Pages

Showing posts with label ਪਾਖੰਡੀ ਸਾਧ. Show all posts
Showing posts with label ਪਾਖੰਡੀ ਸਾਧ. Show all posts

ਰਣਜੀਤ ਸਿੰਘ ਢੱਡਰੀਆਂ ਵਾਲਾ ਮਸਲਾ ਹੋਰ ਉਲਝ ਗਿਆ

ਲੱਗਦੈ ਕੁਝ ਹੋਰ ਪਰਤਾਂ ਵੀ ਖੁੱਲਣਗੀਆਂ ਅਤੇ ਕੁਝ ਹੋਰ ਚਿਹਰੇ ਵੀ ਸਾਹਮਣੇ ਆਉਣਗੇ
(ਪੰਜਾਬ ਸਪੈਕਟ੍ਰਮ ’ਚੋਂ ਧੰਨਵਾਦ ਸਾਹਿਤ)


ਮਸਲਿਆਂ ਵਿਚ ਇੱਕ ਮਸਲਾ ਹੋਰ- ਗੁਰਪਰੀਤ ਸਿੰਘ ਜੋ ਕਿ ਬਾਬੇ ਢੱਡਰੀਆਂ ਵਾਲੇ ਦੇ ਕਾਫੀ ਨੇੜੇ ਸਮਝਿਆ ਜਾਂਦਾ ਹੈ  ਉੱਪਰ  ਇੱਕ 19 ਸਾਲਾ  ਲੜਕੀ ਨਾਲ ਬਲਾਤਕਾਰ ਦੇ ਦੋਸ਼ ਲਗਾਏ ਗਏ ਹਨ।ਰੇਡੀਉ ਸ਼ੇਰੇ ਪੰਜਾਬ ਕਨੇਡਾ  ਦੀ ਅੱਜ ਦੀ ਵਿਚਾਰ ਚਰਚਾ ਵਿਚ ਪੀੜਤ ਲੜਕੀ ਅਤੇ ਉਸ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ। ਦੂਸਰਾ ਪੱਖ ਗੁਰਪ੍ਰੀਤ ਸਿੰਘ ਦਾ ਵੀ ਜਾਣਿਆ ਗਿਆ। ਕੋਣ ਸੱਚਾ ਕੌਣ ਝੂਠਾ ਇਸ ਦਾ ਫੈਸਲਾ ਸੰਗਤ ਆਪ ਕਰੇ।ਸ਼ੇਰੇ ਪੰਜਾਬ ਰੇਡੀਉ ਦੀ ਇਹ ਰਿਕਾਰਡਿੰਗ ਧਿਆਨ ਨਾਲ ਸੁਣੋ ਇਸ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਕਿਵੇਂ ਬਾਬਾ ਰਣਜੀਤ ਸਿੰਘ ਵਲੋਂ 25 ਲੱਖ ਦੇ ਕੇ ਇਸ ਕੇਸ  ਬਾਰੇ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਨਿਊਯਾਰਕ ਦੀ ਅਖਬਾਰ ਸ਼ੇਰੇ ਪੰਜਾਬ  ਵਿਚ ਛਪੀ ਗੁਰਪ੍ਰੀਤ ਸੰਬੰਧੀ ਖਬਰ




ਇਕ ਹੋਰ ਅਖਬਾਰ ਦੀ ਖਬਰ-

ਢੱਡਰੀਆਂ ਵਾਲੇ ਦਾ ਸਫ਼ੇਦ ਚੋਲਾ ਵੀ ਹੋਇਆ ਦਾਗਦਾਰ

ਚੇਲੇ ਨੇ ਲਾਏ ਪੁਲਿਸ ਕੋਲੋਂ ਤਸ਼ੱਦਦ ਕਰਾਉਣ ਤੇ ਜ਼ਬਰੀ ਕੇਸ ਕਤਲ ਕਰਨ ਦੇ ਦੋਸ਼, ਡੇਰੇ ਦੀਆਂ ਕਰਤੂਤਾਂ ਦਾ ਵੀ ਕੀਤਾ ਪਰਦਾਫਾਸ਼

ਚੰਡੀਗੜ੍ਹ/ ਬਿਊਰੋ ਨਿਊਜ਼: ਸਮੇਂ-ਸਮੇਂ ਵਿਵਾਦਾਂ ਵਿਚ ਰਹਿਣ ਵਾਲੇ ਕੌਮਾਂਤਰੀ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ‘ਸਤਿਕਾਰਤ ਸ਼ਖ਼ਸੀਅਤ’ ਇਕ ਵਾਰ ਮੁੜ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾਉਣ ਦਾ ਦਾਅਵਾ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਸੰਤ ਢੱਡਰੀਆਂ ਵਾਲੇ ਦੇ ਇਕ ਪੁਰਾਣੇ ਚੇਲੇ ਨੇ ਦੋਸ਼ ਲਗਾਇਆ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਕਹਿਣ ‘ਤੇ ਪੁਲਿਸ ਨੇ ਉਸ ਨੂੰ ਖਾੜਕੂਵਾਦ ਵੇਲੇ ਦੇ ਬਦਨਾਮ ਤੇ ਡਰਾਉਣੇ ਤਸੀਹਾ ਕੇਂਦਰ ਲੱਡਾ ਕੋਠੀ ਵਿਚ ਰੱਖ ਕੇ ਅੰਨ੍ਹਾ ਤਸ਼ੱਦਦ ਕੀਤਾ, ਅਲਫ਼ ਨੰਗਾ ਕਰਕੇ ਗੁਪਤ ਅੰਗਾਂ ਅਤੇ ਕੰਨ੍ਹਾਂ ‘ਤੇ ਕਰੰਟ ਲਗਾਏ ਅਤੇ ਕੇਸ ਤੱਕ ਕਤਲ ਕਰ ਦਿੱਤੇ। ਚੇਲੇ ਦਾ ਦੋਸ਼ ਸਿਰਫ਼ ਇਹ ਸੀ ਕਿ ਉਹ ਸੰਤ ਢੱਡਰੀਆਂ ਵਾਲੇ ਦੇ ਡੇਰੇ ਵਿਚ ਨਹੀਂ ਰਹਿਣਾ ਚਾਹੁੰਦਾ ਸੀ ਅਤੇ ਡੇਰੇ ਵਿਚ ਹੁੰਦੇ ਅਨੈਤਿਕ ਕੰਮਾਂ ਵਿਰੁੱਧ ਬੋਲਦਾ ਸੀ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਲੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੁੱਧ ਚਿੱਟੇ ਦਾਮਨ ਨੂੰ ਤਾਰ-ਤਾਰ ਕਰਨ ਵਾਲੇ ਲਗਾਏ ਦੋਸ਼ ਅੱਜ-ਕੱਲ੍ਹ ਇੰਟਰਨੈਟ ‘ਤੇ ਸੁਰਖੀਆਂ ਵਿਚ ਹਨ। ਭਾਵੇਂਕਿ ਪੰਜਾਬ ਦੇ ਚਲੰਤ ਮੀਡੀਆ ਵਲੋਂ ਇਸ ਗੰਭੀਰ ਤੇ ਸੰਵੇਦਨਸ਼ੀਲ ਮਾਮਲੇ ਨੂੰ ਤਵੱਜੋਂ ਨਹੀਂ ਦਿੱਤੀ ਗਈ, ਪਰ ਵਿਦੇਸ਼ੀ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸ਼ਖ਼ਸੀਅਤ ਨੂੰ ਘਿਨਾਉਣੇ ਰੂਪ ਵਿਚ ਪੇਸ਼ ਕਰਨ ਵਾਲਾ ਇਹ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ‘ਪਰਵਾਸੀ’ ਰੇਡੀਓ ਵਲੋਂ ਵੀ ਇਸ ਮਾਮਲੇ ‘ਤੇ ਵਿਸਥਾਰਤ ਚਰਚਾ ਕੀਤੀ ਗਈ ਸੀ।
ਲਗਾਤਾਰ 4-5 ਸਾਲ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਢੋਲਕ ਵਜਾਉਣ ਦੀ ਸੇਵਾ ਨਿਭਾਉਣ ਦਾ ਦਾਅਵਾ ਕਰਨ ਵਾਲੇ ਸੁਖਵਿੰਦਰ ਸਿੰਘ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਕਰਦਿਆਂ ਦੱਸਿਆ ਕਿ ਉਸ ਨੂੰ ਸੰਤ ਢੱਡਰੀਆਂ ਵਾਲਿਆਂ ਨੇ 23 ਅਪ੍ਰੈਲ ਨੂੰ ਮੁਹਾਲੀ ਜ਼ਿਲ੍ਹੇ ਦੇ ਬਨੂੜ ਸ਼ਹਿਰ ਤੋਂ ਪੁਲਿਸ ਕੋਲੋਂ ਚੁਕਵਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਖ਼ਤਰਨਾਕ ਅਪਰਾਧੀਆਂ ਤੋਂ ਪੁੱਛ-ਗਿੱਛ ਕਰਨ ਵਾਲੇ ਲੱਡਾ ਕੋਠੀ ਤਸੀਹਾ ਕੇਂਦਰ ਵਿਚ ਰੱਖਿਆ ਗਿਆ। ਜਦੋਂ ਪੁਲਿਸ ਨੂੰ ਹਾਈਕੋਰਟ ਤੋਂ ਵਾਰੰਟ ਅਫ਼ਸਰ ਦੇ ਆਉਣ ਦਾ ਪਤਾ ਲੱਗਾ ਤਾਂ 5-6 ਦਿਨ ਅੰਨ੍ਹੇਵਾਹ ਤਸ਼ੱਦਦ ਕਰਨ ਤੋਂ ਬਾਅਦ ਭਵਾਨੀਗੜ੍ਹ ਪੁਲਿਸ ਥਾਣੇ ਲਿਆ ਕੇ ਉਸ ‘ਤੇ ਅਵਾਰਾਗਰਦੀ ਦਾ ਮਾਮਲਾ ਦਰਜ ਕਰ ਲਿਆ।
ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਅੰਮ੍ਰਿਤਧਾਰੀ ਸਿੰਘ ਹੋਣ ਦੇ ਬਾਵਜੂਦ ਸੰਤ ਢੱਡਰੀਆਂ ਵਾਲੇ ਦੇ ਕਹਿਣ ‘ਤੇ ਪੁਲਿਸ ਨੇ ਅਲਫ਼ ਨੰਗਾ ਕਰਕੇ ਥਾਣੇ ਦੀ ਹਵਾਲਾਤ ਵਿਚ ਡੱਕਿਆ। ਕਈ ਦਿਨ ਖਾਣ-ਪੀਣ ਲਈ ਕੁਝ ਵੀ ਨਹੀਂ ਦਿੱਤਾ। ਨੰਗੇ ਕਰਕੇ ਗੁਪਤ ਅੰਗਾਂ ‘ਤੇ ਕਰੰਟ ਲਗਾਏ ਅਤੇ ਘੋਟਣੇ ਵੀ ਫ਼ੇਰੇ ਗਏ। ਉਸ ਨੇ ਦੋਸ਼ ਲਗਾਏ ਕਿ ਪੁਲਿਸ ਵਾਲਿਆਂ ਨੇ ਉਸ ਦੇ ਕੇਸ ਤੱਕ ਕਤਲ ਕਰ ਦਿੱਤੇ ਅਤੇ ਪੁਲਿਸ ਵਾਲਿਆਂ ਨੇ ਇਹ ਵੀ ਆਖਿਆ ਕਿ ਅਸੀਂ ਸੰਤ ਢੱਡਰੀਆਂ ਵਾਲਿਆਂ ਦੇ ਕਹਿਣ ‘ਤੇ ਅਜਿਹਾ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਇਹ ਪਤਾ ਲੱਗਾ ਕਿ ਉਸ ਦੇ ਮਾਪਿਆਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਪੀਲ ਕਰਕੇ ਵਰੰਟ ਅਫ਼ਸਰ ਲੈ ਕੇ ਥਾਣਿਆਂ ਵਿਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਭਵਾਨੀਗੜ੍ਹ ਪੁਲਿਸ ਨੇ 30 ਅਪ੍ਰੈਲ ਨੂੰ ਉਸ ਨੂੰ ਅਵਾਰਾਗਰਦੀ ਦਾ ਕੇਸ ਦਰਜ ਕਰਕੇ ਸੰਗਰੂਰ ਜੇਲ੍ਹ ਵਿਚ ਭੇਜ ਦਿੱਤਾ। ਸੁਖਵਿੰਦਰ ਸਿੰਘ ਅਨੁਸਾਰ ਉਸ ਦੇ ਮਾਪਿਆਂ ਨੇ 2 ਮਈ ਨੂੰ ਉਸ ਦੀ ਜ਼ਮਾਨਤ ਕਰਵਾਈ।
ਜ਼ਮਾਨਤ ਤੋਂ ਬਾਅਦ ਸੁਖਵਿੰਦਰ ਸਿੰਘ ਵੱਲੋਂ ਸੰਤ ਢੱਡਰੀਆਂ ਵਾਲਿਆਂ ‘ਤੇ ਆਚਰਣਹੀਣਤਾ ਸਮੇਤ ਕਈ ਹੋਰ ਸੰਗੀਨ ਦੋਸ਼ ਲਗਾਏ ਗਏ ਜਿਸ ਦੇ ਨਾਲ-ਨਾਲ ਉਨ੍ਹਾਂ ਖੁਦ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ, ਤਸ਼ੱਦਦ ਕਰਨ ਅਤੇ ਕੇਸ ਕਤਲ ਕਰਨ ਦੇ ਦੋਸ਼ਾਂ ਨੂੰ ਆਧਾਰ ਬਣਾ ਕੇ ਸੰਤ ਢੱਡਰੀਆਂ ਵਾਲਿਆਂ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਕਰ ਦਿੱਤਾ। ਜਿਸ ਮਾਮਲੇ ਦੀ ਅਗਲੀ ਸੁਣਵਾਈ 31 ਮਈ ਨੂੰ ਹੋਵੇਗੀ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ, ਸੀਆਈਏ ਸਟਾਫ਼ ਪਟਿਆਲਾ, ਐਸ ਐਸ ਪੀ ਪਟਿਆਲਾ ਅਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਜਾਰੀ ਕਰਦਿਆਂ 10 ਮਈ ਨੂੰ ਹਾਜ਼ਰ ਹੋਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਮਾਮਲੇ ਦੀ ਅਗਲੀ ਤਰੀਕ 31 ਮਈ ਪਾ ਦਿੱਤੀ ਗਈ ਹੈ।
ਡੇਰੇ ਵਿਚ ਸੇਵਾਦਾਰ ਦੇਖਦੇ ਸਨ ਅਸ਼ਲੀਲ ਫ਼ਿਲਮਾਂ, ਡਰਾਈਵਰ ਨੇ ਵਿਆਹ ਤੋਂ ਬਿਨ੍ਹਾਂ 5 ਦਿਨ ਡੇਰੇ ‘ਚ ਰੱਖੀ ਮੰਗੇਤਰ, ਫ਼ਿਰ ਤੋੜੀ ਮੰਗਣੀ
ਸੁਖਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਸਾਲ 2002 ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕੋਲ ਪਟਿਆਲਾ-ਸੰਗਰੂਰ ਮਾਰਗ ‘ਤੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਵਿਖੇ ਗਿਆ ਸੀ। ਉਸ ਨੇ 2006-07 ਤੱਕ ਸੰਤ ਰਣਜੀਤ ਸਿੰਘ ਦੇ ਨਾਲ ਕੀਰਤਨ ਦੀਵਾਨਾਂ ਵਿਚ ਢੋਲਕ ਵਜਾਉਣ ਦੀ ਸੇਵਾ ਕੀਤੀ। ਉਸ ਨੇ ਦੱਸਿਆ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਵਿਚ ਕਿਸੇ ਵੀ ਸੇਵਾਦਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੱਕ ਨਾਲ ਫ਼ੋਨ ‘ਤੇ ਗੱਲ ਕਰਨ ਦੀ ਆਗਿਆ ਨਹੀਂ ਸੀ। ਉਸ ਨੇ ਆਖਿਆ ਕਿ, ਇਕ ਦਿਨ ਉਸ ਨੂੰ ਪਤਾ ਲੱਗਾ ਕਿ ਸੰਤ ਢੱਡਰੀਆਂ ਵਾਲੇ ਦੇ ਕੁਝ ਖ਼ਾਸ ਸੇਵਾਦਾਰਾਂ ਨੇ ਮਹਿੰਗੇ ਮੋਬਾਇਲ ਫ਼ੋਨ ਰੱਖੇ ਹਨ ਅਤੇ ਉਨ੍ਹਾਂ ਦੇ ਵਿਚ ਅਸ਼ਲੀਲ ਫ਼ਿਲਮਾਂ ਵੀ ਰੱਖੀਆਂ ਹਨ, ਇਸ ਭੇਦ ਨੂੰ ਗੁਪਤ ਰੱਖਣ ਲਈ ਉਸ ਨੂੰ ਢੱਡਰੀਆਂ ਵਾਲੇ ਦੇ ਡਰਾਈਵਰ ਨੇ ਇਕ ਮੋਬਾਇਲ ਫੋਨ ਦੇ ਦਿੱਤਾ। ਸੁਖਵਿੰਦਰ ਸਿੰਘ ਅਨੁਸਾਰ ਉਹ ਫ਼ੋਨ ਰਾਹੀਂ ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਗੱਲਬਾਤ ਕਰਦਾ ਸੀ। ਇਕ ਦਿਨ ਸੰਤ ਢੱਡਰੀਆਂ ਵਾਲੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਮੋਬਾਇਲ ਫ਼ੋਨ ਰੱਖਣ ਤੋਂ ਵਰਜਿਆ। ਜਦੋਂ ਸੁਖਵਿੰਦਰ ਸਿੰਘ ਨੇ ਢੱਡਰੀਆਂ ਵਾਲੇ ਨੂੰ ਦੱਸਿਆ ਕਿ ਕਈ ਸੇਵਾਦਾਰਾਂ ਨੇ ਤਾਂ ਚੋਰੀ-ਛਿਪੇ ਰੱਖੇ ਮਹਿੰਗੇ ਮੋਬਾਇਲ ਫ਼ੋਨਾਂ ਵਿਚ ਅਸ਼ਲੀਲ ਵੀਡੀਓ ਵੀ ਰੱਖੀਆਂ ਹਨ ਤਾਂ ਸੰਤ ਢੱਡਰੀਆਂ ਵਾਲੇ ਨੇ ਸੇਵਾਦਾਰਾਂ ਨੂੰ ਕੁਝ ਆਖਣ ਦੀ ਥਾਂ ‘ਤੇ ਉਸ ਨੂੰ ਡੇਰੇ ਵਿਚੋਂ ਕੱਢ ਦਿੱਤਾ।
ਸੁਖਵਿੰਦਰ ਸਿੰਘ ਦਾ ਦਾਅਵਾ ਹੈ ਕਿ ਸਾਲ 2010 ਦੇ ਅਖ਼ੀਰ ਵਿਚ ਸੰਤ ਢੱਡਰੀਆਂ ਵਾਲੇ ਦੇ ਕੁਝ ਖ਼ਾਸ ਸਾਥੀਆਂ ਨੇ ਉਸ ਨੂੰ ਮੁੜ ਡੇਰੇ ਬੁਲਾ ਲਿਆ। ਜਦੋਂ ਉਹ ਡੇਰੇ ਆਇਆ ਤਾਂ ਉਸ ਨੂੰ ਘੋੜਿਆਂ ਦੇ ਤਬੇਲੇ, ਪਸ਼ੂਆਂ ਦੇ ਵਾੜੇ ਅਤੇ ਲੰਗਰ ਵਿਚ ਸੇਵਾ ‘ਤੇ ਲਗਾ ਦਿੱਤਾ ਗਿਆ। ਇਸੇ ਦੌਰਾਨ 16 ਜਨਵਰੀ 2011 ਨੂੰ ਸੰਤ ਢੱਡਰੀਆਂ ਵਾਲੇ ਦੇ ਡੇਰੇ ਵਿਚ 2 ਕਰੋੜ ਰੁਪਏ ਦੀ ਚੋਰੀ ਹੋ ਗਈ। ਸੰਤ ਢੱਡਰੀਆਂ ਵਾਲੇ ਨੇ ਆਪਣੇ ਨੇੜਲੇ 7 ਸੇਵਾਦਾਰਾਂ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਵਿਖੇ ਫ਼ੜਾ ਦਿੱਤਾ, ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਵੀ ਸ਼ਾਮਲ ਸੀ। ਸੁਖਵਿੰਦਰ ਸਿੰਘ ਅਨੁਸਾਰ, 23, 24 ਅਤੇ 25 ਜਨਵਰੀ, 2011 ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਵਿਖੇ ਉਨ੍ਹਾਂ ‘ਤੇ ਪੁਲਿਸ ਨੇ ਅੰਨ੍ਹਾ ਤਸ਼ੱਦਦ ਕੀਤਾ, ਜਦੋਂਕਿ ਉਹ ਸਾਰੇ ਚੋਰੀ ਦੇ ਮਾਮਲੇ ‘ਚ ਬੇਕਸੂਰ ਸਨ। ਤਿੰਨ ਦਿਨਾਂ ਬਾਅਦ ਸੁਖਵਿੰਦਰ ਨੇ ਪੁਲਿਸ ਤਸ਼ੱਦਦ ਤੋਂ ਤੰਗ ਆ ਕੇ ਸੰਤ ਢੱਡਰੀਆਂ ਵਾਲੇ ਦੇ ਡਰਾਈਵਰ ਹੱਥ ਸੁਨੇਹਾ ਭੇਜਿਆ ਕਿ ਉਹ ਬੇਕਸੂਰ ਹਨ ਅਤੇ ਢੱਡਰੀਆਂ ਵਾਲੇ ਦੇ ਖਿਲਾਫ਼ ਮੀਡੀਆ ਵਿਚ ਜਾਣਗੇ। ਇਸ ਤੋਂ ਬਾਅਦ ਉਸੇ ਸ਼ਾਮ ਨੂੰ ਸੰਤ ਢੱਡਰੀਆਂ ਵਾਲੇ ਨੇ ਆਪਣੀ ਨਿੱਜੀ ਗੱਡੀ ਰਾਹੀਂ ਸਾਰੇ ਸੇਵਾਦਾਰਾਂ ਨੂੰ ਛੁਡਵਾ ਕੇ ਡੇਰੇ ਲੈ ਆਂਦਾ। ਸੁਖਵਿੰਦਰ ਸਿੰਘ ਅਨੁਸਾਰ, ਉਸ ਸਮੇਤ ਬਲਕਾਰ ਸਿੰਘ ਬਚਿੱਤਰ ਸਿੰਘ ਅਤੇ ਕਮਲਪ੍ਰੀਤ ਸਿੰਘ ਡੇਰਾ ਛੱਡ ਕੇ ਵਾਪਸ ਆ ਗਏ ਜਦੋਂਕਿ ਕੁਲਜੀਤ ਸਿੰਘ ਅਤੇ ਹਰਵਿੰਦਰ ਸਿੰਘ ਬਿੱਟੂ ਡੇਰੇ ਵਿਚ ਹੀ ਰਹਿਣ ਲੱਗ ਪਏ।
ਸੁਖਵਿੰਦਰ ਸਿੰਘ ਨੇ ਕੁਝ ਹੋਰ ਅਹਿਮ ਖੁਲਾਸੇ ਕਰਦਿਆਂ ਦੱਸਿਆ ਕਿ ਸੰਤ ਢੱਡਰੀਆਂ ਵਾਲੇ ਨੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਵਲੋਂ ਭੇਜੇ ਜਾਂਦੇ ਅੰਨ੍ਹੇਵਾਹ ਪੈਸੇ ਨੂੰ ਆਪਣੀ ਐਸ਼ੋ-ਇਸ਼ਰਤ ਦਾ ਸਾਧਨ ਬਣਾਇਆ ਹੋਇਆ ਹੈ। ਉਸ ਨੇ ਸੰਤ ਢੱਡਰੀਆਂ ਵਾਲੇ ‘ਤੇ ਅੱਧੀ ਦਰਜਨ ਦੇ ਲਗਭਗ ਅਤਿ-ਆਧੁਨਿਕ ਸਹੂਲਤਾਂ ਵਾਲੀਆਂ ਕੋਠੀਆਂ, ਕਰੋੜਾਂ ਰੁਪਏ ਮਹਿੰਗੀਆਂ ਕਾਰਾਂ, ਮੋਟਰਸਾਈਕਲ ਰੱਖਣ ਅਤੇ ਵਾਲਵੋ ਬੱਸਾਂ ਰੱਖਣ ਦੇ ਵੀ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਡੇਰੇ ਵਿਚ ਸ਼ਰ੍ਹੇਆਮ ਅਨੈਤਿਕ ਕੰਮ ਹੁੰਦੇ ਹਨ। ਉਸ ਨੇ ਦੋਸ਼ ਲਗਾਇਆ ਕਿ ਸੰਤ ਢੱਡਰੀਆਂ ਵਾਲੇ ਦੇ ਇਕ ਖ਼ਾਸ ਸੇਵਾਦਾਰ ਨੂੰ ਉਨ੍ਹਾਂ ਨੇ ਕਈ ਵਾਰ ਸੇਵਾਦਾਰ ਮੁੰਡਿਆਂ ਨਾਲ ਬਦਫ਼ੈਲੀ ਕਰਦਿਆਂ ਫ਼ੜਿਆ ਸੀ, ਪਰ ਉਸ ਦੇ ਬਾਵਜੂਦ ਸੰਤ ਢੱਡਰੀਆਂ ਵਾਲੇ ਨੇ ਵਿਭਚਾਰੀ ਸੇਵਾਦਾਰ ਨੂੰ ਡੇਰੇ ਵਿਚੋਂ ਨਹੀਂ ਕੱਢਿਆ। ਉਸ ਨੇ ਸੰਤ ਢੱਡਰੀਆਂ ਵਾਲੇ ਦੇ ਦਾਮਨ ਨੂੰ ਦਾਗ਼ਦਾਰ ਕਰਨ ਵਾਲੇ ਇਕ ਹੋਰ ਦੋਸ਼ ਵਿਚ ਆਖਿਆ ਕਿ ਸੰਤ ਦੇ ਡਰਾਈਵਰ ਪ੍ਰੀਤਮ ਸਿੰਘ ਨੇ ਆਪਣੀ ਮੰਗੇਤਰ ਨੂੰ ਵਿਆਹ ਤੋਂ ਪੰਜ ਦਿਨ ਪਹਿਲਾਂ ਕਈ ਦਿਨ ਡੇਰੇ ਵਿਚ ਰੱਖਿਆ ਅਤੇ ਫ਼ਿਰ ਉਸ ਨੂੰ ਲੈ ਕੇ ਪਟਿਆਲਾ ਅਤੇ ਚੰਡੀਗੜ੍ਹ ਦੇ ਹੋਟਲਾਂ ਵਿਚ ਐਸ਼ ਕਰਦੇ ਰਹੇ। ਜਦੋਂ ਸੰਗਰਾਂਦ ਵਾਲੇ ਦਿਨ ਸੰਤ ਢੱਡਰੀਆਂ ਵਾਲੇ ਨੂੰ ਪਤਾ ਲੱਗਾ ਕਿ, ਉਨ੍ਹਾਂ ਦੇ ਖ਼ਾਸ ਸੇਵਾਦਾਰਾਂ ਦੇ ਇਸ ਅਨੈਤਿਕ ਕੰਮ ਦਾ ਕੁਝ ਸ਼ਰਧਾਲੂਆਂ ਤੇ ਆਮ ਲੋਕਾਂ ਨੂੰ ਪਤਾ ਲੱਗ ਗਿਆ ਹੈ ਤਾਂ ਸੰਤ ਨੂੰ ਦੌਰਾ ਪੈ ਗਿਆ ਸੀ। ਹੋਰ ਬਦਨਾਮੀ ਤੋਂ ਡਰਦਿਆਂ ਸੰਤ ਢੱਡਰੀਆਂ ਵਾਲੇ ਨੇ ਪ੍ਰੀਤਮ ਸਿੰਘ ਤੇ ਉਸ ਦੇ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਨੂੰ ਅਮਰੀਕਾ ਭੇਜ ਦਿੱਤਾ। ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਚਹੇਤੇ ਸਾਥੀ ਪ੍ਰੀਤਮ ਸਿੰਘ ਨੇ ਆਪਣੀ ਮੰਗੇਤਰ ਨਾਲ ਵਿਆਹ ਤੋਂ ਪਹਿਲਾਂ ਕਈ ਦਿਨ ਇਕੱਠਿਆਂ ਰਹਿਣ ਤੋਂ ਬਾਅਦ ਉਸ ਨਾਲੋਂ ਮੰਗਣੀ ਤੋੜ ਦਿੱਤੀ। ਉਸ ਨੇ ਦੋਸ਼ ਲਗਾਏ ਕਿ ਸੰਤ ਢੱਡਰੀਆਂ ਵਾਲੇ ਅੱਧੀ-ਅੱਧੀ ਰਾਤ ਨੂੰ ਆਪਣੀ ਨਿੱਜੀ ਗੱਡੀ ਨੂੰ ਖੁਦ ਚਲਾ ਕੇ ਡੇਰੇ ਤੋਂ ਬਾਹਰ ਜਾਂਦੇ-ਆਉਂਦੇ ਸਨ, ਜਿਸ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ ਸੀ ਲੱਗਦਾ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਨੇ ਸੰਤ ਢੱਡਰੀਆਂ ਵਾਲੇ ‘ਤੇ ਹੋਰ ਵੀ ਸੰਗੀਨ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਦੇ ਪੰਜਾਬ ਦੇ ਬਹੁਤ ਸਾਰੇ ਉਚ ਪੁਲਿਸ ਅਫ਼ਸਰਾਂ ਨਾਲ ਨੇੜਲੇ ਸਬੰਧ ਹਨ ਅਤੇ ਡੇਰੇ ਦੇ ਸੇਵਾਦਾਰਾਂ ਨੂੰ ਡਰਾਉਣਾ, ਧਮਕਾਉਣਾ ਅਤੇ ਮਾਰਕੁੱਟ ਕਰਵਾਉਣੀ ਆਮ ਜਿਹੀ ਗੱਲ ਹੈ।
ਸਾਰੇ ਦੋਸ਼ ਡੂੰਘੀ ਸਾਜ਼ਿਸ਼ ਦਾ ਹਿੱਸਾ, ਕਿਸੇ ਵੀ ਉਚ ਪੱਧਰੀ ਜਾਂਚ ਲਈ ਤਿਆਰ ਹਾਂ:  ਢੱਡਰੀਆਂ ਵਾਲਾ
ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੇ ਇਕ ਪੁਰਾਣੇ ਸੇਵਾਦਾਰ ਵਲੋਂ ਲਗਾਏ ਸੰਗੀਨ ਦੋਸ਼ਾਂ ਨੂੰ ਡੂੰਘੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਹ ਪਿਛਲੇ 13 ਸਾਲਾਂ ਤੋਂ ਦੇਸ਼ਾਂ-ਵਿਦੇਸ਼ਾਂ ਵਿਚ ਗੁਰਮਤਿ ਦਾ ਪ੍ਰਚਾਰ ਕਰਦਿਆਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਦੇ ਸਾਰੇ ਦੋਸ਼ ਝੂਠੇ ਅਤੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਸੰਤ ਢੱਡਰੀਆਂ ਵਾਲਿਆਂ ਨੇ ਆਪਣੇ ਸਪੱਸ਼ਟੀਕਰਨ ਦੀ ਇਕ ਪੌਣੇ ਘੰਟੇ ਦੀ ਵੀਡੀਓ ਫ਼ੁਟੇਜ ਇੰਟਰਨੈਟ ‘ਤੇ ਪਾਈ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਆਚਰਣ ‘ਤੇ ਲੱਗੇ ਦੋਸ਼ ਦੀ ਸਫ਼ਾਈ ਦਿੰਦਿਆਂ ਆਖਿਆ ਕਿ ਅੱਜ ਤੱਕ ਆਪਣੀ ਕਿਸੇ ਪਰਿਵਾਰਕ ਜਾਂ ਰਿਸ਼ਤੇਦਾਰ ਔਰਤ ਨਾਲ ਵੀ ਇਕੱਲਿਆਂ ਮੁਲਾਕਾਤ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਉਹ ਆਪਣੇ ਆਚਰਣ ਅਤੇ ਬ੍ਰਹਮਚਾਰੀ ਹੋਣ ਸਬੰਧੀ ਹਰ ਤਰ੍ਹਾਂ ਦੀ ਡਾਕਟਰੀ ਜਾਂਚ ਕਰਵਾਉਣ ਲਈ ਵੀ ਤਿਆਰ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਡੇਰੇ ਦੇ 85 ਫ਼ੀਸਦੀ ਸੇਵਾਦਾਰ ਗ੍ਰਹਿਸਥ ਜੀਵਨ ਦੇ ਧਾਰਨੀ ਹਨ ਅਤੇ ਡੇਰੇ ਵਿਚ ਅਨੈਤਿਕ ਕੰਮਾਂ ਦੇ ਦੋਸ਼ ਵੀ ਬਿਲਕੁਲ ਝੂਠੇ ਹਨ। ਉਨ੍ਹਾਂ ਆਖਿਆ ਕਿ ਉਹ ਇਕ ਕੌਮਾਂਤਰੀ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਹੋਣ ਦੇ ਨਾਤੇ ਆਪਣੇ ਡੇਰੇ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਹੋਣ ਦਿੰਦੇ, ਜਿਸ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸਿੱਖ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਆਖਿਆ ਕਿ ਸੁਖਵਿੰਦਰ ਸਿੰਘ ਵਲੋਂ ਪੁਲਿਸ ਕੋਲੋਂ ਅਣਮਨੁੱਖੀ ਤਸ਼ੱਦਦ ਕਰਵਾਉਣ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ ਅਤੇ ਉਹ ਸੁਖਵਿੰਦਰ ਸਿੰਘ ਵਲੋਂ ਲਗਾਇਆ ਕੋਈ ਵੀ ਦੋਸ਼ ਸਾਬਤ ਹੋ ਜਾਣ ‘ਤੇ ਹਰ ਤਰ੍ਹਾਂ ਦੀ ਸਜ਼ਾ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਆਖਿਆ ਕਿ, ”ਮੈਨੂੰ ਖੁਦ ਪਤਾ ਹੈ ਕਿ ਜਿਨ੍ਹਾਂ ਕੇਸਾਂ ਨੂੰ ਰਖਵਾਉਣ ਲਈ ਮੈਂ ਦੇਸ਼ਾਂ-ਵਿਦੇਸ਼ਾਂ ਵਿਚ ਲੋਕਾਂ ਨੂੰ ਪ੍ਰੇਰਿਤ ਕਰਦਾ ਹਾਂ, ਜੇਕਰ ਮੈਂ ਕੈਂਚੀ ਨਾਲ ਕਿਸੇ ਸਿੱਖ ਦੇ ਕੇਸ ਕਟਵਾਉਂਦਾ ਹਾਂ ਤਾਂ ਉਹ ਕੈਂਚੀ ਮੇਰੀਆਂ ਜੜ੍ਹਾਂ ਵੀ ਵੱਢ ਦੇਵੇਗੀ।”

ਮਾਮਲਾ ਗੜਬੜ ਹੈ

 ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਸੁਖਵਿੰਦਰ ਸਿੰਘ ਦੇ ਦੋਸ਼ਾਂ ਦੇ ਜੁਆਬ ਦਿੰਦਿਆਂ ਕੁਝ ਅਜਿਹੇ ਨੁਕਤੇ ਸਾਹਮਣੇ ਆਏ ਹਨ, ਜਿਹੜੇ ਮਾਮਲੇ ਨੂੰ ਸ਼ੱਕੀ ਬਣਾਉਂਦੇ ਹਨ। ਸੰਤ ਢੱਡਰੀਆਂ ਵਾਲੇ ਦੇ ਪੁਰਾਣੇ ਸੇਵਾਦਾਰ ਸੁਖਵਿੰਦਰ ਸਿੰਘ ਅਨੁਸਾਰ ਸੰਤ ਢੱਡਰੀਆਂ ਵਾਲੇ ਦੇ ਡੇਰੇ 2 ਕਰੋੜ ਰੁਪਏ ਦੀ ਚੋਰੀ ਹੋਈ ਸੀ, ਜਦੋਂਕਿ ਸੰਤ ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡੇਰੇ 25 ਲੱਖ ਰੁਪਏ ਦੀ ਚੋਰੀ ਹੋਈ ਸੀ, ਉਹ ਰਕਮ ਜਨਵਰੀ 2011 ਨੂੰ ਹਜ਼ੂਰ ਸਾਹਿਬ ਯਾਤਰਾ ਤੋਂ ਬਾਅਦ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਦੀਆਂ ਸੰਗਤਾਂ ਨੇ ਉਨ੍ਹਾਂ ਨੂੰ ਭੇਟਾ ਵਜੋਂ ਦਿੱਤੀ ਸੀ।
ਢੱਡਰੀਆਂ  ਦਾ ਆਖਣਾ ਹੈ ਕਿ ਉਨ੍ਹਾਂ ਦੇ ਕੋਲ 19-20 ਅਪ੍ਰੈਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਇਕ ਵਕੀਲ ਸੁਖਵਿੰਦਰ ਸਿੰਘ ਦੇ ਮਾਪਿਆਂ ਵਲੋਂ ਉਨ੍ਹਾਂ ਖਿਲਾਫ਼ ਆਪਣੇ ਪੁੱਤਰ ਨੂੰ ਲਾਪਤਾ ਕਰਨ ਸਬੰਧੀ ਸੰਮਨ ਦੇਣ ਆਇਆ ਸੀ, ਜਦੋਂਕਿ ਸੁਖਵਿੰਦਰ ਸਿੰਘ ਦਾ ਆਖਣਾ ਹੈ ਕਿ ਉਸ ਨੂੰ 23 ਅਪ੍ਰੈਲ ਨੂੰ ਪੁਲਿਸ ਨੇ ਚੁੱਕਿਆ ਸੀ ਅਤੇ 26 ਅਪ੍ਰੈਲ ਨੂੰ ਉਸ ਦੇ ਮਾਪੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਤੇ ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਪ੍ਰਸਿੱਧ ਕਾਰਕੁੰਨ ਰਾਜਵਿੰਦਰ ਸਿੰਘ ਬੈਂਸ ਕੋਲ ਗਏ। ਮਿਤੀ 27 ਅਪ੍ਰੈਲ ਨੂੰ ਹਾਈਕੋਰਟ ਨੇ ਉਨ੍ਹਾਂ ਦੀ ਪਟੀਸ਼ਨ ‘ਤੇ ਵਾਰੰਟ ਅਫ਼ਸਰ ਨੂੰ ਸੁਖਵਿੰਦਰ ਸਿੰਘ ਦੀ ਭਾਲ ਦੇ ਆਦੇਸ਼ ਦਿੱਤੇ ਅਤੇ 28 ਅਪ੍ਰੈਲ ਨੂੰ ਵਾਰੰਟ ਅਫ਼ਸਰ ਨੂੰ ਨਾਲ ਲੈ ਕੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਅਤੇ ਸੁਖਵਿੰਦਰ ਸਿੰਘ ਦੇ ਮਾਪੇ ਸੀ.ਆਈ.ਏ. ਸਟਾਫ਼ ਪਟਿਆਲਾ ਸਮੇਤ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ‘ਚ ਪੁੱਜੇ। ਉਸੇ ਦਿਨ ਹੀ ਵਕੀਲ ਤੇ ਵਾਰੰਟ ਅਫ਼ਸਰ ਸੰਮਨ ਲੈ ਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ ਵੀ ਗਏ।
ਢੱਡਰੀਆਂ ਵਾਲਾ ਤਾਂ ਸੀ.ਆਈ.ਏ. ਸਟਾਫ਼ ਕੋਲ ਪੁੱਛਗਿੱਛ ਲਈ ਬੰਦੇ ਭੇਜਦਾ ਹੀ ਰਹਿੰਦਾ ਸੀ
ਸੁਖਵਿੰਦਰ ਸਿੰਘ ਦੇ ਵਕੀਲ ਅਤੇ ਕੌਮਾਂਤਰੀ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁੰਨ ਰਾਜਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਜਦੋਂ ਉਹ 28 ਅਪ੍ਰੈਲ ਨੂੰ ਵਾਰੰਟ ਅਫ਼ਸਰ ਨੂੰ ਨਾਲ ਲੈ ਕੇ ਪਟਿਆਲਾ ਦੇ ਸੀ.ਆਈ.ਏ. ਸਟਾਫ਼ ਕੋਲ ਗਏ ਤਾਂ ਉਥੋਂ ਦੇ ਅਧਿਕਾਰੀਆਂ ਨੇ ਸੁਖਵਿੰਦਰ ਸਿੰਘ ਦਾ ਅਤਾ-ਪਤਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਨਾਲ ਹੀ ਅਧਿਕਾਰੀਆਂ ਨੇ ਇਹ ਮੰਨਿਆ ਸੀ ਕਿ ਸੰਤ ਢੱਡਰੀਆਂ ਵਾਲੇ ਦੇ ਕਹਿਣ ‘ਤੇ ਅਸੀਂ ਹਰ 2-3 ਮਹੀਨੇ ਬਾਅਦ 1-2 ਸੇਵਾਦਾਰਾਂ ਨੂੰ ਪੁੱਛਗਿੱਛ ਲਈ ਇਥੇ ਲਿਆਉਂਦੇ ਰਹਿੰਦੇ ਹਾਂ।
ਵਿਵਾਦਾਂ ਨਾਲ ਨਵਾਂ ਰਿਸ਼ਤਾ ਨਹੀਂ ਢੱਡਰੀਆਂ ਵਾਲੇ ਬਾਬੇ ਦਾ
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸੰਤ ਹੋਣ ਕਰਕੇ ਵੱਖਰੀ ਪਛਾਣ ਰੱਖਦਾ ਹੈ। ਉਹ 16 ਸਾਲ ਦੀ ਉਮਰ ਵਿਚ ‘ਸੰਤ’ ਬਣ ਕੇ ਸਿੱਖੀ ਪ੍ਰਚਾਰ ਖੇਤਰ ਵਿਚ ਆਇਆ ਸੀ। ਸੰਤ ਢੱਡਰੀਆਂ ਵਾਲੇ ਨੇ ਜਿਥੇ ਆਪਣੀ ਛੋਟੀ ਉਮਰ, ਸੁਨੱਖਾ ਰੰਗ, ਬੋਲਚਾਲ ਦੇ ਪ੍ਰਭਾਵਸ਼ਾਲੀ ਅਤੇ ਮਨਮੋਹਨੇ ਅੰਦਾਜ਼ ਕਰਕੇ ਬਹੁਤ ਛੇਤੀ ਸ਼ੋਹਰਤ ਦੀਆਂ ਬੁਲੰਦੀਆਂ ਹਾਸਲ ਕਰ ਲਈਆਂ, ਉਥੇ ਉਹ ਸਮੇਂ-ਸਮੇਂ ‘ਤੇ ਵਿਵਾਦਾਂ ਵਿਚ ਫ਼ਸਦੇ ਰਹੇ ਅਤੇ ਉਨ੍ਹਾਂ ਦੀ ਸੰਤ ਸ਼ਖ਼ਸੀਅਤ ਅਤੇ ਗੁਰਮਤਿ ਸੂਝ-ਬੂਝ ‘ਤੇ ਵੀ ਸਵਾਲ ਉਠਦੇ ਰਹੇ। ਲਗਭਗ 4-5 ਸਾਲ ਪਹਿਲਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵੀਡੀਓ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਸਨ, ਜਿਸ ਵਿਚ ਦਿਖਾਇਆ ਗਿਆ ਸੀ ਕਿ ਸੰਤ ਢੱਡਰੀਆਂ ਵਾਲੇ ਨੇ ਆਪਣੇ ਸਿਰ ‘ਤੇ ਕਲਗੀ ਲਗਾਈ ਹੋਈ ਹੈ ਅਤੇ ਉਹ ਦੇਹਧਾਰੀ ਗੁਰੂਆਂ ਵਾਂਗ ਔਰਤਾਂ, ਬਜ਼ੁਰਗਾਂ, ਬੱਚਿਆਂ ਅਤੇ ਮੁਟਿਆਰਾਂ ਕੋਲੋਂ ਮੱਥੇ ਟਿਕਵਾ ਰਹੇ ਹਨ ਅਤੇ ਆਸ਼ਰੀਵਾਦ ਦੇ ਰਹੇ ਹਨ। ਅਜਿਹਾ ਗੁਰਮਤਿ ਵਿਚ ਵਰਜ਼ਿਤ ਹੋਣ ਕਰਕੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਹੋਇਆ ਸੀ। ਬਾਅਦ ਵਿਚ ਸੰਤ ਢੱਡਰੀਆਂ ਵਾਲੇ ਨੇ ਇਹ ਕਹਿ ਕੇ ਮੁਆਫ਼ੀ ਮੰਗੀ ਸੀ ਕਿ ਉਨ੍ਹਾਂ ਨੂੰ ਗੁਰਮਤਿ ਵਿਚ ਮੱਥਾ ਟਿਕਵਾਉਣ ਦੀ ਮਨਾਹੀ ਦਾ ਪਤਾ ਨਹੀਂ ਸੀ।
ਇਸ ਤੋਂ ਇਲਾਵਾ ਸੰਤ ਢੱਡਰੀਆਂ ਵਾਲੇ ‘ਤੇ ਰੰਗ-ਬਿਰੰਗੇ ਚੋਲੇ ਪਹਿਨਣ, ਕੱਚੀ ਬਾਣੀ ਪੜ੍ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਭਨਿਆਰਾਂਵਾਲੇ ‘ਤੇ ਹਮਲਾ ਕਰਨ ਵਾਲੇ ਇਕ ਨੌਜਵਾਨ ਦੇ ਪਰਿਵਾਰ ਦਾ ਨਿਰਾਦਰ ਕਰਨ ਵਰਗੇ ਦੋਸ਼ ਲੱਗਦੇ ਰਹੇ। ਦੋ ਸਾਲ ਪਹਿਲਾਂ ਪੰਜਾਬੀ ਗਾਇਕ ਬੱਬੂ ਮਾਨ ਵਲੋਂ ਗਾਏ ਗੀਤ ‘ਇਕ ਬਾਬਾ ਨਾਨਕ ਸੀ, ਜਿਨ੍ਹੇ ਤੁਰ ਕੇ ਦੁਨੀਆ ਗਾਹ ‘ਤੀ, ਇਕ ਅੱਜ-ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ ‘ਤੇ ਲਾ ‘ਤੀ’ ਨੂੰ ਲੈ ਕੇ ਵੀ ਸੰਤ ਢੱਡਰੀਆਂ ਵਾਲੇ ਬੇਲੋੜੇ ਵਿਵਾਦਾਂ ਵਿਚ ਘਿਰ ਗਏ ਸਨ। ਇਸ ਗੀਤ ਵਿਚ ਉਨ੍ਹਾਂ ਦਾ ਕੋਈ ਜ਼ਿਕਰ ਨਾ ਹੋਣ ਦੇ ਬਾਵਜੂਦ ਸੰਤ ਢੱਡਰੀਆਂ ਵਾਲੇ ਨੇ ਬੱਬੂ ਮਾਨ ਦੀ ਜੰਮ ਕੇ ਆਲੋਚਨਾ ਕੀਤੀ ਸੀ ਅਤੇ ‘ਚੋਰ ਦੀ ਦਾੜ੍ਹੀ ‘ਚ ਤਿਨਕਾ’ ਦੀ ਕਹਾਵਤ ਅਨੁਸਾਰ ਆਪਣੇ ਆਪ ਵਿਵਾਦਾਂ ਵਿਚ ਫ਼ਸ ਗਏ ਸਨ। ਉਸ ਵੇਲੇ ਵੀ ਸੂਝਵਾਨ ਅਤੇ ਬੁੱਧੀਜੀਵੀ ਵਰਗ ਨੇ ਛੋਟੀ ਉਮਰ ਦੇ ਇਸ ਸੰਤ ਨੂੰ ਚੰਚਲ ਬਿਰਤੀ ਵਾਲਾ, ਨਿਆਣਮਤੀਆ ਅਤੇ ਅਸਹਿਣਸ਼ੀਲ ਆਖਿਆ ਸੀ।
ਪਿਛਲੇ ਕੁਝ ਸਮੇਂ ਤੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੇ ਪ੍ਰਚਲਿਤ ਧਾਰਨਾਵਾਂ ਵਾਲੇ ਕੀਰਤਨ ਦੇ ਨਾਲ ਅਖੰਡ ਕੀਰਤਨੀ ਜਥੇ ਦੀ ਰਵਾਇਤ ਵਾਂਗ ਕੀਰਤਨ ਕਰਨ ਲੱਗ ਪਏ ਸਨ ਅਤੇ ਉਨ੍ਹਾਂ ਨੇ ਆਪਣਾ ਬਾਣਾ ਵੀ ਨਿਹੰਗ ਸਿੰਘਾਂ ਵਾਲਾ ਅਪਣਾ ਲਿਆ ਸੀ।


Source:- Radio Shere Pun jab Canada, Presenter: Kuldip Singh, Dated :- 13 may 2012 







ਐਸ.ਐਚ.ੳ ਨਾਲ ਸੰਗਤ ਟੀਵੀ ਵਲੋਂ ਇੰਟਰਵਿਊ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਪੰਥ ਦੀ ਕਚਿਹਰੀ ਵਿਚ
ਸੁਖਵਿੰਦਰ ਸਿੰਘ ਵਲੋਂ ਲਗਾਏ ਦੋਸ਼- ਪੰਥ ਫੈਸਲਾ ਕਰੇਗਾ ਕਿ ਸਚਾਈ ਕੀ ਹੈ?
ਸੁਖਵਿੰਦਰ ਸਿੰਘ ਦਾ ਦਾਅਵਾ- ਉਸ ਦੇ ਕੇਸ ਕਤਲ ਕਰਵਾਏ ਗਏ, 2 ਕਰੋੜ ਦੀ ਚੋਰੀ ਦਾ ਇਲਜ਼ਾਮ ਲਗਾਇਆ, ਪੁਲਸ ਤੋਂ ਚੁਕਵਾ ਕਿ ਬੇਤਹਾਸ਼ਾ ਤਸ਼ਦੱਦ ਕਰਾਇਆ।ਇਹ ਸੱਚ ਹੈ ਜਾਂ ਝੂਠ ਇਸ ਦਾ ਫੈਸਲਾ ਪੰਥ ਕਰੇਗਾ।
ਅਸੀਂ ਸ਼ੇਰੇ ਪੰਜਾਬ ਰੇਡੀਉ ਦੀ ਰਿਕਾਰਡਿੰਗ ਜਿਸ ਵਿਚ ਦੋਹਾਂ ਪੱਖਾਂ ਨਾਲ ਵਾਰਤਲਾਪ ਕੀਤੀ ਗਈ ਹੈ ਅਤੇ ਸਿੱਖ ਚੈਨਲ ਯੂ.ਕੇ ਦੀ ਰਿਪੋਰਟ ਦੀਆਂ ਵੀਡੀਉ ਪਾਠਕਾਂ ਸਾਹਮਣੇ ਨਸ਼ਰ ਕਰ ਰਹੇ ਹਾਂ ਅਤੇ ਛੇਤੀ ਬਾਬੇ ਦਾ ਸੰਗਤ ਟੀਵੀ ਯੂਕੇ ਤੇ ਦਿੱਤਾ ਸੱਪਸ਼ੱਟੀਕਰਨ ਵੀ ਪਾ ਰਹੇ ਹਾਂ-



ਸੰਗਤ ਟੀਵੀ ਤੇ ਦਿੱਤਾ ਸੱਪਸ਼ੱਟੀਕਰਨ-







ਰਾਮਦੇਵ-ਸੰਨਿਆਸ ਤੋਂ ਸੱਤਿਆਗ੍ਰਹਿ ਤੱਕ--(3)
ਰਾਮਦੇਵ ਦੀ ਜਾਇਦਾਦ ਸਬੰਧੀ ਕੁਝ ਤੱਥ
--ਭਾਵਨਾ ਮਲਿਕ

(ਲੜੀ ਜੋੜਣ ਲਈ ਕਿਸ਼ਤ ਨੰਬਰ 1 ਅਤੇ ਕਿਸ਼ਤ ਨੰ: 2  ਪੜ੍ਹੋ ਜੋ ਇਸ ਕਿਸ਼ਤ ਦੇ ਹੇਠਾਂ ਦਿੱਤੀਆਂ ਗਈਆਂ ਹਨ)
ਭਾਵਨਾ ਮਲਿਕ
ਰਾਮਦੇਵ ਦੇ ਮੁਤਾਬਿਕ ਉਨ੍ਹਾਂ ਦੀ ਸੰਪਤੀ ਅਤੇ ਖਰਚੇ ਇਸ ਤਰ੍ਹਾਂ ਹਨ-

    *  ਦਿਵਿਆ ਯੋਗ ਮੰਦਿਰ ਟਰੱਸਟ- 249.63 ਕਰੋੜ
    *  ਪਤੰਜਲੀ ਯੋਗ ਪੀਠ ਟਰੱਸਟ-164.80 ਕਰੋੜ
    *  ਭਾਰਤ ਸਵੈਭਿਮਾਨ ਟਰੱਸਟ-9.97 ਕਰੋ
    *  ਆਰਿਆ ਕੁਲ ਸੰਸਥਾਨ-1.79 ਕਰੋੜ

ਪਰਮਾਰਥ ਲਈ ਦਿਵਿਆ ਯੋਗ ਮੰਦਿਰ ਟਰੱਸਟ 'ਚੋਂ 685.25 ਕਰੋੜ ਰੁਪਏ ਖਰਚੇ ਗਏ। ਪਤੰਜਲੀ ਯੋਗ ਪੀਠ 'ਚੋਂ ਪਰਮਾਰਥ ਲਈ 93.20 ਕਰੋੜ ਅਤੇ ਭਾਰਤ ਸਵੈਭਿਮਾਨ ਟਰੱਸਟ 'ਚੋਂ 11.51 ਕਰੋੜ ਰੁਪਏ ਖਰਚ ਕੀਤੇ ਗਏ। ਰਾਮਦੇਵ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਪਰਮਾਰਥ ਵਿਚ ਕੀ ਸ਼ਾਮਿਲ ਹੈ। ਉਨ੍ਹਾਂ ਦਾ ਝੂਠ ਇਥੇ ਹੀ ਖੁੱਲ੍ਹ ਜਾਂਦਾ ਹੈ ਕਿ ਪਿਛਲੇ 7 ਸਾਲਾਂ ਤੋਂ ਇਕ ਵੀ ਯੋਗ ਕੈਂਪ ਮੁਫ਼ਤ ਨਹੀਂ ਲਗਵਾਇਆ ਗਿਆ। ਜੋ ਯੋਗ ਕਰਨ ਲਈ ਅੱਗੇ ਸੀਟ ਲੈਂਦੇ ਹਨ, ਪਿੱਛੇ ਬੈਠਣ ਵਾਲਿਆਂ ਦੇ ਮੁਕਾਬਲੇ ਉਨ੍ਹਾਂ ਦੀ ਫੀਸ ਜ਼ਿਆਦਾ ਹੈ। ਜੋ ਲੋਕ ਹਰਿਦੁਆਰ, ਪਤੰਜਲੀ ਯੋਗ ਪੀਠ ਵਿਚ ਰੁਕਦੇ ਹਨ, ਉਨ੍ਹਾਂ ਤੋਂ ਪੈਸਾ ਲਿਆ ਜਾਂਦਾ ਹੈ। ਉਨ੍ਹਾਂ ਨੂੰ ਰਸੀਦ ਦੀ ਜਗ੍ਹਾ ਦਾਨ ਦੀ ਪਰਚੀ ਕੱਟ ਕੇ ਦਿੱਤੀ ਜਾਂਦੀ ਹੈ। ਕੀ ਇਹ ਟੈਕਸ ਬਚਾਉਣ ਦਾ ਜ਼ਰੀਆ ਨਹੀਂ? ਕੀ ਰਾਮਦੇਵ ਇਸ ਨੂੰ ਭ੍ਰਿਸ਼ਟਾਚਾਰ ਨਹੀਂ ਮੰਨਦੇ? ਰਾਮਦੇਵ ਨੇ ਵੈਦਿਕ ਬ੍ਰਾਡਕਾਸਟਿੰਗ ਚੈਨਲ ਅਤੇ ਟ੍ਰੈਵਲਿੰਗ ਦੇ ਧੰਦੇ ਦੀ ਕਮਾਈ ਬਾਰੇ ਕਿਉਂ ਕੁਝ ਨਹੀਂ ਦੱਸਿਆ?

ਰਾਮਦੇਵ ਦਵਾਈਆਂ ਤੋਂ ਇਕ ਮਹੀਨੇ ਦਾ 25 ਕਰੋੜ ਤੱਕ ਕਮਾਉਂਦੇ ਹਨ, ਉਨ੍ਹਾਂ 'ਤੇ 20 ਫ਼ੀਸਦੀ ਮੁਨਾਫ਼ਾ ਆਵੇ ਤਾਂ ਸਾਲਾਨਾ 300 ਕਰੋੜ ਰੁਪਏ ਬਣ ਜਾਂਦਾ ਹੈ। ਆਪਣੀਆਂ ਯੋਗਾ ਦੀਆਂ ਕਿਤਾਬਾਂ ਅਤੇ ਸੀਡੀਆਂ 'ਚੋਂ ਸਾਲਾਨਾ 10 ਕਰੋੜ ਰਾਮਦੇਵ ਤੱਕ ਪਹੁੰਚਦਾ ਹੈ। ਰਾਮਦੇਵ ਦੇ ਪੂਰੇ ਭਾਰਤ ਵਿਚ ਦਵਾਈਆਂ ਦੇ ਕੇਂਦਰ ਹਨ। ਰਾਜਧਾਨੀ ਦਿੱਲੀ ਵਿਚ ਹੀ 30 ਸੈਂਟਰ ਮੌਜੂਦ ਹਨ, ਜਿਨ੍ਹਾਂ ਵਿਚ ਰਾਮਦੇਵ ਦੁਆਰਾ ਬਣਾਈਆਂ ਗਈਆਂ 50 ਕਿਸਮ ਦੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ। ਹਰੇਕ ਕੇਂਦਰ ਵਿਚ ਦੋ ਆਯੁਰਵੈਦਿਕ ਡਾਕਟਰ ਮਰੀਜ਼ਾਂ ਲਈ ਬੈਠਦੇ ਹਨ ਅਤੇ ਉਹ ਮਰੀਜ਼ਾਂ ਨੂੰ ਲੰਮੀ ਚੌੜੀ ਸੂਚੀ ਦਵਾਈਆਂ ਦੀ ਲਿਖਦੇ ਹਨ। ਡਾਕਟਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤਾ ਜਾਂਦਾ ਅਤੇ ਉਨ੍ਹਾਂ 'ਤੇ ਆਪਣੀ ਹਾਜ਼ਰੀ ਲਗਾਉਣ 'ਤੇ ਵੀ ਰੋਕ ਹੈ। ਫ੍ਰੈਂਚਾਇਜ਼ ਕਹਿ ਕੇ ਰਾਮਦੇਵ ਖਾਸਾ ਪੈਸਾ ਬਟੋਰ ਰਹੇ ਹਨ। ਕੀ ਇਹ ਕਾਲਾ ਬਾਜ਼ਾਰੀ ਅਤੇ ਭ੍ਰਿਸ਼ਟਾਚਾਰ ਨਹੀਂ?

ਜੋ ਸਕਾਟਲੈਂਡ ਅਤੇ ਅਮਰੀਕਾ 'ਚ ਕੇਂਦਰ ਹਨ, ਉਸ ਦਾ ਭਾਰਤ ਦੀ ਜਨਤਾ ਨੂੰ ਕੀ ਲਾਭ ਹੈ? ਰਾਮਦੇਵ ਖੁਲਾਸਾ ਕਰਨ ਕਿ ਵਲਾਇਤ ਦੇ ਕੇਂਦਰ ਕਿਸ ਤਰ੍ਹਾਂ ਖੋਲ੍ਹੇ ਗਏ? ਕੀ ਉਹ ਪੈਸਾ ਭਾਰਤ ਤੋਂ ਭੇਜਿਆ ਗਿਆ ਜਾਂ ਫਿਰ ਉਥੋਂ ਦੇ ਲੋਕਾਂ ਨੇ ਦਾਨ ਕੀਤਾ? ਜਿਨ੍ਹਾਂ ਨੇ ਦਾਨ ਕੀਤਾ ਉਨ੍ਹਾਂ ਲੋਕਾਂ ਦੀ ਸੂਚੀ ਰਿਜ਼ਰਵ ਬੈਂਕ ਨੂੰ ਦਿੱਤੀ ਗਈ ਹੈ ਜਾਂ ਨਹੀਂ?

ਸੰਤ ਸਮਾਜ ਦੀ ਪ੍ਰਤੀਕਿਰਿਆ

ਜਿਸ ਸੰਤ ਸਮਾਜ ਨੇ ਕਦੇ ਰਾਮਦੇਵ ਨੂੰ ਬ੍ਰਹਮਰਿਸ਼ੀ ਦੀ ਉਪਾਧੀ ਦਿੱਤੀ, ਅੱਜ ਉਹ ਰਾਮਦੇਵ ਦੀ ਖਿਲਾਫ਼ਤ ਕਰ ਰਿਹਾ ਹੈ। ਅਖਿਲ ਭਾਰਤੀ ਸੰਤ ਸੰਮਤੀ ਦੇ ਉੱਤਰ ਭਾਰਤ ਦੇ ਮੁਖੀ ਪ੍ਰਮੋਦ ਕ੍ਰਿਸ਼ਨਮ ਦਾ ਕਹਿਣਾ ਹੈ ਕਿ 'ਜਿਸ ਸਰਕਾਰ ਨੂੰ ਰਾਮਦੇਵ ਭ੍ਰਿਸ਼ਟ ਕਹਿ ਰਹੇ ਹਨ, ਉਨ੍ਹਾਂ ਤੋਂ ਹੀ ਕਰਜ਼ੇ ਲੈ ਕੇ ਫੂਡ ਪਾਰਕ ਅਤੇ ਹੋਰ ਕੰਪਨੀਆਂ ਖੋਲ੍ਹੀਆਂ ਗਈਆਂ। ਕੀ ਇਹ ਸਭ ਕਾਲੇ ਧਨ ਦਾ ਹਿੱਸਾ ਨਹੀਂ?' ਨਾਲ ਹੀ ਪੂਰਾ ਸੰਤ ਸਮਾਜ ਰਾਮਦੇਵ ਦੇ ਸੰਨਿਆਸੀ ਦੇ ਭੇਸ ਵਿਚ ਵਪਾਰ ਕਰਨ ਨੂੰ ਗ਼ਲਤ ਮੰਨਦਾ ਹੈ।

ਪ੍ਰਮੋਦ ਕ੍ਰਿਸ਼ਨਮ ਨੇ ਦੱਸਿਆ ਕਿ 'ਰਾਮਦੇਵ ਗਊ ਮੂਤਰ ਵੇਚ ਰਹੇ ਹਨ, ਔਰਤਾਂ ਦੇ ਰੋਗ ਠੀਕ ਕਰਨ ਲਈ ਚੂਹੇ ਦੀਆਂ ਮੇਂਗਣਾਂ ਵੇਚ ਰਹੇ ਹਨ ਅਤੇ ਗਲੋਅ ਦਾ ਰਸ, ਜੋ ਕਿ ਇਕ ਰੁਪਏ ਦਾ ਮਿਲਦਾ ਹੈ, ਰਾਮਦੇਵ ਉਸ ਨੂੰ 190 ਰੁਪਏ ਦਾ ਵੇਚਦੇ ਹਨ, ਕੀ ਇਹ ਭ੍ਰਿਸ਼ਟਾਚਾਰ ਨਹੀਂ? ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਮਦੇਵ ਸੰਤ ਹੋ ਕੇ ਸੰਤਾਂ ਨੂੰ ਹੀ ਲੁੱਟ ਰਹੇ ਹਨ। ਵੈਦਿਕ ਬ੍ਰਾਡਕਾਸਟਿੰਗ ਚੈਨਲ ਰਾਹੀਂ ਉਹ ਸੰਤਾਂ ਕੋਲੋਂ ਅੱਧੇ ਘੰਟੇ ਦੇ 5-6 ਲੱਖ ਰੁਪਏ ਲੈਂਦੇ ਹਨ। 29 ਅਪ੍ਰੈਲ, 2011 ਨੂੰ ਸੰਤ ਸੰਮਤੀ ਨੇ ਇਕੱਠੇ ਹੋ ਕੇ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੂੰ ਇਕ ਯਾਦ ਪੱਤਰ ਰਾਹੀਂ ਰਾਮਦੇਵ ਦੀਆਂ ਕੰਪਨੀਆਂ ਦੇ ਘਪਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਕੁਝ ਦੋਸ਼ ਵੀ ਲਗਾਏ, ਜਿਨ੍ਹਾਂ ਵਿਚ ਮੁੱਖ ਹਨ-

*ਸ਼ੰਕਰਾਦੇਵ ਦੇ ਗਾਇਬ ਹੋਣ ਦੀ ਜਾਂਚ ਕੀਤੀ ਜਾਵੇ।

* ਰਾਮਦੇਵ ਨੇ ਆਸਥਾ ਚੈਨਲ ਜਬਰਨ ਉਸ ਦੇ ਮਾਲਿਕ ਕੀਰਤ ਮਹਿਤਾ ਤੋਂ ਹਥਿਆ ਲਿਆ ਅਤੇ ਉਨ੍ਹਾਂ ਨੂੰ ਡਰ ਕੇ ਮੁਲਕ ਤੋਂ ਬਾਹਰ ਜਾਣਾ ਪਿਆ। ਇਸ ਦੀ ਵੀ ਜਾਂਚ ਹੋਵੇ।

* ਬਾਲਕ੍ਰਿਸ਼ਨ ਨਿਪਾਲੀ ਨਾਗਰਿਕ ਹੋਣ ਦੇ ਬਾਵਜੂਦ ਹਿੰਦੁਸਤਾਨੀ ਪਾਸਪੋਰਟ ਕਿਵੇਂ ਰੱਖ ਸਕਦੇ ਹਨ?

* ਭਾਰਤ ਸਵੈਭਿਮਾਨ ਟਰੱਸਟ ਦੇ ਬਾਨੀ ਮੈਂਬਰ ਰਾਜੀਵ ਦੀਕਸ਼ਤ ਦੀ ਸ਼ੱਕੀ ਮੌਤ ਅਤੇ ਜਲਦਬਾਜ਼ੀ ਵਿਚ ਉਨ੍ਹਾਂ ਦੇ ਸਸਕਾਰ ਕਰਨ ਦੀ ਵੀ ਜਾਂਚ ਹੋਵੇ।

ਪੰਜਵਾਂ, ਬਾਬਾ ਰਾਮਦੇਵ ਦੀਆਂ ਕੰਪਨੀਆਂ ਨੂੰ ਸਰਕਾਰ ਵੱਲੋਂ ਮਿਲੇ ਕਰਜ਼ੇ ਅਤੇ ਲੋਕਾਂ ਵੱਲੋਂ ਮਿਲੇ ਦਾਨ ਦੀ ਵੀ ਜਾਂਚ ਕੀਤੀ ਜਾਵੇ।

ਕਾਂਗਰਸ ਦੀ ਤਾਨਾਸ਼ਾਹੀ

ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੇ ਰਵੱਈਏ ਨੇ ਲੋਕਤੰਤਰ ਦੇ ਪਰਖਚੇ ਉਡਾ ਦਿੱਤੇ ਹਨ, ਜਿਸ ਢੰਗ ਨਾਲ ਧਾਰਾ 144 ਲਗਾ ਕੇ ਰਾਤ ਇਕ ਵਜੇ ਸੁੱਤੇ ਅਤੇ ਨਿਹੱਥੇ ਲੋਕਾਂ 'ਤੇ ਪਥਰਾਅ ਕੀਤਾ, ਅੱਥਰੂ ਗੈਸ ਛੱਡੀ, ਰੌਸ਼ਨੀ ਬੰਦ ਕਰ ਦਿੱਤੀ ਅਤੇ ਰਾਮਦੇਵ ਨੂੰ ਜਬਰਨ ਗ੍ਰਿਫ਼ਤਾਰ ਕੀਤਾ, ਇਹ ਸਭ ਲੋਕਾਂ ਦੇ ਮਨਾਂ ਵਿਚ ਕਾਂਗਰਸ ਦੇ ਅਕਸ ਨੂੰ ਹੋਰ ਵੀ ਦਾਗ਼ਦਾਰ ਕਰ ਗਿਆ। ਲੋਕਾਂ ਨੇ ਖੁੱਲ੍ਹੇਆਮ ਇਸ ਦੀ ਤੁਲਨਾ 1975 ਵਿਚ ਲਗਾਈ ਐਮਰਜੈਂਸੀ ਨਾਲ ਕੀਤੀ। ਜੋ ਕੁਝ ਵੀ ਰਾਮਦੇਵ ਅਤੇ ਕਾਂਗਰਸ ਸਰਕਾਰ ਵਿਚ ਲੀਲਾ ਵਰਤੀ, ਉਸ 'ਚੋਂ ਜਵਾਬ ਘੱਟ ਤੇ ਸਵਾਲ ਜ਼ਿਆਦਾ ਉੱਠਦੇ ਹਨ। ਕੀ ਕਾਰਨ ਹੈ ਕਿ ਸਰਕਾਰ ਨੂੰ ਇਕ ਸ਼ਾਂਤੀ ਨਾਲ ਚੱਲਣ ਵਾਲਾ ਸੱਤਿਆਗ੍ਰਹਿ ਇਸ ਕਦਰ ਰੋਕਣਾ ਪਿਆ? ਸਰਕਾਰ ਨੂੰ ਰਾਮਦੇਵ ਦੇ ਸੱਤਿਆਗ੍ਰਹਿ ਬਾਰੇ ਪਤਾ ਸੀ। ਫਿਰ ਸਿੱਬਲ ਨੇ ਕਿਸ ਤਰ੍ਹਾਂ ਕਿਹਾ ਕਿ ਰਾਮਦੇਵ ਨੇ ਜਗ੍ਹਾ ਸਿਰਫ ਯੋਗ ਕਰਵਾਉਣ ਲਈ ਲਈ ਸੀ, ਸੱਤਿਆਗ੍ਰਹਿ ਲਈ ਨਹੀਂ? ਇਕ ਪਾਸੇ ਕਾਂਗਰਸ ਦੇ ਵੱਡੇ ਨੇਤਾ ਰਾਮਦੇਵ ਨੂੰ ਲੈਣ ਏਅਰਪੋਰਟ ਗਏ ਅਤੇ ਭੁੱਖ ਹੜਤਾਲ ਰੋਕਣ ਲਈ ਉਨ੍ਹਾਂ ਨਾਲ ਗੱਲਬਾਤ ਕਰਦੇ ਰਹੇ। ਦੂਜੇ ਪਾਸੇ ਰਾਮਦੇਵ ਦੀ ਚਿੱਠੀ ਦਾ ਖੁਲਾਸਾ ਕਰਕੇ ਉਸ ਨੂੰ ਜਬਰਨ ਹਰਿਦੁਆਰ ਭਿਜਵਾ ਦਿੱਤਾ। ਅਗਲੇ ਹੀ ਦਿਨ ਸਰਕਾਰ ਵੱਲੋਂ ਰਾਮਦੇਵ ਦੀਆਂ ਕੰਪਨੀਆਂ ਦਾ ਖੁਲਾਸਾ ਅਤੇ ਉਨ੍ਹਾਂ ਰਾਹੀਂ ਜਬਰਨ ਜ਼ਮੀਨਾਂ ਦੇ ਕਬਜ਼ੇ ਕਰਨ ਦੀਆਂ ਖ਼ਬਰਾਂ ਨਾਲ ਦੁਨੀਆ ਨੂੰ ਦਹਿਲਾ ਦਿੱਤਾ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਹੀ ਸਰਕਾਰਾਂ ਵੱਲੋਂ ਰਾਮਦੇਵ ਨੂੰ ਜ਼ਮੀਨਾਂ ਸਸਤੇ ਭਾਅ ਵਿਚ ਦਿੱਤੀਆਂ ਗਈਆਂ, ਉਸ ਦਾ ਬਿਊਰਾ ਇਸ ਤਰ੍ਹਾਂ ਹੈ-

* ਕੈਪਟਨ ਅਮਰਿੰਦਰ ਸਿੰਘ ਦਾ ਦੋਸ਼ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿਚ 127 ਵਿੱਘਾ ਜ਼ਮੀਨ ਰਾਮਦੇਵ ਨੂੰ 99 ਸਾਲ ਲਈ ਲੀਜ਼ 'ਤੇ ਇਕ ਰੁਪਏ ਕਿਰਾਏ 'ਤੇ ਦੇ ਦਿੱਤੀ। ਜਦ ਕਿ ਉਸ ਦੀ ਕੀਮਤ ਕਰੋੜਾਂ ਰੁਪਏ ਹੈ। ਇਹ ਜ਼ਮੀਨ ਉਨ੍ਹਾਂ ਦੇ ਪਿਤਾ ਨੇ ਬੱਚਿਆਂ ਦੇ ਇਸਤੇਮਾਲ ਲਈ ਦਾਨ ਕੀਤੀ ਸੀ। ਫਿਰ ਸਰਕਾਰ ਨੇ ਰਾਮਦੇਵ ਨੂੰ ਕਿਸ ਤਰ੍ਹਾਂ ਦੇ ਦਿੱਤੀ?

* ਉੱਤਰਾਂਚਲ ਸਰਕਾਰ ਨੇ ਰਾਮਦੇਵ ਨੂੰ ਹਰਿਦੁਆਰ ਵਿਚ 644 ਏਕੜ ਜ਼ਮੀਨ ਬਿਲਕੁਲ ਸਸਤੇ ਭਾਅ 'ਤੇ ਦਿੱਤੀ।

* ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦੋ ਵਾਰ ਰਾਮਦੇਵ ਨੂੰ ਜ਼ਮੀਨ ਦਾਨ ਦਿੱਤੀ-ਸੰਨ 2008 ਅਤੇ 2010 ਵਿਚ।

* ਰੁੜਕੀ ਵਿਚ ਖੇਤੀ ਯੋਗ ਜ਼ਮੀਨ ਦਿੱਤੀ, ਜੋ ਗ਼ੈਰ-ਖੇਤੀ ਕੰਮਾਂ ਵਾਸਤੇ ਵਰਤੀ ਗਈ।

ਜ਼ਿਆਦਾਤਰ ਇਹ ਜ਼ਮੀਨਾਂ ਕਿਸਾਨਾਂ ਦੀਆਂ ਜਾਂ ਫਿਰ ਗ੍ਰਾਮ ਪੰਚਾਇਤਾਂ ਦੀ ਮਲਕੀਅਤ ਸਨ। ਬਹੁਤੀਆਂ ਜ਼ਮੀਨਾਂ ਦੇਣ ਸਮੇਂ ਪੰਚਾਇਤਾਂ ਕੋਲੋਂ ਸਰਕਾਰ ਨੇ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ। ਇਹ ਸਭ ਜ਼ਮੀਨਾਂ ਬਾਜ਼ਾਰੀ ਭਾਅ ਤੋਂ ਘੱਟ ਅਤੇ ਕਈ ਥਾਂ ਕਿਸਾਨਾਂ ਕੋਲੋਂ ਜਬਰਨ ਖੋਹ ਕੇ ਰਾਮਦੇਵ ਨੂੰ ਦਿੱਤੀਆਂ ਗਈਆਂ। ਕਾਨੂੰਨੀ ਤੌਰ 'ਤੇ ਪਰਮਾਰਥ ਲਈ ਜ਼ਮੀਨ ਦੇਣ ਲਈ ਸਰਕਾਰ ਵੱਲੋਂ ਨਿਲਾਮੀ ਕੀਤੀ ਜਾਂਦੀ ਹੈ। ਅਖ਼ਬਾਰ ਰਾਹੀਂ ਇਸ ਦੀ ਖ਼ਬਰ ਆਮ ਜਨਤਾ ਤੱਕ ਵੀ ਪਹੁੰਚਾਈ ਜਾਂਦੀ ਹੈ ਤਾਂ ਕਿ ਹੋਰ ਲੋਕ ਜਿਨ੍ਹਾਂ ਦਾ ਮਕਸਦ ਸੇਵਾ ਲਈ ਜ਼ਮੀਨ ਖਰੀਦਣਾ ਹੈ, ਉਹ ਸਭ ਬੋਲੀ ਲਗਾ ਸਕਣ। ਪਰ ਇਸ ਸਾਰੇ ਮਾਮਲੇ ਦੀ ਖ਼ਬਰ ਆਮ ਜਨਤਾ ਨੂੰ ਕਦੇ ਵੀ ਨਹੀਂ ਮਿਲੀ ਅਤੇ ਅੰਦਰੋਂ-ਅੰਦਰੀ ਰਾਮਦੇਵ ਨੂੰ ਜ਼ਮੀਨ ਦੇ ਦਿੱਤੀ ਗਈ। ਪਤੰਜਲੀ ਯੋਗ ਪੀਠ 'ਤੇ 16 ਮੁਕੱਦਮੇ ਚੱਲ ਰਹੇ ਹਨ, ਜਿਸ ਵਿਚ ਸਟੈਂਪ ਡਿਊਟੀ ਦੀ ਚੋਰੀ ਅਤੇ ਟਰੱਸਟ ਦੇ ਨਾਂਅ 'ਤੇ ਵਪਾਰ ਕਰਨ ਦਾ ਇਲਜ਼ਾਮ ਹੈ। ਕੀ ਇਸ ਨੂੰ ਰਾਮਦੇਵ ਭ੍ਰਿਸ਼ਟਾਚਾਰ ਨਹੀਂ ਮੰਨਦੇ? ਇਕ ਭ੍ਰਿਸ਼ਟ ਮਨੁੱਖ ਭ੍ਰਿਸ਼ਟਾਚਾਰ ਲਈ ਸਤਿਆਗ੍ਰਹਿ ਕਰੇ, ਇਹ ਕਿੰਨਾ ਕੁ ਜਾਇਜ਼ ਹੈ? ਇਹ ਸਾਰੇ ਸਵਾਲ ਕੁਝ ਹੋਰ ਸਵਾਲਾਂ ਨੂੰ ਜਨਮ ਦਿੰਦੇ ਹਨ-

* ਜਦ ਕਾਂਗਰਸ ਸਰਕਾਰ ਅਤੇ ਰਾਮਦੇਵ ਵਿਚ ਸਮਝੌਤਾ ਹੋ ਗਿਆ ਸੀ ਤਾਂ ਸਰਕਾਰ ਨੇ ਮੀਡੀਆ ਸਾਹਮਣੇ ਗੱਲ ਕਿਉਂ ਖੋਲ੍ਹੀ ਸੀ? ਜੇਕਰ ਰਾਮਦੇਵ ਜਨਤਾ ਨੂੰ ਧੋਖਾ ਦੇ ਰਹੇ ਸਨ ਅਤੇ ਕਾਂਗਰਸ ਵੀ ਉਸ ਧੋਖੇ ਦਾ ਹਿੱਸਾ ਹੈ?

* ਅਚਾਨਕ ਸਰਕਾਰ ਨੇ ਰਾਮਦੇਵ ਦੀਆਂ ਕੰਪਨੀਆਂ ਦਾ ਖੁਲਾਸਾ ਕਿਉਂ ਕੀਤਾ, ਏਨੇ ਸਾਲ ਸਰਕਾਰ ਚੁੱਪ ਕਿਉਂ ਰਹੀ? ਰਾਮਦੇਵ ਵੱਲੋਂ ਜਬਰਨ ਅਤੇ ਘੱਟ ਪੈਸੇ 'ਤੇ ਜ਼ਮੀਨਾਂ ਹਥਿਆਉਣ ਦੇ ਮੁਕੱਦਮੇ ਦਰਜ ਹਨ, ਫਿਰ ਕਿਉਂ ਸਰਕਾਰ ਅੰਨੀ ਬਣ ਰਹੀ ਹੈ? ਕੀ ਉਨ੍ਹਾਂ ਦਾ ਕੋਈ ਨਿੱਜੀ ਫਾਇਦਾ ਸੀ? ਜੇਕਰ ਸਰਕਾਰ ਬੇਖ਼ਬਰ ਸੀ ਅਤੇ ਹੁਣ ਉਨ੍ਹਾਂ ਨੂੰ ਸਭ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

* ਜਦੋਂ ਰਾਸ਼ਟਰਪਤੀ ਨੂੰ 29 ਅਪ੍ਰੈਲ, 2011 ਨੂੰ ਯਾਦ ਪੱਤਰ ਮਿਲ ਗਿਆ ਸੀ ਤਾਂ ਤਦ ਵੀ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਕਿਉਂ ਨਹੀਂ ਦਿੱਤਾ ਗਿਆ?

* ਕੀ ਕਾਰਨ ਹੈ ਕਿ ਭਾਜਪਾ ਅਤੇ ਕਾਂਗਰਸ ਦੇ ਮੰਤਰੀਆਂ ਨੇ ਰਾਮਦੇਵ ਨੂੰ ਹੀ ਇਹ ਜ਼ਮੀਨਾਂ ਸਸਤੇ ਭਾਅ ਵਿਚ ਦਿੱਤੀਆਂ? ਕਿਤੇ ਇਨ੍ਹਾਂ ਸਭ 'ਚ ਉਨ੍ਹਾਂ ਦੀ ਵੀ ਹਿੱਸੇਦਾਰੀ ਤਾਂ ਨਹੀਂ?

ਮਨਮੋਹਨ ਸਿੰਘ ਗ਼ੌਰ ਕਰਨ ਕਿ ਉਨ੍ਹਾਂ ਦੀ ਪਾਰਟੀ ਦੇ ਮੰਤਰੀ, ਉਨ੍ਹਾਂ ਦੇ ਨੱਕ ਹੇਠ ਹੀ ਭ੍ਰਿਸ਼ਟਾਚਾਰ ਅਤੇ ਸੀਨਾਜੋਰੀ ਕਰ ਰਹੇ ਹਨ। ਜਿਥੇ ਇਕ ਪਾਸੇ ਰਾਮਦੇਵ ਦੇ ਸਾਮਰਾਜ ਦੀ ਜਾਂਚ ਸਰਕਾਰ ਕਰਵਾ ਰਹੀ ਹੈ, ਉਥੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਮੰਤਰੀਆਂ 'ਤੇ ਵੀ ਕੁਝ ਜਾਂਚ ਕਮੇਟੀ ਬਿਠਾਉਣ, ਜੋ ਨਿਰਪੱਖ ਹੋ ਕੇ ਸੱਚ ਨੂੰ ਸਾਹਮਣੇ ਰੱਖੇ। (ਸਮਾਪਤ)

ਮੋ: 098181-14039

ਰਾਮਦੇਵ-ਸੰਨਿਆਸ ਤੋਂ ਸੱਤਿਆਗ੍ਰਹਿ ਤੱਕ--(2)
ਰਾਮਦੇਵ ਨੇ ਆਪਣੇ ਪਿੰਡ ਦੀ ਸਾਰ ਨਹੀਂ ਲਈ
-ਭਾਵਨਾ ਮਲਿਕ

ਲੜੀ ਜੋੜਣ ਲਈ ਕਿਸ਼ਤ ਨੰ: 1 ਪੜ੍ਹੋ ਜੋ ਇਸ ਕਿਸ਼ਤ ਦੇ ਹੇਠਾਂ ਦਿੱਤੀ ਗਈ ਹੈ।

ਭਾਵਨਾ ਮਲਿਕ
ਹੁਣ ਜਾਇਜ਼ਾ ਲਈਏ, ਰਾਮਦੇਵ ਦੇ ਆਪਣੇ ਪਿੰਡ ਦਾ। ਰਾਜਸਥਾਨ ਸਰਹੱਦ ਤੋਂ ਦੋ ਕਿਲੋਮੀਟਰ ਪਹਿਲਾਂ ਵਸੇ ਸਈਅਦ ਅਲੀਪੁਰ, ਜ਼ਿਲ੍ਹਾ ਮਹਿੰਦਰਗੜ੍ਹ (ਹਰਿਆਣਾ) ਵਿਚ ਕੁੱਲ 400 ਘਰ ਹਨ। ਪਿੰਡ ਦੀ ਆਬਾਦੀ ਤਿੰਨ ਹਜ਼ਾਰ ਲੋਕਾਂ ਦੀ ਹੈ। ਏ. ਸੀ. ਕਾਰਾਂ, ਜਹਾਜ਼ਾਂ ਵਿਚ ਸੈਰ ਅਤੇ ਮਿਨਰਲ ਵਾਟਰ ਦੇ ਆਦੀ ਬਾਬਾ ਰਾਮਦੇਵ ਦਾ ਪਿੰਡ ਕੁਝ ਹੋਰ ਹੀ ਦੱਸਦਾ ਹੈ। ਪਿੰਡ ਵਿਚ ਸਫ਼ਾਈ ਬਿਲਕੁਲ ਨਹੀਂ ਹੈ। ਟੁੱਟੀਆਂ ਸੜਕਾਂ, ਬਦਬੂਦਾਰ ਗਲੀਆਂ ਅਤੇ ਮੱਛਰਾਂ ਨਾਲ ਭਰਿਆ ਗੰਦਾ ਪਾਣੀ। ਇਹੀ ਨਹੀਂ, ਪਿੰਡ ਵਿਚ ਕੋਈ ਵੀ ਸਕੂਲ ਜਾਂ ਕਾਲਜ ਨਹੀਂ, ਨਾ ਹੀ ਕੋਈ ਡਿਸਪੈਂਸਰੀ ਜਾਂ ਹਸਪਤਾਲ ਹੈ, ਜਿਥੇ ਮਰੀਜ਼ਾਂ ਦਾ ਇਲਾਜ ਹੋ ਸਕੇ।

ਰਾਮਦੇਵ ਨੇ ਆਪਣੀਆਂ ਆਯੁਰਵੈਦਿਕ ਦਵਾਈਆਂ ਦੀ ਵੀ ਕੋਈ ਸਹੂਲਤ ਨਹੀਂ ਦਿੱਤੀ ਹੋਈ। ਇਹ ਪੁੱਛਣ 'ਤੇ ਕਿ ਕੀ ਰਾਮਦੇਵ ਪਿੰਡ ਲਈ ਕੁਝ ਨਹੀਂ ਕਰਦੇ, ਉਨ੍ਹਾਂ ਦੇ ਚਾਚਾ ਰਾਮਚੰਦਰ ਯਾਦਵ ਨੇ ਰਾਮਦੇਵ ਸਬੰਧੀ ਮਾੜੀ ਸ਼ਬਦਾਵਲੀ ਬੋਲਦੇ ਹੋਏ ਕਿਹਾ ਕਿ 'ਰਾਮਦੇਵ ਨੇ ਇਕ ਬੋਰ ਕਰਵਾਇਆ ਸੀ, ਜਿਸ ਵਿਚ ਪਾਣੀ ਨਹੀਂ ਅਤੇ ਇਕ ਮੋਟਰ ਲਗਵਾਈ ਪਰ ਬਿਜਲੀ ਦਾ ਕੁਨੈਕਸ਼ਨ ਨਹੀਂ ਲਗਵਾਇਆ।' ਇਹ ਹੀ ਨਹੀਂ, ਉਨ੍ਹਾਂ ਨੇ ਅਤੇ ਪਿੰਡ ਦੇ ਸਰਪੰਚ ਮਾਨ ਸਿੰਘ ਨੇ ਰਾਮਦੇਵ 'ਤੇ ਜਬਰਨ ਜ਼ਮੀਨਾਂ 'ਤੇ ਕਬਜ਼ਾ ਕਰਨ ਦਾ ਇਲਜ਼ਾਮ ਵੀ ਲਗਾਇਆ। ਉਨ੍ਹਾਂ ਨੇ ਦੱਸਿਆ ਕਿ 'ਕੁਝ ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੇ ਰਾਮਦੇਵ ਨੂੰ 18 ਏਕੜ ਜ਼ਮੀਨ ਪਰਮਾਰਥ ਲਈ ਦਿੱਤੀ। ਰਾਮਦੇਵ ਨੇ ਐਲਾਨ ਕੀਤਾ ਕਿ ਉਹ ਇਸ ਜ਼ਮੀਨ 'ਤੇ ਇਕ ਸਕੂਲ ਖੋਲ੍ਹਣਗੇ ਅਤੇ ਆਪਣਾ ਤਾਲਾ ਲਗਾ ਕੇ ਚਲੇ ਗਏ। ਇਕ ਸਾਲ ਬਾਅਦ ਰਾਮਦੇਵ ਨੇ ਉਥੇ ਸਕੂਲ ਦੀ ਜਗ੍ਹਾ 'ਤੇ ਆਮਲੇ ਉਗਾਉਣ ਦੀ ਗੱਲ ਕੀਤੀ, ਜੋ ਕਿ ਦਵਾਈਆਂ ਅਤੇ ਹਰਬਲ ਚਾਹ ਬਣਾਉਣ ਦੇ ਕੰਮ ਆਉਣਗੇ। ਪੂਰੇ ਪਿੰਡ ਨੇ ਅਤੇ ਸਰਪੰਚ ਮਾਨ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਜ਼ਮੀਨ ਰਾਮਦੇਵ ਤੋਂ ਵਾਪਸ ਲੈ ਲਈ।' ਰਾਮਦੇਵ ਦਾ ਇਕ ਮੁਕੱਦਮਾ ਆਪਣੇ ਚਾਚਾ ਨਾਲ ਵੀ ਅਦਾਲਤ ਵਿਚ ਚੱਲ ਰਿਹਾ ਹੈ। ਰਾਮਚੰਦਰ ਯਾਦਵ ਨੇ ਦੱਸਿਆ ਕਿ 'ਰਾਮਦੇਵ ਉੱਤਰਾਂਚਲ ਤੋਂ ਬੰਦੇ ਲੈ ਕੇ ਆਏ ਅਤੇ ਜਬਰਨ ਪੁਰਾਣੇ ਮਕਾਨ 'ਤੇ ਕਬਜ਼ਾ ਕਰ ਲਿਆ। ਇਸ ਹਾਦਸੇ ਦਾ ਗਵਾਹ ਪੂਰਾ ਪਿੰਡ ਅਤੇ ਰਾਮਦੇਵ ਦਾ ਪਰਿਵਾਰ ਵੀ ਹੈ।'

ਰਾਮਦੇਵ ਨੇ ਆਪਣੇ ਚਾਚਾ ਦੀ ਚਾਰ ਕਿੱਲੇ ਜ਼ਮੀਨ 'ਤੇ ਵੀ ਕਬਜ਼ਾ ਕੀਤਾ ਗਿਆ ਹੋਇਆ। ਇਸ ਦਾ ਮੁਕੱਦਮਾ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 'ਰਾਮਦੇਵ ਦੀ ਪਹੁੰਚ ਅਫਸਰਾਂ ਅਤੇ ਨੇਤਾਵਾਂ ਤੱਕ ਹੋਣ ਕਾਰਨ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ। ਜੋ ਵੀ ਅਫਸਰ ਉਨ੍ਹਾਂ ਦੀ ਮਦਦ ਕਰਦਾ ਹੈ, ਉਸ ਦਾ ਤਬਾਦਲਾ ਕਰਵਾ ਦਿੱਤਾ ਜਾਂਦਾ ਹੈ।'

ਰਾਮਦੇਵ ਦੇ ਪਿਤਾ ਰਾਮਨਿਵਾਸ ਅਤੇ ਭਰਾ ਦੇਵਦੱਤ ਦੀ ਰਿਹਾਇਸ਼ ਪਿੰਡ ਤੋਂ ਬਾਹਰ ਹੈ ਅਤੇ ਉਨ੍ਹਾਂ ਦੇ ਘਰ ਟਿਊਬਵੈੱਲ ਵੀ ਹੈ, ਜੋ ਕਿ ਚਾਰ ਹਜ਼ਾਰ ਲਿਟਰ ਤੱਕ ਪਾਣੀ ਦੇ ਸਕਦਾ ਹੈ। ਇਸ ਦੇ ਨਾਲ ਹੀ ਕੂਲਰ ਅਤੇ ਇਨਵਰਟਰ ਵੀ ਹੈ, ਪਰ ਪਿੰਡ ਦੇ ਕਿਸੇ ਵੀ ਬੰਦੇ ਦੀ ਮਦਦ ਇਹ ਲੋਕ ਨਹੀਂ ਕਰਦੇ। ਰਾਮਦੇਵ ਦੇ ਦਾਦਾ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਕੁਝ ਵਕਤ ਪਹਿਲਾਂ ਉਨ੍ਹਾਂ ਨੂੰ ਰਾਮਦੇਵ ਨੇ ਘਰੋਂ ਕੱਢ ਕੇ ਆਪਣੇ ਚਾਚੇ ਕੋਲ ਛੱਡ ਦਿੱਤਾ। ਇਕ ਸਵਾਲ ਉੱਠਦਾ ਹੈ ਕਿ ਰਾਮਦੇਵ ਭ੍ਰਿਸ਼ਟਾਚਾਰ ਦੇ ਖਿਲਾਫ਼ ਜੰਗ ਲੜ ਰਹੇ ਹਨ ਅਤੇ ਕੀ ਇਹ ਸਭ ਭ੍ਰਿਸ਼ਟਾਚਾਰ ਨਹੀਂ?

ਰਾਮਦੇਵ ਦਾ ਸੱਤਿਆਗ੍ਰਹਿ ਅਤੇ ਸਾਮਰਾਜ

ਰਾਮਦੇਵ ਨੇ ਵਿਦੇਸ਼ੀ ਬੈਂਕਾਂ ਵਿਚ ਪਿਆ ਭਾਰਤ ਦਾ ਪੈਸਾ ਵਾਪਸ ਮੰਗਵਾਉਣ ਲਈ ਜੋ ਸੱਤਿਆਗ੍ਰਹਿ ਕੀਤਾ, ਉਸ ਦੇ ਇੰਤਜ਼ਾਮ ਵਿਚ ਕੁੱਲ 18 ਕਰੋੜ ਰੁਪਏ ਖਰਚ ਕੀਤੇ ਗਏ। ਦਿੱਲੀ ਦਾ ਰਾਮਲੀਲਾ ਮੈਦਾਨ ਸੱਤਿਆਗ੍ਰਹਿ ਦਾ ਮੰਚ ਘੱਟ ਅਤੇ ਕਿਸੇ ਬਾਰਾਤ ਦਾ ਪੰਡਾਲ ਜ਼ਿਆਦਾ ਲਗਦਾ ਸੀ।

ਰਾਮਲੀਲਾ ਮੈਦਾਨ ਵਿਚ 2.50 ਲੱਖ ਸੁਕੇਅਰ ਵਰਗ ਫੁੱਟ ਵਾਟਰ ਪਰੂਫ ਟੈਂਟ ਲਗਵਾਇਆ ਗਿਆ, ਜਿਸ ਵਿਚ 780 ਪੱਖੇ ਅਤੇ ਇਕ ਸੌ ਕੂਲਰ ਲਗਾਏ ਗਏ, ਜਿਸ ਦਾ ਖਰਚਾ ਇਕ ਮਹੀਨੇ ਦਾ 2 ਕਰੋੜ ਸੀ। ਮਿਊਂਸਪਲ ਕਾਰਪੋਰੇਸ਼ਨ ਕੋਲ 30 ਜੂਨ ਤੱਕ ਮੈਦਾਨ ਦਾ ਕਿਰਾਇਆ 3.10 ਲੱਖ ਜਮ੍ਹਾਂ ਕਰਵਾਇਆ ਗਿਆ। ਦੋ ਖੂਹ ਖੁਦਵਾਏ ਗਏ, ਜਿਨ੍ਹਾਂ ਵਿਚ ਇਕ ਲੱਖ ਲਿਟਰ ਤੱਕ ਪਾਣੀ ਜਮ੍ਹਾ ਕੀਤਾ ਜਾਣਾ ਸੀ। ਪਾਣੀ ਦੀ ਸਫਾਈ ਲਈ 500 ਆਰ. ਓ. ਪਲਾਂਟ ਲਗਾਏ ਗਏ ਸਨ। ਹਰੇਕ ਪਲਾਂਟ ਦੀ ਕੀਮਤ 16 ਲੱਖ ਰੁਪਏ ਹੈ। ਇਨ੍ਹਾਂ 'ਤੇ ਕੁੱਲ ਖਰਚਾ 8 ਕਰੋੜ ਆਇਆ। 1300 ਬਾਥਰੂਮ ਬਣਵਾਏ ਗਏ ਅਤੇ ਕੁਝ ਅਜਿਹੇ ਟੈਂਟ ਲਗਵਾਏ ਗਏ, ਜਿਨ੍ਹਾਂ ਨਾਲ ਵੱਖਰੇ ਬਾਥਰੂਮ ਸਨ। ਸੱਤ ਵੱਡੀਆਂ ਸਕ੍ਰੀਨਾਂ ਅਤੇ ਸੌ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ। ਇਕ ਇਨਟੈਂਸਿਵ ਕੇਅਰ ਕਮਰਾ, ਜਿਸ ਵਿਚ ਏਅਰਕੰਡੀਸ਼ਨ ਲੱਗਾ ਹੋਇਆ ਸੀ। ਇਸ ਪੈਸੇ ਨਾਲ ਬਾਬਾ ਰਾਮਦੇਵ ਕੋਈ ਸਕੂਲ ਜਾਂ ਹਸਪਤਾਲ ਵੀ ਖੋਲ੍ਹ ਸਕਦੇ ਸਨ।

ਸੱਤਿਆਗ੍ਰਹਿ ਤੋਂ ਇਕ ਦਿਨ ਪਹਿਲਾਂ ਦਿੱਲੀ ਦੇ ਆਲੀਸ਼ਾਨ ਹੋਟਲ ਕਲੈਰੇਜਿਜ਼ ਵਿਚ ਸਰਕਾਰ ਦੇ ਕੁਝ ਮੰਤਰੀਆਂ ਅਤੇ ਰਾਮਦੇਵ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਦੋਵਾਂ ਨੇ ਕੀ ਸਮਝੌਤਾ ਕੀਤਾ, ਉਹ ਅਜੇ ਵੀ ਸਾਫ਼ ਨਹੀਂ ਹੈ। ਸੱਤਿਆਗ੍ਰਹਿ ਦੇ ਦੌਰਾਨ ਰਾਮਦੇਵ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਗੱਲਾਂ ਨਹੀਂ ਮੰਨੀਆ ਤਾਂ ਉਹ ਉਨ੍ਹਾਂ ਲੋਕਾਂ ਦੇ ਨਾਂਅ ਦੱਸ ਦੇਣਗੇ, ਜਿਨ੍ਹਾਂ ਦਾ ਪੈਸਾ ਵਿਦੇਸ਼ੀ ਬੈਂਕਾਂ ਵਿਚ ਪਿਆ ਹੈ।

5 ਜੂਨ, ਸ਼ਾਮ ਨੂੰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਰਾਮਦੇਵ ਦੀ ਇਕ ਚਿੱਠੀ ਦਾ ਖੁਲਾਸਾ ਕੀਤਾ ਕਿ ਰਾਮਦੇਵ ਦੀ ਭੁੱਖ ਹੜਤਾਲ ਇਕ ਦਿਖਾਵਾ ਹੈ ਅਤੇ ਉਹ ਸਰਕਾਰ ਨਾਲ ਸਮਝੌਤਾ ਕਰ ਚੁੱਕੇ ਹਨ। ਹੈਰਾਨੀ ਹੋਈ ਕਿ ਰਾਮਦੇਵ ਨੇ ਕਾਂਗਰਸ 'ਤੇ ਧੋਖੇ ਦਾ ਦੋਸ਼ ਲਗਾਇਆ ਪਰ ਅਜੇ ਤੱਕ ਵੀ ਉਨ੍ਹਾਂ ਨੇ ਨਾਵਾਂ ਦੀ ਸੂਚੀ ਮੀਡੀਆ ਸਾਹਮਣੇ ਨਹੀਂ ਰੱਖੀ। ਕੀ ਕਾਰਨ ਹੈ ਕਿ ਰਾਮਦੇਵ ਕੋਲ ਕੋਈ ਸੂਚੀ ਨਹੀਂ ਹੈ ਜਾਂ ਫਿਰ ਉਹ ਸਰਕਾਰ ਨਾਲ ਕੋਈ ਸਮਝੌਤਾ ਕਰਨ ਦੀ ਤਾਕ ਵਿਚ ਹਨ? ਜੇ ਰਾਮਦੇਵ ਸੱਚੇ ਹਨ ਤਾਂ ਪੁਲਿਸ ਦੇ ਆਉਣ 'ਤੇ ਉਹ ਔਰਤ ਦੇ ਲਿਬਾਸ ਵਿਚ ਉਥੋਂ ਕਿਉਂ ਭੱਜੇ? ਕੀ ਇਕ ਸੰਤ ਜਾਂ ਸੰਨਿਆਸੀ ਦਾ ਅਜਿਹਾ ਕਰਨਾ ਠੀਕ ਹੈ?

ਰਾਮਦੇਵ ਦੇ ਸਾਮਰਾਜ ਦਾ ਖੁਲਾਸਾ ਘੱਟ ਹੈਰਾਨ ਨਹੀਂ ਕਰਦਾ। ਬਾਬਾ ਰਾਮਦੇਵ ਦਾ ਨਾਂਅ ਕੁੱਲ 200 ਕੰਪਨੀਆਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿਚੋਂ 34 ਕੰਪਨੀਆਂ ਵਿਚ ਆਚਾਰੀਆ ਬਾਲਕ੍ਰਿਸ਼ਨ ਡਾਇਰੈਕਟਰ ਹਨ। ਰਾਮਦੇਵ ਦੇ ਸਿਰਫ ਦੋ ਟਰੱਸਟਾਂ ਦੀ ਸਾਲਾਨਾ ਆਮਦਨ ਸਾਲ 2009-10 ਵਿਚ 1,100 ਕਰੋੜ ਰੁਪਏ ਤੱਕ ਮੰਨੀ ਜਾ ਰਹੀ ਹੈ। ਉਨ੍ਹਾਂ ਦੀਆਂ ਮੁੱਖ ਕੰਪਨੀਆਂ ਵਿਚ ਵੈਦਿਕ, ਆਸਥਾ, ਭਜਨ, ਬਰਾਡਕਾਸਟਿੰਗ ਪ੍ਰਾਈਵੇਟ ਲਿਮ. ਵੈਦਿਕ ਬਰਾਡਕਾਸਟਿੰਗ ਲਿਮ., ਪਤੰਜਲੀ ਬਿਸਕੁਟ ਪ੍ਰਾਈਵੇਟ ਲਿਮ., ਝਾਰਖੰਡ ਮੈਗਾ ਫੂਡ ਪਾਰਕ ਪ੍ਰਾ. ਲਿਮ. ਹਨ। ਜੇਕਰ ਰਾਮਦੇਵ ਲੋਕਾਂ ਨੂੰ ਸੁਦੇਸ਼ੀ ਬਣਾਉਣ ਦੀ ਗੱਲ ਕਰਦੇ ਹਨ ਤਾਂ ਫਿਰ ਉਹ ਫੂਡ ਪਾਰਕ, ਹਰਬ ਪਾਰਕ ਅਤੇ ਬਿਸਕੁਟ ਬਣਾਉਣ ਜਿਹੇ ਵਿਦੇਸ਼ੀ ਚੋਚਲੇ ਕਿਉਂ ਕਰ ਰਹੇ ਹਨ?

ਇਕ ਗੱਲ ਦਾ ਖੁਲਾਸਾ ਹੋਣਾ ਜ਼ਰੂਰੀ ਹੈ ਕਿ ਪਤੰਜਲੀ ਜੋ ਕਿ ਇਕ ਟਰੱਸਟ ਦੇ ਤੌਰ 'ਤੇ ਸ਼ੁਰੂ ਹੋਇਆ ਸੀ, ਉਹ ਪ੍ਰਾ. ਲਿਮ. ਕੰਪਨੀ ਵਿਚ ਕਿਵੇਂ ਤਬਦੀਲ ਹੋ ਗਿਆ? ਟਰੱਸਟ ਨੂੰ ਜੋ ਪੈਸਾ ਦਾਨ ਵਿਚ ਮਿਲਿਆ, ਉਸ ਨੂੰ ਪਰਮਾਰਥ ਦੀ ਜਗ੍ਹਾ ਕੰਪਨੀ ਦੇ ਵਪਾਰ ਵਿਚ ਲਗਾਉਣਾ ਹੀ ਕਾਨੂੰਨੀ ਜੁਰਮ ਹੈ।

ਰਾਮਦੇਵ ਕਾਲੇ ਧਨ ਦੇ ਵਿਰੁੱਧ ਹਨ ਤੇ ਕੀ ਜੋ ਪੈਸਾ ਉਨ੍ਹਾਂ ਨੂੰ ਦਾਨ ਵਿਚ ਮਿਲਿਆ, ਉਹ ਕਾਲੇ ਧਨ ਦੀ ਕਮਾਈ ਨਹੀਂ ਸੀ? ਕੀ ਰਾਮਦੇਵ ਇਸ ਦੀ ਪੁਸ਼ਟੀ ਕਰ ਸਕਦੇ ਹਨ?

ਰਾਮਦੇਵ ਦੀ ਨਿੱਜੀ ਸੰਪਤੀ

* ਰਾਮਦੇਵ ਕੋਲ ਹਰਿਦੁਆਰ ਵਿਚ ਇਕ ਹਜ਼ਾਰ ਏਕੜ ਜ਼ਮੀਨ ਹੈ, ਜਿਸ ਦੀ ਕੀਮਤ 300 ਕਰੋੜ ਹੈ।
* ਹਰਿਦੁਆਰ ਵਿਚ ਹੀ 100 ਏਕੜ ਜ਼ਮੀਨ ਹੋਰ ਹੈ, ਜਿਸ ਦੀ ਕੀਮਤ 100 ਕਰੋੜ ਮੰਨੀ ਜਾ ਰਹੀ ਹੈ।
* ਫੂਡ ਪਾਰਕ-500 ਕਰੋੜ।
* ਸੋਲਨ ਵਿਚ 96 ਏਕੜ ਜ਼ਮੀਨ, ਜਿਸ ਦੀ ਕੀਮਤ 20 ਕਰੋੜ ਹੈ।
* ਸਕਾਟਲੈਂਡ ਵਿਚ 750 ਏਕੜ ਜ਼ਮੀਨ, ਜਿਸ ਦੀ ਕੀਮਤ 14 ਕਰੋੜ ਹੈ।
* ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ 99 ਏਕੜ ਜ਼ਮੀਨ, ਜਿਸ ਦੀ ਕੀਮਤ 98 ਕਰੋੜ ਰੁਪਏ ਹੈ।

(ਬਾਕੀ ਕੱਲ੍ਹ)

ਮੋ: 098181-14039

ਰਾਮਦੇਵ-ਸੰਨਿਆਸ ਤੋਂ ਸੱਤਿਆਗ੍ਰਹਿ ਤੱਕ -(1) -ਭਾਵਨਾ ਮਲਿਕ

ਭਾਵਨਾ ਮਲਿਕ
ਰਾਮਦੇਵ ਦਾ ਸੱਤਿਆਗ੍ਰਹਿ ਇਕ ਫ਼ਿਲਮੀ ਅੰਦਾਜ਼ ਵਿਚ ਸ਼ੁਰੂ ਹੋਇਆ ਅਤੇ ਕਾਂਗਰਸ ਸਰਕਾਰ ਵੱਲੋਂ ਉਸ ਦਾ ਅੰਤ ਵੀ ਓਨਾ ਹੀ ਨਾਟਕੀ ਰਿਹਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਿੰਗਾਈ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਕਾਲਾਬਾਜ਼ਾਰੀ ਤੋਂ ਆਮ ਜਨਤਾ ਦੁਖੀ ਹੈ ਅਤੇ ਅੰਨਾ ਹਜ਼ਾਰੇ ਅਤੇ ਰਾਮਦੇਵ ਵਰਗੇ ਲੋਕ ਜਨਤਾ ਜਨਤਾ ਦੇ ਮਸੀਹਾ ਹੋਣ ਦਾ ਦਾਅਵਾ ਕਰਦੇ ਹਨ। ਪਰ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਕੀਤੇ ਗਏ ਸੱਤਿਆਗ੍ਰਹਿ ਵਿਚ ਕਿੰਨਾ ਕੁ ਸੱਚ ਹੈ, ਜਾਂ ਫਿਰ, ਸੱਤਿਆਗ੍ਰਹਿ ਦੀ ਆੜ ਵਿਚ ਆਪਣਾ ਜਾਤੀ ਮਕਸਦ ਹੱਲ ਕੀਤਾ ਜਾ ਰਿਹਾ ਹੈ। ਅੰਨਾ ਹਜ਼ਾਰੇ ਅਤੇ ਰਾਮਦੇਵ ਦੇ ਸੱਤਿਆਗ੍ਰਹਿ ਦਾ ਫਰਕ ਇਥੇ ਹੀ ਸਾਫ਼ ਹੋ ਜਾਂਦਾ ਹੈ ਕਿ ਅੰਨਾ ਹਜ਼ਾਰੇ ਨੇ ਆਪਣੀ ਜ਼ਮੀਨ ਸਕੂਲ ਲਈ ਦਿੱਤੀ ਹੋਈ ਹੈ ਤੇ ਰਾਮਦੇਵ ਨੇ ਜਬਰਨ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਲੇਖ ਇਕ ਯਤਨ ਹੈ ਕਿ ਵਿਚਾਰ ਕੀਤਾ ਜਾਵੇ ਕਿ ਅਸੀਂ ਸਭ ਕਿਸ ਨੂੰ ਸਮਰਥਨ ਦੇ ਰਹੇ ਹਾਂ?

ਰਾਮਦੇਵ ਦਾ ਸ਼ੁਰੂਆਤੀ ਸਫ਼ਰ

1995 ਵਿਚ ਆਸਥਾ ਚੈਨਲ 'ਤੇ ਪਹਿਲੀ ਵਾਰ ਦੁਨੀਆ ਨੇ ਰਾਮਦੇਵ ਨੂੰ ਇਕ ਯੋਗ ਗੁਰੂ ਦੇ ਰੂਪ ਵਿਚ ਜਾਣਿਆ। ਹਰ ਸ਼ਹਿਰ ਵਿਚ ਉਨ੍ਹਾਂ ਨੇ ਮੁਫ਼ਤ ਯੋਗ ਕੈਂਪ ਲਗਾਏ ਅਤੇ ਯੋਗ ਰਾਹੀਂ ਹਰ ਰੋਗ ਤੋਂ ਮੁਕਤੀ ਦਿਵਾਉਣ ਦਾ ਭਰੋਸਾ ਵੀ ਦਿੱਤਾ। ਰਾਮਦੇਵ ਦੇ ਨਾਲ ਆਚਾਰੀਆ ਬਾਲਕ੍ਰਿਸ਼ਨ ਅਤੇ ਆਚਾਰੀਆ ਕਰਮਵੀਰ ਵੀ ਯੋਗ ਕਰਾਉਂਦੇ ਸਨ। ਕੁਝ ਸਾਲ ਪਾ ਕੇ ਆਚਾਰੀਆ ਕਰਮਵੀਰ ਇਨ੍ਹਾਂ ਦੋਵਾਂ ਤੋਂ ਅਲੱਗ ਹੋ ਗਏ।

ਸ਼ੁਰੂਆਤੀ ਦੌਰ ਵਿਚ ਰਾਮਦੇਵ ਦੇ ਨਾਲ ਸਟੇਜ 'ਤੇ ਸੰਤ, ਸੰਨਿਆਸੀ ਅਤੇ ਯੋਗ ਆਚਾਰੀਆ ਦਿੱਸਦੇ ਸਨ, ਪਰ ਸਮਾਂ ਪਾ ਕੇ ਉਨ੍ਹਾਂ ਦੀ ਥਾਂ ਨੇਤਾ, ਅਭਿਨੇਤਾ, ਅਭਿਨੇਤਰੀਆਂ ਅਤੇ ਉਦਯੋਗਪਤੀਆਂ ਨੇ ਲੈ ਲਈ। ਆਮ ਜਨਤਾ ਇਸ ਗੱਲ ਤੋਂ ਬੇਖ਼ਬਰ ਰਹੀ ਕਿ ਕੁਝ ਸਮੇਂ ਬਾਅਦ ਯੋਗ ਕੈਂਪ ਲਗਾਉਣ ਦੀ ਮੋਟੀ ਰਕਮ ਲਈ ਜਾਣ ਲੱਗ ਪਈ। ਰਾਮਦੇਵ ਉਸ ਵਕਤ ਚੈਨਲ 'ਤੇ ਆਉਣ ਦਾ ਅੱਧੇ ਘੰਟੇ ਦਾ 1.50 ਲੱਖ ਰੁਪਿਆ ਦਿੰਦੇ ਸਨ ਅਤੇ ਆਪਣੀਆਂ ਆਯੁਰਵੈਦਿਕ ਦਵਾਈਆਂ ਦੀ ਮਸ਼ਹੂਰੀ ਵੀ ਕਰਦੇ ਸਨ। ਇਕ ਪਾਸੇ ਰਾਮਦੇਵ ਦਾ ਦਾਅਵਾ ਸੀ ਕਿ ਯੋਗ ਨਾਲ ਕੋਈ ਵੀ ਰੋਗ ਨਹੀਂ ਰਹਿੰਦਾ ਤੇ ਦੂਜੇ ਪਾਸੇ ਉਹ ਆਪਣੀਆਂ ਦਵਾਈਆਂ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚਲਾ ਰਹੇ ਸਨ। ਇਹ ਸਾਫ਼ ਦੱਸਦਾ ਹੈ ਕਿ ਰਾਮਦੇਵ ਨੇ ਮੀਡੀਆ ਦਾ ਇਸਤੇਮਾਲ ਕਰਕੇ ਆਪਣਾ ਧੰਦਾ ਜਮਾਇਆ।

ਰਾਮਦੇਵ ਦੀ ਕਥਨੀ ਅਤੇ ਕਰਨੀ ਵਿਚ ਹਮੇਸ਼ਾ ਵਿਰੋਧ ਦਿਖਾਈ ਦਿੰਦਾ ਰਿਹਾ ਹੈ। ਇਕ ਪਾਸੇ ਰਾਮਦੇਵ ਨੇ ਅਭਿਨੇਤਰੀਆਂ ਨੂੰ ਚਰਿੱਤਰਹੀਣ ਕਿਹਾ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ ਪਬਲੀਸਿਟੀ ਲਈ ਸਟੇਜ 'ਤੇ ਬਿਠਾਇਆ। ਪਹਿਲਾਂ ਮਲਟੀਨੈਸ਼ਨਲ ਕੰਪਨੀਆਂ ਤੋਂ ਆਪਣੇ-ਆਪ ਨੂੰ ਜਾਨ ਦਾ ਖ਼ਤਰਾ ਦੱਸਿਆ, ਫਿਰ ਕਾਂਗਰਸ ਤੋਂ ਜਾਨ ਦਾ ਖ਼ਤਰਾ ਕਹਿਣ ਲੱਗ ਪਏ। ਜਿਨ੍ਹਾਂ ਚੀਜ਼ਾਂ ਪਿੱਛੇ ਰਾਮਦੇਵ ਬਹੁਕੌਮੀ ਕੰਪਨੀਆਂ ਨੂੰ ਦੋਸ਼ੀ ਮੰਨਦੇ ਸਨ, ਉਹ ਹੀ ਸਭ ਚੀਜ਼ਾਂ ਖ਼ੁਦ ਬਣਾਉਣ ਲੱਗ ਪਏ-ਮਸਲਨ ਪੇਸਟ, ਸਾਬਣ, ਸ਼ੈਂਪੂ ਅਤੇ ਕ੍ਰੀਮ।

ਹੈਰਾਨੀ ਇਸ ਗੱਲ 'ਤੇ ਹੈ ਕਿ ਅਕਸਰ ਰਾਮਦੇਵ ਦਾ ਸਟੇਜ ਤੋਂ ਕਹਿਣਾ ਹੈ ਕਿ ਅਨੂਲੋਮ ਵਿਲੋਮ ਅਤੇ ਪ੍ਰਾਣਾਯਾਮ ਕਰਨ ਨਾਲ ਚਿਹਰੇ 'ਤੇ ਨੂਰ ਆ ਜਾਂਦਾ ਹੈ, ਫਿਰ ਉਹ ਕ੍ਰੀਮਾਂ ਕਿਉਂ ਬਣਾਉਣ ਲੱਗ ਪਏ?

ਰਾਮਦੇਵ ਨੇ ਕਾਂਗਰਸ ਸਰਕਾਰ ਨੂੰ ਭ੍ਰਿਸ਼ਟ ਠਹਿਰਾਇਆ ਅਤੇ ਉਨ੍ਹਾਂ ਦੇ ਹੀ ਮੰਤਰੀ ਕਮਲ ਨਾਥ ਦੇ ਹੱਥੀਂ ਆਪਣੇ ਯੋਗ ਕੈਂਪ ਦਾ ਉਦਘਾਟਨ ਕਰਵਾਇਆ ਅਤੇ ਉਨ੍ਹਾਂ ਦੇ ਘਰ ਖਾਣਾ ਖਾਣ ਵੀ ਗਏ। ਆਪਣੇ ਫੂਡ ਪਾਰਕ ਦਾ ਉਦਘਾਟਨ ਵੀ ਉਨ੍ਹਾਂ ਨੇ ਕਾਂਗਰਸ ਨੇਤਾ ਸੁਬੋਧ ਕਾਂਤ ਸਹਾਏ ਦੇ ਹੱਥੀਂ ਕਰਵਾਇਆ। ਰਾਮਦੇਵ ਨੇ ਆਪਣਾ ਸਾਮਰਾਜ ਖੜ੍ਹਾ ਕਰਨ ਲਈ ਹਰ ਸਰਕਾਰ ਕੋਲੋਂ ਚਾਹੇ ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ, ਦੋਵਾਂ ਤੋਂ ਭਰਪੂਰ ਮਦਦ ਲਈ।

ਏਡਜ਼, ਸਮਲਿੰਗਕ ਰਿਸ਼ਤੇ ਤੋਂ ਲੈ ਕੇ ਭ੍ਰਿਸ਼ਟਾਚਾਰ ਅਤੇ ਵਿਦੇਸ਼ਾਂ 'ਚ ਪਿਆ ਕਾਲਾ ਧਨ, ਸ਼ਾਇਦ ਹੀ ਕੋਈ ਮਸਲਾ ਹੈ, ਜਿਸ 'ਤੇ ਰਾਮਦੇਵ ਨਾ ਬੋਲੇ ਹੋਣ। ਯੋਗਾ ਕਰਵਾਉਂਦੇ ਦੇਸ਼ ਭਗਤੀ ਦੇ ਗੀਤ ਗਾਉਣੇ ਅਤੇ ਫਿਰ ਨਹਿਰੂ ਦੀਆਂ ਕੀਤੀਆਂ ਗ਼ਲਤੀਆਂ 'ਤੇ ਛਪੀ ਕਿਤਾਬ 'ਟਰਾਂਸਫਰ ਆਫ ਪਾਵਰ' ਲੋਕਾਂ ਨੂੰ ਦਿਖਾਉਣੀ। ਇਹ ਸਭ ਕੁਝ ਰਾਮਦੇਵ ਦਾ ਇਕ ਸਿਆਸੀ ਰੂਪ ਸਾਹਮਣੇ ਲੈ ਕੇ ਆਇਆ। ਜੇਕਰ ਗ਼ੌਰ ਕੀਤਾ ਜਾਵੇ ਤਾਂ ਰਾਮਦੇਵ ਨੇ ਸਿੱਖਿਆ ਗੁਰੂਕੁਲ ਤੋਂ ਲਈ ਹੈ, ਜਿਸ ਵਿਚ ਆਤਮ-ਕਲਿਆਣ ਦੀ ਗੱਲ ਜਾਂ ਫਿਰ 4 ਹਜ਼ਾਰ ਯੋਗ ਸੂਤਰ ਪੜ੍ਹਾਏ ਜਾਂਦੇ ਹਨ, ਜਿਨ੍ਹਾਂ ਵਿਚ ਮੁਲਕ ਦਾ ਇਤਿਹਾਸ ਕਿਤੇ ਨਹੀਂ ਸ਼ਾਮਿਲ ਕੀਤਾ ਜਾਂਦਾ। ਫਿਰ ਕੀ ਕਾਰਨ ਹੈ ਕਿ ਰਾਮਦੇਵ ਅਚਾਨਕ ਯੋਗ ਤੋਂ ਇਤਿਹਾਸ ਪੜ੍ਹਨ ਲੱਗ ਪਏ? ਕੀ ਇਸ ਪਿੱਛੇ ਕਿਸੇ ਰਾਜਨੀਤਕ ਪਾਰਟੀ ਦਾ ਹੱਥ ਸੀ? ਜਾਂ ਫਿਰ ਰਾਮਦੇਵ ਦਾ ਮਕਸਦ ਖ਼ੁਦ ਰਾਜਨੀਤੀ ਕਰਕੇ ਸੱਤਾ 'ਚ ਆਉਣਾ ਸੀ?

ਸਫ਼ਰ

ਪਿੰਡ ਸਈਅਦ ਅਲੀਪੁਰ, ਜ਼ਿਲ੍ਹਾ ਮਹਿੰਦਰਗੜ੍ਹ ਦੇ ਜਨਮੇ ਰਾਮਦੇਵ ਦਾ ਅਸਲੀ ਨਾਂਅ ਰਾਮਕ੍ਰਿਸ਼ਨ ਯਾਦਵ ਹੈ। ਅੱਠਵੀਂ ਪਾਸ ਕਰਨ ਤੋਂ ਬਾਅਦ ਰਾਮਦੇਵ ਨੇ ਬਾਕੀ ਸਿੱਖਿਆ ਹਰਿਆਣਾ ਦੇ ਕਾਲਵਾ ਗੁਰੂਕੁਲ ਤੋਂ ਪੂਰੀ ਕੀਤੀ। ਉਸ ਤੋਂ ਬਾਅਦ ਉਹ ਹਰਿਦੁਆਰ ਵਿਚ ਰਹਿ ਕੇ ਯੋਗ ਸਿਖਾਉਣ ਲੱਗੇ। ਸਾਲ 1992 ਤੋਂ 1994 ਤੱਕ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ (ਜੋ ਕਿ ਸ਼ੁਰੂ ਤੋਂ ਹੀ ਰਾਮਦੇਵ ਦੇ ਨਾਲ ਹਨ।) ਸਵਾਮੀ ਅਮਲਾਨੰਦ ਦੇ ਤ੍ਰਿਪੁਰਾ ਯੋਗ ਆਸ਼ਰਮ ਵਿਚ ਰਹਿਣ ਲੱਗੇ।

ਸਾਲ 1994 ਵਿਚ ਬਾਲਕ੍ਰਿਸ਼ਨ ਨੇ ਰਾਮਦੇਵ ਦੀ ਜਾਣਕਾਰੀ ਕਰਮਵੀਰ ਨਾਲ ਕਰਵਾਈ, ਜੋ ਕਿ ਗੁਰੂਕੁਲ ਕਾਂਗੜੀ ਵਿਚ ਸਿੱਖਿਆ ਲੈ ਰਹੇ ਸਨ। ਕਮਰਵੀਰ ਹਰਿਦੁਆਰ ਵਿਚ ਸ਼ੰਕਰਦੇਵ ਦੇ ਆਸ਼ਰਮ ਕ੍ਰਿਪਾਲੂ ਬਾਗ ਵਿਚ ਰਹਿੰਦੇ ਸਨ। ਸ਼ੰਕਰਦੇਵ ਨੂੰ ਰਾਮਦੇਵ ਨੇ ਆਪਣਾ ਗੁਰੂ ਵੀ ਮੰਨਿਆ। ਕਰਮਵੀਰ ਦੀ ਸਿਫ਼ਾਰਸ਼ 'ਤੇ ਸ਼ੰਕਰਦੇਵ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਵੀ ਆਪਣੇ ਆਸ਼ਰਮ ਵਿਚ ਰਹਿਣ ਦੀ ਮਨਜ਼ੂਰੀ ਦੇ ਦਿੱਤੀ। ਸ਼ੰਕਰਦੇਵ ਕੋਲ ਕਰੋੜਾਂ ਦੀ ਜ਼ਮੀਨ ਸੀ। ਉਨ੍ਹਾਂ ਨੇ ਇਨ੍ਹਾਂ ਤਿੰਨਾਂ ਨੂੰ ਪਰਮਾਰਥ ਲਈ ਇਕ ਟਰੱਸਟ ਬਣਾਉਣ ਲਈ ਦੇ ਦਿੱਤੀ।

1995 ਵਿਚ ਕਰਮਵੀਰ, ਬਾਲਕ੍ਰਿਸ਼ਨ ਅਤੇ ਰਾਮਦੇਵ ਨੇ ਦਿਵਿਆ ਮੰਦਿਰ ਟਰੱਸਟ ਬਣਾਇਆ। ਉਸ ਦੇ ਤਹਿਤ ਇਹ ਤਿੰਨੇ ਯੋਗ ਸਿਖਾਉਂਦੇ ਅਤੇ ਦਵਾਈਆਂ ਵੀ ਬਣਾਉਂਦੇ ਰਹੇ। ਕਰਮਵੀਰ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਨਾਲ ਵਿਚਾਰਾਂ ਦਾ ਮੱਤਭੇਦ ਹੋਣ ਕਾਰਨ ਇਹ ਟਰੱਸਟ ਛੱਡ ਦਿੱਤਾ। ਇਸ ਦੀ ਵਜ੍ਹਾ ਬਾਰੇ ਕਰਮਵੀਰ ਦਾ ਕਹਿਣਾ ਹੈ ਕਿ 'ਰਾਮਦੇਵ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਲੱਗ ਪਏ ਸਨ। ਉਹ ਆਪਣੇ ਭਰਾ ਅਤੇ ਬਹਿਨੋਈ ਨੂੰ ਟਰੱਸਟ ਵਿਚ ਲੈ ਆਏ, ਜੋ ਕਿ ਗ਼ਲਤ ਸੀ। ਇਸ ਦੀ ਵਿਰੋਧਤਾ ਸ਼ੰਕਰਦੇਵ ਨੇ ਵੀ ਕੀਤੀ ਸੀ।'

ਲੋਕਪਾਲ ਬਿੱਲ ਦੀ ਕਮੇਟੀ ਵਿਚ ਸ਼ਾਂਤੀ ਭੂਸ਼ਨ ਅਤੇ ਉਨ੍ਹਾਂ ਦੇ ਲੜਕੇ ਪ੍ਰਸ਼ਾਂਤ ਭੂਸ਼ਨ ਦਾ ਸ਼ਾਮਿਲ ਹੋਣਾ ਰਾਮਦੇਵ ਨੂੰ ਨਾ ਗਵਾਰ ਗੁਜ਼ਰਿਆ ਸੀ। ਉਨ੍ਹਾਂ ਨੇ ਅੰਨਾ ਹਜ਼ਾਰੇ 'ਤੇ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਵੀ ਲਗਾਇਆ ਸੀ। ਸ਼ਾਇਦ ਰਾਮਦੇਵ ਆਪਣਾ ਪਿਛੋਕੜ ਭੁੱਲ ਗਏ ਸਨ। ਗੱਲ ਇਥੇ ਹੀ ਖ਼ਤਮ ਨਹੀਂ ਹੋਈ। ਕਰਮਵੀਰ ਦੇ ਜਾਣ ਤੋਂ ਬਾਅਦ ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਯੋਗ ਕੈਂਪ ਲਗਾਉਣ ਦੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਉਹ ਆਯੁਰਵੈਦਿਕ ਦਵਾਈਆਂ ਦਾ ਵਪਾਰ ਟਰੱਸਟ ਦੇ ਨਾਂਅ 'ਤੇ ਕਰਨ ਲੱਗ ਪਏ। ਸ਼ੰਕਰਦੇਵ ਨੇ ਟਰੱਸਟ ਬਣਾਉਣ ਵੇਲੇ ਇਕ ਸ਼ਰਤ ਰੱਖੀ ਸੀ ਕਿ ਜੇਕਰ ਟਰੱਸਟ ਦੇ ਨਾਂਅ 'ਤੇ ਵਪਾਰ ਕੀਤਾ ਜਾਵੇਗਾ ਤਾਂ ਉਹ ਸਾਰੀ ਜ਼ਮੀਨ ਵਾਪਸ ਲੈ ਲੈਣਗੇ। ਸ਼ੰਕਰਦੇਵ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਦੀ ਵਿਰੋਧਤਾ ਕੀਤੀ ਅਤੇ ਇਸ ਦੀ ਸ਼ਿਕਾਇਤ ਸਵਾਮੀ ਅਮਲਾਨੰਦ, ਜਗਤਗੁਰੂ, ਰਾਮਾਨੰਦ ਆਚਾਰੀਆ ਨੂੰ ਵੀ ਕੀਤੀ। ਸ਼ੰਕਰਦੇਵ ਨੇ ਇਹ ਸ਼ੱਕ ਵੀ ਜਤਾਇਆ ਕਿ ਉਨ੍ਹਾਂ ਦੀ ਜਾਨ ਨੂੰ ਇਨ੍ਹਾਂ ਦੋਵਾਂ ਤੋਂ ਖ਼ਤਰਾ ਹੈ।


10 ਜੁਲਾਈ, 2007 ਨੂੰ ਸ਼ੰਕਰਦੇਵ ਨੇ ਕਰਮਵੀਰ ਨੂੰ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। 12 ਜੁਲਾਈ, 2007 ਨੂੰ ਸ਼ੰਕਰਦੇਵ ਅਚਾਨਕ ਗਾਇਬ ਹੋ ਗਏ। ਅੱਜ ਤੱਕ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ। ਇਸ ਦੀ ਐਫ. ਆਈ. ਆਰ. ਵੀ ਦਰਜ ਹੈ। ਇਸ ਗੱਲ ਦੀ ਪੁਸ਼ਟੀ ਖ਼ੁਦ ਕਰਮਵੀਰ ਨੇ ਅਤੇ ਅਖਿਲ ਭਾਰਤੀ ਸੰਤ ਸਮਾਜ ਦੇ ਉੱਤਰ ਭਾਰਤ ਦੇ ਮੁਖੀ ਪ੍ਰਮੋਦ ਕ੍ਰਿਸ਼ਨਮ ਨੇ ਵੀ ਕੀਤੀ। ਸੰਤ ਸਮਾਜ ਨੇ 29 ਅਪ੍ਰੈਲ, 2011 ਨੂੰ ਇਕ ਯਾਦ-ਪੱਤਰ ਰਾਹੀਂ ਇਸ ਦੀ ਸ਼ਿਕਾਇਤ ਅਤੇ ਇਸ ਮਸਲੇ ਦੀ ਜਾਂਚ ਦੀ ਮੰਗ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਤੋਂ ਵੀ ਕੀਤੀ। ਸ਼ੰਕਰਦੇਵ ਦੀ ਸਾਰੀ ਜ਼ਮੀਨ ਅੱਜ ਵੀ ਰਾਮਦੇਵ ਕੋਲ ਹੀ ਹੈ। ਇਸ ਸਭ ਦੇ ਚਲਦੇ ਰਾਮਦੇਵ ਨੇ ਪਤੰਜਲੀ ਯੋਗ ਪੀਠ ਦੀ ਨੀਂਹ ਸੰਨ 2006 ਵਿਚ ਰੱਖ ਦਿੱਤੀ। (ਬਾਕੀ ਕੱਲ੍ਹ)

ਗਲੀ ਜੋਗੁ ਨਾ ਹੋਈ…

ਪੈਸੇ ਅਤੇ ਪ੍ਰਸਿੱਧੀ ਦੇ ਜੋਰ ਅਸਮਾਨੀਂ ਉੱਡ ਰਹੇ ਰਾਮ ਦੇਵ ਨੇ ਹੋਰ ਵੱਡੀ ਉਡਾਣ ਭਰਨ ਅਤੇ ਅਪਣੇ ‘ਹਿੰਦੂ’ ਏਜੰਡੇ ਨੂੰ ਲਾਗੂ ਕਰਨ ਲਈ ਦਿੱਲੀ ਵਿੱਚ ਅਖ਼ਾੜਾ ਆ ਲਾਇਆ। ਰਾਜਸੀ ਖਿਡਾਰੀਆਂ ਦੀ ਸਮਰੱਥਾ ਤੋਂ ਅਣਜਾਣ ਰਾਮ ਦੇਵ ਨੇ ‘ਗੱਲਬਾਤ’ ਦੇ ਚੱਕਰਵਿਊ ਵਿੱਚ ਪੈਣ ਵੇਲੇ ਸੋਚਿਆ ਨਹੀਂ ਸੀ ਕਿ ਇਸ ‘ਘੋਲ’ ‘ਚ ਉਹ ਐਨੀ ਬੁਰੀ ਤਰ੍ਹਾਂ ਮੂਧੇ ਮੂੰਹ ਡਿਗੇਗਾ ਕਿ ਪੈਰ ਲੱਗਣੇ ਮੁਸ਼ਕਲ ਹੋ ਜਾਣਗੇ। ਮੰਤਰੀਆਂ ਨਾਲ ਗੱਲਬਾਤ ਦੌਰਾਨ ਹੋਟਲ ਵਿੱਚ ‘ਵਾਅਦੇ’ ਅਤੇ ਲੋਕਾਂ ਦੀ ਭੀੜ ਵੇਖ ਚਾਂਭਲ ਕੇ ‘ਵੱਡੇ ਦਾਅਵੇ’ ਕਰਨ ਵਾਲੇ ਰਾਮ ਦੇਵ ਨੂੰ ਦਿੱਲੀ ਵਿਚਲੇ ਰਾਜਸੀ ਖਿਡਾਰੀਆਂ ਨੇ ਅੰਤ ਐਸਾ ਧੋਬੀ ਪਟੜਾ ਮਾਰਿਆ ਕਿ ਰਾਤੋ ਰਾਤ ਜ਼ਨਾਨਾਂ ਕਪੜੇ ਪਹਿਣ ਅਤੇ ਜ਼ਨਾਨੀਆਂ ਵਿੱਚ ਲੁਕ ਕੇ ਬੱਚ ਜਾਣ ਵਿੱਚ ਵੀ ਸਫ਼ਲਤਾ ਨਾ ਮਿਲੀ। 


ਭਾਰਤ ਵਿਚੋਂ ਭ੍ਰਿਸ਼ਟਾਚਾਰ ਨੂੰ ਜੜੋਂ ਖ਼ਤਮ ਕਰਨ ਦੇ ਨਾਂਅ ਹੇਠ ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਚਲ ਰਹੀਆਂ ਰਾਜਸੀ ਮਸ਼ਕਾਂ ਦੌਰਾਨ ‘ਯੋਗਾ ਗੁਰੂ’ ਅਤੇ ‘ਬਾਬਾ’ ਰਾਮ ਦੇਵ ਦੇ ਦਿੱਲੀ ਉੱਤੇ ਧਾਵੇ ਅਤੇ ਪੁਲੀਸ ਵਲੋਂ ਧੌਣੋਂ ਫੜ੍ਹ ਕੇ ਹਰਿਦੁਆਰ ਨੇੜ੍ਹਲੇ ਉਸਦੇ ‘ਖੁੱਡੇ’ ਵਿੱਚ ਬੰਦ ਕਰ ਦੇਣ ਨੇ ਰੂਹਾਨੀਅਤ ਅਤੇ ਰਾਜਨੀਤੀ ਦੇ ਕਈ ਪਹਿਲੂਆਂ ਤੋਂ ਪਰਦਾ ਉਠਾਇਆ ਹੈ। ਕੇਂਦਰ ਵਿਚਲੀ ਯੂਨਾਈਟਡ ਪ੍ਰਾਗਰੈਸਿਵ ਅਲਾਇੰਸ (ਯੂਪੀਏ) ਦੇ ਰਾਜ ਦੌਰਾਨ ਜੀ-2 ਸਪੈਕਟਰਮ ਘੁਟਾਲੇ ਅਤੇ ਕਾਮਨਵੈਲਥ ਖੇਡਾਂ ਦੌਰਾਨ ਵੱਡੀ ਪੱਧਰ ਉੱਤੇ ਮਾਲੀ ਹੇਰਾਫੇਰੀਆਂ ਸਾਹਮਣੇ ਆਉਣ ਬਾਅਦ ਚੱਲੀ ਮੁਹਿੰਮ ਕਿਸੇ ਨਾ ਕਿਸੇ ਰੂਪ ਵਿੱਚ ਵਾਰ-ਵਾਰ ਅਤੇ ਪਹਿਲਾਂ ਨਾਲੋਂ ਵੀ ਵੱਧ ਜੋਰਸ਼ੋਰ ਨਾਲ ਉਭਰਣ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਰਗਸ ਪ੍ਰਧਾਨ ਸੋਨੀਆਂ ਗਾਂਧੀ ਦੇ ਈਮਾਨਦਾਰੀ ਵਾਲੇ ਅਕਸ ਨੂੰ ਜਿਹੜੀ ਭਾਰੀ ਢਾਹ ਲਾਈ ਹੈ, ਉਸਦੇ ਅਸਰ ਤੋਂ ਮੁਕਤ ਹੋਣਾ ਕਾਂਗਰਸ ਪਾਰਟੀ ਲਈ ਇੰਨਾ ਸੁਖਾਲਾ ਨਹੀਂ ਹੋਵੇਗਾ।

ਰਾਜਸੀ ਜੀਵਨ ਅਤੇ ਸਰਕਾਰੀ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਅਚਾਨਕ ਪੈਦਾ ਨਹੀਂ ਹੋਇਆ। ਭਾਰਤੀ ਸਮਾਜ ਨੂੰ ਕੋਹੜ ਵਾਂਗ ਚੰਬੜੀ ਇਸ ਬੀਮਾਰੀ ਲਈ ਕੋਈ ਇੱਕ ਪਾਰਟੀ ਜੁੰਮੇਵਾਰ ਨਹੀਂ। ਹਾਂ ਦੇਸ਼ ਆਜ਼ਾਦ ਹੋਣ ਤੋਂ ਲੈਕੇ ਸਭ ਤੋਂ ਲੰਮਾ ਸਮਾਂ ਕੇਂਦਰ ਅਤੇ ਰਾਜਾਂ ਵਿੱਚ ਰਾਜ ਕਰਦੀ ਆਉਣ ਕਾਰਨ ਕਾਂਗਰਸ ਸਿਰ ਭਾਂਡਾ ਵੱਧ ਫੁੱਟਦਾ ਹੈ । ਨਾਲ ਹੀ ਜੀ-2 ਸਪੈਕਟਰਮ ਤੋਂ ਬਾਅਦ ਮਹਾਂਰਾਸ਼ਟਰ ਵਿੱਚ ਆਰਦਸ਼ ਹਾਊਸ ਬਿਲਡਿੰਗ ਸੁਸਾਇਟੀ ਵਰਗੇ ਘੁਟਾਲਿਆਂ ਕਾਰਨ ਕੇਂਦਰੀ ਮੰਤਰੀ ਏ ਰਾਜਾ ਅਤੇ ਮਹਾਂਰਾਸ਼ਟਰ ਦੇ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਚਵਾਨ ਦੇ ਅਸਤੀਫ਼ਾ ਦੇਣ ਲਈ ਮਜਬੂਰ ਹੋਣ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਦਰੁਸਤ ਸਿੱਧ ਕਰਕੇ ਕਾਂਗਰਸ ਲਈ ਮੁਸ਼ਕਲਾਂ ਵਧਾਈਆਂ। ਸਮਾਜ ਸੇਵੀ ਅਤੇ ਸਮਾਜ ਸੁਧਾਰ ਲਈ ਵਰ੍ਹਿਆਂ ਤੋਂ ਜਦੋ ਜਹਿਦ ਕਰਦੇ ਆ ਰਹੇ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਪਿਛਲੇ ਮਹੀਨਿਆਂ ਦੌਰਾਨ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਦੇਸ਼ ਵਿਆਪੀ ਮੁਹਿੰਮ ਨੇ ਸਰਕਾਰ ਨੂੰ ਅਸਰਦਾਰ ਢੰਗ ਨਾਲ ਕਾਰਵਾਈ ਕਰਨ ਲਈ ਝੁਕਾਉਣ ਵਿੱਚ ਕਾਮਯਾਬੀ ਹਾਸਲ ਕਰਨਾ ਵੱਡੀ ਪ੍ਰਾਪਤੀ ਸੀ। ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਕਾਰ ਲੋਕ ਪਾਲ ਬਿੱਲ ਸਬੰਧੀ ਵਿਚਾਰ ਵਟਾਂਦਰਾ ਅਜੇ ਸ਼ੁਰੂ ਹੀ ਹੋਇਆ ਸੀ ਕਿ ਸਥਿੱਤੀ ਦਾ ਲਾਹਾ ਲੈਣ ਲਈ ਕਾਹਲਾ ਰਾਮ ਦੇਵ ਮੈਦਾਨ ਵਿੱਚ ਉੱਤਰ ਆਇਆ। ਯੋਗਾ ਦੇ ਅਪਣੇ ਕ੍ਰਿਸ਼ਮਿਆਂ ਅਤੇ ਕਰੱਤਵਾਂ ਰਾਹੀਂ ਦੇਸ਼ ਦੇ ਬੱਚੇ ਬੱਚੇ ਨੂੰ ਅਪਣੇ ਵੱਲ ਖਿੱਚਣ ਵਿੱਚ ਰਿਕਾਰਡ ਤੋੜ ਕਾਮਯਾਬੀ ਹਾਸਲ ਕਰਨ ਵਾਲੇ ਰਾਮ ਦੇਵ, ਜਿਹੜਾ ਅਪਣੇ ਆਪ ਨੂੰ ਸਿਰਫ਼ ਯੋਗਾ ਗੁਰੂ ਹੀ ਨਹੀਂ ਸਗੋਂ ਬਾਬਾ ਤੋਂ ਵੀ ਅਗਾਂਹ ‘ਸੰਤ ਮਹਾਂਪੁਰਸ਼’ ਤੋਂ ਵੀ ਵੱਧ ਸਮਝਣ ਲੱਗ ਪਿਆ ਹੈ, ਨੇ ਅੰਨਾ ਹਜ਼ਾਰੇ ਤੋਂ ਵੀ ਅਗਾਂਹ ਦੀ ਕਾਰਵਾਈ ਇੰਨੀ ਛੇਤੀ ਕਿਉਂ ਆਰੰਭੀ। ਇਸਦੀ ਸਮਝ ਦਿੱਲੀ ਦੇ ਰਾਮ ਲੀਲਾ ਗਰਾਉਡ ਵਿੱਚ ਖੇਡੀ ਗਈ ‘ਰਾਜਸੀ ਲੀਲਾ’ ਨੂੰ ਵੇਖਣ ਬਾਅਦ ਆਉਂਦੀ ਹੈ।

ਅਸਲ ਵਿੱਚ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ), ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਹਿੰਦੂ ਕੱਟੜਵਾਦੀਆਂ ਦਾ ਲੁਕਵਾਂ ਏਜੰਡਾ ਲਾਗੂ ਕਰਨ ਲਈ ਦਿੱਲੀ ਉੱਤੇ ਬੜੇ ਹੀ ‘ਸ਼ਾਹੀ ਢੰਗ’ ਨਾਲ ਚੜ੍ਹਾਈ ਕਰਨ ਵਾਲੇ ਰਾਮ ਦੇਵ ਦੇ ਹਵਾਈ ਅੱਡੇ ਉੱਤੇ ਪੁੱਜਣ ਮੌਕੇ ਕੇਂਦਰ ਸਕਰਾਰ ਦੇ ਚਾਰ ਸੀਨੀਅਰ ਮੰਤਰੀਆਂ ਦਾ ਪੁੱਜਣਾ ‘ਯੋਗਾ ਕੈਂਪ’ ਦੀ ਸ਼ਕਤੀ ਨੂੰ ਦਰਸਾਉਂਦਾ ਸੀ। ਦਿੱਲੀ ਵਿੱਚ ਡੇਰਾ ਲਾਉਣ ਦੇ ਦੋ-ਤਿੰਨ ਦਿਨ ਦੌਰਾਨ ਬਾਬਾ ਰਾਮ ਦੇਵ ਮੀਡੀਆ ਦੀ ਕਵਰੇਜ ਕਾਰਨ ਇਸ ਕਦਰ ‘ਸਭਨਾਂ ਦੇ ਧਿਆਨ ਦਾ ਕੇਂਦਰ’ ਬਣਿਆ ਕਿ ਉਹ ਅਪਣੀ ਸੁੱਧ ਬੁੱਧ ਭੁੱਲਣ ਲੱਗਾ। ਜੇ ਅਜਿਹਾ ਨਾ ਹੁੰਦਾ ਤਾਂ ਉਹ ਸਰਕਾਰ ਨਾਲ ਸੀਨੀਅਰ ਮੰਤਰੀਆਂ ਰਾਹੀਂ ਚੱਲ ਰਹੀ ਗੱਲਬਾਤ ਦੌਰਾਨ ਇੰਨੇ ਰੰਗ ਨਾ ਬਦਲਦਾ ਅਤੇ ਉਸਦੀ ਅਸਲੀਅਤ ਛੁਪੀ ਰਹਿੰਦੀ। ਹਰਿਆਣਾ ਦੇ ਮਹਿੰਦਰ ਗੜ੍ਹ ਜਿਲ੍ਹੇ ਦੇ ਅਲੀਪੁਰ ਪਿੰਡ ਵਿੱਚ ਸਾਧਾਰਨ ਜਿਹੇ ਘਰ ਵਿੱਚ ਪੈਦਾ ਹੋਏ ਰਾਮ ਕ੍ਰਿਸ਼ਨ ਯਾਦਵ ਦੀ ‘ਬਾਬਾ ਰਾਮਦੇਵ’ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਛੋਟੇ ਹੁੰਦਿਆਂ ਪੜ੍ਹਾਈ ਵਿੱਚ ਨਿਕੰਮੇ ਰਾਮ ਕ੍ਰਿਸ਼ਨ ਨੇ ਸ਼ਾਹਜਾਦਪੁਰ ਦੇ ਸਕੂਲ ਵਿਚੋਂ ਮਸਾਂ 8ਵੀਂ ਜਮਾਤ ਪਾਸ ਕੀਤੀ। ਅੱਗੋਂ ਉਹ ਆਰੀਆ ਗੁਰੂਕੁਲ ਖਾਨਪੁਰ ਜਾ ਪੁੱਜਾ। ਅੱਗੋਂ ਉਹ ਜਿੱਥੇ ਕਿਤੇ ਵੀ ਗਿਆ ਅਪਣੇ ਹਰ ‘ਗੁਰੂ’ ਤੇ ਸਹਿਯੋਗੀ ਨੂੰ ਠਿੱਬੀ ਲਾਉਂਦਾ ਅਗਾਂਹ ਹੀ ਅਗਾਂਹ ਵਧਦਾ ਗਿਆ। ਉਸਦੀ ਅਸਲ ਚੜ੍ਹਤ ਉਸ ਵਲੋਂ ਅਚਾਰੀਆ ਬਾਲ ਕ੍ਰਿਸ਼ਨ ਨਾਲ ਮਿਲ ਕੇ ਦਿਵਿਆ ਯੋਗ ਮੰਦਿਰ ਟਰੱਸਟ ਸ਼ੁਰੂ ਕਰਨ ਅਤੇ ਆਸਥਾ ਟੀਵੀ ਚੈਨਲ ਤੋਂ ਅਪਣੇ ਯੋਗਾ ਅਭਿਆਸ ਦਾ ਲੋਕਾਂ ਨੂੰ ਪ੍ਰਦਰਸ਼ਨ ਸ਼ੁਰੂ ਕੀਤੇ ਜਾਣ ਬਾਅਦ ਹੋਈ।

 ਇਸੇ ਦੌਰਾਨ ਹਰਿਦੁਆਰ ਨੇੜ੍ਹੇ ਪੰਤਾਜਲੀ ਸੰਸਥਾ ਅਤੇ ਦਵਾਈਆਂ ਤਿਆਰ ਕਰਨ ਦੀਆਂ ਫੈਕਟਰੀਆਂ ਲਾ ਕੇ ‘ਬਾਬਾ’ ਰਾਮ ਦੇਵ ਕਰੋੜਾਂ ਵਿੱਚ ਖੇਡਣ ਅਤੇ ਹਵਾਈ ਜਹਾਜਾਂ ਰਾਹੀਂ ਉੱਡ ਲੱਗ ਪਿਆ। ਪੈਸੇ ਅਤੇ ਪ੍ਰਸਿੱਧੀ ਦੇ ਜੋਰ ਅਸਮਾਨੀਂ ਉੱਡ ਰਹੇ ਰਾਮ ਦੇਵ ਨੇ ਰਾਜਸੀ ਮੈਦਾਨ ਖਾਲ੍ਹੀ ਹੁੰਦਾ ਸਮਝ ਹੋਰ ਵੱਡੀ ਉਡਾਣ ਭਰਨ ਅਤੇ ਅਪਣੇ ‘ਹਿੰਦੂ’ ਏਜੰਡੇ ਨੂੰ ਲਾਗੂ ਕਰਨ ਲਈ ਦਿੱਲੀ ਵਿੱਚ ਅਖ਼ਾੜਾ ਆ ਲਾਇਆ। ਰਾਜਸੀ ਖਿਡਾਰੀਆਂ ਦੀ ਸਮਰੱਥਾ ਤੋਂ ਅਣਜਾਣ ਰਾਮ ਦੇਵ ਨੇ ‘ਗੱਲਬਾਤ’ ਦੇ ਚੱਕਰਵਿਊ ਵਿੱਚ ਪੈਣ ਵੇਲੇ ਸੋਚਿਆ ਨਹੀਂ ਸੀ ਕਿ ਇਸ ‘ਘੋਲ’ ‘ਚ ਉਹ ਐਨੀ ਬੁਰੀ ਤਰ੍ਹਾਂ ਮੂਧੇ ਮੂੰਹ ਡਿਗੇਗਾ ਕਿ ਪੈਰ ਲੱਗਣੇ ਮੁਸ਼ਕਲ ਹੋ ਜਾਣਗੇ। ਮੰਤਰੀਆਂ ਨਾਲ ਗੱਲਬਾਤ ਦੌਰਾਨ ਹੋਟਲ ਵਿੱਚ ‘ਵਾਅਦੇ’ ਅਤੇ ਲੋਕਾਂ ਦੀ ਭੀੜ ਵੇਖ ਚਾਂਭਲ ਕੇ ‘ਵੱਡੇ ਦਾਅਵੇ’ ਕਰਨ ਵਾਲੇ ਰਾਮ ਦੇਵ ਨੂੰ ਦਿੱਲੀ ਵਿਚਲੇ ਰਾਜਸੀ ਖਿਡਾਰੀਆਂ ਨੇ ਅੰਤ ਐਸਾ ਧੋਬੀ ਪਟੜਾ ਮਾਰਿਆ ਕਿ ਰਾਤੋ ਰਾਤ ਜ਼ਨਾਨਾਂ ਕਪੜੇ ਪਹਿਣ ਅਤੇ ਜ਼ਨਾਨੀਆਂ ਵਿੱਚ ਲੁਕ ਕੇ ਬੱਚ ਜਾਣ ਵਿੱਚ ਵੀ ਸਫ਼ਲਤਾ ਨਾ ਮਿਲੀ। ਉਸਤੋਂ ਬਾਅਦ ਰਾਮ ਦੇਵ ਜਿਸ ਕਦਰ ਵਿਡਰਿਆ ਹੋਇਆ ਸਾਹਮਣੇ ਆਇਆ ਅਤੇ ਹੁਣ ਭੜਕ ਕੇ ਤਰ੍ਹਾਂ ਤਰ੍ਹਾਂ ਦੀ ਬਿਆਨਬਾਜੀ ਕਰ ਰਿਹਾ ਹੈ, ਉਹ ਕਿਸੇ ‘ਬਾਬਾ’, ‘ਯੋਗੀ’, ‘ਸੰਤ’ ਜਾਂ ‘ਰੂਹਾਨੀਅਤ ਵਾਲੇ ਮਹਾਂਪੁਰਸ’ ਦੀ ਨਾਂ ਹੋ ਕੇ ਮੁਹੱਲੇ ਵਾਲੇ ਟੁਚੀਅਲ ਜਿਹੇ ਬਦਮਾਸ਼ ਤੋਂ ਨੇਤਾ ਬਣੇ ਦੀ ਬੋਲ-ਬਾਣੀ ਤੋਂ ਵੱਧ ਕੁਝ ਨਹੀਂ। ਦੂਜੇ ਪਾਸੇ ਸਰਕਾਰ ਵਲੋਂ ਬਾਬਾ ਰਾਮਦੇਵ ਅਤੇ ਉਸਦੇ ਜੁੰਡਲੀਦਾਰਾਂ ਦੇ ਸਾਰੇ ਆਰਥਿਕ ਮਾਮਲਿਆਂ, ਕਾਰੋਬਾਰ, ਹੋਰ ਸਰਗਰਮੀਆਂ ਦੀ ਛਾਣ ਬੀਣ ਦਾ ਕੰਮ ਸ਼ੁਰੂ ਕਰਨ ਨੇ ਰਾਮ ਦੇਵ ਅਤੇ ਉਸਦੇ ਖਾਸੋਖਾਸ਼ ਅਚਾਰੀਆ ਬਾਲ ਕ੍ਰਿਸ਼ਨ ਨੂੰ ਅਪਣੇ ਆਪ ਨੂੰ ਦੁਧ ਧੋਤੇ ਸਿੱਧ ਕਰਨ ਲਈ ‘ਪੱਤਰਕਾਰਾਂ’ ਅੱਗੇ ਰੋਣ ਧੋਣ ਲਈ ਮਜਬੂਰ ਕੀਤਾ ਹੈ। ਅਜਿਹੇ ਹੀ ਪਾਖੰਡੀਆਂ ਬਾਰੇ ਗੁਰਬਾਣੀ ਵਿੱਚ ਫੁਰਮਾਨ ਹੈ,


‘ਗਲੀ ਜੋਗੁ ਨ ਹੋਈ ।। ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ।।੧।।’
(ਅੰਮ੍ਰਿਤਸਰ ਟਾਈਮਜ਼ ਵਿੱਚੋਂ)