ਕਾਮਨਵੈਲਥ ਖੇਡਾਂ ਬਣੀਆਂ ਉਨ੍ਹਾਂ ਦੀ
Common Wealth
ਨਵੀਂ ਦਿੱਲੀ ਵਿੱਚ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਨੇ ਭਾਰਤ ਨੂੰ ਜਿੰਨੀ ਬਦਨਾਮੀ ਦਿੱਤੀ ਹੈ, ਉਸ ਨੂੰ ‘ਭਾਰਤੀ ਭ੍ਰਿਸ਼ਟਾਚਾਰ ਦੇ ਲਿਸ਼ਕਦੇ ਮੀਨਾਰ’ ਦੀ ੳਪਮਾ ਦਿੱਤੀ ਜਾ ਸਕਦੀ ਹੈ। ਇਸ ਵੇਲੇ ਥਰਡ-ਰੇਟ ਪਾਵਰ ਬਣੇ ਬਰਤਾਨੀਆ ਕੋਲ ਦੋ ਹੀ ਚੀਜ਼ਾਂ ‘ਬੀਤੇ ਯੁੱਗ’ ਦੇ ਮਾਣ ਦੀਆਂ ਹਨ, ਇੱਕ ਜਿਨ੍ਹਾਂ ਲਗਭਗ 70 ਦੇਸ਼ਾਂ ’ਤੇ ਉਨ੍ਹਾਂ ਨੇ ਰਾਜ ਕੀਤਾ ਸੀ, ਉਸ ਦਾ ਸਬੂਤ ਕਾਮਨਵੈਲਥ ਖੇਡਾਂ, ਅਤੇ ਦੂਸਰਾ ਲੰਡਨ ਦੇ ਅਲਬਰਟਾ ਤੇ ਵਿਕਟੋਰੀਆ ਮਿਊਜ਼ੀਅਮ ਵਿੱਚ ਇਨ੍ਹਾਂ 70 ਦੇਸ਼ਾਂ ਤੋਂ ਲੁੱਟ ਕੇ ਲਿਆਂਦੀਆਂ ਵਸਤੂਆਂ ਦੀ ਮੌਜੂਦਗੀ। ਸੋ, ਆਪਣੀਆਂ ‘ਕਾਮਨਵੈਲਥ ਖੇਡਾਂ’ ਦੀ ਸ਼ਾਖ ਨੂੰ ਬਚਾਉਣ ਲਈ ਅਖੀਰ ਬ੍ਰਿਟੇਨ ਨੇ ਇਨ੍ਹਾਂ ਖੇਡਾਂ ਵਿੱਚ ਸ਼ਮੂਲੀਅਤ ਦਾ ਫੈਸਲਾ ਕੀਤਾ ਅਤੇ ਨਾਲ ਹੀ ਕੈਨੇਡਾ, ਅਸਟ੍ਰੇਲੀਆ, ਨੀਊਜ਼ੀਲੈਂਡ ਆਦਿ ‘ਵਿਕਸਤ ਦੇਸ਼ਾਂ’ ਨੂੰ ਵੀ ਇਸ ਵਿੱਚ ਸ਼ਮੂਲੀਅਤ ਲਈ ਪ੍ਰੇਰਿਆ। ਹੁਣ ਬ੍ਰਿਟੇਨ ਦੇ ਪ੍ਰਿੰਸ ਚਾਰਲਸ, ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ, ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਹ ਵੱਖਰੀ ਗੱਲ ਹੈ ਕਿ ਹੁਣ ਭਾਰਤੀ ਹਾਕਮ ਬਾਹਰਲੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਮੀਡੀਏ ਤੋਂ ਦੂਰ ਰੱਖਣ ਲਈ ਪੂਰਾ ਤਾਣ ਲਾ ਰਹੇ ਹਨ ਜਿਵੇਂ ਕਿ ਅਸਟ੍ਰੇਲੀਆ ਦੇ ਖਿਡਾਰੀ ਜਦੋਂ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਸਟ੍ਰੇਲੀਆਈ ਮੀਡੀਏ ਨਾਲ ਵੀ ਨਹੀਂ ਮਿਲਣ ਦਿੱਤਾ ਗਿਆ। ਇੱਕਾ-ਦੁੱਕਾ ਸ਼ਿਕਾਇਤਾਂ ਦਾ ਸਿਲਸਿਲਾ ਵੀ ਜਾਰੀ ਹੈ ਜਿਵੇਂ ਕਿ ਅਫਰੀਕਾ ਦੇ ਇੱਕ ਖਿਡਾਰੀ ਨੇ ਦੱਸਿਆ ਕਿ ਉਸਦੇ ਕਮਰੇ ਵਿੱਚ ਇੱਕ ਸੱਪ ਮੌਜੂਦ ਸੀ। ਭਾਰਤੀ ਮੀਡੀਏ ਦਾ ਧਿਆਨ ਹੁਣ ਅਯੁੱਧਿਆ ਸਬੰਧੀ ਆਉਣ ਵਾਲੇ ਫੈਸਲੇ ਵੱਲ ਵੀ ਹੈ, ਸੋ ਬਹੁਗਿਣਤੀ ਵਾਲੀ ‘ਦੇਸ਼-ਭਗਤੀ’ ਦਾ ਸਬੂਤ ਦਿੰਦਿਆਂ, ਹੁਣ ਉਨ੍ਹਾਂ ਕਾਮਨਵੈਲਥ ਖੇਡਾਂ ਦੀਆਂ ਖਬਰਾਂ ਨੂੰ ਅਣਗੌਲਿਆਂ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਰ ਇਸ ਹਫ਼ਤੇ ਦੀਆਂ ਦੋ ਪ੍ਰਮੁੱਖ ਰਿਪੋਰਟਾਂ, ਕਾਮਨਵੈਲਥ ਖੇਡ ਆਯੋਜਨ ਨਾਲ ਜੁੜੇ ਹੋਏ ਮੁੱਖ ਮੁੱਦੇ-ਭ੍ਰਿਸ਼ਟਾਚਾਰ ਵੱਲ ਝਾਤੀ ਪਵਾਉਂਦੀਆਂ ਹਨ। ਪਹਿਲੀ ਰਿਪੋਰਟ, ‘ਆਊਟਲੁੱਕ ਰਸਾਲੇ’ ਵਿੱਚ ਛਪੇ ਲੇਖ ਨਾਲ ਸਬੰਧਿਤ ਹੈ ਅਤੇ ਦੂਸਰੀ ‘ਇੰਡੀਅਨ ਐਕਸਪ੍ਰੈੱਸ’ ਦੀ ਇੱਕ ਸਨਸਨੀਖੇਜ਼ ਪੜਤਾਲੀਆ ਰਿਪੋਰਟ ਹੈ। ਪਹਿਲਾਂ ਅਸੀਂ ‘ਆਊਟਲੁੱਕ’ ਰਸਾਲੇ ਨਾਲ ਸਬੰਧਿਤ ਲੇਖ ਦੀ ਗੱਲ ਕਰਦੇ ਹਾਂ।
ਮਣੀਸ਼ੰਕਰ ਆਇਰ, ਭਾਰਤ ਦੀ ਸ਼ਾਸ਼ਕ ਪਾਰਟੀ (ਕਾਂਗਰਸ) ਦੇ ਮੈਂਬਰ ਪਾਰਲੀਮੈਂਟ ਹਨ ਅਤੇ ਮਨੋਹਰ ਸਿੰਘ ਗਿੱਲ ਦੇ ਕੇਂਦਰੀ ਖੇਡ ਮੰਤਰੀ ਬਣਨ ਤੋਂ ਪਹਿਲਾਂ ਭਾਰਤ ਦੇ ਖੇਡ ਮੰਤਰੀ ਸਨ। ਕਾਮਨਵੈਲਥ ਖੇਡਾਂ ਦੇ ਮੁੱਦੇ ’ਤੇ ਉਨ੍ਹਾਂ ਦੀ ਸਪੱਸ਼ਟ, ਈਮਾਨਦਾਰ ਪਹੁੰਚ ਹੋਣ ਕਰਕੇ, ਉਹ ਸੁਰੇਸ਼ ਕਲਮਾਡੀ (ਜੋ ਕਿ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ ਅਤੇ ਭਾਰਤ ਦੀ ਕਾਮਨਵੈਲਥ ਖੇਡ ਆਯੋਜਨ ਸਮਿਤੀ ਦਾ ਪ੍ਰਧਾਨ ਵੀ ਹੈ) ਦੀਆਂ ਅੱਖਾਂ ਵਿੱਚ ਰੜਕਦੇ ਸਨ। ਅਖੀਰ ਕਲਮਾਡੀ ਨੇ, ਆਪਣੀ ਵਿਸ਼ੇਸ਼ ਕ੍ਰਿਪਾਲੂ ਸੋਨੀਆ ਗਾਂਧੀ ਨੂੰ ਕਹਿ ਕੇ, ਮਣੀਸ਼ੰਕਰ ਆਇਰ ਦੀ ਵਜ਼ਾਰਤ ’ਚੋਂ ਹੀ ‘ਛੁੱਟੀ’ ਕਰਵਾ ਦਿੱਤੀ। ਜਦੋਂ ਤੋਂ ਕਾਮਨਵੈਲਥ ਖੇਡਾਂ ਵਿਚਲੀਆਂ ਕਮਜ਼ੋਰੀਆਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਹਨ, ਮਣੀਸ਼ੰਕਰ ਆਇਰ ਇਸ ਸਬੰਧੀ ਖੁੱਲ੍ਹ ਕੇ ਬੋਲ ਰਿਹਾ ਹੈ ਭਾਵੇਂ ਕਿ ਸੋਨੀਆ ਗਾਂਧੀ ਨੇ ਉਸ ਦੀਆਂ ਲਗਾਮਾਂ ਖਿੱਚਣ ਦਾ ਯਤਨ ਵੀ ਕੀਤਾ ਹੈ। ‘ਆਊਟਲੁੱਕ’ ਦੇ ਹੱਥਲੇ ਅੰਕ ਵਿੱਚ ਮਿਸਟਰ ਆਇਰ ਨੇ ਦੋ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੱਤਰਕਾਰਾਂ ਬੋਰੀਆ ਅਤੇ ਨਲਿਨ ਵਲੋਂ ਲਿਖੀ ਪੁਸਤਕ - ‘ਦਿੱਲੀ ਅਤੇ ਕਾਮਨਵੈਲਥ ਖੇਡਾਂ’ ਦਾ ਰੀਵਿਊ ਲਿਖਿਆ ਹੈ। ਇਸ ਰੀਵੀਊ ਵਿੱਚ ਆਇਰ ਨੇ, ਕਲਮਾਡੀ ਨੂੰ ਚੰਗੇ ਰਗੜੇ ਲਾਏ ਹਨ ਅਤੇ ਉਸ ਨੂੰ ‘ਇੱਕ ਹੰਕਾਰੀ, ਬੜਬੋਲੇ ਅਤੇ ਭ੍ਰਿਸ਼ਟ’ ਚੌਖਟੇ ਵਿੱਚ ਪੇਸ਼ ਕੀਤਾ ਹੈ। ਕਾਮਨਵੈਲਥ ਖੇਡਾਂ ਸਬੰਧੀ, ਚਰਚਿਤ ‘ਘਟੀਆ ਚੁਟਕਲਿਆਂ’ ਨੂੰ ਵੀ ਉਸ ਨੇ ਆਪਣੀ ਲਿਖਤ ਦਾ ਅਧਾਰ ਬਣਾਇਆ ਹੈ। ਕਾਮਨਵੈਲਥ ਖੇਡ ਆਯੋਜਨ ਨੂੰ ਇੱਕ ‘ਸਰਕਸ’ ਦੀ ਸੰਗਿਆਂ ਦਿੰਦਿਆਂ ਉਸ ਨੇ ਇਸ ਨੂੰ ‘ਦੰਭ, ਝੂਠ, ਮੱਕਾਰੀ ਅਤੇ ਰਾਸ਼ਟਰੀ ਕਦਰਾਂ-ਕੀਮਤਾਂ ਦਾ ਕੀਤਾ ਗਿਆ ਘਾਣ’ ਐਲਾਨਿਆ ਹੈ। ਮਿਸਟਰ ਆਇਰ ਨੇ ਆਪਣੀ ਲਿਖਤ ਵਿੱਚ ਕਿਹਾ ਹੈ ਕਿ ਇਹ ਆਯੋਜਨ ਘੱਟ ਤੇ ‘ਜੁਗਾੜ’ ਜ਼ਿਆਦਾ ਹੈ।
ਮਣੀਸ਼ੰਕਰ ਆਇਰ ਨੇ ਵੇਰਵੇ ਸਾਹਿਤ ਦੱਸਿਆ ਕਿ ਕਿਵੇਂ ਕਈ ਬਿਲੀਅਨ ਡਾਲਰ ਦਾ ‘ਚੂਨਾ’ ਆਯੋਜਕਾਂ ਨੇ ਲਾਇਆ ਹੈ। ਆਇਰ ਅਨੁਸਾਰ- ‘ਆਯੋਜਕਾਂ ਨੇ ਦਸੰਬਰ, 2002 ਵਿੱਚ ਅਪਰੇਟਿੰਗ ਖਰਚਾ 399 ਕਰੋੜ ਰੁਪਿਆ ਦੱਸਿਆ ਸੀ, ਜਿਹੜਾ ਕਿ ਹੁਣ ਵਧ ਕੇ 1,628 ਕਰੋੜ ਹੋ ਗਿਆ ਹੈ। ਪਹਿਲਾਂ ਦਿੱਲੀ ਵਿਚਲੇ ਇਨਫਰਾਸਟਰੱਕਚਰ ਦਾ ਖਰਚਾ 218.5 ਕਰੋੜ ਦੱਸਿਆ ਗਿਆ ਸੀ, ਜਿਹੜਾ ਕਿ ਹੁਣ 67,185 ਕਰੋੜ ਬਣਾ ਦਿੱਤਾ ਗਿਆ ਹੈ। ਐਥਲੀਟਾਂ ਦੀ ਟਰੇਨਿੰਗ ਦਾ ਖਰਚਾ 300 ਕਰੋੜ ਤੋਂ 678 ਕਰੋੜ ਤੱਕ ਪਹੁੰਚ ਗਿਆ ਹੈ। ਹੁਣ ਜ਼ਰਾ ਸਾਹ ਰੋਕ ਕੇ ਸੁਣੋ। ਦਸੰਬਰ 2002 ਵਿੱਚ, ਕੁੱਲ ਖਰਚੇ ਦਾ ਅੰਦਾਜ਼ਾ 617 ਕਰੋੜ ਲਾਇਆ ਗਿਆ ਸੀ, ਜਿਹੜੀ ਰਕਮ ਕਿ ਹੁਣ 70,608 ਕਰੋੜ ਰੁਪਈਏ ਬਣਾ ਦਿੱਤੀ ਗਈ ਹੈ। ਇਸ ਮਹਿਫਲ ਵਿੱਚ ਪੈਸੇ ਦੀ ਬਹੁਤਾਤ ਹੈ, ਸੋ ਸਾਰੇ ਹੀ ‘ਪਾਰਟੀ’ ਖਾਣ ਆਏ ਹਨ। ਖੇਡ ਸਟਰੱਕਚਰ ਦੀ ਦੇਰੀ ਦਾ ਕਾਰਨ ਵੀ ਇਸ ਖਾਣ-ਪੀਣ ਨਾਲ ਜੁੜਿਆ ਹੋਇਆ ਹੈ। ਅੰਦਾਜ਼ਾ ਲਾਓ ਕਿ ਕਾਮਨਵੈਲਥ ਖੇਡਾਂ ’ਤੇ ਕੀਤਾ ਜਾਣ ਵਾਲਾ ਖਰਚਾ 2002 ਦੇ ‘ਬੱਜਟ’ ਨਾਲੋਂ 114 ਗੁਣਾ ਵਧਾ ਦਿੱਤਾ ਗਿਆ ਹੈ। ਮੈਲਬੌਰਨ (ਅਸਟ੍ਰੇਲੀਆ) ਵਿੱਚ ਹੋਈਆਂ ਕਾਮਨਵੈਲਥ ਖੇਡਾਂ ਦਾ ਖਰਚ, ਉਨ੍ਹਾਂ ਦੇ ਕਿਆਸੇ ਬੱਜਟ ਨਾਲੋਂ ਸਿਰਫ 0.6 ਫੀ ਸਦੀ ਵੱਧ ਸੀ। ਹਕੀਕਤ ਇਹ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਅਨਾੜੀਆਂ ਨੂੰ ਕਾਮਨਵੈਲਥ ਖੇਡਾਂ ਦੇ ਆਯੋਜਨ ਲਈ ‘ਕੋਰਾ ਚੈੱਕ’ ਦਿੱਤਾ, ਜਿਹਨਾਂ ਨੂੰ ‘ਇੱਲ ਦਾ ਨਾਂ ਕੋਕੋ’ ਦਾ ਵੀ ਇਲਮ ਨਹੀਂ ਸੀ।’’
ਕਿਸੇ ਹੋਰ ਮੁਲਕ ਵਿੱਚ ਇਹੋ ਜਿਹਾ ‘ਭ੍ਰਿਸ਼ਟਾਚਾਰ’ ਦਾ ਸਕੈਂਡਲ ਹੋਇਆ ਹੁੰਦਾ ਤਾਂ ਜਨਤਾ ਸੜਕਾਂ ’ਤੇ ਹੁੰਦੀ ਅਤੇ ਦੇਸ਼ ਦੇ ਮੁਖੀ ਤੋਂ ਲੈ ਕੇ ਹੇਠਾਂ ਤੱਕ ਸਬੰਧਿਤ ਸਭ ਅਧਿਕਾਰੀ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਬੰਦ ਹੁੰਦੇ। ਪਰ ਵਾਰੇ-ਵਾਰੇ ਜਾਈਏ ਮਹਾਨ ਦੇਸ਼ ਭਾਰਤ ਦੇ, ਜਿਸ ਦੇ ਪ੍ਰਧਾਨ ਮੰਤਰੀ ਨੇ, ਇੰਨੀ ਵੱਡੀ ‘ਰਾਸ਼ਟਰੀ ਸ਼ਰਮ’ ਲਈ ਜ਼ਿੰਮੇਵਾਰ, ਸੁਰੇਸ਼ ਕਲਮਾਡੀ ਤੋਂ ਅਸਤੀਫਾ ਮੰਗਣਾ ਵੀ ਜ਼ਰੂਰੀ ਨਹੀਂ ਸਮਝਿਆ। ਯਾਦ ਰਹੇ, ਇੰਡੀਅਨ ਹਾਕੀ ਫੈਡਰੇਸ਼ਨ ਦੀ ਚੋਣ ਦੌਰਾਨ, ਪ੍ਰਧਾਨਗੀ ਲਈ ਚੋਣ ਲੜ ਰਹੇ ਉਮੀਦਵਾਰ ਹਾਕੀ ਉਲੰਪੀਅਨ ਪ੍ਰਗਟ ਸਿੰਘ ਨੇ ਜਨਵਰੀ, 2010 ਵਿੱਚ ਕਿਹਾ ਸੀ - ‘ਸੁਰੇਸ਼ ਕਲਮਾਡੀ ਇੱਕ ਸਪੋਰਟਸ ਮਾਫੀਆ ਦਾ ਸਰਗਣਾ ਹੈ।’ ਇਸ ਮਾਫੀਆ-ਸਰਗਣੇ ਨੇ ਪ੍ਰਗਟ ਸਿੰਘ ਨੂੰ ਹਰਾ ਕੇ, ਇੱਕ 82 ਸਾਲਾ ਬੁੱਢੀ ਮਾਈ ਵਿੱਦਿਆ ਸਟੋਕਸ ਨੂੰ ਹਾਕੀ ਫੈਡਰੇਸ਼ਨ ਦੀ ਪ੍ਰਧਾਨ ਬਣਵਾਇਆ ਸੀ।
ਵੇਖਣ ਵਾਲੀ ਗੱਲ ਇਹ ਹੈ ਕਿ ਕਾਮਨਵੈਲਥ ਖੇਡ ਬੱਜਟ ਦੇ ਕਈ ਬਿਲੀਅਨ ਡਾਲਰ ਹੜੱਪ ਜਾਣ ਵਾਲਾ ਸੁਰੇਸ਼ ਕਲਮਾਡੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਅਤਿ-ਨਜ਼ਦੀਕੀ ਹਲਕਿਆਂ ਨਾਲ ਸਬੰਧਿਤ ਹੈ। ਭ੍ਰਿਸ਼ਟਾਚਾਰੀ ਕਲਮਾਡੀ ਦੀ ਸੋਨੀਆ-ਰਾਹੁਲ ਨਾਲ ‘ਨਜ਼ਦੀਕੀ’ ਦਾ ਕੀ ‘ਅਧਾਰ’ ਹੋਵੇਗਾ, ਕੀ ਇਸ ਬਾਰੇ ਕੋਈ ਭੁਲੇਖਾ ਰਹਿ ਜਾਂਦਾ ਹੈ?
‘ਸਈਆਂ ਭਏ ਕੋਤਵਾਲ, ਤੋ ਡਰ ਕਾਹੇ ਕਾ?’
ਇਹ ਹੀ ਕਾਰਨ ਹੈ ਕਿ ਜਿਹੜਾ ਮਨਮੋਹਨ ਸਿੰਘ ‘ਇਮਾਨਦਾਰ’ ਲਕਬ ਨਾਲ ਜਾਣਿਆ ਜਾਂਦਾ ਹੈ, ਉਸ ਵਿੱਚ ਇੰਨਾ ਹੌਂਸਲਾ ਨਹੀਂ ਕਿ ਉਹ ਕਲਮਾਡੀ ਨੂੰ ਅਸਤੀਫਾ ਦੇਣ ਲਈ ਕਹਿ ਸਕੇ। ਅਸੀਂ ਤਾਂ ਮਨਮੋਹਨ ਸਿੰਘ ਨੂੰ ਪਹਿਲਾਂ ਤੋਂ ਹੀ ਬੌਧਿਕ ਤੌਰ’ ਤੇ ਈਮਾਨਦਾਰ ਨਹੀਂ ਮੰਨਦੇ। ਪਰ ਹੁਣ ਤਾਂ ਕਾਮਨਵੈਲਥ ਖੇਡਾਂ ਦੇ ਹਵਾਲੇ ਨਾਲ ਉਸ ਦੇ ‘ਨਜ਼ਦੀਕੀਆਂ’ ਦਾ ਭ੍ਰਿਸ਼ਟਾਚਾਰੀ ਭਾਂਡਾ ਚੌਰਾਹੇ ਵਿੱਚ ਫੁੱਟ ਹੀ ਗਿਆ ਹੈ, ਜੇ ਉਹ ਹੋਰ ਕੁਝ ਕਰਨ ਤੋਂ ‘ਬੇਵੱਸ’ ਹੈ, ਘੱਟੋ-ਘੱਟ ਆਪ ਤਾਂ ਅਸਤੀਫਾ ਦੇ ਹੀ ਸਕਦਾ ਹੈ।
-ਡਾ. ਅਮਰਜੀਤ ਸਿੰਘ

ਹੁਣ ਗੱਲ ਇੰਡੀਅਨ ਐਕਸਪ੍ਰੈੱਸ ਅਖਬਾਰ ਦੀ ਸਨਸਨੀਖੇਜ਼ ਰਿਪੋਰਟ ਦਾ ਕਰਦੇ ਹਾਂ, ਜਿਸ ਦਾ ਸਿਰਲੇਖ ਦਿੱਤਾ ਗਿਆ ਹੈ – “AN EXPRESS INVESTIGATION : Their Common Wealth” ਇਸ ਰਿਪੋਰਟ ਦੇ ਸ਼ੁਰੂਆਤੀ ਸ਼ਬਦ ਹਨ - ‘‘ਪਿਓ ਤੇ ਧੀ, ਚਾਚਾ ਅਤੇ ਭਤੀਜਾ, ਜੁੜਵਾਂ ਭੈਣਾਂ, ਮਾਂ ਅਤੇ ਪੁੱਤਰ, ਭੈਣ ਤੇ ਭਰਾ, ਪਿਓ ਤੇ ਨੂੰਹ - ਇਹ ਲਿਸਟ ਕਾਮਨਵੈਲਥ ਖੇਡ ਸਮਿਤੀ (ਜਿਸ ਦਾ ਪ੍ਰਧਾਨ ਸੁਰੇਸ਼ ਕਲਮਾਡੀ ਹੈ) ਦੇ ਮੁਲਾਜ਼ਮਾਂ ਦੀ ਹੈ - ਘੱਟੋ ਘੱਟ ਇਸ ਵਿੱਚ 38 ਵਿਅਕਤੀ, ਜੋ ਆਪਸ ਵਿੱਚ ਨੇੜਲੇ ਰਿਸ਼ਤੇਦਾਰ ਹਨ, ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਮਾਅਰਕਾਖੇਜ਼ ਗੱਲ ਇਹ ਹੈ ਕਿ ਇਨ੍ਹਾਂ ‘ਰਿਸ਼ਤੇਦਾਰਾਂ’ ਨੂੰ ਬਕਾਇਦਾ, ਅਖਬਾਰਾਂ ਵਿੱਚ ਦਿੱਤੀਆਂ ‘ਐਡਾਂ’ ਦੇ ਅਧਾਰ ’ਤੇ ‘ਇੰਟਰਵਿਊ’ ਕਰਕੇ, ‘ਹਾਇਰ’ (ਨੌਕਰੀ ਤੇ ਰੱਖਣਾ) ਕੀਤਾ ਗਿਆ।’ ਇਨ੍ਹਾਂ ਅਹੁਦਿਆਂ ’ਤੇ ਬਿਰਾਜਮਾਨ ‘ਰਿਸ਼ਤੇਦਾਰਾਂ’ ਦੀ ਤਨਖਾਹ, ਲੱਖਾਂ ਰੁਪਈਏ ਪ੍ਰਤੀ ਮਹੀਨਾ ਹੈ।’’ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਇਨ੍ਹਾਂ ਸਾਰੇ 38 ਵਿਅਕਤੀਆਂ ਦੇ ਨਾਂ ਅਤੇ ‘ਰਿਸ਼ਤੇਦਾਰੀਆਂ’ ਵੀ ਦਿੱਤੀਆਂ ਹਨ। ਇਸ ‘ਭ੍ਰਿਸ਼ਟ ਘਪਲੇ’ ਸਬੰਧੀ ਜਦੋਂ ਅਖਬਾਰ ਦੇ ਨੁਮਾਇੰਦੇ ਨੇ, ਕਾਮਨਵੈਲਥ ਕਮੇਟੀ ਦੇ ਜਾਇੰਟ ਡਾਇਰੈਕਟਰ, ਐਨ. ਪੀ. ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਬੜੀ ਬੇਸ਼ਰਮੀ ਨਾਲ ਜਵਾਬ ਦਿੱਤਾ - ‘ਇਹ ਇੱਕ ਮਹਿਜ਼ ਇਤਫਾਕ ਹੀ ਹੈ ਕਿ ਇਨ੍ਹਾਂ ਵਿੱਚ ਰਿਸ਼ਤੇਦਾਰੀਆਂ ਨਿਕਲ ਆਈਆਂ ਹਨ। ਅਸੀਂ ਤਾਂ ਸਾਰਾ ਕੰਮ ਕਾਨੂੰਨ ਅਨੁਸਾਰ ਐਡਾਂ ਦੇ ਕੇ ਹੀ ਕੀਤਾ ਹੈ।’ ਕਿਆ ਕਹਿਣੇ ਭਾਰਤੀ ‘ਈਮਾਨਦਾਰੀ’ ਦੇ।