Pages

Showing posts with label ਸਾਕਾ ਨੀਲਾ ਤਾਰਾ. Show all posts
Showing posts with label ਸਾਕਾ ਨੀਲਾ ਤਾਰਾ. Show all posts

ਕੁਲਦੀਪ ਨਈਅਰ ਦੇ ਕਾਲੇ ਲੇਖ
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ

-ਗੁਰਤੇਜ ਸਿੰਘ (ਪ੍ਰੋ. ਆੱਵ ਸਿੱਖਇਜ਼ਮ)
ਬਸਤੀਵਾਦ ਦੇ ਖ਼ਾਤਮੇ ਤੋਂ ਬਾਅਦ ਦੀ ਸਿੱਖ ਤ੍ਰਾਸਦੀ ਨੂੰ ਬਿਆਨ ਕਰਨ ਦੇ ਮੋਟੇ-ਮੋਟੇ ਤਿੰਨ ਆਧਾਰ ਹੋ ਸਕਦੇ ਹਨ:
  • ਸਿੱਖ ਅਨੁਭਵ
  • ਸਥਾਈ ਸੱਭਿਆਚਾਰਕ ਬਹੁਗਿਣਤੀ ਦਾ ਪੱਖ
  • 1947 ਤੋਂ ਬਾਅਦ ਦਾ ਸੱਚ, ਤੱਥਾਂ ਦੀ ਜ਼ੁਬਾਨੀ
ਕੁਲਦੀਪ  ਨਈਅਰ ਆਪਣੇ-ਆਪ ਨੂੰ ਪੰਜਾਬ ਅਤੇ ਸਿੱਖਾਂ ਦਾ ਹਮਦਰਦ, ਪੰਜਾਬੀਅਤ ਦਾ ਅਲੰਬਰਦਾਰ ਗਿਣਦਾ ਹੈ। ਏਸ ਰਿਸ਼ਤੇ ਨਾਲ ਓਸ ਨੂੰ ਸਿੱਖ ਅਨੁਭਵ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਜਾਂ ਸੱਚ-ਤੱਥ ਦੇ ਨੇੜੇ ਹੋਣਾ ਚਾਹੀਦਾ ਹੈ। ਇਹਨਾਂ ਦੋਨਾਂ ਪਹਿਲੂਆਂ ਵਿੱਚ ਅੰਤਰ ਘੱਟ ਤੋਂ ਘੱਟ ਹੈ। ਓਹ ਆਪਣੇ-ਆਪ ਨੂੰ ਪੱਤਰਕਾਰ ਅਰਥਾਤ ਸਮਕਾਲੀ ਇਤਿਹਾਸ ਦੇ ਲਿਖਾਰੀ ਵਜੋਂ ਪ੍ਰਗਟ ਕਰਦਾ ਹੈ। ਏਸ ਨਾਤੇ ਓਸ ਦੀ ਕਲਮ ਤੋਂ ਸੱਚ-ਤੱਥ ਝਲਕਣਾ ਚਾਹੀਦਾ ਹੈ।
ਓਸ ਦੀਆਂ ਲਿਖਤਾਂ ਦਾ ਨਿਰਪੱਖ ਵਿਸ਼ਲੇਸ਼ਣ ਕਰ ਕੇ ਜਾਣਿਆ ਜਾ ਸਕਦਾ ਹੈ ਕਿ ਓਸ ਦੀ ਕਲਮ ਕੇਵਲ ਹਜ਼ਾਰਾਂ ਬੇ-ਗੁਨਾਹਾਂ ਨੂੰ ਕਤਲ ਕਰਨ ਵਾਲੀ ਸਥਾਪਤੀ ਅਤੇ ਸਥਾਈ ਸੱਭਿਆਚਾਰਕ ਬਹੁਗਿਣਤੀ ਦਾ ਪੱਖ ਪੂਰਦੀ ਹੈ; ਕੱਟੜ ਹਿੰਦੂਤਵੀ ਸਰੋਕਾਰਾਂ ਦੀ ਪੁਸ਼ਤਪਨਾਹੀ ਕਰਦੀ ਹੈ; ਸਰਕਾਰੀ ਸਫ਼ੈਦ ਪਰਚੇ ਦੇ ਬਹੁਤ-ਬਹੁਤ ਨੇੜੇ ਹੈ ਜੋ ਮਹਿਜ਼ ਝੂਠ ਦਾ ਪੁਲੰਦਾ ਹੈ। ਏਸ ਲਈ ਲੇਖਕ ਨੂੰ ਸਿੱਖ ਕੂੜ ਦਾ ਪ੍ਰਚਾਰਕ ਅਤੇ ਪੱਖਧਰ ਸਮਝਦੇ ਹਨ।
ਦਰਬਾਰ ਸਾਹਿਬ ਉੱਤੇ ਹਮਲਾ ਕਰਨ-ਕਰਵਾਉਣ ਵਾਲੇ ਸਭ ਸਿਆਸਤਦਾਨ, ਜਰਨੈਲ ਆਪਣੇ-ਆਪਣੇ ਢੰਗ ਤਰੀਕੇ ਨਾਲ ਏਸ ਨੂੰ ਗ਼ਲਤੀ ਮੰਨ ਚੁੱਕੇ ਹਨ। ਬਾਅਦ ਦੀਆਂ ਘਟਨਾਵਾਂ ਦਾ ਸੱਚ ਵੀ ਏਹੋ ਕਹਾਣੀ ਕਹਿੰਦਾ ਹੈ। ਮਸਲਨ ਜਿਸ ਫ਼ਰਜ਼ੀ ਅੱਤਵਾਦ ਨੂੰ ਫੈਲਣ ਤੋਂ ਰੋਕਣ ਲਈ ਇਹ ਹਮਲਾ ਹੋਇਆ ਸੀ, ਉਹੀ 'ਅੱਤਵਾਦ' ਹਮਲੇ ਤੋਂ ਬਾਅਦ ਘੱਟੋ-ਘੱਟ ਹਜ਼ਾਰ ਗੁਣਾਂ ਵਧਿਆ। ਕੁਝ ਇਮਾਨਦਾਰ ਲੋਕ ਹਮਲੇ ਨੂੰ ਵਧੀਕੀ ਅਤੇ ਜ਼ੁਲਮ ਦੱਸ ਚੁੱਕੇ ਹਨ। 1984 ਨਵੰਬਰ ਦੇ ਕਤਲੇਆਮ ਨਾਲ ਤਾਂ ਕੋਈ ਵੀ ਨਹੀਂ ਖੜ੍ਹਦਾ।
ਪਰ ਕੁਲਦੀਪ ਨਈਅਰ ਦੀ ਦਿਲ਼ੀ ਹਮਦਰਦੀ ਮਜ਼ਲੂਮ ਸਿੱਖਾਂ ਨਾਲ ਨਹੀਂ। ਬਲਕਿ ਦਰਬਾਰ ਅੰਦਰ ਕਤਲੇਆਮ ਕਰ ਕੇ, ਔਰਤਾਂ, ਮਸੂਮਾਂ, ਸੇਵਾਦਾਰਾਂ, ਗ੍ਰੰਥੀਆਂ, ਰਾਗੀਆਂ (ਭਾਈ ਅਮਰੀਕ ਸਿੰਘ) ਦੇ ਕਤਲ ਕਰਨ ਵਾਲਿਆਂ, ਲੁੱਟ-ਮਾਰ ਕਰਨ ਵਾਲੇ ਫ਼ੌਜੀਆਂ ਨਾਲ ਕਦਮ ਮਿਲਾ ਕੇ ਚੱਲਦੀ ਵਿਖਾਈ ਦਿੰਦੀ ਹੈ। ਫ਼ੌਜੀ ਟੈਂਕਾਂ ਉੱਤੇ ਚੜ੍ਹ ਕੇ ਭੰਗੜੇ ਪਾਉਣ ਵਾਲਿਆਂ, ਲੱਡੂ ਵੰਡਣ ਵਾਲਿਆਂ, ਫ਼ੌਜੀਆਂ ਨੂੰ ਰੱਖੜੀ ਬੰਨ੍ਹਣ ਵਾਲੀਆਂ ਮੱਕਾਰ ਤੀਵੀਆਂ, ਮਰਦਾਂ ਦਾ ਪੱਖ ਕੁਲਦੀਪ ਨਈਅਰ ਦੀ ਲੇਖਣੀ ਪੂਰਦੀ ਹੈ।
ਲੇਖਕ ਏਸ ਤੱਥ ਦੀ ਅਹਿਮੀਅਤ ਸਮਝਣ ਤੋਂ ਇਨਕਾਰੀ ਹੈ ਕਿ ਹਰ ਮੌਕੇ ਹਿੰਦੂਆਂ ਦੇ ਬੇਕਾਬੂ ਹਜੂਮ ਨੇ ਰੁਦ੍ਰ ਰੂਪ ਧਾਰ ਕੇ ਤਾਂਡਵ ਨੱਚਿਆ ਅਤੇ ਅਨੇਕਾਂ ਸਿੱਖਾਂ ਉੱਤੇ ਜਾਨ ਲੇਵਾ ਹਮਲੇ ਕੀਤੇ, ਪ੍ਰੰਤੂ ਸਿੱਖਾਂ ਨੇ ਇੱਕ ਵਾਰੀ ਵੀ ਇਕੱਠੇ ਹੋ ਕੇ ਕਿਸੇ ਇੱਕ ਹਿੰਦੂ ਉੱਤੇ ਹਮਲਾ ਨਹੀਂ ਕੀਤਾ।
ਉਹ ਬੱਚਿਆਂ, ਔਰਤਾਂ, ਵਕੀਲਾਂ, ਮਨੁੱਖੀ ਅਧਿਕਾਰ ਦੇ ਰਾਖਿਆਂ ਦਾ ਕਤਲੇਆਮ ਕਰਨ ਵਾਲੇ ਬੇਅੰਤ ਸਿੰਘ ਨੂੰ ਪੰਜਾਬ ਦਾ ਚੁੱਣਿਆ ਮੁੱਖ ਮੰਤਰੀ ਆਖ ਕੇ ਵਡਿਆਉਂਦਾ ਹੈ ਹਾਲਾਂਕਿ ਓਸ ਨੂੰ ਕੇਵਲ 6% ਵੋਟਾਂ ਪਈਆਂ ਸਨ। ਬੇਅੰਤ ਸਿੰਘ ਨੇ ਵੱਡਾ ਫ਼ਰੇਬ ਕਰਕੇ ਲੋਕਾਂ ਦੀ ਨੁਮਾਇੰਦਗੀ ਉੱਤੇ ਧਾੜਾ ਮਾਰਿਆ ਸੀ।
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਪੰਥ ਦੀ ਓਸ ਵੇਲੇ ਦੀ ਸਿਰਮੌਰ ਪ੍ਰਚਾਰਕ ਟਕਸਾਲ ਦੇ 14ਵੇਂ ਮੁਖੀ ਸਨ। ਉਹ ਸਾਰੀ ਉਮਰ ਧਰਮ ਪ੍ਰਚਾਰ ਵਿੱਚ ਰੁੱਝੇ ਰਹੇ। ਉਹਨਾਂ ਨਾ ਕੋਈ ਸਿਆਸੀ ਜਮਾਤ ਬਣਾਈ, ਨਾ ਸਿਆਸੀ ਨਿਸ਼ਾਨਾ ਅਪਣਾਇਆ, ਨਾ ਪ੍ਰਚਾਰਿਆ। ਉਹਨਾਂ ਅਕਾਲੀ ਦਲ ਦੇ ਆਨੰਦਪੁਰ ਸਾਹਿਬ ਦੇ ਮਤੇ ਦੀ ਹੀ ਪ੍ਰੋੜ੍ਹਤਾ ਕੀਤੀ। 27 ਮਈ 1984 ਤੋਂ ਬਾਅਦ ਉਹਨਾਂ ਨੂੰ ਦੋ ਨਿਰਪੱਖ ਆਦਮੀਂ ਦਿੱਲੀ ਦੇ ਰਵੀ ਸਿੰਘ, ਇੰਡੀਅਨ ਐਕਸਪ੍ਰੈੱਸ ਦੇ ਜਗਤਾਰ ਸਿੰਘਂ ਮਿਲੇ ਅਤੇ ਪੁੱਛਿਆ ਕਿ ਸਰਕਾਰ ਨਾਲ ਸਮਝੌਤਾ ਕਿਵੇਂ ਹੋ ਸਕਦਾ ਹੈ। ਉਹਨਾਂ ਆਖਿਆ 'ਸਰਕਾਰ ਅਕਾਲੀਆਂ ਨਾਲ ਸਨਮਾਨਜਨਕ ਸਮਝੌਤਾ ਕਰ ਲਵੇ, ਕੈਦੀ ਰਿਹਾਅ ਕਰੇ, ਮੈਂ ਵਾਪਸ ਚੌਂਕ ਮਹਿਤੇ ਜਾ ਕੇ ਸਿੱਖੀ-ਪ੍ਰਚਾਰ ਵਿੱਚ ਜੁਟ ਜਾਂਦਾ ਹਾਂ। ''ਕੁਲਦੀਪ ਨਈਅਰ ਵੀ ਲਿਖਦਾ ਹੈ ਕਿ ਇਹਨੀਂ ਦਿਨੀਂ ਸੰਤ ਨੇ ਏਹੋ ਬਿਆਨ ਓਸ ਨੂੰ ਕਲਮ ਬੰਦ ਕਰਵਾਇਆ ਸੀ।''
ਇਹ ਤੱਥ ਜਾਣਨ ਵਾਲਾ ਹਰ ਮਾਮੂਲੀ ਸੂਝ-ਬੂਝ ਰੱਖਣ ਵਾਲਾ ਮਨੁੱਖ ਸਮਝ ਸਕਦਾ ਹੈ ਕਿ ਸੰਤਾਂ ਦਾ ਕੋਈ ਸਿਆਸੀ ਟੀਚਾ ਨਹੀਂ ਸੀ। ਸਿਆਸੀ ਨਿਸ਼ਾਨਾ ਉਹਨਾਂ ਦੇ ਗਲ਼ ਮੜ੍ਹਨਾ ਅਕਾਲੀਆਂ ਦੀ ਅਤੇ ਕਾਂਗਰਸ ਦੀ ਮਿਲੀਭੁਗਤ ਰਾਹੀਂ ਸਿਰਜਿਆ ਚੱਕਰਵਿਯੂਹ ਸੀ ਜਿਸ ਨੂੰ ਕੇਵਲ ਸਿੱਖ ਧਰਮ ਦੇ ਪ੍ਰਚਾਰਕ ਨੂੰ ਘੇਰ ਕੇ ਮਾਰਨ ਦੀ ਮਨਸ਼ਾ ਅਤੇ ਨਿਰੰਕਾਰੀਆਂ ਨੂੰ ਖੁੱਲ੍ਹ ਖੇਡਣ ਦੇ ਨਾਪਾਕ ਇਰਾਦੇ ਨੂੰ ਅੰਜ਼ਾਮ ਦੇਣ ਲਈ ਈਜਾਦ ਕੀਤਾ ਗਿਆ ਸੀ।
ਅੱਜ ਸੰਸਾਰ ਦੇ ਨਿਰਪੱਖ ਸਿੱਖ ਅਤੇ ਹੋਰ ਸੂਝਵਾਨ, ਸੰਤ ਬਾਬਾ ਜਰਨੈਲ ਸਿੰਘ ਨੂੰ ਸਿੱਖੀ ਦਾ ਵੱਡਾ ਸ਼ਹੀਦ ਅਤੇ ਮਨੁੱਖਤਾ ਦਾ ਹਮਦਰਦ ਜਾਣਦੇ ਹਨ। ਕੁਲਦੀਪ ਨਈਅਰ ਇੱਕ ਕੌਮੀ ਆਗੂ ਦਾ ਭੱਦੀ ਸ਼ਬਦਾਵਲੀ ਅਤੇ ਘਟੀਆਂ ਤੁਹਮਤਾਂ ਵਰਤ ਕੇ ਅਪਮਾਨ ਕਰਨ ਲਈ ਬਜ਼ਿਦ ਹੈ। ਕਿਉਂ?
ਕੁਲਦੀਪ ਨਈਅਰ ਨੇ ਏਸ ਭਾਵ ਦੇ ਵਿਚਾਰ ਕਈ ਥਾਂਈਂ ਲਿਖੇ ਹਨ ਕਿ ਸਿੱਖਾਂ ਦੇ ਆਪਣੇ-ਆਪ ਨੂੰ ਕੌਮ ਆਖਣ ਉੱਤੇ ਹਿੰਦੂਆਂ ਦੇ ਹਿਰਦੇ ਬਹੁਤ ਦੁਖੀ ਹੋਏ। ਸਿੱਖਾਂ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕੀ ਇਹ ਅੰਮ੍ਰਿਤ ਸਰੋਵਰ ਵਿੱਚ ਸਿਗਰਟਾਂ ਦੇ ਡੱਬੇ ਸੁੱਟਣ ਵਾਲੇ, ਦਰਬਾਰ ਸਾਹਿਬ ਦਾ ਮਾਡਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਤੋੜਨ ਵਾਲੇ, ਕਰਨਾਲ-ਪਾਣੀਪੱਤ ਦੇ ਗੁਰਦਵਾਰੇ ਸਾੜਨ ਵਾਲੇ, ਦਿੱਲੀ ਜਾਂਦੇ ਹਜ਼ਾਰਾਂ ਸਿੱਖ ਇਸਤਰੀ-ਆਦਮੀਆਂ ਦੀ ਬੇ-ਇੱਜ਼ਤੀ ਅਤੇ ਮਾਰ ਕੁੱਟ ਕਰਨ ਵਾਲੇ, ਸੀਸਗੰਜ ਉੱਤੇ ਪੱਥਰ ਮਾਰਨ ਵਾਲੇ, ਪੰਜਾਬੀ ਬੋਲੀ ਤੋਂ ਮੂੰਹ ਫੇਰਨ ਵਾਲੇ, ਪੰਜਾਬ ਦੀਆਂ ਬਿਜਲੀ-ਪਾਣੀ ਦੀਆਂ ਹੱਕੀ ਮੰਗਾਂ ਨੂੰ ਵਿਸਾਰਨ ਵਾਲੇ, ਕਿਸਾਨਾਂ ਦੀ ਲੁੱਟ ਕਰ ਕੇ ਆਤਮਘਾਤ ਵਾਸਤੇ ਮਜਬੂਰ ਕਰਨ ਵਾਲੇ, ਪੁਲਿਸ ਨਾਲ ਰਲ਼ ਕੇ ਸਿੱਖ ਬੱਚਿਆਂ ਦੇ ਕਤਲ ਕਰਵਾਉਣ ਵਾਲੇ ਆਦਿ ਆਦਿ ਹਿੰਦੂ ਤਾਂ ਨਹੀਂ ਹਨ? ਕੀ ਇਹਨਾਂ ਦੇ ਅਜਿਹੇ ਕਰਮਾਂ ਨਾਲ ਸਿੱਖਾਂ ਦੇ ਦਿਲ ਦੁਖਣ ਦੀ ਗੱਲ ਕਦੇ ਕੁਲਦੀਪ ਨਈਅਰ ਜਾਂ ਹੋਰ ਕਿਸੇ ਹਿੰਦੂ ਨੇਤਾ ਨੇ ਕੀਤੀ ਹੈ।
ਘੱਟੋ-ਘੱਟ ਇਹ ਤਾਂ ਉਹ ਦੱਸ ਹੀ ਸਕਦੇ ਹਨ ਕਿ ਕਿਹੜੇ ਹਿੰਦੂਆਂ ਦੀ ਉਹ ਗੱਲ ਕਰ ਰਹੇ ਹਨ। ਪੰਜਾਬ ਦਾ ਹਰ ਸਿੱਖ ਜਾਣਦਾ ਹੈ ਕਿ ਪੰਜਾਬ ਦਾ ਹਿੰਦੂ ਬੇਹੱਦ ਬੇ-ਰਹਿਮ ਹੈ। ਬਹੁਤੇ ਸਿੱਖ ਸਮਝਦੇ ਹਨ ਕਿ ਉਹਨਾਂ ਦੇ ਸੀਨਿਆਂ ਵਿੱਚ ਦਿਲ ਹੈ ਹੀ ਨਹੀਂ, ਜਿਵੇਂ ਕੁਲਦੀਪ ਨਈਅਰ ਦੇ ਨਹੀਂ। ਏਸ ਦਿਲ ਦੁਖਣ ਦੀ ਪ੍ਰਕਿਰਿਆ ਬਾਰੇ ਕੁਲਦੀਪ ਨਈਅਰ ਨੂੰ ਜ਼ਰਾ ਹੋਰ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੈ ।
ਦਰਬਾਰ ਸਾਹਿਬ ਉੱਤੇ 1984 ਦੇ ਫ਼ੌਜੀ ਹਮਲੇ ਬਾਰੇ ਇਹਨਾਂ ਸਾਲਾਂ ਵਿੱਚ ਕਾਫ਼ੀ ਜਾਣਕਾਰੀ ਆ ਚੁੱਕੀ ਹੈ। ਹਰ ਧਾਰਨਾ, ਜੋ ਇੰਦਰਾ ਸਰਕਾਰ ਨੇ ਘੜੀ ਸੀ, ਝੂਠੀ, ਬੇ-ਬੁਨਿਆਦ ਅਤੇ ਦਲੀਲ-ਰਹਿਤ ਸਾਬਤ ਹੋ ਚੁੱਕੀ ਹੈ। ਹੁਣ ਦੁਨੀਆ ਜਾਣਦੀ ਹੈ ਕਿ ਸਿੱਖਾਂ ਪ੍ਰਤੀ ਪੂਰੇ ਭਾਰਤ ਵਿੱਚ ਅਥਾਹ ਨਫ਼ਰਤ ਫੈਲ਼ਾ ਕੇ 2% ਲੋਕਾਂ ਨੂੰ ਆਧੁਨਿਕ ਸਟੇਟ ਦੀ ਅਥਾਹ ਫ਼ੌਜੀ ਤਾਕਤ ਨਾਲ ਕੁਚਲ ਕੇ ਦੁਰਗਾ ਬਣ ਉਭਰਨ ਲਈ ਇੰਦਰਾ ਉਤਾਵਲੀ ਸੀ। ਉਹ ਏਸ ਕਾਰਵਾਈ ਦੇ ਆਸਰੇ 1985 ਦੀਆਂ ਚੋਣਾਂ ਵਿੱਚ ਜਿੱਤਣ ਦੀ ਅਤੇ ਆਪਣੇ ਵੰਸ਼ ਨੂੰ ਰਾਜ-ਗੱਦੀ ਉੱਤੇ ਕਾਇਮ ਰੱਖਣ ਦੀ ਉਮੀਦ ਲਾ ਕੇ ਬੈਠੀ ਸੀ। ਬਾਅਦ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਉਹ ਹਿੰਦੀ-ਮਨ ਨੂੰ ਠੀਕ ਸਮਝੀ ਸੀ। ਏਸ ਮੋੜ ਉੱਤੇ ਹਿੰਦੀ-ਮਨ ਨੂੰ ਲਿਆਉਣ ਲਈ ਓਸ ਨੇ ਅਨੇਕਾਂ ਘਟੀਆ ਹੱਥਕੰਡੇ ਵਰਤੇ। ਅਕਾਲੀਆਂ ਨਾਲ ਸਮਝੌਤੇ ਕਰ-ਕਰ ਕੇ ਤੋੜੇ ਗਏ। ਆਖ਼ਰ ਕੁਲਦੀਪ ਨਈਅਰ ਵਰਗੇ ਵਿਚੋਲਿਆਂ ਅਤੇ ਹੋਰ ਅਨੇਕਾਂ ਦੱਲਿਆਂ-ਦਲਾਲਾਂ ਰਾਹੀਂ ਨਾਪਾਕ ਗੰਢ-ਸੰਢ ਕਰ ਕੇ ਸਥਾਪਤ ਅਕਾਲੀ ਆਗੂ ਖ਼ਰੀਦੇ ਗਏ। ਹਰ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਕਾਤਲਾਂ ਦੇ ਗਸ਼ਤੀ ਦਸਤੇ ਬਣਾ ਕੇ ਖ਼ਰੀਦੋ-ਫਰੋਖਤ ਦੇ ਵਿਰੋਧੀ ਸਿੱਖਾਂ ਦੇ ਕਤਲੇਆਮ ਦੀ ਖੁੱਲ੍ਹ ਦੇਣਾ, ਬਾਰ-ਬਾਰ ਐਲਾਨ ਕਰਨਾ ਕਿ ਫ਼ੌਜ, ਪੁਲਿਸ ਦਰਬਾਰ ਸਾਹਿਬ ਨਹੀਂ ਜਾਵੇਗੀ, ਗੁਰੂ ਅਰਜਨ ਦੇ ਸ਼ਹੀਦੀ ਦਿਹਾੜੇ ਹਮਲਾ ਕਰਨਾ, ਤਿੰਨ ਜੂਨ ਨੂੰ ਦੋ ਘੰਟੇ ਕਰਫ਼ਿਊ ਹਟਾ ਕੇ ਪੁਰਬ ਮਨਾਉਣ ਆਈ ਸੰਗਤ ਦਰਬਾਰ ਪ੍ਰਸਰ ਵਿੱਚ ਪਹੁੰਚਣ ਤੋਂ ਬਾਅਦ ਫ਼ੌਜੀ ਹਮਲਾ ਕਰਨਾ, ਫ਼ੌਜੀਆਂ ਨੂੰ ਸ਼ਰਾਬ ਨਾਲ ਧੁੱਤ ਕਰਕੇ ਅੰਦਰ ਭੇਜਣਾ, ਹਜ਼ਾਰਾਂ ਲੋਕਾਂ ਨੂੰ ਪਾਣੀ ਖੁਣੋਂ ਤੜਫ਼ਾ-ਤੜਫ਼ਾ ਕੇ ਮਾਰਨਾ, ਸੰਤਾਂ ਸਮੇਤ ਹਰ ਇੱਕ ਦਾ ਜ਼ਾਲਮਾਨਾ ਕਤਲ ਕਰਨ ਦਾ ਸਪਸ਼ਟ ਹੁਕਮ ਚਾੜ੍ਹਨਾ ਆਦਿ ਸਭ ਦੱਸਦੇ ਹਨ ਕਿ ਬੇਦੋਸ਼ੇ ਮਨੁੱਖਾਂ ਦਾ ਕਤਲੇਆਮ ਕਰਨ ਦੀ ਰਾਖਸ਼ਸੀ ਵਿਆਪਕ ਯੋਜਨਾ ਬਣੀ ਹੋਈ ਸੀ। ਜੇ ਜਨਰਲ ਸਿਨਹਾ ਨੂੰ ਸੱਚਾ ਸਮਝੀਏ ਤਾਂ ਇਹ ਯੋਜਨਾ ਜੂਨ 84 ਤੋਂ 30 ਮਹੀਨੇ ਪਹਿਲਾਂ ਘੜੀ ਜਾ ਚੁੱਕੀ ਸੀ।
ਕੁਲਦੀਪ ਨਈਅਰ ਨੂੰ ਨਿਰਪੱਖ ਪੱਤਰਕਾਰ/ਇਤਿਹਾਸਕਾਰ ਅਖਵਾਉਣ ਦਾ ਸ਼ੌਕ ਤਾਂ ਹੈ ਪਰ ਇਹਨਾਂ ਸ਼ੜਯੰਤਰਾਂ ਦੀਆਂ ਨੰਗੀਆਂ ਤਾਰਾਂ ਓਸ ਨੂੰ ਕਿਉਂ ਨਜ਼ਰ ਨਹੀਂ ਆਉਂਦੀਆਂ? ਕਿਉਂ ਉਹ ਇੰਦਰਾਜਾਲ ਅਤੇ ਚੱਕਰਵਿਯੂਹ ਤੋਂ ਉੱਕਾ ਬੇ-ਖ਼ਬਰ ਹੈ?
ਤਾਂ ਕਿ ਭਾਰਤ ਦੀ ਆਤਮਾ ਉੱਤੇ ਹਿੰਦ ਦੇ ਸਭ ਤੋਂ ਵੱਧ ਸਮਾਜ-ਸੇਵੀ ਸਮੂਹ ਦੇ ਕਈ ਵਾਰ ਕੀਤੇ ਕਤਲੇਆਮ ਦਾ ਮਣਾਮੂਹੀ  ਬੋਝ ਨਾ ਪਵੇ, ਏਸ ਲਈ ਏਸ ਦੇ ਕੁਲਦੀਪ ਨਈਅਰ ਵਰਗੇ 'ਸਪੂਤ' ਅਜਿਹੇ ਬਹਾਨੇ ਘੜਦੇ ਰਹਿੰਦੇ ਹਨ ਜਿਨ੍ਹਾਂ ਦੇ ਸਹਾਰੇ ਕੁਕਰਮਾਂ ਦਾ ਬੋਝ ਹੋਰਾਂ ਉੱਤੇ ਧੱਕਿਆ ਜਾ ਸਕੇ। ਬਹਾਨਾ ਹੈ ਕਿ ਦਲ ਖ਼ਾਲਸਾ (ਜਿਸਦੀ ਕੁੱਲ ਨਫ਼ਰੀ ਓਸ ਵੇਲੇ ਚੰਦ ਦਰਜਨ ਤੋਂ ਵੱਧ ਨਹੀਂ ਸੀ) ਪੰਜਾਬ ਦੇ ਦੁਖਾਂਤ ਲਈ ਜ਼ਿੰਮੇਵਾਰ ਹੈ। ਏਸ ਵਿੱਚ ਦਰਬਾਰਾ ਸਿੰਘ ਬਨਾਮ ਜ਼ੈਲ ਸਿੰਘ ਦੇ ਅਖਾਉਤੀ ਝਗੜੇ ਨੂੰ ਘੁਸੇੜਿਆ ਜਾਂਦਾ ਹੈ ਜਿਸ ਦੀ ਭਿਣਕ ਦਿੱਲੀ ਬੈਠੇ ਕਾਂਗਰਸ ਦੇ ਅੰਨ੍ਹੇ-ਬੋਲੇ ਹਾਕਮਾਂ ਨੂੰ ਨਾ ਪੈ ਸਕੀ। ਜਿਸ ਦਿਨ (ਅਗਸਤ 13, 1978) ਦਲ ਖ਼ਾਲਸਾ ਦੀ ਸਥਾਪਨਾ ਜ਼ਾਹਰ ਕਰਨ ਲਈ ਪ੍ਰੈਸ ਕਾਨਫ਼ਰੰਸ ਹੋਈ ਓਸੇ ਦਿਨ ਜੈਲ ਸਿੰਘ ਵੱਲੋਂ ਓਸੇ ਹੋਟਲ ਵਿੱਚ ਕੀਤੀ ਪ੍ਰੈਸ ਕਾਨਫਰੰਸ ਦਾ ਲਾਹਾ ਲੈ ਕੇ ਦਲ ਖ਼ਾਲਸਾ ਨੂੰ ਜ਼ੈਲ ਸਿੰਘ ਦੀ ਪੈਦਾ ਕੀਤੀ ਜਮਾਤ ਦੱਸਿਆ ਜਾਂਦਾ ਹੈ। ਹਾਲਾਂਕਿ ਦਲ ਖ਼ਾਲਸਾ ਮੁਕੰਮਲ ਰੂਪ ਵਿੱਚ 6 ਅਗਸਤ 1978 ਨੂੰ ਸਥਾਪਤ ਹੋ ਚੁੱਕਿਆ ਸੀ।
ਇਹ ਲੇਖਕ ਦਲ ਖ਼ਾਲਸਾ ਦੇ ਬਾਨੀ ਨੌ-ਜਵਾਨਾਂ ਸਬੰਧੀ ਮੁੱਢ ਤੋਂ ਜਾਣਕਾਰੀ ਰੱਖਦਾ ਹੈ। ਪ੍ਰੈਸ ਕਾਨਫ਼ਰੰਸ ਤੋਂ ਤਕਰੀਬਨ ਦੋ ਸਾਲ ਪਹਿਲਾਂ ਦਲ ਖ਼ਾਲਸਾ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ। ਪੁੰਡਰੀ ਵਿੱਚ ਹੋਏ ਨਿਹੰਗਾਂ ਦੇ ਕਤਲ ਵਾਲੇ ਦਿਨ ਜਥੇਬੰਦੀ ਬਣਾਉਣ ਦਾ ਫ਼ੈਸਲਾ ਹੋ ਚੁੱਕਾ ਸੀ। ਜਥੇਬੰਦੀ ਦਾ ਨਾਂਅ ਸਿਰਦਾਰ ਕਪੂਰ ਸਿੰਘ ਦਾ ਸੁਝਾਇਆ ਹੋਇਆ ਹੈ। ਪ੍ਰੈਸ ਕਾਨਫ਼ਰੰਸ ਤੋਂ ਢੇਰ ਪਹਿਲਾਂ 'ਸਰਕਾਰ ਖ਼ਾਲਸਾ ਜੀਓ' ਦੇ ਨੀਤੀ-ਪੱਤਰ ਜਾਰੀ ਹੋ ਚੁੱਕੇ ਸਨ ਜਿਨ੍ਹਾਂ ਦੇ ਜਾਰੀ ਹੋਣ ਬਾਰੇ ਮੈਂ ਵਿਸ਼ੇਸ਼ ਜਾਣਕਾਰੀ ਰੱਖਦਾ ਹਾਂ। ਇੱਕ ਰਸਾਲਾ ਵੀ ਜਾਰੀ ਹੋ ਚੁੱਕਿਆ ਸੀ। ਬੀਬੀ ਨਿਰਲੇਪ ਕੌਰ ਦੀ ਕੋਠੀ ਵਿੱਚ ਏਸ ਦਾ ਦਫ਼ਤਰ ਵੀ ਬਣ ਚੁੱਕਾ ਸੀ।
ਜ਼ੈਲ ਸਿੰਘ ਨੇ ਕਈ ਵਾਰ, ਵਿਸ਼ਵਾਨਾਥ ਤਿਵਾੜੀ ਨੇ ਅਨੇਕਾਂ ਵਾਰ ਸਫ਼ਾਈ ਦਿੱਤੀ ਕਿ ਉਹਨਾਂ ਦਾ ਏਸ ਸੰਸਥਾ ਨਾਲ ਕੋਈ ਸਬੰਧ ਨਹੀਂ ਸੀ। ਜ਼ੈਲ ਸਿੰਘ ਦਾ ਨਿੱਜੀ ਸਹਾਇਕ ਤ੍ਰਲੋਚਨ ਸਿੰਘ ਵੀ ਇਹਨਾਂ ਲੀਹਾਂ ਉੱਤੇ ਅਨੇਕਾਂ ਬਿਆਨ ਦੇ ਚੁੱਕਿਆ ਹੈ। ਫੇਰ ਵੀ ਕੁਲਦੀਪ ਨਈਅਰ ਵਰਗੇ ਸੱਚ ਤੋਂ ਕੋਰੇ, ਵਿਵੇਕਹੀਣ, ਤਰਕਹੀਣ ਲਕੀਰ ਦੇ ਫਕੀਰ ਓਹੀ ਪੁਰਾਣਾ ਬੇ-ਮੌਸਮੀ ਰਾਗ ਅਲਾਪੀ ਜਾ ਰਹੇ ਹਨ, ਅਲਾਪੀ ਜਾ ਰਹੇ ਹਨ। ਇਤਿਹਾਸ ਦੀ ਪ੍ਰਕਿਰਿਆ ਦੀ ਇਹਨਾਂ ਨੂੰ ਏਨੀਂ ਕੁ ਹੀ ਸੋਝੀ ਹੈ? ਕੀ ਜਾਤ ਦੀ ਕੋਹੜ ਕਿਰਲੀ ਨੂੰ ਸ਼ਤੀਰਾਂ ਨਾਲ ਜੱਫੇ ਪਾਉਣੇ ਚਾਹੀਦੇ ਹਨ?
ਸਿੱਖਾਂ ਦਾ ਕਤਲੇਆਮ ਕਰਨਾ ਓਸ ਸਮੇਂ ਦੀ ਹਕੂਮਤ ਦਾ ਨਿਸ਼ਾਨਾ ਸੀ। ਬਹਾਨੇ ਲੱਭੇ ਜਾ ਰਹੇ ਸਨ। ਪੰਜਾਬ ਦੇ ਮੁੱਖ ਸਕੱਤਰ ਨੂੰ ਜਦੋਂ ਬਿਹਾਰ ਦੇ ਮੁੱਖ ਸਕੱਤਰ ਨੇ ਪੁੱਛਿਆ ਕਿ ਏਨੇ ਸਿੱਖਾਂ ਨੂੰ ਮਾਰਨਾ ਕਿਉਂ ਜ਼ਰੂਰੀ ਸੀ? ਓਸਦਾ ਜੁਆਬ ਸੀ 'ਤਾਂ ਕਿ ਹਰ ਸਿੱਖ ਸਦਾ ਆਪਣੇ ਪਰਛਾਵੇਂ ਤੋਂ ਡਰਦਾ ਰਹੇ।' ਕੀ ਇਹ ਸਰਕਾਰੀ ਅੱਤਵਾਦ ਨਹੀਂ ਸੀ ਜੋ ਹਰ ਇਮਾਨਦਾਰ ਪੱਤਰਕਾਰ ਦੀ ਸੱਚ ਸਮਝਣ ਵਿੱਚ ਸਹਾਇਤਾ ਕਰੇ? ਕੁਲਦੀਪ ਨਈਅਰ ਲਈ ਕਿਉਂ ਇਹ ਤੱਥ ਨਿਰਣਾਇਕ ਹੋ ਨਾ ਉਭਰਿਆ?
ਕੁਲਦੀਪ ਨਈਅਰ ਦੀ ਹਾਲ ਵਿੱਚ ਛਪੀ ਕਿਤਾਬ (Beyond The Lines, Roli Books, Delhi 2012) ਅਤੇ ਓਸ ਦੇ ਅੰਗ੍ਰੇਜ਼ੀ ਟ੍ਰਿਬਿਊਨ ਅਤੇ ਸਟੇਟਸਮੈਨ ਵਿੱਚ ਛਪੇ ਦੋ ਲੇਖਾਂ ਨੇ ਕਾਫ਼ੀ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸਿੱਖ ਪੰਥ ਨੇ ਏਸ ਦੀਆਂ ਲਿਖਤਾਂ/ਬਿਆਨਾਂ ਆਦਿ ਨੂੰ ਸਦਾ ਹੀ ਉੱਚੇ ਖੜ੍ਹ ਕੇ ਦੂਜਿਆਂ ਨੂੰ ਨੀਵਾਂ ਦਰਸਾਉਣ ਦੀ ਮਨਸ਼ਾ ਨਾਲ ਕੀਤੀਆਂ ਕੁਰੱਖਤ ਟਿੱਪਣੀਆਂ ਦੇ ਰੂਪ ਵਿੱਚ ਵੇਖਿਆ ਹੈ। ਆਮ ਸਿੱਖਾਂ ਵਿੱਚ ਉਪਰੋਕਤ ਸਮਗਰੀ ਨੂੰ ਪੜ੍ਹ ਕੇ ਰੋਸ ਜਾਗਣਾ ਲਾਜ਼ਮੀ ਸੀ। ਓਸ ਨੇ ਰੋਸ ਨੂੰ ਮੱਠਾ ਕਰਨ ਲਈ ਅਖ਼ਬਾਰ ਰਾਹੀਂ ਵਾਅਦਾ ਵੀ ਕੀਤਾ ਕਿ ਉਹ ਅਗਲੀ ਛਾਪ ਵਿੱਚ ਅਤਿਅੰਤ ਦਿਲ਼-ਦੁਖਾਊ ਟਿੱਪਣੀਆਂ ਨੂੰ ਕਿਤਾਬ ਵਿੱਚੋਂ ਖਾਰਜ ਕਰ ਦੇਵੇਗਾ। ਅੰਮ੍ਰਿਤਸਰ (ਜੁਲਾਈ 20, 2012) ਹੋਏ ਵਿਸ਼ੇਸ਼ ਸਮਾਗਮ ਨੇ ਏਸ ਦੇ ਵਾਅਦੇ ਉੱਤੇ ਬੇ-ਇਤਬਾਰੀ ਜਤਾਈ। ਸਮਾਗਮ ਦਾ ਖ਼ਦਸ਼ਾ ਸਹੀ ਨਿਕਲਿਆ ਅਤੇ ਦੂਜੀ ਛਾਪ ਇੰਨ-ਬਿੰਨ ਪਹਿਲੀ ਦੀ ਨਕਲ ਹੀ ਹੈ। ਅਜਿਹਾ ਹੋਣਾ ਹੀ ਸੀ ਕਿਉਂਕਿ ਨਈਅਰ ਨੇ ਆਪਣੇ ਸਨਮਾਨ ਵਿੱਚ ਹੋਏ ਸਮਾਗਮ ਵਿੱਚ ਹੋਏ 'ਅਪਮਾਨ' ਦੇ ਬਾਵਜੂਦ ਆਪਣੇ-ਆਪ ਨੂੰ ਪਿਛਲੇ 6 ਸਾਲਾਂ ਵਿੱਚ ਵੀ ਨਹੀਂ ਸੀ ਬਦਲਿਆ।
                ਹਥਲਾ ਲੇਖ ਲਿਖਣ ਦਾ ਵੱਡਾ ਕਾਰਣ ਇਹ ਵੀ ਹੈ ਕਿ ਪੰਥ ਦੀਆਂ ਕੁਝ ਸਨਮਾਨਯੋਗ ਹਸਤੀਆਂ ਜਿਨ੍ਹਾਂ ਵਿੱਚ ਹਰਵਿੰਦਰ ਸਿੰਘ ਫੂਲਕਾ, ਜਸਟਿਸ ਅਜੀਤ ਸਿੰਘ ਬੈਂਸ ਅਤੇ ਇੰਦਰਜੀਤ ਸਿੰਘ ਜੇਜੀ ਸ਼ਾਮਲ ਹਨ, ਨੇ ਲੇਖ/ਬਿਆਨ ਛਪਵਾਏ ਹਨ ਜਿਨ੍ਹਾਂ ਦਾ ਭਾਵ ਇਹ ਹੈ ਕਿ ਕੁਲਦੀਪ ਨਈਅਰ ਨੂੰ ਗਲਤ ਆਖ ਕੇ ਸਿੱਖ ਕੌਮ ਅਕ੍ਰਿਤਘਣ ਹੋਣ ਦਾ ਸਬੂਤ ਦੇ ਰਹੀ ਹੈ। ਏਸ ਪੱਖੋਂ ਸਿੱਖ ਕੌਮ ਦਾ ਕਿਰਦਾਰ ਬਹੁਤ ਉੱਚਾ-ਸੁੱਚਾ ਹੈ। 1947 ਦੇ ਸਭਨਾਂ ਸਿਰ ਚੜ੍ਹੇ ਜਨੂੰਨ ਦੇ ਬਾਵਜੂਦ ਮੁਸਲਮਾਨਾਂ ਦਾ ਮਲੇਰਕੋਟਲੇ ਦੀ ਹੱਦ ਵਿੱਚ ਸੁਰੱਖਿਅਤ ਹੋਣਾ ਏਸ ਦਾ ਵੱਡਾ ਸਬੂਤ ਹੈ। ਉਲਟਾ ਸਿੱਖਾਂ ਦਾ ਮੰਨਣਾ ਹੈ ਕਿ ਕੁਲਦੀਪ ਨਈਅਰ ਦੀਆਂ ਪ੍ਰਚਾਰੀਆਂ ਗਲਤ ਧਾਰਨਾਵਾਂ, ਪਰਗਟ ਕੀਤੇ ਝੂਠੇ ਬਿਆਨਾਂ ਅਤੇ ਦੁਸ਼ਮਣ ਦੇ ਖੇਮੇ ਵਿੱਚੋਂ ਖੜ੍ਹ ਕੇ ਦਾਗੇ ਤੀਰਾਂ ਨੇ ਸੱਚ, ਨਿਆਂ, ਧਰਮ ਦੇ ਹਾਮੀ ਹਰ ਮਨੁੱਖ ਦੀ ਪੱਤਰਕਾਰੀ ਵਿੱਚ ਆਸਥਾ ਨੂੰ ਡੂੰਘੇ ਜ਼ਖ਼ਮ ਲਗਾਏ ਹਨ।
                ਏਸ ਤੋਂ ਪਹਿਲਾਂ ਇਹ ਲੇਖਕ (Tragedy of Punjab-1984) ਪੰਜਾਬ ਦਾ ਦੁਖਾਂਤ ਵਿੱਚ ਲਿਖੇ ਤਿੰਨ ਲੰਮੇ ਲੇਖਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਲੇਖ ਲਿਖ ਚੁੱਕਿਆ ਹੈ ਜਿਨ੍ਹਾਂ ਨੂੰ ਹਜ਼ਮ ਕਰਨਾ ਕਿਸੇ ਸੱਚ ਦੇ ਖੋਜੀ ਲਈ ਸੰਭਵ ਨਹੀਂ। ਪੱਤਰਕਾਰਾਂ ਨੂੰ ਸਮਾਜ ਇਤਿਹਾਸਕਾਰਾਂ ਦੇ ਰੂਪ ਵਿੱਚ ਦੇਖਦਾ ਹੈ ਜਿਨ੍ਹਾਂ ਨੇ ਆਉਂਦੀਆਂ ਨਸਲਾਂ ਨੂੰ ਸੇਧ ਦੇਣ ਲਈ ਸਮਕਾਲੀ ਇਤਿਹਾਸ ਕਲਮਬੰਦ ਕਰਨਾ ਹੁੰਦਾ ਹੈ। ਜੇ ਸਿੱਖ ਕੌਮ ਨਾਲ ਉੱਪਰੋਂ ਹਮਦਰਦੀ ਜਤਾਉਣ ਵਾਲਾ ਮਨੁੱਖ ਵੀ ਇਤਿਹਾਸ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਸਿੱਖ ਕੌਮ ਉੱਤੇ ਝੂਠੀਆਂ ਉਜਾਂ ਲਾਵੇ, ਏਸ ਦੇ ਸਥਾਪਤ ਮਹਾਮਾਨਵਾਂ ਦੇ ਅਕਸ ਵਿਗਾੜੇ ਅਤੇ ਬੇ-ਬੁਨਿਆਦ ਝੂਠੇ ਇਲਜ਼ਾਮ ਲਾਵੇ ਤਾਂ ਆਖਣਾ ਪੈਂਦਾ ਹੈ, ਭੱਠ ਪਵੇ ਸੋਨਾ ਜਿਹੜਾ ਕੰਨ ਨੂੰ ਖਾਵੇ।
                ਇਹ ਵੀ ਵਿਚਾਰਨਾ ਪੈਂਦਾ ਹੈ ਕਿ 'ਅੱਧੀ ਤੇਰੀਂ ਹਾਂ ਮੁਲ੍ਹਾਜ਼ੇਦਾਰਾ 'ਤੇ ਅੱਧੀ ਹਾਂ ਮੈਂ ਹੌਲਦਾਰ ਦੀ' ਵਾਲਾ ਰਵੱਈਆ ਲੇਖਕ ਵੱਲੋਂ ਅਖ਼ਤਿਆਰ ਕੀਤੇ ਜਾਣ ਦਾ ਕੀ ਸੰਭਵ ਕਾਰਣ ਹੋ ਸਕਦਾ ਹੈ। ਜਾਪਦਾ ਇਹ ਹੈ ਕਿ ਜਿਵੇਂ ਮੁਕੰਮਲ ਤੌਰ ਉੱਤੇ ਕਾਲੇ ਲੋਕਾਂ ਤੋਂ ਨਫ਼ਰਤ ਕਰਨ ਦੇ ਬਾਵਜੂਦ ਮੋਹਨਦਾਸ ਕਰਮਚੰਦ ਗਾਂਧੀ ਨੇ ਜ਼ੁਲੂ ਜੰਗ ਵਿੱਚ ਰੈਡ ਕਰੌਸ ਦੀ ਭਾਵੁਕਤਾ ਤੋਂ ਕੋਰੀ, ਨੀਰਸ ਭੂਮਿਕਾ ਨਿਭਾਈ ਸੀ, ਓਸੇ ਤਰਜ਼ ਉੱਤੇ ਕੁਲਦੀਪ ਨਈਅਰ ਨੇ ਆਪਣਾ ਬਦਰੰਗ ਕਿਰਦਾਰ ਨਿਭਾਇਆ ਹੈ। ਏਸ ਤੋਂ ਵੱਧ ਓਸ ਦੇ ਕੀਤੇ ਨੂੰ ਜਾਣਨਾ ਨਾਦਾਨੀ ਦਾ ਸਿਖ਼ਰ ਛੁਹਣ ਵਾਲੀ ਗੱਲ ਜਾਪਦੀ ਹੈ।
                ਪਹਿਲਾਂ ਇਹ ਵੇਖੀਏ ਕਿ ਲੇਖਕ ਨੇ ਕਿਵੇਂ ਸਾਰੀ ਕੌਮ ਨੂੰ ਭੰਡਣ ਵਾਸਤੇ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਉੱਤੇ ਭੱਦੀਆਂ ਟਿੱਪਣੀਆਂ ਕੀਤੀਆਂ ਹਨ। ਅੱਜ ਰਾਜੀਵ ਗਾਂਧੀ, ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਦਾ ਪ੍ਰਧਾਨ ਮੰਤਰੀ ਤੱਕ ਨੇ 1984 ਅਤੇ ਬਾਅਦ ਦੇ ਸਿੱਖ ਕਤਲੇਆਮ ਸਬੰਧੀ ਖੇਦ ਪ੍ਰਗਟ ਕੀਤਾ ਹੈ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਨੂੰ ਸਿੱਧੇ, ਵਿੰਗੇ-ਟੇਢੇ ਢੰਗ ਨਾਲ ਸਵੀਕਾਰ ਕੀਤਾ ਹੈ, ਕੁਲਦੀਪ ਨਈਅਰ ਅਜੇ ਵੀ ਸਿੱਖ ਕੌਮ ਨੂੰ ਗਲਤ ਸਾਬਤ ਕਰਨ ਲਈ ਬਜ਼ਿਦ ਜਾਪਦਾ ਹੈ।
                ਓਸ ਦੀਆਂ ਲਿਖਤਾਂ ਵਿੱਚੋਂ ਕੇਵਲ ਹਿੰਦੂਤਵੀਆਂ ਦੀਆਂ ਧਾਰਨਾਵਾਂ ਨੂੰ ਪ੍ਰਪੱਕ ਕਰਨ ਦਾ ਮਸੌਦਾ ਹੀ ਪੱਲੇ ਪੈਂਦਾ ਹੈ।
                ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਾਰਾ ਸਿੱਖ ਸੰਸਾਰ ਕੌਮੀ ਸ਼ਹੀਦ ਅਤੇ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਮਨੁੱਖ ਥਾਪ ਚੁੱਕਿਆ ਹੈ। ਉਹ ਵੀ ਇੱਕ ਖ਼ਾਸ ਪ੍ਰਕਿਰਿਆ ਵਿੱਚੋਂ ਨਿਕਲ ਕੇ। ਹਿੰਦੁਸਤਾਨ ਦੀ ਪੁਲਿਸ ਅਤੇ ਸਿਆਸਤਦਾਨ ਸੰਤ ਜੀ ਉੱਤੇ ਕੋਈ ਵੀ ਪੁਖਤਾ ਇਲਜ਼ਾਮ ਨਾ ਲਗਾ ਸਕੇ, ਨਾ ਹੀ ਓਸ ਉੱਤੇ ਕਾਨੂੰਨ ਦੀ ਉਲੰਘਣਾ ਦਾ ਕੋਈ ਠੋਸ ਮੁਆਮਲਾ ਬਣਾ ਸਕੇ ਹਨ। ਅਪ੍ਰੈਲ 1984 ਤੱਕ ਉਹ ਦੁਸ਼ਮਣ ਜਮਾਤ ਕਾਂਗਰਸ ਦੀਆਂ ਨਜ਼ਰਾਂ ਵਿੱਚ ਵੀ ਸੰਤ ਸੀ (ਰਾਜੀਵ ਗਾਂਧੀ ਦਾ ਬਿਆਨ)। ਉਹ ਸਿੱਖਾਂ ਵਿੱਚ ਓਸ ਵੇਲੇ ਤੱਕ ਬੇ-ਹੱਦ ਸਤਿਕਾਰੀ ਜਾਂਦੀ ਦਮਦਮੀ ਟਕਸਾਲ ਦਾ ਚੌਦ੍ਹਵਾਂ ਮੁਖੀ ਸੀ। ਉਹ ਆਪਣੇ ਸਵੈ-ਰੱਖਿਆ ਦੇ ਅਧਿਕਾਰ ਅਤੇ ਆਪਣੇ ਗੁਰੂ ਦੀ ਰਾਖੀ ਕਰਨ ਦੇ ਦੈਵੀ ਹੱਕ ਲਈ ਮਰਦਾਂ ਵਾਂਗ ਜੂਝ ਕੇ ਸ਼ਹੀਦ ਹੋਇਆ। ਓਸ ਦੀ ਅੰਤਮ ਜੰਗ ਚਮਕੌਰ ਗੜ੍ਹੀ ਦੇ ਜੰਗ ਦੇ ਨਾਲ-ਨਾਲ ਸਦਾ ਇਤਿਹਾਸ ਦਾ ਰੌਸ਼ਨ ਦਿਸਹੱਦਾ ਅਤੇ ਖ਼ੁਦਦਾਰ ਮਨੁੱਖਤਾ ਦਾ ਮਾਣ ਬਣੀ ਰਹੇਗੀ। ਅਜਿਹੇ ਮਹਾਂਪੁਰਖ ਨੂੰ 'ਸੰਤ' ਆਖਣ ਲੱਗਿਆਂ ਕੁਲਦੀਪ ਨਈਅਰ ਦੀ ਝੂਠੀ ਜ਼ੁਬਾਨ ਕਿਉਂ ਥਥਲਾਉਂਦੀ ਹੈ? ਖ਼ਾਸ ਤੌਰ ਉੱਤੇ ਏਸ ਸੰਦਰਭ ਵਿੱਚ ਜਦੋਂ ਕਿ ਹਿੰਦੂ ਸੰਸਕ੍ਰਿਤੀ ਅਨਮਤੀਆਂ ਦਾ ਕਤਲੇਆਮ ਕਰਨ ਵਾਲੇ ਨੂੰ, ਬਲਾਤਕਾਰੀ ਨੂੰ ਸ਼ੰਕਰਾਚਾਰੀਆ ਬਲੈਕੀਆਂ, ਕਾਤਲਾਂ ਨੂੰ ਬਾਪੂ ਅਤੇ ਆਪਣੀਆਂ ਪੋਤਰੀਆਂ ਦੀ ਉਮਰ ਦੀਆਂ ਕੁੜੀਆਂ ਨਾਲ ਨੰਗਾ ਸੌਣ ਵਾਲਿਆਂ ਨੂੰ ਮਹਾਤਮਾ ਨਸਲਕੁਸ਼ੀ ਕਰਨ ਵਾਲੇ ਨੂੰ ਅਵਤਾਰ ਆਖਣ ਦੀ ਇਜਾਜ਼ਤ ਦਿੰਦੀ ਹੈ? ਨਈਅਰ ਕਿਉਂ ਇੱਕ ਆਪਾ-ਵਾਰੂ, ਸਾਧੂ, ਨਿਸ਼ਪਾਪ, ਨਿਰਦੋਸ਼, ਪਰਉਪਕਾਰੀ, ਮਹਾਤਮਾ ਨੂੰ ਸੰਤ ਮੰਨਣ ਤੋਂ ਇਨਕਾਰੀ ਹੈ?
                ਸੰਤ ਭਿੰਡਰਾਂਵਾਲਿਆਂ ਨੂੰ ਕੌਮ-ਵੇਚੂ ਫ਼ਤਹਿ ਸਿੰਘ ਵਾਂਗ ਕਾਂਗਰਸ ਦੀ ਪੈਦਾਇਸ਼ ਦੱਸ ਕੇ ਇਹ ਇਤਿਹਾਸਕ ਸੂਝ-ਬੂਝ ਤੋਂ ਆਪਣੇ-ਆਪ ਨੂੰ ਕੋਰਾ ਹੀ ਨਹੀਂ ਦਰਸਾ ਰਿਹਾ ਬਲਕਿ ਆਪਣਾ ਬੌਧਿਕ ਨੰਗਪੁਣਾ ਵੀ ਵਿਖਾ ਰਿਹਾ ਹੈ। ਫ਼ਤਹਿ ਸਿੰਘ ਨੂੰ ਮੋਹਣ ਲਾਲ ਸੁਖਾਡੀਆ, ਪ੍ਰਤਾਪ ਸਿੰਘ ਕੈਰੋਂ ਅਤੇ ਜਵਾਹਰ ਲਾਲ ਨਹਿਰੂ ਨੇ ਸਿੱਖ ਕੌਮ ਦੇ ਗਲ਼ ਮੜ੍ਹਿਆ ਸੀ। ਜੱਟ-ਭਾਪਾ ਵਿਵਾਦ ਪ੍ਰੈਸ ਰਾਹੀਂ ਖੜ੍ਹਾ ਕਰ ਕੇ ਫ਼ਤਹਿ ਸਿੰਘ ਨੂੰ ਮਾਸਟਰ ਤਾਰਾ ਸਿੰਘ ਦੇ ਵਿਰੁੱਧ ਉਭਾਰਿਆ ਗਿਆ। ਓਸ ਨੂੰ ਪੈਸੇ ਦਿੱਤੇ ਗਏ, ਸ਼੍ਰੋਮਣੀ ਕਮੇਟੀ ਉੱਤੇ ਓਸ ਦਾ ਕਬਜ਼ਾ ਕਰਵਾਉਣ ਲਈ ਸਰਕਾਰਾਂ ਪੱਬਾਂ-ਭਾਰ ਹੋਈਆਂ ਰਹੀਆਂ; ਜਵਾਹਰ ਲਾਲ ਨਹਿਰੂ ਓਸ ਨੂੰ ਬੁਲਾ-ਬੁਲਾ ਕੇ ਸੇਬ ਆਪਣੇ ਹੱਥ ਨਾਲ ਖਵਾਉਂਦਾ ਰਿਹਾ; ਲੰਗੜਾ-ਲੂਲ੍ਹਾ ਪੰਜਾਬੀ ਸੂਬੇ ਦਾ ਸਾਰਾ ਸ਼੍ਰੇਅ ਓਸ ਨੂੰ ਦਿੱਤਾ ਗਿਆ ਅਤੇ ਸਰਕਾਰੀ ਇਸ਼ਾਰੇ ਉੱਤੇ ਜਲੰਧਰ ਦੀਆਂ ਅਖ਼ਬਾਰਾਂ ਓਸ ਨੂੰ ਸ਼ਿਵ ਜੀ ਦਾ ਅਵਤਾਰ ਦੱਸਦੀਆਂ ਰਹੀਆਂ। ਸੰਤ ਜਰਨੈਲ ਸਿੰਘ ਨੂੰ ਹਰ ਹਿੰਦੂਤਵੀ ਪੱਤਰਕਾਰ ਨੇ ਅਤੇ ਹਿੰਦੂ ਅਖ਼ਬਾਰਾਂ ਨੇ ਭੰਡਿਆ, ਓਸ ਦੇ ਦੋਸਤਾਂ-ਮਿੱਤਰਾਂ ਨੂੰ ਜਾਨੋਂ ਮਾਰਨ ਲਈ ਪੁਲਿਸ ਦੇ ਹਰ ਜ਼ਿਲ੍ਹਾ ਮੁਖੀ ਨੇ ਖ਼ਾਸ ਧਰਤੀਦੋਜ਼ ਗਸ਼ਤੀ ਦਸਤੇ ਬਣਾਏ, ਹਰ ਕਾਂਗਰਸੀ ਆਗੂ ਪਾਣੀ ਪੀ-ਪੀ ਕੇ ਓਸ ਨੂੰ ਕੋਸਦਾ ਰਿਹਾ। ਉਹ ਨਿਰੰਕਾਰੀਆਂ ਦੇ ਸਿੱਖੀ-ਵਿਰੋਧੀ ਪ੍ਰਚਾਰ ਦਾ ਧੁਰਾ ਸੀ ਅਤੇ ਏਸੇ ਲਈ ਹਰ ਹਿੰਦੂਤਵੀ ਨੂੰ ਨਹੀਂ ਸੀ ਸੁਖਾਉਂਦਾ। ਸਾਰੀਆਂ ਸਰਕਾਰਾਂ ਨੇ ਇੱਕਮੁੱਠ ਹੋ ਕੇ ਓਸ ਦੇ ਚਾਰ ਟੋਟਰੂਆਂ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਦੇ ਯਤਨ ਵਿਰੁੱਧ ਜਹਾਦ ਕੀਤਾ, ਕਦੇ ਓਸ ਨੂੰ ਸਰਕਾਰੀ-ਅਕਾਲੀ ਗੱਲਬਾਤ ਵਿੱਚ ਸ਼ਾਮਲ ਨਾ ਕੀਤਾ ਗਿਆ, ਹਿੰਦ ਦੀ ਪਾਰਲੀਮੈਂਟ ਤੱਕ ਤੋਂ ਓਸ ਨੂੰ ਧਮਕੀਆਂ ਨਸ਼ਰ ਕੀਤੀਆਂ ਜਾਂਦੀਆਂ ਰਹੀਆਂ, ਅੰਤ ਓਸ ਨੂੰ ਮਾਰਨ ਵਾਸਤੇ (ਜਿਸ ਦੀ ਉੱਕਾ ਲੋੜ ਨਹੀਂ ਸੀ) ਆਧੁਨਿਕ ਹਥਿਆਰਾਂ, ਟੈਂਕਾਂ, ਜ਼ਹਿਰੀਲੀਆਂ ਗੈਸਾਂ, ਤੋਪਾਂ, ਹਵਾਈ ਜਹਾਜ਼ਾਂ, ਬੰਬਾਂ ਨਾਲ ਹਮਲਾ ਕੀਤਾ ਗਿਆ। ਸੰਤਾਂ ਸਬੰਧੀ ਇੰਦਰਾ ਗਾਂਧੀ ਦਾ ਆਖ਼ਰੀ ਫੁਰਮਾਨ ਸੀ: 'ਬੇਸ਼ਕ ਤਖ਼ਤ ਸਮੇਤ ਅੱਧਾ ਅੰਮ੍ਰਿਤਸਰ ਢਹਿ ਜਾਵੇ ਮੈਨੂੰ ਭਿੰਡਰਾਂਵਾਲਾ ਮਰਿਆ ਚਾਹੀਦਾ ਹੈ'। ਅਜੇ ਵੀ ਕੁਲਦੀਪ ਨਈਅਰ ਓਸ ਨੂੰ ਫਤਹਿ ਸਿੰਘ ਦੀ ਤਰਜ਼ ਉੱਤੇ ਕਾਂਗਰਸ ਦੀ ਪੈਦਾਇਸ਼ ਆਖਣ ਵਾਸਤੇ ਅੜੀ ਕਰ ਰਿਹਾ ਹੈ।
                ਸੰਤ ਭਿੰਡਰਾਂਵਾਲੇ ਸੰਤ ਕਰਤਾਰ ਸਿੰਘ ਦੇ ਬੇਵਕਤੀ ਅਕਾਲ-ਚਲਾਣੇ ਬਾਅਦ ਟਕਸਾਲ ਦੇ ਮੁਖੀ ਬਣੇ। ਇਹ ਕਿਸੇ ਦਾ ਕੀਤਾ ਨਹੀਂ ਹੋਇਆ, ਇਹ ਮਹਿਜ਼ ਇੱਕ ਇਤਫ਼ਾਕ ਸੀ। ਭਿੰਡਰਾਂਵਾਲੀ ਟਕਸਾਲ ਦੇ ਸਾਧੇ ਗ੍ਰੰਥੀ ਅਤੇ ਪ੍ਰਚਾਰਕ ਹਰ ਸ਼ਹਿਰ, ਕਸਬੇ ਵਿੱਚ ਸਨ, ਇਹਨਾਂ ਸੰਤਾਂ ਦਾ ਮੱਤ ਪ੍ਰਚਾਰਨ ਵਿੱਚ ਮਦਦ ਕੀਤੀ। ਸਰਕਾਰ ਦੀ ਉਹਨਾਂ ਨੂੰ ਅੱਗੇ ਲਿਆਉਣ ਵਿੱਚ ਕੋਈ ਭੂਮਿਕਾ ਨਹੀਂ ਸੀ। ਏਸ ਵਿਰੋਧਾਭਾਸ ਦਾ ਵੀ ਇਹ ਤੋੜ ਨਹੀਂ ਲੱਭ ਸਕਿਆ ਕਿ ਆਪਸ ਵਿੱਚ ਵਿਰੋਧੀ ਦਰਬਾਰਾ ਸਿੰਘ ਅਤੇ ਜ਼ੈਲ ਸਿੰਘ ਕਿਵੇਂ ਦੋਨੋਂ ਸੰਤਾਂ ਦੇ ਸਮਰਥਕ ਸਨਂਜੇ ਕੇਂਦ੍ਰ ਓਸ ਨੂੰ ਅੱਗੇ ਲਿਆਉਣਾ ਚਾਹੁੰਦਾ ਸੀ ਤਾਂ ਇਹ ਦੋਵੇਂ ਕਿਵੇਂ ਸਮੇਂ-ਸਮੇਂ 'ਤੇ ਸੰਤ ਦਾ ਵਿਰੋਧ ਕਰਦੇ ਰਹੇ ਸਨ?
                ਇੱਕ ਹੋਰ  ਅਗਿਆਨਤਾ-ਪੂਰਣ ਟਿੱਪਣੀ ਸੰਤਾਂ ਬਾਰੇ ਕਰਦਾ ਹੋਇਆ ਨਈਅਰ ਲਿਖਦਾ ਹੈ ਕਿ ਉਹ ਹਥਿਆਰਬੰਦ ਆਦਮੀ ਆਪਣੇ ਆਲੇ-ਦੁਆਲੇ ਰੱਖਦਾ ਸੀ। ਕੁਲੀਨ ਵਰਗਾਂ ਦੀ ਇਹ ਦਿਲ਼ੀ ਚਾਹ ਹੈ ਕਿ ਏਕਲੱਵਯ ਵਾਂਗ ਸਾਰੀ ਪ੍ਰਜਾ ਸ਼ਸਤ੍ਰਹੀਣ ਹੋਵੇ ਪ੍ਰੰਤੂ ਅੱਜ ਦੇ ਲੋਕਤੰਤਰ ਦੀ ਇਹ ਪ੍ਰਪੱਕ ਧਾਰਨਾ ਹੈ ਕਿ ਹਰ ਮਨੁੱਖ ਨੂੰ ਸ੍ਵੇ-ਰੱਖਿਆ ਦਾ ਅਧਿਕਾਰ ਹੈ। ਘੱਟੋ-ਘੱਟ ਹੁਣ ਤਾਂ ਜੱਗ ਜ਼ਾਹਰ ਹੈ ਕਿ ਸੰਤਾਂ ਨੂੰ ਸਵੈ-ਰੱਖਿਆ ਦੀ ਬੇਹੱਦ ਲੋੜ ਸੀ। ਏਸ ਅਧਿਕਾਰ ਨੂੰ ਜਨਰਲ ਸਿਨਹਾ ਸਮੇਤ ਭਾਰਤ ਦੇ ਦੋ ਕਾਨੂੰਨ ਮੰਤਰੀਆਂ ਨੇ ਵੀ ਪ੍ਰਵਾਨ ਕੀਤਾ ਹੈ। ਸੰਤਾਂ ਨੇ ਵਿਧੀਵਤ ਪ੍ਰਾਪਤ ਕੀਤੇ ਲਾਇਸੰਸੀ ਹਥਿਆਰ ਰੱਖ ਕੇ ਕੋਈ ਅਜਿਹਾ ਕੁਕਰਮ ਨਹੀਂ ਕੀਤਾ ਜਿਸ ਉੱਤੇ ਇਤਰਾਜ਼ ਹੋ ਸਕੇ। ਨਈਅਰ ਕੇਵਲ ਅਕਸ ਵਿਗਾੜਨ ਲਈ ਅਜਿਹੇ ਅਟਪਟੇ ਸਰੋਕਾਰ ਸਿਰਜਦਾ ਹੈ।
                ਆਨੰਦਪੁਰ ਸਾਹਿਬ ਦੇ ਮਤੇ ਦੇ ਸਬੰਧ ਵਿੱਚ ਓਹ ਆਪਣੇ-ਆਪ ਨੂੰ ਅਤਿ ਅਗਿਆਨੀ ਅਤੇ ਝੂਠਾ ਸਾਬਤ ਕਰਦਾ ਹੋਇਆ ਲਿਖਦਾ ਹੈ ਕੇ ਅੰਗ੍ਰੇਜ਼ੀ ਤੋਂ ਕੋਰੇ ਫ਼ਤਹਿ ਸਿੰਘ ਨੂੰ ਕਪੂਰ ਸਿੰਘ ਨੇ ਅੰਗ੍ਰੇਜ਼ੀ ਵਿੱਚ ਮਤਾ ਲਿਖ ਕੇ, ਓਸ ਦੀ ਗਲਤ ਵਿਆਖਿਆ ਕਰ ਕੇ ਗੁੰਮਰਾਹ ਕੀਤਾ ਸੀ। ਆਨੰਦਪੁਰ ਸਾਹਿਬ ਦੇ ਮਤੇ ਦੇ ਇਤਿਹਾਸ ਦੀ ਸਰਸਰੀ ਜਾਣਕਾਰੀ ਰੱਖਣ ਵਾਲਾ ਵੀ ਜਾਣਦਾ ਹੈ ਕਿ ਇਹ ਫ਼ਤਹਿ ਸਿੰਘ ਦੇ ਫ਼ੌਤ ਹੋਣ ਤੋਂ ਢੇਰ ਪਿੱਛੋਂ ਲਿਖਿਆ ਗਿਆ। ਨਈਅਰ ਸਿੱਖ ਕੌਮ ਨੂੰ ਉਜੱਡ ਸਾਬਤ ਕਰਨ ਦੀ ਮਨਸ਼ਾ ਨਾਲ ਗਲਤ ਧਾਰਨਾਵਾਂ ਪ੍ਰਚਾਰਦਾ ਨਜ਼ਰ ਆਉਂਦਾ ਹੈ।
                ਦਰਅਸਲ ਆਨੰਦਪੁਰ ਸਾਹਿਬ ਦਾ ਮਤਾ 17ਵੀਂ ਕੁਲ ਹਿੰਦ ਅਕਾਲੀ ਕਾਨਫ਼ਰੰਸ ਲੁਧਿਆਣਾ ਦੇ 1966 ਦੇ ਮਤੇ ਅਤੇ ਅਕਾਲੀ ਕਾਨਫਰੰਸ ਬਟਾਲਾ (1968) ਦੇ ਮਤੇ ਉੱਤੇ ਅਧਾਰਤ ਹੈ। ਆਨੰਦਪੁਰ ਸਾਹਿਬ ਦਾ ਮਤਾ 11 ਦਸੰਬਰ 1972 ਨੂੰ ਲਿਖਿਆ ਗਿਆ ਸੀ ਅਤੇ ਅਕਾਲੀ ਦਲ ਦੀ ਕਾਰਜ ਕਾਰਣੀ ਨੇ 16/17 ਅਕਤੂਬਰ 1973 ਨੂੰ ਪ੍ਰਵਾਨ ਕੀਤਾ ਸੀ। 17 ਦਸੰਬਰ 1973 ਨੂੰ ਏਸ ਮਤੇ ਦੀ ਟੇਕ ਲੈ ਕੇ ਨੀਤੀ ਘੜਨ ਲਈ ਇੱਕ ਕਮੇਟੀ ਬਣਾਈ ਸੀ। ਏਸ ਕਮੇਟੀ ਦੇ ਮੈਂਬਰਾਂ ਵਿੱਚ ਘੱਟੋ-ਘੱਟ 6 ਵਕੀਲ, 6 ਸਾਬਕਾ ਮਨਿਸਟਰ, ਇੱਕ ਜਰਨੈਲ, ਇੱਕ ਸਾਬਕਾ ਮੁਖ ਮੰਤਰੀ (ਗਿਆਨ ਸਿੰਘ ਰਾੜੇਵਾਲਾ), ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਇੱਕ ਸਾਬਕਾ ਐਮ.ਐਲ.ਏ. ਸ਼ਾਮਲ ਸਨ। ਮੂਲ ਰੂਪ ਵਿੱਚ ਇਹ ਮਤਾ ਇੱਕ ਆਈ.ਸੀ.ਐਸ. ਅਫ਼ਸਰ ਨੇ ਲਿਖਿਆ ਸੀ ਜਿਸ ਦੀ ਵਿਦਵਤਾ ਜੱਗ ਜ਼ਾਹਰ ਹੈ। ਮਤੇ ਉੱਤੇ ਅਧਾਰਤ ਨੀਤੀ ਨੂੰ 1978 ਦੀ ਲੁਧਿਆਣਾ ਅਕਾਲੀ ਕਾਨਫਰੰਸ ਨੇ ਖੁੱਲ੍ਹੇ ਇਜਲਾਸ ਵਿੱਚ ਪ੍ਰਵਾਨ ਕੀਤਾ ਸੀ।
                ਸੁਧਾ ਝੂਠ ਦੀ ਹੱਦ ਤੱਕ ਜਾਂਦੀ ਹੈ ਕੁਲਦੀਪ ਨਈਅਰ ਦੀ ਇਹ ਲਿਖਤ ਕਿ ਕੇਵਲ ਅਨਪੜ੍ਹ ਪ੍ਰਧਾਨ ਨੂੰ ਗੁੰਮਰਾਹ ਕਰ ਕੇ ਇਹ ਮਤਾ ਅਕਾਲੀ ਦਲ ਦੇ ਗਲ਼ ਮੜ੍ਹ ਦਿੱਤਾ ਗਿਆ ਸੀ।
                ਜਦੋਂ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਣ ਦੀ ਹੋਰ ਲੋੜ ਨਾ ਰਹੀ ਤਾਂ ਏਹੀ ਆਨੰਦਪੁਰ ਸਾਹਿਬ ਦਾ ਮਤਾ ਸਾਰੇ ਮੁਲਕ ਨੇ ਪ੍ਰਵਾਨ ਕਰ ਕੇ, ਸੂਬਿਆਂ ਅਤੇ ਕੇਂਦ੍ਰ ਦੇ ਅਧਿਕਾਰਾਂ ਉੱਤੇ ਨਜ਼ਰਸਾਨੀ ਕਰਨ ਦਾ ਧੁਰਾ ਬਣਾ ਕੇ ਸਰਕਾਰੀਆ ਕਮਿਸ਼ਨ ਨੂੰ ਸੌਂਪਿਆ। ਕੁਲਦੀਪ ਨਈਅਰ ਫੇਰ ਵੀ ਆਪਣੇ ਆਵਦੇ ਗੁਮਰਾਹਕੁੰਨ ਝੂਠੇ ਪ੍ਰਚਾਰ ਦਾ ਸ਼ਿਕਾਰ ਹੋਇਆ ਜਾਪਦਾ ਹੈ।
                ਸਿਰਦਾਰ ਕਪੂਰ ਸਿੰਘ ਤਾਂ ਅੱਜ ਵੀ ਲੱਖਾਂ ਦਾ ਪ੍ਰੇਰਨਾ ਸ੍ਰੋਤ ਹੈ ਅਤੇ ਸਦਾ ਰਹੇਗਾ। ਨਈਅਰ ਨੇ ਓਸ ਉੱਤੇ ਅਤਿ ਨੀਵੇਂ ਦਰਜੇ ਦੀ ਟਿੱਪਣੀ ਕਰ ਕੇ ਆਪਣੀ ਹਿੰਦੂਤਵੀ ਹੈਂਕੜ ਨੂੰ ਹੀ ਜ਼ਾਹਰ ਕੀਤਾ ਹੈ। ਏਸੇ ਤਰ੍ਹਾਂ ਹੀ ਹੈ ਓਸ ਦੀ ਮੀਰੀ-ਪੀਰੀ ਦੇ ਸੰਕਲਪ ਸਬੰਧੀ ਅਤਿ ਅਗਿਆਨਤਾ ਭਰਪੂਰ ਟਿੱਪਣੀ। ਆਮ ਆਦਮੀ ਲਈ, ਮੌਜੂਦਾ ਸੰਦਰਭ ਵਿੱਚ ਮੀਰੀ-ਪੀਰੀ ਦਾ ਸੰਕਲਪ ਹਰ ਧਾਰਮਿਕ ਆਦਮੀ-ਔਰਤ ਨੂੰ ਪ੍ਰੇਰਨਾ ਦਿੰਦਾ ਹੈ ਕਿ ਧਰਮ ਦੀ ਚਰਮ-ਸੀਮਾ ਤੱਕ ਪਹੁੰਚਣ ਲਈ ਸੰਸਾਰ ਦੇ ਹਰ ਮਨੁੱਖ ਵਿੱਚ ਵਸੇ ਪ੍ਰਮਾਤਮਾ ਦੀ ਦਿਲ-ਜਾਨ ਨਾਲ ਸਿਆਸੀ, ਆਰਥਿਕ, ਅਧਿਆਤਮਕ ਸੇਵਾ ਮੁਕਤੀ ਦੇ ਰਾਹ ਦੀ ਮੰਜ਼ਿਲ ਜਾਣ ਕੇ ਕੀਤੀ ਜਾਵੇ।
ਸਿੱਖੀ ਯੋਗ, ਸਾਂਖਿਆ, ਜੈਨ ਜਾਂ ਵੇਦਾਂਤੀ ਸ਼ੰਕਰ ਦੀ ਤਰਜ਼ ਉੱਤੇ ਸੰਸਾਰ ਨੂੰ ਮਿਥਿਆ ਨਹੀਂ ਮੰਨਦੀ ਬਲਕਿ 'ਸੱਚੇ ਦੀ ਕੋਠੜੀ' ਤਸਲੀਮ ਕਰਦੀ ਹੈ। ਸੰਸਾਰ ਨੂੰ ਮਿਥਿਆ, ਮਾਇਆ ਜਾਣਨ ਵਾਲੇ ਲਈ ਸੰਸਾਰ ਦੇ ਦੁਖੀ ਲੋਕਾਂ ਤੋਂ ਮੂੰਹ ਮੋੜ ਕੇ ਆਪਣੀ ਅਧਿਆਤਮਕ ਤਰੱਕੀ ਵਿੱਚ ਜੁੱਟ ਜਾਣਾ ਜਾਇਜ਼ ਹੈ ਜਿਵੇਂ ਕਿ ਗ਼ੁਲਾਮੀ ਦੀਆਂ ਦੱਸ ਸਦੀਆਂ ਹਿੰਦੂਸਤਾਨ ਕਰਦਾ ਰਿਹਾ ਹੈ ਪ੍ਰੰਤੂ ਸਿੱਖ ਲਈ ਲਾਜ਼ਮੀ ਹੈ ਕਿ ਉਹ ਓਸ ਪ੍ਰਮਾਤਮਾ, ਜਿਸ ਵਿੱਚ ਵਿਸ਼ਵ ਦਾ ਕਣ-ਕਣ ਸਮਾਇਆ ਹੋਇਆ ਹੈ, ਜੋ ਕਰਤਾਪੁਰਖ ਹੈ, ਵਾਂਗ ਸੰਸਾਰ ਦੀ ਬਿਹਤਰੀ ਲਈ, ਲੋਕਾਂ ਨੂੰ ਸੁੱਖੀ ਵੇਖਣ ਲਈ ਕਿਰਿਆਸ਼ੀਲ ਹੋਵੇ ਅਤੇ ਹਰ ਧੱਕੇ, ਸ਼ੋਸ਼ਣ, ਅਨਿਆਂ ਵਿਰੁੱਧ ਜੂਝਦਾ ਹੋਇਆ ਅਕਾਲ ਪੁਰਖ ਨੂੰ ਰਿਝਾਉਣ ਦੀ ਕੋਸ਼ਿਸ਼ ਵਿੱਚ ਜੀਵਨ ਤੱਕ ਵਾਰ ਦੇਵੇ। ਸਾਡੇ ਵੱਡੇ-ਵਡੇਰੇ ਸਾਢੇ ਪੰਜ ਸਦੀਆਂ ਏਸੇ ਉੱਤਮ ਸਾਧਨਾ ਨੂੰ ਜੀਵਨ ਦਾ ਮੂਲ ਆਧਾਰ ਅਤੇ ਸੰਪੂਰਣਤਾ (ਮੁਕਤੀ) ਦਾ ਇੱਕੋ-ਇੱਕ ਮਾਰਗ ਸਮਝਦੇ ਆਏ ਹਨ। ਏਸ ਰਾਹ ਉੱਤੇ ਸਾਡੇ ਸਰਬੋਤਮ ਜਨ ਤੁਰੇ ਹਨ। ਇਹ ਸਾਡੀ ਮੀਰੀ-ਪੀਰੀ ਦਾ ਨਿਚੋੜ ਹੈ। ਕਿਸੇ ਨਾਸਮਝ, ਬੇਈਮਾਨ, ਸਿੱਖ-ਦੋਖੀ ਪੱਤਰਕਾਰ ਦੇ ਕਹਿਣ ਉੱਤੇ ਅਸੀਂ ਕਿਵੇਂ ਯਕੀਨ ਕਰ ਲਈਏ ਕਿ ਅਕਾਲਪੁਰਖ ਦੇ ਹੁਕਮ ਅਨੁਸਾਰ ਸਾਡੇ ਗੁਰੂ ਦਾ ਜਾਰੀ ਕੀਤਾ ਫ਼ਰਮਾਨ ਹੁਣ ਮੰਨਣਯੋਗ ਨਹੀਂ ਰਿਹਾ। ਇਹ ਉਹਨਾਂ ਮੈਦਾਨਾਂ ਦੀਆਂ ਦਾਸਤਾਨਾਂ ਹਨ ਜਿੱਥੇ ਗੁਰੂ, ਪੈਗੰਬਰ, ਅਵਤਾਰ, ਸ਼ਹੀਦ ਅਤੇ ਸੁੱਚੇ ਸਾਧਕ ਰਹਸਮਈ ਅਗੰਮੀ ਖੇਡਾਂ ਖੇਡਦੇ ਹਨ। ਝੂਠੇ ਪੱਤਰਕਾਰ ਤਾਂ ਉਹਨਾਂ ਅਧਿਆਤਮਕ ਟੀਸੀਆਂ ਨੂੰ ਕੇਵਲ ਸੁਪਨਿਆਂ ਵਿੱਚ ਹੀ ਧੁੰਧਲਾ ਜਿਹਾ ਦੇਖ ਸਕਦੇ ਹਨ। ਜਿਸ ਦੇਸ ਤੱਕ ਰਸਾਈ ਨਹੀਂ ਓਸ ਦੇ ਨਕਸ਼ ਉਲੀਕਣਾ ਕੋਈ ਸੁੱਚਾ ਦਾਨਸ਼ਵਰ ਕਬੂਲ ਨਹੀਂ ਕਰੇਗਾ। ਅਜਿਹੇ ਮਸਲਿਆਂ ਵਿੱਚ ਝੂਠਾ ਸਾਬਤ ਹੋਣਾ ਤਾਂ ਸਦਾ ਲਈ ਡੁੱਬ ਮਰਨ ਵਾਲੀ ਗੱਲ ਹੈ, ਆਪਣਾ ਮੂੰਹ ਕਾਲਾ ਕਰਵਾਉਣ ਦਾ ਕਰਮ ਹੈ।
                ਹਥਿਆਰਾਂ ਦੇ ਦਰਬਾਰ ਸਾਹਿਬ ਦਾਖ਼ਲ ਹੋਣ ਵਿੱਚ ਆਈ.ਐਸ.ਆਈ. ਅਤੇ ਭਾਰਤ ਦੇ ਇੰਟੈਲੀਜੈਂਸ ਬਿਉਰੋ ਦੀ ਮਿਲੀਭੁਗਤ ਸੀ। ਏਸ ਲਈ ਸੰਤ ਜਰਨੈਲ ਸਿੰਘ ਨੂੰ ਜ਼ਿੰਮੇਵਾਰ ਦੱਸ ਕੇ ਓਹ ਭਾਰਤੀ ਫ਼ੌਜ ਦੇ ਹਮਲੇ ਨੂੰ ਜਾਇਜ਼ ਦੱਸਦਾ ਲਿਖਦਾ ਹੈ ਕਿ ਫ਼ੌਜ ਸ਼ਸਤਰਧਾਰੀਆਂ ਨੂੰ ਬਾਹਰ ਕੱਢ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਨ ਗਈ ਸੀ। ਕੀ ਇਹ ਹਥਿਆਰਾਂ ਤੋਂ ਬਿਨਾਂ ਗਈ ਸੀ? ਲਹੂ ਨਾਲ ਲਹੂ ਧੋਣ ਦੀ ਪ੍ਰਕਿਰਿਆ ਦਾ ਕੀ ਅਰਥ ਸੀ? ਗੋਲਕ, ਸੇਵਾਦਾਰਾਂ ਦੇ ਕੁਆਟਰਾਂ ਨੂੰ ਲੁੱਟ ਕੇ, ਗ੍ਰੰਥੀਆਂ, ਰਾਗੀਆਂ, ਸੇਵਾਦਾਰਾਂ, ਯਾਤਰੂਆਂ, ਨੌਜਵਾਨਾਂ, ਬੱਚਿਆਂ, ਬਿਰਧਾਂ, ਔਰਤਾਂ ਨੂੰ ਗੋਲੀਆਂ ਮਾਰ ਕੇ, ਅੰਮ੍ਰਿਤ ਸਰੋਵਰ ਨੂੰ ਮਨੁੱਖੀ ਲਹੂ ਦਾ ਸਰੋਵਰ ਬਣਾ ਕੇ ਕਿਆ ਖੂਬ ਪਵਿੱਤਰਤਾ ਬਹਾਲ ਕੀਤੀ ਗਈ ਸੀ! ਕਦੇ ਲੁਟੇਰੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਏਸੇ ਤਰਜ਼ ਉੱਤੇ ਬਾਬਾ ਗੁਰਬਖਸ਼ ਸਿੰਘ ਅਤੇ ਓਸ ਦੇ ਤੀਹ ਸਾਥੀਆਂ ਨੂੰ ਮਾਰ ਕੇ ਗਊਆਂ ਦੇ ਖ਼ੂਨ ਨਾਲ ਸਰੋਵਰ ਨੂੰ ਭਰਿਆ ਸੀ। ਕੀ ਨਈਅਰ ਓਸ ਘਟੀਆ ਕੁਕਰਮ ਨੂੰ ਵੀ ਪਵਿੱਤਰਤਾ ਬਹਾਲ ਕਰਨਾ ਹੀ ਜਾਣਦਾ ਹੈ?
                ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਭੂਗੋਲ ਦੀ ਵਾਕਫ਼ੀਅਤ ਨਾ ਰੱਖਦਾ ਹੋਇਆ ਨਈਅਰ ਲਿਖਦਾ ਹੈ ਕਿ ਅਕਾਲ ਤਖ਼ਤ ਉੱਤੇ ਸਾਧਿਆ ਬੰਬ ਸਿੱਖ ਰੈਫਰੈਂਸ ਲਾਇਬ੍ਰੇਰੀ ਉੱਤੇ ਡਿਗ ਪਿਆ। ਏਸ ਅਦੁੱਤੀ ਕੁਤਬਖਾਨੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਇਤਿਹਾਸਿਕ ਸਰੂਪ (ਭਾਈ ਹਰਦਾਸ ਵਾਲੀ ਬੀੜ ਸਮੇਤ) ਸਨ, ਸਾਹਿਬਾਂ ਦੀ ਕਲਮ ਨਾਲ ਨਿਵਾਜੇ ਕਈ ਹੁਕਮਨਾਮੇ ਅਤੇ ਚਾਰ ਸਦੀਆਂ ਦੀ ਪੈਦਾ ਕੀਤੀ ਅਧਿਆਤਮਕ ਵਿਚਾਰਧਾਰਾ ਦੇ ਨਾਯਾਬ ਗ੍ਰੰਥ ਸਨ। ਏਸ ਨੂੰ ਦਰਬਾਰ ਸਾਹਿਬ ਉੱਤੇ 6 ਜੂਨ ਨੂੰ ਮੁਕੰਮਲ ਕਬਜ਼ਾ ਕਰ ਕੇ ਫ਼ੌਜ ਨੇ 7 ਜੂਨ 1984 ਨੂੰ ਅੱਗ ਲਗਾਈ ਜਿਵੇਂ ਕਿ ਤੇਜਾ ਸਿੰਘ ਸਮੁੰਦਰੀ ਹੌਲ ਨੂੰ ਖਾਲੀ ਕਰ ਕੇ, ਲੌਂਗਵਾਲ ਅਤੇ ਓਸ ਦੇ ਪੈਰੋਕਾਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਗ ਲਾਈ ਗਈ ਸੀ। ਫ਼ੌਜ ਦੀ ਸਾੜ-ਫੂਕ ਦੀ ਵਹਿਸ਼ੀ ਕਰਤੂਤ ਦਾ ਜੋੜ ਲੱਭਣ ਲਈ ਸਾਨੂੰ ਘੱਟੋ-ਘੱਟ 1453 ਤੱਕ ਇਤਿਹਾਸ ਵਿੱਚ ਵਾਪਸ ਜਾਣਾ ਪਵੇਗਾ ਜਦੋਂ ਕਿ ਕੰਨਸਤਨਤੁਨੀਆ ਦਾ ਸੰਸਾਰ ਪ੍ਰਸਿੱਧ ਕੁਤਬਖਾਨਾ ਸਾੜਿਆ ਗਿਆ ਸੀ। ਤੀਜਾ ਏਨਾਂ ਘਟੀਆ ਕਾਰਨਾਮਾ ਹੋਰ ਵੀ ਕਈ ਸਦੀਆਂ ਪਹਿਲਾਂ ਹੋਇਆ ਸੀ। ਨਸਲਕੁਸ਼ੀ ਦੀ, ਧਰਮ ਨੂੰ ਤਹਿਸ-ਨਹਿਸ ਕਰਨ ਦੀ ਮਨਸ਼ਾ ਨਾਲ ਅਜਿਹਾ ਕੁਕਰਮ ਸੱਭਿਅਕ ਸੰਸਾਰ ਵਿੱਚ ਘੱਟੋ-ਘੱਟ ਸਾਢੇ ਪੰਜ ਸਦੀਆਂ ਨਹੀਂ ਹੋਇਆ ਸੀ। ਕੁਲਦੀਪ ਨਈਅਰ ਕੋਲ ਦਰਿੰਦਿਆਂ ਦੇ ਏਸ ਅਮਾਨਵੀ, ਵਹਿਸ਼ੀ ਕਰਮ ਨੂੰ ਭੰਡਣ ਲਈ ਕੋਈ ਸ਼ਬਦ ਨਹੀਂ। ਉਹ ਤਾਂ ਸਗੋਂ ਏਸ ਨੂੰ ਇੱਕ ਹਾਦਸਾ ਦਰਸਾਉਣ ਲਈ ਉਤਾਵਲਾ ਹੈ। ਇਹ ਜ਼ਮੀਰ ਰਹਿਤ ਭੰਡ ਦੀ ਮਾਨਸਿਕਤਾ ਤਾਂ ਹੋ ਸਕਦੀ ਹੈ, ਕਿਸੇ ਨਿਰਪੱਖ ਪੱਤਰਕਾਰ ਦੀ ਨਹੀਂ।
                ਖ਼ੂਨੀ ਵਿਸਾਖੀ, ਦਲ਼ ਖਾਲਸਾ ਗਠਨ, ਹਿੰਦੂਆਂ ਦੀ ਸਿੱਖਾਂ ਲਈ ਨਫ਼ਰਤ ਦਾ ਪ੍ਰਗਟਾਵਾ, ਦਰਿਆਈ ਪਾਣੀ ਨੂੰ ਸੰਵਿਧਾਨ ਦਾ ਘੋਰ ਅਪਮਾਨ ਨਾ ਸਮਝਣਾ ਬਲਕਿ ਕੇਵਲ ਅਕਾਲੀ ਜੱਟਾਂ ਦਾ ਮਸਲਾ ਜਾਣਨਾ, ਸੰਤ ਦੇ ਨਿਆਂ ਪ੍ਰਾਪਤ ਕਰਨ ਲਈ ਲੜਨ ਨੂੰ ਨਾਜਾਇਜ਼ ਦੱਸਣਾ ਆਦਿ ਅਨੇਕਾਂ ਹੋਰ ਗੰਭੀਰ ਮਸਲੇ ਹਨ ਜਿਨ੍ਹਾਂ ਬਾਰੇ ਕੁਲਦੀਪ ਨਈਅਰ ਦੀਆਂ ਘਟੀਆ ਟਿੱਪਣੀਆਂ ਦੇ ਸੰਦਰਭ ਵਿੱਚ ਉਪਰੋਕਤ ਵਾਂਗ ਲਿਖਿਆ ਜਾ ਸਕਦਾ ਹੈ। ਇਹ ਲੇਖਕ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਸਥਾਪਤੀ ਦਾ ਹਿੱਸਾ ਅਤੇ ਹਿੰਦੂਤਵ ਦਾ ਧਾਰਨੀ ਅਤੇ ਸੇਵਾਦਾਰ ਰਿਹਾ ਹੈ। ਏਸ ਨੇ ਜੋ ਵੀ ਕੀਤਾ ਹੈ ਉਹ ਸਥਾਪਤੀ ਅਤੇ ਹਿੰਦੂਤਵ ਦੇ ਮੁੱਖ ਮੰਤਵਾਂ ਨੂੰ ਅਗਾਂਹ ਤੋਰਨ ਲਈ ਹੀ ਕੀਤਾ ਹੈਂ ਨਹੀਂ ਤਾਂ ਸਿੱਖਾਂ ਪ੍ਰਤੀ ਹਮਦਰਦੀ ਏਸ ਦੀ ਕਲਮ ਵਿੱਚੋਂ ਕਿਤੇ ਤਾਂ ਦੋ ਅੱਖਰ ਪੈਦਾ ਕਰਦੀ। ਫੂਲਕਾ ਜੀ, ਜੱਜ ਸਾਹਿਬ, ਜੇਜੀ ਜੀ ਇਹ ਸਭ ਵਿਚਾਰੇ ਬਿਨਾਂ, ਨਿਰਪੱਖ ਵਿਸ਼ਲੇਸ਼ਣ ਕੀਤੇ ਬਿਨਾਂ ਹੀ ਨਈਅਰ ਦੇ ਹੱਕ ਵਿੱਚ ਨਾਅਰੇ ਮਾਰਦੇ ਉੱਤਰ ਆਏ ਹਨ। ਏਸ ਨੂੰ ਇਹਨਾਂ ਦੀ ਸਾਦਾ-ਦਿਲ਼ੀ, ਫਰਾਖ਼ ਦਿਲ਼ੀ, ਬੇ-ਪਰਵਾਹੀ ਤਾਂ ਗਿਣਿਆ ਜਾ ਸਕਦਾ ਹੈ ਪਰ ਸਿੱਖ-ਹਿਤੈਸ਼ੀ ਕਰਮ ਕਦੇ ਵੀ ਨਹੀਂ। ਸਿੱਖਾਂ ਨੂੰ ਅਕ੍ਰਿਤਘਣ ਸਾਬਤ ਕਰਨ ਵਾਲੇ ਮਹਾਂਪਰੋਪਕਾਰੀ ਸਿੱਖਾਂ ਦੇ ਗੁਰਦਵਾਰੇ ਸਾੜਨ ਵਾਲਿਆਂ, ਗੁਰੂ ਗ੍ਰੰਥ ਦੀਆਂ ਬੇਅਦਬੀਆਂ ਕਰਨ, ਸੀਸ ਗੰਜ ਸਾਹਿਬ ਉੱਤੇ ਵੱਟੇ ਮਾਰਨ, ਗੁਰੂ ਨਾਨਕ ਦੇ ਨਾਂਅ ਉੱਤੇ ਯੂਨੀਵਰਸਿਟੀ ਨੂੰ ਬਰਦਾਸ਼ਤ ਨਾ ਕਰਨ, ਪੰਜਾਬੀ ਮਾ-ਬੋਲੀ ਨੂੰ ਪਿੱਠ ਦਿਖਾਉਣ, ਦਰਬਾਰ ਦੀ ਮੂਰਤ ਨੂੰ ਪੈਰਾਂ ਹੇਠ ਰੋਲਣ ਵਾਲਿਆਂ, ਫ਼ੌਜੀਆਂ ਨੂੰ ਰਾਖੀਆਂ ਬੰਨ੍ਹਦੀਆਂ ਤੀਵੀਆਂ, ਟੈਂਕਾਂ ਉੱਤੇ ਚੜ੍ਹ ਕੇ ਨੱਚਦੇ ਛੋਕਰਿਆਂ, 'ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ' ਅਤੇ 'ਕੰਘਾ, ਕਛ ਕੜਾ ਕ੍ਰਿਪਾਨ ਭੇਜ ਦਿਆਂਗੇ ਪਾਕਿਸਤਾਨ' ਦੇ ਨਾਅਰੇ ਮਾਰਨ ਵਾਲਿਆਂ ਬਾਰੇ ਵੀ ਕਦੇ ਅਜਿਹਾ ਪ੍ਰਭਾਵ ਦੇਣਗੇ? ਸਿੱਖ ਕੌਮ ਇਹਨਾਂ ਸੱਜਣਾ ਦਾ ਮਾਣ-ਸਤਿਕਾਰ ਕਾਇਮ ਰੱਖਦਿਆਂ ਵੀ ਇਹਨਾਂ ਕੋਲੋਂ ਏਸ ਸਵਾਲ ਦਾ ਜੁਆਬ ਜਾਣਨ ਦੀ ਹੱਕਦਾਰ ਹੈ।

ਮਾਮਲਾ ‘ਅਜੀਤ’ ਵਲੋਂ ਸ਼ਹੀਦੀ ਯਾਦਗਾਰ ਦੇ ਵਿਰੋਧ ਦਾ
ਬਰਜਿੰਦਰ ਹਮਦਰਦ ਨੂੰ ਪੱਤਰਕਾਰ ਕਰਮਜੀਤ ਸਿੰਘ ਦਾ ਖ਼ਤ


'ਅਜੀਤ' ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੇ 23 ਜੂਨ ਦੇ ਆਪਣੇ ਸੰਪਾਦਕੀ ਵਿਚ 'ਅਕਾਲੀ ਦਲ ਨੂੰ ਸਪੱਸ਼ਟ ਪਹੁੰਚ' ਅਪਣਾਏ ਜਾਣ ਦੀ ਸਲਾਹ ਦੇ ਕੇ ਅਸਿੱਧੇ ਤੌਰ ਤੇ ਗੋਲ ਮੋਲ ਸ਼ਬਦਾਂ ਵਿਚ ਦਰਬਾਰ ਸਾਹਿਬ ਵਿਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੀ ਯਾਦਗਾਰ ਦੀ ਲੋੜ ਤੇ ਹੀ ਲੁਕਵੀਂ ਸ਼ਬਦਾਵਲੀ ਦੇ ਰੂਪ ਵਿਚ ਸਵਾਲੀਆ ਨਿਸ਼ਾਨ ਲਾ ਦਿੱਤੇ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਸੰਜਮ ਅਤੇ ਸਲੀਕੇ ਵਾਲੀ ਸ਼ਬਦਾਵਲੀ ਵਿਚ ਸੰਪਾਦਕ ਜੀ ਨੂੰ ਢੁਕਵੇਂ ਜਵਾਬ ਦਿੱਤੇ। ਅਸੀਂ ਇਹ ਚਿੱਠੀ ਪਾਠਕਾਂ ਦੀ ਜਾਣਕਾਰੀ ਲਈ ਇਥੇ ਪੇਸ਼ ਕਰ ਰਹੇ ਹਾਂ- 

ਸਤਿਕਾਰ ਸਹਿਤ ਸਤਿ ਸ੍ਰੀ ਅਕਾਲ,
ਵੇਰਵਾ: ਸੰਪਾਦਕੀ ਰੋਜਾਨਾ ਅਜੀਤ; ਮਿਤੀ: 23 ਜੂਨ, 2012; ਪੰਨਾ 4

ਤੁਹਾਡੇ ਵਲੋਂ 23 ਜੂਨ ਵਾਲੇ ਦਿਨ 'ਅਕਾਲੀ ਦਲ ਸਪੱਸ਼ਟ ਪਹੁੰਚ ਅਪਣਾਏ' ਦੇ ਸਿਰਲੇਖ ਹੇਠ ਲਿਖੀ ਸੰਪਾਦਕੀ ਬਾਰੇ ਮੈਂ ਲੰਮੀ ਟਿੱਪਣੀ ਦੇਣ ਦੀ ਲੋੜ, ਇਸ ਲਈ ਮਹਿਸੂਸ ਕੀਤੀ ਕਿਉਂਕਿ ਇਹ ਸੰਪਾਦਕੀ ਨਾ ਤਾਂ ਵਿਸ਼ਾਲ ਘੇਰੇ ਵਿਚ ਫੈਲੇ ਤੁਹਾਡੇ ਗੰਭੀਰ ਪਾਠਕਾਂ ਦੀ ਸਮੂਹ ਮਾਨਸਿਕਤਾ ਨਾਲ ਮੇਲ ਖਾਂਦੀ ਹੈ ਅਤੇ ਨਾ ਹੀ ਇਸ ਅਖ਼ਬਾਰ ਦੇ ਬਾਨੀ ਦੇ ਵਿਚਾਰਾਂ ਦਾ ਹਿੱਸਾ ਬਣਦੀ ਸੀ, ਜਿਸ ਨੇ ਸਿੱਖੀ ਦੀ ਅਗਵਾਈ ਆਧਾਰਤ ਪੰਜਾਬੀਆਂ ਦੇ ਜਜਬਿਆਂ ਦਾ ਇਕ ਯਾਦਗਾਰੀ ਵਿਰਸਾ ਅਤੇ ਸਿਧਾਂਤ ਸਥਾਪਤ ਕੀਤਾ ਹੈ।
ਮੈਨੂੰ ਇਉਂ ਲਗਦਾ ਹੈ ਕਿ ਜਿਵੇਂ ਦਰਬਾਰ ਸਾਹਿਬ ਕੰਪਲੈਕਸ ਵਿਚ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਬਣਨ ਬਾਰੇ ਸੰਪਾਦਕੀ ਲਿਖਣ ਤੋਂ ਪਹਿਲਾਂ ਤੁਸਾਂ ਸਿੱਖ ਇਤਿਹਾਸ ਨੂੰ ਵਿਸ਼ੇਸ਼ ਕਰਕੇ ਅਤੇ ਵਿਸ਼ਵ ਇਤਿਹਾਸ ਨੂੰ ਆਮ ਕਰਕੇ ਵਿਚਾਰਧਾਰਕ ਜਜ਼ਬਿਆਂ ਦੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਇਥੇ ਇਤਿਹਾਸ ਦੇ ਸੰਕਲਪ ਅਤੇ ਇਸ ਦੇ ਪ੍ਰਭਾਵਸ਼ਾਲੀ ਘੇਰੇ ਨੂੰ ਖਿੱਚ ਕੇ ਇਸ ਲਈ ਲਿਆਂਦਾ ਹੈ, ਕਿਉਂਕਿ ਜੂਨ 1984 ਦਾ ਘੱਲੂਘਾਰਾ ਬਹੁਤ ਵੱਡੀ ਘਟਨਾ ਸੀ ਅਤੇ ਏਡਾ ਵੱਡਾ ਦੁਖਾਂਤ ਸੀ ਕਿ ਇਸ ਨੇ ਦਿੱਲੀ ਦਰਬਾਰ ਅਤੇ ਸਿੱਖਾਂ ਦੇ ਆਪਸੀ ਸਬੰਧਾਂ ਦੇ ਇਤਿਹਾਸ ਨੂੰ ਪੂਰ ਸਿੱਖ ਰਿਸ਼ਤੇ ਅਤੇ ਉਤਰ ਸਿੱਖ ਰਿਸ਼ਤੇ ਵਿਚ ਵੰਡ ਦਿੱਤਾ ਸੀ। ਇਸ ਲਈ ਇਤਿਹਾਸ ਵਿਚ ਆਏ ਇਸ ਮੋੜ ਅਤੇ ਇਸ ਮੋੜ ਨਾਲ ਜੁੜੀਆਂ ਘਟਨਾਵਾਂ ਅਤੇ ਵਰਤਾਰਿਆਂ ਦੀ ਵਿਆਖਿਆ ਲਈ ਸਾਨੂੰ ਗੰਭੀਰਤਾ ਅਤੇ ਜਿੰਮੇਵਾਰੀ ਦੇ ਆਲਮ ਵਿਚ ਉਤਰਨਾ ਪੈਂਦਾ ਹੈ। ਇਸ ਭਿਆਨਕ ਘੱਲੂਘਾਰੇ ਦਾ ਅਫ਼ਸੋਸਨਾਕ ਪਹਿਲੂ ਇਹ ਸੀ ਕਿ ਇਹ 'ਭਾਣਾ' ਉਨ੍ਹਾਂ ਲੋਕਾਂ ਨੇ ਵਰਤਾਇਆ ਸੀ, ਜਿਹੜੇ ਸਾਡੇ ਆਪਣੇ ਹੋਣ ਦਾ ਦਾਅਵਾ ਕਰਦੇ ਨਹੀਂ ਥੱਕਦੇ, ਉਨ੍ਹਾਂ ਨਾਲ ਸਾਡੀਆਂ ਰਾਜਨੀਤਕ ਸਾਂਝਾ ਦਾ ਇਹ ਕੈਸਾ ਅਜੀਬ ਵਿਅੰਗ ਹੈ ਕਿ ਵਕਤ ਦੀ ਕਾਂਗਰਸ ਸਰਕਾਰ ਤਾਂ ਇਸ ਘਟਨਾ ਲਈ ਸਭ ਤੋਂ ਵੱਡੀ ਮੁਜ਼ਰਮ ਹੈ ਹੀ ਪਰ ਉਹ ਲੋਕ ਵੀ ਕਿਸੇ ਨਾ ਕਿਸੇ ਰੂਪ ਵਿਚ ਉਸ ਕਤਾਰ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਦਰਬਾਰ ਸਾਹਿਬ ਵਿਚ ਬਣ ਰਹੀ ਯਾਦਗਾਰ ਅਮਨ ਕਾਨੂੰਨ ਲਈ ਖ਼ਤਰਾ ਬਣਦੀ ਹੈ। ਹਾਲ ਹੀ ਵਿਚ ਉਘੇ ਪੱਤਰਕਾਰ ਕੁਲਦੀਪ ਨਈਅਰ ਦੇ ਛਪੇ ਇਕ ਲੇਖ ਨੇ ਤਾਂ ਹੈਰਾਨਗੀ ਤੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਬਾਰੇ ਇਹ ਲੰਮਾ ਚੌੜਾ ਪ੍ਰਚਾਰ ਸਾਡੀ ਮਾਨਸਿਕਤਾ ਵਿਚ ਸਥਾਪਤ ਕਰ ਦਿੱਤਾ ਗਿਆ ਹੈ ਕਿ ਉਹ ਪੰਜਾਬੀਆਂ ਦੇ ਸਭ ਤੋਂ ਵੱਡੇ ਝੰਡਾ ਬਰਦਾਰ ਹਨ। ਜੇ ਇਹ ਕਈ ਦਹਾਕਿਆਂ ਤੱਕ ਸਿੱਖਾਂ ਦਾ ਹਮਦਰਦ ਅਖਵਾਉਣ ਦਾ ਨਕਾਬ ਪਾਈ ਰੱਖਣ ਵਿਚ ਕਾਮਯਾਬ ਹੁੰਦਾ ਰਿਹਾ ਹੈ ਤਾਂ ਇਸ ਤੋਂ ਇਹੋ ਕਿਹਾ ਜਾ ਸਕਦਾ ਹੈ ਕਿ ਸਾਡੇ ਰਹਿਬਰਾਂ ਨੇ ਸੁਖਮਨੀ ਦੀ ਬਾਣ ਦੇ ਉਸ ਦੂਰਅੰਦੇਸ਼ ਨਜ਼ਰੀਏ ਨੂੰ ਭੁਲਾ ਦਿੰਤਾ ਹੈ, ਜਿਸ ਵਿਚ ਬੰਦਿਆਂ ਦੀ ਪਰਖ ਪੜਚੋਲ ਲਈ ਸਾਵਧਾਨ ਤੇ ਇਕਾਗਰ ਚਿੱਤ, ਹੋਣ ਦੀ ਸ਼ਰਤ ਰੱਖੀ ਗਈ ਸੀ।
ਸੰਪਾਦਕ ਜੀ, ਜੂਨ 1984 ਵਿਚ ਘੱਲੂਘਾਰਾ ਇਸ ਲਈ ਵੀ ਵੱਡਾ ਸਾਕਾ ਹੈ, ਕਿਉਂਕਿ ਦਰਬਾਰ ਸਾਹਿਬ ਤੇ ਹੁਣ ਤੱਕ ਹੋਏ ਤਮਾਮ ਹਮਲਿਆਂ ਵਿਚ ਏਨੇ ਸਿੱਖ ਸ਼ਹੀਦ ਨਹੀਂ ਹੋਏ, ਜਿੰਨੇ ਇਸ ਹਮਲੇ ਦੌਰਾਨ ਹੋਏ ਸਨ। ਇਸੇ ਲਈ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਦੋ ਸ਼ਹੀਦ ਨੌਜਵਾਨਾਂ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੰਦਾ ਨੇ ਰਾਸ਼ਟਰਪਤੀ ਨੂੰ ਲਿਖੇ ਇਤਿਹਾਸਕ ਪੱਤਰ ਵਿਚ ਇਨ੍ਹਾਂ ਹਮਲਾਵਰਾਂ ਨੂੰ ਪਾਪ ਦੀ ਜੰਝਕਹਿ ਕੇ ਆਪਣੀ ਦੂਰਅੰਦੇਸ਼ ਇਤਿਹਾਸਕ ਸੋਝੀ ਦਾ ਸਬੂਤ ਦਿਤਾ ਸੀ। ਵੈਸੇ ਜਨਰਲ ਸਿਨਹਾ ਦੀ ਸਿੱਖ ਇਤਿਹਾਸ ਪ੍ਰਤੀ ਸੰਜੀਦਾ ਤੇ ਡੂੰਘੀ ਸਮਝ ਨੂੰ ਪ੍ਰਣਾਮ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇਸ ਹਮਲੇ ਦੀ ਅਗਵਾਈ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਸੀ। ਦਾਰਸ਼ਨਿਕ ਮੁਹਾਵਰੇ ਵਿਚ ਕਿਹਾ ਜਾਵੇ ਤਾਂ ਇਹ ਕਹਿਣਾ ਬਣਦਾ ਹੈ ਕਿ ਜਨਰਲ ਸਿਨਹਾ ਦੀ ਇਤਿਹਾਸਕ ਦ੍ਰਿਸ਼ਟੀ ਉਸ ਨਦੀ ਵਿਚ ਪਹਿਲਾਂ ਹੀ ਡੁੱਬ ਗਈ ਸੀ, ਜਿਸ ਨੇ ਅਜੇ ਵਗਣਾ ਸੀ। ਦੂਜੇ ਸ਼ਬਦਾਂ ਵਿਚ ਇਸ ਹਿੰਦੂ ਜਰਨੈਲ ਦੀ ਤੀਸਰੀ ਅੱਖ ਨੇ ਇਸ ਹਮਲੇ ਦੀਆਂ ਉਦਾਸ ਯਾਦਾਂ ਦਾ ਇਕ ਪਵਿੱਤਰ ਮਹਿਲ ਦਰਬਾਰ ਸਾਹਿਬ ਵਿਚ ਉਸਰਦਾ ਪਹਿਲਾਂ ਹੀ ਵੇਖ ਲਿਆ ਸੀ। ਅੱਜ ਯਾਦਗਾਰ ਤੇ ਇਤਰਾਜ਼ ਉਠਾਉਣ ਵਾਲੇ ਲੋਕਾਂ ਨੂੰ ਕਿੰਨ੍ਹਾਂ ਸ਼ਬਦਾਂ ਨਾਲ ਯਾਦ ਕੀਤਾ ਜਾਵੇ, ਜਿਨ੍ਹਾਂ ਦੀ ਇਤਿਹਾਸ ਪ੍ਰਤੀ ਸਮਝ ਏਨੀ ਕੋਰੀ ਤੇ ਖੁਸ਼ਕ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਰਿਹਾ ਕਿ ਪਾਵਨ ਯਾਦਗਾਰ ਦਾ ਨੀਂਹ ਪੱਥਰ ਤਾਂ ਜੂਨ 1984 ਵਿਚ ਹੀ ਰੱਖਿਆ ਗਿਆ ਸੀ।
ਸੰਪਾਦਕ ਜੀ, ਉਪਰੋਕਤ ਤੱਥਾਂ ਤੇ ਹਕੀਕਤਾਂ ਦੀ ਰੌਸ਼ਨੀ ਵਿਚ ਸਿੱਖ ਪੰਥ ਸੁਭਾਵਕ ਹੀ ਇਹ ਮਹਿਸੂਸ ਕਰਦਾ ਸੀ ਕਿ ਸੂਝਵਾਨ ਸੰਪਾਦਕ ਪੰਥਕ ਦਰਦ ਨੂੰ ਉਹ ਸ਼ਬਦ ਦਿੰਦੇ ਜੋ ਇਤਿਹਾਸ ਹੋ ਨਿੱਬੜੇ। ਉਹ ਸੁਭਾਗੀ ਘੜੀ ਕਿੰਨੀ ਯਾਦਗਾਰ ਬਣ ਜਾਣੀ ਸੀ ਜੇ ਤੁਸੀਂ ਯਾਦਗਾਰ ਬਾਰੇ ਪਾਏ ਜਾ ਰਹੇ ਬੇਬੁਨਿਆਦੀ, ਗੈਰ ਇਤਿਹਾਸਕ ਤੇ ਹਾਸੋਹੀਣੇ ਸ਼ੋਰ ਸ਼ਰਾਬੇ ਵਾਲੇ ਲੋਕਾਂ ਵਲੋਂ ਪ੍ਰਚਾਰੀ ਅਤੇ ਪ੍ਰਸਾਰੀ ਜਾਰੀ ਰਹੀ ਮੁੱਖ ਧਾਰਾ ਤੋਂ ਵੱਖਰੀ ਅਤੇ ਬਦਲਵੀਂ ਪਹੁੰਚ ਅਪਣਾ ਕੇ ਮੈਦਾਨ ਵਿਚ ਉਤਰਦੇ ਅਤੇ ਵਿਰੋਧੀਆਂ ਦੇ ਘਰ ਵਿਚ ਇਹ ਪੈਗਾਮ ਪਹੁੰਚਦਾ ਕਰਦੇ ਕਿ ਅਸੀਂ ਆਪਣੇ ਇਤਿਹਾਸ ਨੂੰ ਇਸ ਨਜ਼ਰੀਏ ਤੋਂ ਵੇਖਦੇ ਹਾਂ, ਪਰ ਅਜਿਹਾ ਨਹੀਂ ਹੋ ਸਕਿਆ।
ਤੁਹਾਡੇ ਸੰਪਾਦਕੀ ਦਾ ਪਹਿਲਾ ਹਿੱਸਾ ਜੋ ਕੁਝ ਸਵਾਲ ਖੜ੍ਹੇ ਕਰਦਾ ਹੈ, ਉਹ ਇਕ ਤਾਂ ਸਾਫ਼ ਅਤੇ ਨਿਖਰਵੇਂ ਨਹੀਂ ਹਨ ਅਤੇ ਸ਼ਾਇਦ ਅਸਪੱਸ਼ਟਤਾ ਨੂੰ ਹੀ ਸਪੱਸ਼ਟ ਕਰ ਰਹੇ ਹਨ ਪਰ ਖੁਦ ਆਪਣੇ ਵਿਚਾਰਾਂ ਨੂੰ ਅਸਪੱਸ਼ਟ ਤੇ ਧੁੰਦਲਾ ਰੰਗ ਦੇ ਰਹੇ ਹੋ। ਜੇ ਮੈਂ ਗਲ਼ਤ ਨਹੀਂ ਤਾਂ ਮੈਨੂੰ ਜਾਪਦਾ ਹੈ ਜਿਵੇਂ ਤੁਸੀਂ ਲੁਕਵੇਂ ਅੰਦਾਜ਼ ਵਿਚ ਜਾਂ ਅਚੇਤ ਰੂਪ ਵਿਚ ਇਕ ਯਾਦਗਾਰ ਦੀ ਇਤਿਹਾਸਕ ਲੋੜ ਅਤੇ ਅਹਿਮੀਅਤ ਤੇ ਹੀ ਪ੍ਰਸ਼ਨ ਚਿੰਨਾ ਲਗਾ ਰਹੇ ਹੋ। ਜੇ ਇਹ ਤੁਹਾਡੇ ਨਿੱਜੀ ਵਿਚਾਰ ਹਨ ਤਾਂ ਯਕੀਨਨ ਸਿੱਖ ਪੰਥ ਦੀ ਹਰੇਕ ਪਰਤ ਬੜੇ ਸਤਿਕਾਰ ਤੇ ਸਲੀਕੇ ਨਾਲ ਇਨ੍ਹਾਂ ਵਿਚਾਰਾਂ ਤੋਂ ਦੂਰੀ ਬਣਾ ਕੇ ਰੱਖੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਾਰੇ ਸਰਗਰਮੀਆਂ ਇਕ ਹੱਦ ਤੋਂ ਵੱਧ ਜਾਣ ਤੇ ਵੀ ਤੁਸੀਂ ਇਤਰਾਜ਼ ਕੀਤਾ ਹੈ, ਪਰ ਇਸ ਸਬੰਧ ਵਿਚ ਫੈਲੇ ਤੂਫ਼ਾਨੀ ਰੋਸ ਦੇ ਡੂੰਘੇ ਮਨੋਵਿਗਿਆਨਕ ਅਰਥਾਂ ਤੇ ਜਜ਼ਬਿਆਂ ਦੀ ਵਿਆਖਿਆ ਨੂੰ ਪੰਥ ਤੋਂ ਦੂਰ ਹੀ ਰੱਖਿਆ। ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਇਸ ਸਬੰਧ ਵਿਚ ਤੁਹਾਡੇ ਵਲੋਂ ਭਾਰਤੀ ਜਨਤਾ ਪਾਰਟੀ ਦੇ ਰੁਖ ਦੀ ਸ਼ਲਾਘਾ ਕਿਸ ਆਧਾਰ ਤੇ ਕੀਤੀ ਗਈ ਹੈ? ਕਿਸੇ ਵੀ ਗੰਭੀਰ ਪਾਠਕ ਨੂੰ ਤੁਹਾਡੇ ਸ਼ਬਦਾਂ ਵਿਚ ਛਿਪੀ ਤੇ ਅਣਦਿਸਦੀ ਸ਼ਬਦਾਵਲੀ ਨੂੰ ਪੜ੍ਹਨ ਵਿਚ ਮੁਸ਼ਕਲ ਨਹੀਂ ਪੇਸ਼ ਆ ਸਕਦੀ ਜਿਸ ਰਾਹੀਂ ਤੁਸੀਂ ਇਤਿਹਾਸ ਵਿਚ ਸਿਰ ਉਚਾ ਕਰਕੇ ਮਾਰਚ ਕਰ ਰਹੇ ਯੋਧਿਆਂ ਨੂੰ ਭੁੱਲ ਜਾਣ ਦੀ ਖਾਮੋਸ਼ ਸਲਾਹ ਦਿੱਤੀ।
ਸੰਪਾਦਕੀ ਦੇ ਦੂਜੇ ਹਿੱਸੇ ਵਿਚ ਤੁਸੀਂ ਅਕਾਲੀ ਦਲ ਨੂੰ ਚੋਣਾਂ ਦੌਰਾਨ ਕੀਤੇ ਵਿਕਾਸ ਅਤੇ ਇਕਰਾਰਨਾਮੇ ਤੇ ਪਹਿਰਾ ਦੇਣ ਦੀ ਸਲਾਹ ਦਿੱਤੀ ਹੈ। ਇਥੇ ਵੀ ਜਾਪਦਾ ਹੈ ਜਿਵੇਂ ਤੁਸੀਂ ਕਿਸੇ ਬੇਲੋੜੀ ਜਲਦਬਾਜ਼ੀ ਵਿਚ ਵਿਕਾਸ ਦੇ ਸੰਕਲਪ ਅਤੇ ਇਸ ਨਾਲ ਜੁੜੇ ਅਰਥਾਂ ਨੂੰ ਸਰਵਪੱਖੀ ਨਜ਼ਰੀਏ ਤੋਂ ਨਹੀਂ ਵੇਖਿਆ ਤੇ ਸ਼ਾਇਦ ਅਕਾਲੀ ਦਲ ਵੀ ਵਿਕਾਸ ਦੇ ਉਸ ਸੰਕਲਪ ਦੀ ਕੈਦ ਵਿਚ ਨਜ਼ਰਬੰਦ ਹੈ ਜਿਸ ਵਿਚ ਚੌੜੀਆਂ ਤੇ ਖੂਬਸੂਰਤ ਸੜਕਾਂ, ਖੰਭਿਆਂ ਤੇ ਸਜਾਈਆਂ ਰੰਗ ਬਿਰੰਗੀਆਂ ਰੋਸ਼ਨੀਆਂ, ਅਸਮਾਨ ਨੂੰ ਹੱਥ ਲਾਉਂਦੀਆਂ ਇਮਾਰਤਾਂ ਤੇ ਵੱਡੇ ਵੱਡੇ ਸ਼ਾਪਿੰਗ ਮਾਲ ਹੀ ਵਿਕਾਸ ਦੀ ਸਭ ਤੋਂ ਵੱਡੀ ਨਿਸ਼ਾਨੀ ਸਮਝੇ ਜਾਂਦੇ ਹਨ। ਪਰ ਰੋਸ਼ਨ ਦਿਮਾਗ ਅਰਥ ਵਿਗਿਆਨੀ ਤਾਂ ਕਹਿੰਦੇ ਹਨ ਕਿ ਅਸਲ ਵਿਕਾਸ ਉਦੋਂ ਹੁੰਦਾ ਹੈ ਜਦੋਂ ਜੀਵਨ ਦੇ ਤਮਾਮ ਰਿਸ਼ਤੇ ਆਪਣੀ ਆਪਣੀ ਬੁਲੰਦੀ ਨੂੰ ਛੂੰਹਦੇ ਹਨ। ਇਨ੍ਹਾਂ ਰਿਸ਼ਤਿਆਂ ਵਿਚੋਂ ਇਕ ਰਿਸ਼ਤਾ ਹਰਿਆਵਲਦੇ ਸਿਧਾਂਤ ਨਾਲ ਜੁੜਦਾ ਹੈ। ਜਿਸ ਦੀ ਮਹੱਤਤਾ ਦਾ ਅਹਿਸਾਸ ਕਰਾਉਣ ਲਈ ਤੁਹਾਡੀ ਪਹਿਲ ਕਦਮੀ ਦਾ ਸਾਰੇ ਪਾਸਿਆਂ ਤੋਂ ਸਵਾਗਤ ਹੋਇਆ ਸੀ। ਨੰਨ੍ਹੀਂ ਛਾਂ ਦਾ ਸੰਕਲਪ ਵੀ ਵਿਕਾਸ ਦਾ ਅਟੁੱਟ ਹਿੱਸਾ ਕਿਹਾ ਜਾ ਸਕਦਾ ਹੈ। ਪਰ ਜਦੋਂ ਤੁਸੀਂ ਵਿਕਾਸ ਨੂੰ ਇਤਿਹਾਸ ਤੇ ਕਲਚਰ ਦੇ ਰਿਸ਼ਤੇ ਨਾਲੋਂ ਨਿਖੇੜਨ ਦੀ ਕੋਸ਼ਿਸ਼ ਕੀਤੀ ਅਤੇ ਇਸ ਰਿਸ਼ਤੇ ਵਿਚੋਂ ਯਾਦਗਾਰਨੂੰ ਉਹ ਅਹਿਮੀਅਤ ਨਾ ਦਿੱਤੀ ਜੋ ਤੁਹਾਡੇ ਵਲੋਂ ਧੂਮ ਧੜੱਕੇ ਨਾਲ ਦਿੱਤੀ ਜਾਣੀ ਚਾਹੀਦੀ ਸੀ, ਤਾਂ ਸੁਭਾਵਕ ਹੀ ਤੁਹਾਡੇ ਨਜ਼ਰੀਏ ਬਾਰੇ ਸਵਾਲ ਉਠਣੇ ਲਾਜ਼ਮੀ ਹੋ ਗਏ।
ਸਾਡੇ ਸਮਿਆਂ ਦੇ ਮਹਾਨ ਅਰਥ ਵਿਗਿਆਨੀ, ਅਮਰਿਤਯਾ ਸੇਨ ਸਮੇਤ ਜਾਗਦੇ ਹੋਏ ਵਿਦਵਾਨ ਵਿਕਾਸ ਨੂੰ ਰਾਜਨੀਤੀ, ਇਤਿਹਾਸ, ਫਿਲਾਸਫ਼ੀ ਤੇ ਸਮਾਜਿਕ ਵਿਗਿਆਨ ਦਾ ਅਟੁੱਟ ਹਿੱਸਾ ਸਵੀਕਾਰ ਕਰਦੇ ਹੋਏ ਇਹ ਐਲਾਨ ਵੀ ਕਰਦੇ ਹਨ ਕਿ ਵਿਕਾਸ ਦੇ ਹਮੀਆਂ ਨੂੰ ਇਹ ਜਾਨਣ ਦੀ ਵੀ ਲੋੜ ਹੈ ਕਿ ਦੁਨੀਆ ਦਾ ਮੁਹਾਣ ਕਿੱਧਰ ਨੂੰ ਹੈ?
ਸੰਪਾਦਕ ਜੀ, ਸੰਸਾਰ ਨੇ ਤਾਂ ਮਿਟ ਚੁੱਕੀ ਹੜੱਪਾ ਤੇ ਮਹਿੰਜਦੜੋ ਸਭਿਅਤਾ ਦੀਆਂ ਨਿਸ਼ਾਨੀਆਂ ਨੂੰ ਬੜੇ ਚਾਅ ਤੇ ਮਿਹਨਤ ਨਾਲ ਸਾਂਭ ਕੇ ਰੱਖਿਆ ਹੋਇਆ ਹੈ, ਪਰ ਅਸੀਂ ਤਾਂ ਅਜੇ 'ਜਿਉਂਦੇ ਹਾਂ', ਭਾਵੇਂ ਇਹ ਗੱਲ ਵੱਖਰੀ ਹੈ ਕਿ ਜਾਗਣ ਵਾਲੀਕਹਾਣੀ ਸਾਡੀ ਤਰਜ਼ ਏ ਜ਼ਿੰਦਗੀ ਵਿਚੋਂ ਸਹਿਜੇ ਸਹਿਜੇ ਅਲੋਪ ਹੋ ਰਹੀ ਹੈ। ਜੇ ਯਾਦਗਾਰ ਦੀ ਉਸਾਰੀ ਨਾਲ ਜੁੜੇ ਪ੍ਰਬੰਧਕ ਵਿਰੋਧੀ ਪ੍ਰਾਪੇਗੰਡੇ ਨੂੰ ਨਜ਼ਰਅੰਦਾਜ਼ ਕਰਕੇ ਅਤੇ ਨਿਰਭਉ ਅਤੇ ਨਿਰਵੈਰ ਹੋ ਕੇ ਇਹੋ ਜਿਹੀ ਇਮਾਰਤ ਦੀ ਸਿਰਜਣਾ ਕਰਦੇ ਹਨ, ਜਿਸ ਵਿਚ ਗੁਰਦੁਆਰੇ ਦਾ ਸੰਕਲਪ ਵੀ ਹੋਏ ਤੇ ਗੁਰਦੁਆਰੇ ਤੋਂ ਵੱਖਰੀ ਵੀ ਕੋਈ ਨਿਆਰੀ ਗੱਲ ਹੋਵੇ ਤਾਂ ਇਹ ਯਾਦਗਾਰ ਸਾਡੇ ਇਤਿਹਾਸ ਦਾ ਸੁਨਹਿਰੀ ਕਾਂਡ ਹੋਵੇਗੀ ਤੇ ਸਾਨੂੰ ਜਾਗਣ ਤੇ ਜਗਾਉਣ ਦਾ ਕੰਮ ਕਰੇਗੀ। ਸਾਡਾ ਜਾਗਣਹੋਰਨਾਂ ਨੂੰ ਖਤਰਾ ਕਿਉਂ ਲਗਦਾ ਹੈ, ਇਸ ਸਵਾਲ ਤੇ ਵੀ ਬਹਿਸ ਹੋਣੀ ਚਾਹੀਦੀ ਹੈ। ਇਸ ਯਾਦਗਾਰ ਨਾਲ ਨਾ ਤਾਂ ਬੇਲੋੜੇ ਵਿਕਾਸਹੋਣਗੇ ਤੇ ਨਾ ਹੀ ਇਹ ਅਮਨ ਕਾਨੂੰਨ ਲਈ ਖਤਰਾ ਬਣੇਗੀ, ਸਗੋਂ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ ਆਪਣੀ ਹਸਤੀ ਤੇ ਹੋਂਦ ਨੂੰ ਚੇਤਿਆਂ ਵਿਚ ਸਾਂਭ ਸਾਂਭ ਕੇ ਰੱਖਣ ਵਿਚ ਸਾਡੀ ਮਦਦਗਾਰ ਬਣੇਗੀ। ਜੋ ਨੀਲੇ ਘੋੜੇ ਦੇ ਸ਼ਾਹ ਸਵਾਰ ਨੇ ਕਿਸੇ ਅਨੰਤ ਖੁਸ਼ੀ ਵਿਚ ਸਾਡੇ ਤੇ ਇਹ ਬਖਸ਼ਿਸ਼ ਕੀਤੀ ਸੀ।
ਤੁਹਾਡਾ ਸ਼ੁਭਚਿੰਤਕ:
- ਕਰਮਜੀਤ ਸਿੰਘ
099150-91063

Exposing the verbal terrorism and ‘terminological inexactitudes’ of a veteran propagandist for hindutava

[Mr. Kuldip Nayar often described as a veteran journalist, recently wrote a highly misleading article in The Tribune, It was used by the opposition in the Punjab Legislative Assembly to articulate the point of view of the permanent cultural majority. The article that follows is in response to it. Immediately reproduced below it in italics, is the original article written by Kuldip Nayar. It will give the reader an idea of the lies being spread even now 28 years after the event when all aspects of the infamous attack are well known]
Gurtej Singh (IAS)
Writer
Kuldip Nayyar’s recent article is as disappointing as all his earlier articles are. It oozes hatred for the Sikhs –as always. A person from Bhatinda told me that he cut it out from The Tribune of the 18th instant, placed it in a sieve and left it over an empty bucket. The next morning he found the bucket full of pure and unadulterated mixture of contempt and hatred for the Sikhs and the Punjab. Nobody holds a brief for the soul selling Akalis but Nayar is not targeting them and is not concerned with the stated reasons for writing: he is exercising power without responsibility. That is what Harold Mcmillan (quoting Stanley Baldwin) would have called the ‘prerogative of harlots.’

From the very opening part of the article we gather that it is written in behalf of “we the people” of India and under the influence of the hindutavafatwa that the Sikhs are excluded from that fraternity which is high on verbosity but miserably deficient in truth, social responsibility, fair-play or human sympathy. Under that delusion of high moral grandeur, he presumes to possess the inherent power to admonish the elected chief minister of thePunjab and his deputy. It leads him to tom tom the official propaganda on the army attack in 1984. By now everyone knows that the army, in reality was sent to forty Sikh shrines to garner votes for Indira Gandhi and to secure her dynasty by polluting the shrines of a rival faith. It went to the Guru’s Darbar with an intention to kill the defenders exercising the legitimate right of self defence. 

Those, like Goebbels who make propaganda their goal, meticulously avoid defining their terms. The self-respecting Sikhs in the Guru’s Darbar in June 1984 have rightly earned the epithet of martyrs by the general consensus amongst the some 28 million Sikhs all over the world. They had no political agenda separate from that of the Akali Dal and had no political party to support it. They instilled no fear among the Hindus for the simple reason that the Hindus were fed to surfeiting with hatred of the Sikhs, pumped into their bellies by the then prime minister ably aided by the media. There was no space left for fear. Sant Jarnail Singh is a martyr for the faith and by common consent the greatest Sikh of the 20th century precisely because he defied the might of a modern state to defend the Guru’s Darbar. He stands on the same pedestal as Baba Gurbax Singh who defied the hordes of the Afghan emperor Ahmed Shah Abdali in 1762. He today stands taller than all tyrants who have looked upon the Guru’s Darbar with an evil eye.

Sukhbir has offended Kuldip by not meticulously following his game plan. Consequently his advice to the government of India is to send a few dozen tanks and a couple of commando divisions to the Darbar again to destroy the Shiromani Gurdwara Prabandhak Committee that he believes, is the ‘root of the problem.’ He deems he is closer to realizing the dream of Hindu take over of the Sikh shrines than ever before. The Akalis, under that threat are asked to follow the ‘safe’ path prescribed by Kuldip. Will they oblige?

Every Sikh worth his salt knows that Manmohan Singh, Bikram Singh et al are entitled to their belief if they believe they are Sikhs. The world knows General Tiloka (the commander of forces that attacked Somnath) and Raja Man Singh as a proud Rajput and yet they were but slaves of Mahmud Ghazni and Aurengzeb. The Sikhs have no illusions. A prime minister who cannot apply the universally acknowledged riparian law enshrined in the constitution to the Punjab, has no word over the turban issue with Franceand shamelessly tells the world fora that the Sikhs in India are equal citizens despite being periodically massacred in thousands by the rulers, is much, much beyond such common emotions as embarrassment. A memorial to the ‘gallant defendants of the faith’ is a befitting tribute and the place for it is in the Darbar complex where also stands a memorial to Baba Gurbax Singh, Baba Deep Singh and Bhais Mehtab Singh-Sukha Singh.

General run of Sikhs regard Kuldip S. Brar no more than a shorn slave of hindutava forces. His only distinction is that he served a dynasty as slavishly as Tiloka and Man Singh had done. Whatever he says is just balderdash to Sikh ears. How the ‘chief minister and his deputy’ choose to deal with the wild threats delivered by Kuldip Nayar and Kuldip Brar is up to them, but the bogey of militancy and separatism has turned out to be a pan of wood and will not cook hatred again.

‘Non-political persons and Sikh organizations too cannot heed the rants of this author for the people being honoured are deliverers who put a stop to tyranny of the state by killing the pretender Beant Singh who had stolen the mandate to rule by employing a diabolical strategem. He ruled to the benefit of a hegemonic power and against the interest of the 6% who had voted for him. He had assumed the mantle of decimating the Punjab all over again after 1984. His victims were toddlers and women among others. The illegitimate desire of the 16% caste Hindus of Punjab (and Kuldip Nayar) to rule the Punjab by proxy may be correct as political strategy, but it is the root cause of most virulent violence that the Punjab has seen since the decolonization of 1947. It is the most virulent species of violence.
Surprisingly, ignoring the fact that the Bhartiya Janata Party is composed of even more hard boiled fascists of the kind Kuldip Nayar is, he still seeks absolute adherence to his views by even that party. It is a classic example of a snake biting a snake. His incitement to them to quit the ministerial posts is however welcome. The realization that both the Akalis and his brothers in the BJP are bowing to the will of the electorate, comes to him but he draws no conclusions from it. So much for his sagacity, under the cover of which, he presumes to issue advisories to all and sundry.] 

The Badals are quite capable of dealing with his invectives, his threats and his curses. They have swallowed too many camels to squirm at this gnat. He ought to realize also that those who attacked the Guru’s Darbar, also killed temple servants, children (the youngest one being five weeks old), raped pilgrims, murdered young boys in cold blood, pierced the scriptures with bullets, looted the Guru’s treasury and the quarters of sewadars. Such defenders of India’s integrity their stooges, eulogists or apologists have nolocus standi to invoke the concept of integrity. They held humanity to ransom when they burnt the Sikh Reference Library in the fashion of the barbarians of bygone ages.

The ghosts of ‘radicals and insurgents’ are refusing to rise again. The witch’s cauldron out of which they came last time is not as yet on the boil. Many bats wings, cows’ tongues and crows’ throats need to be added to it. Instead of raising such nonexistent threats, why doesn’t the Intelligence Bureau advice action on the Maoist and the Chinese front? Much more than the failure of the constitution, the very existence of the country is at stake. Why is there no one to take on the real threats in flesh and blood? ‘If you are such a clever person’ Nayar, ‘don’t pen black and ignoble’ incitements, says the Sikh scripture (Farida je tu akal latif kaale likh naa lekh)

The Damdami Taksal was a religious seminary, it is now a conglomeration of time servers. The position of Dal Khalsa is too transparent and according to law to invite sanction. No Hindu chauvinist can challenge that with any slight degree of credibility. If Nayar thinks, the credentials of the Punjab government are not above board he may not give them a dime (as he pretends to control the purse strings of the central government). Do it and face the music if you can. Better still it is to dismiss the government involved in the gross criminal act of dispensing siropas in the holy precincts. Criminality of the act stands fully ‘proved.’ You are right Nayar, this government no matter how hard it strives, cannot guarantee peace of the graveyard. Get rid of it instantly. The business of governing for you has nothing to do with the expression of popular will, it must carry out Kuldip Nayyar’s diktat, that is the new doctrine of neo-fascists.

Kuldip Nayar has sown the wind many times before and his country has had to reap the whirlwind. He feels that this process must continue until the Sikhs accept abject total defeat. He will of course want to do that for the feigned purpose of bettering the lot of Sikhs and maintaining the goodwill of people (read Hindus). He will ignore that the ‘incarnation’ Sri Ram could not earn goodwill of these people and had to attack Sri Lanka with an army of monkeys and bears. The Sikhs may fight the country’s battles for centuries, may feed its teeming millions for better part of a century and may have saved the country many bankruptcies, despite being two per cent of the population of India yet they can never earn goodwill for the sentiment is alien to an eternally ungrateful people. It is natural for them to instinctively believe that the Bhakti saints and not the Sikhs visibly confronted the Mughal and Afghan empires while unknown devotees of Shiva who performed thesarpmedhyajna actually got rid of both dispensations. The belief is extended to imagining that the Sikhs fought the British in vain while the mritanjayyajnaperformed by M. K. Gandhi with his spinning wheel actually forced the decolonisation. The Sikhs cannot be even allowed to live in peace, because the faith of country’s permanent cultural majority in pluralistic society is barely skin deep. It can never allow full application of the written constitution to the Punjab or the Sikhs.

Secularism for it is also a fig leaf. If repeated decimation of Sikhs, Dalits, Muslims, Christians and tribals does not bear it out then nothing else can, except the dominant perception of all the above mentioned people. The permanent cultural majority that is nurturing dreams of becoming a world power wishes to achieve political domination by imposing its cultural will upon the hapless people with the help of the armed might of a modern state. The process is summed up by a single word- hindutava. Those who are still not convinced may refer to the demolition of the 500 year old Gurdwara Gian Godri in Haridwar, an equally ancient Babari masjid, complete control of many Buddhist stupas, the destruction of several churches and the killing of several missionaries. As a modern equivalent of the fate dished out to Buddhits a millennium ago, it hopes to wipe out Sikhi, Islam and Christianity from India with the help of state power. This is the burden of the words ‘secularism’ and ‘pluralism’ in the dictionary of the likes of Kuldip Nayar.

ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲੋ

20ਵੀਂ ਸਦੀ ਦੇ ਜ਼ਖਮਾਂ ਦੀ ਇਬਾਰਤ ਪਾਉਂਦਾ ਇਕ ਹੋਰ ਵਰ੍ਹਾ ਬੀਤ ਰਿਹਾ ਹੈ। 28 ਸਾਲ ਪਹਿਲਾਂ ਸਿੱਖ ਮਾਨਸਿਕਤਾ ’ਤੇ ਲੱਗੇ ਜ਼ਖਮਾਂ ਨੇ ਵਰ੍ਹਿਆਂ ਦੀ ਇਸ ਇਬਾਰਤ ਵਿਚ ਇਕ ਹੋਰ ਪੰਨਾ ਜੋੜ ਦਿੱਤਾ ਹੈ। ਜ਼ਖਮ ਜੋ ਡੂੰਘੇ ਵੀ ਹਨ, ਦੁਖਦਾਈ ਵੀ ਅਤੇ ਰਾਹ ਦਰਸਾਵੇ ਵੀ। ਜ਼ਖਮ ਜੋ ਪੀੜ ਵੀ ਦਿੰਦੇ ਹਨ ਅਤੇ ਰਾਹ ਵੀ ਰੁਸ਼ਨਾਉਂਦੇ ਹਨ। ਜ਼ਖਮ ਜੋ ਅਤੀਤ ਵੱਲ ਵੀ ਜਾਂਦੇ ਹਨ ਅਤੇ ਜੋ ਭਵਿੱਖ ਘੜਨ ਦੀ ਸਮਰੱਥਾ ਵੀ ਰੱਖਦੇ ਹਨ।
ਇਤਿਹਾਸ ਵਿਚ ਅਜਿਹੇ ਜ਼ਖਮ ਬਹੁਤ ਥੋੜ੍ਹੇ ਹੁੰਦੇ ਹਨ, ਜੋ ਕੌਮਾਂ ਦਾ ਜੀਵਨ ਪਲਟ ਦਿੰਦੇ ਹਨ। ਫੈਸਲਾਕੁੰਨ ਜ਼ਖਮ, ਜੋ ਦੁਖਦਾਈ ਹੁੰਦੇ ਹੋਏ ਵੀ ਰੌਸ਼ਨੀ ਦੀ ਮਸ਼ਾਲ ਬਣਕੇ ਆਉਂਦੇ ਹਨ। ਜੋ ਅਤੀਤ ਨਾਲ ਵੀ ਜਾ ਜੁੜਦੇ ਹਨ, ਵਰਤਮਾਨ ਨਾਲ ਲਗਾਤਾਰ ਖਹਿੰਦੇ ਰਹਿੰਦੇ ਹਨ ਅਤੇ ਭਵਿੱਖ ਲਈ ਰੌਸ਼ਨੀ ਕਰਦੇ ਨਜ਼ਰ ਆਉਂਦੇ ਹਨ। ਜੂਨ 1984 ਦੇ ਜ਼ਖਮ ਸਿੱਖ ਕੌਮ ਲਈ ਦੁਖਦਾਈ ਹੋਣ ਦੇ ਨਾਲ ਨਾਲ ਫੈਸਲਾਕੁੰਨ ਵੀ ਬਣ ਗਏ ਹਨ। ਜੂਨ 1984 ਸਿੱਖਾਂ ਲਈ ‘ਜ਼ੀਰੋ ਆਵਰ’ ਬਣ ਗਿਆ ਹੈ। ਉਸੇ ਦਿਨ ਤੋਂ ਸਿੱਖਾਂ ਨੇ ਆਪਣੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਮੁੜ ਤੋਂ ਸੋਚਣਾ ਅਰੰਭ ਕਰ ਦਿੱਤਾ ਸੀ।
ਪਿਛਲੇ 28 ਸਾਲਾਂ ਤੋਂ ਕੌਮ ਇਕ ਦਰਦਮਈ ਪੀੜ ਆਪਣੇ ਵਜੂਦ ਨਾਲ ਲਈ ਫਿਰ ਰਹੀ ਹੈ। ਉਹ ਪੀੜ ਜਿਸਨੂੰ ਘਟਾਉਣ ਲਈ ਕਿਸੇ ਪਾਸਿਓਂ ਵੀ ਕੋਈ ਯਤਨ ਨਹੀਂ ਹੋ ਰਿਹਾ। ਬਲਕਿ ਵਾਰ ਵਾਰ ਸਿੱਖਾਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ‘ਅਜਿਹਾ ਫਿਰ ਵੀ ਵਾਪਰ ਸਕਦਾ ਹੈ।” ਅਜਿਹੇ ਜ਼ਖਮ ਜੋ ਹਰ ਨਵੀਂ ਸਵੇਰ ਤੁਹਾਡੇ ਸਾਹਮਣੇ ਆ ਖਲੋਣ ਅਤੇ ਤੁਸੀਂ ਚਾਹੁੰਦੇ ਹੋਏ ਵੀ ਉਨ੍ਹਾਂ ਤੋਂ ਪਾਸਾ ਨਾ ਵੱਟ ਸਕੋਂ ਅਜਿਹੇ ਜ਼ਖਮ ਸੱਚਮੁਚ ਸਾਂਭਣਯੋਗ ਹੁੰਦੇ ਹਨ। ਸਿਰਫ ਸਾਂਭਣਯੋਗ ਹੀ ਨਹੀਂ ਬਲਕਿ ਅਜਿਹੇ ਜ਼ਖਮ ਨੂੰ ਰੌਸ਼ਨੀ ਵਿਚ ਬਦਲਣ ਦੀ ਲੋੜ ਹੁੰਦੀ ਹੈ।
ਇੰਗਲੈਂਡ ਦੇ 180 ਸਕੂਲੀ ਵਿਦਿਆਰਥੀਆਂ ਦਾ ਇਕ ਗਰੁੱਪ ਮਈ 2012 ਦੇ ਮਹੀਨੇ ਹੀ ਪੋਲੈਂਡ ਦੀ ਉਸ ਇਤਿਹਾਸਕ ਧਰਤੀ (ਔਸ਼ਵਿਟਜ਼) ਦਾ ਸਰਕਾਰੀ ਸਹਾਇਤਾ ਨਾਲ ਦੌਰਾ ਕਰਕੇ ਆਇਆ ਹੈ, ਜਿਥੇ 70 ਸਾਲ ਪਹਿਲਾ ਨਾਜ਼ੀਆਂ ਨੇ 15 ਲੱਖ ਲੋਕਾਂ ਨੂੰ ਕਤਲ ਕਰ ਦਿੱਤਾ ਸੀ। ਨੌਜਵਾਨਾਂ ਦੇ ਇਸ ਗਰੁੱਪ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਨੇ ਹਫਤਾਵਰੀ ਅਖਬਾਰ ‘ਵਾਲਸਾਲ ਐਡਵਰਟਾਈਜ਼ਰ’ ਦੇ ਰਿਪੋਰਟਰ ਨੂੰ ਦੱਸਿਆ ਇਸ ਦੌਰੇ ਦਾ ਮੰਤਵ ਸੀ ਕਿ “ਇਸ ਧਰਤੀ ’ਤੇ ਜਾਨਾਂ ਵਾਰ ਗਏ ਲੱਖਾਂ ਲੋਕ ਕਿਤੇ ਇਹ ਨਾ ਸਮਝਣ ਕਿ ਲੋਕ ਸਾਨੂੰ ਭੁੱਲ ਗਏ ਹਨ।” ਉਨ੍ਹਾਂ ਇਹ ਵੀ ਦੱਸਿਆ ਕਿ “ਅਸੀਂ ਭਵਿੱਖ ਦੇ ਅਧਿਆਪਕਾਂ, ਰਾਜਨੀਤੀਵਾਨਾਂ,, ਵਪਾਰੀਆਂ, ਮਾਪਿਆਂ ਅਤੇ ਭਾਈਚਾਰੇ ਦੇ ਮੁਖੀਆਂ ਨੂੰ ਆਪਣੇ ਅਤੀਤ ਅਤੇ ਇਤਿਹਾਸ ਦੀ ਜਾਣਕਾਰੀ ਨਾਲ ਲੈਸ ਕਰਨਾ ਚਾਹੁੰਦੇ ਹਾਂ’’।
ਸੱਚਮੁਚ ਇਤਿਹਾਸ ਦੇ ਵੱਡੇ ਫੈਸਲਾਕੁੰਨ ਜ਼ਖਮ ਇਸੇ ਲਈ ਸਾਂਭਣਯੋਗ ਹੁੰਦੇ ਹਨ ਤਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਉਸ ਦੌਰ ਦੀ ਪੀੜ ਅਤੇ ਪੀੜ ਦੇ ਸਬਕਾਂ ਨਾਲ ਲੈਸ ਕੀਤਾ ਜਾ ਸਕੇ। ਇੰਗਲੈਂਡ ਦੇ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੇ ਅਖਬਾਰ ਦੇ ਨੁਮਾਇੰਦੇ ਬੌਬੀ ਬਰਿੱਜ ਨਾਲ ਗੱਲਬਾਤ ਕਰਦਿਆਂ ਆਖਿਆ, “ਇਸ ਇਤਿਹਾਸਕ ਦੌਰੇ ਨੇ ਸਾਨੂੰ ਨਾਜ਼ੀਆਂ ਦੀ ਫਿਤਰਤ ਅਤੇ ਮਾਨਸਿਕਤਾ ਨੂੰ ਸਮਝਣ ਦੇ ਯੋਗ ਬਣਾਇਆ ਹੈ।”
ਅਸੀਂ ਸਮਝਦੇ ਹਾਂ ਕਿ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਮਹਾਂਨਾਸ਼ ਵਾਲੀ ਥਾਂ ਦਾ ਦੌਰਾ ਕਰਕੇ ਆਏ ਵਿਦਿਆਰਥੀਆਂ ਦਾ ਬਿਆਨ ਆਪਣੇ ਆਪ ਵਿਚ ਇਤਿਹਾਸਕ ਹੈ ਕਿਉਂਕਿ ਕਿਸੇ ਵੀ ਸਰਬਨਾਸ਼, ਘੱਲੂਘਾਰੇ ਜਾਂ ਜ਼ਖਮ ਨੂੰ ਰੌਸ਼ਨੀ ਵਿਚ ਬਦਲਣ ਲਈ ਅਜਿਹਾ ਕਾਰਾ ਕਰਨ ਵਾਲੇ ਹਾਕਮਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਢੋਈ ਬਣ ਰਹੇ ਸਮਾਜੀ ਅਧਾਰ ਦੀ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।
ਸਿਆਣੀਆਂ ਕੌਮਾਂ ਉਹ ਹੁੰਦੀਆਂ ਹਨ ਜੋ ਜ਼ਖਮਾਂ ਦੀ ਪੀੜ ਦੇ ਦਰਦ ਹੇਠ ਨਾ ਦਬਣ ਅਤੇ ਨਾ ਹੀ ਜ਼ਖਮਾਂ ਨੂੰ ਵਿਕਾਊ ਮਾਲ ਵਾਂਗ ਵੇਚਣ ਦੇ ਰਾਹ ਪੈ ਜਾਣ। ਇਸ ਦਿਸ਼ਾ ਵਿਚ ਯਹੂਦੀ ਕੌਮ ਨੇ ਕਾਫੀ ਗੰਭੀਰ ਖੋਜ ਕੀਤੀ ਹੈ। ਉਨ੍ਹਾਂ ਨੇ ਆਪਣੇ ਸਾਰੇ ਸਾਧਨ ਝੋਕ ਕੇ ਨਾਜ਼ੀਆਂ ਦੇ ਕਾਰੇ ਦਾ ਇਤਿਹਾਸ ਦੀ ਨਜ਼ਰ ਤੋਂ, ਸਮਾਜਿਕ ਵਿਗਿਆਨ ਦੀ ਨਜ਼ਰ ਤੋਂ, ਮਾਨਸਿਕ ਵਿਗਿਆਨ ਦੀ ਨਜ਼ਰ ਤੋਂ, ਆਰਥਿਕ ਨਜ਼ਰ ਤੋਂ, ਭੂਗੋਲਿਕ ਨਜ਼ਰ ਤੋਂ ਬਹੁਤ ਹੀ ਗੰਭੀਰ ਅਧਿਐਨ ਕੀਤਾ ਅਤੇ ਅਜਿਹੇ ਕਾਰੇ ਭਵਿੱਖ ਵਿਚ ਨਾ ਵਾਪਰਨ ਇਸ ਦਾ ਬਾਖੂਬ ਪ੍ਰਬੰਧ ਕੀਤਾ। ਥੋੜ੍ਹੇ ਜਿਹੇ ਸਮੇਂ ਵਿਚ ਹੀ ਯਹੂਦੀ ਕੌਮ ਅੱਜ ਸੰਸਾਰ ਭਰ ਦੀ ਰਾਜਨੀਤੀ, ਇਤਿਹਾਸ ਅਤੇ ਆਰਥਿਕਤਾ ਨੂੰ ਚਲਾਉਣ ਦੇ ਕਾਬਲ ਹੋ ਗਈ ਹੈ।
ਜੂਨ 1984 ਦੇ ਜ਼ਖਮਾਂ ਨੇ ਵੀ ਸਿੱਖਾਂ ਲਈ ਕੁਝ ਅਜਿਹੇ ਹੀ ਸੰਦੇਸ਼ ਦਿੱਤੇ ਸਨ। ਜਿਸ ਤਰ੍ਹਾਂ ਯਹੂਦੀਆਂ ਨੇ ਆਪਣੇ ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਿਆ ਹੈ ਸਿੱਖਾਂ ਲਈ ਵੀ 1984 ਦੇ ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਣ ਦਾ ਮੌਕਾ ਸੀ ਅਤੇ ਹੈ। ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਣ ਲਈ ਕਿਸੇ ਵੀ ਕੌਮ ਨੂੰ ਅਧਿਆਤਮਵਾਦ ਅਤੇ ਰੂਹਾਨੀਅਤ ਦੇ ਨਾਲ ਨਾਲ ਫਲਸਫੇ ਅਤੇ ਇਤਿਹਾਸ ਦੇ ਡੂੰਘੇ ਪਾਣੀਆਂ ਵਿਚ ਉਤਰਨਾ ਪੈਂਦਾ ਹੈ। ਅਧਿਆਤਮਵਾਦ ਅਤੇ ਰੂਹਾਨੀਅਤ ਕੌਮ ਦੇ ਉੱਚੇ ਇਖਲਾਕ ਦਾ ਜ਼ਾਮਨ ਬਣਦਾ ਹੈ ਅਤੇ ਫਲਸਫੇ ਦਾ ਡੂੰਘਾ ਅਧਿਐਨ ਭਵਿੱਖ ਦਾ ਰਾਹ ਰੁਸ਼ਨਾਉਂਦਾ ਹੈ।
ਪਰ ਅੱਜ 28 ਸਾਲਾਂ ਬਾਅਦ ਕਹਿਣਾ ਪੈ ਰਿਹਾ ਹੈ ਕਿ ਏਨੇ ਵੱਡੇ ਜ਼ਖਮ ਜੋ ਹਰ ਰੰਗ ਦੇ ਸਿੱਖਾਂ ਦੇ ਜੀਵਨ ਵਿਚ ਹਰ ਰੋਜ਼ ਵਾਰ ਵਾਰ ਦਸਤਕ ਦਿੰਦੇ ਹਨ ਹਾਲੇ ਵੀ ਰੌਸ਼ਨੀ ਦੀ ਮਿਸ਼ਾਲ ਨਹੀਂ ਬਣ ਸਕੇ।
1984 ਦੇ ਜ਼ਖਮਾਂ ਦਾ ਕੇਂਦਰੀ ਸੱਚ ਕੀ ਸੀ?
1984 ਦੇ ਜ਼ਖਮ ਭਾਰਤ ਨੂੰ ਇਕੋ ਸਾਂਝੀ ਕੌਮੀਅਤ ਦੇ ਰੂਪ ਵਿਚ ਉਸਾਰ ਕੇ ਵੱਖ ਵੱਖ ਧਾਰਮਿਕ ਅਤੇ ਸੱਭਿਆਚਾਰਕ ਭਾਈਚਾਰਿਆਂ ਦੀ ਇਤਿਹਾਸਕ ਹੋਂਦ ਅਤੇ ਹਸਤੀ ਨੂੰ ਮਿਟਾ ਦੇਣ ਦਾ ਪਹਿਲਾ ਸੰਗਠਿਤ ਯਤਨ ਸੀ। ਬੇਸ਼ੱਕ ਇਸ ਦਿਸ਼ਾ ਵਿਚ ਗੈਰ ਫੌਜੀ ਕੋਸ਼ਿਸ਼ਾਂ ਤਾਂ 1947 ਵੇਲੇ ਤੋਂ ਹੀ ਅਰੰਭ ਹੋ ਗਈਆਂ ਸਨ ਪਰ 1947 ਤੋਂ ਬਾਅਦ ਭਾਰਤ ਦੀ ਸੱਤਾ ’ਤੇ ਕਾਬਜ਼ ਹੋਏ ਲੋਕਾਂ ਦੀਆਂ ਗਿਣਤੀਆਂ ਮਿਣਤੀਆਂ ਜਦੋਂ ਮੂੰਹਜ਼ੋਰ ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾ ਦੇ ਸੱਚ ਅੱਗੇ ਢਹਿਢੇਰੀ ਹੋ ਗਈਆਂ ਤਾਂ ਇਕੋ ਭਾਰਤੀ ਕੌਮ ਦੇ ਅਧਾਰ ’ਤੇ ‘ਨੇਸ਼ਨ ਸਟੇਟ’ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਅਤੇ ਵੱਖ ਵੱਖ ਕੌਮੀਅਤਾਂ ਦੇ ਗੁਲਦਸਤੇ ਨੂੰ ਖਿੰਡਾ ਦੇਣ ਲਈ ਸ੍ਰੀ ਹਰਿਮੰਦਰ ਸਾਹਿਬ ’ਤੇ ਹੱਲਾ ਬੋਲਣ ਦਾ ਫੈਸਲਾ ਕੀਤਾ ਗਿਆ।
ਇਸ ਸਥਿਤੀ ਦੇ ਸੰਦਰਭ ਵਿਚ ਸਿੱਖ ਵਿਦਵਾਨਾਂ ਲਈ ਸਭ ਤੋਂ ਮਹੱਤਵਪੂਰਨ ਕੰਮ ਸਿੱਖ ਕੌਮ ’ਤੇ ਹਮਲਾ ਕਰਨ ਵਾਲੇ ਸਮੂਹ ਦੇ ‘ਵਿਸ਼ਵਾਸ਼ਾਂ ਅਤੇ ਮਾਨਸਿਕਤਾ’ ਦਾ ਅਧਿਐਨ ਕਰਨ ਦਾ ਸੀ। ਇਸ ਅਧਿਐਨ ਦੇ ਸਿੱਟਿਆਂ ਦੇ ਅਧਾਰ ’ਤੇ ਹੀ ਕੌਮ ਨੂੰ ਨਰੋਈ ਭਵਿੱਖੀ ਦਿਸ਼ਾ ਵੱਲ ਤੋਰਿਆ ਜਾ ਸਕਦਾ ਸੀ। 1984 ਨੇ ਅਧਿਐਨ ਦੇ ਖੇਤਰ ਵਿਚ ਕੰਮ ਕਰਨ ਵਾਲੇ ਸਿੱਖਾਂ ਲਈ ਬਹੁਤ ਹੀ ਵੱਡੇ ਮੌਕੇ ਪ੍ਰਦਾਨ ਕੀਤੇ ਸਨ। ਪਰ ਹਾਲੇ ਤਕ ਵੀ ਕੌਮ 1984 ਦੇ ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਣ ਦੇ ਰਾਹ ਪਈ ਨਜ਼ਰ ਨਹੀਂ ਆ ਰਹੀ।
ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ 1984 ਦੇ ਦੁਖਾਂਤ ਤੋਂ ਬਾਅਦ ਸਿੱਖ ਕੌਮ ਪੂਰੀ ਤਰ੍ਹਾਂ ਰਾਜਨੀਤਕ ਹੋ ਕੇ ਰਹਿ ਗਈ ਹੈ। ਕੌਮ ਦੇ ਸੁਭਾਅ ਅਤੇ ਚਰਿੱਤਰ ਵਿਚ ਜੋ ਵੱਡੀ ਤਬਦੀਲੀ ਆਈ ਹੈ ਉਹ ਆਸ਼ਾਜਨਕ ਨਹੀਂ ਹੈ। ਰਾਜਨੀਤੀ ਕੌਮ ਦੇ ਸੁਭਾਅ ਅਤੇ ਮਾਨਸਿਕਤਾ ਦਾ ਏਨਾ ਵੱਡਾ ਅੰਗ ਬਣ ਗਈ ਹੈ ਕਿ ਇਹ ਇਕ ਤਰ੍ਹਾਂ ਨਾਲ ਕੌਮ ਦੇ ਵਜੂਦ ਦੁਆਲੇ ਚਿੰਬੜ ਹੀ ਗਈ ਹੈ।ਅੱਜ ਪੂਰੀ ਕੌਮ ਪ੍ਰਤੀਕਿਰਿਆਵਾਦੀ ਰਾਜਨੀਤਕ (Reactionary Politician) ਬਣਕੇ ਹੀ ਰਹਿ ਗਈ ਹੈ। ਪਿਛਲੇ 28 ਸਾਲਾਂ ਦੀ ਕੌਮ ਦੀ ਰਾਜਨੀਤੀ ਸਿਰਫ ਪ੍ਰਤੀਕਰਮਾਂ ਦੀ ਰਾਜਨੀਤੀ ਹੀ ਰਹੀ ਹੈ। ਜਿਸ ਵਿਚ ਨਾ ਕੋਈ ਗੰਭੀਰਤਾ ਹੈ ਨਾ ਉੱਚੀ ਉਡਾਰੀ ਅਤੇ ਨਾ ਹੀ ਦੂਰ ਤਕ ਦੇਖ ਸਕਣ ਵਾਲੀ ਨਜ਼ਰ। ਕੌਮ ਵਿਚ ਕੁਝ ਉਸਾਰ ਸਕਣ ਦੀ ਸਮਰਥਾ ਕਿਤੇ ਵੀ ਨਜ਼ਰ ਨਹੀਂ ਆ ਰਹੀ। ਬੇਸ਼ੱਕ 1984 ਦੇ ਜ਼ਖਮਾਂ ਨੇ ਕੌਮ ਨੂੰ ਖੰਡਰਾਤਾਂ ’ਤੇ ਲਿਆਕੇ ਖੜ੍ਹਾ ਕਰ ਦਿੱਤਾ ਸੀ ਪਰ ਸਮਰੱਥ ਕੌਮਾਂ ਖੰਡਰਾਤਾਂ ਉਤੇ ਵੀ ਕਿਣਕਾ ਕਿਣਕਾ ਜੋੜ ਕੇ ਕੁਝ ਉਸਾਰ ਲਿਆ ਕਰਦੀਆਂ ਹਨ। ਸਿੱਖ ਕੌਮ ਅੱਜ ਏਨੀ ਰਾਜਨੀਤਕ ਹੋ ਗਈ ਹੈ ਕਿ ਇਸਦੇ ਧਰਮ ਦੀ ਵਿਆਖਿਆ ਵੀ ਹੁਣ ਰਾਜਨੀਤੀ ਦੇ ਗਲਿਆਰਿਆਂ ਵਿਚੋਂ ਹੋਣ ਲੱਗ ਪਈ ਹੈ। ਪ੍ਰਤੀਕਿਰਿਆ ਦੀ ਇਸ ਰਾਜਨੀਤੀ ਨੇ ਧਰਮ-ਰਾਜਨੀਤੀ ਦੇ ਪਵਿੱਤਰ ਰਿਸ਼ਤੇ ਨੂੰ ਰਾਜਨੀਤੀ-ਧਰਮ ਦੇ ਰਿਸ਼ਤੇ ਵਿਚ ਤਬਦੀਲ ਕਰਕੇ ਰੱਖ ਦਿੱਤਾ ਹੈ। ਕੌਮ ਦੇ ਵੱਡੇ ਹਿੱਸੇ ਦਾ ਦਿਨ ਰੂਹਾਨੀਅਤ ਨਾਲ ਭਰਪੂਰ ਗੁਰਾਂ ਦੀ ਬਾਣੀ ਨਾਲ ਅਰੰਭ ਨਹੀਂ ਹੁੰਦਾ ਬਲਕਿ ਅਖਬਾਰਾਂ ਦੀਆਂ ਸੁਰਖੀਆਂ ਨਾਲ ਅਰੰਭ ਹੁੰਦਾ ਹੈ ਅਤੇ ਟੈਲੀਵਿਜ਼ਨ ਦੀਆਂ ਖਬਰਾਂ ਨਾਲ ਸਮਾਪਤ ਹੋ ਜਾਂਦਾ ਹੈ। ਗੁਰਬਾਣੀ ਦਾ ਫਲਸਫਾ ਹੁਣ ਸਾਡੀ ਅਗਵਾਈ ਕਰਦਾ ਪ੍ਰਤੀਤ ਨਹੀਂ ਹੁੰਦਾ ਬਲਕਿ ਨੀਵੇਂ ਦਰਜੇ ਦੇ ਰਾਜਨੀਤੀਵਾਨਾਂ ਦੇ ਡੰਗਟਪਾਊ ਭਾਸ਼ਨ ਸਾਡੀ ਅਗਵਾਈ ਕਰਦੇ ਹਨ।
ਜੂਨ 1984 ਦੇ ਦੁਖਾਂਤ ਨੇ ਸਾਨੂੰ ਜਿਨ੍ਹਾਂ ਸੁਆਲਾਂ ਦੇ ਸਾਹਮਣੇ ਖੜ੍ਹਾ ਕੀਤਾ ਸੀ ਅਤੇ ਜਿਨ੍ਹਾਂ ਦੇ ਜੁਆਬ ਲੱਭਣੇ ਸਾਡੀ ਜ਼ਿੰਮੇਵਾਰੀ ਸੀ ਉਨ੍ਹਾਂ ਸੁਆਲਾਂ ਤੋਂ ਜਾਂ ਤਾਂ ਅਸੀਂ ਪਾਸਾ ਵੱਟ ਰਹੇ ਹਾਂ ਜਾਂ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਅਸਮਰਥ ਹਾਂ ।
ਸਿੱਖ ਕੌਮ ਦੇ ਸਾਹਮਣੇ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਨੂੰ ਸੀਨੀਅਰ ਪੱਤਰਕਾਰ ਐਮ.ਜੇ. ਅਕਬਰ ਨੇ ਬੁੱਝ ਲਿਆ ਸੀ ਉਨ੍ਹਾਂ ਸਿੱਖਾਂ ਨੂੰ ਦਰਪੇਸ਼ ਚੁਣੌਤੀ ਦੀ ਵਿਆਖਿਆ ਕਰਦਿਆਂ ਆਖਿਆ ਸੀ-
“ਸਿੱਖ ਮੁਸਲਮਾਨਾਂ ਦੇ ਹਥਿਆਰਾਂ ਵਿਰੁੱਧ ਕਹਿਰਾਂ ਦੀ ਜੰਗ ਵਿਚੋਂ ਤਾਂ ਸਬੂਤੇ ਬਚ ਨਿਕਲੇ ਸਨ ਪਰ ਹਿੰਦੂ ਦੀ ਬੁੱਧੀ ਨਾਲ ਸੰਗਰਾਮ ਵਿਚੋਂ ਵੀ ਕੀ ਉਹ ਬਚ ਪਾਉਣਗੇ?”
ਨਿਰਸੰਦੇਹ 1984 ਕੋਈ ਕੱਲੀ ਕਹਿਰੀ ਘਟਨਾ ਨਹੀਂ ਸੀ ਇਹ ਇਕ ਵਰਤਾਰਾ ਸੀ ਜੋ ਅੱਜ ਵੀ ਚੱਲ ਰਿਹਾ ਹੈ। ਜੂਨ 1984 ਵਿਚ ਜੋ ਵਰਤਾਰਾ ਫੌਜੀ ਹਥਿਆਰਾਂ ਨਾਲ ਵਰਤਾਇਆ ਜਾ ਰਿਹਾ ਸੀ ਉਹ ਹੁਣ ਬੁੱਧੀ ਦੇ ਹਥਿਆਰ ਨਾਲ ਵਰਤਾਇਆ ਜਾ ਰਿਹਾ ਹੈ। ਬੇਸ਼ੱਕ ਜੂਨ 1984 ਵਿਚ ਵੀ ਵੱਡੀ ਲੋੜ ਬੁੱਧੀ ਦੇ ਮੋਰਚੇ ਨੂੰ ਇਕਦਮ ਮੱਲ ਲੈਣ ਦੀ ਸੀ ਪਰ ਉਸ ਦੁਖਾਂਤ ਦਾ ਦਰਦ ਹੀ ਐਨਾ ਗੰਭੀਰ ਸੀ ਕਿ ਕੌਮ ਦੇ ਇਕ ਵੱਡੇ ਹਿੱਸੇ ਨੇ ਹਥਿਆਰਾਂ ਦਾ ਰਾਹ ਫੜ ਲਿਆ। ਦੁੱਖ ਦੀ ਗੱਲ ਇਹ ਹੈ ਕਿ ਬੁੱਧੀ ਦੀ ਜੰਗ ਲੜਣ ਲਈ ਕੋਈ ਵੱਡਾ ਜਰਨੈਲ ਮੈਦਾਨ ਵਿਚ ਨਹੀਂ ਆ ਰਿਹਾ। ਜੇ ਕੌਮ ’ਤੇ ਹਮਲਾ ਕਰਨ ਵਾਲਿਆਂ ਦੀ ‘ਫਿਤਰਤ ਅਤੇ ਮਾਨਸਿਕਤਾ’ ਨੂੰ ਸਮਝਣਾਂ ਹੈ ਅਤੇ ਜੇ “ਭਵਿੱਖ ਦੇ ਅਧਿਆਪਕਾਂ, ਰਾਜਨੀਤੀਵਾਨਾਂ, ਵਪਾਰੀਆਂ, ਮਾਪਿਆਂ ਅਤੇ ਭਾਈਚਾਰੇ ਦੇ ਮੁਖੀਆਂ ਨੂੰ ਆਪਣੇ ਅਤੀਤ ਅਤੇ ਇਤਿਹਾਸ ਦੀ ਜਾਣਕਾਰੀ ਨਾਲ ਲੈਸ ਕਰਨਾ ਚਾਹੁੰਦੇ ਹਾਂ” ਤਾਂ ਬੁੱਧੀ ਦੇ ਮੈਦਾਨ ਵਿਚ ਵੱਡੀ ਜੰਗ ਲੜਨ ਲਈ ਯਤਨ ਕਰਨੇ ਪੈਣਗੇ। 1984 ਕੋਈ ਇਕਹਿਰੀ ਘਟਨਾ ਨਹੀਂ ਹੈ ਇਹ ਇਕ ਸਮੁੱਚਾ ਵਰਤਾਰਾ ਹੈ ਜੋ ਅੱਜ ਵੀ ਵਰਤ ਰਿਹਾ ਹੈ। 1984 ਦੇ ਵਰਤਾਰੇ ਦਾ ਕੇਂਦਰੀ ਸੋਚ ‘ਨਸਲਕੁਸ਼ੀ ਵਾਲੀ ਪਹੁੰਚ’ ਹੈ ਅਤੇ ਉਹ ਪਹੁੰਚ ਅਤੇ ਉਹੋ ਹੀ ਵਤੀਰਾ ਅੱਜ ਵੀ ਸਾਡੇ ਨਾਲ ਵਾਪਰ ਰਿਹਾ ਹੈ।
ਵਰਤਮਾਨ ਹਮਲਾ ਅਕਾਦਮਿਕ ਖੇਤਰ ਵਿਚ ਹੋ ਰਿਹਾ ਹੈ ਅਤੇ ਬਹੁਤ ਹੀ ਵਸੀਹ ਪੈਮਾਨੇ ’ਤੇ ਹੋ ਰਿਹਾ ਹੈ। ਬੋਲੀ ਦਾ ਹਿੰਦੀਕਰਨ, ਸੱਭਿਆਚਾਰ ਦਾ ਹਿੰਦੀਕਰਨ, ਧਰਮ ਦੀ ਵਿਗੜੀ ਵਿਆਖਿਆ, ਸਿੱਖ ਵਿਦਵਾਨਾਂ ਲਈ ਵਿਕਾਸ ਦੇ ਸਾਰੇ ਰਾਹ ਬੰਦ ਕਰਨੇ, ਕੌਮ ਨੂੰ ਸਮੁੱਚੇ ਤੌਰ ’ਤੇ ਰਾਜਨੀਤਕ ਵਿਸ਼ ਨਾਲ ਲਬਰੇਜ਼ ਕਰ ਦੇਣਾ, ਆਰਥਿਕ ਤਬਾਹੀ ਦੇ ਸੂਖਮ ਯਤਨ, ਮੀਡੀਆ ’ਤੇ ਕੰਟਰੋਲ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਦੀ ਮੀਡੀਆ ਵਿਚੋਂ ਨਿਕਾਸੀ ਜਾਂ ਦਾਖਲਾ ਬੰਦ, ਗੁਰਬਾਣੀ ਦੀ ਭਾਰਤੀ ਨੇਸ਼ਨ ਸਟੇਟ ਦੇ ਸੂਤ ਬਹਿੰਦੀ ਵਿਆਖਿਆ ਅਤੇ ਇਸਦੇ ਨਾਲ ਹੀ ਹੋਰ ਬਹੁਤ ਸਾਰੇ ਮੋਰਚੇ ਹਨ ਜਿਨ੍ਹਾਂ ’ਤੇ ਲਗਾਤਾਰ ਕੰਮ ਹੋ ਰਿਹਾ ਹੈ। ਇਨ੍ਹਾਂ ਸਾਰੇ ਯਤਨਾਂ ਦਾ ਮਕਸਦ ਉਹ ਹੀ ਹੈ ਜੋ ਜੂਨ 1984 ਵਿਚ ਸੀ ਸਮੁੱਚੇ ਦੇਸ਼ ਨੂੰ ਇਕੋ ਸਰਬਸਾਂਝੀ ਭਾਰਤੀ ਕੌਮ ਵਿਚ ਤਬਦੀਲ ਕਰਨਾ ਅਤੇ ਕੌਮੀ ਨਿਆਰੇਪਣ ਨੂੰ ਮਲੀਆਮੇਟ ਕਰਨਾ। ਸਾਮਰਾਜੀ ਤਾਕਤਾਂ ਕੌਮਾਂਤਰੀ ਪੱਧਰ ’ਤੇ ਦੁਨੀਆਂ ਦੇ ‘ਮੈਕਡੌਲਡੀਕਰਨ’ ਦੀ ਜੋ ਮੁਹਿੰਮ ਚਲਾ ਰਹੀਆਂ ਹਨ, ਭਾਰਤੀ ਸਟੇਟ ਉਸ ਨੂੰ ‘ਹਿੰਦੀਕਰਨ’ ਦੇ ਮਾਡਲ ’ਤੇ ਉਸਾਰ ਰਹੀ ਹੈ।
1984 ਦੇ ਵਰਤਾਰੇ ਨੇ ਸਿੱਖਾਂ ਲਈ ਸਭ ਤੋਂ ਵੱਡੀ ਚੁਣੌਤੀ ਬੌਧਿਕ ਖੇਤਰ ਵਿਚ ਪੈਦਾ ਕੀਤੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਿੱਖ ਇਸ ਚੁਣੌਤੀ ਦਾ ਸਾਹਮਣਾ ਕਰਨ ਦੀ ਆਪਣੀ ਸਮਰੱਥਾ ਦਾ ਹਾਲੇ ਤਕ ਮੁਜ਼ਾਹਰਾ ਨਹੀਂ ਕਰ ਸਕੇ। ਪ੍ਰਤੀਕਿਰਿਆਵਾਦੀ ਰਾਜਨੀਤੀ ਨੇ ਕੌਮ ਦੇ ਕਥਿਤ ਰਾਜਨੀਤੀਵਾਨਾਂ ਨੂੰ ਤਾਂ ਲਬੇੜਿਆ ਹੀ ਸੀ ਇਸਨੇ ਸਾਡੇ ਧਾਰਮਿਕ ਰਹਿਬਰਾਂ ਦੇ ਨਾਲ ਨਾਲ ਸਾਡੇ ਵਿਦਵਾਨਾਂ ਨੂੰ ਵੀ ਆਪਣੇ ਘਿਨਾਉਣੀ ਲਪੇਟ ਵਿਚ ਲੈ ਲਿਆ ਹੈ। ਜਿਨ੍ਹਾਂ ਵਿਦਵਾਨਾਂ ਦੀ ਜ਼ਿੰਮੇਵਾਰੀ ਬੌਧਿਕਤਾ ਦੇ ਖੇਤਰ ਵਿਚ ਆਪਣੀ ਨਿੱਜੀ ਪਹਿਚਾਣ ਦੀ ਫਿਕਰ ਛੱਡ ਕੇ ਪੁਰਜਾ ਪੁਰਜਾ ਕਟ ਮਰਨ ਦੀ ਸੀ ਉਹ ਵੀ ਟਕੇ ਟਕੇ ਦੀ ਰਾਜਨੀਤੀ ਵਿਚ ਉਲਝੇ ਹੋਏ ਹਨ।
ਇਸ ਸਮੇ ਸਿੱਖ ਕੌਮ ਸਾਹਮਣੇ ਫੌਰੀਂ ਕਾਰਜ ਬੁੱਧੀ ਦੇ ਖੇਤਰ ਵਿਚ ਜੰਗ ਲੜਣ ਦੇ ਹਨ ਜਿਵੇਂ ਐਮ.ਜੇ. ਅਕਬਰ ਨੇ ਆਖਿਆ ਹੈ। ਜੂਨ 1984 ਵਿਚ ਵੀ ਇਹ ਕਾਰਜ ਪਹਿਲੀ ਤਰਜੀਹ ਸਨ ਅਤੇ ਅੱਜ ਵੀ। ਸਭ ਤੋਂ ਪਹਿਲੀ ਲੋੜ ਹਮਲਾਵਰ ਹੋਈ ਧਿਰ ਦੀ ਫਿਤਰਤ, ਵਿਸ਼ਵਾਸ਼ਾਂ ਅਤੇ ਮਾਨਸਿਕਤਾ ਨੂੰ ਸਮਝਣ ਦੀ ਸੀ। ਬੇਸ਼ੱਕ 1984 ਤਕ, ਕੌਮ ਏਨੀ ਸੁਚੇਤ ਨਹੀਂ ਸੀ ਹੋਈ ਕਿ ਵਿਰੋਧੀ ਦੀ ਫਿਤਰਤ ਬਾਰੇ ਕੋਈ ਬੱਝਵਾਂ ਅਧਿਐਨ ਕਰ ਸਕਦੀ ਹੋਏ ਪਰ ਫਿਰ ਵੀ ਇਸ ਦਿਸ਼ਾ ਵਿਚ ਕੁਝ ਬੌਧਿਕ ਕਾਰਜ ਸਾਡੇ ਲਈ ਰਾਹ ਦਰਸਾਵੇ ਬਣ ਸਕਦੇ ਸਨ (ਅਤੇ ਹਨ)। ਸ. ਜਗਜੀਤ ਸਿੰਘ ਦੀ ਪ੍ਰਸਿੱਧ ਕਿਤਾਬ ‘ਸਿੱਖ ਇਨਕਲਾਬ’ ਇਸ ਦਿਸ਼ਾ ਵਿਚ ਸਿੱਖਾਂ ਲਈ ਦਾਰਸ਼ਨਿਕ ਮਾਰਗਦਰਸ਼ਕ ਹੋ ਸਕਦੀ ਹੈ। ਇਸਦੇ ਨਾਲ ਹੀ ਡਾਕਟਰ ਸਾਧੂ ਸਿੰਘ ‘ਹਮਦਰਦ’ ਦੀ ਪ੍ਰਸਿੱਧ ਕਿਤਾਬ ‘ਯਾਦ ਬਣੀ ਇਤਿਹਾਸ’ ਇਸ ਮਾਮਲੇ ਵਿਚ ਸਿੱਖ ਵਿਦਵਾਨਾਂ ਨੂੰ ਵਿਰੋਧੀ ਦੀ ਫਿਤਰਤ ਸਮਝਾਉਣ ਲਈ ਕਾਫੀ ਲਾਹੇਵੰਦੀ ਹੋ ਸਕਦੀ ਹੈ। ਇਸਦੇ ਨਾਲ ਹੀ ਸ. ਅਜੀਤ ਸਿੰਘ ਸਰਹੱਦੀ ਦੀ ਕਿਤਾਬ, ‘ਪੰਜਾਬੀ ਸੂਬੇ ਦਾ ਇਤਿਹਾਸ’ ਵੀ ਕਾਫੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
1984 ਦੇ ਘੱਲੂਘਾਰੇ ਨੇ ਭਾਰਤ ਵਿਚ ਕੌਮਵਾਦ ਦੇ ਸੰਕਲਪ ਦੀ ਨਸਲਕੁਸ਼ੀ ਕਰਨ ਦਾ ਯਤਨ ਕੀਤਾ ਸੀ। ਕੌਮਾਂ ਦੇ ਨਿਆਰੇਪਣ ਅਤੇ ਪਵਿੱਤਰ ਰਹੁਰੀਤਾਂ ’ਤੇ ਇਹ ਇਕ ਬੱਝਵਾਂ ਹਮਲਾ ਸੀ ਅਤੇ ਫੌਰੀਂ ਤੌਰ ’ਤੇ ਕੌਮਵਾਦ ਦੇ ਸੰਕਲਪ ਬਾਰੇ ਫੌਰੀਂ ਖੋਜ ਅਰੰਭ ਹੋਣੀ ਚਾਹੀਦੀ ਸੀ। ਬੇਸ਼ੱਕ ਪਿਛਲੇ 20-25 ਸਾਲਾਂ ਤੋਂ ਭਿਆਨਕ ਦੌਰ ਨੇ ਕੌਮ ਨੂੰ ਫੌਜੀ ਟੱਕਰ ਵਿਚ ਉਲਝਾਈ ਰੱਖਿਆ ਪਰ ਹੁਣ ਵੀ ਇਸ ਦਿਸ਼ਾ ਵਿਚ ਕੋਈ ਵੱਡਾ ਬੌਧਿਕ ਕਾਰਜ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਧਾਰਮਿਕ ਖੇਤਰ ਵਿਚ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਅਤੇ ਰਾਜਸੀ ਸਮਾਜਕ ਖੇਤਰ ਵਿਚ ਸ. ਅਜਮੇਰ ਸਿੰਘ ਨੇ ਇਸ ਮਸਲੇ ਬਾਰੇ ਕੁਝ ਯਤਨ ਕੀਤੇ ਹਨ ਪਰ ਜਿੰਨਾ ਵੱਡਾ ਮਸਲਾ ਅਤੇ ਖਤਰਾ ਦਰਪੇਸ਼ ਹੈ ਇਹ ਯਤਨ ਉਸਦੇ ਸਾਹਮਣੇ ਬਹੁਤ ਨਿਗੂਣੇ ਹਨ। ਹੁਣ ਤਕ ਚਾਹੀਦਾ ਤਾਂ ਇਹ ਸੀ ਕਿ ਕੌਮਵਾਦ ਦੇ ਸੰਕਲਪ ਬਾਰੇ ਸੈਂਕੜੇ ਕਿਤਾਬਾਂ ਅਤੇ ਖੋਜ ਕਾਰਜ ਸਾਡੇ ਸਾਹਮਣੇ ਪਏ ਹੁੰਦੇ। ਸਿਰਫ ਕੌਮਵਾਦ ਬਾਰੇ ਹੀ ਨਹੀਂ ਬਲਕਿ ਨਸਲਕੁਸ਼ੀ ਬਾਰੇ, ਇਸਦੀਆਂ ਵੱਖ ਵੱਖ ਕਿਸਮਾਂ ਬਾਰੇ, ਬੌਧਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ, ਰੂਹਾਨੀ ਅਤੇ ਆਰਥਿਕ, ਸਮਾਜਿਕ ਨਸਲਕੁਸ਼ੀ ਬਾਰੇ ਬਹੁਤ ਦਿਸ਼ਾਵਾਂ ਤੋਂ ਬੌਧਿਕ ਕਾਰਜ ਕੀਤੇ ਜਾ ਸਕਦੇ ਹਨ ਅਤੇ ਸਿੱਖ ਕੌਮ ਦੀ ਸਥਿਤੀ ਦੇ ਸਨਮੁਖ ਉਸ ਸਬੰਧੀ ਅਕਾਦਮਿਕ ਬਹਿਸ ਤੋਰੀ ਜਾ ਸਕਦੀ ਹੈ।
ਪਰ ਹਾਲੇ ਤਕ ਕੌਮ ਦੀ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਵਿਦਵਾਨਾਂ ਵਲੋਂ ਅਜਿਹਾ ਕੋਈ ਵੱਡਾ ਬੌਧਿਕ ਕਾਰਜ ਹੋਇਆ ਨਜ਼ਰ ਨਹੀਂ ਆ ਰਿਹਾ। ਇਸ ਸਬੰਧੀ ਦੱਖਣੀ ਭਾਰਤ ਦੇ ਵਿਦਵਾਨਾਂ ਵਲੋਂ ਕਾਫੀ ਉੱਚ ਪੱਧਰ ਦਾ ਕਾਰਜ ਕੀਤਾ ਜਾ ਰਿਹਾ ਹੈ। ਦਿੱਲੀ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਅਤੇ ਪ੍ਰਸਿੱਧ ਸਮਾਜ ਸ਼ਾਸਤਰੀ ਜੀ ਔਲੀਏਸ਼ ਦੀ ਕਿਤਾਬ “Nationalism without a Nation in India” ਇਸਦੀ ਉਤਮ ਮਿਸਾਲ ਹੈ। ਬੌਧਿਕਤਾ ਦੇ ਖੇਤਰ ਵਿਚ ਜੀ ਔਲੀਏਸ਼ ਨੇ ਸਰਬਸਾਂਝੀ ਭਾਰਤੀ ਕੌਮ ਦੇ ਸੰਕਲਪ ਦਾ ਜਿੰਨੀ ਡੂੰਘਾਈ ਨਾਲ ਅਧਿਐਨ ਕੀਤਾ ਹੈ ਅਤੇ ਜਿੰਨੀ ਦ੍ਰਿੜ੍ਹਤਾ ਨਾਲ ਬ੍ਰਾਹਮਣੀ ਨੇਸ਼ਨ ਸਟੇਟ ਦੇ ਸੰਕਲਪ ਦੇ ਕਿੰਗਰੇ ਢਾਹੇ ਹਨ ਉਹ ਇਕ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ। ਸਿੱਖ ਵਿਦਵਾਨਾਂ ਲਈ ਉਹ ਕਿਤਾਬ ਰਾਹ ਦਰਸਾਵਾ ਹੋ ਸਕਦੀ ਹੈ ਅਤੇ ਉਸ ਪੱਧਰ ’ਤੇ ਵੱਡੇ ਬੌਧਿਕ ਕਾਰਜ ਕੀਤੇ ਜਾ ਸਕਦੇ ਹਨ। ਇਸਦੇ ਨਾਲ ਹੀ ਘੱਟਗਿਣਤੀ ਕੌਮਾਂ ਦੇ ਇਤਿਹਾਸ ਨਾਲ ਛੇੜਛਾੜ ਕਰਕੇ ਉਸਨੂੰ ਸਰਬਸਾਂਝੀ ਭਾਰਤੀ ਕੌਮ ਦੇ ਸਾਂਚੇ ਵਿਚ ਫਿੱਟ ਕਰਨ ਦੇ ਯਤਨਾਂ ‘ਇਤਿਹਾਸਕ ਨਸਲਕੁਸ਼ੀ’ ਦੇ ਵਰਤਾਰੇ ਦਾ ਪ੍ਰਸਿੱਧ ਪੱਤਰਕਾਰ ਬਰਿੱਜ ਰੰਜਨ ਮਨੀ ਦੀ ਕਿਤਾਬ “Debrahmanising History (Dominance and Resistance in Indian Society)” ਬਹੁਤ ਹੀ ਸੰਵੇਦਨਸ਼ੀਲ ਅਧਿਐਨ ਕਰਦੀ ਹੈ। ਇਸ ਕਿਤਾਬ ਵਿਚ ਵਿਦਵਾਨ ਲੇਖਕ ਨੇ ਬ੍ਰਾਹਮਣਵਾਦੀ ਗਲਬੇ ਦੀਆਂ ਇਤਿਹਾਸਕ ਜੜ੍ਹਾਂ ਤੋਂ ਲੈ ਕੇ ਮੁਕਤੀ ਲਹਿਰਾਂ ਅਤੇ ਬਸਤੀਵਾਦੀ ਭਾਰਤ ਵਿਚ ਪੈਦਾ ਹੋਏ ਬ੍ਰਾਹਮਣੀ ਰਾਸ਼ਟਰਵਾਦ ਦੇ ਉਭਾਰ ਦੇ ਨਾਲ ਨਾਲ ਸੱਤਾ ਦੀ ਰਾਜਨੀਤੀ ਦੇ ਬ੍ਰਾਹਮਣੀ ਤੱਤ ਦਾ ਗੰਭੀਰ ਅਧਿਐਨ ਕਰਕੇ ਸਪੱਸ਼ਟ ਖੁਲਾਸੇ ਕੀਤੇ ਹਨ।
ਹਾਲਾਂਕਿ ਇਸ ਕਿਸਮ ਦੇ ਕਾਰਜ ਸਿੱਖਾਂ ਵਲੋਂ ਹੋਣੇ ਚਾਹੀਦੇ ਸਨ ਕਿਉਂਕਿ ਭਾਰਤੀ ਸਟੇਟ ਦੇ ਨਸਲਕੁਸ਼ੀ ਵਾਲੇ ਨਿਜ਼ਾਮ ਦੇ ਅਸਲੀ ਸ਼ਿਕਾਰ ਤਾਂ ਸਿੱਖ ਹੀ ਹੋਏ ਸਨ ਤੇ ਹੋ ਰਹੇ ਹਨ।ਹੁਣ ਜਦੋਂ 1984 ਦੇ ਨਸਲਕੁਸ਼ੀ ਵਾਲੇ ਵਰਤਾਰੇ ਦਾ ਨਵਾਂ ਰੂਪ ਆਪਣਾ ਫਨ ਖਿਲਾਰ ਕੇ ਖੜ੍ਹਾ ਹੈ ਅਤੇ ਜਦੋਂ ਸਿੱਖ ਕੌਮ ਹਥਿਆਰਾਂ ਦੀ ਲੜਾਈ ਤੋਂ ਅੱਗੇ ਲੰਘ ਆਈ ਹੈ ਇਸ ਵੇਲੇ ਆਪਣੇ ਵਿਰੋਧੀ ਦੀ ਨੀਅਤ ਅਤੇ ਫਿਤਰਤ ਨੂੰ ਸਮਝਣ ਲਈ ਅਜਿਹੇ ਖੋਜ ਕਾਰਜ ਸਿੱਖਾਂ ਦੇ ਸੰਦਰਭ ਵਿਚ ਕੀਤੇ ਜਾਣੇ ਚਾਹੀਦੇ ਹਨ। ਸੰਸਾਰ ਪੱਧਰ ’ਤੇ ਨਸਲਕੁਸ਼ੀ ਦੇ ਨਵੇਂ ਰੂਪਾਂ ਬਾਰੇ ਵੱਡੀ ਪੱਧਰ ’ਤੇ ਖੋਜ ਅਤੇ ਅਧਿਐਨ ਕਾਰਜ ਹੋ ਰਹੇ ਹਨ ਇਸ ਦਿਸ਼ਾ ਵਿਚ ਬਹੁਤ ਹੀ ਬਹੁਮੁੱਲੀਆਂ ਕਿਤਾਬਾਂ ਅਤੇ ਦਸਤਾਵੇਜ ਸਾਡੇ ਸਾਹਮਣੇ ਆ ਰਹੇ ਹਨ।
ਇਸ ਸਬੰਧ ਵਿਚ ਪ੍ਰਸਿੱਧ ਇਤਿਹਾਸਕਾਰ ਇਲਾਨ ਪਾਪੇ ਦੀ ਰਚਨਾ “The Ethinic Cleanising of Palestine” ਦਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਜਾ ਸਕਦਾ ਹੈ। ਕਰੜੀ ਮਿਹਨਤ ਨਾਲ ਲਿਖੀ ਗਈ ਇਸ ਬਹੁਮੁੱਲੀ ਕਿਤਾਬ ਵਿਚ ਵਿਦਵਾਨ ਲੇਖਕ ਨੇ ਨਸਲਕੁਸ਼ੀ ਦੀਆਂ ਕਿਸਮਾਂ, ਆਧੁਨਿਕ ਯੁੱਗ ਵਿਚ ਨਸਲਕੁਸ਼ੀ ਦੇ ਢੰਗਾਂ ਦੇ ਨਾਲ ਨਾਲ ਹਮਲਾਵਰ ਫੌਜਾਂ ਦੀ ਬਿਰਤੀ ਤੇ ਫਿਤਰਤ ਦਾ ਗੰਭੀਰ ਮੁਤਾਲਿਆ ਕੀਤਾ ਹੈ। ਫੌਜੀ ਕਤਲੋਗਾਰਤ ਦੇ ਨਾਲ ਨਾਲ ਬਹੁਤ ਹੀ ਮਹੀਨ ਕਨੂੰਨੀ ਢੰਗਾਂ ਨਾਲ ਕਿਸੇ ਦੇਸ਼ ਦੇ ਇਕ ਹਿੱਸੇ ਨੂੰ ਇਕ ਖਾਸ ਕੌਮ ਲਈ ਵਿਰਵਾ ਕਰ ਦੇਣ ਦੇ ਵਰਤਾਰੇ ਦਾ ਇਲਾਨ ਪਾਪੇ ਨੇ ਪਾਜ ਉਘੇੜਿਆ ਹੈ। ਸਿੱਖ ਨਸਲਕੁਸ਼ੀ ਸਬੰਧੀ ਖੋਜ ਕਰ ਰਹੇ ਵਿਦਿਆਰਥੀਆਂ ਲਈ ਇਹ ਕਿਤਾਬ ਬਹੁਮੁੱਲੀ ਹੋ ਸਕਦੀ ਹੈ।
ਇਸਦੇ ਨਾਲ ਹੀ ਜੇਮਜ਼ ਸੀ ਸਕਾਟ ਦੀ ਕਿਤਾਬ “Domination and the Arts of Resistance” ਦਾਬੇ ਅਤੇ ਅਰਧ ਗ਼ੁਲਾਮੀ ਦੀ ਜੂਨ ਹੰਢਾ ਰਹੀਆਂ ਕੌਮਾਂ ਦੇ ਮਨੋਭਾਵਾਂ ਅਤੇ ਰਾਜਸੀ ਇਛਾਵਾਂ ਦੀ ਥਾਹ ਪਾਉਂਦੀ ਹੈ। ਉਸਦੀ ਦੂਜੀ ਕਿਤਾਬ “The Art of not being Governed” ਵੀ ਦਾਬੇ ਅਤੇ ਰਾਜਸੀ ਗ਼ੁਲਾਮੀ ਦਾ ਜੂਲਾ ਆਪਣੇ ਗਲ ਪਵਾਉਣ ਤੋਂ ਆਕੀ ਕੌਮਾਂ ਦੀ ਦਿਲ ਟੁੰਬਵੀਂ ਦਾਸਤਾਨ ਹੈ। ਜੇਮਜ਼ ਸੀ ਸਕਾਟ ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਹਨ ਅਤੇ ਗ਼ੁਲਾਮ ਕੌਮਾਂ ਦੀਆਂ ਭਾਵਨਾਵਾਂ ਬਾਰੇ ਲਗਾਤਾਰ ਖੋਜ ਕਰ ਰਹੇ ਹਨ।
ਸੱਭਿਆਚਾਰਕ ਦਾਬੇ ਅਤੇ ਸਾਮਰਾਜੀ ਤਾਕਤਾਂ ਦੇ ਵਿਚਾਰਧਾਰਕ ਹਮਲੇ ਦੀਆਂ ਜੜ੍ਹਾਂ ਐਡਵਰਡ ਐਚ ਸਈਅਦ ਨੇ ਫੜੀਆਂ ਹਨ ਉਹ ਸਾਮਰਾਜੀ ਤਾਕਤਾਂ ਵਲੋਂ ਸਮੁੱਚੀ ਦੁਨੀਆਂ ਦੇ ਸੱਭਿਆਚਾਰਾਂ ਨੂੰ ਮਲੀਆਮੇਟ ਕਰਕੇ ਇਕੋ ਰੰਗ ਦੇ ਸੱਭਿਆਚਾਰ ਦਾ ਛੱਟਾ ਦੇਣ ਦੀਆਂ ਰਾਜਸੀ, ਫੌਜੀ ਅਤੇ ਵਿਚਾਰਧਾਰਕ ਕਾਰਵਾਈਆਂ ਦਾ ਪਾਜ ਆਪਣੀ ਪੁਸਤਕ “Culture and Imperialism” ਵਿਚ ਉਘੇੜਦਾ ਹੈ। ਭਾਰਤ ਨੂੰ ਇਕੋ ਸਰਬਸਾਂਝੀ ਕੌਮ ਦੇ ਤੌਰ ’ਤੇ ਸਿਰਜਣ ਦੀਆਂ ਚਾਹਵਾਨ ਤਾਕਤਾਂ ਵੀ ਉਸੇ ਢੰਗ ਨਾਲ ਘੱਟ ਗਿਣਤੀ ਕੌਮਾਂ ’ਤੇ ਆਪਣਾ ਤਾਜ਼ਾ ਹਮਲਾ ਕਰ ਰਹੀਆਂ ਹਨ।ਇਸਦੀ ਮਿਸਾਲ ਕੈਨੇਡਾ ਦੀ ਇਕ ਯੂਨੀਵਰਸਿਟੀ ਵਿਚ ਇਕ ਸਿੱਖ ਚੇਅਰ ਦੀ ਸਥਾਪਤੀ ਹੈ ਦੀ ਹੈ। ਕੈਨੇਡੀਅਨ ਯੂਨੀਵਰਸਿਟੀ ਵਿਚ ਸਥਾਪਤ ਹੋਈ ਸਿੱਖ ਚੇਅਰ ਦੇ ਮੁਖੀ ਦੀ ਭਾਰਤ ਸਰਕਾਰ ਨੇ ਉਦੋਂ ਤਕ ਨਿਯੁਕਤੀ ਨਹੀਂ ਹੋਣ ਦਿੱਤੀ ਜਦੋਂ ਤਕ ਉਸ ਨੂੰ ਅਜਿਹਾ ਵਿਦਵਾਨ ਨਹੀਂ ਮਿਲ ਗਿਆ ਜੋ ਸਿੱਖੀ ਅਤੇ ਗੁਰਬਾਣੀ ਦੀ ਵਿਆਖਿਆ ਭਾਰਤੀ ਨੇਸ਼ਨ ਸਟੇਟ ਦੇ ਵੱਡੇ ਪ੍ਰਾਜੈਕਟ ਅਨੁਸਾਰ ਕਰ ਸਕਦਾ ਹੋਵੇ। ਇਕ ਵਿਦੇਸ਼ੀ ਯੂਨੀਵਰਸਿਟੀ ਵਿਚ ਕਿਸੇ ਮੁਖੀ ਦੀ ਨਿਯੁਕਤੀ ਲਈ ਜੇ ਭਾਰਤੀ ਸਟੇਟ ਏਨੀ ਸੰਵੇਦਨਸ਼ੀਲ ਹੋ ਸਕਦੀ ਹੈ ਫਿਰ ਭਾਰਤੀ ਅਦਾਰਿਆਂ ਵਿਚ ਸੰਵੇਦਨਸ਼ੀਲ ਥਾਵਾਂ ’ਤੇ ਨਿਯੁਕਤੀਆਂ ਕਿਵੇਂ ਹੁੰਦੀਆਂ ਹੋਣਗੀਆਂ ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ।
ਸੈਮੂਅਲ ਹਟਿੰਗਟਨ ਨੇ 1993 ਵਿਚ ਆਪਣੀ ਰਚਨਾ “Clash of Civilization” ਨਾਲ ਇਸਲਾਮ ਅਤੇ ਇਸਾਈਅਤ ਦੀ ਟੱਕਰ ਦੀ ਵਿਚਾਰਧਾਰਕ ਨੀਂਹ ਰੱਖ ਦਿੱਤੀ ਸੀ ਪਰ ਕੋਈ ਸਿੱਖ ਵਿਦਵਾਨ ਸੱਭਿਆਤਾਵਾਂ ਦੇ ਇਸ ਭੇੜ ਵਿਚ ਸਿੱਖ ਸੱਭਿਅਤਾ ਦੇ ਭਵਿੱਖ ਦੀ ਬਾਤ ਨਾ ਪਾ ਸਕਿਆ ਕਿਉਂਕਿ 1984 ਦੇ ਸਾਕੇ ਨੂੰ ਰੌਸ਼ਨੀ ਦੀ ਮਸ਼ਾਲ ਵਾਂਗ ਬਾਲਣ ਦਾ ਚਾਅ ਅਤੇ ਉਮੰਗ ਸਾਡੇ ਵਿਚ ਪੈਦਾ ਨਹੀਂ ਹੋ ਰਹੀ। ਪ੍ਰਸਿੱਧ ਪੱਤਰਕਾਰ ਰਾਬਰਟ ਫਿਕਸ ਨੇ The “Great War for Civilization” ਨਾਲ ਮੱਧ ਪੂਰਬ ਦੇ ਸੰਕਟ ਨਾਲ ਸੰਸਾਰ ਭਰ ’ਤੇ ਪੈ ਰਹੇ ਅਸਰਾਂ ਦਾ ਮੁਤਾਲਿਆ ਕੀਤਾ ਹੈ ਨਸਲਕੁਸ਼ੀ ਬਾਰੇ ਖੋਜ ਕਰ ਰਹੇ ਜਾਂ ਖੋਜ ਕਰਨ ਦੇ ਚਾਹਵਾਨ ਸਿੱਖ ਵਿਦਿਆਰਥੀਆਂ ਲਈ ਇਹ ਪੁਸਤਕ ਬਹੁਮੁੱਲੀ ਸਾਬਤ ਹੋ ਸਕਦੀ ਹੈ।
ਸਿੱਖ ਲਗਾਤਾਰ ਇਹ ਆਖ ਰਹੇ ਹਨ ਕਿ ਭਾਰਤੀ ਸਟੇਟ ਨੇ ਸਾਡੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ ਪਰ ਅਸੀਂ ਇਸ ਖੇਤਰ ਵਿਚ ਵੀ ਸਿਰਫ ਪ੍ਰਤੀਕਿਰਿਆਵਾਦੀ ਪਹੁੰਚ ਤੋਂ ਅੱਗੇ ਨਹੀਂ ਵਧ ਸਕੇ। ਠੀਕ ਹੈ ਕਿ ਪਿਛਲੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਲਹਿਰ ਵੀ ਇਕ ਜੰਗ ਦੀ ਸਥਿਤੀ ਵਿਚ ਰਹੀ ਹੈ ਪਰ ਉਸ ਜੰਗ ਤੋਂ ਬਾਅਦ ਵੀ ਕਾਨੂੰਨ ਦੇ ਕਿਸੇ ਸਿੱਖ ਵਿਦਿਆਰਥੀ ਦਾ ਅਜਿਹਾ ਖੋਜ ਕਾਰਜ ਸਾਹਮਣੇ ਨਹੀਂ ਆਇਆ ਜਿਹੋ ਜਿਹਾ ਜੈਫਰੀ ਰੌਬਰਟਸਨ ਦਾ ਆਇਆ ਹੈ। ਲੰਡਨ ਦੇ ਲਾਅ ਸਕੂਲ ਵਿਚ ਪ੍ਰੋਫੈਸਰ ਅਤੇ ਇੰਗਲੈਂਡ ਦੇ ਪ੍ਰਸਿੱਧ ਵਕੀਲ ਜੈਫਰੀ ਰੌਬਰਟਸਨ ਨੇ ਆਪਣੀਆਂ ਦੋ ਪ੍ਰਸਿੱਧ ਕਿਤਾਬਾਂ ਨਾਲ ਮਨੁੱਖੀ ਅਧਿਕਾਰਾਂ ਦੀ ਲਹਿਰ ਨੂੰ ਸੰਸਾਰ ਪੱਧਰੀ ਮਾਨਤਾ ਅਤੇ ਵਿਆਖਿਆ ਪ੍ਰਦਾਨ ਕਰ ਦਿੱਤੀ ਹੈ। ਆਪਣੀ ਪਹਿਲੀ ਕਿਤਾਬ “Crimes Against Humanity” ਰਾਹੀਂ ਉਨ੍ਹਾਂ ਨੇ ਸੰਸਾਰ ਭਰ ਵਿਚ ਸਰਕਾਰਾਂ ਵਲੋਂ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਦਾਰਸ਼ਨਿਕ ਵਿਆਖਿਆ ਪੇਸ਼ ਕੀਤੀ ਹੈ। ਜੋ ਹਰ ਹੈਂਕੜੀ ਬਿਰਤੀ ਵਾਲੀ ਸਰਕਾਰ ’ਤੇ ਲਾਗੂ ਹੁੰਦੀ ਹੈ। ਹੁਣ ਆਪਣੀ ਇਕ ਹੋਰ ਕਿਤਾਬ “The Justice Game” ਰਾਹੀਂ ਉਨ੍ਹਾਂ ਨੇ ਅਜਿਹੇ ਅਦਾਲਤੀ ਫੈਸਲਿਆਂ ਦਾ ਜ਼ਿਕਰ ਕੀਤਾ ਹੈ ਜੋ ਕਾਨੂੰਨ ਦੇ ਮਾਪਦੰਡ ਤੋਂ ਨਹੀਂ ਵਿਚਾਰੇ ਗਏ ਬਲਕਿ ਰਾਜਨੀਤੀ ਦੇ ਮਾਪਦੰਡਾਂ ਨਾਲ ਵੇਖੇ ਪਰਖੇ ਗਏ ਅਤੇ ਉਸੇ ਮਾਪਦੰਡ ਨਾਲ ਹੀ ਉਨ੍ਹਾਂ ਕੇਸਾਂ ਦੇ ਫੈਸਲੇ ਹੋਏ। ਸਿੱਖਾਂ ਨਾਲ ਇਹ ਕੁਝ ਪਿਛਲੇ 28-30 ਸਾਲਾਂ ਤੋਂ ਵਰਤਦਾ ਆ ਰਿਹਾ ਹੈ ਅਤੇ ਕਾਨੂੰਨ ਦੇ ਸਿੱਖ ਵਿਦਿਆਰਥੀ ਸਿੱਖਾਂ ਦੇ ਸੰਦਰਭ ਵਿਚ ਹੋਏ ਅਦਾਲਤੀ ਫੈਸਲਿਆਂ ਦੇ ਰਾਜਸੀ ਪੱਖ ਨੂੰ ਵਿਦਵਤਾ ਭਰੇ ਢੰਗ ਨਾਲ ਉਭਾਰ ਸਕਦੇ ਹਨ। ਇਸੇ ਦਿਸ਼ਾ ਵਿਚ ਪਾਮੇਲਾ ਬਰੋਗਨ ਦੀ ਕਿਤਾਬ “The torturers’ lobby: How human rights-abusing nations are represented in Washington” ਨੂੰ ਰੱਖਿਆ ਜਾ ਸਕਦਾ ਹੈ। ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਬਾਵਜੂਦ ਭਾਰਤ ਸਰਕਾਰ ਨੂੰ ਅਮਰੀਕਾ ਤੇ ਕੌਮਾਂਤਰੀ ਸੰਸਥਾਵਾਂ ਵਿਚ ਜੋ ਮਾਣ ਸਤਿਕਾਰ ਮਿਲਦਾ ਰਿਹਾ ਹੈ ਉਸ ਦਾ ਵੀ ਅਧਿਐਨ ਕੀਤਾ ਜਾ ਸਕਦਾ ਹੈ।
ਸੰਸਾਰ ਪੱਧਰ ’ਤੇ ਨਸਲਕੁਸ਼ੀਆਂ ਦਾ ਵਰਤਾਰਾ ਹੁਣ ਬਹੁਤ ਮਹੀਨ ਅਤੇ ਸੱਭਿਅਕ ਹੋ ਗਿਆ ਹੈ। ਟੋਵ ਸਕੂਟਨਾਵ ਕੈਨਗਸ ਨੇ ਇਸ ਮਹੀਨ ਅਤੇ ਸੱਭਿਅਕ ਵਰਤਾਰੇ ਦੀ ਚੀਰਫਾੜ ਆਪਣੀ ਸੰਸਾਰ ਪ੍ਰਸਿੱਧ ਰਚਨਾ “Linguistic Genocide in Education” ਵਿਚ ਕੀਤੀ ਹੈ। ਸੰਸਾਰ ਭਰ ਦੀਆਂ ਬੋਲੀਆਂ ਬਾਰੇ ਸਮਝ ਰੱਖਣ ਵਾਲੀ ਇਸ ਬੀਬੀ ਦਾ ਆਖਣਾ ਹੈ ਕਿ ਪੂਰੀ ਦੁਨੀਆਂ ਵਿਚ ਬਹੁਗਿਣਤੀ ਵਾਲੀਆਂ ਸਰਕਾਰਾਂ ਅਤੇ ਤਾਕਤਾਂ ਘੱਟਗਿਣਤੀ ਦੀਆਂ ਬੋਲੀਆਂ ਦੀ ਨਸਲਕੁਸ਼ੀ ਕਰ ਰਹੀਆਂ ਹਨ ਤਾਂ ਕਿ ਭਵਿੱਖ ਵਿਚ ਬੋਲੀ ਦੇ ਆਧਾਰ ’ਤੇ ਵੱਖਰੇ ਮੁਲਕ ਬਣਾਉਣ ਦੀ ਮੰਗ ਨੂੰ ‘ਸੱਭਿਅਕ’ ਤਰੀਕੇ ਨਾਲ ਹੀ ਖਤਮ ਕਰ ਦਿੱਤਾ ਜਾਵੇ।
ਅਸੀਂ ਇਸੇ ਲੇਖ ਵਿਚ ਉਪਰ ਜ਼ਿਕਰ ਕਰ ਆਏ ਹਾਂ ਕਿ 1984 ਦੇ ਸਾਕੇ ਤੋਂ ਬਾਅਦ ਸਿੱਖ ਕੌਮ ਰੂਹਾਨੀ ਨਾਲੋਂ ਰਾਜਨੀਤਕ ਵੱਧ ਹੋ ਗਈ ਹੈ। ਅਸਲ ਵਿਚ ਇਹ ਵੀ ਕੌਮ ਦਾ ਸਿਰਫ ਆਪਣਾ ਕਸੂਰ ਨਹੀ ਹੈ ਕੌਮ ਦੀ ਮਾਨਸਿਕਤਾ ਨੂੰ ਭਟਕਾਉਣ ਦੇ ਸੁਚੇਤ ਰੂਪ ਵਿਚ ਵੱਡੇ ਯਤਨ ਹੋ ਰਹੇ ਹਨ ਜਿਨ੍ਹਾਂ ਦੀ ਥਾਹ ਪਾਉਣੀ ਸਿੱਖ ਵਿਦਵਾਨਾਂ ਲਈ ਵੱਡੀ ਚੁਣੌਤੀ ਹੈ। ਬੇਸ਼ੱਕ ਸੰਸਾਰ ਭਰ ਵਿਚ ਅਜਿਹੀ ‘ਸੱਭਿਆਚਾਰ ਅਤੇ ਮਾਨਸਿਕ ਨਸਲਕੁਸ਼ੀ’ ਦੇ ਸਬੰਧ ਵਿਚ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ ਹਨ ਪਰ ਫਰਾਂਸਿਸ ਸਟੌਨਰ ਸੌਂਡਰਸ ਦੀ ਕਿਤਾਬ “Who Paid the Piper” ਇਸ ਸਬੰਧੀ ਬਹੁਮੁਲੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਇਹ ਕਿਤਾਬ ਅਮਰੀਕੀ ਸੂਹੀਆ ਏਜੰਸੀ ਸੀ.ਆਈ.ਏ. ਵਲੋਂ ਯੂਰਪ ਵਿਚ ਕੀਤੇ “Cultural Cold War” ਦੇ ਤਜ਼ਰਬੇ ’ਤੇ ਅਧਾਰਤ ਹੈ ਜਿਸ ਰਾਹੀਂ ਅਮਰੀਕਾ ਨੇ ਯੂਰਪੀ ਲੋਕਾਂ ਦੀ ਮਾਨਸਿਕਤਾ ਨੂੰ ਤਬਦੀਲ ਕਰਨ ਦਾ ਯਤਨ ਕੀਤਾ ਸੀ।
ਨਸਲਕੁਸ਼ੀ ਅਤੇ ਕੌਮਵਾਦ ਦੇ ਸੰਕਲਪ ਸਬੰਧੀ ਉਪਰੋਕਤ ਕੁਝ ਕੁ ਕਿਤਾਬਾਂ ਦਾ ਵੇਰਵਾ ਦੇਣ ਤੋਂ ਸਾਡਾ ਭਾਵ ਉਸ ਬੌਧਿਕ ਚੁਣੌਤੀ ਦੀ ਵਿਆਖਿਆ ਕਰਨਾ ਹੈ ਜੋ 1984 ਦੇ ਵਰਤਾਰੇ ਨੇ ਸਿੱਖ ਕੌਮ ਦੇ ਸਾਹਮਣੇ ਪੇਸ਼ ਕੀਤੀ ਹੈ। ਇਸ ਵੇਲੇ ਕੌਮ ਦੇ ਜ਼ਿੰਮੇਵਾਰ ਹਿੱਸੇ ਲਈ ਸਰਪੰਚੀਆਂ ਪੰਚੀਆਂ ਦੀ ਪੱਧਰ ਦੀਆਂ ਲੰਗੜੀਆਂ ਜਿਹੀਆਂ ਕੁਰਸੀਆਂ ਪਿੱਛੇ ਲੜ ਮਰਨ ਦੀ ਲੋੜ ਨਹੀਂ ਹੈ ਬਲਕਿ ਇਕ ਵੱਡੇ ਸੱਚ ਦੀ ਭਾਲ ਅਤੇ ਵਿਆਖਿਆ ਲਈ ਪੁਰਜਾ ਪੁਰਜਾ ਕਟ ਮਰਨ ਦਾ ਸਮਾਂ ਹੈ ਤਾਂ ਕਿ 1984 ਦੇ ਵਰਤਾਰੇ ਨੂੰ ਰੌਸ਼ਨੀ ਵਿਚ ਬਦਲਿਆ ਜਾ ਸਕੇ।
ਅਖਬਾਰਾਂ ਜਾਂ ਰਸਾਲਿਆਂ ਵਿਚ ਕੀ ਆ ਰਿਹਾ ਹੈ ਜਾਂ ਟੀ.ਵੀ. ਸਾਨੂੰ ਕੀ ਪਰੋਸ ਰਹੇ ਹਨ ਇਸ ਸਭ ਕੁਝ ਤੋਂ ਪਾਸਾ ਵੱਟ ਕੇ ਸਾਨੂੰ ਆਪਣੇ ਸਿਰਫ ਆਪਣੇ ਸੱਚ ਦੀ ਖੋਜ ਕਰਨੀ ਪਵੇਗੀ। ਕਿਉਂਕਿ ਭਾਸ਼ਾ ਅਤੇ ਸੱਭਿਆਚਾਰਕ ਨਸਲਕੁਸ਼ੀ ਦੇ ਸਭ ਤੋਂ ਪ੍ਰਮੁੱਖ ਏਜੰਟ ਹਨ, “ਜਾਣਕਾਰੀ ਫੈਲਾਉਣ ਵਾਲੀ ਸਨਅਤ, ਰਸਮੀ ਵਿਦਿਅਕ ਢਾਂਚਾ ਅਤੇ ਮੀਡੀਆ”। ਸਿੱਖ ਕੌਮ ਨੂੰ ਇਨ੍ਹਾਂ ਏਜੰਟਾਂ ਦੀਆਂ ਇੱਛਾਵਾਂ ਤੋਂ ਪਾਰ ਦੇਖਣ ਦੀ ਸਮਰੱਥਾ ਪੈਦਾ ਕਰਨੀ ਪਵੇਗੀ।
ਐਡਵਰਡ ਐਚ ਸਈਅਦ ਨੇ ਆਪਣੇ ਲੇਖ ‘ਬੁੱਧੀਜੀਵੀਆਂ ਦੀ ਭੂਮਿਕਾ’ ਵਿਚ ਆਖਿਆ ਹੈ “ਬੁੱਧੀਜੀਵੀ ਨਾ ਤਾਂ ਸੁਲ੍ਹਾਨਾਮਾਂ ਕਰਨ ਵਾਲਾ ਹੋਵੇ ਨਾ ਆਮ ਸਹਿਮਤੀ ਬਣਾਉਣ ਵਾਲਾ ਬਲਕਿ ਬੁੱਧੀਜੀਵੀ ਅਜਿਹਾ ਹੋਣਾ ਚਾਹੀਦਾ ਹੈ ਜਿਸਦਾ ਸਾਰਾ ਵਜੂਦ ਸੌਖੇ ਫਾਰਮੂਲਿਆਂ, ਘਸੇਪਿਟੇ ਬਿਆਨਾਂ ਅਤੇ ਸ਼ਕਤੀਧਾਰੀਆਂ ਦੀਆਂ ਤਸਦੀਕਾਂ ਨੂੰ ਚੁਣੌਤੀ ਦੇਣ ਲਈ ਸਮਰਪਿਤ ਤੇ ਸਮਰੱਥ ਹੋਵੇ। ਜੋ ਆਪਣੀ ਗੱਲ ਮਲਵੀਂ ਜੀਭ ਨਾਲ ਨਹੀਂ ਬਲਕਿ ਹਿੱਕ ਥਾਪੜ ਕੇ ਜਨਤਕ ਤੌਰ ’ਤੇ ਆਖਣ ਦੀ ਜੁਰੱਅਤ ਤੇ ਸਮਰਥਾ ਰੱਖਦਾ ਹੋਵੇ।”
ਸਿੱਖ ਕੌਮ ਨੇ ਪਿਛਲੇ 28 ਸਾਲਾਂ ਦੌਰਾਨ ਤਾਕਤਵਰਾਂ ਦੇ ਘਸੇਪਿਟੇ ਫਾਰਮੂਲਿਆਂ ਅਤੇ ਰੇਡੀਮੇਡ ਤਰਕਾਂ ਦਾ ਤਮਾਸ਼ਾ ਦੇਖ ਲਿਆ ਹੈ। ਪਰ 1984 ਦੇ ਵਰਤਾਰੇ ਦਾ ਸੱਚ ਇਨ੍ਹਾਂ ਤੋਂ ਪਾਰ ਦੇਖਣ ਦਾ ਸੁਨੇਹਾ ਦਿੰਦਾ ਹੈ। 1984 ਦਾ ਸੱਚ ਬੌਧਿਕ ਅਤੇ ਰੂਹਾਨੀ ਰੌਸ਼ਨੀ ਦੀ ਉਹ ਮਸ਼ਾਲ ਜਗਾਉਣ ਦਾ ਹੋਕਾ ਦਿੰਦਾ ਹੈ, ਜਿਸ ਵਿਚੋਂ ਸਿੱਖ ਕੌਮ ਦੀ ਹੋਣੀ ਦਾ ਤਰਕਸ਼ ਲਟਾਲਟ ਬਲਦਾ ਹੋਵੇ।
ਕੌਮ ਦੇ ਸਨਮੁਖ ਬੁੱਧੀ ਦੀ ਵੱਡੀ ਜੰਗ ਲਈ ਮੈਦਾਨ ਖਾਲੀ ਪਿਆ ਹੈ। ਇਸ ਮੈਦਾਨ ਵਿਚ ਕਿੰਨੇ ਮੋਰਚਿਆਂ ’ਤੇ ਲੜਾਈ ਲੜਨ ਦੀ ਲੋੜ ਹੈ ਅਤੇ ਕਿਉਂ ਲੋੜ ਹੈ ਇਹ ਅਸੀਂ ਉਪਰ ਦੇਖ ਆਏ ਹਾਂ। ਜੇ ਅਸੀਂ ਵੀ ‘ਭਵਿੱਖ ਦੇ ਅਧਿਆਪਕਾਂ, ਰਾਜਨੀਤੀਵਾਨਾਂ, ਵਪਾਰੀਆਂ, ਮਾਪਿਆਂ ਅਤੇ ਭਾਈਚਾਰੇ ਦੇ ਮੁਖੀਆਂ ਨੂੰ ਆਪਣੇ ਅਤੀਤ ਅਤੇ ਇਤਿਹਾਸ ਦੀ ਜਾਣਕਾਰੀ ਨਾਲ ਲੈਸ ਕਰਨਾ ਚਾਹੁੰਦੇ ਹਾਂ ਤਾਂ 1984 ਦੇ ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਣ ਲਈ ਯਤਨਸ਼ੀਲ ਹੋਣਾ ਪਵੇਗਾ। ਵਿਦਵਤਾ ਦੇ ਡੂੰਘੇ ਸਮੁੰਦਰਾਂ ਵਿਚ ਤਾਰੀਆਂ ਲਾਉਣ ਤੋਂ ਬਿਨਾਂ ਗਿਆਨ ਦੇ ਸੁੱਚੇ ਮੋਤੀ ਸਾਡੀ ਝੋਲੀ ਨਹੀਂ ਪੈਣਗੇ।
ਆਓ ਜੂਨ 1984 ਦੇ ਘੱਲੂਘਾਰੇ ਦੀ 28ਵੀ ਵਰ੍ਹੇਗੰਢ ਤੇ ਅਗਲੀਆਂ ਪੀੜ੍ਹੀਆਂ ਨੂੰ ਇਸਦੇ ਜ਼ਖਮਾਂ ਦੀ ਸਿਰਫ ਪੀੜ ਹੀ ਹਸਤਾਂਤਰਿਤ ਨਾ ਕਰੀਏ ਬਲਕਿ ਉਸ ਪੀੜ ਦਾ ਫਲਸਫਾ ਵੀ ਉਨ੍ਹਾ ਦੀ ਝੋਲੀ ਪਾਈਏ।


-ਅਵਤਾਰ ਸਿੰਘ

ਸ਼ਾਹ ਮੁਹੰਮਦਾ ਸਿੰਘਾਂ ਨੇ ਵੈਰੀਆਂ ਦੇ...

ਇਤਿਹਾਸ ਕੇਵਲ ਭੂਤਕਾਲ ਤੇ ਵਰਤਮਾਨ ਸਮੇਂ ਵਿਚ ਹੀ ਨਹੀਂ ਸਗੋਂ ਭਵਿੱਖ ਦੇ ਲਈ ਵੀ ਕੌਮਾਂ ਦੀ ਅਗਵਾਈ ਕਰਦਾ ਹੈ। ਕੌਮਾਂ ਦਾ ਭਵਿੱਖ ਇਤਿਹਾਸ ਦੀ ਕੁੱਖ ਵਿਚੋਂ ਜਨਮ ਲੈਂਦਾ ਹੈ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਆਦਰਸ਼ਾਂ ਤੇ ਸਿੱਖ ਸੂਰਬੀਰਾਂ ਦੇ ਮਹਾਨ ਕਾਰਨਾਮਿਆਂ ਨੂੰ ਯਾਦ ਕਰਦੇ ਅਧਿਐਨ ਦੀ ਡੂੰਘ ਵਿਚ ਉੱਤਰਦੇ ਹਾਂ ਤਾਂ ਉਸ ਵੇਲੇ ਸਾਡੇ ਧੁਰ ਅੰਦਰ ਸੁਤੇ ਸਿੱਧ ਹੀ ਇਹ ਸਭ ਕੁਝ ਇਕ ਸਦੀਵੀ ਯਾਦ ਵਾਂਗ ਸਾਂਭਿਆ ਪਿਆ ਹੁੰਦਾ ਹੈ। 1984 ਵਿਚ ਭਾਰਤੀ ਹਕੂਮਤ ਵਲੋਂ ਹਰਿਮੰਦਰ ਸਾਹਿਬ ਤੇ ਹਮਲੇ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਸਿੱਖ ਯੋਧਿਆਂ ਦੀ ਮਹਾਨ ਜਾਂਬਾਜ਼ੀ ਦੇ ਇਨ੍ਹਾਂ ਗੌਰਵਸ਼ਾਲੀ ਪੰਨਿਆਂ ਨੂੰ ਪੜ੍ਹਦਾ, ਸੁਣਦਾ ਹਰ ਸਿੱਖ ਇਸ ਇਤਿਹਾਸਕ ਦਸਤਾਵੇਜ਼ ਵਿਚ ਇੰਨਾ ਕੁ ਅਭੇਦ ਹੋ ਜਾਂਦਾ ਹੈ ਕਿ ਉਸ ਦੀਆਂ ਅੱਖਾਂ ਅੱਗੇ ਸਾਖਸ਼ਾਤ ਉਸ ਘੱਲੂਘਾਰੇ ਦੀ ਤਸਵੀਰ ਆ ਜਾਂਦੀ ਹੈ।ਕੁਝ ਸਾਲ ਪਹਿਲਾਂ ਇਹ ਮਾਸਿਕ ਮੈਗਜ਼ੀਨ ‘ਸਿੱਖ ਸ਼ਹਾਦਤ’ ਵਿੱਚ ਛਪਿਆ ਸੀ। ਜਿਸਨੂੰ ਹੁਣ ‘ਸੁਨੇਹਾ’ ਦੇ ਪਾਠਕਾਂ ਲਈ ਮੁੜ ਪ੍ਰਕਾਸ਼ਿਤ ਕਰ ਰਹੇ ਹਾਂ।

ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਤੋਂ ਬਾਅਦ 3 ਜੂਨ ਦੀ ਸ਼ਾਮ ਨੂੰ ਫੌਜ, ਬੀ.ਐਸ.ਐਫ, ਸੀ.ਆਰ.ਪੀ.ਐਫ., ਪੰਜਾਬ ਪੁਲਿਸ ਤੇ ਖੁਫੀਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਦੀ ਅੰਮ੍ਰਿਤਸਰ ਛਾਉਣੀ ਅੰਦਰ ਉਚੇਚੇ ਤੌਰ ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਅੰਦਰ ਇਕ ਅਤਿ ਅਹਿਮ ਮੀਟਿੰਗ ਬੁਲਾਈ ਗਈ। ਵੱਡੇ ਚੌਰਸ ਮੇਜ਼ ਦੇ ਪਿਛੋਕੜ ਵਿਚ ਕੰਧਾਂ ਉੱਤੇ ਵੱਡੇ-ਵੱਡੇ ਨਕਸ਼ੇ ਤੇ ਚਾਰਟ ਲਟਕ ਰਹੇ ਸਨ ਜਿਨ੍ਹਾਂ ਚੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਬਾਰੇ ਹਰ ਚਾਲ ਤੇ ਯੋਜਨਾ ਉੱਤੇ ਬਾਰੀਕੀ ਵਿਚ ਕੰਮ ਕਰਨ ਦਾ ਪ੍ਰਭਾਵ ਬਣਦਾ ਸੀ। ਮੋਗੇ ਨੇੜਲੇ ਪਿੰਡ ਪੱਤੋ ਹੀਰਾ ਸਿੰਘ ਦਾ ਜੰਮਪਲ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਜਿਸ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਅਗਵਾਈ ਕਰਨ ਦਾ ਉਚੇਚਾ ਮਾਣਬਖਸ਼ਿਆ ਗਿਆ ਸੀ, ਕਾਨਫਰੰਸ ਨੂੰ ਗਰਜਵੇਂ ਅੰਦਾਜ਼ ਵਿਚ ਸੰਬੋਧਨ ਕਰ ਰਿਹਾ ਸੀ। ਦੇਖੋ, ਅਸੀਂ ਮੁੱਠੀ ਭਰ ਬਦਮਾਸ਼ਾਂ ਨੂੰ ਇਹ ਆਗਿਆ ਨਹੀਂ ਦੇ ਸਕਦੇ ਕਿ ਉਹ ਭਾਰਤ ਦੀ ਸਰਕਾਰ ਦਾ ਨੱਕ ਚ ਦਮ ਕਰ ਦੇਣ। ... ਸਾਡਾ ਯਤਨ ਹੋਵੇਗਾ ਕਿ ਉਹ ਬੱਸ ਦੋਆਂ ਘੰਟਿਆ ਅੰਦਰ ਹੀ ਗੋਡੇ ਟੇਕ ਦੇਣ...।ਜਨਰਲ ਬਰਾੜ ਅਜਿਹੇ ਹੀ ਹੋਛੇ ਹੰਕਾਰੀ ਲਹਿਜੇ ਵਿਚ ਸੰਤ ਜਰਨੈਲ ਸਿੰਘ (ਭਿੰਡਰਾਂਵਾਲੇ) ਤੇ ਉਨ੍ਹਾਂ ਦੇ ਜੁਝਾਰੂ ਸਿੰਘਾਂ ਖਿਲਾਫ ਭੜਾਸ ਕੱਢਦਾ ਰਿਹਾ। ਆਪਣਾ ਭਾਸ਼ਣ ਮੁਕਾ ਲੈਣ ਤੋਂ ਬਾਅਦ ਉਸ ਨੇ ਮੀਟਿੰਗ ਚ ਹਾਜ਼ਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਗੁਰਦੇਵ ਸਿੰਘ ਨੂੰ ਪੁੱਛਿਆ ਕਿ, “ਸਰਦਾਰ ਸਾਹਿਬ ਤੁਹਾਡਾ ਕੀ ਵਿਚਾਰ ਹੈ?” ਸਰਦਾਰ ਗੁਰਦੇਵ ਸਿੰਘ ਨੇ ਹਲੀਮੀ ਭਰੇ ਪਰ ਦ੍ਰਿੜ੍ਹ ਲਹਿਜੇ ਚ ਉਤਰ ਦਿੱਤਾ ਕਿ ਸੰਤ ਭਿੰਡਰਾਂਵਾਲੇ ਆਤਮ ਸਮਰਪਣ ਨਹੀਂ ਕਰਨਗੇ। ਇੰਨਾ ਸੁਣਦਿਆਂ ਹੀ ਜਨਰਲ ਬਰਾੜ ਨੂੰ ਸੱਤੀਂ ਕੱਪੜੀਂ ਅੱਗ ਲੱਗ ਉਠੀ। ਉਸ ਨੇ ਸ. ਗੁਰਦੇਵ ਸਿੰਘ ਨੂੰ ਵਿਚੋਂ ਹੀ ਟੋਕ ਕੇ ਫਿਰ ਚਿੰਘਾੜਨਾ ਸ਼ੁਰੂ ਕਰ ਦਿੱਤਾ: ਜਦੋਂ ਟੈਂਕ ਗੂੰਜਦੇ ਹਨ, ਜਹਾਜ਼ ਸ਼ੂਕਦੇ ਹਨ ਅਤੇ ਜ਼ਮੀਨ ਅੱਗ ਛੱਡਦੀ ਹੈ ਤਾਂ ਕਹਿੰਦੇ ਕਹਾਉਂਦੇ ਜਰਨੈਲਾਂ ਦੀਆਂ ਵੀ ਪੈਂਟਾਂ ਅੰਦਰ ਲੱਤਾਂ ਕੰਬਣ ਲੱਗ ਜਾਂਦੀਆਂ ਹਨ। ਦੇਖ ਲੈਣਾ, ਇਹ ਬੰਦਾ ਵੀ ਸਿਰਫ਼ ਦੋ ਘੰਟਿਆਂ ਅੰਦਰ ਹੀ ਗੋਡਿਆਂ ਪਰਨੇ ਹੋ ਜਾਵੇਗਾ।ਇਸ ਦੇ ਜੁਆਬ ਵਿਚ ਸ. ਗੁਰਦੇਵ ਸਿੰਘ ਦੇ ਮੂੰਹੋਂ ਸਿਰਫ ਏਨੀ ਗੱਲ ਹੀ ਨਿਕਲ ਸਕੀ ਕਿ ਜਨਰਲ ਸਾਹਿਬ, ਇਹ ਤੁਹਾਡਾ ਆਪਣਾ ਵਿਚਾਰ ਹੈ। ਤੁਸਾਂ ਮੇਰਾ ਵਿਚਾਰ ਪੁੱਛਿਆ ਸੀ ਸੋ ਮੈਂ ਦੱਸ ਦਿੱਤਾ ਹੈ।ਇਸ ਤੋਂ ਬਿਨਾਂ ਉਨ੍ਹਾਂ ਮੀਟਿੰਗ ਅੰਦਰ ਹੋਰ ਕੋਈ ਸ਼ਬਦ ਨਹੀਂ ਬੋਲਿਆ। ਅਸਲ ਵਿਚ ਸ. ਗੁਰਦੇਵ ਸਿੰਘ ਨੂੰ ਇਸ ਮੀਟਿੰਗ ਅੰਦਰ ਬੱਧਿਆਂ ਰੁਧਿਆਂ ਹੀ ਆਉਣਾ ਪਿਆ ਸੀ।

ਬੀਤੀ ਸਵੇਰ ਜਦ ਉਨ੍ਹਾਂ ਨੂੰ ਮੀਟਿੰਗ ਦਾ ਬੁਲਾਵਾ ਮਿਲਿਆ ਸੀ ਤਾਂ ਉਨ੍ਹਾਂ ਫੌਰਨ ਗਵਰਨਰ ਬੀ.ਡੀ. ਪਾਂਡੇ ਨੂੰ ਫੋਨ ਕਰਕੇ ਆਪਣੇ ਮਨ ਦੀ ਗੱਲ ਕਹਿ ਦਿੱਤੀ ਸੀ ਕਿ ਉਸ ਦੀ ਜ਼ਮੀਰ ਉਸ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਵਿਚ ਭਾਈਵਾਲ ਬਣਨ ਦੀ ਇਜਾਜ਼ਤ ਨਹੀਂ ਦਿੰਦੀ। ਗਵਰਨਰ ਪਾਂਡੇ ਨੇ ਉਸੇ ਵੇਲੇ ਸ. ਗੁਰਦੇਵ ਸਿੰਘ ਨੂੰ ਡਿਪਟੀ ਕਮਿਸ਼ਨਰ ਦੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਕਰ ਦਿੱਤਾ ਸੀ ਅਤੇ ਤੁਰੰਤ ਚਾਰ ਮਹੀਨਿਆਂ ਦੀ ਛੁੱਟੀ ਤੇ ਦੇਸ਼ ਤੋਂ ਬਾਹਰ ਚਲੇ ਜਾਣ ਅਤੇ ਇਸ ਮਾਮਲੇ ਬਾਰੇ ਕਿਸੇ ਕੋਲ ਭਾਫ਼ ਤਕ ਨਾ ਕੱਢਣ ਦਾ ਆਦੇਸ਼ ਦੇ ਦਿੱਤਾ ਸੀ। ਅੰਮ੍ਰਿਤਸਰ ਤੇ ਦਰਬਾਰ ਸਾਹਿਬ ਦੇ ਹਾਲਾਤ ਬਾਰੇ ਸ. ਗੁਰਦੇਵ ਸਿੰਘ ਦੀ ਵਡਮੁੱਲੀ ਜਾਣਕਾਰੀ ਦਾ ਲਾਭ ਉਠਾਉਣ ਲਈ ਉਸ ਨੂੰ 3 ਜੂਨ ਦੀ ਮੀਟਿੰਗ ਵਿਚ ਬਰ-ਜਰੂਰ ਸ਼ਾਮਲ ਹੋਣ ਦੀ ਤਾਕੀਦ ਕੀਤੀ ਗਈ ਸੀ। 3 ਦੀ ਸਵੇਰ ਨੂੰ ਹੀ ਉਸ ਦੀ ਜਗ੍ਹਾ ਸ. ਰਮੇਸ਼ਇੰਦਰ ਸਿੰਘ ਨੇ ਅੰਮ੍ਰਿਤਸਰ ਦੇ ਨਵੇਂ ਡੀ.ਸੀ. ਦਾ ਚਾਰਜ ਸੰਭਾਲ ਲਿਆ ਸੀ ਅਤੇ ਉਹ ਪੂਰਾ ਬਣ ਫੱਬ ਕੇ ਮੀਟਿੰਗ ਅੰਦਰ ਪਹੁੰਚਿਆ ਹੋਇਆ ਸੀ। ਸਪੱਸ਼ਟ ਹੈ ਕਿ ਸ. ਰਮੇਸ਼ਇੰਦਰ ਸਿੰਘ ਦੀ ਜ਼ਮੀਰ ਨੂੰ ਇਸ ਪਾਪ ਵਿਚ ਭਾਈਵਾਲ ਬਣਨ ਤੇ ਕੋਈ ਉਜ਼ਰ ਨਹੀਂ ਸੀ। ਜ਼ਮੀਰ ਜ਼ਮੀਰ ਦੇ ਵਿਚ ਫਰਕ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਜਨਰਲ ਬਰਾੜ ਦੀ ਥਾਂ ਫੌਜੀ ਹਮਲੇ ਦੀ ਅਗਵਾਈ ਲਈ ਮੇਜਰ ਜਨਰਲ ਜੇ.ਐਸ. ਜੰਮਵਾਲ ਨੂੰ ਚੁਣਿਆ ਗਿਆ ਸੀ। ਹਿੰਦੂ ਹਾਕਮਾਂ ਨੇ ਇਹ ਪਾਪ ਕਿਸੇ ਸਿੱਖ ਜਰਨੈਲ ਦੇ ਹੱਥੋਂ ਕਰਵਾਉਣ ਦੀ ਹੀ ਪੱਕੀ ਠਾਣੀ ਹੋਈ ਸੀ। ਜਦ ਜਨਰਲ ਜੰਮਵਾਲ ਨੇ ਆਪਣੇ ਗੁਰੂ ਦੇ ਘਰ ਉੱਤੇ ਫੌਜੀ ਹਮਲੇ ਦੀ ਅਗਵਾਈ ਕਰਨ ਤੋਂ ਅਸਮਰੱਥਾ ਜ਼ਾਹਰ ਕਰ ਦਿੱਤੀ ਤਾਂ ਇਹ ਦੁਸ਼ਟ ਕਾਰਜ ਕੁਲਦੀਪ ਸਿੰਘ ਬਰਾੜ ਨਾਂਉਂ ਦੇ ਸਫ਼ਾ ਚੱਟ (ਕਲੀਨ ਸ਼ੇਵਨ) ਸਿੱਖ ਜਨਰਲ ਨੂੰ ਸੌਂਪ ਦਿੱਤਾ ਗਿਆ।

ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸਿੰਘਾਂ ਕੋਲੋਂ ਦੋ ਘੰਟਿਆਂ ਅੰਦਰ ਹੀ ਆਤਮ ਸਮਰਪਣ ਕਰਵਾ ਲੈਣ ਦੀ ਧਾਰਨਾ ਕੱਲੇ ਜਨਰਲ ਬਰਾੜ ਦੀ ਨਹੀਂ ਸੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਵਿਉਂਤ ਉਲੀਕਣ ਵਾਲੇ ਸਾਰੇ ਉੱਚ ਅਮਲੇ ਦੀ ਇਹ ਸਰਬ ਸਾਂਝੀ ਧਾਰਨਾ ਸੀ। ਇਸ ਧਾਰਨਾ ਦਾ ਅਧਾਰ ਉਹ ਰਵਾਇਤੀ ਫੌਜੀ ਬੁੱਧੀ (Conventional military wisdom  ) ਸੀ ਜੋ ਜੰਗ ਅੰਦਰ ਮਨੁੱਖਾਂ ਦੀ ਥਾਂ ਹਥਿਆਰਾਂ ਨੂੰ ਨਿਰਣਾਇਕ ਤੱਤ ਮੰਨ ਕੇ ਚਲਦੀ ਹੈ। ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਸੰਤਾਂ ਦੇ ਕੱਟੜ ਸਮਰਥਕਾਂ ਦੀ ਗਿਣਤੀ ਡੇਢ ਦੋ ਸੌ ਤੋਂ ਵੱਧ ਨਹੀਂ ਸੀ ਅਤੇ ਉਨ੍ਹਾਂ ਕੋਲ ਕੋਈ ਬਹੁਤ ਜ਼ਿਆਦਾ ਉਤਮ ਹਥਿਆਰ ਨਹੀਂ ਸਨ। ਜ਼ਿਆਦਾ ਕਰਕੇ ਰਵਾਇਤੀ ਕਿਸਮ ਦੀਆਂ ਪੱਕੀਆਂ ਰਾਈਫਲਾਂ ਤੇ ਗਿਣਤੀ ਦੀਆਂ ਲਾਈਟ ਮਸ਼ੀਨ ਗੰਨਾਂ ਸਨ। ਇਕ ਸੀਮਤ ਜਿਹੇ ਖੇਤਰ ਅੰਦਰ ਘਿਰੇ, ਫੌਜੀ ਸਿਖਲਾਈ ਤੇ ਅਭਿਆਸ ਤੋਂ ਕੋਰੇ, ਸਾਧਾਰਨ ਕਿਸਮ ਦੇ ਹਥਿਆਰਾਂ ਨਾਲ ਲੈਸ ਡੇਢ ਦੋ ਸੌ ਵਿਅਕਤੀ, ਅਤਿ ਨਵੀਨ ਕਿਸਮ ਦੇ ਮਾਰੂ ਹਥਿਆਰਾਂ ਨਾਲ ਲੈਸ ਪੇਸ਼ਾਵਰ ਫੌਜੀ ਲਸ਼ਕਰਾਂ ਮੂਹਰੇ ਭਲਾ ਕਿੰਨਾ ਕੁ ਚਿਰ ਅੜੇ ਰਹਿ ਸਕਣਗੇ? ਰਵਾਇਤੀ ਫੌਜੀ ਬੁੱਧੀ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸਮਰਥਕਾਂ ਦੁਆਰਾ ਹਾਸਲ ਹਾਲਤਾਂ ਅੰਦਰ ਹੱਦ ਦੋ ਘੰਟਿਆਂ ਤਕ ਹੀ ਲੜਾਈ ਦੇ ਸਕਣ ਦੀ ਕਲਪਨਾ ਕਰ ਸਕਦੀ ਸੀ। ਇਸ ਕਰਕੇ ਦਰਬਾਰ ਸਾਹਿਬ ਕੰਪਲੈਕਸ ਉੱਤੇ ਫੌਜੀ ਹਮਲੇ ਲਈ ਰਾਤ ਦਸ ਵਜੇ ਦਾ ਸਮਾਂ ਮਿਥਿਆ ਗਿਆ ਸੀ ਅਤੇ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ, ਇਕੋ ਹੀ ਰਾਤ ਅੰਦਰ ਸਾਰਾ ਉਪਰੇਸ਼ਨ ਮੁਕੰਮਲ ਕਰ ਲੈਣ (ਜਿਸ ਵਿਚ ਪਹਿਲੀ ਹੀ ਝੁੱਟ ਅੰਦਰ ਜੁਝਾਰੂ ਸਿੰਘਾਂ ਦੇ ਟਾਕਰੇ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਦੇਣਾ, ਮੁਰਦਾ ਲਾਸ਼ਾਂ ਨੂੰ ਬਿਲੇ ਲਾਉਣਾ, ਜਿਉਂਦਿਆਂ ਨੂੰ ਗ੍ਰਿਫਤਾਰ ਕਰਨਾ, ਸਾਰੇ ਕੰਪਲੈਕਸ ਦੀ ਤਲਾਸ਼ੀ ਕਰਕੇ ਬਚੇ ਖੁਚੇ ਹਥਿਆਰ ਬਰਾਮਦ ਕਰਨਾ ਅਤੇ ਇਮਾਰਤਾਂ ਨੂੰ ਹੋਣ ਵਾਲੇ ਮਾਮੂਲੀ ਨੁਕਸਾਨ ਦੀ ਮੁਰੰਮਤ ਕਰਕੇ ਕਲੀ ਕੂਚੀ ਤਕ ਫੇਰਨਾ ਸ਼ਾਮਲ ਸੀ) ਦੀ ਯੋਜਨਾ ਉਲੀਕੀ ਗਈ ਸੀ।

ਹਮਲੇ ਦੀ ਵਿਉਂਤ ਬਹੁਤ ਚਿਰ ਪਹਿਲਾਂ ਉਲੀਕ ਲਈ ਗਈ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਨਰਲ ਏ. ਐਸ. ਵੈਦਿਆ ਨੂੰ ਕੋਈ ਸਾਢੇ ਪੰਜ ਮਹੀਨੇ ਪਹਿਲਾਂ, 15 ਜਨਵਰੀ ਨੂੰ, ਸੈਨਾ ਦਿਵਸ ਮੌਕੇ ਹਮਲੇ ਦੇ ਫੈਸਲੇ ਤੋਂ ਜਾਣੂੰ ਕਰਵਾ ਦਿੱਤਾ ਸੀ। ਉਸ ਤੋਂ ਝੱਟ ਹੀ ਬਾਅਦ ਪੈਰਾ ਬ੍ਰਿਗੇਡ ਦੀ ਫਸਟ ਬਟਾਲੀਅਨ ਦੇ ਕਮਾਂਡੋਜ਼ ਨੂੰ ਚਕਰਾਤਾ (ਡੇਹਰਾਦੂਨ ਨੇੜੇ) ਤੇ ਸਰਸਾਵਾਂ (ਸਹਾਰਨਪੁਰ ਨੇੜੇ) ਵਿਖੇ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਨਾਲ ਮਿਲਦੀ ਜੁਲਦੀ ਨਕਲੀ ਇਮਾਰਤ ਤਿਆਰ ਕਰਕੇ ਉਸ ਉੱਤੇ ਧਾਵਾ ਬੋਲਣ ਦਾ ਉਚੇਚਾ ਅਭਿਆਸ ਕਰਵਾਇਆ ਗਿਆ ਸੀ। ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁਕਦਿਆਂ ਹੀ ਫੌਜ ਦੇ ਮੁਖੀ ਜਨਰਲ ਏ.ਐਸ. ਵੈਦਿਆ ਨੂੰ, ਜੋ ਕਿ ਜੇਠ ਮਹੀਨੇ ਦੀ ਗਰਮੀ ਤੋਂ ਬਚਣ ਲਈ ਕਸ਼ਮੀਰ ਅੰਦਰ ਛੁੱਟੀਆਂ ਮਨਾ ਰਿਹਾ ਸੀ, ਫੌਰਨ ਦਿੱਲੀ ਬੁਲਾ ਲਿਆ ਗਿਆ। ਮਈ ਦੇ ਆਖਰੀ ਦਿਨਾਂ ਵਿਚ ਭਾਰਤੀ ਫੌਜ ਦੀਆਂ ਚੋਣਵੀਆਂ ਟੁਕੜੀਆਂ ਨੂੰ ਅੰਮ੍ਰਿਤਸਰ ਵੱਲ ਰਵਾਨਾ ਕਰ ਦਿੱਤਾ ਗਿਆ। ਹੈਦਰਾਬਾਦ ਤੇ ਰਾਂਚੀ ਤੋਂ ਚੋਣਵੇਂ ਫੌਜੀ ਦਸਤੇ ਹਵਾਈ ਜਹਾਜ਼ਾਂ ਦੇ ਜਰ੍ਹੀਏ ਅੰਮ੍ਰਿਤਸਰ ਭੇਜੇ ਗਏ। ਬੰਬਈ ਤੋਂ ਸਮੁੰਦਰੀ ਸੈਨਾ ਦੇ ਆਹਲਾ ਦਰਜੇ ਦੇ ਗੋਤਾਖੋਰ ਹਵਾਈ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਪਹੁੰਚਾਏ ਗਏ। ਇਨ੍ਹਾਂ ਨੇ ਸਰੋਵਰ ਅੰਦਰ ਟੁੱਭੀਆਂ ਮਾਰ ਕੇ ਹਰਿਮੰਦਰ ਸਾਹਿਬ ਅੰਦਰ ਦਾਖਲ ਹੋਣਾ ਸੀ। ਫੌਜ ਦੇ ਖਾਸ ਸਿਖਲਾਈ ਪ੍ਰਾਪਤ ਕੁੱਤੇ ਜੌਰਹਟ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਢੋਏ ਗਏ। ਭਾਰਤੀ ਫੌਜ ਦੇ ਅੱਵਲ ਦਰਜੇ ਦੀ ਤੋਪਖਾਨਾ ਡਿਵੀਜ਼ਨ ਮੇਰਠ ਤੋਂ ਚੱਲ ਕੇ 30 ਮਈ ਨੂੰ ਅੰਮ੍ਰਿਤਸਰ ਪਹੁੰਚ ਗਈ। ਹਮਲੇ ਨੂੰ ਸੁਯੋਗ ਅਗਵਾਈ ਮੁਹੱਈਆ ਕਰਨ ਲਈ ਚੋਟੀ ਦੇ ਜਰਨੈਲ (ਜਨਰਲ ਕੇ.ਸੁੰਦਰ ਜੀ., ਜਨਰਲ ਟੀ.ਐਸ. ਉਬਰਾਇ, ਜਨਰਲ ਆਰ. ਐਸ. ਦਿਆਲ, ਮੇਜਰ ਜਨਰਲ ਕੇ. ਐਸ. ਬਰਾੜ ਵਗੈਰਾ ਵਗੈਰਾ) ਅੰਮ੍ਰਿਤਸਰ ਪਹੁੰਚ ਗਏ। ਫੌਜੀ ਟੁਕੜੀਆਂ ਨੂੰ ਇਸ ਹਿਸਾਬ ਨਾਲ ਤਾਇਨਾਤ ਕੀਤਾ ਗਿਆ।

ਬਿਹਾਰ ਰਜਮੈਂਟ ਦੀ ਬਾਰ੍ਹਵੀਂ ਬਟਾਲੀਅਨ (12 ਬਿਹਾਰ) ਨੂੰ ਦਰਬਾਰ ਸਾਹਿਬ ਸਮੂਹ ਦੁਆਲੇ ਘੇਰਾਬੰਦੀ ਕਰਨ ਅਤੇ ਟੈਂਪਲਵਿਊ ਹੋਟਲ, ਬ੍ਰਹਮਬੂਟਾ ਅਖਾੜਾ, ਪਾਣੀ ਵਾਲੀ ਟੈਂਕੀ ਤੇ ਬੁੰਗਿਆਂ ਉੱਤੇ ਸਿੰਘਾਂ ਦੇ ਮੋਰਚਿਆਂ ਨੂੰ ਨਸ਼ਟ ਕਰਨ ਦਾ ਕਾਰਜ ਸੌਂਪਿਆ ਗਿਆ। ਕੁਮਾਉਂ ਦੀ ਨੌਂਵੀਂ ਬਟਾਲੀਅਨ (9 ਕੁਮਾਂਉਂ) ਨੂੰ ਸਮੁੱਚੇ ਸਰਾਂ ਵਾਲੇ ਪਾਸੇ ਕਾਰਵਾਈ ਕਰਨ ਲਈ ਤਾਇਨਾਤ ਕੀਤਾ ਗਿਆ। ਮਦਰਾਸ ਰਜਮੈਂਟ ਦੀ 26ਵੀਂ ਬਟਾਲੀਅਨ (26 ਮਦਰਾਸ) ਨੇ ਸਰਾਂ ਵਾਲੇ ਪਾਸਿਉਂ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਖੱਬੇ ਹੱਥ ਪ੍ਰਕਰਮਾ ਵਿਚ ਦੀ ਹੁੰਦੇ ਹੋਏ ਅਕਾਲ ਤਖ਼ਤ ਸਾਹਿਬ ਵੱਲ ਵਧਣਾ ਸੀ। ਗੜ੍ਹਵਾਲ ਰੈਜਮੈਂਟ ਦੀ ਨੌਵੀਂ ਬਟਾਲੀਅਨ (9 ਗੜਵਾਲ) ਨੇ ਦੱਖਣ ਵਾਲੇ ਪਾਸਿਉਂ ਸ਼ਹੀਦਾਂ ਵਾਲੇ ਗੇਟ ਰਾਹੀਂ ਅੰਦਰ ਦਾਖਲ ਹੋ ਕੇ ਪ੍ਰਕਰਮਾ ਅੰਦਰ ਖੱਬੇ ਹੱਥ ਘੁੰਮ ਕੇ ਅਕਾਲ ਤਖ਼ਤ ਵੱਲ ਧਾਵਾ ਕਰਨਾ ਸੀ। ਭਾਰਤੀ ਫੌਜ ਦੇ ਅੱਵਲ ਦਰਜੇ ਦੇ ਕਮਾਂਡੋਜ਼ (10 ਗਾਰਡਜ਼) ਨੂੰ ਸਭ ਤੋਂ ਔਖਾ ਤੇ ਜ਼ੋਖਮ ਭਰਿਆ ਕਾਰਜ ਸੌਂਪਿਆ ਗਿਆ ਸੀ। ਉਨ੍ਹਾਂ ਨੇ ਮੁੱਖ ਦੁਆਰ (ਘੰਟਾ ਘਰ) ਵਾਲੇ ਪਾਸੇ ਤੋਂ ਪ੍ਰਕਰਮਾ ਅੰਦਰ ਦਾਖਲ ਹੋ ਕੇ ਅਕਾਲ ਤਖ਼ਤ ਤਕ ਪਹੁੰਚਣ ਲਈ ਰਾਹ ਸਾਫ ਕਰਨਾ ਸੀ। ਕੁਮਾਉਂ ਦੀ 15ਵੀਂ ਬਟਾਲੀਅਨ (15 ਕੁਮਾਉਂ) ਨੂੰ ਰਿਜ਼ਰਵ ਫੋਰਸ ਵਜੋਂ ਤਿਆਰ-ਬਰ-ਤਿਆਰ ਰਹਿਣ ਦੇ ਆਦੇਸ਼ ਦਿੱਤੇ ਗਏ ਸਨ। ਪੈਰਾ ਕੰਪਨੀ ਦੇ ਕਮਾਂਡੋਜ਼ ਨੇ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਤੇ ਪ੍ਰਕਰਮਾ ਦੇ ਉਤਰੀ ਹਿੱਸੇ (ਪਾਣੀ ਦੇ ਪਿਆਓ ਤੋਂ ਲੈ ਕੇ ਅਕਾਲ ਤਖ਼ਤ ਸਾਹਮਣੇ ਨਿਸ਼ਾਨ ਸਾਹਿਬ ਤਕ ਦੇ ਖੇਤਰ) ਅੰਦਰ ਰੋਕਾਂ ਭੰਨ ਕੇ ਰਾਹ ਸਾਫ ਕਰਨਾ ਸੀ। ਸਪੈਸ਼ਲ ਫਰੰਟੀਅਰ ਫੋਰਸ ਨੂੰ ਅਕਾਲ ਤਖ਼ਤ ਅੰਦਰੋਂ ਅਸਲਾ ਤੇ ਹਥਿਆਰ ਬਰਾਮਦ ਕਰਨ ਅਤੇ ਲੋੜ ਪੈਣ ਤੇ ਜੁਝਾਰੂ ਸਿੰਘਾਂ ਦਾ ਸਫਾਇਆ ਕਰਨ ਵਿਚ ਹੱਥ ਵਟਾਉਣ ਦਾ ਜੁੰਮਾ ਸੌਂਪਿਆ ਗਿਆ ਸੀ। ਇਸ ਤੋਂ ਇਲਾਵਾ 16 ਕੈਵਲਰੀ (ਰਸਾਲਾ) ਤੇ 5 ਮਕੈਨੀਕਲ ਨੂੰ ਜਿੱਥੇ ਤੇ ਜਦੋਂ ਵੀ ਲੋੜ ਪਏ ਸਹਾਇਤਾ ਲਈ ਬਹੁੜਨ ਵਾਸਤੇ ਤਿਆਰ-ਬਰ-ਤਿਆਰ ਰੱਖਿਆ ਗਿਆ ਸੀ।

ਬੀ.ਐਸ.ਐਫ., ਸੀ.ਆਰ.ਪੀ.ਐਫ. ਤੇ ਆਈ.ਟੀ.ਬੀ.ਪੀ. ਨੇ ਕੁਝ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਇਰਦ ਗਿਰਦ ਇਮਾਰਤਾਂ ਉੱਤੇ ਆਪਣੇ ਪੱਕੇ ਮੋਰਚੇ ਬਣਾ ਲਏ ਸਨ। ਉਨ੍ਹਾਂ ਪਹਿਲੀ ਜੂਨ ਨੂੰ ਆਪਣੇ ਮੋਰਚਿਆਂ ਚੋਂ ਸਿੰਘਾਂ ਦੇ ਠਿਕਾਣਿਆਂ ਉੱਤੇ ਭਾਰੀ ਗੋਲੀਬਾਰੀ ਕੀਤੀ। ਦੁਪਹਿਰ ਦੇ ਸਾਢੇ ਬਾਰਾਂ ਵਜੇ ਤੋਂ ਲੈ ਕੇ ਰਾਤ ਦੇ ਸਵਾ ਅੱਠ ਵਜੇ ਤਕ, ਅੱਠ ਘੰਟੇ ਲਗਾਤਾਰ ਦਰਬਾਰ ਸਾਹਿਬ ਕੰਪਲੈਕਸ ਉੱਤੇ ਗੋਲੀਆਂ ਦੀ ਵਰਖਾ ਹੁੰਦੀ ਰਹੀ। ਇਸ ਗੋਲੀਬਾਰੀ ਦਾ ਇਕ ਉਦੇਸ਼ ਜੁਝਾਰੂ ਸਿੰਘਾਂ ਨੂੰ ਭੈਭੀਤ ਕਰਨਾ ਸੀ। ਦੂਜਾ, ਉਨ੍ਹਾਂ ਨੂੰ ਜੁਆਬੀ ਫਾਇਰਿੰਗ ਲਈ ਉਕਸਾ ਕੇ ਉਨ੍ਹਾਂ ਦੇ ਠਿਕਾਣਿਆਂ ਦੀ ਨਿਸ਼ਾਨਦੇਹੀ ਕਰਨੀ ਤੇ ਉਨ੍ਹਾਂ ਦੀ ਹਕੀਕੀ ਤਾਕਤ ਦਾ ਅੰਦਾਜ਼ਾ ਲਾਉਣਾ ਸੀ। ਪਰ ਸਿੰਘ ਫੌਜੀ ਵਿਦਿਆ ਤੋਂ ਏਨੇ ਕੋਰੇ ਨਹੀਂ ਸਨ ਕਿ ਦੁਸ਼ਮਣ ਦੀ ਇਸ ਚਾਲ ਵਿਚ ਫਸ ਜਾਂਦੇ। ਜਨਰਲ ਸੁਬੇਗ਼ ਸਿੰਘ ਦੇ ਸਿਖਾਏ ਤੇ ਸੰਤ ਜਰਨੈਲ ਸਿੰਘ ਦੇ ਪੜ੍ਹਾਏ ਸਿੰਘਾਂ ਨੇ ਦੁਸ਼ਮਣ ਦੀ ਇਸ ਭੜਕਾਹਟ ਦਾ ਜੁਆਬ ਸੰਜਮ ਤੇ ਜ਼ਬਤ ਵਿਚ ਦਿੱਤਾ। ਦੁਸ਼ਮਣ ਦੀ ਅੱਠ ਘੰਟੇ ਦੀ ਬਦਤਮੀਜ਼ੀ (ਜਿਸ ਨਾਲ ਕੰਪਲੈਕਸ ਅੰਦਰ ਅੱਧੀ ਦਰਜਨ ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਗੋਲੀਆਂ ਦੇ 32 ਚਟਾਖ ਪੈ ਗਏ। ਸਿੰਘਾਂ ਦਾ ਸਬਰ ਤੇ ਸ੍ਵੈ ਕਾਬੂ ਭੰਗ ਨਾ ਕਰ ਸਕੀ।

3 ਜੂਨ ਦੀ ਸ਼ਾਮ ਨੂੰ ਜਦ ਟਾਈਮਜ਼ ਆਫ ਇੰਡੀਆ ਦਾ ਰਿਪੋਰਟਰ (ਸੁਭਾਸ਼ ਕਿਰਪੇਕਰ) ਜਨਰਲ ਸੁਬੇਗ ਸਿੰਘ ਨਾਲ ਇੰਟਰਵਿਊ ਕਰ ਰਿਹਾ ਸੀ ਤਾਂ ਬਿਹਾਰ ਰਜਮੈਂਟ ਦੀ ਦਸਵੀਂ ਬਟਾਲੀਅਨ ਦੇ ਜਵਾਨ ਬੀ.ਐਸ.ਐਫ. ਤੇ ਸੀ.ਆਰ.ਪੀ.ਐਫ. ਕੋਲੋਂ ਮੋਰਚੇ ਖਾਲੀ ਕਰਾ ਕੇ ਤੇਜ਼ੀ ਨਾਲ ਆਪਣੀਆਂ ਪੋਜ਼ੀਸ਼ਨਾਂ ਮੱਲ ਰਹੇ ਸਨ। ਦੁਸ਼ਮਣ ਦੀ ਨਕਲੋ ਹਰਕਤ ਉੱਤੇ ਦੂਰਬੀਨ ਰਾਹੀਂ ਕਰੜੀ ਨਿਗ੍ਹਾ ਰੱਖ ਰਹੇ ਸਿੰਘਾਂ ਨੇ ਜਿਉਂ ਹੀ ਜਨਰਲ ਸੁਬੇਗ਼ ਸਿੰਘ ਨੂੰ ਇਹ ਖ਼ਬਰ ਸੁਣਾਈ ਤਾਂ ਉਸ ਵਰਗੇ ਤਜਰਬਾਕਾਰ ਜਨਰਲ ਨੂੰ ਇਸ ਦੇ ਅਰਥ ਸਮਝਣ ਵਿਚ ਰਤੀ ਭਰ ਵੀ ਦੇਰ ਨਾ ਲੱਗੀ। ਜਿਸ ਘੜੀ ਦਾ ਚਿਰਾਂ ਤੋਂ ਇੰਤਜ਼ਾਰ ਹੋ ਰਿਹਾ ਸੀ ਉਹ ਆਖਰ ਨੂੰ ਆਣ ਪਹੁੰਚੀ ਸੀ। ਜਰਨਲ ਸੁਬੇਗ਼ ਸਿੰਘ ਨੇ ਇੰਟਰਵਿਊ ਉੱਥੇ ਹੀ ਖਤਮ ਕਰ ਦਿੱਤੀ ਅਤੇ ਫੁਰਤੀ ਨਾਲ ਆਪਣੇ ਲੜਾਕੂ ਯੋਧਿਆਂ ਨੂੰ ਲੋੜੀਂਦੇ ਨੁਸਖ਼ੇ ਤੇ ਹਦਾਇਤਾਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ।

ਚਾਰ ਜੂਨ ਨੂੰ ਤੜਕਸਾਰ ਚਾਰ ਵਜੇ ਦੇ ਕਰੀਬ 10 ਬਿਹਾਰ ਦੇ ਨਿਸ਼ਾਨਚੀਆਂ ਨੇ ਹੋਟਲ ਟੈਂਪਲਵਿਊ, ਬ੍ਰਹਮਬੂਟਾ ਅਖਾੜਾ, ਪਾਣੀ ਵਾਲੀ ਟੈਂਕੀ ਤੇ ਬੁੰਗਿਆਂ ਉਤਲੇ ਮੋਰਚਿਆਂ ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੂਹਰੇ ਟਰੇਸਰ ਬੁਲਟਸ ਤੇ ਪਿੱਛੇ ਟੈਂਕ ਤੇ ਆਰ.ਸੀ.ਐਲ. ਗੰਨ ਦੇ ਗੋਲਿਆਂ ਨੇ ਅਸਮਾਨ ਅੰਦਰ ਲਾਂਬੂ ਲਾ ਦਿੱਤੇ। ਤੋਪ ਦੇ ਗੋਲਿਆਂ ਨਾਲ ਪਾਣੀ ਵਾਲੀ ਟੈਂਕੀ ਵਿਚ ਮਘੋਰਾ ਹੋ ਗਿਆ ਜਿਸ ਨਾਲ ਕੰਪਲੈਕਸ ਅੰਦਰ ਪਾਣੀ ਦੀ ਸਪਲਾਈ ਠੱਪ ਹੋ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਉਸਾਰੇ ਗਏ ਇਤਿਹਾਸਕ ਬੁੰਗਿਆਂ ਦੀਆਂ ਟੀਸੀਆਂ ਤੋਪਾਂ ਦੇ ਗੋਲਿਆਂ ਨੇ ਬੁਰੀ ਤਰ੍ਹਾਂ ਤਬਾਹ ਕਰ ਸੁੱਟੀਆਂ। ਚਾਰ ਜੂਨ ਨੂੰ ਦਿਨ ਭਰ ਭਾਰੀ ਗੋਲਾਬਾਰੀ ਹੁੰਦੀ ਰਹੀ। ਸਿੱਟੇ ਵਜੋਂ ਉਸ ਦਿਨ ਗੁਰੂ ਅਮਰਦਾਸ ਜੀ ਦਾ ਲੰਗਰ ਤਿਆਰ ਨਾ ਹੋ ਸਕਿਆ। ਬਾਗਵਾਲੀ ਗਲੀ ਦੀਆਂ ਬੀਬੀਆਂ ਨੇ ਘਰਾਂ ਅੰਦਰ ਲੰਗਰ ਤਿਆਰ ਕਰਕੇ ਵਰ੍ਹਦੀਆਂ ਗੋਲੀਆਂ ਵਿਚ ਸੰਗਤਾਂ ਨੂੰ ਵਰਤਾਇਆ। ਉਸ ਦਿਨ ਦੁਪਹਿਰੇ ਸਾਢੇ ਬਾਰਾਂ ਵਜੇ ਦੇ ਕਰੀਬ ਦਰਬਾਰ ਸਾਹਿਬ ਸਮੂਹ ਨੂੰ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦਾ ਜਨਰੇਟਰ ਵੀ ਅੱਗ ਨਾਲ ਨੁਕਸਾਨਿਆ ਗਿਆ। ਚਾਰ ਪੰਜ ਦੀ ਰਾਤ ਤੇ ਪੰਜ ਦੇ ਦਿਨ ਨੂੰ ਵੀ ਲਗਾਤਾਰ ਗੋਲੀਬਾਰੀ ਚਲਦੀ ਰਹੀ। ਉਸ ਵੇਲੇ ਤਕ ਫੌਜ ਦਾ ਮੁੱਖ ਜ਼ੋਰ ਕੰਪਲੈਕਸ ਅੰਦਰ ਛੱਤਾਂ ਉਪਰਲੇ ਮੋਰਚਿਆਂ ਨੂੰ ਤਬਾਹ ਕਰਨ ਉੱਤੇ ਲੱਗਾ ਰਿਹਾ। ਪੰਜ ਜੂਨ ਦੀ ਸ਼ਾਮ ਤਕ ਟੈਂਪਲਵਿਊ ਹੋਟਲ ਬ੍ਰਹਮਬੂਟਾ ਅਖਾੜਾ, ਘੰਟਾ ਘਰ ਵਾਲੀ ਬਾਹੀ ਉੱਪਰ ਛੱਤਾਂ ਉਤੇ ਬਣਾਏ ਲਗਭਗ ਸਾਰੇ ਮੋਰਚੇ ਨਸ਼ਟ ਹੋ ਗਏ ਸਨ। ਹੁਣ ਕਾਰਵਾਈ ਦਾ ਦੂਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਸੀ। ਜਿਸ ਵਿਚ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਵੜ ਕੇ ਅਕਾਲ ਤਖ਼ਤ ਸਾਹਿਬ ਉੱਤੇ ਧਾਵਾ ਬੋਲਣਾ ਸੀ।

ਪੰਜ ਜੂਨ ਦੀ ਸ਼ਾਮ ਦੇ ਸਵਾ ਕੁ ਪੰਜ ਵਜੇ ਡੀ.ਐਸ.ਪੀ. ਬਾਜਵਾ ਨੇ ਲਾਊਡ ਸਪੀਕਰ ਉੱਤੇ ਜੁਝਾਰੂ ਸਿੰਘਾਂ ਨੂੰ ਫੌਰੀ ਆਤਮ ਸਮਰਪਣ ਕਰ ਦੇਣ ਦਾ ਹੋਕਾ ਦਿੱਤਾ। ਇਸ ਹੋਕੇ ਦਾ ਜੁਆਬ ਸਿੰਘਾਂ ਨੇ ਕੜਕਵੀਂ ਗੋਲੀਬਾਰੀ ਵਿਚ ਦਿੱਤਾ। ਇਕ ਵੀ ਜੁਝਾਰੂ ਸਿੰਘ ਆਤਮ ਸਮਰਪਣ ਕਰਨ ਲਈ ਅੱਗੇ ਨਾ ਆਇਆ। ਸ਼ਾਮ ਨੂੰ ਸਵਾ ਛੇ ਵਜੇ ਦੇ ਕਰੀਬ 16ਵੀਂ ਕੈਵਲਰੀ ਦੇ ਵਿਜੰਤਾ ਟੈਂਕ ਹਰਿਮੰਦਰ ਸਾਹਿਬ ਵੱਲ ਰਵਾਨਾ ਹੋਏ। ਪੌਣੇ ਸੱਤ ਵਜੇ ਇਨ੍ਹਾਂ ਟੈਂਕਾਂ ਨੇ ਘੰਟਾ ਘਰ ਦੇ ਸਾਹਮਣੇ ਪੋਜੀਸ਼ਨਾਂ ਲੈ ਲਈਆਂ ਅਤੇ 7.62 ਮਿ: ਮੀ: ਮਸ਼ੀਨ ਗੰਨਾਂ ਨਾਲ ਦਰਬਾਰ ਸਾਹਿਬ ਸਮੂਹ ਉੱਤੇ ਭਾਰੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਦੋ ਚੇਤਕ ਹੈਲੀਕਾਪਟਰ ਦਰਬਾਰ ਸਾਹਿਬ ਉੱਤੇ ਨੀਵੀਆਂ ਉਡਾਰੀਆਂ ਲਾਉਂਦੇ ਰਹੇ। ਇਨ੍ਹਾਂ ਹੈਲੀਕਾਪਟਰਾਂ ਵਿਚ ਸਵਾਰ ਫੌਜੀ ਅਫਸਰ ਕੰਟਰੋਲ ਰੂਮ ਦੇ ਜ਼ਰ੍ਹੀਏ ਆਪਣੇ ਮੋਰਚਿਆਂ ਵਿਚਲੇ ਜਵਾਨਾਂ ਨੂੰ ਸਿੰਘਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਦੇ ਰਹੇ ਸਨ ਅਤੇ ਉਨ੍ਹਾਂ ਦੀ ਠੀਕ ਨਿਸ਼ਾਨਿਆਂ ਉੱਤੇ ਚੋਟ ਕਰਨ ਵਿਚ ਸਹਾਇਤਾ ਕਰ ਰਹੇ ਸਨ।

ਪੰਜ ਜੂਨ ਦੀ ਰਾਤ ਪਸਰਦਿਆਂ ਹੀ 9 ਕੁਮਾਉਂ ਨੇ ਸਰਾਂ ਵਾਲੇ ਪਾਸੇ ਲੋਹੇ ਦੇ ਗੇਟਾਂ ਲਾਗੇ ਟੈਂਕ ਤੇ ਬਖਤਰਬੰਦ ਗੱਡੀਆਂ ਲਿਆ ਖੜ੍ਹੀਆਂ ਕੀਤੀਆਂ। ਉਧਰ 10 ਗਾਰਡਜ਼ ਨੇ ਵੀ ਮੁੱਖ ਦੁਆਰ (ਘੰਟਾ ਘਰ ਵਾਲਾ ਗੇਟ) ਰਾਹੀਂ ਪ੍ਰਕਰਮਾ ਅੰਦਰ ਦਾਖਲ ਹੋਣ ਦੀਆਂ ਪੂਰੀਆਂ ਤਿਆਰੀਆਂ ਕਸ ਲਈਆਂ। ਦੋਨਾਂ ਪਾਸਿਆਂ ਤੋਂ ਕਾਰਵਾਈ ਰਾਤ ਦੇ ਦਸ ਵਜੇ ਸ਼ੁਰੂ ਹੋਣੀ ਸੀ ਅਤੇ ਇਕ ਵਜੇ ਤੋਂ ਪਹਿਲਾਂ ਉਪਰੇਸ਼ਨ ਦਾ ਪਹਿਲਾ ਪੜਾਅ (ਜੁਝਾਰੂ ਸਿੰਘਾਂ ਦੀ ਲੜਾਕੂ ਸ਼ਕਤੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਣ) ਮੁਕੰਮਲ ਕਰ ਲੈਣ ਦੀ ਯੋਜਨਾ ਉਲੀਕੀ ਗਈ ਸੀ। ਉਸ ਤੋਂ ਬਾਅਦ ਰਾਤ ਦੇ ਹਨ੍ਹੇਰੇ ਵਿਚ ਮੁਰਦਾ ਲਾਸ਼ਾਂ ਨੂੰ ਸੰਭਾਲਣ, ਜਿਉਂਦੇ ਜੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਾਰੇ ਖੇਤਰ ਦੀ ਭਰਵੀਂ ਤਲਾਸ਼ੀ ਕਰਨ ਦਾ ਅਮਲ ਸ਼ੁਰੂ ਹੋਣਾ ਸੀ। ਇਸ ਤਰ੍ਹਾਂ 6 ਜੂਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਸਾਰਾ ਉਪਰੇਸ਼ਨ ਮੁਕੰਮਲ ਕਰਕੇ ਭਾਰਤੀ ਫੌਜ ਦੀ ਮਹਾਨ ਜਿੱਤ ਦੇ ਜਸ਼ਨ ਮਨਾਏ ਜਾਣੇ ਸਨ।

ਰਾਤ ਨੂੰ 9 ਵਜੇ ਦੇ ਕਰੀਬ ਜਨਰਲ ਬਰਾੜ ਨੇ ਯੁੱਧ ਦਾ ਬਿਗਲ ਵਜਾਉਣ ਤੋਂ ਪਹਿਲਾਂ ਆਪਣੀਆਂ ਚੋਣਵੀਆਂ ਫੌਜੀ ਟੁਕੜੀਆਂ ਨੂੰ ਮੁੱਖ ਦੁਆਰ ਦੇ ਸਾਹਮਣੇ ਵਾਲੇ ਖੁੱਲ੍ਹੇ ਵਿਹੜੇ ਅੰਦਰ ਕੱਠੇ ਕਰ ਲਿਆ ਅਤੇ ਉਨ੍ਹਾਂ ਅੰਦਰ ਜੋਸ਼ ਤੇ ਜਜ਼ਬਾ ਭਰਨ ਲਈ ਸੰਖੇਪ ਬੀਰ ਰਸੀ ਭਾਸ਼ਣ ਦਿੱਤਾ। ਉਨ੍ਹਾਂ ਨੂੰ ਲੜਾਈ ਦੀ ਲੋੜ ਤੇ ਉਦੇਸ਼ ਬਾਰੇ ਦੱਸਿਆ ਗਿਆ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵਾਸਤੇ ਪਾ ਕੇ ਦੇਸ਼ ਲਈ ਜਾਨਾਂ ਵਾਰਨ ਵਾਸਤੇ ਤਤਪਰ ਹੋਣ ਲਈ ਕਿਹਾ ਗਿਆ। ਉਧਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਆਪੋ ਆਪਣੇ ਮੋਰਚਿਆਂ ਅੰਦਰ ਡਟੇ ਜੁਝਾਰੂ ਸਿੰਘ ਹਮਲੇ ਦੀ ਪਲ ਪਲ ਉਡੀਕ ਕਰ ਰਹੇ ਸਨ। ਆਪਣੇ ਧਰਮ, ਸਭਿਆਚਾਰ ਤੇ ਵਿਰਸੇ ਦੀ ਰਾਖੀ ਲਈ ਜਾਨਾਂ ਵਾਰਨ ਵਾਸਤੇ ਉਨ੍ਹਾਂ ਨੂੰ ਕਿਸੇ ਮਸਨੂਈ ਭਾਸ਼ਣ ਜਾਂ ਜਜ਼ਬਾਤੀ ਠੁੰਮ੍ਹਣੇ ਦੀ ਲੋੜ ਨਹੀਂ ਸੀ। ਤੱਤੀਆਂ ਤਵੀਆਂ, ਉਬਲਦੀਆਂ ਦੇਗ਼ਾਂ, ਸਿਰਾਂ ਤੇ ਚਲਦੇ ਆਰੇ, ਜਿਸਮਾਂ ਨੂੰ ਪਿੰਜਦੀਆਂ ਚਰਖੜੀਆਂ, ਰੰਬੀਆਂ ਨਾਲ ਉਤਾਰੀਆਂ ਜਾਂਦੀਆਂ ਖੋਪਰੀਆਂ, ਟੋਕਿਆਂ ਨਾਲ ਕੱਟੇ ਜਾਂਦੇ ਬੰਦ-ਬੰਦ, ਜਮੂਰਾਂ ਨਾਲ ਉਧੇੜੇ ਜਾਂਦੇ ਨਹੁੰ, ਚਮਕੌਰ ਦੀਆਂ ਗੜ੍ਹੀਆਂ, ਸਰਹੰਦ ਦੀਆਂ ਦੀਵਾਰਾਂ, ਖਦਰਾਣੇ ਦੀਆਂ ਢਾਬਾਂ, ਕਾਹਨੂੰਵਾਨ ਦੇ ਛੰਭ, ਕੁੱਪ ਰੋਹੀੜੇ ਦੇ ਖੂਨ ਨਾਲ ਲੱਥ-ਪੱਥ ਬੀਆਬਾਨ ਇਤਿਹਾਸ ਦੇ ਇਹ ਵਾਕਿਆਤ ਉਨ੍ਹਾਂ ਦੀ ਸਿਮਰਤੀ ਅੰਦਰ ਏਨੇ ਡੂੰਘੇ ਤੇ ਏਨੇ ਸਹਿਜ-ਭਾਅ ਵਸੇ ਹੋਏ ਸਨ ਕਿ ਧਰਮ ਹੇਤ ਸੀਸ ਦੇਣ ਦੀ ਪ੍ਰੇਰਨਾ ਤੇ ਜਾਚ ਉਨ੍ਹਾਂ ਦੇ ਖੂਨ ਅੰਦਰ ਹੀ ਰਮੀ ਹੋਈ ਸੀ। ਉਨ੍ਹਾਂ ਬੱਸ ਆਪਣੇ ਇਸ ਖੂਨ ਦੀ ਲਾਜ ਹੀ ਪਾਲਣੀ ਸੀ। ਉਹ ਆਪਣੇ ਅਜੀਜ਼ ਰਹਿਬਰ (ਸੰਤ ਭਿੰਡਰਾਂਵਾਲੇ) ਦੁਆਰਾ ਆਪਣੇ ਹੱਥੀਂ ਲੋਡ ਕਰਕੇ ਸੌਂਪੀਆਂ ਰਾਈਫਲਾਂ ਨਾਲ ਵੇਲੇ ਦੇ ਹਾਕਮਾਂ ਦੇ ਮਸਤ ਹਾਥੀਆਂ ਦੇ ਮੱਥਿਆਂ ਨੂੰ ਵਿੰਨ੍ਹ ਸੁੱਟਣ ਦੀ ਘੜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਰਾਤ ਦੇ ਦਸ ਵੱਜੇ ਹੋਣਗੇ ਜਦ ਉਨ੍ਹਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ। 9 ਕੁਮਾਉਂ ਟੈਂਕਾਂ ਨਾਲ ਲੋਹੇ ਦਾ ਗੇਟ ਭੰਨ੍ਹ ਕੇ ਸਰਾਂ ਵਾਲੇ ਖੇਤਰ ਅੰਦਰ ਦਾਖਲ ਹੋ ਗਈ। ਬਖਤਰਬੰਦ ਗੱਡੀਆਂ ਤੇ ਟੈਂਕ ਸਰਾਂ ਮੂਹਰਲੀ ਸੜਕ ਉੱਤੇ ਖੜ੍ਹੇ ਕਰ ਦਿੱਤੇ ਗਏ ਅਤੇ ਉਨ੍ਹਾਂ ਚੋਂ ਹੋ ਰਹੀ ਗੋਲਾਬਾਰੀ ਦੇ ਕਵਰ ਹੇਠ ਫੌਜੀ ਦਸਤੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹੋਏ ਇਮਾਰਤਾਂ ਅੰਦਰ ਘੁਸਣ ਲੱਗੇ। 9 ਕੁਮਾਉਂ ਦੀ ਏ ਕੰਪਨੀ ਹਮਲੇ ਦੀ ਮੂਹਰੈਲ ਟੁਕੜੀ ਸੀ ਜਿਸ ਦੀ ਅਗਵਾਈ ਮੇਜਰ ਹਤੇਸ਼ ਕੁਮਾਰ ਪਲਟਾ ਕਰ ਰਿਹਾ ਸੀ। ਇਸ ਕੰਪਨੀ ਨੂੰ ਪਹਿਲੇ ਹੱਲੇ ਵਿਚ ਹੀ ਕਿਆਸੋਂ ਬਾਹਰਾ ਜਾਨੀ ਨੁਕਸਾਨ ਝੱਲਣਾ ਪੈ ਗਿਆ। ਡਰੇ ਤੇ ਘਬਰਾਏ ਮੇਜਰ ਪਲਟਾ ਨੇ ਵਾਇਰਲੈਸ ਤੇ ਆਪਣੇ ਅਫਸਰਾਂ ਨੂੰ ਛੇਤੀ ਹੋਰ ਕੁਮਕ ਭੇਜਣ ਦੇ ਵਾਸਤੇ ਪਾਏ।

ਉਧਰ ਜਨਰਲ ਬਰਾੜ ਲਈ ਲੜਾਈ ਦਾ ਮਹੂਰਤ ਹੀ ਬਦਸ਼ਗਨੀ ਵਾਲਾ ਹੋ ਗਿਆ। ਮਿਥੀ ਹੋਈ ਯੋਜਨਾ ਅਨੁਸਾਰ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਦੀ ਕਾਰਵਾਈ ਇਕੋ ਸਮੇਂ ਦੋ ਪਾਸਿਆਂ ਤੋਂ ਸ਼ੁਰੂ ਕੀਤੀ ਜਾਣੀ ਸੀ। 10 ਗਾਰਡਜ਼ ਨੇ ਘੰਟਾ ਘਰ ਵਾਲੇ ਮੁਖ ਦੁਆਰ ਰਾਹੀਂ ਅੰਦਰ ਵੜਨਾ ਸੀ ਜਦ ਕਿ ਉਸੇ ਹੀ ਸਮੇਂ 26 ਮਦਰਾਸ ਨੇ ਮੰਜੀ ਸਾਹਿਬ ਵਾਲੀ ਸਾਈਡ ਤੋਂ ਪ੍ਰਕਰਮਾ ਅੰਦਰ ਦਾਖਲ ਹੋਣਾ ਸੀ। ਜਨਰਲ ਬਰਾੜ ਨੇ 9 ਵਜੇ ਦੇ ਕਰੀਬ ਮਦਰਾਸੀਆਂ ਨੂੰ ਜੋਸ਼ੀਲਾ ਭਾਸ਼ਣ ਦੇ ਕੇ ਵਿਦਾ ਕੀਤਾ ਸੀ ਅਤੇ ਉਨ੍ਹਾਂ ਬਜ਼ਾਰ ਮਾਈ ਸੇਵਾਂ ਵਿਚ ਦੀ ਹੁੰਦੇ ਹੋਏ ਪਿਛਵਾੜੇ ਦੀਆਂ ਗਲੀਆਂ ਰਾਹੀਂ ਬਾਬਾ ਅਟੱਲ ਸਾਹਿਬ ਵਾਲੇ ਪਾਸਿਉਂ ਮੰਜੀ ਸਾਹਿਬ ਤਕ ਪਹੁੰਚਣਾ ਸੀ। ਇਹ ਵੱਧ ਤੋਂ ਵੱਧ ਅੱਧੇ ਘੰਟੇ ਦਾ ਰਸਤਾ ਸੀ। ਜਨਰਲ ਬਰਾੜ 10 ਗਾਰਡਜ਼ ਨੂੰ ਉਦੋਂ ਤਕ ਰੋਕੀ ਬੈਠਾ ਸੀ ਜਦ ਤਕ 26 ਮਦਰਾਸ ਵਲੋਂ ਆਪਣੇ ਟਿਕਾਣੇ ਤੇ ਪਹੁੰਚਣ ਅਤੇ ਐਕਸ਼ਨ ਦੀ ਤਿਆਰੀ ਦਾ ਸਿਗਨਲ ਨਹੀਂ ਸੀ ਮਿਲ ਜਾਂਦਾ। ਪਰ ਘੰਟਾ ਭਰ ਬੀਤ ਜਾਣ ਤੇ ਵੀ ਮਦਰਾਸੀਆਂ ਵਲੋਂ ਕੋਈ ਸਿਗਨਲ ਨਹੀਂ ਸੀ ਪਹੁੰਚਿਆ। ਇਸ ਬਦਸ਼ਗਨੀ ਨੇ ਜਨਰਲ ਬਰਾੜ ਨੂੰ ਡਾਢੀ ਚਿੰਤਾ ਤੇ ਘਬਰਾਹਟ ਚ ਪਾ ਦਿੱਤਾ। ਜੇਕਰ ਰਾਤ ਦੇ ਇਕ ਵਜੇ ਤਕ ਅਕਾਲ ਤਖ਼ਤ ਸਾਹਿਬ ਉੱਤੇ ਕਬਜ਼ੇ ਦੀ ਕਾਰਵਾਈ ਮੁਕੰਮਲ ਕਰ ਲਈ ਜਾਣੀ ਸੀ ਤਾਂ ਹਮਲੇ ਨੂੰ ਹੋਰ ਵੱਧ ਪਛਾੜਿਆ ਨਹੀਂ ਸੀ ਜਾ ਸਕਦਾ। ਸਾਢੇ ਦਸ ਵਜੇ ਦੇ ਕਰੀਬ ਪੈਰਾ ਬਰਗੇਡ ਦੀ ਫਸਟ ਬਟਾਲੀਅਨ ਦੇ ਕਮਾਂਡੋਜ਼ ਨੂੰ 10 ਗਾਰਡਜ਼ ਦੀ ਮਦਦ ਨਾਲ ਮੁਖ ਦੁਆਰ ਰਾਹੀਂ ਅੰਦਰ ਦਾਖਲ ਹੋਣ ਦਾ ਹੁਕਮ ਦੇ ਦਿੱਤਾ ਗਿਆ। 90 ਦੇ ਲਗਭਗ ਖੱਬੀ ਖਾਨ ਕਮਾਂਡੋਜ਼ ਨੂੰ ਪਹਿਲੇ ਹੱਲੇ ਲਈ ਚੁਣਿਆ ਗਿਆ ਸੀ। ਇਨ੍ਹਾਂ ਕਮਾਂਡੋਜ਼ ਨੂੰ ਚਾਰ ਕਾਲਮਾਂ ਚ ਵੰਡਿਆ ਗਿਆ। ਪਹਿਲੇ ਤੇ ਤੀਜੇ ਕਾਲਮ ਨੇ ਪਰਕਰਮਾ ਅੰਦਰ ਦਾਖਲ ਹੋ ਕੇ ਪਰਕਰਮਾ ਦੀ ਖੱਬੀ ਬਾਹੀ (ਅਜਾਇਬ ਘਰ ਤੋਂ ਲੈ ਕੇ ਬ੍ਰਹਮਬੂਟਾ ਅਖਾੜਾ ਤਕ) ਚੋਂ ਰੋਕਾਂ ਖਤਮ ਕਰਨੀਆਂ ਸਨ ਜਦ ਕਿ ਦੂਜੇ ਤੇ ਚੌਥੇ ਕਾਲਮ ਨੇ ਸੱਜੀ ਬਾਹੀ ਸਾਫ਼ ਕਰਨੀ ਸੀ। ਗਾਰਡਜ਼ ਦੀ ਅਗਵਾਈ ਲੈਫਟੀਨੈਂਟ ਕਰਨਲ ਇਸਰਾਰ ਰਹੀਮ ਖਾਨ ਨਾਂਉ ਦੇ ਹੋਣਹਾਰ ਮੁਸਲਮਾਨ ਅਫਸਰ ਨੂੰ ਸੌਂਪੀ ਗਈ ਸੀ। ਏ ਕੰਪਨੀ ਦੀ ਅਗਵਾਈ ਮੇਜਰ ਬਲਦੇਵ ਰਾਜ ਭਾਟੀਆ ਕਰ ਰਿਹਾ ਸੀ। ਜਦ ਇਸ ਕੰਪਨੀ ਦੀ ਮੋਹਰੀ ਪਲਟਨ ਨੇ ਰਾਤ ਦੇ ਘੁੱਪ ਹਨ੍ਹੇਰੇ ਵਿਚ ਸ਼ੂਟ ਵੱਟਕੇ ਪੌੜੀਆਂ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਸਿੰਘਾਂ ਨੇ ਗੋਲੀਆਂ ਦੀ ਬੁਛਾੜ ਨਾਲ ਇਹ ਪੂਰੀ ਦੀ ਪੂਰੀ ਖੇਪ ਪੌੜੀਆਂ ਉਤੇ ਹੀ ਢੇਰੀ ਕਰ ਦਿੱਤੀ। ਨਾ ਜਨਰਲ ਬਰਾੜ ਤੇ ਨਾ ਇਸਰਾਰ ਖਾਨ ਨੂੰ ਇਸ ਗੱਲ ਦਾ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਬਿਹਤਰੀਨ ਕਮਾਂਡੋਜ਼ ਦੀ ਪਲਾਂ ਅੰਦਰ ਹੀ ਅਲਖ ਮੁਕਾ ਦੇਣ ਵਾਲਾ ਇਹ ਮੌਤ ਦਾ ਝੱਖੜ ਝੁੱਲਿਆ ਕਿਹੜੇ ਪਾਸਿਉਂ? ਖੁਫੀਆ ਰਿਪੋਰਟਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਬੋਹਣੀਦੀ ਉਕਾ ਹੀ ਕੋਈ ਉਮੀਦ ਨਹੀਂ ਸੀ। ਉਨ੍ਹਾਂ ਨੂੰ ਪਰਕਰਮਾ ਅੰਦਰ ਜ਼ਰੂਰ ਵੱਡੇ ਵਿਰੋਧ ਦਾ ਅੰਦੇਸ਼ਾ ਸੀ। ਪਰ ਇਹ ਪੌੜੀਆਂ ਉੱਤੇ ਕਿਹੜੀ ਬਲਾ ਝਪਟ ਪਈ? ਇਸ ਅੜਾਉਣੀ ਦੀ ਉਨ੍ਹਾਂ ਨੂੰ ਉੱਕਾ ਹੀ ਸਮਝ ਨਹੀਂ ਸੀ ਆ ਰਹੀ। ਅਸਲ ਵਿਚ ਪੌੜੀਆਂ ਨਾਲ ਲਗਵੇਂ ਕਮਰਿਆਂ ਦੇ ਵੱਡੇ ਰੋਸ਼ਨਦਾਨ ਪੌੜੀਆਂ ਅੰਦਰ ਖੁੱਲ੍ਹਦੇ ਸਨ। ਸਿੰਘਾਂ ਨੇ ਇਨ੍ਹਾਂ ਰੋਸ਼ਨਦਾਨਾਂ ਦੀ ਇਸ ਤਰ੍ਹਾਂ ਮੋਰਚਾਬੰਦੀ ਕੀਤੀ ਹੋਈ ਸੀ ਕਿ ਹਨ੍ਹੇਰੇ ਵਿਚ ਬੰਦਾ ਤਾਂ ਕੀ ਹਵਾ ਵੀ ਉਨ੍ਹਾਂ ਦੀਆਂ ਗੋਲੀਆਂ ਤੋਂ ਬਚ ਕੇ ਅੰਦਰ ਨਹੀਂ ਸੀ ਜਾ ਸਕਦੀ। ਏ ਕੰਪਨੀ ਦਾ ਐਮ.ਐਮ.ਜੀ. ਸੈਕਸ਼ਨ ਪੂਰੇ ਦਾ ਪੂਰਾ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਲਾਂਸ ਨਾਇਕ ਮੇਜਰ ਸਿੰਘ ਐਲ.ਐਮ.ਜੀ. ਨਾਲ ਇਸ ਪਲਟੂਨ ਨੂੰ ਕਵਰਿੰਗ ਫਾਇਰ ਦੇ ਰਿਹਾ ਸੀ। ਕੁਝ ਕਮਾਂਡੋ ਪੌੜੀਆਂ ਉਤਰ ਕੇ ਪਰਕਰਮਾ ਅੰਦਰ ਖੱਬੇ ਹੱਥ ਮੋੜਾ ਕੱਟਣ ਵਿਚ ਕਾਮਯਾਬ ਹੋ ਗਏ। ਅੰਨ੍ਹੇਵਾਹ ਗੋਲੀਆਂ ਚਲਾਉਂਦੇ ਤੇ ਗਰਨੇਡਾਂ ਦੀ ਗੜੇਮਾਰ ਕਰਦੇ ਉਹ ਬ੍ਰਹਮਬੂਟਾ ਅਖਾੜੇ ਵੱਲ ਵਧਣ ਲੱਗੇ। ਉਹ ਅੱਠਵੇਂ ਕੁ ਕਮਰੇ ਤਕ ਪਹੁੰਚੇ ਸਨ ਕਿ ਸਾਹਮਣੇ ਮੱਥਿਓਂ ਏਨੀ ਜ਼ੋਰਦਾਰ ਫਾਇਰਿੰਗ ਹੋਈ ਕਿ ਸਾਰੀ ਦੀ ਸਾਰੀ ਪਲਟੂਨ ਨਕਾਰਾ ਹੋ ਗਈ। ਕੁਝ ਮਾਰੇ ਗਏ ਕੁਝ ਜ਼ਖਮੀ ਹੋ ਕੇ ਡਿਗ ਪਏ। ਕਵਰਿੰਗ ਫਾਇਰ ਦੇ ਰਿਹਾ ਲਾਂਸ ਨਾਇਕ ਮੇਜਰ ਸਿੰਘ ਤੇ ਉਸਦਾ ਸਹਾਇਕ ਵੀ ਜ਼ਖਮੀ ਹੋ ਕੇ ਜ਼ਮੀਨ ਉੱਤੇ ਢੇਰੀ ਹੋ ਗਏ। ਏ ਤੋਂ ਬਾਅਦ ਬੀ ਤੇ ਸੀ ਕੰਪਨੀ ਦੇ ਐਮ.ਐਮ.ਜੀ. ਤੇ ਐਲ.ਐਮ.ਜੀ. ਸੈਕਸ਼ਨਾਂ ਦਾ ਵੀ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਕੰਪਨੀ ਡੀ ਦਾ ਐਲ.ਐਮ.ਜੀ. ਸੈਕਸ਼ਨ ਮੁੱਖ ਦੁਆਰ ਦੇ ਖੱਬੇ ਹੱਥ ਦੇ ਥਮਲ੍ਹੇ ਦੀ ਓਟ ਲਈ ਖੜ੍ਹਾ ਸੀ ਅਤੇ ਆਪਣੀ ਪਲਟੂਨ ਦੀ ਰਾਖੀ ਕਰ ਰਿਹਾ ਸੀ। ਇਹ ਪਲਟੂਨ ਪਰਕਰਮਾ ਦੇ ਕਮਰਿਆਂ ਅੰਦਰ ਅੰਨ੍ਹੇਵਾਹ ਗਰਨੇਡ ਸੁਟਦੀ ਹੋਈ ਅਕਾਲ ਤਖ਼ਤ ਵਾਲੀ ਸਾਈਡ ਵੱਲ ਵਧਣ ਲੱਗੀ। ਪਰ ਐਲ.ਐਮ.ਜੀ. ਸੈਕਸ਼ਨ ਦੇ ਲਾਂਸ ਨਾਇਕ ਮਨਰੂਪ ਸਿੰਘ ਸਮੇਤ ਇਸ ਪਲਟੂਨ ਦੇ ਸਾਰੇ ਜਵਾਨ ਚੌਥੇ ਕਮਰੇ ਤਕ ਪਹੁੰਚਦਿਆਂ ਹੀ ਜਾਨਾਂ ਤੋਂ ਹੱਥ ਧੋ ਬੈਠੇ। ਹਵਲਦਾਰ ਸਰਵਨ ਸਿੰਘ ਨੇ ਰੀਂਘ ਕੇ ਅਕਾਲ ਤਖ਼ਤ ਵੱਲ ਵਧਣ ਦੀ ਮਾਅਰਕੇਬਾਜ਼ ਕੋਸ਼ਿਸ ਕੀਤੀ। ਪਰ ਉਹ ਕੁਝ ਹੀ ਗਜ਼ ਅੱਗੇ ਵਧ ਸਕਿਆ ਸੀ ਕਿ ਸਾਹਮਣਿਓਂ ਗੋਲੀਆਂ ਦੀ ਬੁਛਾੜ ਨਾਲ ਛਲਣੀ ਹੋ ਕੇ ਰੱਬ ਨੂੰ ਪਿਆਰਾ ਹੋ ਗਿਆ।

ਦਰਅਸਲ ਜਨਰਲ ਸੁਬੇਗ ਸਿੰਘ ਨੇ ਦੁਸ਼ਮਣ ਦੀ ਹਰ ਸੰਭਵ ਚਾਲ ਦਾ ਅਗਾਊਂ ਇੰਤਜ਼ਾਮ ਕਰ ਰੱਖਿਆ ਹੋਇਆ ਸੀ। ਉਸ ਨੇ ਕੁਝ ਲਾਈਟ ਮਸ਼ੀਨ ਗੰਨਾਂ ਇਸ ਹਿਸਾਬ ਨਾਲ ਬੀੜ ਰੱਖੀਆਂ ਸਨ। ਕਿ ਉਨ੍ਹਾਂ ਦੀਆਂ ਗੋਲੀਆਂ ਜ਼ਮੀਨ ਤੋਂ ਗਿੱਠ ਭਰ ਉੱਪਰ ਹਵਾ ਨੂੰ ਚੀਰਦੀਆਂ ਲੰਘ ਜਾਂਦੀਆਂ ਸਨ ਇਸ ਤਰ੍ਹਾਂ ਜ਼ਮੀਨ ਤੇ ਰੀਂਘ ਕੇ ਅਕਾਲ ਤਖ਼ਤ ਵੱਲ ਵਧਣ ਦੀ ਹਰ ਕੋਸ਼ਿਸ਼ ਪਛਾੜ ਦਿੱਤੀ ਗਈ। ਫੌਜੀ ਜਵਾਨ ਜਦ ਪਰਕਰਮਾ ਅੰਦਰ ਭੱਜ ਕੇ ਬਰਾਂਡਿਆਂ ਦੇ ਥਮਲ੍ਹਿਆਂ ਦੀ ਓਟ ਲੈਣ ਦੀ ਕੋਸ਼ਿਸ਼ ਕਰਦੇ ਤਾਂ ਗੋਲੀਆਂ ਦੀ ਬੁਛਾੜ ਨਾਲ ਉਨ੍ਹਾਂ ਦੇ ਗਿੱਟੇ ਚਕਨਾਚੂਰ ਹੋ ਜਾਂਦੇ। ਇਸ ਵਜ੍ਹਾ ਕਰਕੇ ਵੱਡੀ ਭਾਰੀ ਗਿਣਤੀ ਵਿਚ ਫੌਜੀ ਜਵਾਨ ਲੱਤਾਂ ਤੋਂ ਨਕਾਰਾ ਹੋ ਗਏ। ਜ਼ਖਮੀ ਜਵਾਨਾਂ ਨੂੰ ਅੰਬਾਲਾ ਮਿਲਟਰੀ ਹਸਪਤਾਲ ਢੋਅ ਰਹੇ ਹੈਲੀਕਾਪਟਰਾਂ ਨੂੰ ਸਾਹ ਲੈਣਾ ਨਹੀਂ ਸੀ ਮਿਲ ਰਿਹਾ।

ਇਸ ਤਰ੍ਹਾਂ ਜਦ ਕਮਾਂਡੋਆਂ ਤੇ ਗਾਰਡਾਂ ਨੂੰ ਵਾਰ ਵਾਰ ਭਾਰੀ ਨੁਕਸਾਨ ਉਠਾ ਕੇ ਪਿੱਛੇ ਮੁੜਨਾ ਪੈਂਦਾ ਰਿਹਾ ਤਾਂ ਉਨ੍ਹਾਂ ਦੇ ਹੌਂਸਲੇ ਬੁਰੀ ਤਰ੍ਹਾਂ ਪਸਤ ਹੋ ਗਏ। ਅੰਦਰ ਗਿਆਂ ਦਾ ਹਸ਼ਰ ਦੇਖ ਕੇ ਬਾਹਰਲੇ ਅੰਦਰ ਵੱਲ ਨੱਕ ਨਹੀਂ ਸਨ ਕਰ ਰਹੇ। ਇਕ ਮੌਕੇ ਤਾਂ ਹਤਾਸ਼ਪੁਣੇ ਦਾ ਸ਼ਿਕਾਰ ਹੋਏ ਜਨਰਲ ਬਰਾੜ ਨੂੰ ਅੰਦਰ ਵੜਨ ਤੋਂ ਪੈਰ ਘਸੀਟ ਰਹੇ ਆਪਣੇ ਜਾਂਬਾਜ਼ਕਮਾਂਡੋਆਂ ਉੱਤੇ ਅਤਿ ਦਰਜੇ ਦੀ ਨਿਰਾਸ਼ਤਾ ਤੇ ਖਿਝ ਵਿਚ ਇਸ ਤਰ੍ਹਾਂ ਚੀਕਦਿਆਂ ਸੁਣਿਆ ਗਿਆ: ਹਰਾਮਜ਼ਾਦਿਓ! ਅੰਦਰ ਕਿਉਂ ਨਹੀਂ ਵੜਦੇ?” ਜਨਰਲ ਬਰਾੜ ਘੰਟਾ ਘਰ ਵਾਲੇ ਪਾਸੇ ਛੱਤ ਉੱਪਰ ਕਾਬਜ਼ ਹੋਣਾ ਚਾਹੁੰਦਾ ਸੀ। ਪ੍ਰੰਤੂ ਸਿੰਘਾਂ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਪੌੜੀਆਂ ਉਤਰਦਿਆਂ ਹੀ ਅੰਦਰੋਂ ਏਨੀ ਜ਼ੋਰਦਾਰ ਗੋਲੀ ਵਰ੍ਹਦੀ ਸੀ ਕਿ ਪਰਕਰਮਾ ਅੰਦਰ ਕੁਝ ਕਦਮ ਵੀ ਅੱਗੇ ਵਧ ਸਕਣਾ ਮੁਹਾਲ ਹੋ ਗਿਆ ਸੀ। ਉਧਰ ਮਦਰਾਸੀਆਂ ਦੀ ਅਜੇ ਵੀ ਕੋਈ ਉਘ ਸੁਘ ਨਹੀਂ ਸੀ ਮਿਲ ਰਹੀ। ਉਹ ਗਲੀਆਂ ਚ ਰੁਲ ਗਏ, ਜਾਂ ਮਾਰੇ ਗਏ, ਜਾਂ ਜਾਨ ਲੁਕੋ ਕੇ ਬੈਠ ਗਏ, ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਇਸ ਤਰ੍ਹਾਂ ਬੁਰੀ ਤਰ੍ਹਾਂ ਨਿਰਾਸ਼ ਤੇ ਹਤਾਸ਼ ਹੋਏ ਬਰਾੜਨੇ ਜਨਰਲ ਸੁੰਦਰਜੀ ਕੋਲੋਂ ਫੌਰੀ 15 ਇੰਨਫੈਂਟਰੀ ਡਿਵੀਜ਼ਨ ਦੀ ਮੰਗ ਕੀਤੀ। ਬਰਾੜ ਨੂੰ 9 ਗੜ੍ਹਵਾਲ ਰਾਈਫਲਜ਼ ਦੀ ਕੁਮਕ ਮਿਲ ਗਈ। ਇਸ ਬਟਾਲੀਅਨ ਦੀਆਂ ਦੋ ਕੰਪਨੀਆਂ ਨੂੰ ਦੱਖਣੀ ਪਾਸੇ ਤੋਂ ਸ਼ਹੀਦਾਂ ਵਾਲੇ ਗੇਟ ਰਾਹੀਂ ਅੰਦਰ ਦਾਖਲ ਹੋਣ ਲਈ ਕਿਹਾ ਗਿਆ ਤਾਂ ਜੋ ਮੁਖ ਦੁਆਰ ਰਾਹੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਕਮਾਂਡੋਆਂ ਉੱਤੇ ਹੋ ਰਹੀ ਗੋਲੀਬਾਰੀ ਦਾ ਦਬਾਉ ਕੁਝ ਘਟਾਇਆ ਜਾ ਸਕੇ। ਗੜ੍ਹਵਾਲੀਆਂ ਦੀ ਅਗਵਾਈ ਲੈਫਟੀਨੈਂਟ ਕਰਨਲ ਤੇਜਿੰਦਰ ਸਿੰਘ ਹੱਥ ਸੀ। ਉਸ ਨੂੰ ਨਾਲ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਛੱਤ ਉੱਤੇ ਕਾਬਜ਼ ਹੋਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਪਰ ਗੜ੍ਹਵਾਲੀਆਂ ਦਾ ਵੀ ਗਾਰਡਜ਼ਤੇ ਕਮਾਂਡੋਜ਼ਵਾਲਾ ਹੀ ਹਸ਼ਰ ਹੋਇਆ। ਉਹ ਜਿਉਂ ਹੀ ਪੌੜੀਆਂ ਉਤਰ ਕੇ ਖੱਬਾ ਮੋੜ ਕੱਟਦੇ ਤਾਂ ਅੱਗੋਂ ਗੋਲੀਆਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਜਾਂਦਾ ਅਤੇ ਕੁਝ ਹੀ ਪਲਾਂ ਵਿਚ ਉਨ੍ਹਾਂ ਚੋਂ ਬਹੁਤੇ ਥਾਏਂ ਹੀ ਮਾਰੇ ਜਾਂਦੇ ਜਾਂ ਜ਼ਖਮੀ ਹੋ ਕੇ ਪਿੱਛੇ ਮੁੜ ਜਾਂਦੇ ਰਹੇ। ਹਰੀ ਸਿੰਘ ਨਾਂ ਦੇ ਇਕ ਸਿਰਲੱਥ ਸਿੱਖ ਰਾਈਫਲਮੈਨ ਨੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਬਰਾਂਡੇ ਅੰਦਰ ਹੁਸ਼ਿਆਰੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਕਦਮਾਂ ਬਾਅਦ ਹੀ ਉਹ ਭਾਰੀ ਗੋਲੀਬਾਰੀ ਦੀ ਜ਼ਦ ਵਿਚ ਆ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਾ। ਦੱਖਣੀ ਪਾਸੇ ਦੀ ਕਾਰਵਾਈ ਦੀ ਕਮਾਨ ਕਰ ਰਹੇ ਬਿਰਗੇਡੀਅਰ ਏ.ਕੇ. ਦਿਵਾਨ ਨੇ ਆਪਣੇ ਜਵਾਨਾਂ ਦੀ ਖਸਤਾ ਹਾਲਤ ਨੂੰ ਦੇਖਦਿਆਂ ਹੋਇਆਂ ਜਨਰਲ ਬਰਾੜ ਨੂੰ ਫੌਰਨ ਹੋਰ ਕੁਮਕ ਭੇਜਣ ਦੀ ਅਪੀਲ ਕੀਤੀ। ਬਰਾੜ ਨੇ 13 ਕੁਮਾਉਂ ਦੀਆਂ ਦੋ ਕੰਪਨੀਆਂ ਬਿਰਗੇਡੀਅਰ ਦਿਵਾਨ ਦੀ ਸਹਾਇਤਾ ਲਈ ਭੇਜ ਦਿੱਤੀਆਂ। 15 ਕੁਮਾਉਂ ਦੀ ਏ ਕੰਪਨੀ ਨੇ ਮੇਜਰ ਬੀ. ਕੇ. ਮਿਸ਼ਰਾ ਦੀ ਅਗਵਾਈ ਹੇਠ ਅੱਗੇ ਵਧਣ ਦਾ ਯਤਨ ਕੀਤਾ ਤਾਂ ਉਸਦਾ ਭਾਰੀ ਗੋਲੀਬਾਰੀ ਨਾਲ ਸਵਾਗਤ ਹੋਇਆ। ਲਾਂਸ ਨਾਇਕ ਰਾਮਭੋਰ ਸਿੰਘ ਸਮੇਤ ਇਸ ਕੰਪਨੀ ਦੇ ਕਈ ਜਵਾਨ ਥਾਏਂ ਢੇਰੀ ਹੋ ਗਏ। ਬ੍ਰਿਗੇਡੀਅਰ ਦਿਵਾਨ ਨੂੰ ਇਹ ਗੱਲ ਭਾਂਪਣ ਵਿਚ ਬਹੁਤੀ ਦੇਰ ਨਹੀਂ ਲੱਗੀ ਕਿ ਕਾਗਜ਼ ਉੱਤੇ ਉਲੀਕੀ ਯੋਜਨਾ ਤੇ ਹਕੀਕਤ ਵਿਚ ਬਹੁਤ ਵੱਡਾ ਪਾੜਾ ਹੈ ਅਤੇ ਇਸ ਪਾੜੇ ਨੂੰ ਮੇਟਣ ਦੀ ਹਰ ਕੋਸ਼ਿਸ਼ ਤਬਾਹਕੁੰਨ ਸਾਬਤ ਹੋ ਰਹੀ ਸੀ। ਉਹ ਫਿਰ ਬੇਸਬਰੀ ਨਾਲ ਮਦਰਾਸੀਆਂ ਦੀ ਉਡੀਕ ਕਰਨ ਲੱਗਿਆ। ਪਰ ਮਦਰਾਸੀ ਕਿਤੇ ਪੰਜਾਂ ਘੰਟਿਆਂ ਬਾਅਦ ਸਵੇਰੇ ਤਿੰਨ ਵਜੇ ਜਾ ਕੇ ਪ੍ਰਗਟ ਹੋਏ ਅਤੇ ਉਹ ਵੀ ਬ੍ਰਿਗੇਡੀਅਰ ਦਿਵਾਨ ਲਈ ਰਾਹਤ ਦੀ ਥਾਂ ਉਲਟੀ ਆਫਤ ਬਣ ਕੇ ਬਹੁੜੇ। ਡਰ ਤੇ ਘਬਰਾਹਟ ਨਾਲ ਬੇਸੁਦ ਹੋਏ ਮਦਰਾਸੀਆਂ ਨੇ ਆਉਂਦਿਆ ਹੀ ਗੜ੍ਹਵਾਲੀਆਂ ਉੱਤੇ ਫਾਇਰਿੰਗ ਖੋਲ੍ਹ ਦਿੱਤੀ। ਜਦ ਨੂੰ ਬ੍ਰਿਗੇਡੀਅਰ ਦਿਵਾਨ ਨੇ ਇਸ ਮੁਸ਼ਕਲ ਉੱਤੇ ਕਾਬੂ ਪਾਇਆ ਤਾਂ ਉਦੋਂ ਤੱਕ ਉਸਦਾ ਭਾਰੀ ਨੁਕਸਾਨ ਹੋ ਚੁੱਕਾ ਸੀ।

ਉਧਰ ਗਾਰਡਜ਼ ਤੇ ਕਮਾਂਡੋਜ਼ ਦੀ ਪਾਣ ਲੱਥ ਜਾਣ ਤੋਂ ਬਾਅਦ ਜਨਰਲ ਬਰਾੜ ਨੇ ਸਪੈਸ਼ਲ ਫਰੰਟੀਅਰ ਫੋਰਸ ਦੇ ਕਮਾਂਡੋਆਂ ਨੂੰ ਅਜ਼ਮਾਇਆ। ਪਰ ਬਰਾੜ ਦੀ ਇਹ ਪੈਂਤੜਾ ਚਾਲ ਵੀ ਭਾਰੀ ਨੁਕਸਾਨ ਉਠਾਉਣ ਤੋਂ ਬਾਅਦ ਠੁੱਸ ਹੋ ਕੇ ਰਹਿ ਗਈ। ਸਿੰਘਾਂ ਦੇ ਹੌਸਲੇ ਪਸਤ ਕਰਨ ਲਈ ਅਕਾਲ ਤਖ਼ਤ ਉੱਤੇ ਸਟੱਨ ਗਰਨੇਡ ਸੁੱਟੇ ਗਏ। ਇਨ੍ਹਾਂ ਗਰਨੇਡਾਂ ਦੀ ਧਮਕ ਏਨੀ ਜ਼ੋਰਦਾਰ ਹੁੰਦੀ ਹੈ ਕਿ ਜ਼ਮੀਨ ਤੇ ਅਸਮਾਨ ਦੋਵੇਂ ਕੰਬਣ ਲੱਗ ਪੈਂਦੇ ਹਨ। ਪਰ ਅਕਾਲ ਤਖ਼ਤ ਦੀ ਰਾਖੀ ਲਈ ਡਟੇ ਸਿੰਘਾਂ ਨੇ ਇਨ੍ਹਾਂ ਧਮਾਕਿਆਂ ਨੂੰ ਦਿਵਾਲੀ ਦੇ ਪਟਾਕਿਆਂ ਤੋਂ ਵੱਧ ਨਹੀਂ ਜਾਣਿਆ। ਸਵੇਰੇ ਚਾਰ ਵੱਜ ਕੇ ਦਸ ਮਿੰਟ ਤੇ ਇਕ ਬਖਤਰਬੰਦ ਗੱਡੀ (SKOT 64) ਨੂੰ ਪਰਕਰਮਾ ਅੰਦਰ ਉਤਾਰਿਆ ਗਿਆ। ਇਸ ਗੱਡੀ ਦਾ ਲਾਂਘਾ ਬਨਾਉਣ ਲਈ ਮੰਜੀ ਸਾਹਿਬ ਵਾਲੇ ਪਾਸੇ ਦੇ ਗੇਟ ਦੀਆਂ ਪੌੜੀਆਂ ਟੈਂਕ ਨਾਲ ਤੋੜੀਆਂ ਗਈਆਂ। ਇਹ ਗੱਡੀ ਅਜੇ ਪਰਕਰਮਾ ਦੇ ਅੱਧ ਵਿਚ ਹੀ ਪਹੁੰਚੀ ਸੀ ਜਦ ਅਕਾਲ ਤਖ਼ਤ ਅੰਦਰੋਂ ਆਏ ਟੈਂਕ ਤੋੜੂ ਰਾਕਟ ਨੇ ਇਸ ਨੂੰ ਥਾਏਂ ਨਕਾਰਾ ਕਰ ਦਿੱਤਾ ਅਤੇ ਇਸ ਦੇ ਡਰਾਈਵਰ ਸਮੇਤ ਇਸ ਵਿਚ ਸਵਾਰ ਕੈਪਟਨ ਹਰਦੇਵ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਬਖਤਰਬੰਦ ਗੱਡੀ ਨਸ਼ਟ ਹੋ ਜਾਣ ਤੋਂ ਬਾਅਦ ਜਨਰਲ ਬਰਾੜ ਨੇ ਕਾਹਲ ਤੇ ਘਬਰਾਹਟ ਵਿਚ ਜਨਰਲ ਸੁੰਦਰਜੀ ਕੋਲੋਂ ਟੈਂਕ ਅੰਦਰ ਲਿਜਾਣ ਦੀ ਆਗਿਆ ਮੰਗੀ। ਇਸ ਨੌਬਤ ਦੀ ਕਿਸੇ ਨੇ ਵੀ ਕਲਪਨਾ ਨਹੀਂ ਸੀ ਕੀਤੀ। ਨਾ ਜਨਰਲ ਬਰਾੜ ਨੇ, ਨਾ ਜਨਰਲ ਦਿਆਲ ਜਾਂ ਜਨਰਲ ਸੁੰਦਰਜੀ ਨੇ। ਅਚਾਨਕ ਪੈਦਾ ਹੋਈ ਨਵੀਂ ਸਥਿਤੀ ਨੇ ਸਾਰੀ ਫੌਜੀ ਲੀਡਰਸ਼ਿਪ ਨੂੰ ਸਸ਼ੋਪੰਜ ਤੇ ਘਬਰਾਹਟ ਵਿਚ ਪਾ ਦਿੱਤਾ। ਜਨਰਲ ਸੁੰਦਰਜੀ ਨੇ ਤੁਰੰਤ ਜਨਰਲ ਵੈਦਿਆ ਨਾਲ ਸੰਪਰਕ ਕੀਤਾ। ਜਨਰਲ ਵੈਦਿਆ ਨੇ ਆਪਣੀ ਪੱਧਰ ਤੇ ਏਨਾ ਵੱਡਾ ਫੈਸਲਾ ਲੈਣ ਤੋਂ ਅਸਮਰੱਥਾ ਜ਼ਾਹਰ ਕਰਦੇ ਹੋਏ ਫੌਰਨ ਦਿੱਲੀ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਿਥੋਂ ਅਰੁਨ ਸਿੰਘ, ਅਰੁਨ ਨਹਿਰੂ ਤੇ ਪੀ. ਚਿਦੰਬਰਮ ਦੀ ਤਿਕੜੀ ਸਾਰੀ ਕਾਰਵਾਈ ਉੱਤੇ ਨੇੜਲੀ ਨਿਗ੍ਹਾ ਰੱਖ ਰਹੀ ਸੀ। ਦਿੱਲੀ ਕੰਟਰੋਲ ਰੂਮ ਨੇ ਫੌਰੀ ਇੰਦਰਾ ਗਾਂਧੀ ਕੋਲੋਂ ਇਜਾਜ਼ਤ ਲੈ ਕੇ ਅੰਮ੍ਰਿਤਸਰ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ। ਮਿੰਟਾਂ ਅੰਦਰ ਹੀ ਛੇ ਵਿਜੰਤਾ ਟੈਂਕ ਸਰਾਂ ਵਾਲੇ ਪਾਸੇ ਹਾਜ਼ਰ ਹੋ ਗਏ। ਪਹਿਲਾਂ ਇਕ ਟੈਂਕ ਅੰਦਰ ਵਾੜਿਆ ਗਿਆ। ਪਰ ਰੱਬ ਸਬੱਬੀਂ ਬਾਬਾ ਦੀਪ ਸਿੰਘ ਦੀ ਸਮਾਧ ਦੇ ਕੋਲ ਜਾ ਕੇ ਇਹ ਟੈਂਕ ਜ਼ਮੀਨ ਅੰਦਰ ਖੁਭ ਗਿਆ। ਫਿਰ ਇਕ ਹੋਰ ਟੈਂਕ ਲਿਆਂਦਾ ਗਿਆ। ਤੇਜ ਲਿਸ਼ਕੋਰ ਨਾਲ ਸਿੰਘਾਂ ਦੀਆਂ ਅੱਖਾਂ ਨੂੰ ਨਕਾਰਾ ਕਰਨ ਲਈ ਟੈਂਕਾਂ ਦੀਆਂ ਤੇਜ਼ ਸਰਚਲਾਈਟਾਂ ਦਾ ਇਸਤੇਮਾਲ ਕੀਤਾ ਗਿਆ। ਅਕਾਲ ਤਖ਼ਤ ਉੱਤੇ ਅਥਰੂ ਗੈਸ ਦੇ ਬੇਥਾਹ ਗੋਲੇ ਸੁੱਟੇ ਗਏ। ਪਰ ਹਵਾ ਦਾ ਰੁੱਖ ਉਲਟਾ ਹੋਣ ਕਰਕੇ ਅੱਥਰੂ ਗੈਸ ਦਾ ਸਿੰਘਾਂ ਨਾਲੋਂ ਵੱਧ ਫੌਜੀਆਂ ਨੂੰ ਹੀ ਸੁਆਦ ਚਖਣਾ ਪੈ ਗਿਆ। ਫਿਰ ਇਸਰਾਰ ਖਾਨ ਦੀ ਅਗਵਾਈ ਹੇਠ ਕਮਾਂਡੋਆਂ ਨੇ ਅਕਾਲ ਤਖ਼ਤ ਉੱਤੇ ਜ਼ਹਿਰੀਲੀ ਸੀ.ਐਸ. ਗੈਸ ਦੇ ਕਨਿਸਟਰ ਸੁੱਟੇ। ਪਰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਵਰਤਿਆ ਗਿਆ ਰਸਾਇਣਕ ਜੰਗ ਦਾ ਇਹ ਹਥਿਆਰ ਵੀ ਬਹੁਤਾ ਕਾਰਗਰ ਸਾਬਤ ਨਾ ਹੋਇਆ। ਜ਼ਹਿਰੀਲੀ ਹੋਣ ਕਰਕੇ ਸੀ.ਐਸ.ਗੈਸ ਦੀ ਜੰਗ ਅੰਦਰ ਵਰਤੋਂ ਕਾਨੂੰਨੀ ਤੌਰ ਤੇ ਵਰਜਿਤ ਹੈ।

ਅਕਾਲ ਤਖ਼ਤ ਅੰਦਰੋਂ ਹੋ ਰਹੀ ਕਹਿਰਾਂ ਦੀ ਗੋਲੀਬਾਰੀ ਉੱਤੇ ਕਾਬੂ ਪਾਉਣ ਦੀ ਕੋਈ ਵੀ ਯੋਜਨਾ ਅਸਰਦਾਰ ਸਾਬਤ ਨਹੀਂ ਸੀ ਹੋ ਰਹੀ। ਅਖੀਰ ਵਿਚ ਟੈਂਕਾਂ ਨੇ ਪਰਕਰਮਾ ਅੰਦਰ ਅਗਾਂਹ ਵਧ ਕੇ ਅਕਾਲ ਤਖ਼ਤ ਅਤੇ ਦਰਸ਼ਨੀ ਡਿਉਢੀ ਉੱਤੇ ਪਹਿਲਾਂ ਅਜ਼ਮਾਇਸ਼ ਦੇ ਤੌਰ ਤੇ ਛੋਟੀ ਤੋਪ (ਹੌਵਿਟਜ਼ਰ ਗੰਨ) ਦੇ ਗੋਲੇ ਦਾਗ਼ਣੇ ਸ਼ੁਰੂ ਕੀਤੇ। ਪਰ ਜਦ ਏਨੇ ਕੁਝ ਦੇ ਬਾਅਦ ਵੀ ਅਕਾਲ ਤਖ਼ਤ ਦੇ ਅੰਦਰੋਂ ਸਿੰਘਾਂ ਦੀਆਂ ਗੋਲੀਆਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਮੌਤ ਦਾ ਪ੍ਰਸ਼ਾਦ ਵਰਤਾਉਣਾ ਜਾਰੀ ਰੱਖਿਆ ਤਾਂ ਟੈਂਕ ਦੀ ਮੁੱਖ ਤੋਪ (105 ਐਮ.ਐਮ.) ਚੋਂ ਅਤਿ ਸ਼ਕਤੀਸ਼ਾਲੀ ਗੋਲੀਆਂ (HESH ) ਦੀ ਅੱਗ ਵਰ੍ਹਨੀ ਸ਼ੁਰੂ ਹੋ ਗਈ। ਇਹ ਗੋਲੇ ਸਨ ਜਿਨ੍ਹਾਂ ਨੇ ਅਕਾਲ ਤਖ਼ਤ ਤੇ ਦਰਸ਼ਨੀ ਡਿਉਢੀ ਦੇ ਢਾਂਚਿਆਂ ਅੰਦਰ ਵੱਡੇ-ਵੱਡੇ ਮਘੋਰੇ ਖੋਲ੍ਹ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ। ਇਸ ਦੇ ਬਾਵਜੂਦ ਅਕਾਲ ਤਖ਼ਤ ਅੰਦਰ ਡਟੇ ਸਿੰਘਾਂ ਵਲੋਂ ਭਾਰਤੀ ਫੌਜ ਦਾ ਜ਼ੋਰਦਾਰ ਮੁਕਾਬਲਾ ਜਾਰੀ ਰਿਹਾ। ਕਮਾਂਡੋਆਂ ਨੇ ਪਰਕਰਮਾ ਦੀਆਂ ਉਤਰੀ ਤੇ ਦੱਖਣੀ, ਦੋਨੋਂ ਵੱਖੀਆਂ ਤੋਂ ਅਕਾਲ ਤਖ਼ਤ ਸਾਹਿਬ ਵੱਲ ਵਧਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰੀ ਅਕਾਲ ਤਖ਼ਤ ਤੇ ਦਰਸ਼ਨੀ ਡਿਉਢੀ ਦੇ ਵਿਚਕਾਰਲਾ ਵਿਹੜਾ ਉਨ੍ਹਾਂ ਲਈ ਮੌਤ ਦਾ ਮੈਦਾਨ ਬਣਦਾ ਰਿਹਾ। ਬਾਅਦ ਵਿਚ ਜਰਨਲ ਬਰਾੜ ਨੇ ਇਹ ਗੱਲ ਖੁਦ ਮੰਨੀ ਕਿ ਇਹ ਵਿਹੜਾ ਉਨ੍ਹਾਂ ਲਈ ਮੁੱਖ ਕਤਲਗਾਹ” (Main killing ground) ਸਾਬਤ ਹੋਇਆ। ਉਦੋਂ ਵੀ ਜਦ ਅਕਾਲ ਤਖ਼ਤ ਵਿਚ ਹੋਏ ਵੱਡੇ ਵੱਡੇ ਮਘੋਰਿਆਂ ਰਾਹੀਂ ਭਾਰਤੀ ਫੌਜ ਮਣਾਂਮੂੰਹੀ ਬਰੂਦ ਅੰਦਰ ਸੁੱਟ ਰਹੀ ਸੀ ਤੇ ਅਕਾਲ ਤਖ਼ਤ ਦੀਆਂ ਉਪਰਲੀਆਂ ਮੰਜ਼ਲਾਂ ਅੱਗ ਦੇ ਧੂੰਏ ਦੀ ਲਪੇਟ ਵਿਚ ਆਈਆਂ ਹੋਈਆਂ ਸਨ, ਅਕਾਲ ਤਖ਼ਤ ਦੀ ਪਹਿਲੀ ਮੰਜ਼ਲ ਚੋਂ ਗੋਲੀਆਂ ਦੀ ਲਗਾਤਾਰ ਸ਼ੂਕਰ ਪੈਂਦੀ ਰਹੀ ਅਤੇ ਸਾਹਮਣੇ ਵਿਹੜੇ ਅੰਦਰ ਫੌਜੀ ਜਵਾਨਾਂ ਦੀਆਂ ਲਾਸ਼ਾਂ ਦੇ ਸੱਥਰ ਲਗਦੇ ਰਹੇ। 6 ਜੂਨ ਦੀ ਦੁਪਹਿਰ ਤਕ ਟੈਂਕਾਂ ਦੀਆਂ ਤੋਪਾਂ ਅਕਾਲ ਤਖ਼ਤ ਉੱਤੇ ਲਗਾਤਾਰ ਅੱਗ ਵਰ੍ਹਾਉਂਦੀਆਂ ਰਹੀਆਂ। ਪ੍ਰੰਤੂ ਘਾਇਲ ਹੋਏ ਅਕਾਲ ਤਖ਼ਤ ਅੰਦਰੋਂ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਗਿਣਤੀ ਦੇ ਲੜਾਕੂ ਯੋਧੇ ਸਿੱਖੀ ਦੇ ਗੌਰਵਸ਼ਾਲੀ ਵਿਰਸੇ ਦੀ ਲਾਜ ਰੱਖਦੇ ਹੋਏ ਪੂਰੀ ਸਿਦਕਦਿਲੀ ਤੇ ਵੀਰਤਾ ਨਾਲ ਮੁਕਾਬਲੇ ਤੇ ਡਟੇ ਰਹੇ। ਜਨਰਲ ਬਰਾੜ ਦੀ ਸੰਤ ਭਿੰਡਰਾਂਵਾਲੇ ਕੋਲੋਂ ਦੋ ਘੰਟਿਆਂ ਦੇ ਅੰਦਰ-ਅੰਦਰ ਆਤਮ ਸਮਰਪਣ ਕਰਵਾ ਲੈਣ ਦੀ ਫੜ੍ਹ ਉਸ ਲਈ ਅੰਤਾਂ ਦੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਨ ਬਣ ਰਹੀ ਸੀ। ਗਿਣਤੀ ਦੇ ਸਿੰਘਾਂ ਨੂੰ ਫੌਜ ਦੇ ਭਾਰੀ ਲਸ਼ਕਰ ਨਾਲ ਮੁਕਾਬਲਾ ਕਰਦਿਆਂ 50 ਘੰਟੇ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਸੀ। ਟੈਂਕਾਂ ਦੇ ਗੋਲਿਆਂ ਨੇ ਅਕਾਲ ਤਖ਼ਤ ਸਾਹਿਬ ਨੂੰ ਲਗਭਗ ਥੇਹ ਬਣਾ ਦਿੱਤਾ ਸੀ। ਬਹੁਤੇ ਸਿੰਘ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਚੁੱਕੇ ਸਨ। 6 ਜੂਨ ਦੀ ਸਵੇਰ ਨੂੰ ਸੰਤ ਜਰਨੈਲ ਸਿੰਘ ਨੇ ਆਪਣੇ ਗਿਣਤੀ ਦੇ ਬਚੇ ਹੋਏ ਯੋਧਿਆਂ ਨੂੰ ਅਕਾਲ ਤਖ਼ਤ ਸਾਹਿਬ ਦੇ ਭੋਰੇ ਅੰਦਰ ਇਕੱਠਿਆਂ ਕਰਕੇ ਸਾਰੇ ਹਾਲਾਤ, ਜੋ ਸਾਰਿਆਂ ਨੂੰ ਹੀ ਸਪੱਸ਼ਟ ਸਨ, ਤੋਂ ਜਾਣੂ ਕਰਵਾਇਆ ਅਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਸੂਰਤ ਵਿਚ ਫੌਜ ਨੂੰ ਲੋਹੇ ਦੇ ਚਣੇ ਚਬਾਉਣ ਦੇ ਆਪਣੇ ਪ੍ਰਣ ਉੱਤੇ ਸੰਤੁਸ਼ਟੀ ਜਾਹਰ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਵਿਚ ਸ਼ਹਾਦਤ ਦਾ ਜਾਮ ਪੀਣ ਦੀ ਸੁਲੱਖਣੀ ਘੜੀ ਦੇ ਆਣ ਪਹੁੰਚਣ ਦਾ ਐਲਾਨ ਕੀਤਾ। ਕੁਝ ਸਿੰਘਾਂ ਨੇ ਸੰਤਾਂ ਨੂੰ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਯੋਗ ਅਗਵਾਈ ਦੇਣ ਲਈ ਦੁਸ਼ਮਣ ਦੇ ਘੇਰੇ ਚੋਂ ਬਚ ਕੇ ਨਿਕਲ ਜਾਣ ਦੀ ਬੇਨਤੀ ਕੀਤੀ। ਘੇਰੇ ਚੋਂ ਬਚ ਕੇ ਨਿਕਲ ਜਾਣ ਦੇ ਰਾਹ ਭਾਵੇਂ ਖੁੱਲ੍ਹੇ ਸਨ, (ਕਿਹਾ ਜਾਂਦਾ ਹੈ ਕਿ ਕੁਝ ਸਿੰਘ ਸਾਂਝੀ ਰਜ਼ਾ ਨਾਲ ਘੇਰੇ ਚੋਂ ਨਿਕਲ ਵੀ ਗਏ ਸਨ) ਪ੍ਰੰਤੂ ਸੰਤ ਜਰਨੈਲ ਸਿੰਘ ਨੇ ਸਿੰਘਾਂ ਦੀ ਇਸ ਬੇਨਤੀ ਨੂੰ ਪਿਆਰ ਪਰ ਦ੍ਰਿੜ੍ਹਤਾ ਨਾਲ ਠੁਕਰਾਅ ਦਿੱਤਾ ਅਤੇ ਗੁਰੂ ਦੇ ਚਰਨਾਂ ਵਿਚ ਸੀਸ ਵਾਰਨ ਦੀ ਆਪਣੀ ਅਡੋਲ ਇੱਛਾ ਨੂੰ ਉਨ੍ਹਾਂ ਦੇ ਅੰਤਮ ਫੈਸਲੇ ਵਜੋਂ ਪਰਵਾਨ ਕਰਨ ਲਈ ਕਿਹਾ। ਇਸ ਤੋਂ ਬਾਅਦ ਸਿੰਘਾਂ ਨੇ ਇਹੋ ਬੇਨਤੀ ਭਾਈ ਅਮਰੀਕ ਸਿੰਘ ਅੱਗੇ ਦੁਹਰਾਈ ਪਰ ਭਾਈ ਸਾਹਿਬ ਹੁਰਾਂ ਸੱਚਖੰਡ ਤਕ ਸੰਤਾਂ ਦਾ ਸਾਥ ਨਿਭਾਉਣ ਦੀ ਆਪਣੀ ਤੀਬਰ ਇੱਛਾ ਅਤੇ ਪ੍ਰਣ ਤੋਂ ਕਿਸੇ ਵੀ ਸੂਰਤ ਪਿਛਾਂਹ ਨਾ ਹਟਣ ਦਾ ਦ੍ਰਿੜ੍ਹ ਫੈਸਲਾ ਸੁਣਾਉਂਦਿਆਂ ਹੋਇਆਂ ਸ਼ਹੀਦੀ ਕਮਰਕਸੇ ਕਸਨੇ ਸ਼ੁਰੂ ਕਰ ਦਿੱਤੇ। ਸੰਤ ਜਰਨੈਲ ਸਿੰਘ ਅਤੇ ਅਕਾਲ ਤਖ਼ਤ ਦੇ ਭੋਰੇ ਅੰਦਰ ਦੋ ਦਰਜਨ ਦੇ ਕਰੀਬ ਧਰਮੀ ਯੋਧਿਆਂ ਨੇ ਹੱਥ ਅਰਦਾਸ ਲਈ ਜੋੜੇ। ਅਰਦਾਸ ਹੋਈ ਅਤੇ ਜੈਕਾਰਾ ਛੱਡਣ ਤੋਂ ਬਾਅਦ ਉਹੀ ਹੱਥ ਮੁੜ ਬੰਦੂਕਾਂ ਤੇ ਕਾਰਬਾਈਨਾਂ ਦੇ ਮੁੱਠਿਆਂ ਨੂੰ ਜਾ ਜੁੜੇ। ਅੱਗੇ ਸੰਤ ਤੇ ਪਿੱਛੇ ਉਨ੍ਹਾਂ ਦੇ ਸਿਦਕੀ ਸਿੰਘ ਜੈਕਾਰੇ ਗੁੰਜਾਉਂਦੇ ਤੇ ਦੁਸ਼ਮਣ ਨੂੰ ਲਲਕਾਰਦੇ ਸਾਹਮਣੇ ਵਿਹੜੇ ਵੱਲ ਨਿਕਲ ਆਏ। ਇਸ ਕੌਤਕ ਨੂੰ ਦੇਖਕੇ ਇਕ ਵਾਰ ਤਾਂ ਦੁਸ਼ਮਣ ਦੇ ਕਾਲਜੇ ਕੰਬ ਗਏ। ਕੁਝ ਹੀ ਪਲਾਂ ਬਾਅਦ ਚੁਫੇਰਿਓਂ ਗੋਲੀਆਂ ਤੇ ਗਰਨੇਡਾਂ ਦੀ ਜ਼ੋਰਦਾਰ ਬੁਛਾੜ ਆਈ ਅਤੇ ਮਰਦ ਅਗੰਮੜੇ ਸ਼ੇਰ ਦਿਲ ਸੂਰਮੇ ਜਰਨੈਲ ਸਿੰਘ ਸਿੱਖ ਵਿਰਸੇ ਦੀ ਲਾਜ ਪਾਲਦੇ ਤੇ ਆਪਣਾ ਵਚਨ ਨਿਭਾਉਂਦੇ ਹੋਏ ਨਿਸ਼ਾਨ ਸਾਹਿਬਾਨ ਤੋਂ ਕੁਝ ਫੁੱਟ ਦੂਰੀ ਉੱਤੇ ਸ਼ਹੀਦ ਹੋ ਗਏ। ਮਗਰੇ ਹੀ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਵੀ ਗੁਰੂ ਘਰ ਦੀ ਰੱਖਿਆ ਕਰਦੇ ਹੋਏ ਗੁਰੂ ਨੂੰ ਪਿਆਰੇ ਹੋ ਗਏ। ਸੁਬੇਗ ਸਿੰਘ ਦੀ ਮੁਰਦਾ ਦੇਹ ਅਕਾਲ ਤਖ਼ਤ ਸਾਹਿਬ ਦੇ ਭੋਰੇ ਚੋਂ ਬਰਾਮਦ ਹੋਈ ਦੱਸੀ ਗਈ। ਕੁਝ ਪੱਤਰਕਾਰਾਂ ਦੀਆਂ ਰਿਪੋਰਟਾਂ ਮੁਤਾਬਕ ਜਨਰਲ ਸੁਬੇਗ ਸਿੰਘ ਦੇ ਗੁੱਟਾਂ ਉੱਤੇ ਰੱਸੇ ਦੇ ਨਿਸ਼ਾਨ ਸਨ। ਸਮਝਿਆ ਜਾਂਦਾ ਹੈ ਕਿ ਫੌਜ ਦੇ ਵੱਡੇ ਭਾਰੀ ਜਾਨੀ ਨੁਕਸਾਨ ਸਦਕਾ ਕਰੋਧ ਵਿਚ ਆਏ ਬੁਜ਼ਦਿਲ ਜਰਨੈਲਾਂ ਨੇ ਆਪਣੀ ਵਿਹੁ ਲਾਹੁਣ ਲਈ ਸ਼ੇਰ-ਦਿਲ ਜਰਨੈਲ ਸੁਬੇਗ ਸਿੰਘ ਨੂੰ ਸਖਤ ਜ਼ਖਮੀ ਹਾਲਤ ਵਿਚ ਰੱਸਿਆਂ ਨਾਲ ਬੰਨ੍ਹ ਕੇ ਘੜੀਸਿਆ ਅਤੇ ਫਿਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
ਹਿੰਦੂ ਹਾਕਮਾਂ ਨੇ ਗਿਣੀ ਮਿਥੀ ਸੋਚ ਦੇ ਤਹਿਤ, ਆਪਰੇਸ਼ਨ ਬਲਿਊ ਸਟਾਰ ਤੇ ਇਸ ਨਾਲ ਜੁੜਵੀਂ ਫੌਜੀ ਕਾਰਵਾਈ ਲਈ ਵੱਧ ਤੋਂ ਵੱਧ ਅਖੌਤੀ ਸਿੱਖ ਜਰਨੈਲਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ, ਦੁਨੀਆਂ ਨੂੰ ਇਹ ਜਚਾਉਣ ਲਈ ਕਿ ਉਨ੍ਹਾਂ ਦੇ ਮਨ ਅੰਦਰ ਸਿੱਖਾਂ ਵਿਰੁੱਧ ਕੋਈ ਮੈਲ ਜਾਂ ਮਾੜੀ ਭਾਵਨਾ ਨਹੀਂ ਅਤੇ ਸਿੱਖਾਂ ਦੇ ਵੱਡੇ ਹਿੱਸੇ ਉਨ੍ਹਾਂ ਦੀ ਇਸ ਕਾਰਵਾਈ ਦੇ ਪੱਖ ਵਿਚ ਹਨ।
ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨੂੰ ਸਮੁੱਚੀ ਕਾਰਵਾਈ ਦਾ ਮੁੱਖ ਸੰਚਾਲਕ ਬਣਾਇਆ ਗਿਆ ਅਤੇ ਪੰਜਾਬ ਦੇ ਗਵਰਨਰ ਦਾ ਮੁੱਖ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ।
 ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਰਬਾਰ ਸਾਹਿਬ ਉੱਤੇ ਹਮਲੇ ਦੀ ਅਗਵਾਈ ਕਰਨ ਦਾ ਕਾਰਜ ਸੌਂਪਿਆ ਗਿਆ।
ਮੇਜਰ ਜਨਰਲ ਜੇ. ਐਸ. ਜਮਵਾਲ ਨੂੰ ਅੰਮ੍ਰਿਤਸਰ, ਬਟਾਲਾ ਤੇ ਗੁਰਦਾਸਪੁਰ ਅੰਦਰ ਫੌਜੀ ਕਾਰਵਾਈ ਦਾ ਚਾਰਜ ਸੰਭਾਲਿਆ ਗਿਆ।
ਮੇਜਰ ਜਨਰਲ ਤਰਲੋਕ ਸਿੰਘ ਨੂੰ ਦੁਆਬਾ ਖੇਤਰ ਦਾ ਚਾਰਜ ਦਿੱਤਾ ਗਿਆ।
ਮੇਜਰ ਜਨਰਲ ਸ਼ਮਸ਼ੇਰ ਸਿੰਘ ਨੂੰ ਤਰਨਤਾਰਨ, ਪੱਟੀ, ਲੁਧਿਆਣਾ, ਫਿਰੋਜ਼ਪੁਰ ਤੇ ਜ਼ੀਰਾ ਦਾ ਚਾਰਜ ਸੌਂਪਿਆ ਗਿਆ।
ਮੇਜਰ ਜਨਰਲ ਗੁਰਦਿਆਲ ਸਿੰਘ, ਜਿਸ ਕੋਲ ਪਟਿਆਲਾ, ਸੰਗਰੂਰ, ਬਠਿੰਡਾ, ਰੋਪੜ ਤੇ ਫਰੀਦਕੋਟ ਦਾ ਚਾਰਜ ਸੀ, ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉੱਤੇ ਖੂਨੀ ਹਮਲੇ ਦੀ ਅਗਵਾਈ ਕੀਤੀ ਜਿਸ ਦੌਰਾਨ 56 ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।


ਦੁਸ਼ਮਣ ਫੌਜਾਂ ਦੇ ਜਰਨੈਲ ਕਹਿੰਦੇ ਹਨ --
“110 ਗਜ਼ ਦੇ ਫਾਸਲੇ ਦੇ ਅੰਦਰ ਅੰਦਰ 30 ਲਾਈਟ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਸਨ। ਮੈਂ ਆਪਣੇ 30 ਸਾਲਾਂ ਵਿਚ ਇਸ ਤਰ੍ਹਾਂ ਦੀ ਫਾਇਰ ਪਾਵਰ ਨਹੀਂ ਵੇਖੀ, ਪਾਕਿਸਤਾਨ ਨਾਲ ਜੰਗ ਦੇ ਦੌਰਾਨ ਵੀ ਨਹੀਂ ਦੇਖੀ।” (-ਜਨਰਲ ਰਣਜੀਤ ਸਿੰਘ ਦਿਆਲ)

ਜਿਸ ਦ੍ਰਿੜ੍ਹਤਾ ਨਾਲ ਖਾੜਕੂ ਆਪਣੇ ਮੋਰਚਿਆਂ ਤੇ ਡਟੇ ਰਹੇ, ਜਿਸ ਸੂਰਮਗਤੀ ਨਾਲ ਉਨ੍ਹਾਂ ਨੇ ਲੜਾਈ ਲੜੀ ਅਤੇ ਜਿਹੋ ਜਿਹਾ ਹੌਂਸਲਾ ਉਨ੍ਹਾਂ ਨੇ ਦਿਖਾਇਆ ਉਸਦੀ ਸਿਫਤ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਫਲਸਰੂਪ ਜਰਨੈਲ ਸਿੰਘ ਭਿੰਡਰਾਂਵਾਲਾ ਰਾਤੋ-ਰਾਤ ਹੀਰੋ ਬਣ ਗਿਆ ਉਨ੍ਹਾਂ ਲੋਕਾਂ ਲਈ ਵੀ ਜੋ ਉਸਨੂੰ ਅਤੇ ਉਸਦੀਆਂ ਕਾਰਵਾਈਆਂ ਨੂੰ ਘ੍ਰਿਣਾ ਕਰਦੇ ਸਨ।   (-ਲੈਫ. ਜਨਰਲ ਕੁਲਦੀਪ ਸਿੰਘ ਬਰਾੜ)