ ਬੰਗਾਲ ਦੀ ਇਸੇ ਹੀ ਰਾਜਨੀਤਕ ਉਦਾਸੀ ਤੇ ਨਿਰਾਸ਼ਤਾ ਵਿਚੋਂ ਉਸ ਔਰਤ ਨੇ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ, ਜਿਸ ਨੂੰ ਬੰਗਾਲ ਦੀ ਦੀਦੀਕਿਹਾ ਜਾਂਦਾ ਹੈ। ਮਮਤਾ ਬੈਨਰਜੀ ਦੇ ਨਾਂ ਨਾਲ ਜਾਣੀ ਜਾਂਦੀ ਇਹ ਔਰਤ ਭਾਵੇਂ ਗੁਸੈਲ ਸੁਭਾਅ ਦੀ ਮਾਲਕ ਹੈ ਪਰ 34 ਸਾਲ ਤੋਂ ਪੱਕੀ ਤਰ੍ਹਾਂ ਡੇਰਾ ਜਮ੍ਹਾਂ ਕੇ ਬੈਠੀ ਸੀਪੀਐਮ ਵਰਗੀ ਮਜ਼ਬੂਤ ਪਾਰਟੀ ਨੂੰ ਉਖਾੜਨ ਲਈ ਇਹੋ ਜਿਹਾ ਅੱਖੜ ਸੁਭਾਅ ਹੀ ਮੁਕਾਬਲਾ ਕਰ ਸਕਦਾ ਸੀ। ਛੇ ਭਰਾਵਾਂ ਭੈਣਾਂ ਵਿਚ ਸਭ ਤੋਂ ਵੱਡੀ ਮਮਤਾ ਬੈਨਰਜੀ ਗੁਰਬਤ ਦੇ ਮਾਹੌਲ ਵਿਚੋਂ ਉਭਰੀ ਤੇ ਜਵਾਨ ਹੋਈ ਤੇ ਇਕ ਦਿਨ ਬੰਗਾਲ ਦੀ ਰਾਜਨੀਤੀ ਵਿਚ ਛਾ ਗਈ। 29 ਸਾਲ ਦੀ ਉਮਰ ਵਿਚ ਉਸ ਨੇ ਕਾਂਗਰਸ ਉਮੀਦਵਾਰ ਵਜੋਂ ਸੀਪੀਐਮ ਦੇ ਧਨੰਤਰ ਸੋਮਨਾਥ ਚੈਟਰਜੀ ਨੂੰ ਹਰਾਇਆ ਜੋ ਮਗਰੋਂ ਲੋਕ ਸਭਾ ਦੇ ਸਪੀਕਰ ਵੀ ਬਣੇ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਕਾਂਗਰਸ ਨੇ ਵੀ ਸੀਪੀਐਮ ਦੀ ਲੱਤ ਹੇਠੋਂ ਲੰਘਣਾ ਪ੍ਰਵਾਨ ਕਰ ਲਿਆ ਸੀ। ਪਰ ਮਮਤਾ ਏਕਲਾ ਚਲੋ ਰੇਦੇ ਸਿੱਧਾਂਤ ਤੇ ਦ੍ਰਿੜ ਹੋ ਕੇ ਪਹਿਰਾ ਦਿੰਦੀ ਰਹੀ। ਅਜੇ ਵੀ ਉਸ ਦੇ ਦੋ ਮੰਜ਼ਿਲਾ ਸਾਧਾਰਨ ਘਰ ਵਿਚ ਪਾਰਟੀ ਦਾ ਦਫ਼ਤਰ ਵੀ ਚਲਦਾ ਹੈ ਤੇ ਘਰ ਵੀ। ਗਰੀਬੀ ਦੇ ਇਕ ਦੌਰ ਵਿਚ ਉਸ ਕੋਲ ਵਧੀਆ ਸਾੜੀਆਂ ਖਰੀਦਣ ਲਈ ਪੈਸਾ ਨਹੀਂ ਸੀ। ਇਸ ਲਈ ਉਸ ਨੇ ਕੌਟਨ ਦੀ ਸਾੜੀ ਨਾਲ ਹੀ ਗੁਜ਼ਾਰਾ ਕੀਤਾ ਅਤੇ ਇਹੋ ਸਾੜੀ ਉਸ ਦੀ ਇਤਿਹਾਸਕ ਸਾਦਗੀ ਦਾ ਪ੍ਰਤੀਕ ਬਣ ਗਈ ਤੇ ਇਸੇ ਪਹਿਰਾਵੇ ਨਾਲ ਹੀ ਉਸ ਦੇ ਕਾਫ਼ਲੇ ਵਿਚ ਰਲਣ ਵਾਲਿਆਂ ਦੀ ਗਿਣਤੀ ਵੀ ਵਧਦੀ ਗਈ। ਕੌਣ ਕਹਿ ਸਕਦਾ ਸੀ ਕਿ ਮਧਰੇ ਕੱਦ ਦੀ ਇਹ ਮਾੜਕੂ ਜਿਹੀ ਔਰਤ ਇਕ ਉਸ ਵੱਡੇ ਜਾਲ਼ ਨੂੰ ਤੋੜ ਸੁੱਟੇਗੀ, ਜਿਸ ਦੀਆਂ ਮਜ਼ਬੂਤ ਤੇ ਗੁੰਝਲਦਾਰ ਤੰਦਾਂ ਨੂੰ ਤੋੜਨ ਤੋਂ ਹਰ ਕੋਈ ਤਰਹਿੰਦਾ ਸੀ। ਅੱਜ ਵੀ ਉਹ ਰਾਤ ਦੇ ਤਿੰਨ ਵਜੇ ਤੋਂ ਪਹਿਲਾਂ ਨਹੀਂ ਸੌਂਦੀ ਅਤੇ ਪਾਰਟੀ ਦੇ ਕੰਮਾਂ ਵਿਚ ਰੁਝੀ ਰਹਿੰਦੀ ਹੈ। ਉਸ ਨੂੰ ਇਹ ਵੀ ਯਾਦ ਹੈ ਕਿ ਕਿਵੇਂ ਇਕ ਦਿਨ ਪੱਛਮੀ ਬੰਗਾਲ ਦੇ ਸਕੱਤਰੇਤ ਰਾਈਟਰਜ਼ ਬਿਲਡਿੰਗਅੱਗੇ ਇਕ ਵਿਖਾਵੇ ਦੌਰਾਨ ਪੁਲਿਸ ਉਸ ਨੂੰ ਘਸੀਟਦੀ ਲੈ ਗਈ ਸੀ। ਕਈ ਵਾਰ ਉਸ ਨੇ ਆਪਣੇ ਜਿਸਮ ਤੇ ਪੁਲਿਸ ਤਸ਼ੱਦਦ ਦੇ ਵਾਰ ਝੱਲੇ, ਪਰ ਸਿਰੜੀ ਤੇ ਸਿਦਕ ਵਾਲੀ ਇਹ ਬੀਬੀ ਫਰਿਆਦਵਾਂਗ ਦਿਨ ਰਾਤ ਲਾਲ ਕਿਲੇ ਨੂੰ ਢਾਹੁਣ ਵਿਚ ਲੱਗੀ ਰਹੀ ਤੇ ਇਸ ਕਿਲੇ ਨੂੰ ਢਾਹੁਣ ਵਿਚ ਉਸ ਨੂੰ 13 ਸਾਲ ਲੱਗੇ।

ਆਖ਼ਰੀ, ਪਰ ਮਤਲਬ ਵਾਲੀ ਗੱਲ ਅਕਾਲੀ ਭਰਾਵਾਂ ਲਈ : ਦੀਵਾਰ ਤੇ ਲਿਖਿਆ ਪੜ੍ਹੋ, ਤੁਹਾਡੀ ਗੁਰੂ ਸਿਧਾਂਤ ਵੱਲ ਪਿੱਠ ਹੈ। ਤੁਸੀਂ ਪਹਿਲਾਂ ਵਾਲੇ ਅਕਾਲੀ ਨਹੀਂ ਰਹੇ। ਇਸ ਲਈ ਸੰਭਲ ਕੇ ਤੁਰੋ।

ਕਾਂਗਰਸੀ ਭਰਾਵੋ : ਤੁਸੀਂ ਤਾਂ ਪੰਜਾਬ ਲਈ ਕਦੇ ਵੀ ਦੁੱਧ ਧੋਤੇ ਨਹੀਂ ਸੀ। ਹੁਣ ਵੀ ਅਮਰਿੰਦਰ ਦੇ ਮੋਢੇ ਨੇ ਹੀ ਤੁਹਾਨੂੰ ਸੰਭਾਲਿਆ ਹੋਇਆ ਹੈ।

ਦੋਵੇਂ ਉਪਰੋਕਤ ਰਾਜਨੀਤਕ ਤਾਕਤਾਂ ਜੇ ਆਪਣੀ ਨਜ਼ਰ ਤੋਂ ਧੁੰਦ ਦੀ ਚਾਦਰ ਲਾਹ ਕੇ ਰਤਾ ਪਿੱਛੇ ਵੱਲ ਵੇਖਣਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮਨਪ੍ਰੀਤ ਪਿੱਛੇ ਪਿੱਛੇ ਉਨ੍ਹਾਂ ਦੀ ਪੈੜ ਨੱਪਦਾ ਆ ਰਿਹਾ ਹੈ।

ਅੰਧਾ ਆਗੂ ਜੇ ਥੀਐ .. .. ..

ਸਿੱਖ ਕੌਮ ਦਾ ਇਹ ਸੰਤਾਪ ਹੈ ਕਿ ਇਹ 'ਅੰਨ੍ਹੇ' ਆਗੂਆਂ ਦੇ ਵਸ ਪਈ ਹੋਈ ਹੈ। ਇਹ 'ਅੰਨ੍ਹੇ' ਆਗੂ ਅਪਣੀਆਂ ਜ਼ਮੀਰਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਇਸ ਕਦਰ ਹਨੇਰੇ ਖੂਹਾਂ ਵਿੱਚ ਦਫ਼ਨ ਕਰ ਚੁੱਕੇ ਹਨ ਕਿ ਭਰੀ ਸਭਾ ਵਿੱਚ ਵੀ ਸਥਾਪਤੀ ਦੇ ਇਸ਼ਾਰਿਆਂ 'ਤੇ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਹਿਣ ਦੀ ਅਪਣੀ ਬੇਸ਼ਰਮ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਤੋਂ ਨਹੀਂ ਹਿਚਕਿਚਾਉਂਦੇ। ਇਸੇ ਵਿਸ਼ੇ 'ਤੇ ਸ. ਗੁਰਤੇਜ ਸਿੰਘ ਪ੍ਰੋ .ਆੱਵ ਸਿਖਇਜ਼ਮ ਦਾ ਇਹ ਲੇਖ ਪੇਸ਼ ਹੈ- 

1947 ਤੋਂ ਬਾਅਦ ਦੀ ਸਿੱਖ ਤ੍ਰਾਸਦੀ ਨੂੰ ਸਮਝਣ ਲਈ ਅਜੇ ਤੱਕ ਵੀ ਕੁਈ ਵੱਡਾ ਉਪਰਾਲਾ ਨਾ ਸਿੱਖਾਂ ਵੱਲੋਂ ਹੋਇਆ ਹੈ ਨਾ ਦੂਜਿਆਂ ਵੱਲੋਂ। ‘ਰੋਗ’ ਤੇ ‘ਦਾਰੂ’ ਦੀ ਨਿਸ਼ਾਨਦੇਹੀ ਕਰਨ ਤੋਂ ਬਿਨਾਂ ਹੀ ਭਰਪੂਰ ਇਲਾਜ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਨਤੀਜੇ ਵਜੋਂ ਨਾ ਤਾਂ ਮਰੀਜ਼ ਦੀ ਹਾਲਤ ਸੁਧਰ ਰਹੀ ਹੈ ਨਾ ਹੀ ਓਹੜ-ਪੋਹੜ ਬੰਦ ਹੋ ਰਹੇ ਹਨ। ਮਰਜ਼ ਨੂੰ ਬੁੱਝਣਾ ਵੱਡਾ ਕੰਮ ਨਹੀਂ; ਓਸ ਦਾ ਕਾਰਗਰ ਇਲਾਜ ਵੀ ਪਹੁੰਚ ਅੰਦਰ ਹੈ। ਪਰ ਕੌਮ ਦੇਸੀ ਸਿਆਣਿਆਂ (ਜਿਨ੍ਹਾਂ ਨੂੰ ਰਾਜਸਥਾਨ ਵਿੱਚ ਬੂਝ-ਬੁਝਾਕਲ ਆਖਦੇ ਹਨ) ਦੇ ਵੱਸ ਪਈ ਹੋਈ ਹੈ ਜਿਹੜੇ ਕਿ ਝਾੜੂ ਲੈ ਕੇ, ਲਕੀਰਾਂ ਵਲ਼ ਕੇ, ਪਰਛਾਵਿਆਂ ਨੂੰ ਕੁੱਟ ਕੇ, ਹਲਦੀ ਧੂੜ ਕੇ ਤਸੱਲੀ ਨਾਲ ਆਖਦੇ ਹਨ ਕਿ ਪ੍ਰੇਤ ਕੱਢ ਦਿੱਤਾ ਹੈ।

ਸਥਿਤੀ ਇਉਂ ਹੈ। ਇੱਕ ਪਿੰਡ ਵਿੱਚ ਰਾਤ ਨੂੰ ਹਾਥੀ ਆ ਕੇ ਚਰ੍ਹੀ ਦਾ ਖੇਤ ਉਜਾੜ ਗਿਆ। ਅਗਲੇ ਦਿਨ ਲੋਕ ਹੈਰਾਨ ਕਿ ਏਨੀਆਂ ਵੱਡੀਆਂ ਪੈੜਾਂ ਛੱਡਣ ਵਾਲੀ ਕੀ ਬਲ਼ਾ ਸੀ ਜੋ ਇੱਕੋ ਰਾਤ ਵਿੱਚ ਏਨਾਂ ਨੁਕਸਾਨ ਕਰ ਗਈ। ਸਭ ਤੋਂ ਸਿਆਣੇ ਬੂਝ-ਬੁਝਾਕਲ ਨੂੰ ਬੁਲਾਇਆ ਗਿਆ। ਓਸ ਨੇ ਹਾਲਤ ਦਾ ਜਾਇਜ਼ਾ ਲੈ ਕੇ ਫ਼ੈਸਲਾ ਦਿੱਤਾ, ‘‘ਬੂਝ-ਬੁਝਾਕਲ ਬੂਝ ਗਇਆ ਥੇ ਕੇ ਜਾਣੋ ਅਨਜਾਣ। ਚੱਕੀ ਕੇ ਪੁੜ ਬਾਂਧ ਕੇ ਚਰ ਗਇਓ ਮ੍ਰਿਗਾਨ।’’ ਭਾਵ ‘ਸਿਆਣੇ ਨੇ ਬੁਝ ਲਿਆ ਹੈ ਜੋ ਤੁਹਾਨੂੰ ਅਨਜਾਣਾਂ ਨੂੰ ਸਮਝ ਨਹੀਂ ਆਇਆ। ਇਹ ਤਾਂ ਚੱਕੀ ਦੇ ਪੁੜ ਪੈਰਾਂ ਨਾਲ ਬੰਨ੍ਹ ਕੇ ਮ੍ਰਿਗ ਚਰ ਗਇਆ ਹੈ।’ ਜਿਨ੍ਹਾਂ ਨੇ ਕਦੇ ਹਾਥੀ ਵੇਖਿਆ ਨਹੀਂ ਸੀ ਵਾਹ! ਵਾਹ! ਕਰ ਉੱਠੇ ਅਤੇ ਬਾਕੀਆਂ ਵੀ ਝਕਦਿਆਂ-ਝਕਦਿਆਂ ਪ੍ਰਵਾਨ ਕਰ ਲਿਆ -- ਸਿਆਣੇ ਦੀ ਗੱਲ ਨੂੰ ਕੌਣ ਉਲਟਾਵੇ?

7 ਮਈ 2011 ਨੂੰ ‘ਕੇਸ ਸੰਭਾਲ ਪ੍ਰਚਾਰ ਸੰਸਥਾ’ ਵੱਲੋਂ ਦਿੱਲੀ ਭਾਈ ਵੀਰ ਸਿੰਘ ਸਦਨ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ਕਿ ‘‘ਸਿੱਖਾਂ ਵਿੱਚ ਏਕਤਾ ਤੇ ਇੱਕਸਾਰਤਾ ਕਿਵੇਂ ਲਿਆਂਦੀ ਜਾਵੇ?’’ ਇੱਕਸਾਰਤਾ ਤੋਂ ਮਤਲਬ ਰਹਿਤ-ਮਰਿਯਾਦਾ ਬਾਰੇ ਇੱਕਮੱਤ ਹੋਣ ਤੋਂ ਸੀ ਨਾ ਕਿ ਫ਼ੌਜੀ ਕਿਸਮ ਦੀ ਕਦਮ ਮਿਲਾ ਕੇ ਚੱਲਣ ਦੀ ਪ੍ਰਕਿਰਿਆ ਤੋਂ। ਵਿਚਾਰਾਂ ਦੀ ਅਨੇਕਤਾ ਤਾਂ ਕੁਦਰਤ ਦੀ ਦਾਤ ਹੈ ਅਤੇ ਤਰੱਕੀ ਦਾ ਸੋਮਾ ਹੈ। ਭਾਈ ਸੰਤੋਖ ਸਿੰਘ ਵੀ ਸਾਹਿਬ ਦਸਵੇਂ ਪਾਤਸ਼ਾਹ ਦੀ ਵੱਡੀ ਦੇਣ ਦਾ ਜ਼ਿਕਰ ਕਰਦੇ ਹੋਏ ਇੱਕਸਾਰਤਾ ਦੇ ਸੰਦਰਭ ਵਿੱਚ ਆਖਦੇ ਹਨ: ‘‘ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ .. .. .. ਮੂਰਤ ਨਾ ਹੋਤੀ ਜਉ ਪੈ ਕਰੁਣਾ ਨਿਧਾਨ ਕੀ।’’

ਵੱਡੇ ਕੱਦ ਵਾਲੇ ਬੁਲਾਰਿਆਂ ਵਿੱਚੋਂ ਇੱਕ ਹਨ ਭਗਵੰਤ ਸਿੰਘ ਦਿਲਾਵਰੀ। ਉਹਨਾਂ ਕੋਲ ‘ਹਰ ਮਸਾਲੇ ਪਿਪਲਾਮੂਲ’ ਵਾਂਗ ਹਰ ਸਮੱਸਿਆ ਦਾ ਇੱਕੋ ਹੀ ਇਲਾਜ ਹੈ ਅਤੇ ਓਸ ਨੂੰ ਹਰ ਮੰਚ ਤੋਂ ਉਹ ਬੜੇ ਜ਼ੋਰ-ਸ਼ੋਰ ਨਾਲ, ਬੜੀ ਧੜੱਲੇਦਾਰ ਰੰਗੀਨ ਸ਼ਬਦਾਵਲੀ ਵਿੱਚ ਪ੍ਰਚਾਰਦੇ ਹਨ। ਆਉਂਦਿਆਂ ਸਾਰ ਉਹ ਫ਼ਤਹਿ ਬੁਲਾਉਂਦੇ ਹਨ (ਅਦਬ-ਸਤਿਕਾਰ ਨਾਲ ਨਹੀਂ ਬਲਕਿ) ਨਿਹੰਗ ਲਹਿਜ਼ੇ ਵਿੱਚ। ਓਨੀਂ ਦੇਰ ਬਾਰ-ਬਾਰ ਬੁਲਾਉਂਦੇ ਰਹਿੰਦੇ ਹਨ ਜਿੰਨੀ ਦੇਰ ਉਹਨਾਂ ਨੂੰ ਓਸੇ ਕੱਬੇ ਲਹਿਜ਼ੇ ਵਿੱਚ ਸਾਰੀ ਸੰਗਤ ਤੋਂ ਜੁਆਬ ਨਾ ਮਿਲੇ। ਇੱਕ ਸਤਿਕਾਰ ਦੇ ਸਾਧਨ ਤੋਂ ਹਟ ਕੇ ਉਹਨਾਂ ਦੀ ਫ਼ਤਹਿ ਗਲ਼ਾ ਪਾੜ ਕੇ ਚਿੱਲਾਉਣ ਦਾ ਮੈਚ ਹੋ ਨਿੱਬੜਦੀ ਹੈ।ਜੇ ਤਿੰਨ-ਚਾਰ ਵਾਰੀ ਫ਼ਤਹਿ ਤੋਂ ਬਾਅਦ ਉਹਨਾਂ ਦੀ ਮਰਜ਼ੀ ਅਨੁਸਾਰ ਜੁਆਬ ਨਾ ਮਿਲੇ ਤਾਂ ਉਹ ਸੰਗਤ ਨੂੰ ਏਨਾਂ ਸ਼ਰਮਸਾਰ ਕਰਦੇ ਹਨ ਕਿ ਹਰ ਭਲ਼ਾਮਾਣਸ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਸ਼ਾਇਦ ਉਹ ਨਿੰਦਕਾਂ ਦੀ ਸਭਾ ਵਿੱਚ ਆ ਗਿਆ ਹੈ। ਇੱਕ ਵਾਰੀ ਚੰਡੀਗੜ੍ਹ ਦੀ ਸਭਾ ਵਿੱਚ ਉਹਨਾਂ ਦੀ ਕੰਨ-ਪਾੜ ਫ਼ਤਹਿ ਅਤੇ ਤਸੱਲੀ ਨਾ ਹੋਣ ਉਪਰੰਤ ਮਹਾਂ-ਕੌੜੇ ਪ੍ਰਵਚਨਾਂ ਵਿਰੁੱਧ ਮੈਂ ਹਲਕਾ ਜਿਹਾ ਇਤਰਾਜ਼ ਵੀ ਕੀਤਾ ਸੀ ਜਿਸ ਨੂੰ ਜਾਪਦਾ ਹੈ ਕਿ ਉਹ ਅਜੇ ਤੱਕ ਭੁੱਲੇ ਨਹੀਂ।

ਉਹਨਾਂ ਦੇ ‘ਕੀਮਤੀ’ ਪ੍ਰਵਚਨਾਂ ਦਾ ਨਿਚੋੜ ਇਹ ਸੀ ਕਿ ਸਾਰੀਆਂ ਮੁਸ਼ਕਲਾਂ ਦੀ ਜੜ੍ਹ ‘ਅੰਮ੍ਰਿਤ ਵੇਲਾ’ ਨਾ ਸੰਭਾਲਣ ਦੀ ਕੁਰੀਤ ਹੈ। ਉਹ ਬਰਦਾਸ਼ਤ ਨਹੀਂ ਕਰਦੇ ਕਿ ਛੇ-ਛੇ ਵਜੇ ਤੱਕ ਲੋਕ ਸੁੱਤੇ ਹੀ ਰਹਿਣ। ਜ਼ਾਹਰ ਹੈ ਕਿ ਅੰਮ੍ਰਿਤ ਵੇਲਾ ਉਹ ਸਵੇਰ ਦੇ ਸਾਢੇ ਤਿੰਨ-ਚਾਰ ਵਜੇ ਦੇ ਸਮੇਂ ਨੂੰ ਜਾਣਦੇ ਹਨ ਨਾ ਕਿ ਓਸ ਘੜੀ ਨੂੰ ਜਿਸ ਘੜੀ ਕਿਸੇ ਨੂੰ ਪ੍ਰਮਾਤਮਾ ਦੀ, ਗੁਰੂ-ਪ੍ਰਮੇਸ਼ਰ ਦੀ ਯਾਦ ਆਵੇ। ਉਹ ਬਾਣੀਆਂ ਦੇ ਤੋਤਾ-ਰਟਨ, ਜਿਸ ਸਬੰਧੀ ਸਿੱਖ-ਧਰਮ-ਉਪਦੇਸ਼ ਸਪਸ਼ਟ ਹਨ, ਦਾ ਨਿੱਤਨੇਮ ਕਰਨ ਨੂੰ ਹੀ ਅੰਮ੍ਰਿਤ ਵੇਲਾ ‘ਸੰਭਾਲਣ’ ਦੀ ਪ੍ਰਕਿਰਿਆ ਜਾਣਦੇ ਹਨ। ਇਹ ਕਦੇ ਨਹੀਂ ਵੇਖਦੇ ਕਿ ਕਿਸ ਸਭਾ ਵਿੱਚ ਕਿਸ ਕਿਸਮ ਦੀ ਵਿਚਾਰ ਚੱਲ ਰਹੀ ਹੈ। ਲੋਧੀਆਂ ਕੋਲ ਵੀ ਬੂਝ-ਬੁਝਾਕਲਾਂ ਨੇ ਦਾਅਵਾ ਕੀਤਾ ਸੀ ਕਿ ਉਹ ਬਾਬਰ ਦੀ ਫ਼ੌਜ ਨੂੰ ਮੰਤਰਾਂ ਨਾਲ ਅੰਨ੍ਹਾ ਕਰ ਦੇਣਗੇ। ਬਾਬਰ-ਬਾਣੀ ਵਿੱਚ ਗੁਰੂ ਨਾਨਕ ਦੇ ਬਚਨ ਹਨ: ‘‘ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।।’’ ਨਾ ਹੀ ਇਹ ਗੁਰ ਸੋਮਨਾਥ ਉੱਤੇ ਚੜ੍ਹਾਈ ਵੇਲੇ ਕੰਮ ਆਇਆ ਸੀ। ਪਰ ਦਿਲਾਵਰੀ ਜੀ ਦਾ ਯਕੀਨ ਹੈ ਕਿ ਸਿੱਖਾਂ ਕੋਲ ਏਹੀ ਵੱਡਾ ਐਟਮ ਬੰਬ ਹੈ।

ਉਹਨਾਂ ਦੇ ਭਾਸ਼ਣ ਦੇ ਅੱਧ ਵਿੱਚ ਸਪਸ਼ਟ ਹੋਇਆ ਕਿ ਉਹ ਸਿੱਖਾਂ ਲਈ ਬਹੁਤ ਕੁਢੱਬੇ ਸ਼ਬਦ ਵਾਰ-ਵਾਰ ਵਰਤ ਰਹੇ ਹਨ ਜਿਨ੍ਹਾਂ ਨੂੰ ਝਿੜਕਾਂ ਤੋਂ ਉੱਤੇ ਉੱਠ ਕੇ ਗਾਲ਼ੀ-ਗਲੋਚ ਦੀ ਹੱਦ ਛੂਹੰਦਿਆਂ ਸਾਫ਼ ਵੇਖ ਸਕਦੇ ਹਾਂ। ਉਹਨਾਂ ਦੇ ਭਾਸ਼ਣ ਵਿੱਚ ਜੋ ਅਪਸ਼ਬਦ ਵਰਤੇ ਗਏ ਉਹਨਾਂ ਵਿੱਚ ਹਨ: ‘ਖੋਤਾ, ਬੇਸ਼ਰਮ, ਮਹਾਨ ਝੂਠੇ, ਬੇਈਮਾਨ, ਮਹਾਂ ਬੇਈਮਾਨ, ਮਰੇ ਹੋਏ, ਬੇਵਕੂਫ਼ ਆਦਿ।’ ਪੁਸ਼ਟੀ ਲਈ ਉਹਨਾਂ ਗੁਰਬਾਣੀ ਦੀ ਵਰਤੋਂ ਵੀ ਖ਼ੂਬ ਕੀਤੀ: ‘‘ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ।।”

ਮੰਚ ਉੱਤੇ ਬੈਠੇ ਸੱਜਣਾਂ ਵੱਲ ਜਦ ਮੈਂ ਨਿਗਾਹ ਮਾਰੀ ਤਾਂ ਉਹਨਾਂ ਵਿੱਚੋਂ ਤਿੰਨ ਚੰਡੀਗੜ੍ਹ ਤੋਂ ਆਏ ਸਨ, ਦੋ ਅੰਮ੍ਰਿਤਸਰ ਤੋਂ, ਇੱਕ ਲੁਧਿਆਣੇ ਤੋਂ। ਇਹ ਸਾਰੇ ਗੁਰੂ-ਪਿਆਰ ਦੀ ਡੋਰ ਨਾਲ ਹੀ ਖਿੱਚੇ ਆਏ ਸਨ। ਦੂਜੇ ਪਾਸੇ ਪੰਜ ਕੁ ਨੌਜਵਾਨ ਸਨ ਜਿਹੜੇ ਕੰਮ-ਕਾਰ ਛੱਡ ਏਸੇ ਕਾਰਨ ਪਹੁੰਚੇ ਸਨ। ਇਹਨਾਂ ਵਿੱਚੋਂ ਦੋ ਉਤਰਾਂਚਲ ਦੇ ਸਨ। ਬਹੁਤਿਆਂ ਨੂੰ ਮੈਂ ਜਾਣਦਾ ਨਹੀਂ ਸਾਂ। ਪਤਾ ਨਹੀਂ ਕਿਸ ਅਣਜਾਣ ਨੇ ਦਿਲਾਵਰੀ ਜੀ ਦੇ ਕੰਨਾਂ ਵਿੱਚ ਫੂਕ ਮਾਰੀ ਕਿ ਇਹ ਪ੍ਰਮਾਤਮਾ-ਪਿਆਰ ਤੋਂ ਬਿਨਾਂ ਹੀ ਏਥੇ ਚਲੇ ਆਏ ਸਨ। ਕੋਈ ਆਖਣ ਲੱਗਾ ਸ਼ਾਇਦ ਉਕਤ ਤੁਕ ਵਿੱਚ ਵਰਣਤ ‘ਭਗਵੰਤ’ ਸ਼ਬਦ ਦਾ ਮਤਲਬ ਦਿਲਾਵਰੀ ਜੀ ‘ਭਗਵੰਤ ਸਿੰਘ ਦਿਲਾਵਰੀ’ ਸਮਝਦੇ ਹਨ। ਉਹਨਾਂ ਦੇ ਲਹਿਜ਼ੇ ਤੋਂ ਵੀ ਏਹੀ ਸੰਕੇਤ ਮਿਲਦਾ ਸੀ। ਜੇ ਇਹ ਦਰੁਸਤ ਹੈ ਤਾਂ ਉਹ ਸੱਚੇ ਸਨ। ਏਨੀਆਂ ਗਾਲ੍ਹਾਂ ਖਾ ਕੇ ਭਗਵੰਤ (ਸਿੰਘ) ਨਾਲ ਪ੍ਰੀਤ ਕੌਣ ਕਰੇ। ਅਸਲ ਭਗਵੰਤ ਦੀ ਨਿਸ਼ਾਨਦੇਹੀ ਕਰਦੇ ਹੋਏ ਸਾਹਿਬ ਆਖਦੇ ਹਨ, ‘‘ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।।’’

ਸ਼ਾਇਦ ਦਿਲਾਵਰੀ ਜੀ ਨੂੰ ਖਿਆਲ ਨਹੀਂ ਕਿ ਸਦੀ ਪਹਿਲਾਂ ਸੂਫ਼ੀ ਹਾਸ਼ਮ ਕੀ ਆਖ ਗਏ ਸਨ:

ਰੱਬ ਦਾ ਆਸ਼ਕ ਹੋਣ ਸੁਖਾਲਾ ਏਹ ਸੌਖੀ ਏ ਬਾਜੀ।
ਗੋਸ਼ਾ ਪਕੜ ਰਹੇ ਹੋ ਸਾਬਰ ਫੜ ਤਸਬੀ ਬਣੇ ਨਮਾਜ਼ੀ।
ਸੁਖ ਆਰਾਮ ਜਗਤ ਵਿੱਚ ਸੋਭਾ ਵੇਖ ਹੋਵੇ ਜਗ ਰਾਜ਼ੀ।
ਹਾਸ਼ਮ ਗਲੀਏ ਖਾਕ ਰੁਲਾਵੇ ਇਹ ਕਾਫ਼ਰ ਇਸ਼ਕ ਮਜਾਜ਼ੀ।

ਸਭ ਬਲਾਵਾਂ ਰੱਬ ਦੀ ਖ਼ਲਕਤ ਨਾਲ ਇਸ਼ਕ ਕਰਨ ਵਾਲੇ ਨੂੰ ਹੀ ਪੈਂਦੀਆਂ ਹਨ। ਜੇ ਯਕੀਨ ਨਾ ਹੋਵੇ ਤਾਂ ਤੱਤੀ ਤਵੀ ਉੱਤੇ ਬੈਠੇ ‘‘ਪਰਤਖ ਹਰਿ’’ ਗੁਰੂ ਅਰਜਨ ਨੂੰ ਪੁੱਛ ਵੇਖੋ।

ਉਹਨਾਂ ਦਾ ਇਹ ਵਿਚਾਰ ਵੀ ਕੀਮਤੀ ਸੀ ਕਿ ਕੁਈ ਕਿਸੇ ਦੀ ਆਲੋਚਨਾ ਨਾ ਕਰੇ। ਪਰ ਇਹ ‘ਕੁਕਰਮ’ ਤਾਂ ਓਥੇ ਹੋਇਆ ਹੀ ਨਹੀਂ ਸੀ। ਦਿਲਾਵਰੀ ਆਖ਼ਰੀ ਬੁਲਾਰੇ ਸਨ ਅਤੇ ਉਹਨਾਂ ਤੋਂ ਬਾਅਦ ਇਹ ਕਿਸੇ ਕਰਨਾ ਵੀ ਨਹੀਂ ਸੀ। ਪਰ ਕਿਉਂਕਿ ਕੰਨਾਂ ਨੂੰ ਸੁਣਨ ਲਈ ਸ਼ਬਦ ਪ੍ਰਭਾਵਸ਼ਾਲੀ ਜਾਪਦਾ ਹੈ, ਦਿਲਾਵਰੀ ਨੇ ਵਰਤ ਲਿਆ। ਉਂਞ ਉਹਨਾਂ ਘੱਟੋ-ਘੱਟ ਦੋ ਵਾਰ ਨਕਾਰਨ ਦੇ ਕਿਨਾਰੇ ਖੜ੍ਹ ਕੇ ਮੇਰਾ ਨਾਂ ਜ਼ਰੂਰ ਲਿਆ ਅਤੇ ਅਤਿਅੰਤ ਕਉੜੀ ਅੱਖ ਨਾਲ ਮੇਰੇ ਵੱਲ ਵੇਖਿਆ - ਪਤਾ ਨਹੀਂ ਕਿਉਂ? ਸ਼ਾਇਦ ਕੁਈ ਪੁਰਾਣੀ ਕਿੜ ਕਾਰਨ। ਸ਼ਾਇਦ ਏਸ ਕਿਸਮ ਦੀ ਵਿੰਗੀ-ਟੇਢੀ ਨਿੰਦਿਆ ਦੀ ਉਹਨਾਂ ਦੇ ਭਾਣੇ ਗੁਰਬਾਣੀ ਇਜਾਜ਼ਤ ਦਿੰਦੀ ਹੈ।

ਦਿਲਾਵਰੀ ਦੀ ਤਾਰੀਫ਼ ਕਰਨੀ ਬਣਦੀ ਹੈ ਕਿ ਦਸ-ਬਾਰਾਂ ਸਾਲ ਬਾਅਦ ਉਹਨਾਂ ਦੇ ਵਿਰਾਟ ਦਰਸ਼ਨ ਕੀਤੇ ਲੇਕਿਨ ਏਨੇਂ ਅਰਸੇ ਦੌਰਾਨ ਨਾ ਉਹਨਾਂ ਦੀ ਬਾਣੀ ਬਦਲੀ, ਨਾ ਲਹਿਜ਼ਾ, ਨਾ ਤੱਕਣੀ ਅਤੇ ਨਾ ਭਾਸ਼ਣ ਦਾ ਸਾਰ। ਸਾਰੀ ਕੌਮ ਨੂੰ ਕੋਸਣ ਦੀ, ਸਭ ਨਾਲ ਨਫ਼ਰਤ ਦੀ ਪ੍ਰਚਾਰ-ਵਿਧੀ ਨੂੰ ਉਹ ਅੱਜ ਵੀ ਠੀਕ ਸਮਝ ਕੇ ਵਰਤ ਰਹੇ ਹਨ - ਆਪਣੇ-ਆਪ ਨੂੰ ਨਫ਼ਰਤ ਕਰਨ ਵਾਲੇ ਅਨੇਕਾਂ ਸਿੱਖ ਹੋਣਗੇ ਜਿਨ੍ਹਾਂ ਦੇ ਪਰਾਂ ਉੱਤੇ ਦਿਲਾਵਰੀ ਦੀ ਪਰਵਾਜ਼ ਕਾਇਮ ਹੈ।

ਅਕਲ ਦਾਨ ਕਰਨ ਲਈ ਓਥੇ ਤਰਲੋਚਨ ਸਿੰਘ, ਐਮ.ਪੀ. (?) ਵੀ ਪਹੁੰਚੇ ਹੋਏ ਸਨ। ਉਹਨਾਂ ਨੂੰ ਮੇਰੀ ਧਾਰਨਾ ਕਿ ਹਿੰਦੁਸਤਾਨ ਦੀ ਸਥਾਈ ਸੱਭਿਆਚਾਰਕ ਬਹੁਗਿਣਤੀ (ਸਸਬਹੁ) ਨੂੰ ਸਿੱਖੀ ਫੁੱਟੀ ਅੱਖ ਨਹੀਂ ਭਾਉਂਦੀ, ਉੱਤੇ ਸਖ਼ਤ ਇਤਰਾਜ਼ ਹੈ ਪਰ ਏਸ ਨੂੰ ਨਕਾਰਨ ਲਈ ਤੱਥ ਉਹਨਾਂ ਕੋਲ ਕੋਈ ਨਹੀਂ। ਮੈਂ ਆਪਣੀ ਧਾਰਨਾ ਦਾ ਆਧਾਰ ਘੱਟੋ-ਘੱਟ 25 ਸਬੂਤਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਕੁਈ ਨਿਰਪੱਖ ਆਦਮੀ ਰੱਦ ਨਹੀਂ ਕਰ ਸਕਦਾ ਲੇਕਿਨ ਕਿਉਂਕਿ ਤਰਲੋਚਨ ਸਿੰਘ ਵੱਡੇ ਲੀਡਰ ਹਨ ਏਸ ਲਈ ਕੁਈ ਵੀ ਤੱਥ ਉਹਨਾਂ ਦੀ ਭਾਵਨਾ ਦੀ ਕਾਟ ਨਹੀਂ ਕਰ ਸਕਦਾ ਕਿਉਂਕਿ ਉਹ ਕੁਰਾਹੇ ਪਏ ਹਿੰਦੁਸਤਾਨੀਆਂ ਦੇ ਨਾਲ ਕਦਮ ਮਿਲਾ ਕੇ ਵਿਨਾਸ਼ ਵੱਲ ਤੁਰਨ ਨੂੰ ਦੇਸ਼-ਭਗਤੀ ਜਾਣਦੇ ਹਨ। ਏਸ ਦੇ ਉਲਟ ਗ਼ਲਤ ਧਾਰਨਾ ਨੂੰ ਗ਼ਲਤ ਆਖ ਕੇ ਬਦਲਾਵ ਦੀ ਉਮੀਦ ਰੱਖਣ ਅਤੇ ਭਲ਼ੇ ਦਿਨਾਂ ਦੀ ਆਸ ਵਿੱਚ ਜਿਊਣ ਵਾਲਿਆਂ ਨੂੰ ਉਹ ਕੁਰਾਹੇ ਪਏ ਕੀੜੇ-ਮਕੌੜੇ ਸਮਝਦੇ ਹਨ। ਤਰਕ, ਤੱਥਾਂ ਦੇ ਉਹ ਕਾਇਲ ਨਹੀਂ ਕਿਉਂਕਿ ਇਹ ਮਨੋਕਾਮਨਾਵਾਂ ਦੀ ਪੂਰਤੀ ਦੇ ਰਾਹ ਵਿੱਚ ਵੱਡਾ ਅੜਿੱਕਾ ਹੋ ਨਿੱਬੜਦੇ ਹਨ।


ਡੀ. ਪੈਟਰੀ, ਕੇਂਦਰੀ ਸੀ.ਆਈ.ਡੀ. ਦੇ ਤਤਕਾਲੀ ਡਿਪਟੀ ਡਾਇਰੈਕਟਰ ਦੀ ਰਪਟ ਆਖਦੀ ਹੈ ਕਿ ਸਸਬਹੁ ਦਾ ਰੁਝਾਨ ਪ੍ਰਤੱਖ ਹੈ ਕਿ ਉਹ ਸਿੱਖਾਂ ਨੂੰ ਆਪਣੇ ਧਰਮ ਤੋਂ ਵਿਚਲਿਤ ਕਰ ਕੇ ਬਹੁਗਿਣਤੀ ਵਿੱਚ ਜਜ਼ਬ ਕਰਨ ਦੀ ਤੀਬਰ, ਕਮੀਨੀ, ਅਕ੍ਰਿਤਘਣ ਚਾਹ ਰੱਖਦੀ ਹੈ। ਏਸ ਕਾਰਨ ਉਹ ਸਿੱਖਾਂ ਨੂੰ ਸਿੱਖੀ ਨੂੰ ਤਿਲਾਂਜਲੀ ਦੇਣ ਲਈ ਉਕਸਾਉਂਦੀ ਰਹਿੰਦੀ ਹੈ। ਤਰਲੋਚਨ ਸਿੰਘ ਨੂੰ ਸਿਰਫ਼ ਪਤਿਤਪੁਣੇ ਦਾ ਸਟੇਜੀ ਗ਼ਮ ਹੈ, ਏਸ ਦੇ ਕਾਰਨਾਂ ਨਾਲ ਉਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਕਾਰਨ ਬੁੱਝਣ ਦੀ ਖੁਆਰੀ ਹੰਢਾਉਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਦਾ ਹਸ਼ਰ ਉਹਨਾਂ ਦੇ ਸਾਹਮਣੇ ਹੈ।

ਉਹ ਪਾਰਲਾਮੈਂਟ ਦਾ ਮੈਂਬਰ ਰਿਹਾ ਹੈ ਜੋ ਕੁੱਲ ਹਿੰਦ ਦੀ ਸਵਾ ਅਰਬ ਆਬਾਦੀ ਦੀ ਨੁਮਾਇੰਦਾ ਸੰਸਥਾ ਹੈ ਪਰ ਸਰਬੱਤ ਖ਼ਾਲਸਾ ਦਾ ਸੰਕਲਪ ਓਸ ਨੂੰ ਸਮਝ ਨਹੀਂ ਆਉਂਦਾ ਕਿਉਂਕਿ ‘‘ਦੋ ਕਰੋੜ ਸਿੱਖ ਕਿਵੇਂ ਇੱਕ ਥਾਂ ਇਕੱਠੇ ਹੋ ਸਕਦੇ ਹਨ?” ਸਿੱਖਾਂ ਦੇ ਆਦਰਸ਼ ਨੂੰ ਕੋਈ ਵੀ ਮਖੌਲ ਕਰ ਸਕਦਾ ਹੈ, ਕੋਈ ਵੀ ਇਹਨਾਂ ਦੇ ਮੌਲਿਕ ਧਰਮ-ਸਿਧਾਂਤਾਂ ਉੱਤੇ ਚਿੱਕੜ ਸੁੱਟ ਸਕਦਾ ਹੈ ਕਿਉਂਕਿ ਇਹ ਤਾਂ ਵਿਨਾਸ਼ ਵੱਲ ਧੱਕੇ ਜਾ ਰਹੇ ਕਾਫ਼ਲਿਆਂ ਵਿੱਚ ਸ਼ਾਮਲ ਹਨ। ਇਹਨਾਂ ਨਾਲ ਕਾਹਦੀ ਹਮਦਰਦੀ!!!

ਆਪਣੀ ਧਾਰਨਾ ਕਿ ਸਿੱਖਾਂ ਵਿੱਚ ਆਪਸੀ ਪਾਟੋਧਾੜ ਸਸਬਹੁ ਵੱਲੋਂ ਪੁਆਈ ਗਈ ਹੈ ਤਾਂ ਕਿ ਇਹਨਾਂ ਨੂੰ ਖੇਰੂੰ-ਖੇਰੂੰ ਕਰ ਕੇ, ਬਦਨਾਮ ਕਰ ਕੇ ਖ਼ਤਮ ਕੀਤਾ ਜਾ ਸਕੇ, ਨੂੰ ਬਲ਼ ਦੇਣ ਲਈ ਮੈਂ ਕਨਿਸ਼ਕ ਕਾਂਡ ਦਾ ਜ਼ਿਕਰ ਕੀਤਾ ਸੀ। ਤਰਲੋਚਨ ਸਿੰਘ ਨੇ ਬੜੇ ਫ਼ਖ਼ਰ ਨਾਲ ਐਲਾਨ ਕੀਤਾ ਕਿ ਉਹਨਾਂ ਨੇ ਰਾਜ ਸਭਾ ਵਿੱਚ ਆਖਿਆ ਸੀ ਕਿ ਕੈਨੇਡਾ ਦੀ ਅਦਾਲਤ ਨੇ ਸਿੱਖਾਂ ਨੂੰ ਏਸ ਨੂੰ ਡੇਗਣ ਦੇ ਇਲਜ਼ਾਮ ਤੋਂ ਬਰੀ ਕਰ ਕੇ ਸਿੱਖਾਂ ਨਾਲ ਨਿਆਂ ਕੀਤਾ ਹੈ; ਫ਼ਲਾਨੇ ਨੇ ‘‘ਮੈਨੂੰ ਟੋਕਿਆ ਵੀ ਪਰ ਮੈਂ ਆਪਣੇ ਵਿਚਾਰ ਉੱਤੇ ਦ੍ਰਿੜ੍ਹ ਰਿਹਾ।” ਏਨੀਂ ਗੱਲ ਆਖ ਕੇ ਮੇਰੇ ਵੱਲ ਵੇਖਿਆ ਅਤੇ ਫ਼ੁਰਮਾਇਆ,‘‘ਹੋਰ ਦੱਸੋ ਕੀ ਹੋਵੇ? ਕੀ ਦੁਬਾਰਾ ਇੰਨਕੁਆਇਰੀ ਦੀ ਮੰਗ ਕਰੀਏ?” ਉਹ ਭੁੱਲ ਗਏ ਕਿ ਦੁਬਾਰਾ ਵੀ ਪੜਤਾਲ ਹੋ ਚੁੱਕੀ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੇਨਤੀ ਉੱਤੇ ਹੋਈ ਹੈ। ਮੈਂ ਤਾਂ ਇਹ ਆਖਦਾ ਹਾਂ ਕਿ ਜਹਾਜ਼ ਡੇਗ ਕੇ ਸਿੱਖਾਂ ਸਿਰ ਮੜ੍ਹਨ ਦੀ ਹਰਕਤ ਇਹਨਾਂ ਨੂੰ ਬਦਨਾਮ ਕਰ ਕੇ ਖ਼ਤਮ ਕਰਨ ਦਾ ਸੰਕੇਤ ਹੈ। ਏਸ ਬਾਰੇ ਤਰਲੋਚਨ ਸਿੰਘ ਜੀ ਨੇ ਇੱਕ ਲਫ਼ਜ਼ ਵੀ ਨਾ ਆਖਿਆ ਬਲਕਿ ਮੇਰਾ ਮੌਜੂ ਉਡਾਉਣ ਦੀ ਚੇਸ਼ਟਾ ਨੂੰ ਹੀ ਪ੍ਰਧਾਨ ਕਰਮ ਜਾਣਿਆ। ਸਿੱਖ ਲੀਡਰਾਂ ਦੀ ਇਹ ਪਹੁੰਚ ਜਿੱਥੇ ਕੌਮ ਨੂੰ ਸੇਧ ਨਹੀਂ ਦੇ ਸਕਦੀ ਓਥੇ ਵਿਚਾਰਵਾਨਾਂ ਨੂੰ ਓਸੇ ਤਰਜ਼ ਉੱਤੇ ਬਦਨਾਮ ਕਰਨ ਲਈ ਕਾਫ਼ੀ ਹੈ ਜਿਸ ਤਰਜ਼ ਉੱਤੇ ਸਸਬਹੁ ਸਰਕਾਰਾਂ ਸਿੱਖਾਂ ਨੂੰ ਬਦਨਾਮ ਕਰਦੀਆਂ ਆਈਆਂ ਹਨ। ਅਜਿਹੇ ਭੰਬਲਭੂਸੇ ਪੈਦਾ ਕਰਨੇ ਆਖ਼ਰ ਦੁਸ਼ਮਣ ਦੇ ਹੱਕ ਵਿੱਚ ਹੀ ਭੁਗਤਦੇ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ‘ਅੱਧੀ ਤੇਰੀ ਆਂ ਮੁਲਾਹਜ਼ੇਦਾਰਾ ਤੇ ਅੱਧੀ ਆਂ ਮੈਂ ਹੌਲਦਾਰ ਦੀ।’

ਕਨਿਸ਼ਕ ਹਵਾਈ ਜਹਾਜ਼ ਨੂੰ ਡੇਗਣ ਦਾ ਇਲਜ਼ਾਮ ਸਿੱਖਾਂ ਦੇ ਗਲ਼ੋਂ ਲੱਥਣ ਦੇ ਫ਼ੈਸਲੇ ਦੀ ਉਹ ਰਾਜ ਸਭਾ ਵਿੱਚ ਸ਼ਲਾਘਾ ਕਰ ਚੁੱਕੇ ਹਨ ਪਰ ਉਹ ਫ਼ੈਸਲੇ ਦੇ ਓਸ ਹਿੱਸੇ ਨਾਲ ਸਹਿਮਤ ਨਹੀਂ ਜਿਸ ਵਿੱਚ ਸਪਸ਼ਟ ਸੰਕੇਤ ਹਨ ਕਿ ਇਹ ਹਿੰਦ ਸਰਕਾਰ ਦੀ ਖ਼ੁਫ਼ੀਆ ਏਜੰਸੀ ਦਾ ਕਾਰਾ ਸੀ; ਨਾ ਹੀ ਉਹ ਕੈਨੇਡਾ ਦੀਆਂ ਸਾਰੀਆਂ ਖ਼ੁਫ਼ੀਆ ਏਜੰਸੀਆਂ ਦੀ ਸਾਂਝੀ ਰਪਟ ਨੂੰ ਮਾਨਤਾ ਦੇਣ ਲਈ ਤਿਆਰ ਹੈ ਜਿਸ ਵਿੱਚ ਉਹ ਸਾਫ਼ ਲਫ਼ਜ਼ਾਂ ਵਿੱਚ ਆਖਦੀਆਂ ਹਨ ਕਿ ਕਨਿਸ਼ਕਾ ਨੂੰ ਡੇਗ ਕੇ ਦੋਸ਼ ਸਿੱਖਾਂ ਦੇ ਗਲ਼ ਮੜ੍ਹਨ ਵਿੱਚ ਹਿੰਦ ਦੇ ਕੈਨੇਡਾ ਵਿਚਲੇ ਸਫ਼ਾਰਤਖਾਨੇ ਦੀ ਖ਼ਾਸ ਭੂਮਿਕਾ ਸੀ। ਇਹ ਕਉੜੇ ਤੱਥ ਹਨ। ਅਜੇ ਸੁੱਖ ਨਾਲ ਤਰਲੋਚਨ ਸਿੰਘ ਦੀ ਬਹੁਤ ਉਮਰ ਬਾਕੀ ਹੈ। ਕੌਣ ਜਾਣੇ ਕਿਸ ਮੋੜ ਉੱਤੇ ਕਿਸ ਸਰਕਾਰ ਦੀ ਲੋੜ ਪੈ ਜਾਵੇ! ਸਿੱਖਾਂ ਨਾਲ ਵਫ਼ਾਦਾਰੀ ਨਿਭਾਉਣ ਦੇ ਵੈਸੇ ਵੀ ਹੱਦ-ਬੰਨੇ ਹੁੰਦੇ ਹਨ! ਸਭ ‘ਸਮਝਦਾਰ’ ਸਿਆਸਤਦਾਨ ਏਸ ਤੱਥ ਤੋਂ ਭਲੀ ਭਾਂਤ ਵਾਕਫ਼ ਹਨ।

‘ਦਸਮ ਗ੍ਰੰਥ’ ਸਬੰਧੀ ਮੇਰੇ ਵੱਲ ਖ਼ਾਸ ਇਸ਼ਾਰਾ ਕਰ ਕੇ ਆਪ ਨੇ ਫ਼ੁਰਮਾਇਆ ਕਿ ਸਿੱਖਾਂ ਦਾ ਭਲ਼ਾ ਤਾਂ ਹੋ ਸਕਦਾ ਹੈ ਜੇ ਅਗਲੇ ਪੱਚੀ ਸਾਲ ਤੱਕ ਕੁਈ ਨਵਾਂ ਵਿਵਾਦ ਨਾ ਛੇੜਿਆ ਜਾਵੇ। ਸ਼ਾਇਦ ਦਰਬਾਰਾ ਸਿੰਘ ਵਾਂਗ ਉਹਨਾਂ ਦੀ ਸਮਝ ਵੀ ਏਹੋ ਆਖਦੀ ਹੈ ਕਿ ਸਭ ਕਾਲੀਆਂ-ਬੋਲ਼ੀਆਂ ਹਨੇਰੀਆਂ ਲਵੇਰੀ ਵਾਲੇ ਟਿੱਬੇ ਤੋਂ ਹੀ ਉੱਠਦੀਆਂ ਹਨ। 1999 ਵਿੱਚ ਓਸ ਵੇਲੇ ਦੇ ਗ੍ਰਹਿ ਮੰਤਰੀ ਦਾ ਪਾਰਲੀਮੈਂਟ ਵਿੱਚ ਬਿਆਨ ਸੀ ਕਿ ਸਰਕਾਰ ਨੇ 25-30 ਕਰੋੜ ਰੁਪਿਆ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ (‘ਦਸਮ ਗ੍ਰੰਥ’) ਨੂੰ ਪ੍ਰਚਾਰਨ ਉੱਤੇ ਖਰਚ ਕੀਤਾ ਹੈ। ਕੀ ਤਰਲੋਚਨ ਸਿੰਘ ਨੂੰ ਏਸ ਗੱਲ ਤੋਂ ਕੋਈ ਭਿਣਕ ਪੈਂਦੀ ਹੈ ਕਿ ਵੱਡੇ ਵਿਵਾਦ ਅਤੇ ਬਖੇੜੇ ਸਸਬਹੁ ਦੇ ਇਸ਼ਾਰੇ ਉੱਤੇ ਕੌਣ ਪੈਦਾ ਕਰ ਰਿਹਾ ਹੈ। ਸੁੱਤਿਆਂ ਨੂੰ ਤਾਂ ਕੋਈ ਜਗਾਏ, ਅੱਖਾਂ ਬੰਦ ਕਰ ਕੇ ਆਰਾਮ ਫ਼ਰਮਾ ਰਹੇ ਮਚਲਿਆਂ ਨੂੰ ਕੋਈ ਕੀ ਆਖੇ?

ਤਰਲੋਚਨ ਸਿੰਘ ਦਾ ਖਿਆਲ ਸੀ ਕਿ ਪਿਛਲੀ ਸਦੀ ਵਿੱਚ ਵੀ ਕਈ ਵੱਡੇ ਵਿਦਵਾਨ ਹੋਏ ਹਨ ਪਰ ਵਾਦ-ਵਿਵਾਦ ਕੋਈ ਨਹੀਂ ਪੈਦਾ ਹੋਇਆ। ਵੱਡੇ ਵਿਦਵਾਨਾਂ ਵਿੱਚ ਉਹਨਾਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰੋ. ਤੇਜਾ ਸਿੰਘ ਆਦਿ ਨੂੰ ਵੀ ਗਿਣਿਆ। ਏਸ ਅੰਤਰ-ਦ੍ਰਿਸ਼ਟੀ ਵਿੱਚ ਏਨੇਂ ਦੋਸ਼ ਹਨ ਜਿੰਨੇ ਕਿ ਛਾਣਨੀ ਵਿੱਚ ਛੇਕ ਹੁੰਦੇ ਹਨ; ਕਾਲ-ਦੋਸ਼ ਵੀ ਹੈ। ਇਹ ਸਾਰੇ ਵਿਦਵਾਨ ਏਸੇ ਸਦੀ ਦੇ ਹਨ। ਮੱਤਭੇਦਾਂ ਦਾ ਵੇਰਵਾ ਇਹ ਹੈ:

• ਵਿਆਹ ਹਵਨ-ਕੁੰਡ ਦੇ ਦੁਆਲੇ ਹੋਣ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ
• ਸਿੱਖ ਹਿੰਦੂ ਹਨ ਕਿ ਨਹੀਂ
• ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੋਣਾ ਚਾਹੀਦਾ ਹੈ ਕਿ ਨਹੀਂ
• ਦਰਬਾਰ ਸਾਹਿਬ ਵਿੱਚ ਬਿਜਲੀ ਲੱਗਣੀ ਚਾਹੀਦੀ ਹੈ ਜਾਂ ਨਹੀਂ
• ਅੰਗ੍ਰੇਜ਼ਾਂ ਨੂੰ ਪੰਥ-ਹਿਤੈਸ਼ੀ ਜਾਣਨਾ ਹੈ ਕਿ ਨਹੀਂ
• ਖ਼ਾਲਸਾ ਕੌਲਜ ਵਿੱਚ ਪ੍ਰਿੰਸ ਔਵ ਵੇਲਜ਼ ਆਵੇ ਜਾਂ ਨਾ ਆਵੇ
ਆਦਿ-ਆਦਿ ਅਨੇਕਾਂ ਵਿਵਾਦ ਸਨ।

ਇਹ ਠੀਕ ਹੈ ਕਿ ਇਹ ਵਿਵਾਦ ਬਹੁਤੇ ਉੱਭਰੇ ਨਹੀਂ। ਇਹ ਇਸ ਲਈ ਸੀ ਕਿਉਂਕਿ ਹਾਕਮ ਹੋਰ ਸਨ ਅਤੇ ਮੀਡੀਆ ਬਹੁਤ ਹੱਦ ਤੱਕ ਨਿਰਪੱਖ ਸੀ। ਵਿਰੋਧੀ ਮੀਡੀਆ ਸਹਿਮਤ ਮੀਡੀਆ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਨਹੀਂ ਸੀ ਅਤੇ ਸਿੱਖ ਵੀ ਬਹੁਤੇ ਜਾਗਰੂਕ ਨਹੀਂ ਸਨ। ਇਹ ਵੀ ਵਿਚਾਰਨਾ ਪਵੇਗਾ ਕਿ ਵਾਦ-ਵਿਵਾਦ ਸਦਾ ਮਾਰੂ ਹੀ ਹੁੰਦੇ ਹਨ ਜਾਂ ਕਦੇ ਉਸਾਰੂ ਵੀ? ਇਹ ਚੇਤੇ ਰੱਖਣਾ ਵੀ ਜ਼ਰੂਰੀ ਹੈ ਕਿ ਸਿੱਖੀ ਦਾ ਜਨਮ ਜਨੇਊ ਪਾਉਣ ਜਾਂ ਨਾ ਪਾਉਣ ਦੇ ਵਿਵਾਦ ਤੋਂ ਹੋਇਆ ਸੀ।

ਕੈਨੇਡਾ ਸਰਕਾਰ ਦੀ ‘‘ਅਤਿਅੰਤ ਖ਼ੁਫ਼ੀਆ” ਰਪਟ ਅਤੇ ਸਪਸ਼ਟ ਅਦਾਲਤੀ ਫ਼ੈਸਲੇ ਦੇ ਹੁੰਦਿਆਂ ਵੀ ਡਾ. ਮਹੀਪ ਸਿੰਘ ਦਾ ਇਹ ਮੰਨਣ ਨੂੰ ਦਿਲ ਨਹੀਂ ਸੀ ਕਰਦਾ ਕਿ ਇਹ ਕਾਰਾ ਹਿੰਦ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਕਰਵਾਇਆ ਸੀ। ਕੋਲ ਬੁਲਾ ਕੇ ਮੈਨੂੰ ਆਖਣ ਲੱਗੇ ਕਿ ਇਹ ਮੰਨਣਯੋਗ ਨਹੀਂ। ਮੈਂ ‘‘ਅਤਿਅੰਤ ਖ਼ੁਫ਼ੀਆ” ਰਪਟ ਦਾ ਦੁਬਾਰਾ ਜ਼ਿਕਰ ਕੀਤਾ ਤਾਂ ਉਹਨਾਂ ਫ਼ੁਰਮਾਇਆ, ‘ਮੇਰਾ ਲੜਕਾ ਕੈਨੇਡਾ ਵਿੱਚ ਹੈ। ਮੈਂ ਏਸ ਗੱਲ ਦੀ ਤਸਦੀਕ ਕਰ ਲੈਂਦਾ ਹਾਂ।’ ਮੈਨੂੰ ਜਾਣਕਾਰੀ ਨਹੀਂ ਕਿ ਕੈਨੇਡਾ ਰਹਿਣ ਵਾਲਾ ਹਰ ਆਦਮੀ ਸਰਕਾਰ ਦੀਆਂ ਖ਼ੁਫ਼ੀਆ ਰਪਟਾਂ ਵੇਖ ਸਕਦਾ ਹੈ। ਹੋਰ ਕਿਸੇ ਮੁਲਕ ਵਿੱਚ ਅਜਿਹਾ ਕੋਈ ਦਸਤੂਰ ਜਾਂ ਅਮਲ ਨਹੀਂ। ਏਨੀਂ ਵੱਡੀ ਸਮਰੱਥਾ ਵਾਲੇ ਅਤੇ ਹਿੰਦ ਉੱਤੇ ਰਾਜ ਕਰਦੇ ਠੱਗਾਂ ਪ੍ਰਤੀ ਕੁਈ ਅਣਸੁਖਾਵੀਂ ਭਾਵਨਾ ਮਨ ਵਿੱਚ ਨਾ ਵਸਾਉਣ ਵਾਲੇ ਇਹ ਸੱਜਣ ਵੀ ਕਾਫ਼ੀ ਸਮੇਂ ਤੋਂ ਸਿੱਖ ਪੰਥ ਨੂੰ ਸੇਧ (ਸੋਧ) ਦੇਣ ਵਿੱਚ ਮਸ਼ਰੂਫ਼ ਹਨ।

ਮੈਂ ਤਾਂ ਦਿੱਲੀ ਕੋਈ ਸੇਧ ਪ੍ਰਾਪਤ ਕਰਨ ਲਈ ਗਿਆ ਸਾਂ। ਘੱਟੋ ਘੱਟ ਮੈਨੂੰ ਉਮੀਦ ਸੀ ਕਿ ਮੇਰੀ ਤੱਥਾਂ ਦੇ ਆਧਾਰ ਉੱਤੇ ਬਣਾਈ ਧਾਰਨਾ ਦੀ ਉਸਾਰੂ ਆਲੋਚਨਾ ਹੋਵੇਗੀ ਅਤੇ ਮੈਨੂੰ ਆਪਣੇ ਸੰਕਲਪ ਸੋਧਣ ਦਾ ਮੌਕਾ ਮਿਲੇਗਾ। ਪਰ ਜਦੋਂ ਮੈਂ ਵਾਪਸ ਆਉਣ ਲਈ ਗੱਡੀ ਵਿੱਚ ਬੈਠਾ ਤਾਂ ਮੇਰੀ ਚੇਤਨਾ ਏਸ ਮਿਲਣੀ ਦੇ ਸੰਦਰਭ ਵਿੱਚ ਭੋਰਾ ਭਰ ਵੀ ਤਿੱਖੀ ਨਹੀਂ ਸੀ ਜਾਪ ਰਹੀ। ਮਨ ਉੱਤੇ ਆਸ਼ਾ ਦੀ ਹੱਸਦੀ, ਚਾਨਣ ਵੰਡਦੀ ਬਦਲੀ ਦੀ ਥਾਂ ਲੈਣ ਲਈ ਨਿਰਾਸ਼ਾ ਦੀਆਂ ਘਟਾਵਾਂ ਉਮੜ ਰਹੀਆਂ ਸਨ।

ਉਹਨਾਂ ਨੂੰ ਵੀ ਕੀ ਦੋਸ਼ ਸੀ। ਜਿਸ ਕੌਮ ਦੇ ਰਹਿਨੁਮਾ ਸਮਝੇ ਜਾਂਦੇ, ਵੱਡੇ-ਵੱਡੇ ਤੁਰਲਿਆਂ ਵਾਲੇ, ਤਿੰਨ-ਤਿੰਨ ਅੱਖਾਂ ਵਾਲੇ, ਚੀਲ ਦੇ ਦਰਖ਼ਤਾਂ ਜਿੱਡੇ ਪਹਾੜਾਂ ਦੇ ਹਾਣ ਦੇ ਮਨੁੱਖ ਵੀ ਗ਼ੁਲਾਮੀ ਨੂੰ ਏਸ ਹੱਦ ਤੱਕ ਗਲ ਲਗਾ ਚੁੱਕੇ ਹੋਣ ਕਿ ਸੱਚ-ਝੂਠ ਦੀ ਸ਼ਨਾਖ਼ਤ ਕਰਨਯੋਗ ਹੀ ਨਾ ਰਹੇ ਹੋਣ ਤਾਂ ਨਿਰਾਸ਼ਾ ਦੀਆਂ ਘਣਘੋਰ ਘਟਾਵਾਂ ਨੇ ਤਾਂ ਉਮੜ-ਉਮੜ ਆਉਣਾ ਹੀ ਸੀ। ਪੂਰਾ ਜ਼ੋਰ ਲਾ ਕੇ ਮੈਂ ਇਹਨਾਂ ਨੂੰ ਪਿਛਾਂਹ ਧੱਕਿਆ ਅਤੇ ਭਾਈ ਸੰਤੋਖ ਸਿੰਘ ਦੇ ਬਚਨਾਂ ਵਿੱਚੋਂ ਪੂਰਾ ਧਰਵਾਸ ਪਾਇਆ:‘‘ਅਬ ਆਨ ਕੀ ਆਸ ਨਿਰਾਸ ਭਈ ਸ੍ਰੀ ਕਲਗ਼ੀਧਰ ਬਾਸ ਕੀਆ ਮਨ ਮਾਹੀਂ।”

ਕੰਵਲ ਦਾ ਫਿਕਰ ਤੇ ਭਈਆਂ ਦੇ ਭੈਅ ਦਾ ਦੈਂਤ

-ਰਾਜਿੰਦਰ ਸਿੰਘ ਰਾਹੀ

ਪੰਜਾਬ ਵਿਚਲੇ ਕਮਿਊਨਿਸਟਾਂ,ਨਕਸੀਆਂ ਅਤੇ ਵਿਦੇਸ਼ਾਂ 'ਚ ਵਸਦੇ ਖਾਬੇ ਪੱਖੀ ਬੁੱਧੀਜੀਵੀਆਂ ਵੱਲੋ ਜਿੰਨਾਂ ਕੰਵਲ ਨੂੰ 'ਭਈਆਂ' ਦੇ ਮੁੱਦੇ 'ਤੇ ਬੱਦੂ ਕੀਤਾ ਗਿਆ ਹੈ, ਕਿਸੇ ਹੋਰ ਮਸਲੇ 'ਤੇ ਨਹੀ ਕੀਤਾ ਗਿਆ।ਇਹ ਸਾਰਾ ਕੁੱਝ ਕੰਵਲ ਦੇ ਵਿਚਾਰਾਂ ਦੀ ਗਹਿਰਾਈ, ਉਸਦੀ ਫਿਕਰਮੰਦੀ ਤੇ ਸੁਹਿਰਦਤਾ ਨੂੰ ਪ੍ਰਸੰਗ ਨਾਲੋਂ ਤੋੜਕੇ ਕੀਤਾ ਗਿਆ ਹੈ। ਕਦੇ ਉਸਨੂੰ ਮਲਿਕ ਭਾਗੋਆਂ ਦਾ, ਕਦੇ ਨਸਲਵਾਦੀ ਈਨਕ ਪਾਵਲ ਦਾ ਤੇ ਕਦੇ ਲੁਟੇਰੀਆਂ ਜਮਾਤਾਂ ਦਾ ਯਾਰ ਕਿਹਾ ਗਿਆ।ਵਿਦੇਸ਼ੀ ਖੱਬੇ ਪੱਖੀਆਂ ਵਲੋਂ ਇਕੋ ਰੱਟ ਲਗਾਈ ਜਾਂਦੀ ਹੈ ਕਿ 'ਜਿਵੇਂ ਪੰਜਾਬ 'ਚ ਭਈਏ ਕੰਮ ਕਰਨ ਆਉਦੇ ਹਨ, ਅਸੀਂ ਵੀ ਕੈਨੇਡਾ-ਅਮੈਰਿਕਾ ਵਿਚ ਆ ਕੇ ਕੰਮ ਕਰਦੇ ਹਾਂ।ਉਨਾਂ ਵਲੋਂ ਇਹੋ ਜਿਹੀਆ ਕੱਚੀਆਂ ਦਲੀਲਾਂ ਦੇ ਕੇ ਮਸਲੇ ਨੂੰ ਸਿਰ ਪਰਨੇ ਖੜ੍ਹਾ ਕੀਤਾ ਜਾਂਦਾ ਹੈ।

ਅਸਲ ਵਿਚ ਕੰਵਲ ਦੀ ਫਿਕਰਮੰਦੀ ਕੀ ਹੈ ? ਕੰਵਲ ਪੰਜਾਬ ਨੂੰ ਇਕ ਵੱਖਰੀ ਸੱਭਿਆਚਾਰਕ ਇਕਾਈ ਮੰਨਦਾ ਹੈ। ਖੱਬੇ ਪੱਖੀ ਸਿਰਫ ਪੰਜਾਬ ਨੂੰ ਇਕ ਪ੍ਰਬੰਧਕੀ ਇਕਾਈ (Administrative Block) ਮੰਨਦੇ ਹਨ। ਕੰਵਲ ਕੇਂਦਰ ਅਤੇ ਪੰਜਾਬ ਦਾ ਸਬੰਧ ਬਸਤੀਵਾਦੀ (Colonial) ਮੰਨਦਾ ਹੈ। ਖੱਬੇ ਪੱਖੀ ਇਹ ਸਬੰਧ ਬਸਤੀਵਾਦੀ ਨਹੀ, ਦੂਜੇ ਸੂਬਿਆਂ ਵਾਂਗ ਹੀ ਸਾਂਵੇਂ ਸਬੰਧ ਮੰਨਦੇ ਹਨ।ਕੰਵਲ ਆਖਦਾ ਹੈ ਪੰਜਾਬ ਵਿਚ ਹਿੰਦੂ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਜਿੱਥੇ ਸਿੱਖਾਂ ਦਾ ਤਵਾਜ਼ਨ ਹਿੰਦੂਆਂ ਨਾਲੋ ਕੁਝ ਹੀ ਵੱਧ ਹੈ। ਉਹ ਆਖਦਾ ਹੈ ਕਿ ਇਥੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਵੱਖਰਾ ਹੈ, ਇਤਿਹਾਸ ਵੱਖਰਾ ਹੈ, ਅਕੀਦੇ ਵੱਖਰੇ ਹਨ, ਧਾਰਮਿਕ ਗ੍ਰੰਥ ਵੱਖਰਾ ਹੈ, ਆਤਮਿਕ ਪ੍ਰੇਰਣਾ ਦੇ ਸੋਮੇ ਵੱਖਰੇ ਹਨ, ਰੋਜ਼ੀ ਰੋਟੀ ਕਮਾਉਣ ਦੇ ਸਾਧਨ ਵੱਖਰੇ ਹਨ, ਇਹਨਾਂ ਸਭਨਾ ਤੋ ਇਲਾਵਾ ਇਨਾਂ ਲੋਕਾਂ ਦੀ ਇਕ ਵੱਖਰੀ ਤੇ ਵਿਲੱਖਣ ਪਛਾਣ ਹੈ ਜੋ ਗੁਰੂ ਸਾਹਿਬਾਨ ਵਲੋਂ ਬਖਸ਼ੀ ਗਈ ਹੈ। ਪਰ ਨਾ ਤਾਂ ਖੱਬੇ ਪੱਖੀ ਸਿੱਖਾਂ ਦਾ ਇਹ ਦਾਅਵਾ ਪ੍ਰਵਾਨ ਕਰਨ ਲਈ ਤਿਆਰ ਹਨ, ਨਾ ਭਾਰਤੀ ਸਟੇਟ ਤੇ ਨਾ ਹੀ ਹਿੰਦੂ ਭਾਈਚਾਰਾ।ਹਿੰਦੂ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਕਿ ਸਿੱਖ , ਹਿੰਦੂ ਧਰਮ ਦਾ ਹੀ ਇੱਕ ਅੰਗ ਹਨ, ਇਨ੍ਹਾਂ ਦੀ ਕੋਈ ਵਿਲੱਖਣ ਹਸਤੀ ਤੇ ਪਛਾਣ ਵੀ ਨਹੀ।ਕੰਵਲ ਆਖਦਾ ਹੈ ਕਿ ਭਾਰਤੀ ਸਟੇਟ ਨੂੰ ਹਿੰਦੂ ਬੁਰਜ਼ਵਾਦੀ ਅਪਰੇਟ ਕਰਦੀ ਹੈ। ਖੱਬੇ ਪੱਖੀ ਆਖਦੇ ਹਨ ਕਿ ਭਾਰਤੀ ਸਟੇਟ ਧਰਮ ਨਿਪੱਖ ਹੈ।ਕੰਵਲ ਆਖਦਾ ਹੈ ਕਿ ਹਿਦੂੰਆਂ ਅਤੇ ਭਾਰਤੀ ਸਟੇਟ ਅੰਦਰ ਇਕ ਫਾਂਸ਼ੀ ਕਿਸਮ ਦੀ ਅਮੋੜ ਰੁਚੀ ਕੰਮ ਕਰਦੀ ਹੈ ਕਿ ਅਸੀਂ ਸਿੱਖ ਭਾਈਚਾਰੇ ਦੀ ਵਿਲੱਖਣ ਪਛਾਣ ਖਤਮ ਕਰਨੀ ਹੀ ਕਰਨੀ ਹੈ, ਇਸ ਨੂੰ ਜੈਨ ਧਰਮ ਤੇ ਬੁੱਧ ਧਰਮ ਵਾਂਗ ਹਿੰਦੂ ਸਮਾਜ ਦੇ ਖਾਰੇ ਸਮੁੰਦਰ ਵਿਚ ਡੋਬਣਾ ਹੈ। ਪਰ ਦੂਜੇ ਪਾਸੇ ਸਿੱਖ ਭਾਈਚਾਰਾ ਜੋ ਪੂਰੇ ਦੇਸ਼ ਵਿਚ ਤਾਂ ਨਿਗੂਣੀ ਘੱਟ ਗਿਣਤੀ ਹੈ, ਆਪਣੀ ਜੰਮਣ ਭੋਇ ਪੰਜਾਬ ਵਿਚ ਵੀ ਹਿੰਦੂਆਂ ਨਾਲੋਂ ਕੁਝ ਫੀਸਦੀ ਹੀ ਬਹੁਗਿਣਤੀ ਵਿਚ ਹੈ, ਆਪਣੀ ਮੌਲਿਕ ਹਸਤੀ, ਸ਼ੁੱਧਤਾ ਅਤੇ ਵਿੱਲਖਣ ਪਛਾਣ ਕਾਇਮ ਰਖੱਣ ਲਈ ਦਿੜ੍ਹ ਸੰਕਲਪ ਹੈ।

ਘੁੰਡੀ ਇਥੇ ਆ ਕੇ ਪੈਂਦੀ ਹੈ। ਕੰਵਲ, ਯੂ. ਪੀ. ਬਿਹਾਰ ਦੇ ਭਈਆਂ ਦੇ ਪੰਜਾਬ 'ਚ ਕਿਰਤ ਕਰਨ ਵਾਲੇ ਕਿਰਤੀਆਂ ਵਜੋਂ ਖਿਲਾਫ ਨਹੀ, ਉਨ੍ਹਾਂ ਦੇ ਪੱਕੇ ਵਸੇਬੇ ਨਾਲ ਇਥੋਂ ਦੇ ਸਭਿਆਚਾਰਕ, ਧਾਰਮਿਕ ਤੇ ਰਾਜਸੀ ਵਰਤਾਰਿਆਂ ਵਿਚ ਪੈਣ ਵਾਲੀਆਂ ਗੁੰਝਲਾਂ ਤੋਂ ਫਿਕਰਮੰਦ ਹੈ। ਜੇਕਰ ਇਹ ਲੋਕ ਪੰਜਾਬ ਵਿਚ ਵੋਟਾਂ ਬਣਵਾਏ ਇਥੇ ਪੱਕਾ ਵਸੇਬਾਂ ਕਰਦੇ ਹਨ ਤਾਂ ਜਨਗਣਨਾ ਵਿਚ ਉਹ ਆਪਣੇ ਆਪ ਨੂੰ ਹਿੰਦੂ ਲਿਖਵਾਉਣਗੇ, ਜਿਸ ਨਾਲ ਪੰਜਾਬ 'ਚ ਰਹਿਣ ਵਾਲੇ ਹਿਦੂੰਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਦੂਜਾ ਉਹ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣਗੇ ਕਿਉਕਿ ਜੇਕਰ ਸਦੀਆਂ ਤੋਂ ਇੱਥੇ ਵਸੇਬ ਦੇ ਬਾਵਜੂਦ ਵੀ, ਪੰਜਾਬ ਦਾ ਹਿੰਦੂ ਢਿੱਡੋਂ ਪੰਜਾਬੀ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ ਤਾਂ ਦਸ ਵੀਹ ਸਾਲਾਂ ਦੇ ਆਏ ਇਹ ਲੋਕ ਕਿਵੇਂ ਆਪਣੀ ਮਾਂ ਬੋਲੀ ਹਿੰਦੀ ਛੱਡਕੇ ਪੰਜਾਬੀ ਅਪਣਾਉਣਗੇ ? (ਉਂਝ ਬਹੁਤੇ ਬੁੱਧੀ ਜੀਵੀਂ ਸੁਰਜੀਤ ਪਾਤਰ ਦੀ ਕਵਿਤਾ 'ਨੰਦ ਕਿਸ਼ੋਰ' ਪੜ੍ਹਕੇ ਲਾਚੜੇ ਫਿਰਦੇ ਹਨ ਕਿ ਭਈਆ ਦੇ ਬੱਚੇ ਪੰਜਾਬੀ ਪੜ੍ਹਨ ਲੱਗ ਪਏ ਹਨ, ਜੋ ਅਸਲ ਹਕੀਕਤਾ ਨੂੰ ਝੂਠਲਾਉਣਾ ਹੈ ਤੇ ਸਟੇਟ ਦਾ ਆਈਡੀਆ ਹੈ) ਇਸ ਤਰਾਂ ਕਰਨ ਨਾਲ ਪੰਜਾਬ ਦੋ ਭਾਸ਼ੀ ਸੂਬਾ ਬਣ ਜਾਵੇਗਾ (ਇਥੇ ਪਹਲਿਾ ਹੀ ਉਤਰੀ ਭਾਰਤ ਦੀਆਂ ਵੱਡੀਆਂ ਹਿੰਦੀ ਅਖਬਾਰਾਂ ਦੇ ਐਡੀਸ਼ਨ ਨਿਕਲਣ ਲੱਗ ਪਏ ਹਨ।) ਇਹ ਹਨ 'ਭਈਆਂ ਦੀ ਹੋਂਦ ਦੇ ਸੂਖਮ ਖਤਰੇ ਜਿਨ੍ਹਾਂ ਤੋਂ ਜਸਵੰਤ ਸਿੰਘ ਕੰਵਲ ਭੈ ਭੀਤ ਹੈ।
ਹੁਣ ਗੱਲ ਕਰਦੇ ਹਾਂ ਵਿਦੇਸ਼ਾਂ ਵਿਚ ਗਏ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਦੀ ਜੋ ਪੰਜਾਬ ਨੂੰ ਕੈਨੇਡਾ ਅਮੈਰਿਕਾ ਨਾਲ ਮੇਲਦੇ ਹਨ। ਪੰਜਾਬ ਵਿਚ ਭਈਆਂ ਦੇ ਆਉਣ ਅਤੇ ਇੱਥੋਂ ਦੇ ਲੋਕਾਂ ਵਲੋਂ ਕੈਨੇਡਾ ਅਮੈਰਿਕਾ ਜਾਣ ਦੇ ਅਮਲ ਨੂੰ ਉਹ ਜਿੰਨਾ ਸਰਲ ਤੇ ਸਿੱਧ-ਪੱਧਰਾ ਬਣਾ ਕੇ ਪੇਸ਼ ਕਰਦੇ ਹਨ, ਕਈ ਵਾਰ ਉਨ੍ਹਾਂ ਦੇ ਤਰਕ ਅਤੇ ਯੋਗਤਾ ਨੂੰ ਦੇਖਕੇ ਹਾਸਾ ਵੀ ਆਉਦਾ ਹੈ ਤੇ ਕਈ ਵਾਰ ਰੋਣ ਵੀ ਆਉਂਦਾ ਹੈ। ਉਨ੍ਹਾਂ ਵਲੋ ਕੈਨੇਡਾ ਅਮੈਰਿਕਾ ਜਾਣ ਨੂੰ ਇੰਜ ਪੇਸ਼ ਕੀਤਾ ਜਾਦਾ ਹੈ ਜਿਵੇਂ ਜਣਾ-ਖਣਾ ਜਦੋਂ ਜੀਅ ਚਾਹੇ ਜਹਾਜ਼ ਫੜਕੇ ਕੈਨੇਡਾ ਅਮੈਰਿਕਾ ਉਤਰ ਸਕਦਾ ਹੈ। ਪਹਿਲੀ ਗੱਲ ਇਹ ਹੈ ਇਨ੍ਹਾਂ ਮੁਲਕਾਂ ਦੇ ਲੋਕਾਂ ਦੀਆਂ ਗਿਣਤੀਆਂ ਮਿਣਤੀਆਂ ਇੰਨੀਆਂ ਸਟੀਕ ਹਨ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਸਨੂੰ ਵੀਜ਼ਾ ਦੇਣਾ ਹੈ, ਕਿਸਨੂੰ ਨਹੀ ਦੇਣਾ ਹੈ, ਕਿੰਨੇ ਲੋਕ, ਕਿਹੋ-ਜਿਹੇ ਲੰਘਾਉਣੇ ਹਨ, ਉਨ੍ਹਾਂ ਵਿਚ ਦਸਤਕਾਰ, ਗੈਰ ਦਸਤਕਾਰ , ਮਜ਼ਦੂਰ, ਵਪਾਰੀ, ਡਾਕਟਰ, ਇੰਜੀਨੀਅਰ, ਸਟੂਡੈਂਟਸ ਕਿੰਨੇ ਹੋਣੇ ਚਾਹੀਦੇ ਹਨ।ਜਿਥੇ ਕਿਤੇ ਵੀ ਉਨ੍ਹਾਂ ਦੀਆ ਗਿਣਤੀਆਂ ਮਿਣਤੀਆਂ ਗੜਬੜਾਉਂਦੀਆਂ ਹਨ, ਉਥੇਂ ਹੀ ਉਹ ਵੀਜ਼ੇ ਦੀਆਂ ਸ਼ਰਤਾ ਕਸ ਦਿੰਦੇ ਹਨ। ਦੂਜੀ ਗੱਲ ਜੋ ਵੀ ਲੋਕ ਉਨ੍ਹਾਂ ਦੇ ਮੁਲਕਾਂ ਵਿਚ ਜਾਂਦੇ ਹਨ, ਉਨ੍ਹਾਂ ਕੋਲੋ ਉਨ੍ਹਾਂ ਦੇ ਧਰਮ ਨੂੰ ਕੋਈ ਖ਼ਤਰਾ ਨਹੀ ਹੈ, ਤੀਜਾ, ਉਨਾਂ ਦੀ ਬੋਲੀ ਨੂੰ ਕੋਈ ਖ਼ਤਰਾ ਨਹੀ, ਰੁਜ਼ਗਾਰ ਅਤੇ ਸੰਚਾਰ ਦੀਆਂ ਸਹੂਲਤਾਂ ਲਈ ਸਾਡੇ ਲੋਕ ਆਪਣੀ ਬੋਲੀ ਅਪਣਾਉਦੇ ਹਨ। ਕੀ ਪੰਜਾਬ 'ਚ ਆਉਣ ਵਾਲੇ ਭਈਆਂ ਨੂੰ ਰੁਜ਼ਗਾਰ ਜਾਂ ਸੰਚਾਰ 'ਚ ਕੋਈ ਅਜਿਹੀ ਮੁਸ਼ਕਲ ਆਉਦੀ ਹੈ?ਜਿਸ ਨਾਲ ਉਹ ਪੰਜਾਬੀ ਬੋਲੀ ਲਿਖਣ ਪੜ੍ਹਣ ਲਈ ਮਜਬੂਰ ਹੋ ਜਾਣ?

ਬਿਲਕੁਲ ਨਹੀਂ। ਚੌਥਾ ਗੋਰੇ ਲੋਕਾਂ ਦੇ ਸੱਭਿਆਚਾਰ ਨੂੰ ਸਾਡੇ ਲੋਕਾਂ ਤੋਂ ਕੋਈ ਖ਼ਤਰਾ ਨਹੀ ਹੈ।ਪੰਜਵੀਂ ਇਤਿਹਾਸ ਦੀ ਗੱਲ, ਵੈਸੇ ਤਾਂ ਉਹ ਧਾੜਵੀ ਲੋਕ ਹਨ, ਹਮਲਾਵਰ ਬਣਕੇ ਇਨ੍ਹਾਂ ਧਰਤੀਆਂ 'ਤੇ ਕਬਜ਼ੇ ਕੀਤੇ ਹਨ, ਅਸੀਂ ਉਨ੍ਹਾਂ ਦਾ ਕੀ ਇਤਿਹਾਸ ਵਿਗਾੜ ਦਿਆਂਗੇ? ਸਾਡੇ ਬੁਧੀਜੀਵੀਂ ਦਲੀਲ ਦਿੰਦੇ ਹਨ ਕਿ ਸਾਡੇ ਲੋਕ ਕੈਨੇਡਾ ਅਮੈਰਿਕਾ ਵਿਚ ਐਮ.ਐਲ ਏ., ਐਮ.ਪੀ. ਬਣ ਜਾਂਦੇ ਹਨ ਪਰ ਸਟੇਟ ਪਾਵਰ ਨੂੰ ਕੌਣ ਲੋਕ ਅਪਰੇਟ ਕਰਦੇ ਹਨ? ਪਹਿਲੀ ਗੱਲ ਤਾਂ ਇੱਕਾ ਦੁੱਕਾ ਤੋਂ ਵੱਧ ਸਾਡੇ ਲੋਕ ਐਮ.ਐਲ ਏ., ਐਮ.ਪੀ. ਬਣ ਨਹੀ ਸਕਦੇ, ਪਰ ਫਿਰ ਵੀ ਜੇ ਬਣ ਵੀ ਜਾਣ ਤਾਂ ਉਨ੍ਹਾਂ ਲੋਕਾਂ ਦਾ ਸਿਸਟਮ ਐਨਾ ਮਜ਼ਬੂਤ ਹੈ ਕਿ ਉਸ ਨੂੰ ਇਹ ਕਿਸੇ ਪੱਖੋਂ ਵੀ ਕੋਈ ਵੀ ਫਰਕ ਨਹੀ ਪਾ ਸਕਦੇ।ਪਰ ਜੇਕਰ ਸਾਡੇ ਲੁਧਿਆਣੇ ਵਰਗੀ ਸੀਟ ਤੋਂ ਇਕ ਵੀ ਭਈਆ ਐਮ.ਪੀ. ਬਣਨ ਦੀ ਹਾਲਤ ਵਿਚ ਆ ਜਾਦਾ ਹੈ ਤਾਂ ਸਾਡੇ ਲਈ ਇਕ ਵੱਡੀ ਖਤਰੇ ਦੀ ਘੰਟੀ ਹੋਵੇਗੀ। ਪੰਜਾਬ ਦੀ ਸਿਆਸਤ ਅੰਦਰ ਲਾਲੂ ਪ੍ਰਸਾਦ ਯਾਦਵ, ਨਤੀਸ਼ ਕੁਮਾਰ, ਮੁਲਾਇਮ ਸਿੰਘ, ਲਾਲ ਕ੍ਰਿਸ਼ਨ ਅਡਵਾਨੀ, ਨਰਿੰਦਰ ਮੋਦੀ ਵਰਗਿਆ ਦੀ ਦਖਲ ਅੰਦਾਜ਼ੀ ਲਈ ਰਾਹ ਖੁਲ੍ਹ ਜਾਵੇਗਾ।

ਇਹ ਲੋਕ ਪੰਜਾਬ ਦੀ ਤੁਲਨਾ ਤਾਂ ਕੈਨੇਡਾ ਅਮੈਰਿਕਾ ਨਾਲ ਕਰਦੇ ਹਨ, ਕੀ ਪੰਜਾਬ ਕੋਲ ਉਹ ਅਧਿਕਾਰ ਹਨ ,ਜੋ ਕੈਨੇਡਾ-ਅਮੈਰਿਕਾ ਨੇ ਆਪਣੀਆ ਸਟੇਟਾਂ ਨੂੰ ਦੇ ਰੱਖੇ ਹਨ? ਕੈਨੇਡਾ ਦੀ ਕਿਊਬਕ ਸਟੇਟ ਨੂੰ ਵੱਖ ਹੋਣ ਦਾ ਅਧਿਕਾਰ ਵੀ ਹੈ, ਇਸ ਸੰਬੰਧੀ ਉਹ ਕਈ ਵਾਰ ਰਾਇ ਸ਼ੁਮਾਰੀ ਵੀ ਕਰਵਾ ਚੁੱਕੇ ਹਨ, ਸਭ ਤੋਂ ਵੱਡੀ ਗੱਲ ਉਸ ਕੋਲ immigration Power ਵੀ ਹੈ, ਜਿਸ ਨਾਲ ਉਹ ਆਪਣੀ ਆਬਾਦੀ ਦੇ ਤਵਾਜ਼ਨ ਨੂੰ ਕੰਟਰੋਲ ਰੱਖ ਸਕਦਾ ਹੈ। ਪੰਜਾਬ ਨੇ ਤਾਂ ਕੇਦਰ ਕੋਲੋਂ ਸਿਰਫ ਅਧਿਕਾਰ ਹੀ ਮੰਗੇ ਸਨ, ਇਸਦਾ ਹਸ਼ਰ ਜੱਗ ਜ਼ਾਹਰ ਹੈ,ਕਿਵੇਂ ਇੱਥੇ ਖੂਨ ਦੀਆਂ ਨਦੀਆ ਵਹਾਈਆਂ ਗਈਆਂ।

ਜਿਸ ਨੂੰ ਪੰਜਾਬ ਦਾ ਮੋਹ ਹੈ, ਇਥੋਂ ਦੇ ਲੋਕਾਂ ਦਾ ਦਰਦ ਹੈ, ਇਥੋਂ ਦੀ ਬੋਲੀ, ਇਤਿਹਾਸ, ਸਭਿਆਚਾਰ ਤੇ ਧਰਮ ਨਾਲ ਜੁੜਿਆ ਹੈ, ਉਸ ਨੂੰ ਹੀ ਪੰਜਾਬ ਦੀਆਂ ਬਣੀਆਂ ਦਾ ਅਹਿਸਾਸ ਹੋ ਸਕਦਾ ਹੈ। ਜੋ ਲੋਕ ਧਰਮ ਨੂੰ ਬੇਦਾਵਾ ਦੇ ਗਏ ਹਨ, ਆਪਣੇ ਆਪ ਨੂੰ ਸਿੱਖ ਭਾਈਚਾਰੇ ਦੇ ਮੈਬਰ ਹੋਣ ਤੋਂ ਇਨਕਾਰੀ ਹਨ, ਸ: ਜਸਵੰਤ ਸਿੰਘ ਕੰਵਲ ਦੇ ਸ਼ਬਦਾਂ 'ਚ "ਪੰਜਾਬ ਉਹਨਾਂ ਲਈ ਹੋਇਆ ਨਾ ਹੋਇਆ ਇੱਕ ਬਰਾਬਰ ਹੈ"

ਜੇਕਰ ਪੰਜਾਬ ਵਿੱਚ ਭਈਆਂ ਦਾ ਪੱਕਾ ਵਸੇਬਾ ਹੋ ਜਾਦਾ ਹੈ ਤਾਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤੀਆ ਗਈਆਂ ਕੁਰਬਾਨੀਆਂ ਮਿੱਟੀ-ਘੱਟੇ ਵਿਚ ਰੁਲ ਜਾਣਗੀਆਂ। ਪੰਜਾਬ ਦੀ ਖੁਦ-ਮੁਖਤਿਆਰੀ ਲਈ ਜਦੋ-ਜਹਿਦ ਨੂੰ ਤਕੜੀ ਸੱਟ ਵੱਜੇਗੀ।ਚੰਡੀਗੜ੍ਹ ਦੀ ਮਿਸਾਲ ਸਾਡੇ ਸਾਹਮਣੇ ਹੈ ਕਿਵੇਂ ਚੰਡੀਗੜ ਵਿਚ ਗੈਰ-ਸਿੱਖ ਵਸੋਂ ਨੂੰ ਵੱਡੀ ਪੱਧਰ 'ਤੇ ਵਸਾ ਕੇ ਅਤੇ ਉਸ ਲਈ ਕੇਂਦਰੀ ਖਜਾਨੇ ਦਾ ਮੂੰਹ ਖੋਲ੍ਹ ਕੇ, ਉਸ ਨੂੰ ਪੰਜਾਬ ਕੋਲੋਂ ਸਦਾ ਲਈ ਖੋਹ ਲਿਆ ਹੈ। ਅੱਜ ਚੰਡੀਗੜ੍ਹ ਸ਼ਹਿਰ ਦੀ ਰੂਹ ਵਿਚੋਂ ਸਿੱਖੀ ਵੀ ਗਾਇਬ ਹੈ ਅਤੇ ਪੰਜਾਬੀ ਵੀ।ਅੱਜ ਉਥੇ ਗੜ੍ਹਵਾਲੀ, ਉਤਰਾਂਚਲ ਭਵਨ, ਹਿਮਾਚਲ ਭਵਨ, ਉਤਰ ਪ੍ਰਦੇਸ਼ ਭਵਨ, ਰਾਜਸਥਾਨ ਭਵਨ ਤੇ ਬਿਹਾਰ ਭਵਨਾਂ ਦਾ ਬੋਲਬਾਲਾ ਹੈ। ਹੁਣ ਉਥੇ ਰਾਇ-ਸ਼ੁਮਾਰੀ ਕਰਵਾਕੇ ਵੇਖ ਲੈਣ ਦੀਆਂ ਗੱਲਾਂ ਕੀਤੀਆਂ ਜਾ ਰਹੀਆ ਹਨ। ਕੰਵਲ ਸਾਹਿਬ ਜਾਣਦੇ ਹਨ ਕਿ ਜੋ ਕੁਝ ਚੰਡੀਗੜ੍ਹ ਵਿਚ ਵਾਪਰ ਚੁੱਕਾ ਹੈ ਉਹ ਪੰਜਾਬ ਵਿਚ ਵੀ ਵਾਪਰਨ ਜਾ ਰਿਹਾ ਹੈ।ਦੁਨੀਆਂ ਦੇ ਕਿਨੇ ਹੀ ਮੁਲਕਾਂ ਅੰਦਰ ਕਿਨਿਆਂ ਨਾਲ ਹੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਹਾਕਮ ਕੌਮਾਂ ਨੇ ਗੁਲਾਮ ਕੌਮਾਂ ਨੂੰ ਨਿਸਲ ਕਰੀ ਰੱਖਣ ਲਈ, ਉਹਨਾਂ ਦੀਆਂ ਧਰਤੀਆਂ 'ਤੇ ਆਪਣੀ ਵਸੋਂ ਨੂੰ ਵੱਡੀ ਪੱਧਰ 'ਤੇ ਵਸਾਇਆ ਹੈ। ਇਕ ਆਦਮੀ, ਇਕ ਵੋਟ ਵਾਲੇ ਜਮਹੂਰੀ ਸਿਸਟਮ ਵਿਚ ਘੱਟ-ਗਿਣਤੀਆਂ ਨੂੰ ਸਦਾ ਸਦਾ ਲਈ ਦਬਾ ਕੇ ਰੱਖਣ ਲਈ ਇਹ ਕਾਰਗਰ ਹਥਿਆਰ ਸਾਬਤ ਹੋਇਆ ਹੈ। ਭਈਆਂ ਦੀ ਗਿਣਤੀ ਵਧਣ ਨਾਲ ਪੰਜਾਬ ਅੰਦਰ ਪੰਜਾਬੀ ਹਿੱਤਾਂ ਵਾਲੀ ਸਿਆਸਤ ਦੀ ਥਾਂ ਕੇਂਦਰੀ ਸਿਆਸਤ ਦਾ ਅਧਾਰ ਮਜਬੂਤ ਹੁੰਦਾ ਜਾ ਰਿਹਾ ਹੈ।ਜਿਸ ਅਨੁਪਾਤ ਨਾਲ ਪੰਜਾਬ ਅੰਦਰ ਭਈਆਂ ਦੀ ਗਿਣਤੀ ਵੱਧ ਰਹੀ ਹੈ ਉਸੇ ਅਨੁਪਾਤ ਨਾਲ ਪੰਜਾਬ ਦੇ ਸਮਾਜੀ ਅਤੇ ਸਿਆਸੀ ਜੀਵਨ ਵਿਚੋ ਸਿਖੀ ਖਾਰਜ ਹੋਈ ਜਾ ਰਹੀ ਹੈ। ਥਾਂ-ਥਾਂ 'ਤੇ ਬੀੜੀਆ ਅਤੇ ਜਰਦੇ ਦੇ ਖੋਖੇ ਖੁੱਲ੍ਹਦੇ ਜਾ ਰਹੇ ਹਨ। ਪੰਜਾਬ ਦਾ ਸਮਾਜੀ ਭੌਂ-ਦ੍ਰਿਸ਼ (Landscape) ਬਦਲਦਾ ਜਾ ਰਿਹਾ ਹੈ। ਪੰਜਾਬ ਦੇ ਕਿੰਨੇ ਹੀ ਸ਼ਹਿਰਾਂ ਦੇ ਕਿੰਨੇ ਹੀ ਇਲਾਕੇ ਯੂ.ਪੀ. ਬਿਹਾਰ ਦੇ ਸ਼ਹਿਰਾਂ ਦੀ ਝਲਕ ਪੇਸ਼ ਕਰਨ ਲੱਗ ਪਏ ਹਨ। ਜੇ ਪਿਛੇ ਜਿਹੇ ਲੁਧਿਆਣੇ ਸ਼ਹਿਰ ਵਿਚ ਭਈਆਂ ਵੱਲੋ ਕੀਤੀ ਗਈ ਭੰਨ ਤੋੜ ਅਤੇ ਸਾੜ ਫੂਕ ਸਮੇਂ ਬਾਦਲ ਸਰਕਾਰ ਕੋਈ ਸਖਤ ਕਦਮ ਨਹੀਂ ਉਠਾ ਸਕੀ ਤਾਂ ਇਸ ਦਾ ਕਾਰਨ ਭਈਆਂ ਦੀ ਪੰਜਾਬ ਦੀ ਸਿਆਸਤ ਅੰਦਰ ਵਧ ਰਹੀ ਪੁੰਗਤ ਹੀ ਹੈ।ਆਸ਼ੂਤੋਸ਼ ਦੀ ਪੰਜਾਬ ਅੰਦਰ ਆਮਦ ਨਾਲ ਹਰ ਇਕ ਦੀਆਂ ਅੱਖਾਂ ਖੁੱਲ ਜਾਣੀਆ ਚਾਹੀਦੀਆਂ ਹਨ।ਉਹ ਸਿੱਖੀ ਦੇ ਨਿਵੇਕਲੇਪਨ ਤੇ ਜੋਰਦਾਰ ਹਮਲੇ ਕਰੀ ਜਾ ਰਿਹਾ ਹੈ।ਸਿੱਖਾਂ ਨੂੰ ਧਰਮ ਤੋਂ ਡੁਲਾ ਰਿਹਾ ਹੈ।ਹਿੰਦੂ ਬਣਾਈ ਜਾ ਰਿਹਾ ਹੈ।ਉਸਨੇ ਪੰਜਾਬ ਅੰਦਰ ਉਹ ਹਾਲਾਤ ਪੈਦਾ ਕਰ ਦਿਤੇ ਹਨ ਜੋ ਨਿੰਰਕਾਰੀਆਂ ਨੇ 1978 ਸਮੇਂ ਪੈਦਾ ਕੀਤੇ ਸਨ। ਪੰਜਾਬ ਨੂੰ ਵੱਡੇ ਸਮਾਜੀ ਟਕਰਾਅ ਦੇ ਕਿਨਾਰੇ 'ਤੇ ਲਿਆ ਖੜ੍ਹਾ ਕੀਤਾ ਹੈ। ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਭਾਜਪਾ ਵਾਲੇ ਚੈਲੰਜ ਕਰਕੇ ਉਸਦੇ ਸਮਾਗਮ ਕਰਵਾ ਰਹੇ ਹਨ।ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਪਾਰਟੀ ਦੇ ਐਮ.ਐਲ.ਏ. ਉਸ ਦੇ ਪੈਰੀਂ ਡਿੱਗ ਰਹੇ ਹਨ।ਇਹ ਆਸ਼ੂਤੋਸ਼ ਵੱਲੋ ਪੰਜਾਬ ਦੇ ਸਿਆਸੀ ਜੀਵਨ ਵਿਚ ਬਣਾ ਲਈ ਤਾਕਤ ਦਾ ਹੀ ਪ੍ਰਤਾਪ ਹੈ।ਅਕਾਲ ਤੱਖਤ ਦਾ ਜੱਥੇਦਾਰ ਵੀ ਉਸਨੇ ਚੁੱਪ ਕਰਵਾ ਦਿੱਤਾ ਹੈ। ਆਮ ਸਿੱਖ ਲਾਚਾਰ ਹੈ।

ਸੋ ਕਿਸੇ ਪੰਜਾਬੀ ਵੱਲੋਂ ਹਿਦੋਸਤਾਨ ਦੇ ਕਿਸੇ ਸੂਬੇ ਜਾਂ ਵਿਦੇਸ਼ਾ ਵਿਚ ਜਾਣ ਅਤੇ ਕਿਸੇ ਭਾਰਤੀ ਵੱਲੋ ਪੰਜਾਬ ਆਉਣ ਵਿਚ ਢੇਰ ਅੰਤਰ ਹੈ।ਜਦੋ ਕੋਈ ਪੰਜਾਬੀ ਬਾਹਰ ਜਾਕੇ ਵੱਸਦਾ ਹੈ, ਉਹ ਉਥੋਂ ਦੀ ਬੋਲੀ, ਸਭਿਆਚਾਰ ਜਾਂ ਸਿਆਸਤ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪਾਉਂਦਾ।ਪੰਜਾਬੀ ਵਿਦੇਸ਼ਾਂ ਵਿਚ ਅਸੈਂਬਲੀਆਂ ਜਾਂ ਪਾਰਲੀਮੈਂਟਾਂ ਦੇ ਮੈਬਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਜੋਂ, ਹੀ ਚੁਣੇ ਜਾਂਦੇ ਹਨ।

ਪੰਜਾਬ ਅੰਦਰ ਵਸਣ ਵਾਲੇ ਭਈਏ, ਕਾਂਗਰਸ, ਭਾਰਤੀ ਜਨਤਾ ਪਾਰਟੀ ਜਾਂ ਕਮਿਊਨਿਸਟ ਪਾਰਟੀ ਰਾਹੀਂ ਹੀ ਸਮਾਜੀ ਜਾਂ ਸਿਆਸੀ ਜੀਵਨ ਵਿਚ ਸਰਗਰਮ ਹੁੰਦੇ ਹਨ।ਇਹਨਾਂ ਪਾਰਟੀਆਂ ਲਈ ਭਾਰਤ ਪਹਿਲਾ ਅਤੇ ਪੰਜਾਬ ਪਿੱਛੋ। ਇਹਨਾਂ ਪਾਰਟੀਆਂ ਨੇ ਪੰਜਾਬ ਦੇ ਕਿਸੇ ਵੀ ਬੁਨਿਆਦੀ ਮਸਲੇ ਬਾਰੇ ਕਦੀ ਵੀ ਡੱਟ ਕੇ ਸਟੈਂਡ ਨਹੀਂ ਲਿਆ।ਇਹਨਾਂ ਨੂੰ ਪੰਜਾਬ ਦੇ ਸਿੱਖਾਂ ਦੀ ਨਿਵੇਕਲੀ ਪਛਾਣ ਫੁੱਟੀ ਅੱਖ ਵੀ ਨਹੀਂ ਭਾਉਂਦੀ। ਪੰਜਾਬੀ ਸੂਬੇ ਲਈ ਮੋਰਚੇ ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਕੌਮੀ ਮਸਲੇ 'ਤੇ ਉਠੀ ਕਿਸੇ ਵੀ ਲਹਿਰ ਦੀ ਇਹਨਾਂ ਨੇ ਕਦੀ ਵੀ ਹਮਾਇਤ ਨਹੀਂ ਕੀਤੀ, ਉਲਟਾ ਵਿਰੋਧ ਹੀ ਕੀਤਾ। ਭਈਆਂ ਦੀ ਆਮਦ ਨਾਲ ਜਦੋਂ ਇਹਨਾਂ ਪਾਰਟੀਆਂ ਦਾ ਸਮਾਜਕ ਅਧਾਰ ਮਜ਼ਬੂਤ ਹੁੰਦਾ ਹੈ ਤਾਂ ਪੰਜਾਬ ਅਤੇ ਸਿੱਖਾਂ ਲਈ ਖਤਰਾਂ ਹੋਰ ਵੱਧ ਜਾਂਦਾ ਹੈ। ਇਹ ਗੱਲ ਸ: ਜਸਵੰਤ ਸਿੰਘ ਕੰਵਲ ਚੰਗੀ ਤਰ੍ਹਾਂ ਜਾਣਦਾ ਹੈ, ਪਰ ਵਿਦੇਸ਼ਾਂ ਵਿਚਲੇ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਦੇ ਪੱਲੇ ਨਹੀਂ ਪੈਦੀ। '(ਗੈਰ)ਵਿਗਿਆਨਕ ਵਿਚਾਰਧਾਰਾ' ਨੇ ਉਹਨਾਂ ਦੇ ਦਿਮਾਗਾਂ ਨੂੰ ਜੰਦਰੇ ਮਾਰ ਦਿੱਤੇ ਹਨ, ਉਹਨਾਂ ਕੋਲੋ ਪੰਜਾਬ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ?

ਮਨਪ੍ਰੀਤ ਬਾਦਲ – ਅਕਾਲੀਆਂ ਦਾ ਸ਼ਰੀਕ ਕਿ ਕਾਮਰੇਡਾਂ ਦਾ?


- ਪ੍ਰਭਸ਼ਰਨਬੀਰ ਸਿੰਘ*

ਮਨਪ੍ਰੀਤ ਬਾਦਲ ਦੇ ਉਭਾਰ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਉਸਦਾ ਓਨਾ ਵਿਰੋਧ ਅਕਾਲੀ ਦਲ (ਬਾਦਲ) ਵਾਲੇ ਨਹੀਂ ਕਰ ਰਹੇ ਜਿੰਨਾ ਪੰਜਾਬ ਦੇ ਕਾਮਰੇਡ ਕਰ ਰਹੇ ਹਨ। ਅਕਾਲੀਆਂ ਦਾ ਵਿਰੋਧ ਹੁਣ ਤੱਕ ਸਾਧਾਰਨ ਬਿਆਨਬਾਜ਼ੀ ਤੱਕ ਹੀ ਸੀਮਤ ਰਿਹਾ ਹੈ ਜਿਵੇਂ ਇਹ ਕਹਿਣਾ ਕਿ ਉਸਨੇ ਪਾਰਟੀ ਦੇ ਜ਼ਾਬਤੇ ਦੀ ਉਲੰਘਣਾ ਕੀਤੀ, ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ ਹੋ ਸਕਦਾ, ਕਿਸੇ ਇੱਕ ਵਿਅਕਤੀ ਦੇ ਨਿਕਲ ਜਾਣ ਨਾਲ ਪਾਰਟੀ ਨੂੰ ਫਰਕ ਨਹੀਂ ਪਵੇਗਾ ਆਦਿ ਆਦਿ। ਸੁਖਬੀਰ ਤੇ ਪ੍ਰਕਾਸ਼ ਬਾਦਲ ਦੋਹਾਂ ਨੇ ਹੀ ਇਸ ਮਸਲੇ ਪ੍ਰਤੀ ਠੰਡਾ ਵਤੀਰਾ ਅਪਣਾਇਆ ਹੋਇਆ ਹੈ ਜਿਵੇਂ ਉਹ ਮਨਪ੍ਰੀਤ ਦੇ ਅੱਡ ਹੋਣ ਦੀ ਬਹੁਤੀ ਪ੍ਰਵਾਹ ਨਾ ਕਰਦੇ ਹੋਣ। ਇਸਦਾ ਇਹ ਮਤਲਬ ਬਿਲਕੁਲ ਨਹੀਂ ਕਿ ਉਹ ਮਨਪ੍ਰੀਤ ਦੇ ਉਭਾਰ ਤੋਂ ਘਬਰਾਏ ਹੋਏ ਨਹੀਂ ਹਨ, ਉਹ ਘਬਰਾਏ ਜ਼ਰੂਰ ਹਨ ਤੇ ਇਹ ਜਾਣਦੇ ਵੀ ਹਨ ਕਿ ਚੋਣਾਂ ਵਿੱਚ ਮਨਪ੍ਰੀਤ ਉਨਾਂ ਦੇ ਵੋਟ ਬੈਂਕ ਨੂੰ ਵੱਡੀ ਢਾਹ ਵੀ ਲਾ ਸਕਦਾ ਹੈ। ਪਰ ਉਹ ਇਸ ਗੱਲੋਂ ਨਿਸਚਿੰਤ ਹਨ ਕਿ ਮਨਪ੍ਰੀਤ ਅਕਾਲੀ ਦਲ ਦਾ ਬਦਲ ਬਣ ਸਕੇਗਾ। ਉਹ ਜਾਣਦੇ ਹਨ ਮਨਪ੍ਰੀਤ ਕਦੇ ਵੀ ਅਕਾਲੀ ਦਲ ਦਾ ਬਦਲ ਨਹੀਂ ਬਣ ਸਕੇਗਾ ਅਤੇ ਉਹ ਪਾਰਟੀ ਤੋਂ ਨਾਰਾਜ਼ ਵਿਅਕਤੀਆਂ ਵਾਂਗ ਸਿਆਸਤ ਦੇ ਮੇਲੇ ਵਿੱਚ ਚੱਕੀਰਾਹੇ ਵਾਂਗ ਗਵਾਚ ਜਾਵੇਗਾ। ਮਨਪ੍ਰੀਤ ਤੋਂ ਪਹਿਲਾਂ ਪੰਜਾਬ ਦੇ ਲੋਕ ਟੌਹੜੇ ਅਤੇ ਹੋਰਾਂ ਦਾ ਅਜਿਹਾ ਹਸ਼ਰ ਹੋਇਆ ਦੇਖ ਚੁੱਕੇ ਹਨ।

ਦੂਜੇ ਪਾਸੇ ਪੰਜਾਬ ਦੇ ਕਾਮਰੇਡਾਂ ਵਲੋਂ ਮਨਪ੍ਰੀਤ ਬਾਦਲ ਉੱਤੇ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ। ਉਨਾਂ ਵਲੋਂ ਵੱਡੇ-ਵੱਡੇ ਲੇਖ ਲਿਖ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਮਨਪ੍ਰੀਤ ਵੀ ਬਾਕੀਆਂ ਵਾਂਗ ਮੁੱਖ ਧਾਰਾ ਸਿਆਸਤ ਦਾ ਇੱਕ ਮੋਹਰਾ ਹੀ ਹੈ ਅਤੇ ਉਸ ਵਲੋਂ ਕੀਤਾ ਜਾ ਰਿਹਾ ਬਦਲਵੇਂ ਨਿਜ਼ਾਮ ਦਾ ਪ੍ਰਚਾਰ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਵੋਟਾਂ ਬਟੋਰਨ ਦੀ ਨੀਤੀ ਤੋਂ ਇਲਾਵਾ ਕੁਝ ਵੀ ਨਹੀਂ। ਇਸ ਗੱਲ ਨੂੰ ਸਾਬਤ ਕਰਨ ਲਈ ਉਹ ਮਨਪ੍ਰੀਤ ਦੇ ਆਪਣੇ ਇਲਾਕੇ ਗਿੱਦੜਬਾਹਾ ਵਿੱਚ ਚੋਣਾਂ ਦੌਰਾਨ ਹੁੰਦੀਆਂ ਰਹੀਆਂ ਧਾਂਦਲੀਆਂ ਤੇ ਪ੍ਰਸਾਸ਼ਨ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਸਬੂਤਾਂ ਵਜੋਂ ਕੱਢ ਕੇ ਸਾਹਮਣੇ ਲਿਆ ਰਹੇ ਹਨ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਮਨਪ੍ਰੀਤ ਬਾਦਲ ਪਿਛਲੇ 15 ਸਾਲਾਂ ਤੋਂ ਭ੍ਰਿਸ਼ਟ ਅਕਾਲੀ ਰਾਜਨੀਤੀ ਦਾ ਇੱਕ ਅਹਿਮ ਹਿੱਸਾ ਰਿਹਾ ਹੈ, ਸੋ ਉਸਦਾ ਸਿਆਸੀ ਕਿਰਦਾਰ ਪਾਕ ਹੋਣ ਦੀ ਆਸ ਕਰਨੀ ਮੂਰਖਤਾ ਹੀ ਹੈ। ਕਾਮਰੇਡਾਂ ਵਲੋਂ ਮਨਪ੍ਰੀਤ ਉੱਤੇ ਲਾਏ ਜਾ ਰਹੇ ਸਾਰੇ ਇਲਜ਼ਾਮ ਠੀਕ ਹੋ ਸਕਦੇ ਹਨ ਤੇ ਮੇਰੀ ਇਨ੍ਹਾਂ ਇਲਜ਼ਾਮਾਂ ਨਾਲ ਕੋਈ ਅਸਹਿਮਤੀ ਵੀ ਨਹੀਂ ਹੈ। ਮੇਰੇ ਜ਼ਿਹਨ ਵਿੱਚ ਉੱਭਰ ਰਿਹਾ ਸਵਾਲ ਤਾਂ ਸਿਰਫ ਇਹ ਹੈ ਕਿ ਕਾਮਰੇਡਾਂ ਵਲੋਂ ਮਨਪ੍ਰੀਤ ਬਾਦਲ ਦੀ ਵਿਰੋਧਤਾ ਏਨੀ ਤਤਪਰਤਾ ਨਾਲ ਕਰਨ ਦਾ ਕੀ ਕਾਰਣ ਹੈ? ਜੇ, ਉਨ੍ਹਾਂ ਦੇ ਆਪਣੇ ਕਹਿਣ ਅਨੁਸਾਰ, ਮਨਪ੍ਰੀਤ ਬਾਦਲ ਭ੍ਰਿਸ਼ਟ ਸਿਆਸੀ ਤਾਣੇ ਬਾਣੇ ਦਾ ਇੱਕ ਅੰਸ਼ ਮਾਤਰ ਹੀ ਹੈ ਤਾਂ ਫਿਰ ਉਸ ਦੀ ਏਨੀ ਤੀਬਰਤਾ ਨਾਲ ਵਿਰੋਧਤਾ ਕਰਨ ਦੀ ਕੀ ਜ਼ਰੂਰਤ ਪੈ ਗਈ? ਕਿਉਂ ਨਹੀਂ ਮਨਪ੍ਰੀਤ ਬਾਦਲ ਦੀ ਵਿਰੋਧਤਾ ਵਿੱਚ ਜ਼ਾਇਆ ਕੀਤੀ ਜਾ ਰਹੀ ਊਰਜਾ ਸਾਰਥਿਕ ਕੰਮਾਂ ਵੱਲ ਲਾਈ ਜਾਂਦੀ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਮਨਪ੍ਰੀਤ ਬਾਦਲ ਤੇ ਪੰਜਾਬ ਦੇ ਕਾਮਰੇਡਾਂ ਦੀ ਵਿਚਾਰਧਾਰਾ ਦੇ ਪਿਛੋਕੜ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਦੋਹਾਂ ਦੇ ਸਿਆਸੀ ਪ੍ਰਾਜੈਕਟ ਭਾਵੇਂ ਦੇਖਣ ਨੂੰ ਇੱਕ ਦੂਜੇ ਦੇ ਉਲਟ ਲਗਦੇ ਹਨ ਪਰ ਦੋਹਾਂ ਦਾ ਵਿਚਾਰਧਾਰਕ ਆਧਾਰ ਸਾਂਝਾ ਹੈ। ਇਸ ਲੁਕਵੀਂ ਵਿਚਾਰਧਾਰਕ ਸਾਂਝ ਨੂੰ ਜੇਕਰ ਕੋਈ ਨਾਂਅ ਦੇਣਾ ਹੋਵੇ ਤਾਂ ਇਹ ਦਿੱਤਾ ਜਾ ਸਕਦਾ ਹੈ – ਆਧੁਨਿਕ ਭੋਗਵਾਦੀ ਨਾਸਤਿਕਤਾ।

ਮੇਰੇ ਇਸ ਦਾਅਵੇ ਨੂੰ ਪੜ੍ਹ ਕੇ ਕੁਝ ਪਾਠਕ ਜ਼ਰੂਰ ਹੈਰਾਨ ਹੋ ਰਹੇ ਹੋਣਗੇ ਤੇ ਸੋਚ ਰਹੇ ਹੋਣਗੇ ਕਿ ਕਿਹੜੀਆਂ ਦਲੀਲਾਂ ਰਾਹੀਂ ਇਸ ਦਾਅਵੇ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਅਜਿਹੇ ਸ਼ੰਕਿਆਂ ਨੂੰ ਦੂਰ ਕਰਨ ਹਿੱਤ ਮੈਂ ਇਸ ਮਸਲੇ ਦੀ ਵਿਸਥਾਰ ਸਹਿਤ ਵਿਆਖਿਆ ਕਰਨ ਦੀ ਇਜਾਜ਼ਤ ਚਾਹਾਂਗਾ।

ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੇ ਸਿਆਸੀ ਦਲ ਖੜ੍ਹੇ ਕਰਨ ਵਾਲੇ ਬਾਕੀ ਸਿਆਸਤਦਾਨਾਂ ਨਾਲੋਂ ਮਨਪ੍ਰੀਤ ਬਾਦਲ ਦਾ ਵੱਡਾ ਫਰਕ ਇਹ ਹੈ ਕਿ ਜਿੱਥੇ ਟੌਹੜੇ ਵਰਗੇ ਸਿਆਸਤਦਾਨਾਂ ਨੇ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਕੇ ਆਪਣੇ ਵੱਖਰੇ ਅਕਾਲੀ ਦਲ ਹੀ ਬਣਾਏ ਸਨ ਤੇ ਆਪਣੀ ਸਿਆਸਤ ਦਾ ਧੁਰਾ ਵੀ ਭਾਰਤ ਅੰਦਰ ਸਿੱਖਾਂ ਦੀ ਰਾਜਨੀਤਕ ਬੇਚੈਨੀ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਣ ਤੱਕ ਹੀ ਸੀਮਤ ਰੱਖਿਆ ਸੀ ਉੱਥੇ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਆਪਣੀ ਦਿੱਖ ਸੈਕੂਲਰ ਬਣਾਉਣ ਦੀ ਪੂਰੀ ਵਾਹ ਲਾਈ ਹੋਈ ਹੈ। 27 ਮਾਰਚ ਨੂੰ ਖਟਕੜ ਕਲਾਂ ਵਿਖੇ ‘ਪੀਪਲਜ਼ ਪਾਰਟੀ ਆਫ ਪੰਜਾਬ’ ਦੀ ਸਥਾਪਨਾ ਦਾ ਐਲਾਨ ਕਰਨ ਤੋਂ ਕਈ ਮਹੀਨੇ ਪਹਿਲਾਂ ਹੀ ਮਨਪ੍ਰੀਤ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਵਲੋਂ ਬਣਾਈ ਜਾਣ ਵਾਲੀ ਨਵੀਂ ਰਾਜਨੀਤਕ ਪਾਰਟੀ ਦੇ ਨਾਂ ਵਿੱਚ ਅਕਾਲੀ ਤੇ ਦਲ ਸ਼ਬਦ ਨਹੀਂ ਵਰਤੇ ਜਾਣਗੇ। ਇਸ ਤੋਂ ਇਲਾਵਾ ਖਟਕੜ ਕਲਾਂ ਨੂੰ ਨਵੀਂ ਪਾਰਟੀ ਦੇ ਐਲਾਨ ਲਈ ਚੁਣਨਾ ਤੇ ਪਾਰਟੀ ਦਾ ਖਾਸਾ ਸੈਕੂਲਰ ਰੱਖਣਾ ਵੀ ਉਸਦੇ ਅਕਾਲੀ ਦਲ ਨਾਲੋਂ ਡੂੰਘੇ ਵਿਚਾਰਧਾਰਕ ਤੋੜ-ਵਿਛੋੜੇ ਦਾ ਪ੍ਰਤੀਕ ਵਿਖਾਈ ਦਿੰਦਾ ਹੈ। ਪਰ ਇਹ ਵਿਚਾਰਧਾਰਕ ਤੋੜ-ਵਿਛੋੜਾ ਓਨਾ ਡੂੰਘਾ ਹੈ ਨਹੀਂ ਜਿੰਨਾ ਦਿਖਾਈ ਦਿੰਦਾ ਹੈ।

ਅਕਾਲੀ ਦਲ (ਬਾਦਲ) ਪਹਿਲਾਂ ਹੀ 1997 ਵਿੱਚ ‘ਪੰਜਾਬ-ਪੰਜਾਬੀ-ਪੰਜਾਬੀਅਤ’ ਦਾ ਨਾਅਰਾ ਦੇ ਕੇ ਆਪਣੇ ਸੈਕੂਲਰਕਰਨ ਦਾ ਮੁੱਢ ਬੰਨ੍ਹ ਚੁੱਕਿਆ ਹੈ। ਅਕਾਲੀ ਦਲ ਵਲੋਂ ਸਿੱਖਾਂ ਦੀਆਂ ਰਾਜਨੀਤਕ ਸਮੱਸਿਆਵਾਂ ਦੀ ਗੱਲ ਕਰਨੀ ਮਹਿਜ਼ ਸਿਆਸੀ ਮੌਕਾਪ੍ਰਸਤੀ ਤੋਂ ਵੱਧ ਕੁਝ ਵੀ ਨਹੀਂ, ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਅਕਾਲੀ ਦਲ (ਬਾਦਲ) ਤੇ ਮਨਪ੍ਰੀਤ ਬਾਦਲ ਦੋਹਾਂ ਦਾ ਹੀ ਆਰਥਿਕ ਪ੍ਰੋਗਰਾਮ ਵੀ ਮਨਮੋਹਨ ਸਿੰਘ ਵਲੋਂ ਸ਼ੁਰੂ ਕੀਤੇ ਗਏ ਨਵਉਦਾਰਵਾਦੀ ਵਿਸ਼ਵੀਕਰਣ ਦੇ ਏਜੰਡੇ ਨੂੰ ਪੰਜਾਬ ਵਿੱਚ ਲਾਗੂ ਕਰਨਾ ਹੀ ਹੈ।

ਮਨਪ੍ਰੀਤ ਵਲੋਂ ਦਿੱਤਾ ਜਾ ਰਿਹਾ ਵੱਡਾ ਸਿਆਸੀ ਨਾਹਰਾ ਸਿਰਫ ਭ੍ਰਿਸ਼ਟਾਚਾਰ ਦਾ ਮੁੱਦਾ ਹੀ ਰਹਿ ਜਾਂਦਾ ਹੈ ਜਿਸਨੂੰ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵਲੋਂ ਤੋਤਾ-ਰਟਨ ਵਾਂਗੂੰ ਵਰਤਿਆ ਜਾਂਦਾ ਹੈ। ਮਨਪ੍ਰੀਤ ਨੇ ਵੀ ਬਾਕੀ ਪਾਰਟੀਆਂ ਵਾਂਗ ਇਸ ਤੱਥ ਵਲੋਂ ਅੱਖਾਂ ਮੀਚੀਆਂ ਹੋਈਆਂ ਹਨ ਕਿ ਭ੍ਰਿਸ਼ਟਾਚਾਰ ਚੰਦ ਕੁ ਬੰਦਿਆਂ ਦੇ ਲਾਲਚੀ ਹੋਣ ਦਾ ਨਤੀਜਾ ਨਹੀਂ ਸਗੋਂ ਆਧੁਨਿਕ ਪੂੰਜੀਵਾਦੀ ਨਿਜ਼ਾਮ ਦੀ ਕਾਰਜ-ਪ੍ਰਣਾਲੀ ਦਾ ਅਨਿੱਖੜਵਾਂ ਅੰਗ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨਪ੍ਰੀਤ ਦਾ ਅਕਾਲੀ ਦਲ ਨਾਲੋਂ ਵਿਚਾਰਧਾਰਕ ਵਖਰੇਵਾਂ ਕੀ ਹੈ? ਅਸਲ ਵਿੱਚ ਵਿਚਾਰਧਾਰਕ ਵਖਰੇਵਾਂ ਕੋਈ ਹੈ ਨਹੀਂ, ਸਿਰਫ ਸਵੈ-ਪੇਸ਼ਕਾਰੀ ਵਿੱਚ ਤਰਜੀਹਾਂ ਦਾ ਫਰਕ ਹੈ। ਅਕਾਲੀ ਦਲ (ਬਾਦਲ) ਜਿੱਥੇ ਆਪਣੇ ਨਾਂ ਅਤੇ ਇਤਿਹਾਸ ਕਾਰਣ ਪ੍ਰਮੁੱਖ ਰੂਪ ਵਿੱਚ ਸਿੱਖ ਰਾਜਨੀਤਕ ਸੰਗਠਨ ਹੋਣ ਦਾ ਪ੍ਰਭਾਵ ਦਿੰਦਾ ਹੈ, (ਜਿਹੜਾ ਕਿ ਉਹ ਅਸਲ ਵਿੱਚ ਰਿਹਾ ਨਹੀਂ) ਉਥੇ ਮੌਜੂਦਾ ਲੀਡਰਸ਼ਿਪ ਦੀ ਉਸ ਨਾਂ ਤੇ ਇਤਿਹਾਸ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਨਾ ਦੇ ਸਕਣਾ ਇੱਕ ਸਿਆਸੀ ਮਜ਼ਬੂਰੀ ਹੈ। ਇਸੇ ਮਜ਼ਬੂਰੀ ਵੱਸ ਅਕਾਲੀ ਦਲ ਸਿੱਖੀ ਅਤੇ ਪੰਜਾਬੀਅਤ (ਸੈਕੂਲਰ ਰਾਸ਼ਟਰਵਾਦ) ਦੀਆਂ ਦੋ ਬੇੜੀਆਂ ਵਿੱਚ ਇਕੱਠਿਆਂ ਸਵਾਰੀ ਕਰ ਰਿਹਾ ਹੈ। ਸਥਿਤੀ ਦਾ ਦਿਲਚਸਪ ਪਹਿਲੂ ਇਹ ਹੈ ਕਿ ਇਸ ਸਿਆਸੀ ਬਾਜ਼ੀਗਰੀ ਨੇ ਅਕਾਲੀ ਦਲ ਦਾ ਨੁਕਸਾਨ ਕਰਨ ਦੀ ਥਾਂ ਹੁਣ ਤੱਕ ਉਸਨੂੰ ਫਾਇਦਾ ਹੀ ਪਹੁੰਚਾਇਆ ਹੈ। 1997 ਤੱਕ ਪੰਜਾਬ ਦੀ ਡੈਮੋਗਰਾਫਿਕ ਸਥਿਤੀ ਤੇ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਪਿਛਲੱਗ ਸੱਭਿਆਚਾਰਕ ਕੰਜਰਪੁਣੇ ਵਲੋਂ ਲੋਕਾਂ ਦੀ ਜੀਵਨ-ਤਰਜ਼ ਵਿੱਚ ਲਿਆਂਦੀਆਂ ਤਬਦੀਲੀਆਂ ਦੇ ਮੱਦੇਨਜ਼ਰ ਕਿਸੇ ਖਾਸ ਧਾਰਮਿਕ ਸਮੂਹ ਦੀ ਤਰਜ਼ਮਾਨੀ ਕਰਦੀ ਸਿਆਸੀ ਪਾਰਟੀ ਵਲੋਂ ਵੋਟਾਂ ਰਾਹੀਂ ਸੱਤਾ ਵਿੱਚ ਆਉਣਾ ਅਸੰਭਵ ਦਿਖਾਈ ਦੇਣ ਲੱਗਿਆ ਸੀ। ਇਸੇ ਕਾਰਣ ਅਕਾਲੀ ਦਲ ਨੇ ਪੈਂਤੜਾ ਬਦਲਦਿਆਂ ਪੰਜਾਬੀਅਤ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਰੇ ਸਿੱਖ ਮੁੱਦਿਆਂ ਨੂੰ ਹਾਸ਼ੀਏ ਤੇ ਸਿੱਟ ਦਿੱਤਾ।

1997 ਤੋਂ ਹੁਣ ਤੱਕ ਪੰਜਾਬ ਦੇ ਸਮਾਜਿਕ ਸੱਭਿਆਚਾਰਕ ਜੀਵਨ ਵਿੱਚ ਆਈਆਂ ਤਬਦੀਲੀਆਂ ਦਾ ਫੈਲਾਅ ਹੋਇਆ ਹੈ। ਇਸ ਅਰਸੇ ਦੌਰਾਨ ਗਲੋਬਲੀ ਪੂੰਜੀ ਦੇ ਅਰੁੱਕ ਫੈਲਾਅ ਨੇ ਮਨੋਰੰਜਨ ਸਨਅਤ ਤੇ ਹੋਰ ਸਾਧਨਾਂ ਰਾਹੀਂ ਲੋਕਾਂ ਦੀ ਜੀਵਨ-ਤਰਜ਼ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਇਨ੍ਹਾਂ ਤਬਦੀਲੀਆਂ ਨੇ ਲੋਕਾਂ ਅੰਦਰ ਵਿਕਸਤ ਪੂੰਜੀਵਾਦੀ ਸਮਾਜਾਂ ਦੀ ਤਰਜ਼ ਉੱਤੇ ਭੋਗਵਾਦੀ ਰੁਚੀਆਂ ਨੂੰ ਉਤਸ਼ਾਹਿਤ ਕੀਤਾ ਹੈ। ਪੂੰਜੀਵਾਦ ਦੀ ਇੱਕ ਖਾਸੀਅਤ ਇਹ ਹੈ ਕਿ ਇਸਦਾ ਵਿਚਾਰਧਾਰਕ ਆਧਾਰ ਨਾਸਤਿਕ ਹੋਣ ਦੇ ਬਾਵਜੂਦ ਵੀ ਇਹ ਆਪਣੇ ਲਚਕੀਲੇਪਣ ਕਾਰਣ ਮੰਡੀ ਦੇ ਵਿਸਤਾਰ ਲਈ ਨਸਲੀ ਤੇ ਸੱਭਿਆਚਾਰ ਪਛਾਣਾਂ ਨੂੰ ਵੀ ਆਪਣੇ ਹੱਕ ਵਿੱਚ ਭੁਗਤਾ ਜਾਂਦਾ ਹੈ। ਲੋਕਾਂ ਦੇ ਧਾਰਮਿਕ ਰੁਝਾਨਾਂ ਨੂੰ ਪੂੰਜੀਵਾਦ ਦੇ ਫੈਲਾਅ ਦੇ ਰਸਤੇ ਵਿੱਚ ਰੋੜਾ ਹੀ ਸਮਝਿਆ ਜਾਂਦਾ ਹੈ ਕਿਉਂਕਿ ਉਪਭੋਗਤਾ ਦਾ ਸਾਰਾ ਤਰਕ ਇਸ ਦਲੀਲ ‘ਤੇ ਆਧਾਰਿਤ ਹੈ ਕਿ ਮਨੁੱਖੀ ਜ਼ਿੰਦਗੀ ਦਾ ਮੁੱਖ ਮਕਸਦ ਅੱਯਾਸ਼ੀ ਹੀ ਹੈ। ਦੂਜੇ ਪਾਸੇ ਧਾਰਮਿਕ ਜੀਵਨ-ਜਾਂਚ ਬਹੁਤਾ ਕਰਕੇ ਭੋਗਵਾਦੀ ਬਿਰਤੀਆਂ ਨੂੰ ਸੰਜਮ ਵਿੱਚ ਰੱਖ ਕੇ ਜਿਊਣ ਦੀ ਵਕਾਲਤ ਕਰਦੀ ਹੈ।

ਹੁਣ ਮੁੜੀਏ ਪੰਜਾਬ ਦੀ ਸਿਆਸਤ ਵੱਲ। ਮਨਪ੍ਰੀਤ ਬਾਦਲ ਨੇ ਖਟਕੜ ਕਲਾਂ ਵਿੱਚ ਹੋਈ ਰੈਲੀ ਦੌਰਾਨ ਆਪਣੇ ਧਰਮ ਪ੍ਰਤੀ ਨਜ਼ਰੀਏ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ, ”ਜੇ ਅਸੀਂ 18ਵੀਂ ਸਦੀ ਵਿੱਚ ਪਿੱਛੇ ਝਾਤ ਮਾਰੀਏ, ਕਾਰਲ ਮਾਰਕਸ ਨੇ ਸੰਕੇਤ ਕੀਤਾ ਸੀ ਕਿ ਸੱਤਾ ਪ੍ਰਾਪਤ ਲੋਕਾਂ ਨੇ ਸੱਤਾ ਬਣਾਈ ਰੱਖਣ ਲਈ ਧਰਮ ਦਾ ਆਸਰਾ ਲਿਆ। ….ਕੌੜਾ ਸੱਚ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਾਬੂ ਰੱਖਣ ਲਈ ਧਰਮ ਨੇ ਅਫੀਮ ਦਾ ਕੰਮ ਕੀਤਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ-ਆਪ ਨੂੰ ਝੰਜੋੜੀਏ ਤੇ ਇਸ ਭਟਕਣ ਵਿੱਚੋਂ ਬਾਹਰ ਕੱਢੀਏ। ਮੇਰੇ ਪੰਜਾਬੀ ਵੀਰੋ, ਮੈਂ ਤੁਹਾਨੂੰ ਅੱਜ ਪੀਪਲਜ਼ ਪਾਰਟੀ ਆਫ ਪੰਜਾਬ ਦੇ ਰੂਪ ਵਿੱਚ ਨਵਾਂ ਬਦਲ ਦੇ ਰਿਹਾ ਹਾਂ।” ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵੀ ਉਸਨੇ ਅਖੀਰ ਵਿੱਚ ਕਿਸੇ ਵੱਲੋਂ ਪਰਚੀ ਲਿਖ ਕੇ ਇਹ ਕਹੇ ਜਾਣ ‘ਤੇ ਹੀ ਲਿਆ ਕਿ ਸਿੱਖ ਗੁਰੂ ਸਾਹਿਬਾਨ ਦੀ ਗੱਲ ਵੀ ਕਰਨੀ ਚਾਹੀਦੀ ਹੈ। ਇਹ ਤਾਂ ਸਪੱਸ਼ਟ ਹੀ ਹੈ ਕਿ ਉਹ ਆਪਣਾ ਮੁੱਖ ਪ੍ਰੇਰਨਾਸਰੋਤ ਭਗਤ ਸਿੰਘ ਨੂੰ ਬਣਾ ਰਿਹਾ ਹੈ ਨਾ ਕਿ ਸਿੱਖ ਗੁਰੂ ਸਾਹਿਬਾਨ ਨੂੰ। ਇਸ ਦਾ ਕਾਰਣ ਇਹ ਨਹੀਂ ਕਿ ਉਸਨੂੰ ਭਗਤ ਸਿੰਘ ਨਾਲ ਜਾਂ ਉਸ ਦੀ ਵਿਚਾਰਧਾਰਾ ਨਾਲ ਵਿਸ਼ੇਸ਼ ਲਗਾਓ ਹੈ। ਕਾਰਣ ਇਹ ਹੈ ਕਿ ਭਗਤ ਸਿੰਘ ਦਾ ਨਾਂ ਲੈ ਕੇ ਉਹ ਆਪਣੀ ਨਾਸਤਿਕਤਾ ਨੂੰ ਸਮਾਜਿਕ ਨੈਤਿਕਤਾ ਦੇ ਚਮਕੀਲੇ ਪੰਨੇ ਵਿੱਚ ਲਪੇਟ ਕੇ ਵੇਚ ਸਕਦਾ ਹੈ। ਉਸਦਾ ਆਰਥਿਕ ਪ੍ਰੋਗਰਾਮ ਭਗਤ ਸਿੰਘ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ ਪਰ ਭਗਤ ਸਿੰਘ ਦੀ ਨਾਸਤਿਕਤਾ ਉਸਦੇ ਪੂੰਜੀਵਾਦੀ ਆਰਥਿਕ ਪ੍ਰੋਗਰਾਮ ਨੂੰ ਵੀ ਓਨੀ ਹੀ ਫਿੱਟ ਬੈਠਦੀ ਹੈ ਜਿੰਨੀ ਕਾਮਰੇਡਾਂ ਦੇ ਸਮਾਜਵਾਦ ਨੂੰ।

ਹੁਣ ਮੁੜੀਏ ਪੰਜਾਬ ਦੇ ਕਾਮਰੇਡਾਂ ਵੱਲ। 1947 ਤੋਂ ਬਾਅਦ ਕਾਮਰੇਡਾਂ ਨੇ ਆਪਣਾ ਪ੍ਰੇਰਨਾਸ੍ਰੋਤ ਭਗਤ ਸਿੰਘ ਨੂੰ ਬਣਾਇਆ ਨਾ ਕਿ ਗਦਰੀ ਬਾਬਿਆਂ ਨੂੰ। ਕਾਰਣ ਇਹ ਨਹੀਂ ਕਿ ਭਗਤ ਸਿੰਘ ਗਦਰੀ ਬਾਬਿਆਂ ਤੋਂ ਵੱਡਾ ਇਨਕਲਾਬੀ ਸੀ ਜਾਂ ਉਹ ਬੌਧਿਕ ਤੌਰ ‘ਤੇ ਉਨ੍ਹਾਂ ਨਾਲੋਂ ਵੱਧ ਚੇਤੰਨ ਸੀ। ਕਾਰਣ ਸਿਰਫ ਏਨਾ ਸੀ ਕਿ ਨਵੇਂ ਕਾਮਰੇਡਾਂ ਨੂੰ ਗਦਰੀ ਬਾਬਿਆਂ ਦਾ ਸਿੱਖੀ ਅਸੂਲਾਂ ਨੂੰ ਪ੍ਰਣਾਇਆ ਜੀਵਨ ਰਾਸ ਨਹੀਂ ਸੀ ਆਉਂਦਾ। ਨਵੇਂ ਕਾਮਰੇਡ, ਆਪਣੇ ਪੂੰਜੀਵਾਦੀ ਨਾਸਤਿਕ ਭਰਾਵਾਂ ਵਾਂਗ, ਭੋਗਵਾਦੀ ਬਿਰਤੀਆਂ ਵਿੱਚ ਗਲਤਾਨ ਹੋਣ ਲਈ ਤਰਲੋਮੱਛੀ ਸਨ ਪਰ ਸਮਾਜਿਕ ਨਿਆਂ ਲਈ ਲੜਦੇ ਹੋਣ ਦਾ ਲੇਬਲ ਵੀ ਬਚਾ ਕੇ ਰੱਖਣਾ ਚਾਹੁੰਦੇ ਸਨ। ਭਗਤ ਸਿੰਘ ਵਲੋਂ ਗ੍ਰਿਫਤਾਰੀ ਤੋਂ ਬਚਣ ਲਈ ਅਪਣਾਈ ਗਈ ਸਫਾਚੱਟ ਦਿੱਖ ਨੂੰ ਇਨ੍ਹਾਂ ਨੇ ਬਗੈਰ ਗ੍ਰਿਫਤਾਰੀ ਦੇ ਖਤਰੇ ਤੋਂ ਹੀ ਅਪਣਾ ਲਿਆ। ਇਸੇ ਲਈ ਭਗਤ ਸਿੰਘ ਦੀ ਆਖਰੀ ਫੋਟੋ ਜਿਸ ਵਿੱਚ ਉਸ ਕੇਸਾਧਾਰੀ ਹੈ, ਦੀ ਵਿਆਖਿਆ ਇਹ ਕਹਿ ਕੇ ਕਰਦੇ ਹਨ ਕਿ ਉਦੋਂ ਜੇਲਾਂ ਵਿੱਚ ਨਾਈ ਨਹੀਂ ਸਨ ਹੁੰਦੇ, ਇਸ ਲਈ ਉਸ ਦੇ ਕੇਸ ਵਧ ਗਏ ਸਨ। ਪਰ ਕੀ ਕਦੇ ਕਿਸੇ ਨੇ ਰਾਜਗੁਰੂ ਜਾਂ ਸੁਖਦੇਵ ਦੀ ਕੇਸਾਂ ਵਾਲੀ ਫੋਟੋ ਦੇਖੀ ਜਾਂ ਉਨ੍ਹਾਂ ਦੇ ਕੇਸਾਧਾਰੀ ਹੋਣ ਬਾਰੇ ਸੁਣਿਆ ਹੈ। ਜਵਾਬ ਹੈ ਨਹੀਂ। ਮੁੱਦਾ ਇਹ ਹੈ ਕਿ 1947 ਤੋਂ ਬਾਅਦ ਭਗਤ ਸਿੰਘ ਦੀ ਇੱਕ ਸਫਾਚੱਟ ਤੇ ਨਾਸਤਿਕ ਕ੍ਰਾਂਤੀਕਾਰੀ ਵਜੋਂ ਜਿਹੜੀ ਦਿੱਖ ਨੂੰ ਦਿੱਲੀ ਦਰਬਾਰ ਤੇ ਇਸ ਦੇ ਪਿਛਲੱਗ ਅਕਾਦਮਿਕ ਤੰਤਰ ਨੇ ਉਭਾਰਿਆ ਹੈ, ਪੰਜਾਬ ਦੇ ਕਾਮਰੇਡ ਤੇ ਮਨਪ੍ਰੀਤ ਬਾਦਲ ਦੋਹੇਂ ਭਗਤ ਸਿੰਘ ਦੀ ਉਸ ਨਾਸਤਿਕ ਦਿੱਖ ਨੂੰ ਕੈਸ਼ ਕਰਨ ਲਈ ਆਪੋ ਵਿੱਚ ਲੜ ਰਹੇ ਹਨ। ਇੱਥੇ ਮੁੱਦਾ ਇਹ ਨਹੀਂ ਕਿ ਭਗਤ ਸਿੰਘ ਸਿੱਖ ਸੀ ਜਾਂ ਨਾਸਤਿਕ, ਮੁੱਦਾ ਇਹ ਹੈ ਕਿ ਉਸਦੀ ਇੱਕ ਖਾਸ ਦਿੱਖ ਨੂੰ ਦੋ ਵੱਖੋ-ਵੱਖਰੀਆਂ ਤੇ ਇੱਕ ਦੂਜੇ ਦੇ ਉਲਟ ਰਾਜਨੀਤਕ-ਆਰਥਿਕ ਵਿਚਾਰਧਾਰਾਵਾਂ ਵਾਲੇ ਲੋਕ ਕੈਸ਼ ਕਰਨਾ ਚਾਹੁੰਦੇ ਹਨ। ਇਸ ਦਿੱਖ ਦਾ ਉਭਾਰ ਵੀ ਕੁਦਰਤੀ ਨਹੀਂ ਸੀ ਸਗੋਂ ਗਿਣੀਮਿਥੀ ਸਾਜ਼ਿਸ਼ ਤਹਿਤ ਸਿੱਖ ਆਜ਼ਾਦੀ ਦੀ ਲਹਿਰ ਨੂੰ ਅਸਫਲ ਕਰਨ ਲਈ ਰਾਜਤੰਤਰ ਵਲੋਂ ਕੀਤਾ ਗਿਆ ਸੀ।

ਪੰਜਾਬ ਦੇ ਕਾਮਰੇਡਾਂ ਨੇ ਇਹ ਨਹੀਂ ਸਮਝਿਆ ਕਿ ਅਠਾਰਵੀਂ ਸਦੀ ਦੇ ਯੂਰਪ ਵਿੱਚ ਧਰਮ ਦੇ ਜੋ ਅਰਥ ਸਨ ਪੰਜਾਬ ਵਿੱਚ ਉਹ ਕਦੇ ਵੀ ਨਹੀਂ ਰਹੇ। ਸਿੱਖੀ ਇੱਕ ਧਾਰਮਿਕ ਫਿਰਕਾ ਨਹੀਂ ਸਗੋਂ ਸਗਲ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈਣ ਇੱਕ ਅਜਿਹੀ ਤਰਜ਼ੇ-ਜ਼ਿੰਦਗੀ ਹੈ ਜਿਸ ਦਾ ਸਮਾਜਿਕ-ਆਰਥਿਕ-ਰਾਜਨੀਤਕ ਨਿਆਂ ਲਈ ਸੰਘਰਸ਼ ਇੱਕ ਅਨਿੱਖੜਵਾਂ ਅੰਗ ਹੈ। ਇਸਾਈਅਤ ਤੇ ਇਸਲਾਮ ਵਿੱਚ ਵੀ ਸਮਾਜਿਕ-ਆਰਥਿਕ-ਰਾਜਨੀਤਕ ਨਿਆਂ ਲਈ ਸੰਘਰਸ਼ ਦੀ ਮਹੱਤਵਪੂਰਨ ਥਾਂ ਹੈ ਤੇ ਸਲਾਵੋ ਜ਼ਿਜ਼ੇਕ ਤੇ ਹਾਮਿਦ ਦਾਬਾਸ਼ੀ ਵਰਗੇ ਵਿਦਵਾਨਾਂ ਨੇ ਕ੍ਰਮਵਾਰ ਇਸਾਈਅਤ ਤੇ ਇਸਲਾਮ ਦੀ ਇਸ ਸੰਭਾਵਨਾ ਨੂੰ ਦਾਰਸ਼ਨਿਕ ਆਧਾਰ ਦੇਣ ਦੀਆਂ ਭਰਵੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ। ਪਰ ਪੰਜਾਬ ਦੇ ਕਾਮਰੇਡਾਂ ਨੇ ਇਸ ਤੋਂ ਉਲਟ ਪਿਛਲੀ ਸਦੀ ਦੌਰਾਨ ਪੂੰਜੀਵਾਦੀ ਪ੍ਰਬੰਧ ਦੀ ਕਾਰਜ ਪ੍ਰਣਾਲੀ ਵਿੱਚ ਆਈਆਂ ਤਬਦੀਲੀਆਂ ਨੂੰ ਸਮਝਣ ਦੀ ਥਾਂ ਆਪਣੀ ਸਾਰੀ ਬੌਧਿਕ ਊਰਜਾ ਸਿੱਖੀ ਦਾ ਵਿਰੋਧ ਕਰਨ ਵਿੱਚ ਹੀ ਖਰਚ ਦਿੱਤੀ। ਕਾਰਣ ਇਹ ਸੀ ਕਿ ਇਨ੍ਹਾਂ ਦੀ ਭੋਗਵਾਦੀ ਜੀਵਨ-ਜਾਂਚ, ਜਿਵੇਂ ਸ਼ਰਾਬ ਤੇ ਸਿਗਰਟ ਦੀ ਖੁੱਲ੍ਹ ਲੈਣੀ, ਸਿੱਖੀ ਅਸੂਲਾਂ ਨਾਲ ਮੇਲ ਨਹੀਂ ਸੀ ਖਾਂਦੀ। ਸੋ ਆਪਣੀ ਨਸ਼ੇੜੀ ਬਿਰਤੀ ਨੂੰ ਚੁਣੌਤੀ ਦੇਣ ਦੀ ਬਜਾਏ ਇਨ੍ਹਾਂ ਨੇ ਨਾਸਤਿਕਤਾ ਨੂੰ ਤਾਰਕਿਕ ਕਰਾਰ ਦਿੰਦਿਆਂ ਸਿੱਖੀ ਦਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਗਦਰੀ ਬਾਬਿਆਂ ਤੇ ਬੱਬਰ ਅਕਾਲੀਆਂ ਵਿੱਚ ਅਜਿਹਾ ਵਿਰੋਧਾਭਾਸ ਮੌਜੂਦ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਆਪਣਾ ਜੀਵਨ ਸਿੱਖੀ ਅਸੂਲਾਂ ਨਾਲ ਇੱਕਸੁਰ ਸੀ।

ਨਕਸਲੀ ਤੇ ਖਾਲਿਸਤਾਨੀ ਲਹਿਰਾਂ ਦੇਖਣ ਤੋਂ ਬਾਅਦ ਪੰਜਾਬ ਵਿੱਚ ਕਾਮਰੇਡਾਂ ਦੀ ਇੱਕ ਹੋਰ ਨਵੀਂ ਪਨੀਰੀ ਤਿਆਰ ਹੋਈ ਹੈ ਜਿਹੜੀ ਇੱਕ ਪਾਸੇ ਆਪਣੇ ਆਪ ਨੂੰ ਨਾਸਤਿਕ ਮੰਨਦੀ ਹੈ ਤੇ ਦੂਜੇ ਪਾਸੇ ਬਾਬੇ ਨਾਨਕ ਦੀ ਗੱਲ ਵੀ ਕਰਦੀ ਹੈ। ਕਾਮਰੇਡਾਂ ਦੀ ਇਸੇ ਪੀੜ੍ਹੀ ਨਾਲ ਮਨਪ੍ਰੀਤ ਬਾਦਲ ਦੀ ਸ਼ਰੀਕੇਬਾਜ਼ੀ ਹੈ। ਇਹ ਨਵੀਂ ਪੀੜ੍ਹੀ ਉਦਾਰਵਾਦੀ ਵਿਸ਼ਵੀਕਰਣ ਵਲੋਂ ਲਿਆਂਦੀਆਂ ਗਈਆਂ ‘ਖੁੱਲ੍ਹਾਂ’ ਦਾ ਆਨੰਦ ਵੀ ਮਾਨਣਾ ਚਾਹੁੰਦੀ ਹੈ ਤੇ ਆਪਣੀ ‘ਜ਼ਿੰਮੇਵਾਰੀ’ ਦੇ ‘ਸਬੂਤ’ ਵਜੋਂ ਮਾਰਕਸਵਾਦੀ ਤੇ ਸਿੱਖੀ ਦੇ ਹਮਦਰਦ ਹੋਣ ਦਾ ਢੌਂਗ ਵੀ ਬਣਾਈ ਰੱਖਣਾ ਚਾਹੁੰਦੀ ਹੈ। ਪਾਖੰਡਬਾਜ਼ੀ ਦੀ ਇਸ ਖੇਡ ਵਿੱਚ ਮਨਪ੍ਰੀਤ ਇਨ੍ਹਾਂ ਹੱਥੋਂ ਬਾਜ਼ੀ ਮਾਰ ਗਿਐ। ਉਹਦੀ ਦਿੱਖ (ਕੱਟੀ ਹੋਈ ਦਾੜ੍ਹੀ) ਵਿਚਾਰਧਾਰਾ (ਸੈਕੂਲਰ ਨਾਸਤਿਕਵਾਦ) ਤੇ ਆਰਥਿਕ ਪ੍ਰੋਗਰਾਮ (ਪੂੰਜੀਵਾਦ) ਜਿਹੜੀ ਜੀਵਨ-ਜਾਂਚ ਪੇਸ਼ ਕਰਦੇ ਹਨ ਉਸ ਦਾ ਨਾਂ ਹੈ – ‘ਆਧੁਨਿਕ ਭੋਗਵਾਦੀ ਨਾਸਤਿਕਤਾ।’ ਇਸ ਨਾਸਤਿਕਤਾ ਨੂੰ ਉਹ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਦੇਣ ਦੇ ਵਾਅਦੇ ਦਾ ਮੁਲੰਮਾ ਚਾੜ੍ਹ ਕੇ ਵੰਡ ਰਿਹੈ। ਇਸ ਤਰ੍ਹਾਂ ਉਹ ਆਪਣੀ ਨੈਤਿਕਤਾ ਦਾ ਸਬੂਤ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰ ਰਿਹੈ। ਯੂਰਪ ਵਿੱਚ ਕਿਉਂਕਿ ਨਾਹਿਲਿਜ਼ਮ ਆਪਣਾ ਪੂਰਾ ਜ਼ੋਰ ਪ੍ਰਗਟ ਕਰ ਚੁੱਕੈ ਇਸ ਲਈ ਉੱਥੇ ਨਾਸਤਿਕਤਾ ਨੂੰ ਨੈਤਿਕਤਾ ਦੇ ਮੁਲੰਮੇ ਤੋਂ ਬਿਨਾਂ ਵੀ ਪ੍ਰਵਾਨ ਕੀਤਾ ਜਾ ਚੁੱਕੈ। ਪਰ ਪੰਜਾਬ ਵਰਗੇ ਸਮਾਜ ਅੰਦਰ ਫੋਕੀ ਨਾਸਤਿਕਤਾ ਵਿਕ ਨਹੀਂ ਸਕਦੀ, ਇਸ ਲਈ ਇਸ ਨੂੰ ਮਾਰਕਸਵਾਦ ਜਾਂ ਚੰਗੇ ਪ੍ਰਸਾਸ਼ਨ ਦਾ ਮੁਲੰਮਾ ਚਾੜ੍ਹਨਾ ਮਜ਼ਬੂਰੀ ਹੈ। ਜਦੋਂ ਪੰਜਾਬ ਦੇ ਕਾਮਰੇਡ ਕਹਿੰਦੇ ਹਨ ਕਿ ਅਸੀਂ ਬਾਬੇ ਨਾਨਕ ਦੇ ਕਿਰਤ ਕਰੋ ਤੇ ਵੰਡ ਛਕੋ ਨਾਲ ਤੇ ਸਹਿਮਤ ਹਾਂ ਪਰ ਨਾਮ ਜਪੋ ਦੀ ਬਹੁਤੀ ਲੋੜ ਨਹੀਂ ਲਗਦੀ। ਉਦੋਂ ਉਹ ਵੀ ਮਨਪ੍ਰੀਤ ਬਾਦਲ ਦੇ ਚੰਗੇ ਪ੍ਰਸਾਸ਼ਨ ਦੇ ਵਾਅਦੇ ਵਾਂਗੂੰ ਆਪਣੀ ਨਾਸਤਿਕਤਾ ਵੇਚਣ ਤੇ ਆਪਣੀ ਖੁਦ ਦੀ ਭੋਗਵਾਦੀ ਜੀਵਨ ਜਾਚ ਨੂੰ ਜਾਇਜ਼ ਠਹਿਰਾਉਣ ਲਈ ਬਾਬੇ ਨਾਨਕ ਦੀ ਵਿਚਾਰਧਾਰਾ ਦਾ ਇਸਤੇਮਾਲ ਹੀ ਕਰ ਰਹੇ ਹੁੰਦੇ ਹਨ। ਅਸਲ ਵਿੱਚ ਮਨਪ੍ਰੀਤ ਬਾਦਲ ਵਰਗੇ ਆਪਣੇ ਪੂੰਜੀਵਾਦੀ ਭਰਾਵਾਂ ਵਾਂਗ ਵਿਚਾਰਧਾਰਾ ਉਨ੍ਹਾਂ ਦੀ ਵੀ ਉਹੀ ਹੈ – ਆਧੁਨਿਕ ਭੋਗਵਾਦੀ ਨਾਸਤਿਕਤਾ। ਪੂੰਜੀ ਭਾਵੇਂ ਵਿਚਾਧਾਰਕ ਹੀ ਕਿਉਂ ਨਾ ਹੋਵੇ, ਭਰਾਵਾਂ ‘ਚ ਵੰਡ ਨੂੰ ਲੈ ਕੇ ਸ਼ਰੀਕੇਬਾਜ਼ੀ ਪੈਦਾ ਹੋਣੀ ਤਾਂ ਕੁਦਰਤੀ ਹੀ ਹੈ। ---000---

*ਲੇਖਕ ਨੌਜਵਾਨ ਸਿੱਖ ਚਿੰਤਕ ਹਨ

ਸਿੱਖ ਚੇਤਨਾ ਅਤੇ ਭਗਤ ਸਿੰਘ : ਇੱਕ ਵਿਸ਼ਲੇਸ਼ਣ

-ਗੁਰਤੇਜ ਸਿੰਘ ਆਈਏਐਸ*

ਬੀਤੀ ਸਦੀ ਦੌਰਾਨ ਭਗਤ ਸਿੰਘ ਸਬੰਧੀ ਕਈ ਵਾਰ ਤਿੱਖੀ ਬਹਿਸ ਹੋ ਚੁੱਕੀ ਹੈ। ਹਿੰਦੋਸਤਾਨ ਦੇ ਖ਼ਾਸ ਹਾਕਮ ਤਬਕੇ ਵਿੱਚ ਸਿੱਖਾਂ ਦੇ ਅਸਲ ਹਿਤਾਂ ਨੂੰ ਢਾਅ ਲਾ ਕੇ ਸਿੱਖੀ ਦਾ ਨੁਕਸਾਨ ਕਰਨ ਦੀ ਤੀਬਰ ਇੱਛਾ ਚਿਰੋਕਣੀ ਹੈ ਅਤੇ ਇਹੋ ਆਖ਼ਰ ਅਜਿਹੀਆਂ ਨਿਰਮੂਲ ਬਹਿਸਾਂ ਦਾ ਪ੍ਰੇਰਨਾ ਸ੍ਰੋਤ ਬਣਦੀ ਹੈ। ਚੰਗਾ ਭਲਾ ਆਪਣਾ ਕੰਮ ਕਰਦੇ ਲੋਕਾਂ ਨੂੰ ਊਂਜਾਂ ਲਾ-ਲਾ ਕੇ ਜੁਆਬ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਫੇਰ ‘ਝਗੜਾਲੂ’ ਆਦਿ ਉਪਾਧੀਆਂ ਨਾਲ ਸ਼ਿੰਗਾਰ ਕੇ ਸਿੱਖ-ਵਿਰੋਧੀ ਤੱਤਾਂ ਵੱਲੋਂ ਅਕਾਰਣ ਭੰਡਿਆ ਜਾਂਦਾ ਹੈ। ਇਸ ਸਾਰੀ ਕਵਾਇਦ ਦੀ ਖ਼ਾਸ ਗੱਲ ਇਹ ਹੈ ਕਿ ਨਿਰਧਾਰਤ ਸਿੱਖੀ-ਵਿਰੋਧੀ ਟੀਚਿਆਂ ਦੀ ਪ੍ਰਾਪਤੀ ਲਈ ਭਗਤ ਸਿੰਘ ਦੇ ਬਿੰਬ ਨੂੰ ਉਭਾਰਨਾ ਬੇ-ਰੋਕ-ਟੋਕ ਜਿਉਂ ਦਾ ਤਿਉਂ ਜਾਰੀ ਰਹਿੰਦਾ ਹੈ। ਭਗਤ ਸਿੰਘ ਨੇ ਹਿੰਦੋਸਤਾਨ ਦੀ ਬਿਹਤਰੀ ਲਈ, ਮਾਨਵਤਾ ਦੇ ਭਲ਼ੇ ਲਈ ਕੀ-ਕੀ ਘਾਲਣਾਵਾਂ ਘਾਲੀਆਂ ਜਾਂ ਨਾ ਘਾਲੀਆਂ, ਏਸ ਲੇਖ ਦਾ ਵਿਸ਼ਾ ਨਹੀਂ। ਅੱਜ ਦੇ ਸਮੇਂ ਜੇ ਉਸ ਦਾ ਇਤਿਹਾਸਕ ਮੁਲਾਂਕਣ ਕਰਨਾ ਹੋਵੇ ਤਾਂ ਕੇਵਲ ਤਿੰਨ, ਚਾਰ ਘਟਨਾਵਾਂ ਉੱਤੇ ਆਧਾਰਤ ਕਰਨਾ ਪਵੇਗਾ। ਇਹਨਾਂ ਵਿੱਚੋਂ ਪ੍ਰਮੁੱਖ ਹਨ ਸੌਂਡਰਸ ਦਾ ਕਤਲ, ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਣਾ ਅਤੇ ਜੇਲ੍ਹ ਵਿੱਚ ਕੀਤੀ ਭੁੱਖ ਹੜਤਾਲ ਜੋ ਉਸ ਦੀ ਪ੍ਰਸਿੱਧੀ ਦੇ ਪ੍ਰਮੁੱਖ ਕਾਰਣ ਜਾਂ ਸਵੱਬ ਸਨ। ਇਹਨਾਂ ਘਟਨਾਵਾਂ ਦੀ ਚੀਰ-ਫਾੜ ਵਿੱਚ ਉਸ ਦੀ ਪਾਰਟੀ ਅਤੇ ਸਾਥੀਆਂ ਦੀ ਸਿਧਾਂਤਕ ਪਹੁੰਚ ਆਦਿ ਦਾ ਵਿਸ਼ਲੇਸ਼ਣ ਵੀ ਤਰਕਸੰਗਤ ਹੋਵੇਗਾ; ਪ੍ਰਾਪਤੀਆਂ ਦਾ ਬਿਉਰਾ ਆਦਿ ਵੀ ਵਿਚਾਰਨਾ ਜ਼ਰੂਰੀ ਹੋਵੇਗਾ।

ਭਗਤ ਸਿੰਘ ਦੀ ਆਪਣੀ ਸਿਧਾਂਤਕ ਪਹੁੰਚ ਬਾਰੇ ਵੀ, ਉਸ ਦੇ ਪ੍ਰਸੰਸਕਾਂ ਦੀ ਕਮਜ਼ੋਰ ਨਜ਼ਰ ਦੇ ਤੰਗ ਦਾਇਰੇ ਅਤੇ ਪਰਿਵਾਰਕ ਹੱਦ-ਬੰਨਿਆਂ ਤੋਂ ਉੱਤੇ ਉੱਠ ਕੇ ਲੇਖਾ-ਜੋਖਾ ਕਰਨਾ ਪਵੇਗਾ। ਪੌਣੀ ਸਦੀ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਉਸ ਦੀਆਂ ਲਿਖਤਾਂ, ਜੋ ਸਨ ਅਤੇ ਜੋ ਨਹੀਂ ਵੀ ਹਨ, ਸਭ ਸਾਹਮਣੇ ਆ ਚੁੱਕੀਆਂ ਹਨ। ਕੁਝ ਲਿਖਤਾਂ ਬਾਰੇ ਤਾਂ ਸਪਸ਼ਟ ਹੀ ਹੈ ਕਿ ਉਸ ਦੇ ਨਾਂਅ ਨਾਲ ਖਾਹ-ਮਖਾਹ ਮੜ੍ਹੀਆਂ ਗਈਆਂ ਹਨ। ਕੁਝ ਏਨੀਆਂ ਸ੍ਵੈਵਿਰੋਧੀ ਹਨ ਕਿ ਆਮ ਲੇਖਕ ਲਈ ਵੀ ਸੋਭਨੀਕ ਨਹੀਂ। ਮੂਲ ਸ੍ਰੋਤ ਤਾਂ ਨੱਬੇ ਪ੍ਰਤੀਸ਼ਤ ਦੇ ਨਹੀਂ ਦੱਸੇ ਗਏ। ਇਤਿਹਾਸਕ ਨਜ਼ਰੀਏ ਤੋਂ ਘੋਖਿਆਂ ਸ਼ਾਇਦ ਬਹੁਤ ਘੱਟ ਲਿਖਤਾਂ ਭਗਤ ਸਿੰਘ ਦੀਆਂ ਸਾਬਤ ਹੋ ਸਕਣ। ਜੋ ਹਨ ਵੀ ਉਹਨਾਂ ਦਾ ਤੁਅਲਕ ਉਸ ਦੀ ਜਾਤ, ਪਹੁੰਚ, ਮਾਨਸਿਕਤਾ, ਮਹਤਵਾਕਾਂਕਸ਼ਾ ਨਾਲ ਜ਼ਿਆਦਾ ਹੈ ਅਤੇ ਦ੍ਰਿੜ੍ਹ ਸਿਆਸੀ ਸੋਚ ਨਾਲ ਘੱਟ। ਉਸ ਦੇ ਸਮਰਥਕ ਜੇ ਚਾਹੁਣ ਤਾਂ ਉਹ ਸਾਰੀਆਂ ਲਿਖਤਾਂ ਨੂੰ ਰਿੜਕ ਕੇ ਅਸਲ ਨੂੰ ਲੋਕ-ਕਚਿਹਰੀ ਵਿੱਚ ਪੇਸ਼ ਕਰਨ ਤਾਂ ਕਿ ਉਹਨਾਂ ਦੀ ਸਤਿਕਾਰ ਯੋਗ ਹਸਤੀ ਦਾ ਸਹੀ ਅੰਦਾਜ਼ਾ ਲਗਾਉਣਾ ਸੰਭਵ ਹੋਵੇ। ਇਤਿਹਾਸ ਦੀ ਚੱਕੀ ਇਨਸਾਫ਼ ਦੀ ਚੱਕੀ ਦਾ ਹੀ ਰੂਪ ਹੈ : ਇਹ ਚੱਲਦੀ ਹੌਲੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ। ਚੱਕੀ ਦਾ ਗਲ਼ਾ ਭਗਤ ਸਿੰਘ ਦੇ ਸਮਰਥਕ ਤੈਅ ਕਰ ਸਕਦੇ ਹਨ ਪਰ ਪੀਠਾ ਤਾਂ ਸਿਧਾਂਤਾਂ, ਪੀਹਣ-ਵਿਧੀ ਅਤੇ ਦਾਣਿਆਂ ਦੀ ਪੌਸ਼ਟਕਤਾ ਅਨੁਸਾਰ ਹੀ ਜਾਵੇਗਾ। ਜਿਨ੍ਹਾਂ ਦੇ ਸੱਚ ਪੱਲੇ ਹੁੰਦਾ ਹੈ ਉਹ ਸੌ-ਸੌ ਕਸਵੱਟੀਆਂ ਦੀ ਪਰਖ ਸਹਿਣ ਨੂੰ ਸਹਿਜੇ ਹੀ ਤਿਆਰ ਹੋ ਜਾਂਦੇ ਹਨ। ਅਸਲ ਲਿਖਤਾਂ ਨੂੰ ਪਹਿਲਾਂ ਨਿਰਧਾਰਤ ਕਰ ਕੇ, ਸਿਧਾਂਤਕ ਪੱਖੋਂ ਉਹਨਾਂ ਦਾ ਮੁਲਾਂਕਣ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ; ਕੀਤਾ ਜਾਣਾ ਜਾਇਜ਼ ਵੀ ਹੈ।

ਭਗਤ ਸਿੰਘ ਦੇ ਧਾਰਮਕ ਵਿਚਾਰਾਂ ਦਾ ਵਿਸ਼ਲੇਸ਼ਣ ਵੀ ਲੋੜੀਂਦਾ ਹੈ ਕਿਉਂਕਿ ਬਹੁਤੇ ਝਗੜੇ ਦੀ ਜੜ੍ਹ ਵੀ ਏਸ ਦੀ ਸਹੀ ਜਾਣਕਾਰੀ ਦੀ ਅਣਹੋਂਦ ਹੀ ਹੈ। ਪ੍ਰਾਪਤ ਸਮਗਰੀ ਨੂੰ ਘੋਖ ਕੇ ਸੰਭਾਵੀ ਨਿਰਣੇ ਉੱਤੇ ਪਹੁੰਚਣਾ ਵਿਦਿਆਰਥੀਆਂ, ਵਿਦਵਾਨਾਂ ਦਾ ਧਰਮ ਹੈ ਅਤੇ ਏਸ ਨੂੰ ਨਾ ਨਿਭਾਉਣ ਦੀ ਕੋਤਾਹੀ ਜਦੋਂ ਕੌਮੀ ਨੁਕਸਾਨ ਦਾ ਮੁੱਢ ਬਣਦੀ ਜਾਪਦੀ ਹੈ ਤਾਂ ਮੁਜਰਮਾਨਾ ਹੋ ਨਿੱਬੜਦੀ ਹੈ। ਨਿਆਂ ਪੱਖੀ ਕਲਮਾਂ ਦਾ ਏਸ ਮਸਲੇ ਉੱਤੇ ਚੱਲਣਾ ਲੋਕ-ਹਿਤ ਵਿੱਚ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਘਾਪਾ ਪੂਰਾ ਕੀਤਾ ਜਾ ਸਕੇਗਾ।

ਜਦੋਂ ਤੱਕ ਇਹ ਸਾਰਾ ਕੁਝ ਨਹੀਂ ਹੋ ਜਾਂਦਾ ਭਗਤ ਸਿੰਘ ਬਾਰੇ ਇਤਿਹਾਸਕ ਮੁਲਾਂਕਣ ਸੰਭਵ ਨਹੀਂ ਅਤੇ ਏਸ ਲਈ ਇਹ ਹੱਥਲੇ ਲੇਖ ਦਾ ਵਿਸ਼ਾ ਨਹੀਂ। ਕਮਸਿਨ, ਬਹਾਦਰ ਪ੍ਰਤੀ ਯੋਗ ਆਦਰ ਦਾ ਵੀ ਏਹੋ ਤਕਾਜ਼ਾ ਹੈ ਕਿ ਡੂੰਘੀ ਖੋਜ ਤੋਂ ਬਿਨਾ ਉਸ ਬਾਰੇ ਕੋਈ ਵਿਸ਼ਾ ਛੋਹਿਆ ਨਾ ਜਾਵੇ। ਪ੍ਰੰਤੂ ਯੋਗ ਘੋਖ ਪੜਤਾਲ ਉਪਰੰਤ ਏਸ ਮਸਲੇ ਨੂੰ ਨਜਿੱਠਣਾ, ਪੰਜਾਬ ਦੇ ਸਮਾਜਕ ਜੀਵਨ ਵਿੱਚੋਂ ਰੌਲ-ਘਚੌਲਾ ਖ਼ਤਮ ਕਰਨ ਲਈ ਬੇਹੱਦ ਜ਼ਰੂਰੀ ਹੈ। ਹੱਥਲੇ ਲੇਖ ਵਿੱਚ ਇੱਕ ਸੀਮਤ ਬਹਿਸ ਨਾਲ ਸਬੰਧਤ ਕੁਝ ਨੁਕਤੇ ਹੀ ਵਿਚਾਰੇ ਗਏ ਹਨ। ਭਗਤ ਸਿੰਘ ਦੇ ਨਾਂਅ ਉੱਤੇ ਪ੍ਰਚੱਲਤ ਲੇਖਾਂ ਦਾ ਸੰਖੇਪ ਅਤੇ ਸਰਸਰੀ ਵਿਸ਼ਲੇਸ਼ਣ ਓਸੇ ਸੰਦਰਭ ਵਿੱਚ ਸਮਝਣਾ ਲੋੜੀਂਦਾ ਹੈ। ਉਸ ਵਿੱਚ ਖ਼ਾਸ ਤੌਰ ਉੱਤੇ ਉਹਨਾਂ ਮੁਸ਼ਕਲਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ ਜੋ ਇਹਨਾਂ ਲਿਖਤਾਂ ਨੂੰ ਭਗਤ ਸਿੰਘ ਦੀਆਂ ਲਿਖੀਆਂ ਤਸਲੀਮ ਕਰਨ ਦੇ ਰਾਹ ਵਿੱਚ ਵੱਡਾ ਅੜਿੱਕਾ ਹਨ। ਉਸ ਦੇ ਸਮਰਥਕਾਂ ਦਾ ਪ੍ਰਤੀਕਰਮ ਯੋਗ ਸਮੇਂ ਤੱਕ ਉਡੀਕ ਕੇ ਆਖ਼ਰੀ ਵਿਸ਼ਲੇਸ਼ਣ ਉਸ ਨੂੰ ਵਿਚਾਰ ਕੇ ਕਰਨਾ ਯੋਗ ਹੈ।

ਜੇ ਭਗਤ ਸਿੰਘ ਦੇ ਭਗਤ ਉਸ ਨੂੰ ਸਿੱਖ ਪਰੰਪਰਾ ਤੋਂ ਬਾਹਰ ਖੜ੍ਹਾ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਲਈ ਉਸ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਲਾਜ਼ਮੀ ਹੈ। ਲਿਖਤਾਂ ਨੂੰ ਪੜਚੋਲਣ ਦੀ ਲੋੜ ਤੋਂ ਇਲਾਵਾ ਉਸ ਦੇ ਬਿੰਬ ਨੂੰ ਠੁੰਮ੍ਹਣੇ ਦੇਣ ਲਈ ਵਰਤੀ ਜਾਂਦੀ ਸਿੱਖ ਧਾਰਮਕ ਸ਼ਬਦਾਵਲੀ ਤੋਂ ਗ਼ੁਰੇਜ਼ ਕਰਨਾ ਪਵੇਗਾ (ਮਸਲਨ ਸ਼ਬਦ ਸ਼ਹੀਦ) ਅਤੇ ਉਸ ਦੇ ਸਹਾਰੇ ਸਿੱਖ ਸ਼ਹੀਦਾਂ ਉੱਤੇ ਕਿੰਤੂ-ਪ੍ਰੰਤੂ ਕਰਨਾ (ਜਿਵੇਂ ਕਿ ਕੁਲਦੀਪ ਨੱਈਯਰ ਕਰਦਾ ਹੈ) ਜਾਂ ਸਿੱਖ ਸੰਘਰਸ਼ ਨੂੰ ਨੀਵਾਂ ਵਿਖਾਉਣ ਲਈ ਵਰਤਣਾ ਬੰਦ ਕਰਨਾ ਪਵੇਗਾ। ਸਿਰਦਾਰ ਕਪੂਰ ਸਿੰਘ, ਭਾਈ ਸਾਹਿਬ ਰਣਧੀਰ ਸਿੰਘ ਦੀਆਂ ਸਤਿਕਾਰਯੋਗ ਹਸਤੀਆਂ ਉੱਤੇ ਆਨੇ-ਬਹਾਨੇ ਕਮੀਨੇ ਹਮਲੇ ਛੱਡਣੇ ਪੈਣਗੇ ਅਤੇ ‘ਸਾਚੀ ਸਾਖੀ’ ਨੂੰ ਵਿਸਾਰਨ, ਸਾੜਨ ਦੀ ਥਾਂ ਉਸ ਨੂੰ ਪੜ੍ਹ-ਘੋਖ ਕੇ ਵਾਜਬ ਸੱਭਿਅਕ ਟਿੱਪਣੀ ਸਾਊ ਵਿਚਾਰਵਾਨਾਂ ਦੀ ਬੋਲੀ ਵਿੱਚ ਕਰਨੀ ਪਵੇਗੀ। ਸਿੱਖ ਧਰਮ, ਇਤਿਹਾਸ, ਰਾਜਸੀ ਨਿਸ਼ਾਨੇ, ਸਿੱਖ ਧਾਰਮਕ ਰਹਿਤ, ਪੰਜਾਬੀ ਬੋਲੀ ਦੇ ਰੁਤਬੇ ਅਤੇ ਸਿੱਖ ਕਦਰਾਂ-ਕੀਮਤਾਂ ਨੂੰ ਖੋਰਾ ਲਾਉਣ ਲਈ ਭਗਤ ਸਿੰਘ ਦੇ ਬਿੰਬ ਨੂੰ ਵਰਤਣ ਦਾ ਯਥਾਸ਼ਕਤ ਵਿਰੋਧ ਕਰਨ ਲਈ ਗੁਰੂ ਕੇ ਸਿੱਖ ਵਚਨਬੱਧ ਹਨ। ਹੁਣ ਇਹ ਸਮਝਣਾ ਲਾਜ਼ਮੀ ਹੈ ਕਿ ਦੋ ਘੋੜਿਆਂ ਦੀ ਸਵਾਰੀ ਕਿਸੇ ਧਿਰ ਲਈ ਵੀ ਲਾਹੇਵੰਦ ਨਹੀਂ।

ਸਾਰੇ ਮਸਲੇ ਨੂੰ ਨਜਿੱਠਣ ਲਈ ਦੋਹਾਂ ਪਾਸਿਆਂ ਤੋਂ ਉੱਚ ਪਾਏ ਦੇ ਨਿਰਪੱਖ ਯਤਨਾਂ ਦੀ ਲੋੜ ਹੈ। ਨਿਸੰਗ ਹੋ ਕੇ, ਹਰ ਪ੍ਰਕਾਰ ਦੀ ਦੁਬਿਧਾ ਵਿਸਾਰ ਕੇ, ਸੱਚੇ ਮਨ ਨਾਲ ਵਿਗਿਆਨਕ ਪਹੁੰਚ ਅਪਣਾ ਕੇ, ਮਨ ਚਾਹੇ ਨਤੀਜਿਆਂ ਦੀ ਆਸ ਤਿਆਗ ਕੇ, ਇੱਕ ਮਨ ਇੱਕ ਚਿੱਤ ਹੋ ਕੇ ਵਿਸ਼ਲੇਸ਼ਣ ਕਰਨਾ ਯੋਗ ਹੈ। ਸਾਚੀ ਸਾਖੀ ਦੇ ਸਾੜੇ ਜਾਣ ਤੋਂ ਬਾਅਦ ਦਾ ਸਮਾਂ, ਸਿੱਖ ਧਾਰਮਕ ਅਤੇ ਸਿਆਸੀ ਪਛਾਣ ਬਾਰੇ ਸਹੀ ਨਜ਼ਰੀਆ ਬਣਾਉਣ ਦੇ ਚਾਹਵਾਨ ਪਾਠਕਾਂ ਤੋਂ ਮੰਗ ਕਰਦਾ ਹੈ ਕਿ ਉਹ ਸਾਰੇ ਮਸਲੇ ਦਾ ਗੰਭੀਰ ਜਾਇਜ਼ਾ ਲੈ ਕੇ ਦੁਬਿਧਾ ਤਿਆਗ ਦੇਣ। ਕਬੀਰ ਸਾਹਿਬ ਦੇ ਫੁਰਮਾਨ ਦੇ ਸੰਦਰਭ ਵਿੱਚ ਇਹ ਲਿਖਤ ਪਾਠਕਾਂ ਦੇ ਹੱਥ ਪਹੁੰਚਾਈ ਜਾ ਰਹੀ ਹੈ। ਮਨੋਰਥ ਕੇਵਲ ਇਹੋ ਹੈ ਕਿ ਇਹ ਉਹਨਾਂ ਨੂੰ ਨਿਰਪੱਖ ਹੋ ਕੇ ‘ਮਨੁ ਸਚ ਕਸਵੱਟੀ’ ਲਾ ਕੇ ਵਿਸ਼ੇ ਨਾਲ ਸਬੰਧਤ ਨਿਰਣੇ ਕਰ ਸਕਣ ਵਿੱਚ ਸਹਾਇਤਾ ਕਰ ਸਕੇ :

ਡਗਮਗ ਛਾਡਿ ਰੇ ਮਨ ਬਉਰਾ ।।
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ।।1।। ਰਹਾਉ ।।
(ਰਾਗ ਗਉੜੀ ਪੂਰਬੀ ਕਬੀਰ ਜੀ, ਸ੍ਰੀ.ਗੁ.ਗ੍ਰ.ਸਾ. 338)


ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦੀ ਛਵੀ ਨੂੰ ਨੌਜਵਾਨ ਸਿੱਖਾਂ ਨੂੰ ਕੇਸ ਕਤਲ ਕਰਵਾਉਣ ਲਈ ਉਤਸ਼ਾਹਤ ਕਰਨ ਲਈ ਅਤੇ ਅਸਲ ਆਜ਼ਾਦੀ ਦੀ ਅਸਲ ਜੰਗ ਦੇ ਸੱਚੇ-ਸੁੱਚੇ ਨਾਇਕਾਂ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਕਰਨ ਲਈ ਵਰਤੀਂਦਾ ਰਿਹਾ ਹੈ। ਭਾਈ ਰਣਧੀਰ ਸਿੰਘ ਜੀ ਵਰਗੇ ਸਾਧੂ ਪੁਰਸ਼ ਦੇ ਸਪਸ਼ਟ ਵਚਨਾਂ ਦੇ ਹੁੰਦਿਆਂ, ਕਿ ਭਗਤ ਸਿੰਘ ਆਖ਼ਰੀ ਸਮੇਂ ਗੁਰੂ ਦੀ ਸ਼ਰਣ ਵਿੱਚ ਪਰਤ ਆਇਆ ਸੀ, ਭਗਤ ਸਿੰਘ ਦੀ ਪਤਿਤ ਰੂਪ ਵਾਲੀ ਤਸਵੀਰ ਨੂੰ ਪ੍ਰਚੱਲਤ ਕੀਤਾ ਜਾ ਰਿਹਾ ਹੈ ਅਤੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਉਸ ਨੂੰ ਨਾਸਤਕ ਪ੍ਰਚਾਰਿਆ ਜਾ ਰਿਹਾ ਹੈ। ਕਸੂਰ ਤੋਂ ਖ਼ਾਸ ਤੌਰ ਉੱਤੇ ਗ੍ਰੰਥੀ ਮੰਗਵਾ ਕੇ ਸਿੱਖ ਰਹੁ-ਰੀਤ ਅਨੁਸਾਰ ਉਸ ਦਾ ਅੰਤਮ ਸੰਸਕਾਰ ਉਸ ਦੀ ਅੰਤਮ ਇੱਛਾ ਮੁਤਾਬਕ ਕਰਨਾ ਦੱਸਦਾ ਹੈ ਕਿ ਅੰਤ ਸਮੇਂ ਉਸ ਦੇ ਧਾਰਮਕ ਵਿਚਾਰ ਕੀ ਸਨ। ਉਸ ਦੀ ਆਖ਼ਰੀ ਤਸਵੀਰ ਵੀ ਉਸ ਨੂੰ ਸਿੱਖੀ ਸਰੂਪ ਵਿੱਚ ਦਰਸਾਉਂਦੀ ਹੈ ਅਤੇ ਭਾਈ ਰਣਧੀਰ ਸਿੰਘ ਦੇ ਲਿਖੇ ਬਚਨਾਂ ਦੇ ਅਕੱਟ ਸਬੂਤ ਵਜੋਂ ਵੇਖੀ ਜਾਣੀ ਜਾਇਜ਼ ਹੈ। ਇਹ ਜਾਣ ਲੈਣ ਤੋਂ ਬਾਅਦ ਲੋੜ ਜਾਪਦੀ ਹੈ ਏਸ ਰਹੱਸ ਨੂੰ ਬੁੱਝਣ ਦੀ ਕਿ ਭਗਤ ਸਿੰਘ ਦੇ ਸਾਥੀ, ਪੈਰੋਕਾਰ ਅਤੇ ਉਸ ਦੀ ਸ਼ੁਹਰਤ ਤੋਂ ਫ਼ਾਇਦਾ ਉਠਾਉਣ ਵਾਲੇ ਲੋਕ ਉਸ ਦੀ ਟੋਪੀ ਵਾਲੀ ਤਸਵੀਰ (ਬੁੱਤ ਆਦਿ) ਪ੍ਰਚਾਰ ਕੇ ਕੀ ਲਾਹਾ ਲੈਣਾ ਚਾਹੁੰਦੇ ਹਨ? ਜੇ ਭਗਤ ਸਿੰਘ ਸਿੱਖੀ ਸਰੂਪ ਅਤੇ ਮਾਨਸਿਕਤਾ ਨੂੰ ਆਖ਼ਰੀ ਸਮੇਂ ਅਪਣਾ ਚੁੱਕਿਆ ਸੀ ਤਾਂ ਉਸ ਨੂੰ ਨਿਰੋਲ ਧੱਕੇ ਨਾਲ, ਗ਼ੈਰ-ਸਿੱਖ ਅਤੇ ਸਿੱਖ-ਵਿਰੋਧੀ ਪ੍ਰੈੱਸ ਦੀ ਸਹਾਇਤਾ ਨਾਲ ਉਸ ਵੱਲੋਂ ਅੰਤ ਸਮੇਂ ਰੱਦ ਕੀਤੇ ਨਾਸਤਕ ਵਿਚਾਰਾਂ ਦਾ ਧਾਰਨੀ ਕਿਉਂ ਪ੍ਰਗਟ ਕੀਤਾ ਜਾ ਰਿਹਾ ਹੈ? ਕੀ ਇਹ ਭਗਤ ਸਿੰਘ ਦੀ ਯਾਦ ਨੂੰ ਸਦਾ ਲਈ ਫਾਂਸੀ ਲਟਕਾਉਣ ਤੋਂ ਘੱਟ ਹੈ?

ਮੁੱਢਲੇ ਤੌਰ ’ਤੇ ਭਗਤ ਸਿੰਘ ਨੂੰ ਇਹੋ ਜਿਹਾ ਪ੍ਰਚਾਰਨ ਦੀ ਵੱਡੀ ਲੋੜ ਫ਼ਿਰਕੂ ਹਿੰਦੂ ਮਾਨਸਿਕਤਾ ਦੀ ਹੈ ਜਿਵੇਂ ਕਿ ਡੇਵਿਡ ਪੈਟਰੀ ਦਾ ਹਵਾਲਾ ਦੇ ਕੇ ਸਿਰਦਾਰ ਕਪੂਰ ਸਿੰਘ ਦੀ ਟਿੱਪਣੀ ‘ਸਾਚੀ ਸਾਖੀ’ ਵਿੱਚ ਦਰਜ ਹੈ। ਲਾਜਪਤ ਰਾਇ ਨੂੰ ਪੰਜਾਬ ਕੇਸਰੀ ਆਜ਼ਾਦੀ ਘੁਲਾਟੀਆ ਅਤੇ ਅਜ਼ਾਦੀ ਲਈ ਜੂਝਦੇ ਜਾਨ ਕੁਰਬਾਨ ਕਰਨ ਵਾਲਾ ਸਾਬਤ ਕਰਨ ਵਾਸਤੇ ਵੀ ਭਗਤ ਸਿੰਘ ਦੀ ਲੋੜ ਸਪਸ਼ਟ ਹੈ। ਏਸ ਤੱਥ ਤੋਂ ਇਨਕਾਰ ਕਰਨਾ ਵੀ ਸੰਭਵ ਨਹੀਂ ਕਿ ਲਾਜਪਤ ਰਾਏ ਨੂੰ ਮਰਣੋਪਰੰਤ ਉਭਾਰਨ ਦਾ ਯਤਨ ਵੀ ਕੱਟੜਵਾਦ ਮਾਨਸਿਕਤਾ ਦੇ ਉਪਰੋਕਤ ਰੁਝਾਨ ਦਾ ਇੱਕ ਹਿੱਸਾ ਹੈ। ਉਸ ਦੀ ਜੀਵਨੀ ਪੜ੍ਹਨ ਤੋਂ, ਉਸ ਨੂੰ ਕੌਂਗਰਸ ਦੀ ਪ੍ਰਧਾਨਗੀ ਦਾ ਪ੍ਰਸਤਾਵ ਵਾਪਸ ਲੈਣ ਦੇ ਕਾਰਣਾਂ ਤੋਂ ਅਤੇ ਉਸ ਦੇ ਸ਼ੁੱਧੀ ਬਹਾਨੇ ਸਿੱਖਾਂ ਨੂੰ ਪਤਿਤ ਕਰਨ ਦੇ ਮਾਸਟਰ ਤਾਰਾ ਸਿੰਘ ਵੱਲੋਂ ਪ੍ਰਗਟ ਕੀਤੇ ਸੱਚ ਦੇ ਸੰਦਰਭ ਵਿੱਚ ਮੁਲਾਂਕਣ ਕੀਤਿਆਂ ਏਹੀ ਜਾਪਦਾ ਹੈ ਕਿ ਉਸ ਦੀ ਯਾਦ ਨੂੰ ਸਤਿਕਾਰਯੋਗ ਬਣਾਉਣ ਲਈ ਅਜਿਹੇ ਅਨੇਕਾਂ ਠੁੰਮ੍ਹਣਿਆਂ ਦੀ ਸਖ਼ਤ ਲੋੜ ਹੈ। ਭਗਤ ਸਿੰਘ ਏਸ ਲੋੜ ਨੂੰ ਆਪਣੇ ਟੋਪੀ ਵਾਲੇ ਸਰੂਪ ਵਿੱਚ ਅਤੇ ਉਸ ਦੀ ਮੌਤ ਦਾ ਬਦਲਾ ਲੈਣ ਵਾਲੇ ਦੇ ਰੂਪ ਵਿੱਚ ਹੀ ਪੂਰਾ ਕਰ ਸਕਦਾ ਹੈ। ਵਿਚਾਰਧਾਰਕ ਤੌਰ ਉੱਤੇ ਦੋਨੋਂ ਸੈਂਕੜੇ ਕੋਹਾਂ ਦੂਰ ਸਨ।

ਏਹੋ ਵਿਡੰਬਨਾ ਖੱਬੇ ਪੱਖੀ ਲੇਖਕਾਂ ਦੀ ਹੈ ਜਿਹੜੇ ਕਿ ਭਗਤ ਸਿੰਘ ਨੂੰ ਇੱਕ ਬਹੁਤ ਵੱਡਾ ਚਿੰਤਕ, ਲੇਖਕ, ਸਿਆਸੀ ਨੇਤਾ ਅਤੇ ਮਾਰਕਸੀ ਵਿਚਾਰਧਾਰਾ ਦਾ ਕ੍ਰਾਂਤੀਕਾਰੀ ਥੰਮ੍ਹ ਬਣਾ ਕੇ ਉਸਾਰਨਾ ਚਾਹੁੰਦੇ ਹਨ। ਉਹਨਾਂ ਦੀ ਮਕਸਦ-ਪੂਰਤੀ ਵੀ ਉਸ ਦੇ ਪਤਿਤ ਸਰੂਪ ਉੱਤੇ ਹੀ ਨਿਰਭਰ ਹੈ। ਜ਼ਰਖ਼ੇਜ਼ ਪੰਜਾਬ ਵਿੱਚ ਉਹ ਇਸ ਦੇ ਅਜਿਹੇ ਬਿੰਬ ਨੂੰ ਮਾਰਕਸਇਜ਼ਮ ਦੇ ਪ੍ਰਚਾਰ ਲਈ ਸਹਾਇਕ ਜਾਣਦੇ ਹਨ। ਅਜਿਹੇ ਪ੍ਰਚਾਰ ਲਈ ਉਹ ਤਰਕ, ਤੱਥ, ਦਲੀਲ, ਸੱਚ ਅਤੇ ਪ੍ਰਮਾਣ ਨੂੰ ਬਿਲਕੁਲ ਨਹੀਂ ਵਿਚਾਰਦੇ ਪ੍ਰੰਤੂ ‘ਤੇਲੀ ਉਇ ਤੇਲੀ ਤੇਰੇ ਸਿਰ ਉੱਤੇ ਕੋਹਲੂ’ ਵਾਲਾ ਭਾਰੀ-ਭਰਕਮ ਯਥਾਰਥਵਾਦੀ ਅਮਲ ਹੀ ਵਰਤਦੇ ਹਨ। ਵਿਚਾਰਾਂ ਦੇ ਮੈਦਾਨ ਵਿੱਚ ਉੱਤਰਨ ਨਾਲੋਂ ਧੱਕਾ, ਧੌਂਸ, ਗਾਲੀ-ਗਲੋਚ, ਮਿਹਣੇ-ਤਾਅਨੇ ਅਤੇ ਕਿਤਾਬਾਂ-ਅਰਥੀਆਂ ਸਾੜਨ ਵਾਲੇ ਫ਼ੈਸਿਸਟ ਹਰਬੇ ਵਰਤ ਕੇ ਭਗਤ ਸਿੰਘ ਨੂੰ ਵਡਿਆਉਣਾ ਲੋਚਦੇ ਹਨ। ਜੇ ਸੱਚ ਪੱਲੇ ਨਾ ਹੋਏ ਤਾਂ ਏਹੋ ਕੁਝ ਹੀ ਸਹਾਈ ਹੋ ਸਕਦਾ ਹੈ।

ਇੱਕ ਜੇਲ੍ਹ ਡਾਇਰੀ ਜਿਸ ਵਿੱਚ ਵੱਖ-ਵੱਖ ਕਿਤਾਬਾਂ ਵਿੱਚੋਂ ਪੜ੍ਹਨ ਸਮੇਂ ਨਕਲ ਕੀਤੀਆਂ ਟਿੱਪਣੀਆਂ ਹਨ ਅਤੇ ਚੰਦ ਚਿੱਠੀਆਂ, ਅੱਧੀ ਦਰਜਨ ਤੋਂ ਘੱਟ ਲੇਖਾਂ ਇਤਿਆਦਿ ਦੇ ਆਧਾਰ ਉੱਤੇ ਉਹ ਉਸ ਨੂੰ ਵੱਡਾ ਮਾਰਕਸੀ ਚਿੰਤਕ ਸਥਾਪਤ ਕਰਨ ਦੀ ਚੇਸ਼ਟਾ ਵਿੱਚ ਹਨ। ਜੇ ਕਦੇ ਇਹ ਕਿਤਾਬਾਂ ਪੜ੍ਹਨ ਦੇ ਦਸਤੂਰ ਤੋਂ ਚੰਗੇ ਵਾਕਫ਼ ਹੁੰਦੇ ਤਾਂ ਜਾਣਦੇ ਕਿ ਏਂਨੀਆਂ ਕੁ ਟਿੱਪਣੀਆਂ ਦੋ, ਤਿੰਨ ਕਿਤਾਬਾਂ ਅਤੇ ਉਹਨਾਂ ਦੇ ਫੁੱਟ-ਨੋਟਾਂ ਵਿੱਚੋਂ ਵੀ ਇਕੱਠੀਆਂ ਕਰਨੀਆਂ ਸੰਭਵ ਹਨ। ਏਸ ਤੋਂ ਇਲਾਵਾ ਇਹਨਾਂ ਵੱਡੇ ਯਤਨ ਕਰ ਕੇ ਕੁਝ ਕੁ ਹੋਰ ਚਿੱਠੀਆਂ, ਇਸ਼ਤਿਹਾਰ, ਚੰਦ ਲੇਖ ਅਤੇ ਕੁਝ ਬੋਲਚਾਲ ਦੀਆਂ ਗੱਲਾਂ ਇਕੱਠੀਆਂ ਕੀਤੀਆਂ ਹਨ ਅਤੇ ਸਮਝਦੇ ਹਨ ਕਿ ਇਹ ਭਗਤ ਸਿੰਘ ਨੂੰ ਵੱਡਾ ਵਿਚਾਰਵਾਨ ਸਿੱਧ ਕਰਨ ਲਈ ਕਾਫ਼ੀ ਹਨ।

ਮਾਰਕਸੀ ਵਿਚਾਰਧਾਰਾ ਦੇ ਤੌਰ ਤਰੀਕਿਆਂ ਤੋਂ ਨਾਵਾਕਫ਼ ਲੋਕ ਇਹ ਤਾਂ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਇਹ ਤਰੀਕਾ ਇਹਨਾਂ ਦੀ ਵਿਦਵਤਾ-ਪ੍ਰਣਾਲੀ ਦੀ ਰੀਤ ਅਨੁਸਾਰ ਹੈ ਜਾਂ ਨਹੀਂ ਪਰ ਬਾਕੀ ਦੁਨੀਆ ਏਸ ਨੂੰ ਥੋਥਾ ਨਿਰਾਰਥਕ ਯਤਨ ਹੀ ਜਾਣੇਗੀ। ਇਹਨਾਂ ਦਾ ਤਰਕ ਕਿੰਨਾ ਨਿਰਬਲ ਹੈ ਕੇਵਲ ਏਸ ਤੱਥ ਤੋਂ ਜਾਣਿਆ ਜਾ ਸਕਦਾ ਹੈ ਕਿ ‘ਜੇਲ੍ਹ ਡਾਇਰੀ’ ਦੇ ਮੁੱਖ ਪੰਨੇ ਉੱਤੇ ਭਗਤ ਸਿੰਘ ਦੀ ਕੇਸਾਧਾਰੀ ਤਸਵੀਰ ਛਪੀ ਹੈ। ਭਗਤ ਸਿੰਘ ਦੀ ਅਜਿਹੀ ਤਸਵੀਰ ਉੇਸ ਦੇ ਵਿਚਾਰਾਂ ਵਿੱਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਸੂਚਕ ਹੈ। ਭਾਈ ਰਣਧੀਰ ਸਿੰਘ ਦੀ ਲਿਖ਼ਤ, ਕਸੂਰ ਦੇ ਗ੍ਰੰਥੀ ਦੇ ਬਿਆਨ, ਸਿੱਖ ਰਹੁ-ਰੀਤ ਅਨੁਸਾਰ ਅੰਤਮ ਸੰਸਕਾਰ ਦੱਸਦੇ ਹਨ ਕਿ ਆਖ਼ਰੀ ਸਮੇਂ ਭਗਤ ਸਿੰਘ ਮਾਰਕਸੀ ਵਿਚਾਰਧਾਰਾ ਦੇ ਛਲਾਵੇ ਤੋਂ ਮੁਕਤ ਹੋ ਚੁੱਕਾ ਸੀ ਅਤੇ ਸਭ ਕਾਸੇ ਉੱਤੇ ਲਕੀਰ ਫੇਰ ਕੇ ਸੁਖਸਾਗਰ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਸਮਾ ਚੁੱਕਿਆ ਸੀ। ਕੀ ਅਜਿਹੇ ਬੰਦੇ ਨੂੰ ਮਹਾਨ ਨਾਸਤਕ ਵਿਚਾਰਵਾਨ ਸਥਾਪਤ ਕਰਨ ਦੀ ਚੇਸ਼ਟਾ ਕਰਨਾ ਵਗਦੇ ਦਰਿਆ ਵਿੱਚ ਰੇਤ ਦਾ ਮਹਿਲ ਉਸਾਰਨ ਬਰਾਬਰ ਤਾਂ ਨਹੀਂ?

ਵੱਡਾ ਵਿਦਵਾਨ ਪ੍ਰਚੱਲਤ ਕਰਨ ਵਾਸਤੇ ਸਭ ਤੋਂ ਪਹਿਲੀ ਲੋੜ ਹੈ ਭਗਤ ਸਿੰਘ ਦੀਆਂ ਮੁਕੰਮਲ ਲਿਖਤਾਂ ਨੂੰ ਇਕੱਠਾ ਕਰ ਕੇ ਪ੍ਰਮਾਣਿਤ ਕਰਨਾ। ਇਹ ਦੋ ਕਿਤਾਬਾਂ ਦੀ ਸਮਗਰੀ ਉਸ ਦੇ ਨਾਂਅ ਮੜ੍ਹ ਚੁੱਕੇ ਹਨ। ਅਸਲ ਸਥਿਤੀ ਇਹ ਹੈ ਕਿ ਪੰਜਾਹ ਕੁ ਸਫ਼ਿਆਂ ਤੋਂ ਵੱਧ ਲਿਖਤਾਂ ਨੂੰ ਸੱਚਮੁਚ ਭਗਤ ਸਿੰਘ ਦੀਆਂ ਲਿਖੀਆਂ ਸਾਬਤ ਕਰਨਾ ਅਸੰਭਵ ਹੈ। ਇਹਨਾਂ ਨੂੰ ਰਿੜਕ ਕੇ ਉਸ ਪੱਧਰ ਦੀਆਂ ਸਿਧਾਂਤਕ ਸੇਧਾਂ ਉਹਨਾਂ ਵਿੱਚੋਂ ਪ੍ਰਗਟ ਕਰਨਾ ਜਿਨ੍ਹਾਂ ਦਾ ਭਗਤ ਸਿੰਘ, ਇਹਨਾਂ ਮੁਤਾਬਕ, ਧਾਰਨੀ ਸੀ, ਬੇਹੱਦ ਜ਼ੋਖਮ ਵਾਲਾ ਕੰਮ ਹੈ।

ਏਸ ਤਰਕ ਨੂੰ ਰਤਾ ਕੁ ਹੋਰ ਅਗਾਂਹ ਤੋਰੀਏ! ਆਪਣੀਆਂ ਲਿਖਤਾਂ ਦੇ ਆਧਾਰ ਉੱਤੇ ਸੱਤ ਸਾਲ ਦੀ ਉਮਰ ਤੋਂ ਲੈ ਕੇ ਕੌਲਿਜ ਪੜ੍ਹਨ ਦੇ ਦਿਨਾਂ ਤੱਕ ਭਗਤ ਸਿੰਘ ਜਨੇਊ ਧਾਰੀ ਕੱਟੜ ਆਰੀਆ ਸਮਾਜੀ ਸੀ। ਸਕੂਲ ਪੜ੍ਹਨ ਦੇ ਦਿਨਾਂ ਵਿੱਚ ਕਈ-ਕਈ ਪਾਠ ਗਾਇਤ੍ਰੀ ਮੰਤਰ ਦੇ ਕਰਦਾ ਹੁੰਦਾ ਸੀ। ਉਹ ਆਪ ਵੀ ਲਿਖਦਾ ਹੈ ਕਿ ਪੜ੍ਹਾਈ-ਲਿਖਾਈ ਪੱਖੋਂ ਉਹ ਬਹੁਤਾ ਨਹੀਂ ਸੀ ਜਾਣਿਆ ਜਾਂਦਾ। ਲੈ ਦੇ ਕੇ ਉਸ ਦੇ ਗੰਭੀਰਤਾ ਨਾਲ ਪਠਨ, ਮਨਨ, ਚਿੰਤਨ ਦੇ ਉਹੀ ਦੋ ਸਾਲ ਹਨ ਜੋ ਉਸ ਨੇ ਜੇਲ੍ਹ ਵਿੱਚ ਬਿਤਾਏ। ਅਜਿਹੀਆਂ ਹਾਲਤਾਂ ਵਿੱਚ ਚਿੰਤਨ ਦੀਆਂ ਕਿੰਨੀਆਂ ਕੁ ਮੰਜ਼ਲਾਂ ਇੱਕ ਇਨਸਾਨ ਉਲੰਘ ਸਕਦਾ ਸੀ, ਓਨੀਆਂ ਕੁ ਨਾਲ ਭਗਤ ਸਿੰਘ ਨੂੰ ਕੰਮ ਚਲਾਉਣਾ ਪਵੇਗਾ। ਫ਼ੇਰ ਏਸ ਸਮੇਂ ਵਿੱਚੋਂ ਚਾਰ ਕਿਤਾਬਾਂ ਲਿਖਣ ਦਾ ਸਮਾਂ ਵੀ ਕੱਢਣਾ ਪਵੇਗਾ ਜਿਹੜੀਆਂ ਕਿ ਉਸ ਨੇ ਜੇਲ੍ਹ-ਜੀਵਨ ਦੌਰਾਨ ਲਿਖੀਆਂ ਸਨ ਅਤੇ ਜਿਨ੍ਹਾਂ ਦੇ ਖਰੜੇ 1947 ਦੀ ਮੁਲਕੀ-ਵੰਡ ਸਮੇਂ ਦੇ ਗਦਰ ਦੀ ਭੇਟ ਚੜ੍ਹ ਗਏ ਸਨ। ਜੇਲ੍ਹ ਨੇਮਾਂ, ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਨਾ ਹੋਣਾ, ਚਾਰ ਮਹੀਨੇ ਦੀ ਭੁੱਖ ਹੜਤਾਲ ਦਾ ਸਮਾਂ, ਅਦਾਲਤਾਂ ਦੀਆਂ ਤਰੀਕਾਂ ਆਦਿ ਦਾ ਸਮਾਂ ਕੱਢ ਕੇ ਬਚਦੇ ਸਮੇਂ ਵਿੱਚ ਹੀ ਜੋ ਅਕਾਦਮਿਕ ਕੁਸ਼ਲਤਾ ਸੰਭਵ ਹੋ ਸਕਦੀ ਹੈ ਓਨੀਂ ਕੁ ਹੀ ਭਗਤ ਸਿੰਘ ਉੱਤੇ ਠੋਸਣੀ ਜਾਇਜ਼ ਹੈ। ਆਖ਼ਰ ਫ਼ੇਰ ਉਸ ਦੇ ਸਿੱਖੀ ਵੱਲ ਮੋੜੇ ਦੇ ਵੱਡੇ ਅੜਿੱਕੇ ਨੂੰ ਉਲੰਘ ਕੇ ਹੀ ਕਿਸੇ ਚੇਤਨਾ ਨੂੰ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਪ੍ਰਚਾਰਨਾ ਇਮਾਨਦਾਰੀ ਹੈ। ਕੀ ਉਸ ਦੇ ਦੋਸਤਾਂ, ਸਮਰਥਕਾਂ ਵਿੱਚ ਏਨਾਂ ਕੰਮ ਕਰਨ ਦਾ ਠਰ੍ਹੰਮਾ, ਸਬਰ-ਸੰਤੋਖ, ਸਮਰੱਥਾ ਅਤੇ ਹਲੀਮੀ ਹੈ? ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਦਾ।

ਭਗਤ ਸਿੰਘ ਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਏਸ ਤੋਂ ਇਲਾਵਾ ਵੀ ਸਹਿਲ ਨਹੀਂ। ਪਹਿਲਾਂ ਪਹਿਲ ਉਹ ਬੈਕਿਊਨਿਨ ਭਗਤ ਨਿਹਲਿਸਟ (ਸਰਵਨਾਸ਼ੀ) ਸਿਆਸੀ ਵਿਚਾਰਧਾਰਾ ਦਾ ਸੀ। 1928 ਤੱਕ ਉਹ ਭਾਰਤ ਨੌਜਵਾਨ ਸਭਾ ਵਿੱਚ ਕੰਮ ਕਰਦਾ ਸੀ ਜਿਸ ਬਾਰੇ ਵਾਇਸਰਾਏ ਇਰਵਿਨ ਦੀ ਟਿੱਪਣੀ ਹੈ ਕਿ ਸਭਾ ਦੀ ਸਿਆਸੀ ਸੋਚ ਇੰਨ-ਬਿੰਨ ਕੌਂਗਰਸ ਨਾਲ ਮਿਲਦੀ ਸੀ। ਵਿਦਿਆਰਥੀ ਸੰਗਠਨ ਨੂੰ ਜੇਲ੍ਹ ਵਿੱਚੋਂ 19, 20 ਅਕਤੂਬਰ 1929 ਨੂੰ ਭੇਜੇ ਸੰਦੇਸ਼, ਜਿਸ ਨੂੰ ਸੁਭਾਸ਼ ਚੰਦਰ ਬੋਸ ਨੇ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ, ਤੋਂ ਜ਼ਾਹਰ ਹੈ ਕਿ ਉਹ ਅਜੇ ਵੀ ਕੌਂਗਰਸੀ ਵਿਚਾਰਧਾਰਾ ਦੇ ਬਹੁਤ ਨੇੜੇ ਸੀ। ਖਿੱਚ ਧੂਹ ਕੇ, ਵਿੱਚ ਵਿਚਾਲੇ, ਤਕਰੀਬਨ ਸਾਲ ਕੁ ਦਾ ਸਮਾਂ ਹੈ ਜਦੋਂ ਕਿ ਉਸ ਨੂੰ ਮਾਰਕਸੀ ਕ੍ਰਾਂਤੀਕਾਰੀ ਵੀ ਆਖਿਆ ਜਾ ਸਕਦਾ ਹੈ।

ਜੇਲ੍ਹ ਦਾ ਸਾਰਾ ਸਮਾਂ - ਭਾਈ ਰਣਧੀਰ ਸਿੰਘ ਦੀ ਰਿਹਾਈ (ਅਕਤੂਬਰ 4, 1930) ਤੱਕ - ਉਹ ਆਪਣੇ-ਆਪ ਨੂੰ ਮਾਰਕਸੀ ਸੋਸ਼ਲਿਸਟ ਅਖਵਾਉਂਦਾ ਜਾਪਦਾ ਹੈ। ਆਖ਼ਰੀ ਸਮੇਂ ਬਾਰੇ ਆਪਾਂ ਜਾਣਦੇ ਹੀ ਹਾਂ। 23 ਸਾਲ ਕੁਝ ਮਹੀਨੇ ਦੀ ਉਮਰ ਵਿੱਚੋਂ ਆਰੀਆ ਸਮਾਜ ਨੂੰ ਤਿਆਗ ਕੇ ਬਾਕੀ ਸਾਰੀਆਂ ਵਿਚਾਰਧਾਰਾਵਾਂ ਨੂੰ ਪਾਲਣ ਲਈ ਉਸ ਕੋਲ ਕੇਵਲ ਪੰਜ ਕੁ ਸਾਲ ਦਾ ਸਮਾਂ ਸੀ। ਜਾਪਦਾ ਇਹ ਹੈ ਕਿ ਏਸ ਵਿੱਚ ਉਪਰੋਕਤ ਨੂੰ ਛੱਡ ਕੇ ਪਹਿਲੇ ਪੂਰ ਦੇ ਬੰਗਾਲੀ ਕ੍ਰਾਂਤੀਕਾਰੀਆਂ ਦੀ ਤਰਜ਼ ਉੱਤੇ ਕੁਝ ਦੇਰ ਉਸ ਨੇ ਭਾਰਤ ਮਾਤਾ ਦੀ ਦੇਵੀ ਰੂਪ ਵਿੱਚ ਪ੍ਰਸਤਿਸ਼ ਵੀ ਕੀਤੀ। ਸ਼ਾਇਦ ਸਾਂਡਰਸ ਦੇ ਕਤਲ ਸਮੇਂ ਇਹ ਵਿਚਾਰ ਉਸ ਦੇ ਮਨ ਵਿੱਚ ਸਭ ਤੋਂ ਪ੍ਰਬਲ ਸੀ; ਅਜਿਹੇ ਸੰਕੇਤ ਮਿਲਦੇ ਹਨ। ਉਸਦੀ ਸਿਆਸੀ ਵਿਚਾਰਧਾਰਾ ਦਾ ਨਿਰੂਪਣ ਜੇ ਇਮਾਨਦਾਰੀ ਨਾਲ ਤੱਥਾਂ ਦੇ ਆਧਾਰ ਉੱਤੇ ਕਰੀਏ ਤਾਂ ਭਲਾ ਮਾਰਕਸੀਆਂ ਦੇ ਹੱਥ ਭਗਤ ਸਿੰਘ ਦਾ ਕਿੰਨਾ ਕੁ ਹਿੱਸਾ ਆਵੇਗਾ? ਖ਼ੈਰ! ਇਹ ਮਸਲਾ ਸੋਚਣ ਵਾਲਿਆਂ ਦਾ ਹੈ। ਜਿਨ੍ਹਾਂ ਨੇ ਵਿਰੋਧੀ ਕਿਤਾਬਾਂ ਸਾੜ ਕੇ ਬੌਧਿਕ ਨਿਰਣੇ ਕਰਨੇ ਹੋਣ ਉਹਨਾਂ ਨੂੰ ਇਹਨਾਂ ਬਾਰੀਕੀਆਂ ਨਾਲ ਕੀ? ਸੱਚ ਤਾਂ ਇਹ ਹੈ ਕਿ ਸ਼ਾਇਦ ਛੋਟੇ-ਛੋਟੇ ਦੋ, ਤਿੰਨ ਸਮਾਂ-ਖੰਡਾਂ ਨੂੰ ਛੱਡ ਕੇ ਆਪਣੇ ਸਿਆਸੀ ਜੀਵਨ ਦਾ ਬਹੁਤਾ ਹਿੱਸਾ ਭਗਤ ਸਿੰਘ ਕੌਂਗਰਸੀ ਵਿਚਾਰਧਾਰਾ ਦੇ ਸਮਰਥਕ ਰਹੇ। ਕੀ ਸੁਖਦੇਵ ਵੱਲੋਂ ਗਾਂਧੀ ਕੋਲ ਅੰਤਮ ਪੱਤਰ ਰਾਹੀਂ ਪ੍ਰਗਟ ਕੀਤੇ ਗਿਲ਼ੇ ਏਸ ਤੱਥ ਵੱਲ ਇਸ਼ਾਰਾ ਨਹੀਂ ਕਰਦੇ? ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਕਬੂਲਣ ਦੇ ਹੱਕ ਦੇ ਲੇਖ ਵੀ ਹਨ। ਇਸ਼ਾਰੇ ਮਿਲਦੇ ਹਨ ਕਿ ਸ਼ਾਇਦ ਇੱਕ ਵੇਲੇ ਮਨੂੰਸਮ੍ਰਿਤੀ ਵਾਲਾ ਮਨੂੰ ਵੀ ਭਗਤ ਸਿੰਘ ਦਾ ਪ੍ਰੇਰਨਾ-ਸ੍ਰੋਤ ਸੀ। ਕਦੇ ਭਗਤ ਸਿੰਘ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਪ੍ਰਭਾਵਤ ਹੋ ਕੇ ਕਾਲ਼ੀ ਪੱਗ ਬੰਨ੍ਹਣੀ ਸ਼ੁਰੂ ਕੀਤੀ ਸੀ ਅਤੇ ਗੁਰਮੁਖੀ ਵੀ ਸਿੱਖੀ ਸੀ। ਸਭ ਕਾਸੇ ਨੂੰ ਵਿਚਾਰਦਿਆਂ ਅਜੇ ਗੰਭੀਰ ਮੁਲਾਂਕਣ ਤੋਂ ਬਿਨਾ ਕਹਿਣਾ ਕਿ ਭਗਤ ਸਿੰਘ ਖੱਬੇ ਪੱਖੀ ਅਗਾਂਹ ਵਧੂ (?) ਨਾਸਤਕ ਲਹਿਰ ਦਾ ਆਗੂ ਸੀ, ਹਵਾਈ ਕਹਾਣੀ ਹੀ ਜਾਪਦੀ ਹੈ - ਘੱਟੋ ਘੱਟ ਤਰਕਸੰਗਤ ਜਾਂ ਨਿਆਂਪੂਰਣ ਤਾਂ ਨਹੀਂ ਜਾਪਦੀ।

ਜੇ ਕੋਈ ਸੋਚਵਾਨ ਤੱਥਾਂ ਦੇ ਆਧਾਰ ਉੱਤੇ ਕੌਂਗਰਸ ਨੂੰ ਭਾਰਤ ਦੀ ਆਜ਼ਾਦੀ ਦਾ ਮੋਢੀ ਨਾ ਮੰਨਦਾ ਹੋਵੇ ਅਤੇ ਸਪਸ਼ਟ ਜਾਣਦਾ ਹੋਵੇ ਕਿ ਇਹ ਜਮਾਤ ਅੰਗ੍ਰੇਜ਼ਾਂ ਦੇ ਝੋਲੀ-ਚੁੱਕਾਂ ਦੀ ਸੀ ਜਿਸ ਦਾ ਅਸਲ ਅੰਤਮ ਮਕਸਦ ਕੇਵਲ ਸਿੱਖਾਂ, ਮੁਸਲਮਾਨਾਂ, ਦਲਿਤਾਂ ਅਤੇ ਪੁਰਾਤਨ ਕਬੀਲਿਆਂ ਉੱਤੇ ਹਿੰਦੂ ਸਾਮਰਾਜ ਠੋਸਣਾ ਸੀ ਤਾਂ ਉਹ ਕੌਂਗਰਸੀ ਗੌਰਵ ਵਧਾਉਣ ਪਿੱਛੇ ਕੁਰਬਾਨ ਹੋਏ ਭਗਤ ਸਿੰਘ ਨੂੰ ਕੀ ਸਮਝੇ? ਕਿਸੇ ਵੇਲੇ ਖੱਬੇ ਪੱਖੀਆਂ ਦੀ ਵੀ ਇਹੋ ਵਿਚਾਰਧਾਰਾ ਸੀ ਅਤੇ ਗਾਂਧੀ ਵੱਲੋਂ ਚੌਰਾ-ਚੌਰਾ ਘਟਨਾ ਤੋਂ ਬਾਅਦ ਅੰਦੋਲਨ ਦੀ ਵਾਪਸੀ ਦੇ ਵਿਸ਼ਲੇਸ਼ਣ ਨੂੰ ਉਹ ਗਾਂਧੀ ਦੇ ਅੰਗ੍ਰੇਜ਼ ਪ੍ਰਸਤ ਹੋਣ ਉੱਤੇ ਹੀ ਆਧਾਰਤ ਕਰਦੇ ਸਨ। ਜਲ੍ਹਿਆਂ ਵਾਲੇ ਬਾਗ਼ ਤੋਂ ਬਾਅਦ ਹੜਤਾਲ ਵਾਪਸ ਲਏ ਜਾਣ ਨੂੰ ਵੀ ਕਈ ਚਿੰਤਕਾਂ ਨੇ ਇਵੇਂ ਹੀ ਸਮਝਿਆ ਹੈ। ਅਨੇਕਾਂ ਕਿਤਾਬਾਂ ਏਸ ਵਿਸ਼ੇ ਉੱਤੇ ਹੁਣ ਉਪਲਭਧ ਹਨ ਜਿਨ੍ਹਾਂ ਨੂੰ ਵਾਚ ਕੇ ਉਪਰੋਕਤ ਨਿਰਣੇ ਦੀ ਪ੍ਰੋੜ੍ਹਤਾ ਹੁੰਦੀ ਹੈ। ਏਸੇ ਸੰਦਰਭ ਵਿੱਚ ਹੈ ਸਿਰਦਾਰ ਦੀ ‘ਸਾਚੀ ਸਾਖੀ’ ਜਿਸ ਦਾ ਮੁੱਢਲਾ ਤਰਕ ਉਪਰੋਕਤ ਵਿਚਾਰ ਦੇ ਹੱਕ ਵਿੱਚ ਹੈ।

ਸੱਚ ਤਾਂ ਇਹੋ ਹੈ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਆਖ਼ਰ ਤੱਕ ਕੌਂਗਰਸ ਨਾਲ ਪੱਕੀ-ਪੀਢੀ ਤਰ੍ਹਾਂ ਜੁੜੇ ਹੋਏ ਸਨ। ਮਾਰਚ 5, 1931 ਤੋਂ ਬਾਅਦ (ਫਾਂਸੀ ਲੱਗਣ ਤੋਂ ਕੇਵਲ 17 ਕੁ ਦਿਨ ਪਹਿਲਾਂ) ਹੀ ਸੁਖਦੇਵ ਕੌਂਗਰਸ ਨਾਲੋਂ ਕਤਈ ਨਾਤਾ ਤੋੜਨ ਬਾਰੇ ਸੋਚਦਾ ਹੈ। ਅਜਿਹੀ ਹਾਲਤ ਵਿੱਚ ਮਹਰੂਮ ਘੱਟ ਗਿਣਤੀ ਕੌਮਾਂ ਕਿਵੇਂ ਭਗਤ ਸਿੰਘ ਨੂੰ ਆਪਣੀ ਸਿਮ੍ਰਤੀ ਵਿੱਚ ਲੋਕਾਂ ਦਾ ਮਸੀਹਾ ਤਸੱਵਰ ਕਰਨ? ਫ਼ੇਰ ਸੱਚ ਇਹ ਵੀ ਹੈ ਕਿ ਤਕਰੀਬਨ ਪਹਿਲੇ ਦਿਨ ਤੋਂ ਹੀ ਭਗਤ ਸਿੰਘ ਦਾ ਬਿੰਬ ਸਿੱਖ ਰਹਿਤ-ਮਰਿਯਾਦਾ, ਪੰਜਾਬੀ ਬੋਲੀ ਦੇ ਵਿਰੁੱਧ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ।

ਪਰਿਵਾਰ ਦੇ ਚੰਦ ਮੈਂਬਰਾਂ ਨੂੰ ਲਿਖੀਆਂ ਚਿੱਠੀਆਂ ਨੂੰ ਛੱਡ ਕੇ, ‘ਲਿਖਤਾਂ’ ਵਿੱਚ ਭਗਤ ਸਿੰਘ ਉੱਤੇ ਠੋਸਿਆ ਸ੍ਰੀ ਭੀਮ ਸੈਨ ਵਿਦਿਆਲੰਕਾਰ ਦਾ ‘ਪੰਜਾਬ ਦੀ ਭਾਸ਼ਾ ਅਤੇ ਲਿਪੀ ਦੇ ਮਜ਼ਬੂਨ ਸਬੰਧੀ ਮਸਲੇ’ ਵਾਲਾ ਸਭ ਤੋਂ ਪਹਿਲਾਂ ਛਪਿਆ ਲੇਖ ਹੈ। ਇਹ ਲੇਖ 1933 ਵਿੱਚ, ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਦੋ ਸਾਲ ਬਾਅਦ, ਪ੍ਰਗਟ ਕੀਤਾ ਗਿਆ ਹੈ। ਏਸ ਵਿੱਚ ਮਿਸਲ ਕਾਲ ਵੱਲ ਇਸ਼ਾਰਾ ਕਰਦਿਆਂ, ਰਵਿੰਦਰਨਾਥ ਟੈਗੋਰ ਦੇ 1911 ਵਾਲੇ ਲੇਖ ਦੀ ਤਰਜ਼ ਉੱਤੇ, ਸਿੱਖ ਸੰਪਰਦਾ ਨੂੰ ਇੱਕ ਅਰਾਜਕਤਾ ਦਾ ਸਮੂਹ”ਕਰਾਰ ਦਿੱਤਾ ਗਿਆ ਹੈ। ਰਾਜਨੀਤਕ ਤੌਰ ਉੱਤੇ ਏਸ ਮਿਸਲ ਦੇ ਸਮੇਂ ਦੀ ਕੁੱਖ ਵਿੱਚੋਂ ਹੀ ਪੰਜਾਬ ਦੇ ਇਤਿਹਾਸ ਦਾ ਗੌਰਵ, ਖ਼ਾਲਸਾ ਰਾਜ ਨਿਕਲਿਆ ਸੀ। ਗੁਰੂ ਨਾਨਕ ਹਜ਼ੂਰ ਦੇ ਮਹਾਂਵਾਕ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ’’” ਅਤੇ ਕਬੀਰ ਜੀ ਦੇ ‘‘ਸੂਰਾ ਸੋ ਪਹਿਚਾਨੀਐ’’” ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਲਿਖਿਆ ਹੈ। ਤਉ”ਦੀ ਥਾਂ ਤੋਹੇ”ਆਦਿ ਵਰਤੇ ਲਫ਼ਜ਼ ਦੱਸਦੇ ਹਨ ਕਿ ਲੇਖਕ ਸਿੱਖ ਮਾਨਸਿਕਤਾ ਤੋਂ ਕੋਹਾਂ ਦੂਰ ਹੈ। ਸਿੱਖਾਂ ਉੱਤੇ ਪੰਜਾਬੀ ਨੂੰ ਮਜ਼ਹਬੀ ਭਾਸ਼ਾ ਬਣਾ ਕੇ ਉਸ ਨਾਲ ਚਿਪਕ ਜਾਣ”ਦਾ ਇਲਜ਼ਾਮ ਲਾਇਆ ਗਿਆ ਹੈ ਅਤੇ ਹਿੰਦੀ ਤੋਂ ਘਿਰਣਾ ਕਰਦਿਆਂ ਦਰਸਾਇਆ ਹੈ। ਮੁਸਲਮਾਨ ਨੂੰ ਅੱਜ ਦੀ ਰਾਸ਼ਟ੍ਰੀਯ ਸਵੱਯਮ ਸੇਵਕ ਸੰਘ ਦੀ ਤਰਜ਼ ਉੱਤੇ ਭਾਰਤੀ ਬਣ ਜਾਣ”ਦੀ ਪ੍ਰੇਰਨਾ ਕੀਤੀ ਗਈ ਹੈ। ਪੰਜਾਬੀ ਸਾਹਿਤਕ ਭਾਸ਼ਾ ਨਹੀਂ,.... ਨਾ ਹੀ ਵਿਗਿਆਨਕ ਹੀ, .... ਲਿੱਪੀ ਦੀ ਅਪੂਰਨਤਾ,.... ਜੁੜਵੇਂ ਅੱਖਰਾਂ ਦੀ ਘਾਟ, ਹਲੰਤ ਨ ਲਿਖ ਸਕਣ”ਦੀਆਂ ਥੋਥੀਆਂ ਪੰਜਾਬੀ-ਵਿਰੋਧੀ ਦਲੀਲਾਂ ਨੂੰ ਪ੍ਰਚਾਰਿਆ ਗਿਆ ਹੈ ਅਤੇ ਨਿਰਣਾ ਕੀਤਾ ਗਿਆ ਹੈ ਕਿ ਪੰਜਾਬੀ ਵਿੱਚ ਪੂਰਣ ਸ਼ਬਦ ਵੀ ਨਹੀਂ ਲਿਖਿਆ ਜਾ ਸਕਦਾ; ਇਹ ਲਿਪੀ ਤਾਂ ਉਰਦੂ ਤੋਂ ਵੀ ਵੱਧ ਅਪੂਰਣ ਹੈ। ... ਗੁਰਮੁਖੀ ਲਿਪੀ ਤਾਂ ਹਿੰਦੀ ਅੱਖਰਾਂ ਦਾ ਹੀ ਵਿਗੜਿਆ ਹੋਇਆ ਰੂਪ ਹੈ”ਆਦਿ ਧਾਰਨਾਵਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਵਰਤੋਂ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਦੋ ਦਹਾਕੇ ਹੁੰਦੀ ਰਹੀ। ਭਗਤ ਸਿੰਘ ਨੂੰ ਪੰਜਾਬੀ ਬੋਲੀ ਦੇ ਵਿਰੁੱਧ ਏਸ ਤਰ੍ਹਾਂ ਵਰਤਿਆ ਗਿਆ ਹੈ। ਅੱਜ ਅਸੀਂ ਜਾਣਦੇ ਹਾਂ ਕਿ ਇਹ ਬੇ-ਸਿਰ-ਪੈਰ ਤਰਕ ਹਨ।

ਭਗਤ ਸਿੰਘ ਦੀ ਟੋਪੀ ਵਾਲੀ ਤਸਵੀਰ ਨੂੰ ਲਿਖਤਾਂ”ਦੀ ਜਿਲਦ ਉੱਤੇ ਵਰਤਿਆ ਗਿਆ ਹੈ ਅਤੇ ਆਮ ਤਸਵੀਰਾਂ, ਮੂਰਤੀਆਂ ਵਿੱਚ ਵਰਤਿਆ ਜਾਂਦਾ ਹੈ। ਏਸ ਗੱਲ ਦੇ ਸੰਕੇਤ ਹਨ ਕਿ ਸੁਖਦੇਵ ਨੇ ਵੀ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਦਾੜ੍ਹੀ ਕੇਸ ਰੱਖ ਲਏ ਸਨ ਪਰ ਪਤਾ ਨਹੀਂ ਕੀ ਸਬੱਬ ਹੈ ਕਿ ਪਿਛਲੇ 70 ਸਾਲਾਂ ਵਿੱਚ, ਪੂਰੇ ਹਿੰਦੋਸਤਾਨ ਵਿੱਚ, ਤੁਸੀਂ ਸੁਖਦੇਵ ਦੀ ਇੱਕ ਵੀ ਮੂਰਤੀ ਜਾਂ ਤਸਵੀਰ ਏਸ ਵੇਸ ਵਿੱਚ ਨਹੀਂ ਵੇਖ ਸਕਦੇ। ਭਗਤ ਸਿੰਘ ਦੀ ਪ੍ਰਤੱਖ ਆਖ਼ਰੀ ਕੇਸਾਧਾਰੀ ਤਸਵੀਰ ਨੂੰ ਏਨਾਂ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਇਹ ਪਹਿਲੀ ਗ੍ਰਿਫ਼ਤਾਰੀ ਵੇਲੇ ਦੀ ਹੈ ਅਤੇ ਫ਼ਲਾਂ ਕੋਲ ਅਸਲ ਹੈ। ਪਹਿਲੀ ਵਾਰ ਭਗਤ ਸਿੰਘ ਨੂੰ ਦੁਸਹਿਰੇ ਦੇ ਮੇਲੇ ਵਿੱਚ ਬੰਬ ਸੁੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਉਹ ਨਾ ਤਾਂ ਏਨਾਂ ਮਸ਼ਹੂਰ ਸੀ, ਨਾ ਹੀ ਇਹ ਕਾਰਵਾਈ ਏਨੀਂ ਚੰਗੀ ਸੀ ਕਿ ਕੋਈ ਸੀ.ਆਈ. ਡੀ. ਦਾ ਇੰਸਪੈਕਟਰ ਉਸ ਨਾਲ ਫ਼ੋਟੋ ਖਿਚਵਾਉਣ ਵਿੱਚ ਮਾਣ ਮਹਿਸੂਸ ਕਰਦਾ। ਜੇ ਅਜਿਹੀ ਗੱਲ ਸੀ ਤਾਂ ‘ਅਸਲ’ ਤਸਵੀਰ ਮੁਕਾਬਲੇ ਵਿੱਚ ਛਾਪੀ ਜਾ ਸਕਦੀ ਸੀ ਲੇਕਿਨ ਨਹੀਂ ਛਾਪੀ ਗਈ। ਏਸ ਤਸਵੀਰ ਵਿੱਚ ਭਗਤ ਸਿੰਘ ਦੇ ਸਿਰ ਉੱਤੇ ਛੇ-ਛੇ ਇੰਚ ਲੰਬੇ ਕੇਸ ਸਪਸ਼ਟ ਦਿੱਸਦੇ ਹਨ ਅਤੇ ਅੰਤਮ ਅਰਦਾਸ ਕਰਨ ਵਾਲੇ ਗ੍ਰੰਥੀ ਸਿੰਘ ਦੇ ਬਿਆਨ ਦੀ ਪ੍ਰੋੜ੍ਹਤਾ ਕਰਦੇ ਹਨ।

ਪੰਦਰਾਂ-ਵੀਹ ਸਾਲ ਪਹਿਲਾਂ ਉਸ ਦੇ ਅੰਮ੍ਰਿਤ ਅਭਿਲਾਸ਼ੀ ਹੋਣ ਦੇ ਮਸਲੇ ਨੂੰ ਲੈ ਕੇ ਭਾਈ ਰਣਧੀਰ ਸਿੰਘ ਨੂੰ ਭੰਡਣ ਦੀ ਚੇਸ਼ਟਾ ਖੱਬੇ ਪੱਖੀਆਂ ਵੱਲੋਂ ਹੋਈ। ਇਹ ਵੀ ਨਾ ਵਿਚਾਰਿਆ ਗਿਆ ਕਿ ਭਾਈ ਸਾਹਿਬ ਇਨਕਲਾਬੀ ਕਾਰਨਾਮਿਆਂ ਪੱਖੋਂ ਅਤੇ ਪੰਜਾਬ ਵਿੱਚ ਮਾਣ-ਸਤਿਕਾਰ ਪਾਉਣ ਵਿੱਚ ਭਗਤ ਸਿੰਘ ਨਾਲੋਂ ਕਿਤੇ ਵੱਧ ਅਹਿਮ ਹਸਤੀ ਹਨ। ਉਹਨਾਂ ਦੇ ਪੂਰਨਿਆਂ ਉੱਤੇ ਚੱਲਦੇ ਹੋਏ ਅਨੇਕਾਂ ਸਿੰਘ, ਸਿੰਘਣੀਆਂ ਪੰਜਾਬ ਦੀ ਅਸਲ ਆਜ਼ਾਦੀ ਦੀ ਲੜਾਈ ਵਿੱਚ ਅਜੇ ਵੀ ਰੱਤ ਹਨ। ਭਾਈ ਫ਼ੌਜਾ ਸਿੰਘ ਵਰਗੇ ਆਪਾ ਵਾਰੂ, ਪਰਉਪਕਾਰੀ, ਨਿਰਭੈ ਸਿੱਖ ਜੋ ਕਿ ਕਈ ਕ੍ਰਾਂਤੀਕਾਰੀਆਂ ਨਾਲੋਂ ਕਈ ਹੱਥ ਉੱਚਾ ਰੂਹਾਨੀ ਤੇ ਸਮਾਜੀ ਰੁਤਬਾ ਰੱਖਦੇ ਹਨ, ਭਾਈ ਰਣਧੀਰ ਸਿੰਘ ਦੇ ਸੇਵਕ ਆਪਣੇ-ਆਪ ਨੂੰ ਅਖਵਾਉਂਦੇ ਸਨ। ਖ਼ੈਰ! ਚੰਗਾ ਹੋਇਆ ਕਿ ਕੁਝ ਸਿਆਣਿਆਂ ਵਾਜਬ ਜਵਾਬ ਦੇ ਕੇ ਏਸ ਸ਼ੋਰੋ-ਗੁੱਲ ਨੂੰ ਠੱਲ੍ਹ ਪਾਈ।

ਖੱਬੇ ਪੱਖੀਆਂ ਵੱਲੋਂ ਆਮ ਤੌਰ ਉੱਤੇ ਪੰਜਾਬ ਦੇ ਸਿੱਖ ਵਿਰਸੇ ਨੂੰ, ਇੱਕ ਕੱਲ੍ਹ ਨਵੇਂ ਉੱਠੇ ਅਤੇ ਅੱਜ ਹਰ ਪੱਖੋਂ ਅਤੀਤ ਦਾ ਖੰਡਰ ਬਣ ਚੁੱਕੇ, ਲਾਲ ਇਨਕਲਾਬ ਦੀ ਭੇਟਾ ਚਾੜ੍ਹਨ ਦਾ ਨਿਰੰਤਰ ਯਤਨ ਤਾਂ ਵੱਖਰੇ ਅਧਿਐਨ ਦਾ ਅਧਿਕਾਰੀ ਹੈ। ਕਿਸੇ ਹੋਰ ਸੂਬੇ ਦੇ ਲੋਕਾਂ ਆਪਣੇ ਵਿਰਸੇ ਨੂੰ ਸੋਸ਼ਲਿਜ਼ਮ, ਮਾਰਕਸਇਜ਼ਮ ਦੇ ਨਾਂਅ ਉੱਤੇ ਆਂਚ ਨਹੀਂ ਆਉਣ ਦਿੱਤੀ ਪਰ ਸਾਡੇ ਕੁਝ ਪੰਜਾਬੀਆਂ ਅਗਾਂਹ ਵਧ-ਵਧ ਕੇ ਸਿੱਖ ਵਿਰਸੇ ਦੇ ਬਿਹਤਰੀਨ ਪੱਖਾਂ ਦੀ ਆਹੂਤੀ ਮਾਰਕਸ ਦੇ ਹਵਨ-ਕੁੰਡ ਵਿੱਚ ਪਾਈ। ਇਹ ਲੋਕ ਇਹ ਵੀ ਨਾ ਸਮਝ ਸਕੇ ਕਿ ਏਸ ਪੁਰਾਤਨ ਧਰਤੀ ਦੇ ਨਵੇਂ-ਨਰੋਏ ਵਿਚਾਰਾਂ ਨੂੰ ਨਸ਼ਟ ਕਰ ਕੇ ਤਾਂ ਏਥੇ ਉਹੋ ਕੋਝ ਰਹਿ ਜਾਏਗਾ ਜਿਸ ਨੂੰ ਪੰਜਾਬ ਦੇ ਲੋਕਾਂ ਸਦੀਆਂ ਤੱਕ ਜਿਗਰ ਦਾ ਖ਼ੂਨ ਪਾ ਕੇ ਨਵਿਆਇਆ ਸੀ। ਅੰਤ ਇਹਨਾਂ ਦੀ ਮਿਹਰ ਨਾਲ ਪੰਜਾਬ, ਕਈ ਸਦੀਆਂ ਬਾਅਦ, ਹਿੰਦੁਸਤਾਨ ਦਾ ਬੌਧਿਕ ਰੇਗਿਸਤਾਨ ਹੋ ਨਿੱਬੜਿਆ ਜਿਸ ਦੇ ਪੁਰਾਣੇ ਰੁੱਖ ਇਹਨਾਂ ਬੇਕਿਰਕ ਹੋ ਕੇ ਛਾਂਗ ਦਿੱਤੇ ਅਤੇ ਨਵੀਆਂ ਬੂਈਆਂ, ਜੋ ਇਹ ਬੀਜਣਾ ਚਾਹੁੰਦੇ ਸਨ, ਏਸ ਧਰਤੀ ਨੇ ਨਾ ਕਬੂਲੀਆਂ। ਨਤੀਜੇ ਵਜੋਂ ਪਿਛਲੇ ਪੰਜਾਹ ਸਾਲਾਂ ਵਿੱਚ ਸਿਰ੍ਹੜੀ ਪੰਜਾਬੀਆਂ ਨੂੰ ਲੋਕ-ਪੱਖੀ ਯੁੱਧ ਨੰਗੇ ਧੜ ਹੀ ਲੜਨੇ ਪਏ। ਇਹ ਚਿੰਤਕ ਨਾ ਅੱਗੇ ਲੱਗ ਸਕੇ ਨਾ ਪਿੱਛੇ; ਜਦੋਂ ਕਦੇ ਡੂੰਘੀ ਨਜ਼ਰ ਵੇਖੇ ਗਏ, ਦੁਸ਼ਮਣ ਦੀਆਂ ਧਾੜਾਂ ਵਿੱਚ ਖੜ੍ਹੇ ਹੀ ਵਿਖਾਈ ਦਿੱਤੇ। ਤਰਕ ਇਹਨਾਂ ਕਈ ਘੜੇ, ਨਿੱਤ ਨਵੇਂ ਸੂਰਜ ਘੜੇ - ‘‘ਅਗਦੁ ਪੜੈ ਸੈਤਾਨੁ ਵੇ ਲਾਲੋ’’ - ਪਰ ਇਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਨਾ ਜੂਝੇ। ‘‘ਕਚਾ ਰੰਗੁ ਕਸੁੰਭ ਕਾ ਥੋਥੜਿਆ ਦਿਨ ਚਾਰਿ’’”ਦੇ ਲੜ ਹੀ ਲੱਗੇ ਰਹੇ।

ਭਗਤ ਸਿੰਘ ਦੇ ਪਰਿਵਾਰ ਦੇ ਇੱਕ ਸਭ ਤੋਂ ਬੜਬੋਲੇ ਸਦੱਸਯ ਦਾ ਐਲਾਨ ਸੀ ਕਿ ਸਿਰਦਾਰ ਕਪੂਰ ਸਿੰਘ ਨੂੰ ਆਈ. ਸੀ. ਐਸ. ਤੋਂ ਡਿਸਮਿਸ ਕਰਵਾਉਣ ਵਿੱਚ ਵੀ ਏਸੇ ਪ੍ਰਵਾਰ ਦਾ ਹੱਥ ਸੀ। ਇਉਂ ਹੋਣਾ ਵੀ ਚਾਹੀਦਾ ਸੀ। ਸਿੱਖ ਹਿਤਾਂ, ਸਿੱਖੀ, ਪੰਜਾਬ, ਪੰਜਾਬੀ ਵਿਰੋਧੀ ਜੋ ਵੀ ਹਨੇਰੀ ਪਿਛਲੇ ਸੱਤਰ ਕੁ ਸਾਲਾਂ ਵਿੱਚ ਉੁੱਠੀ ਹੈ, ਏਸੇ ਕੁਲਹਿਣੇ ਟਿੱਬੇ ਤੋਂ ਹੀ ਉੱਠੀ ਹੈ। ਸਿਰਦਾਰ ਬਾਰੇ ਵਾਕਫ਼ੀਅਤ ਰੱਖਦੇ ਲੋਕ ਜਾਣਦੇ ਹਨ ਕਿ ਉਹ ਸਦਾ ਰਹਿਣਾ ਧਰੁੰਦਰ ਵਿਦਵਾਨ ਹੈ। ਉਹ ਅਜੋਕੇ ਸਮੇਂ ਵਿੱਚ ਸਿੱਖੀ ਅਤੇ ਪੰਜਾਬੀ ਪ੍ਰੰਪਰਾਵਾਂ ਦਾ ਸਭ ਤੋਂ ਮਜ਼ਬੂਤ ਥੰਮ੍ਹ ਹੈ। ਬਿਨਾਂ ਇੱਕ ਪਲ਼ ਆਰਾਮ ਕੀਤੇ ਉਹ ਪੂਰੀ ਸਿਦਕਦਿਲ਼ੀ ਨਾਲ ਪੰਜਾਬ ਦੇ ਹੱਕਾਂ, ਜਿਨ੍ਹਾਂ ਨੂੰ ਉਹ ਕਦੇ ਵੀ ਦੇਸ਼-ਹਿਤ ਵਿਰੁੱਧ ਨਹੀਂ ਸੀ ਸਮਝਦਾ, ਲਈ ਜੂਝਦਾ ਰਿਹਾ। ਵਿਦਵਤਾ ਪੱਖੋਂ, ਸਿਦਕ ਪੱਖੋਂ, ਭਵਿੱਖ ਦਰਸ਼ਨ ਦੀ ਕਾਬਲੀਅਤ ਪੱਖੋਂ ਇਹਨਾਂ ਦੇ ਸਾਰੇ ਟੋਲੇ ਦੀਆਂ ਲਿਖਤਾਂ, ਉਸ ਸਿਰਦਾਰ ਦੇ ਇੱਕ ਲੇਖ ਦੀਆਂ ਵੀ ਪਾਸਕੂ ਨਹੀਂ। ਕਦੇ ਤੋਲਣ, ਪਰਖਣ ਦੀ ਜਾਚ ਸਿੱਖਣ ਤਾਂ ਜਾਣਨ। ਪਰ ਫ਼ੇਰ ਵੀ ਸਿਰਦਾਰ ਦੀਆਂ ਲਿਖਤਾਂ, ਕੋਰਟ-ਕਚਿਹਰੀਆਂ ਦੇ ਦਸਤਾਵੇਜ਼ਾਂ, ਜ਼ਮਾਨੇ ਦੇ ਰੌਂਅ ਵਿੱਚੋਂ ਸਿਰਦਾਰ ਨਾਲ ਹੋਏ ਧੱਕੇ ਦੀ ਜੋ ਗੂੰਜ ਪੈਂਦੀ ਹੈ ਉਸ ਵਿੱਚ ਇਹਨਾਂ ਦੀ ਤੂਤੀ ਦੀ ਸੁਰ ਨਹੀਂ ਸੁਣਦੀ।

ਸਿਰਦਾਰ ਕੌਣ ਵਿਚਾਰਾ ਸੀ, ਇਹਨਾਂ ਤਾਂ ਅਸਮਾਨ ਨੂੰ ਵੀ ਪਉੜੀਆਂ ਲਾਈਆਂ। ਇਹਨਾਂ ਕਦੇ ਨਾ ਸੋਚਿਆ ਕਿ ਨਵੇਂ ਉੱਭਰ ਰਹੇ ਸਾਮਰਾਜ ਦੀ ਉਸਾਰੀ ਹਿਤ ਇੱਕ ਨਿਰਦੋਸ਼ ਦੇ ਗ਼ਲਤ ਕਾਰਣਾਂ ਕਾਰਣ ਕੀਤੇ ਕਤਲ ਦੀ ਝੂਠੀ ਜ਼ਿੰਮੇਵਾਰੀ ਲੈਣ ਨਾਲ ਕੋਈ ਸ਼ਹੀਦ ਨਹੀਂ ਅਖਵਾ ਸਕਦਾ। ਇਹਨਾਂ ਤਾਂ ਗੁਰੂ ਅਰਜਨ ਹਜ਼ੂਰ ਦੀ ਸ਼ਾਨ ਵਿੱਚ ਗੁਸਤਾਖੀ ਕਰਦਿਆਂ ‘ਸ਼ਹੀਦਾਂ ਦੇ ਸਿਰਤਾਜ’ ਲਫ਼ਜ਼ਾਂ ਦਾ ਉਰਦੂ ਅਨੁਵਾਦ ਹੀ ਭਗਤ ਸਿੰਘ ਦੇ ਨਾਂਅ ਨਾਲ ਜੋੜ ਦਿੱਤਾ। ਇੱਕ ਨਵੀਂ ਸੱਭਿਅਤਾ ਨੂੰ ਜਨਮ ਦੇਣ ਵਾਲੇ, ਜੁੱਗੋ ਜੁੱਗ ਅਟੱਲ ਗੁਰੂ ਗ੍ਰੰਥ ਦੀ ਸਿਰਜਨਾ ਕਰਨ ਵਾਲੇ, ਗੁਰਬਾਣੀ ਦੇ ਜਹਾਜ਼, ਧਰਮ-ਰੱਖਿਅਕ, ਬ੍ਰਹਮ ਗਿਆਨੀ ਪ੍ਰਤੱਖ ਹਰਿ ਸਤਿਗੁਰੂ ਦਾ ਲਕਬ ਅਖ਼ਤਿਆਰ ਕਰਦਿਆਂ ਇਹਨਾਂ ਜ਼ਰਾ ਸੰਗ ਨਾ ਕੀਤੀ। ਇਹ ਤਾਂ ਇਹਨਾਂ ਨੂੰ ਕੀ ਪਤਾ ਹੋਣਾ ਸੀ ਕਿ ਸ਼ਹਾਦਤ ਇੱਕ ਪ੍ਰੰਪਰਾ ਹੁੰਦੀ ਹੈ ਜਿਹੜੀ ਕਿ ਖ਼ਾਸ ਦਾਰਸ਼ਨਿਕ ਪ੍ਰਬੰਧ ਵਿੱਚ ਹੀ ਪ੍ਰਜ੍ਵੱਲਤ ਹੁੰਦੀ ਹੈ। ਇਹ ਵੀ ਇਹਨਾਂ ਕੀ ਜਾਣਨਾ ਸੀ ਕਿ ਇਹ ਪ੍ਰੰਪਰਾ ਕੇਵਲ ਇਸਾਈ ਮਤ, ਇਸਲਾਮ ਅਤੇ ਸਿੱਖ-ਧਰਮ-ਇਤਿਹਾਸ ਵਿੱਚ ਹੀ ਪਾਈ ਜਾਂਦੀ ਹੈ। ਪਾਠਕ ਖ਼ੁਦ ਮੁਲਾਂਕਣ ਕਰ ਲੈਣ ਕਿ ਸਿੱਖ ਧਾਰਮਕ ਅਕੀਦਿਆਂ ਉੱਤੇ ਸਿੱਖ ਧਰਮ ਦੀ ਸ਼ਬਦਾਬਲੀ ਵਰਤ ਕੇ ਮਾਰੇ ਜਾ ਰਹੇ ਡਾਕੇ ਆਖ਼ਰ ਕਿਸ ਪ੍ਰਸਤਾਵ ਦੇ ਹੱਕ ਵਿੱਚ ਭੁਗਤਦੇ ਹਨ ਅਤੇ ਇਹਨਾਂ ਕਾਰਵਾਈਆਂ ਨੂੰ ਜ਼ਮਾਨੇ ਦੀ ਰੌਂਅ ਬਣਾਉਣਾ ਲੋਚਦੇ ਭਵਿੱਖ ਦੇ ਕੀ-ਕੀ ਸੁਪਨੇ ਆਪਣੇ ਕਾਲੇ ਮਨਾਂ ਵਿੱਚ ਵਸਾਈ ਬੈਠੇ ਹਨ। ਲੱਭਣ ਵਾਲੇ ਨੂੰ ਸਿਰਦਾਰ ਦੀ ਜ਼ਾਤ ਉੱਤੇ ਹਮਲਿਆਂ ਅਤੇ ‘ਸਾਚੀ ਸਾਖੀ’ ਨੂੰ ਸਾੜਨ ਦੀਆਂ ਘਟਨਾਵਾਂ ਵਿੱਚੋਂ ਕਈ ਰਮਜ਼ਾਂ ਮਿਲ ਜਾਣਗੀਆਂ। ਭਗਤ ਸਿੰਘ ਬਾਰੇ ਉਸ ਦੇ ਕੁਝ ਹੋਰ ਸਮਕਾਲੀਆਂ ਦੀਆਂ ਟਿੱਪਣੀਆਂ ਵੀ ਪ੍ਰਾਪਤ ਹਨ। ਇਹਨਾਂ ਤੋਂ ਸਪਸ਼ਟ ਹੈ ਕਿ ਸਭ ਤੋਂ ਭ੍ਰਾਤਰੀਭਾਵਪੂਰਣ ਅਤੇ ਸੁਹਿਰਦ ਟਿੱਪਣੀਆਂ ਸਿਰਦਾਰ ਦੀਆਂ ਹੀ ਹਨ। ਸਿਰਦਾਰ ਦੀ ਕਈ ਸਾਲ ਪਹਿਲਾਂ ਲਿਖੀ ਪੁਸਤਕ ਨੂੰ ਸਾੜਨ ਵਾਲਿਆਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਦੇ ਨਫ਼ਰਤ ਨਾਲ ਨੱਕੋ-ਨੱਕ ਭਰੇ ਅਤੇ ਈਰਖਾ ਨਾਲ ਚੋਂਦੇ ਲਫ਼ਜ਼ ਕਦੇ ਦਿੱਸੇ ਹੀ ਨਹੀਂ? ਏ. ਜੀ. ਨੂਰਾਨੀ ਦੀ ਕਿਤਾਬ ਦੇ ਅੰਸ਼ਾਂ ਤੋਂ ਸਪਸ਼ਟ ਹੈ ਕਿ ਗਾਂਧੀ ਦੇ ਅਸ਼ੀਰਵਾਦ, ਚੜ੍ਹ ਜਾ ਬੇਟਾ ਸੂਲੀ ਭਲੀ ਕਰੇਂਗੇ ਰਾਮ, ਨੇ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਤਖ਼ਤੇ ਦੇ ਨੇੜੇ ਧੱਕਿਆ ਸੀ। ਹੁਣ ਫੇਰ ਉਸ ਨਾਲ ਕੀ ਕਰੋਗੇ?

ਉਪਰੋਕਤ ਸੰਦਰਭ ਵਿੱਚ ਹੈ ਭਾਰਤੀ ਜਨਤਾ ਪਾਰਟੀ ਦੀ ਕਮੀਨੀ ਹਰਕਤ ਜਿਸ ਨੇ ਕਿ ਆਪਣੇ ਸਿਆਸੀ ਪ੍ਰਚਾਰ ਇਸ਼ਤਿਹਾਰ ਵਿੱਚ ਸਾਹਿਬ ਦਸਵੇਂ ਪਾਤਸ਼ਾਹ ਹਜ਼ੂਰ ਦੀ ਸ਼ਾਨ ਵਿੱਚ ਗੁਸਤਾਖੀ ਕੀਤੀ। ਏਸ ਵਿੱਚ ਹੀ ਭਗਤ ਸਿੰਘ ਦੇ ਪ੍ਰਚੱਲਤ ਬਿੰਬ ਦੀ ਵਰਤੋਂ ਕੀਤੀ ਗਈ। ਆਖ਼ਰ ਆਈਏ ਭਗਤ ਸਿੰਘ ਦੇ ਧਾਰਮਕ ਅਕੀਦਿਆਂ ਤੱਕ।

ਲੈ ਦੇ ਕੇ ਸਾਰੀ ਗੱਲ ਦਾ ਨਿਰਣਾ ਹੋ ਸਕਦਾ ਹੈ ਭਗਤ ਸਿੰਘ ਦੇ ਧਾਰਮਕ ਅਕੀਦਿਆਂ ਦੇ ਨਿਰੂਪਣ ਨਾਲ ਅਤੇ ਇਹਨਾਂ ਨੂੰ ਸਹਿਜੇ ਜਾਣਨਾ ਅਸੰਭਵ ਬਣਾ ਦਿੱਤਾ ਹੈ ਉਹਨਾਂ ਲੇਖਕਾਂ ਨੇ ਜਿਨ੍ਹਾਂ ਨੇ ਉਸ ਨੂੰ ਵਿਦਵਾਨ ਅਤੇ ਸੋਸ਼ਲਿਸਟ ਥਾਪਣ ਲਈ ਦੁਨੀਆਂ ਭਰ ਦੇ ਗੁੰਮਨਾਮ ਲਿਖੇ ਲੇਖ ਉਸ ਦੇ ਨਾਂਅ ਨਾਲ ਨੱਥੀ ਕਰ ਦਿੱਤੇ ਹਨ। ਇਹਨਾਂ ਸਾਰਿਆਂ ਦਾ ਡੂੰਘਾ ਵਿਸ਼ਲੇਸ਼ਣ ਤਿਆਰ ਹੈ ਪਰ ਏਥੇ ਕੇਵਲ ਉਸ ਦਾ ਸਾਰੰਸ਼ ਹੀ ਦਿੱਤਾ ਗਿਆ ਹੈ। ਜਿੰਨੀ ਲਾਪਰਵਾਹੀ ਨਾਲ ਉਸ ਦੀਆਂ ਲਿਖਤਾਂ ਦੀ ਸੰਪਾਦਨਾ ਹੋਈ ਹੈ, ਏਨੀਂ ਲਾਪਰਵਾਹੀ ਲਈ ਤਾਂ ਕਈਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਜਾਇਜ਼ ਹੈ। ਕੇਵਲ ਚਾਰ ਕੁ ਸੌ ਸਫ਼ਿਆਂ ਦੀ ਛੋਟੀ ਜਿਹੀ ਕਿਤਾਬ ਵਿੱਚ ਤੁਸੀਂ ਇੱਕ ਤੋਂ ਵੱਧ ਵਾਰ ਇਹ ਲਿਖਿਆ ਪਾਉਗੇ ਕਿ ‘ਇਹ ਲੇਖ ਫ਼ਲਾਨੇ ਦਾ ਲਿਖਿਆ ਹੋ ਸਕਦਾ ਹੈ’। ਅਨੇਕਾਂ ਲੇਖ ਐਸੇ ਹਨ ਜਿਨ੍ਹਾਂ ਦੇ ਲੇਖਕਾਂ ਵੱਲ ਗੁੱਝੀਆਂ ਸੈਨਤਾਂ ਮਾਰ ਕੇ ਇਸ਼ਾਰੇ ਦਾ ਬੋਝ ਭਗਤ ਸਿੰਘ ਦੇ ਪੱਲੜੇ ਵਿੱਚ ਟਿਕਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ। ਕੇਵਲ ਕੂਕਿਆਂ ਵਾਲੇ ਦੋ ਲੇਖਾਂ ਨੂੰ ਲੈ ਕੇ ਸਹਿਜੇ ਹੀ ਸਾਬਤ ਕੀਤਾ ਜਾ ਸਕਦਾ ਹੈ ਕਿ ਦੋ ਵੱਖੋ ਵੱਖਰੇ ਵਿਅਕਤੀਆਂ ਵੱਲੋਂ ਲਿਖੇ ਗਏ ਹਨ। ਯਕੀਨਨ ਇਹਨਾਂ ਵਿੱਚੋਂ ਇੱਕ ਭਗਤ ਸਿੰਘ ਨਹੀਂ ਸੀ।

ਕਈ ਲੇਖਾਂ ਵਿੱਚ ਅਹਿਮ ਗੱਲਾਂ ਕਹੀਆਂ ਗਈਆਂ ਹਨ ਪਰ ਇਹ ਨਹੀਂ ਦੱਸਿਆ ਗਿਆ ਕਿ ਇਹ ਲੇਖ ਕਿਵੇਂ ਪ੍ਰਾਪਤ ਹੋਏ। ਦਸਤਾਵੇਜ਼ਾਂ ਦੇ ਮੁਲਾਂਕਣ ਲਈ ਇਹ ਜਾਣਕਾਰੀ ਬੇਹੱਦ ਜ਼ਰੂਰੀ ਹੁੰਦੀ ਹੈ ਕਿ ਕਿਸ-ਕਿਸ ਆਦਮੀ ਕੋਲ ਇਹ ਦਸਤਾਵੇਜ਼ ਰਿਹਾ, ਕਿਸ ਕੋਲੋਂ ਛਾਪਣ ਵਾਲੇ ਨੂੰ ਪ੍ਰਾਪਤ ਹੋਇਆ ਅਤੇ ਕਿਸ ਹਾਲਤ ਵਿੱਚ ਮਿਲਿਆ ਆਦਿ। ਏਸ ਕਿਸਮ ਦੀ ਜਾਣਕਾਰੀ ਕਿਸੇ ਇੱਕ ਦਸਤਾਵੇਜ਼ ਨਾਲ ਵੀ ਮੁਕੰਮਲ ਨਹੀਂ ਅਤੇ ਕਚਹਿਰੀ ਵਿੱਚ ਦਾਖਲ ਕੀਤੀ ਇੱਕ ਚਿੱਠੀ ਤੋਂ ਬਿਨਾ ਕਿਸੇ ਇੱਕ ਦੀ ਵੀ ਤਸਵੀਰ ਨਹੀਂ ਦਿੱਤੀ ਗਈ ਜਿਸ ਤੋਂ ਕਿ ਦਸਤਾਵੇਜ਼ ਦੇ ਸਹੀ ਹੋਣ ਬਾਰੇ ਅੰਦਾਜ਼ਾ ਲਾਇਆ ਜਾ ਸਕੇ। ਸਮਗਰੀ ਛਾਪਣ ਦੀ ਸਮੁੱਚੀ ਸਕੀਮ ਏਸ ਤਰ੍ਹਾਂ ਦੀ ਹੈ ਕਿ ਜੋ ਸੰਪਾਦਕ ਚਾਹੇ ਭਗਤ ਸਿੰਘ ਦੇ ਮੂੰਹ ਵਿੱਚ ਪਾਇਆ ਜਾ ਸਕੇ। ਇੱਕ ਜਗ੍ਹਾ ਭਗਤ ਸਿੰਘ ਤੋਂ ਇਹ ਅਖਵਾਇਆ ਗਿਆ ਹੈ ਕਿ ਸਾਰੀ ਉਮਰ ਤਾਂ ਮੈਂ ਉਸ (ਪ੍ਰਮਾਤਮਾ) ਨੂੰ ਯਾਦ ਨਹੀਂ ਕੀਤਾ। ਏਸੇ ਪੁਸਤਕ ਵਿੱਚ ਭਗਤ ਸਿੰਘ ਦਾ ਇੱਕ ਹੋਰ ਬਿਆਨ ਹੈ ਕਿ ਮੈਂ ਘੰਟਿਆਂ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਜ਼ਾਹਰ ਹੈ ਕਿ ਦੋਨਾਂ ਬਿਆਨਾਂ ਵਿੱਚੋਂ ਇੱਕ ਝੂਠਾ ਹੈ। ਕਈ ਦਸਤਾਵੇਜ਼ਾਂ ਬਾਰੇ ਤਾਂ ਇਹ ਵੀ ਨਹੀਂ ਲਿਖਿਆ ਕਿ ਉਹ ਕਿਹੜੇ ਸੋਮੇ ਤੋਂ ਪ੍ਰਾਪਤ ਹੋਏ ਸਨ। 14 ਨੰਬਰ ਦਸਤਾਵੇਜ਼ ਦਾ ਸੋਮਾ ਇੱਕ ਅਖ਼ਬਾਰ”ਦੱਸਿਆ ਗਿਆ ਹੈ।

ਦਸਤਾਵੇਜ਼ਾਂ ਬਾਰੇ ਇੱਕ ਅਜਬ ਤੱਥ ਇਹ ਹੈ ਕਿ ਜਿੰਨੇਂ ਵੀ ਲੇਖ, ਚਿੱਠੀਆਂ ਆਦਿ ਜੇਲ੍ਹ ਵਿੱਚੋਂ ਲਿਖੇ ਦੱਸੇ ਹਨ ਉਹਨਾਂ ਵਿੱਚੋਂ ਇੱਕ ਵੀ ਜੇਲ੍ਹ ਵਾਲਿਆਂ ਵੱਲੋਂ ਸੈਂਸਰ ਹੋਇਆ ਨਹੀਂ ਵਿਖਾਇਆ ਗਿਆ। ਜੇਲ੍ਹ ਨਿਯਮਾਂ ਅਨੁਸਾਰ ਇਹ ਜ਼ਰੂਰੀ ਹੈ। ਰਾਜਿੰਦਰ ਨਾਥ ਲਹਿਰੀ ਅਤੇ ਰੌਸ਼ਨ ਸਿੰਘ ਦੀਆਂ ਚਿੱਠੀਆਂ ਵਿੱਚ ਜੇਲ੍ਹ ਅਧਿਕਾਰੀਆਂ ਨੇ ਕੱਟ-ਵੱਢ ਕੀਤੀ ਹੋਈ ਹੈ। ਜੇ ਜੇਲ੍ਹ ਅਧਿਕਾਰੀ ਭਗਤ ਸਿੰਘ ਦੇ ਪ੍ਰਗਟਾਏ ਵਿਚਾਰਾਂ ਨਾਲ ਸਦਾ ਅਤੇ ਇੰਨ-ਬਿੰਨ ਸਹਿਮਤ ਰਹੇ ਤਾਂ ਵਿਚਾਰਾਂ ਨੂੰ ਡੂੰਘੀ ਨਜ਼ਰ ਨਾਲ ਵੇਖਣਾ ਪਵੇਗਾ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਇੱਕ ਪਾਸੇ ਤਾਂ ਬਹੁਤ ਸੁਲਝੇ ਹੋਏ ਇਨਕਲਾਬੀ ਵਿਖਾਇਆ ਗਿਆ ਹੈ ਦੂਜੇ ਪਾਸੇ ਉਹ ਦੇਸੀ ਸੰਮਤਾਂ ਅਤੇ ਖੁਸ਼ੀ ਰਾਮ ਦੀ ਜਾਤ ਅਰੋੜਾ”ਹੋਣ ਨੂੰ ਖ਼ਾਸ ਅਹਿਮੀਅਤ ਦੇ ਰਹੇ ਹਨ।

ਇਹ ਸਾਰੀਆਂ ਖਾਮੀਆਂ ਅਤੇ ਕਈ ਹੋਰਾਂ ਦੇ ਹੁੰਦਿਆਂ ਭਗਤ ਸਿੰਘ ਦੇ ਸਿਆਸੀ ਵਿਚਾਰਾਂ ਅਤੇ ਧਾਰਮਕ ਅਕੀਦਿਆਂ ਦੇ ਨਿਰੂਪਣ ਲਈ ਮੁੱਢਲੇ ਤੌਰ ਉੱਤੇ ਅਤੇ ਖ਼ਾਸ ਕਰ ਪਹਿਲੇ ਦੌਰ ਵਿੱਚ ਉਸ ਦੇ ਦੋਸਤਾਂ, ਪੈਰੋਕਾਰਾਂ ਵੱਲੋਂ ਉਸ ਦੇ ਕਰ ਕੇ ਪ੍ਰਚਾਰੇ ਜਾਂਦੇ ਦਸਤਾਵੇਜ਼ ਹੀ ਵਰਤਣੇ ਜਾਇਜ਼ ਹਨ। ਸਿਆਸੀ ਤੌਰ ਉੱਤੇ ਭਗਤ ਸਿੰਘ ਦੇ ਦੋ ਗੁਰੂ ਦੱਸੇ ਹਨ, ਇੱਕ ਤਾਂ ਕਰਤਾਰ ਸਿੰਘ ਸਰਾਭਾ ਅਤੇ ਇੱਕ ਕਾਰਲ ਮਾਰਕਸ। ਉਸ ਦੀ ਸਿਆਸੀ ਸੋਚ ਕਦੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੋਂ ਪ੍ਰੇਰਿਤ ਅਕਾਲੀ ਲਹਿਰ ਨਾਲ ਮਿਲਦੀ ਦੱਸੀ ਹੈ, ਕਦੇ ਬੈਕਿਊਨਿਨ ਤੋਂ ਪ੍ਰਭਾਵਤ ਨਿਹਲਇਜ਼ਮ, ਅਨਾਰਕਿਸਟ ਪ੍ਰਗਟਾਈ ਹੈ, ਕਦੇ ਸੋਸ਼ਲਇਜ਼ਮ ਅਤੇ ਕਦੇ ਕੌਂਗਰਸ, ਕਦੇ ਲਾਜਪਤ ਰਾਇ ਨਾਲ ਮਿਲਦੀ। ਹੈਰਾਨੀ ਦੀ ਗੱਲ ਇਹ ਹੈ ਕਿ ਜੋ ਭਗਤ ਸਿੰਘ ਨੂੰ ਬੰਕਮਚੰਦਰ ਚੈਟਰਜੀ ਦਾ ਚੇਲਾ ਸਾਬਤ ਕਰਨਾ ਚਾਹੁਣ ਉਹਨਾਂ ਨੂੰ ਭਗਤ ਸਿੰਘ ਦੇ ਨਾਂਅ ਪ੍ਰਚੱਲਤ ਕੀਤੀਆਂ ਲਿਖਤਾਂ ਵਿੱਚੋਂ ਬਹੁਤ ਸਮੱਗਰੀ ਮਿਲ ਜਾਵੇਗੀ।

ਏਹੋ ਪ੍ਰਭਾਵ ਉਸ ਦੇ ਧਾਰਮਕ ਵਿਚਾਰਾਂ ਬਾਰੇ ਇਹਨਾਂ ਲਿਖਤਾਂ ਤੋਂ ਮਿਲਦਾ ਹੈ। ਬਚਪਨ ਤੋਂ ਲੈ ਕੇ 1928 ਤੱਕ ਅਤੇ ਅੰਤ ਸਮੇਂ ਤੱਕ ਕੇਸਾਧਾਰੀ ਹੋਣ ਦੇ ਬਾਵਜੂਦ ਉਸ ਨੂੰ ਸਿੱਖ ਆਖਣ ਤੋਂ ਜ਼ਬਰਦਸਤ ਗ਼ੁਰੇਜ਼ ਕੀਤਾ ਗਿਆ ਹੈ। ਇੱਕ ਕਦਮ ਹੋਰ ਅਗਾਂਹ ਵਧ ਕੇ ਉਸ ਨੂੰ ਸਿੱਖੀ-ਵਿਰੋਧੀ ਪ੍ਰਗਟਾਇਆ ਗਿਆ ਹੈ। ਇੱਕ ਵਾਰ ਉਸ ਨੂੰ ਮਨੂੰ ਦੇ ਵਿਚਾਰਾਂ ਦਾ ਸਤਿਕਾਰ ਕਰਦਾ ਦੱਸਿਆ ਹੈ, ਫ਼ੇਰ ਕੱਟੜ ਆਰੀਯਾ ਸਮਾਜੀ; ਸ਼ਾਕਤ ਰੰਗ ਵਿੱਚ ਭਾਰਤ ਮਾਤਾ ਦੀ ਪੂਜਾ ਦੀ ਪ੍ਰੇਰਨਾ ਵੀ ਉਸ ਦੀ ਜ਼ੁਬਾਨ ਤੋਂ ਕਾਰਵਾਈ ਗਈ ਹੈ। ਇੱਕ ਲੇਖਕ ਨੇ ਤਾਂ ਉਸ ਨੂੰ ਹਲਾਲ ਖੁਆ ਕੇ ਇਸਲਾਮ ਨਾਲ ਵੀ ਉਸ ਦਾ ਗੂੜ੍ਹਾ ਨਾਤਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਖ਼ਰ ਉਸ ਦੇ ਨਾਂਅ ਕਾਫ਼ੀ ਬਾਅਦ ਵਿੱਚ ਛਪੀ ਮੈਂ ਨਾਸਤਕ ਕਿਉਂ ਹਾਂ?” ਲਿਖਤ ਮੜ੍ਹ ਕੇ ਉਸ ਨੂੰ ਸਭ ਧਾਰਮਕ ਅਕੀਦਿਆਂ ਤੋਂ ਮੁਕਤ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਲੇਖ ਕਿੱਥੋਂ ਅਤੇ ਕਿਵੇਂ ਮਿਲਿਆ, ਕਿਸ ਕੋਲ ਪਿਆ ਰਿਹਾ, ਅਸਲ ਕਿੱਥੇ ਹੈ ਜਾਂ ਸੀ ਆਦਿ ਸਵਾਲਾਂ ਦਾ ਕੋਈ ਜੁਆਬ ਨਹੀਂ ਦੱਸਿਆ ਗਿਆ। ਕਿਸ ਆਧਾਰ ਉੱਤੇ ਇਸ ਨੂੰ 5, 6 ਅਕਤੂਬਰ 1930 ਨੂੰ ਲਿਖਿਆ ਦਰਸਾਇਆ ਹੈ, ਬਾਰੇ ਵੀ ਕੋਈ ਜਾਣਕਾਰੀ ਨਹੀਂ। ਜਾਪਦਾ ਹੈ ਕਿ ਇਹ ਕੇਵਲ ਭਾਈ ਰਣਧੀਰ ਸਿੰਘ ਨੂੰ ਝੂਠਾ ਸਾਬਤ ਕਰਨ ਲਈ ਹੀ ਤਿਆਰ ਕੀਤਾ ਗਿਆ ਹੈ। ਵੈਸੇ ਵੀ ਏਸ ਲੇਖ ਦੀਆਂ ਬਚਕਾਨਾ ਦਲੀਲਾਂ ਕਿਸੇ ਅਨਾੜੀ ਮਨ ਦੀ ਸੂਚਨਾ ਦਿੰਦੀਆਂ ਹਨ। ਬੁਰਾਈ ਦਾ ਟਾਕਰਾ ਕਰਨਾ ਅਤੇ ਪ੍ਰਮਾਤਮਾ ਨਾਲ ਰਿਸ਼ਤਾ ਜੋੜਨਾ ਧਰਮ ਦੀ ਹੋਂਦ ਦਾ ਆਧਾਰ ਹੈ ਨਾ ਕਿ ਬੁਰਾਈ ਦੀ ਹੋਂਦ ਦਾ ਫ਼ਲਸਫ਼ਾ। ‘‘ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।’’” ਅਤੇ ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ’’” ਸੱਚੇ ਸਾਹਿਬਾਂ ਦੇ ਬਚਨ ਹਨ।

ਏਸ ਲੇਖ ਦਾ ਆਧਾਰ ਭਗਤ ਸਿੰਘ ਨੂੰ ਛੁਟਿਆਉਣ ਦੀ ਚੇਸ਼ਟਾ ਨਹੀਂ। ਖ਼ਾਸ ਤੌਰ ਉੱਤੇ ਏਸ ਲਈ ਕਿ ਇਹ ਭੁੱਲਿਆ ਨਹੀਂ ਜਾ ਸਕਦਾ ਕਿ ਉਹ ਆਖ਼ਰੀ ਸਮੇਂ ਗੋਸਵਾਮੀ ਤੁਲਸੀਦਾਸ ਦੇ ਲਫ਼ਜਾਂ ‘ਜੈਸੇ ਉੜਿ ਜਹਾਜ਼ ਕਾ ਪੰਛੀ, ਫਿਰਿ ਜਹਾਜ਼ ਪਰ ਆਵੇ’ ਵਿੱਚ ਦਿੱਤੇ ਸੰਕੇਤ ਅਨੁਸਾਰ ਫ਼ੇਰ ਗੁਰੂ ਦੇ ਜਹਾਜ਼ ਉੱਤੇ ਆ ਬੈਠਾ ਸੀ। ਉਸ ਦੇ ਇਨਕਲਾਬੀ ਕਾਰਨਾਮੇ ਨੂੰ ਉੱਚ ਕੋਟੀ ਦੀ ਨੀਤੀ ਸਮਝਣਾ ਭੁੱਲ ਹੈ। ਖ਼ਾਸ ਤੌਰ ਉੱਤੇ ਜਦੋਂ ਤੱਕ ਏਸ ਦਾ ਮੁਲਾਂਕਣ ਸੁਖਦੇਵ ਦੇ ਤਾਅਨੇ-ਮਿਹਣਿਆਂ ਦੇ ਪ੍ਰਤੀਕਰਮ ਤੋਂ ਮੁਕਤ ਨਹੀਂ ਕੀਤਾ ਜਾਂਦਾ। ਫ਼ੇਰ ਏਸ ਨੂੰ ਹਿੰਦੋਸਤਾਨ ਦੀ ਅਖ਼ੌਤੀ ਆਜ਼ਾਦੀ ਦੀ ਲੜਾਈ ਦੇ ਸੰਦਰਭ ਵਿੱਚ ਵੀ ਪਰਖਣਾ ਪਵੇਗਾ। ਅੰਤ ਉਸ ਦੇ ਲੋਕ-ਪੱਖੀ ਜਜ਼ਬੇ ਦੀ ਡੂੰਘਾਈ ਨੂੰ ਉਸ ਦੀ ਸ਼ੁਹਰਤ ਹਾਸਲ ਕਰਨ ਦੀ ਤੀਬਰ ਇੱਛਾ ਤੋਂ ਨਿਖੇੜ ਕੇ ਦੋਨਾਂ ਦਾ ਨਿਰਪੱਖ ਮੁਲਾਂਕਣ ਕਰਨਾ ਵੀ ਨਿਹਾਇਤ ਜ਼ਰੂਰੀ ਹੈ। ਇਹ ਬੜਾ ਘਾਲਣਾ ਦਾ ਕੰਮ ਹੈ ਅਤੇ ਸਾਲ ਸਵਾ ਸਾਲ ਦਾ ਸਮਾਂ ਮੰਗਦਾ ਹੈ।

ਏਸ ਲੇਖ ਦਾ ²ਉਦੇਸ਼ ਭਗਤ ਸਿੰਘ ਨੂੰ ਉਸ ਦੇ ਨਾਦਾਨ ਅਤੇ ਕਈ ਵਾਰੀ ਨੈਤਿਕਤਾ, ਵਿਦਵਤਾ ਤੋਂ ਬੇਖ਼ਬਰ ਪੈਰੋਕਾਰਾਂ ਦੇ ਖਰ੍ਹਵੇ ਸ਼ਿਕੰਜੇ ਵਾਲੀ ਕੈਦ ਤੋਂ ਮੁਕਤ ਕਰਨਾ ਮਾਤਰ ਹੀ ਹੈ। ਉਸ ਦੀ ਛਵੀ ਨੂੰ ਪੰਜਾਬ ਦੇ ਅਸਲ ਹਿਤਾਂ ਵਿਰੁੱਧ ਅਤੇ ਸਿੱਖ ਸਿਆਸੀ ਸ਼ਕਤੀ ਨੂੰ ਸੰਗਸਾਰ ਕਰਨ ਲਈ ਹੁਣ ਤੱਕ ਵਰਤਿਆ ਗਿਆ ਹੈ। ਏਸ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਉਘਾੜਨਾ ਬੇਹੱਦ ਜ਼ਰੂਰੀ ਸੀ। ਅਸਾਧਾਰਨ ਅਤੇ ਸੁਹਿਰਦ ਵਿਦਵਾਨ, ਮਹਾਂ ਤੱਤ-ਵੇਤਾ, ਮੁਕੰਮਲ ਤੌਰ ਉੱਤੇ ਨਿਰਪੱਖ ਸਿਰਦਾਰ ਨੇ ਉਸ ਨੂੰ ਪੰਜਾਬ ਦਾ ਬਹਾਦਰ ਅਬੋਧ”ਬਾਲਕ ਜਾਣਿਆ ਸੀ। ਏਵੇਂ ਜਾਣਨਾ ਹੀ ਵਾਜਬ ਹੈ। ਉਸ ਦੇ ਦੁਸ਼ਮਣੀ ਕਮਾ ਰਹੇ ਸਮਰਥਕਾਂ ਨੂੰ ਜੋ ਸੁਨੇਹਾ ਦੇਣਾ ਏਸ ਲੇਖ ਦਾ ਮਕਸਦ ਹੈ, ਉਹ ਬਾਬਾ ਫ਼ਰੀਦ ਦੀ ਮਾਖਿੳਂ ਮਿੱਠੀ ਪੰਜਾਬੀ ਵਿੱਚ ਪੇਸ਼ ਹੈ :

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ।।
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ।।

---00---
*ਪ੍ਰੋਫੈਸਰ ਆੱਵ ਸਿੱਖਇਜ਼ਮ