ਇਤਿਹਾਸ ਦਾ ਇਹ ਖਲਾਰਾ ਕੋਈ ਨਵਾਂ ਨਹੀਂ ਸਗੋਂ ਸਦੀਆਂ ਪੁਰਾਣਾ ਹੈ। ਆਜ਼ਾਦੀ ਅੰਦੋਲਨ ਦੇ ਇਤਿਹਾਸ ਦੀ ਅਧਿਕਾਰਿਤ ਪੇਸ਼ਕਾਰੀ ਜਿਸ ਰਾਜਸੀ ਸ਼ਕਤੀ-ਸਪੰਨ ਵਰਗ ਦੇ ਹੱਥ ਵਿਚ ਰਹੀ ਹੈ, ਮਿਥਿਹਾਸ ਰਚਣਾ ਉਸਦੀ ਪ੍ਰੰਪਰਾ ਦਾ ਹਿੱਸਾ ਰਿਹਾ ਹੈ। ਅਜਿਹੇ ਸਿਸਟਮ ਅਧੀਨ ਨਾ ਤਾਂ ਸਿੱਖ ਕੌਮ ਦਾ ਸਾਨਾਂਮੱਤਾ ਇਤਿਹਾਸ ਦੇਸ਼ ਦੇ ਇਤਿਹਾਸ ਦਾ ਹਿੱਸਾ ਬਣ ਸਕਿਆ ਤੇ ਨਾ ਹੀ ਵੱਖ-ਵੱਖ ਸ਼ਕਤੀਆਂ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਵਿਚ ਸਿੱਖਾਂ ਦੇ ਯੋਗਦਾਨ ਨੂੰ ਹੀ ਕੋਈ ਅਹਿਮੀਅਤ ਮਿਲ ਸਕੀ।...ਹੈਰਾਨੀ ਦੀ ਗੱਲ ਹੈ ਕਿ ਫਾਸੀਆਂ 'ਤੇ ਝੂਲ ਕੇ ਸ਼ਹੀਦ ਹੋਣ ਵਾਲੇ ਤੇ ਕਾਲੇ ਪਾਣੀਆਂ ਦੀਆਂ ਕੈਦਾਂ ਕੱਟਣ ਵਾਲੇ ਬਹੁਤੇ ਸਿੱਖ ਗਦਰੀ ਬਾਬੇ ਪਿੰਡ ਢੁੱਡੀਕੇ ਤੇ ਉਸਦੇ ਆਸ-ਪਾਸ ਦੇ ਪਿੰਡਾਂ ਨਾਲ ਹੀ ਸਬੰਧਿਤ ਸਨ… ਜਦੋਂ ਇਕ ਫਿਰਕੇ ਦੇ ਨਿਗੂਣੀ 'ਕੁਰਬਾਨੀ' ਵਾਲੇ ਉਨ੍ਹਾਂ ਅਖੌਤੀ ਅਜ਼ਾਦੀ ਘੁਲਾਟੀਆਂ ਨੂੰ ਉਚਿਆਇਆ ਜਾ ਰਿਹਾ ਹੋਵੇ, ਜਿਹੜੇ ਅੰਗਰੇਜ ਹਕੂਮਤ ਤੋਂ ਮਾਫ਼ੀਆਂ ਮੰਗਦੇ ਤੇ ਲੇਲੜ੍ਹੀਆਂ ਕੱਢਦੇ ਰਹੇ ਹੋਣ ਤੇ ਫ਼ਿਰਕੂ ਨਫ਼ਰਤ ਜਿਨ੍ਹਾਂ ਦੇ ਖ਼ੂਨ ਵਿਚ ਰਚੀ ਹੋਈ ਹੋਵੇ। ਦੂਜੇ ਪਾਸੇ ਸਿੱਖ ਅਜ਼ਾਦੀ ਘੁਲਾਟੀਆਂ ਵਲੋਂ ਕੁਰਬਾਨੀਆਂ ਤੇ ਬਲੀਦਾਨਾਂ ਨਾਲ ਸਿਰਜੇ ਇਤਿਹਾਸ ਨੂੰ ਲੋਕਾਂ ਅੱਗੇ ਜਾਣ ਤੋਂ ਸ਼ਾਜ਼ਿਸੀ ਢੰਗ ਨਾਲ ਰੋਕ ਕੇ ਰੱਖਿਆ ਜਾ ਰਿਹਾ ਹੋਵੇ ਤਾਂ ਇਸ ਵਰਤਾਰੇ ਉੱਤੇ ਸੰਕੇ ਤੇ ਸਵਾਲ ਉਠਣਗੇ ਹੀ। ਅਨੇਕਾਂ ਸਿੱਖ ਸ਼ਹੀਦਾਂ ਸਮੇਤ ਇਹ ਗਦਰੀ ਬਾਬੇ ਵੀ ਸਟੇਟ ਦੀ ਉਕਤ ਪਾਲਿਸੀ ਦਾ ਸ਼ਿਕਾਰ ਹੋਏ ਹਨ। ਪੇਸ਼ ਹੈ ਇਹ ਲੇਖ --ਪਰਦੀਪ ਸਿੰਘ
- ਰਾਜਿੰਦਰ ਸਿੰਘ ਰਾਹੀ
ਪਹਿਲਾਂ ਫਿਰੋਜ਼ਪੁਰ ਅਤੇ ਅੱਜ ਮੋਗਾ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਢੁੱਡੀਕੇ ਕਿਸੇ ਸਮੇਂ ਗਦਰ ਪਾਰਟੀ ਦੇ ਸਬ ਸੈਂਟਰ ਵਜੋਂ ਮਸ਼ਹੂਰ ਰਿਹਾ ਹੈ। ਅੰਗਰੇਜ਼ਾਂ ਵੇਲੇ ਦੇ ਸਰਕਾਰੀ ਰਿਕਾਰਡ ਮੁਤਾਬਕ ਢੁੱਡੀਕੇ ਅਤੇ ਇਸ ਦੇ ਆਲੇ ਦੁਆਲੇ ਪੰਦਰਾਂ ਵੀਹ ਕਿਲੋਮੀਟਰ ਦੇ ਘੇਰੇ ਵਿਚ ਪੈਣ ਵਾਲੇ ਪਿੰਡ ਖਤਰਨਾਕ ਇਲਾਕੇ ਵਜੋਂ ਦਰਜ ਕੀਤੇ ਗਏ ਹਨ। ਇਨ੍ਹਾਂ ਪਿੰਡਾਂ ਵਿਚ ਉਹ ਗਦਰੀ ਯੋਧੇ ਵੀ ਹੋਏ ਹਨ ਜਿਨ੍ਹਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹਨ, ਲਾਹੌਰ, ਮੁਲਤਾਨ, ਹਜਾਰੀ ਬਾਗ ਦੀਆਂ ਜੇਲ੍ਹਾਂ ਦੇ ਨਰਕ ਵੀ ਭੋਗੇ ਹਨ ਤੇ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਦਾ ਜਬਰ ਵੀ ਅਪਣੇ ਸਰੀਰਾਂ `ਤੇ ਹੰਢਾਇਆ ਹੈ। ਪਰ ਉਨ੍ਹਾਂ ਨੇ ਆਪਣਾ ਸਿੱਖੀ ਸਿਦਕ ਨਹੀਂ ਹਾਰਿਆ। ਇਨ੍ਹਾਂ ਪਿੰਡਾਂ ਵਿਚ ਸੈਂਕੜੇ ਹੀ ਉਹ ਗੁੰਮਨਾਮ ਲੋਕ ਵੀ ਹੋਏ ਹਨ, ਜਿਨ੍ਹਾਂ ਜਾਨਾਂ ਤਲੀ `ਤੇ ਰੱਖਕੇ, ਗਦਰੀਆਂ ਦੀਆਂ ਮੀਟਿੰਗਾਂ ਵਿਚ ਭਾਗ ਲਿਆ, ਭਗੌੜੇ ਗਦਰੀਆਂ ਨੂੰ ਸੰਭਾਲਿਆ, ਉਨ੍ਹਾਂ ਨੂੰ ਖੇਤਾਂ ਵਿਚ ਰੋਟੀ-ਟੁੱਕ ਪਹੁੰਚਾਇਆ, ਉਨ੍ਹਾਂ ਦੇ ਹਥਿਆਰ ਸੰਭਾਲੇ ਪਰ ਉਨ੍ਹਾਂ ਬਾਰੇ ਕਦੇ ਵੀ ‘ਭੇਦ ਸੰਦੂਕ’ ਦਾ ਜਿੰਦਰਾ ਨਹੀਂ ਖੋਲ੍ਹਿਆ।
ਹਰ ਤਰ੍ਹਾਂ ਦੀਆਂ ਲਹਿਰਾਂ ਵਿਚ ਵੱਖ ਵੱਖ ਵਰਗਾਂ `ਚੋਂ ਅਨੇਕਾਂ ਤਰ੍ਹਾਂ ਦੇ ਲੋਕ ਆਉਂਦੇ ਹਨ। ਕਿਸੇ ਦਾ ਰੋਲ ਵੱਧ ਹੁੰਦਾ ਹੈ ਕਿਸੇ ਦਾ ਘੱਟ ਹੁੰਦਾ ਹੈ, ਕੋਈ ਵੱਡੀ ਕੁਰਬਾਨੀ ਕਰ ਜਾਂਦਾ ਹੈ ਕੋਈ ਛੋਟੀ ਸਰਗਰਮੀ ਤੱਕ ਹੀ ਸੀਮਤ ਰਹਿ ਜਾਂਦਾ ਹੈ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਚੱਲੀਆਂ ਲਹਿਰਾਂ ਵਿਚ ਵੀ ਇਹ ਵਰਤਾਰਾ ਵਾਪਰਿਆ ਹੈ। ਬਸਤੀਵਾਦ ਵਿਰੁਧ ਚੱਲੀ ਲੜਾਈ `ਚ ਵੱਖ ਵੱਖ ਵਿਚਾਰਾਂ ਤੇ ਵੱਖ ਵੱਖ ਕਿਰਦਾਰਾਂ ਦੇ ਲੋਕ ਸਾਮਲ ਹੋ ਜਾਂਦੇ ਹਨ। ਭਾਵੇਂ ਭਾਰਤ ਵਿਚ ਬਸਤੀਵਾਦ ਵਿਰੁਧ ਚੱਲੀ ਲਹਿਰ ਵਿਚ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਲ ਸਨ ਪਰ ਇਸ ਲੜਾਈ ਵਿਚ ਸ਼ਹੀਦੀਆਂ, ਕੁਰਬਾਨੀਆਂ ਅਤੇ ਦੁਸ਼ਵਾਰੀਆਂ ਝੱਲਣ ਵਿਚ ਸਿੱਖ ਕੌਮ ਦਾ ਨੰਬਰ ਸਭ ਤੋਂ ਉਤੇ ਹੈ ਤੇ ਆਬਾਦੀ ਤੇ ਲਿਹਾਜ ਨਾਲ ਇਸ ਦੀ ਗਿਣਤੀ ਆਟੇ `ਚ ਲੂਣ ਬਰਾਬਰ ਵੀ ਨਹੀਂ ਹੈ। ਪਰ ਬਹੁਤੇ ‘ਸਿਆਣੇ`, ‘ਵਿਦਵਾਨ` ਤੇ ‘ਇਤਿਹਾਸਕਾਰ` ਇਹ ‘ਸੁਮੱਤ` ਦਿੰਦੇ ਹਨ ਕਿ `ਚਲੋ ਹਿੰਦੁਸਤਾਨ ਆਜ਼ਾਦ ਹੋ ਗਿਆ ਹੈ, ਕਿਸੇ ਦੀ ਕੁਰਬਾਨੀ ਵੱਧ ਕਿ ਘੱਟ, ਸਾਨੂੰ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਵਿਚ ਕੋਈ ਵੱਖਰੇਵਾਂ ਨਹੀਂ ਕਰਨਾ ਚਾਹੀਦੀ।` ਦੇਖਣ ਨੂੰ ਤਾਂ ਇਹ ਗੱਲ ਸਿਆਣੀ ਲੱਗ ਸਕਦੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇੱਕ ਫਿਰਕੇ ਦੇ ਅਜਿਹੇ ਆਜ਼ਾਦੀ ਘੁਲਾਟੀਆਂ ਨੂੰ ਉਚਿਆਇਆ ਜਾਵੇ, ਜਿਨ੍ਹਾਂ ਦੀ ਕੁਰਬਾਨੀ ਨਿਗੂਣੀ ਹੋਵੇ ਤੇ ਦੂਜੇ ਪਾਸੇ ਇੱਕ ਫਿਰਕੇ ਦੇ ਲੋਕਾਂ ਨੂੰ ਛੁਟਿਆਇਆ ਜਾਵੇ, ਜਿਨ੍ਹਾਂ ਨੇ ਕੁਰਬਾਨੀਆਂ ਅਤੇ ਬਲੀਦਾਨਾਂ ਨਾਲ ਇਤਿਹਾਸ ਸਿਰਜਿਆ ਹੋਵੇ ਤਾਂ ਲੋਕਾਂ ਦੇ ਮਨਾਂ ਵਿਚ ਸ਼ੰਕੇ ਤੇ ਸੁਆਲ ਪੈਦਾ ਹੋਣੇ ਸੁਭਾਵਕ ਹਨ। ਪਿੰਡ ਢੁੱਡੀਕਿਆਂ ਦੇ ਗਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਦੇ ਮਾਮਲੇ ਵਿਚ ਇਹੋ ਭਾਣਾ ਵਰਤਿਆ ਹੈ।
ਜੇਕਰ ਸੈਕੂਲਰ ਇਤਿਹਾਸਕਾਰਾਂ ਅਤੇ ਸਰਕਾਰਾਂ ਦੀਆਂ ਨਜ਼ਰਾਂ ਵਿਚ ਸਾਰੇ ਸ਼ਹੀਦ ਤੇ ਆਜ਼ਾਦੀ ਘੁਲਾਟੀਏ ਇੱਕੋ ਜਿਹਾ ਦਰਜਾ ਰੱਖਦੇ ਹਨ ਤਾਂ ਢੁੱਡੀਕਿਆਂ ਦੇ ਗਦਰੀ ਬਾਬਿਆਂ ਨਾਲ ਇਹ ਕੀ ਭਾਣਾ ਵਾਪਰਿਆ ਕਿ ਉਨ੍ਹਾਂ ਦੀਆਂ ਮਹਾਨ ਸ਼ਹੀਦੀਆਂ ਤੇ ਕੁਰਬਾਨੀਆਂ ਨੂੰ ਛੁਟਿਆਇਆ ਗਿਆ ਤੇ ਲਾਲਾ ਲਾਜਪਤ ਰਾਏ ਦੀ ਨਿਗੂਣੀ ਕੁਰਬਾਨੀ ਨੂੰ ਐਨਾ ਉਚਿਆਇਆ ਗਿਆ? ਇਸ ਸੁਆਲ ਦਾ ਜੁਆਬ ਲੱਭਣ ਲਈ ਇਸ ਵਰਤਾਰੇ ਦੀਆਂ ਕਈ ਗੁੰਝਲਾਂ ਖੋਹਲਣੀਆਂ ਪੈਣਗੀਆਂ। ਭਾਰਤ ਦੀਆਂ ਕੇਂਦਰੀ ਸਰਕਾਰਾਂ ਵਲੋਂ ਗਦਰੀ ਬਾਬੇ ਹੀ ਨਹੀਂ ਭੁਲਾਏ ਗਏ, ਨਾਮਧਾਰੀ ਸ਼ਹੀਦਾਂ, ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਤੇ ਕਾਮਾਗਾਟਾ ਮਾਰੂ ਜਹਾਜ਼ ਦੇ ਸ਼ਹੀਦਾਂ ਤੇ ਮੁਸਾਫਰਾਂ ਨੂੰ ਵੀ ਹਾਲਾਂ ਤੱਕ ਆਜ਼ਾਦੀ ਘੁਲਾਟੀਏ ਹੀ ਨਹੀਂ ਮੰਨਿਆ ਗਿਆ ਸੀ। ਖੱਬੇ ਪੱਖੀ ਕਾਰਕੁੰਨ ਅਤੇ ਵਿਦਵਾਨ ਇਸ ਨੂੰ ਸਿਰਫ਼ ਸਰਕਾਰਾਂ ਦੀ ਬੇਰੁਖੀ ਕਹਿ ਕੇ ਪੱਲਾ ਝਾੜ ਦਿੰਦੇ ਹਨ। ਪਰ ਇਹ ਬੇਰੁਖੀ ਦੇ ਪਿਛੇ ਕੋਈ ਵੱਡੇ ਕਾਰਨ ਤਾਂ ਜ਼ਰੂਰ ਹੋਣਗੇ? ਖੱਬੇ ਪੱਖੀ ਇਨ੍ਹਾਂ ਕਾਰਨਾ ਦੀ ਨਿਸ਼ਾਨਦੇਹੀ ਕਰਨ ਲੱਗਿਆਂ ਡਰ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਸੈਕੂਲਰ ਵਿਚਾਰਧਾਰਾ ਉਨ੍ਹਾਂ ਦਾ ਰਸਤਾ ਰੋਕ ਲੈਂਦੀ ਹੈ। ਇਹ ਵਗੈਰ ਕਾਰਨਾਂ ਤੋਂ ਹੀ ਨਹੀਂ ਹੋ ਜਾਂਦਾ ਕਿ ਅੰਡੇਮਾਨ ਦੀਆਂ ਕਾਲ ਕੋਠੜੀਆਂ ਵਿਚ, ਅਕਹਿ ਤਸ਼ੱਦਦ ਝੱਲ ਕੇ ਵੀ ਆਪਣੇ ਵਿਰਸੇ ਦਾ ਝੰਡਾ ਬੁਲੰਦ ਰੱਖਣ ਵਾਲੇ ਗਦਰੀ ਬਾਬੇ ਤਾਂ ਅਣਗੌਲੇ ਕਰ ਦਿਤੇ ਜਾਣ ਤੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਵਾਲੇ ਵੀਰ ਸਾਵਰਕਰ ਦੇ ਨਾਂ `ਤੇ ਅੰਡੇਮਾਨ ਦੇ ਏਅਰਪੋਰਟ ਦਾ ਨਾਂ ਰੱਖਿਆ ਜਾਵੇ ਤੇ ਉਸ ਦੇ ਬੁੱਤ ਲਗਾਏ ਜਾਣ।
ਇਹ ਇਕ ਪ੍ਰਮੁੱਖ ਤੱਥ ਅਤੇ ਸੱਚ ਹੈ ਕਿ ਭਾਰਤ ਵਿਚ ਹਿੰਦੂ ਵਰਗ ਦੀ ਬਹੁਗਿਣਤੀ ਹੋਣ ਕਾਰਨ ਭਾਰਤੀ ਸਟੇਟ ਦੀ ਵਾਗਡੋਰ ਉੱਚ ਜਾਤੀ ਹਿੰਦੂ ਵਰਗ ਦੇ ਹੱਥ ਵਿਚ ਹੈ। ਇਸ ਅੰਦਰ ਭਾਰਤ ਵਿਚ ਵਸਣ ਵਾਲੇ ਵੱਖ ਵੱਖ ਧਰਮਾਂ, ਕੌਮਾਂ ਤੇ ਸੱਭਿਆਚਾਰਾਂ ਨੁੰ ਹਿੰਦੂਵਾਦ ਦੇ ਖਾਰੇ ਸਮੁੰਦਰ ਵਿਚ ਅਭੇਦ ਕਰਨ ਲੈਣ ਦੀ ਬੜੀ ਪ੍ਰਬਲ ਤੇ ਮਾਰੂ ਕਰੁਚੀ ਮੌਜੂਦ ਹੈ। ਸਿੱਖ ਕੌਮ ਦੀ ਨਿਆਰੀ ਹਸਤੀ, ਵਿਲੱਖਣ ਪਛਾਣ ਤੇ ਸ਼ਾਨਾਮੱਤਾ ਇਤਿਹਾਸ, ਸਦੀਆਂ ਤੋਂ ਇਸ ਵਰਗ ਦੀ ਅੱਖ ਵਿਚ ਰੋੜ ਵਾਂਗ ਰੜਕ ਰਿਹਾ ਹੈ। 1947 ਤੋਂ ਬਾਅਦ ਰਾਜਸੀ ਸੱਤਾ ਇਸ ਦੇ ਹੱਥ ਵਿਚ ਆਉਣ ਕਰਕੇ ਇਸ ਦੀ ਹਾਲਤ ਹੈ ‘ਸਿਰ `ਤੇ ਨ੍ਹੀ ਕੁੰਡਾ ਹਾਥੀ ਫਿਰੇ ਲੁੰਡਾ।` ਇਤਿਹਾਸ, ਸਿੱਖ ਕੌਮ ਦੀ ਆਤਮਿਕ ਸ਼ਕਤੀ ਹੈ। ਹਰ ਸਿੱਖ ਦੀ ਅੰਤਰ ਪ੍ਰੇਰਨਾ ਸਿੱਖ ਇਤਿਹਾਸ ਹੈ। ਜਿਹੜੀਆਂ ਵੀ ਲਹਿਰਾਂ ਵਿਚ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਾਂ ਹਿੱਸਾ ਲਿਆ ਹੈ ਉਹ ਸਭ ਤੋਂ ਪਹਿਲਾਂ ਆਪਣੇ ਇਤਿਹਾਸ ਤੋਂ ਪ੍ਰੇਰਤ ਹੋ ਕੇ ਲਿਆ ਹੈ। ਨਾਮਧਾਰੀ, ਗਦਰ ਲਹਿਰ, ਕਾਮਾਗਾਟਾ ਮਾਰੂ ਤੇ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦ ਵੀ ਨੜਿਨਵੇਂ ਫੀਸਦੀ ਸਿੱਖ ਹਨ। ਭਾਰਤੀ ਸਟੇਟ ਇਨ੍ਹਾਂ ਸਿੱਖਾਂ ਦੀਆਂ ਕੁਰਬਾਨੀਆਂ ਮਿਟਾ ਦੇਣਾ ਚਾਹੁੰਦੀ ਹੈ। ਉਸ ਨੂੰ ਪਤਾ ਹੈ ਕਿ ਸਿੱਖ ਕੌਮ ਨੂੰ ਆਪਣੇ ਇਤਿਹਾਸ ਦਾ ਮਾਣ ਹੀ ਨਹੀਂ ਹੰਕਾਰ ਵੀ ਹੈ। ਸਰਕਾਰ ਇਨ੍ਹਾਂ ਦੀ ਧੌਣ ਵਿਚੋਂ ਅਭਿਮਾਨ ਦਾ ਇਹ ਕਿੱਲਾ ਕੱਢ ਦੇਣਾ ਚਾਹੁੰਦੀ ਹੈ। ਇਸੇ ਕਰਕੇ ਉਹ ਸਿੱਖ ਸ਼ਹੀਦਾਂ ਦੀ ਖਿੱਚੀ ਗਈ ਵੱਡੀ ਲਕੀਰ ਨੂੰ ਛੋਟਾ ਕਰਨ ਲਈ ਨਿਗੂਣੀਆਂ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਲੋਕ ਮਨਾਂ ਵਿਚ ਸਥਾਪਤ ਕਰਨਾ ਚਾਹੁੰਦੀ ਹੈ। ਖਾਸਕਰ ਉਹਨਾਂ ਨੂੰ ਜੋ ਦੇਸ਼ ਭਗਤ ਹੋਣ ਨਾਲੋਂ ਹਿੰਦੂਵਾਦੀ ਵਿਚਾਰਧਾਰਾ ਦੇ ਪੈਰੋਕਾਰ ਪਹਿਲਾਂ ਸਨ। ਢੁੱਡੀਕਿਆਂ ਦੇ ਗਦਰੀ ਬਾਬੇ ਵੀ ਹਿੰਦੂਵਾਦੀ ਸਰਕਾਰ ਦੀ ਇਸੇ ਬਦਨੀਤੀ ਦਾ ਸ਼ਿਕਾਰ ਹੋਏ ਹਨ। ਪਰ ਅਫਸੋਸ ਇਸ ਗੱਲ ਦਾ ਹੈ ਕਿ ਢੁੱਡੀਕੇ ਨਿਵਾਸੀ ਪਿੰਡ ਦੇ ਵਿਕਾਸ ਦੇ ਲਾਲਚ ਵੱਸ ਗਲਤ ਇਤਿਹਾਸ ਦੀ ਸਥਾਪਤੀ `ਚ ਭਾਗੀਦਾਰ ਬਣ ਗਏ ਹਨ। ਇਥੋਂ ਦੇ ਮਹਾਨ ਗਦਰੀ ਬਾਬਿਆਂ ਦੇ ਜੀਵਨ `ਤੇ ਸੰਖੇਪ ਝਾਤ ਮਾਰਿਆਂ ਹੀ ਜਿਥੇ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ, ਉਥੇ ਸਟੇਟ ਦੀ ਬਦਨੀਤੀ ਪ੍ਰਤੀ ਗੁੱਸਾ ਵੀ ਆਉਂਦਾ ਹੈ।
ਸ਼ਹੀਦ ਈਸ਼ਰ ਸਿੰਘ ਢੁੱਡੀਕੇ
ਭਾਈ ਸਾਹਿਬ ਦਾ ਜਨਮ ਪਿੰਡ ਢੁੱਡੀਕ ਵਿਖੇ ਹੀ 1882 ਈਸਵੀ ਨੂੰ ਮਾਤਾ ਧਰਮ ਕੌਰ ਅਤੇ ਪਿਤਾ ਸ. ਸੱਜਣ ਸਿੰਘ ਢੀਂਡਸਾ ਦੇ ਘਰ ਹੋਇਆ। ਪਰਿਵਾਰ ਖੇਤੀਬਾੜੀ ਦਾ ਕੰਮ ਹੀ ਕਰਦਾ ਸੀ। ਆਪ ਦੇ ਦੋ ਭਰਾ ਹੋਰ ਵੀ ਸਨ ਜਿਨ੍ਹਾਂ ਵਿਚੋਂ ਇੱਕ ਵੱਡਾ ਤੇ ਇਕ ਆਪ ਤੋਂ ਛੋਟਾ ਸੀ। ਪੰਜਾਬੀ ਪੜ੍ਹਨੀ ਲਿਖਣੀ ਪਿੰਡ ਦੇ ਡੇਰੇ ਤੋਂ ਹੀ ਸਿੱਖੀ ਸੀ। ਸਿੱਖ ਸੰਸਕਾਰਾਂ ਦਾ ਆਪ `ਤੇ ਬੜਾ ਗੂੜ੍ਹਾ ਰੰਗ ਚੜ੍ਹਿਆ ਹੋਇਆ ਸੀ, ਜਿਥੇ ਆਪ ਦਰਸ਼ਨੀ ਜੁਆਨ ਸਨ ਉਥੇ ਸੇਵਾ ਦੇ ਵੀ ਪੁੰਜ ਸਨ। ਜਦ ਪੰਜਾਬ ਵਿਚ ਪਲੇਗ ਦੀ ਬੀਮਾਰੀ ਫੈਲੀ ਹੋਈ ਸੀ ਤਾਂ ਪਿੰਡ ਵਿਚ ਆਪ ਦਾ ਇਕ ਮਿੱਤਰ ਵੀ ਇਸ ਦਾ ਸ਼ਿਕਾਰ ਹੋ ਗਿਆ। ਇਹ ਬੀਮਾਰੀ ਪਿੰਡ `ਚ ਜਾਂ ਪਰਿਵਾਰ `ਚ ਨਾ ਫੈਲ ਜਾਵੇ ਲੋਕ ਮਰੀਜਾਂ ਦਾ ਬਾਹਰ ਖੇਤਾਂ ਵਿਚ ਟਿਕਾਣਾ ਕਰ ਦਿੰਦੇ ਸਨ। ਸ. ਈਸ਼ਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਸ ਮਿੱਤਰ ਦੀ ਕੋਲ ਰਹਿ ਕੇ ਸੇਵਾ ਸੰਭਾਲ ਕੀਤੀ।
ਜਦ ਵੀਹਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ `ਚ ਅਮਰੀਕਾ, ਕੈਨੇਡਾ ਦੀ ਅਮੀਰੀ ਅਤੇ ਉਥੇ ਦੇ ਰੁਜਗਾਰ ਦੀਆਂ ਗੱਲਾਂ ਚੱਲੀਆਂ ਤਾਂ ਗਰੀਬੀ ਦੀ ਦਲ ਦਲ ਵਿਚ ਫਸੀ ਸਿੱਖ ਕਿਸਾਨੀ `ਚ ਵੀ ਉਥੇ ਜਾ ਕੇ ਚੰਗੀਆਂ ਕਮਾਈਆਂ ਕਰਨ ਦੀ ਲਾਲਸਾ ਨੇ ਜ਼ੋਰ ਫੜਿਆ। ਇਸ ਰੁਝਾਨ ਦਾ ਅਸਰ ਭਾਈ ਈਸ਼ਰ ਸਿੰਘ `ਤੇ ਵੀ ਹੋਇਆ। ਉਹ ਵੀ ਪੈਸੇ ਦਾ ਬੰਦੋਬਸਤ ਕਰਕੇ 1907 ਵਿਚ ਕੈਨੇਡਾ ਪਹੁੰਚ ਗਿਆ ਤੇ ਵੈਨਕੂਵਰ ਦੀ ਲੱਕੜ ਮਿੱਲ ਵਿਚ ਉਸ ਨੂੰ ਨੌਕਰੀ ਵੀ ਮਿਲ ਗਈ। ਉੱਥੇ ਉਸ ਦੇ ਪੈਰ ਲੱਗਣ ਹੀ ਲੱਗੇ ਸਨ ਕਿ ਪਿੰਡੋਂ ਬਹੁਤ ਹੀ ਮੰਦਭਾਗੀ ਸੁਣੌਣੀ ਆ ਗਈ ਕਿ ਉਸ ਦੇ ਵੱਡੇ ਅਤੇ ਛੋਟੇ, ਦੋਵੇਂ ਭਰਾਵਾਂ ਦੀ ਹੀ ਮੌਤ ਹੋ ਗਈ ਹੈ। ਭਰਾਵਾਂ ਦੀ ਮੌਤ ਅਤੇ ਪਿਛੇ ਮਾਂ ਪਿਉ ਦੀ ਹਾਲਤ ਵੱਲ ਸੋਚ ਕੇ ਈਸ਼ਰ ਸਿੰਘ ਦਾ ਮਨ ਉਦਾਸ ਹੋ ਗਿਆ ਤੇ ਉਹ 1911 ਵਿਚ ਕੈਨੇਡਾ ਛੱਡ ਕੇ ਵਾਪਸ ਪਿੰਡ ਢੁੱਡੀਕੇ ਪੁਹੂੰਚ ਗਿਆ। ਘਰ ਆ ਕੇ ਦੇਖਿਆ ਤਾਂ ਮਾਂ ਪਿਉ ਦੀ ਹਾਲਤ ਸੱਚ ਮੁੱਚ ਹੀ ਬਹੁਤ ਮੰਦੀ ਸੀ।
ਭਾਈ ਈਸ਼ਰ ਸਿੰਘ ਦਾ ਵੱਡਾ ਭਰਾ ਜੈਤੋ ਨੇੜੇ ਪਿੰਡ ਲੱਖੜ ਵਾਲ ਦੇ ਸ. ਫੁੰਮਣ ਸਿੰਘ ਦੀ ਧੀ ਬੀਬੀ ਰਾਮ ਕੌਰ ਨਾਲ ਵਿਆਹਿਆ ਹੋਇਆ ਸੀ ਪਰ ਉਹ ਮੁਕਲਾਵਾ ਲਿਆਉਣ ਤੋਂ ਪਹਿਲਾਂ ਹੀ ਪੂਰਾ ਹੋ ਗਿਆ ਸੀ। ਹੁਣ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਬੀਬੀ ਰਾਮ ਕੌਰ ਦਾ ਮੁਕਲਾਵਾ ਸ. ਈਸ਼ਰ ਸਿੰਘ ਨੂੰ ਲਿਆਉਣਾ ਪਿਆ। ਉਹ ਬੀਬੀ ਰਾਮ ਕੌਰ ਨੂੰ ਘਰ ਆਪਣੇ ਮਾਂ ਪਿਉ ਦੀ ਸੇਵਾ ਲਈ ਛੱਡ ਕੇ ਆਪ ਨੌ ਕੁ ਮਹੀਨਿਆਂ ਪਿਛੋਂ ਹੀ ਮੁੜ ਕੈਨੇਡਾ ਵਾਪਸ ਆ ਚਲੇ ਗਿਆ। ਉੱਥੇ ਜਦ 1913 ਵਿਚ ਗਦਰ ਪਾਰਟੀ ਬਣ ਗਈ ਤਾਂ ਆਪ ਉਸ ਦੇ ਮੈਂਬਰ ਬਣ ਗਏ ਤੇ ਦੂਰ ਦੂਰ ਤੱਕ ਜਾ ਕੇ ਪਾਰਟੀ ਲਈ ਫੰਡ ਇਕੱਠਾ ਕੀਤਾ। ਜਦ ਅਗਸਤ 1914 ਵਿਚ ਪਾਰਟੀ ਵਲੋਂ ਵਾਪਸ ਭਾਰਤ ਜਾ ਕੇ ਗਦਰ ਮਚਾਉਣ ਦਾ ਐਲਾਨ ਕੀਤਾ ਗਿਆ ਤਾਂ ਭਾਈ ਈਸ਼ਰ ਸਿੰਘ ਵੀ ਆਪਣੇ ਪੇਂਡੂ ਭਾਈ ਪਾਖਰ ਸਿੰਘ ਤੇ ਉਤਮ ਸਿੰਘ ਨਾਲ ਪਤੰਗੇ ਵਾਂਗ ਸਮ੍ਹਾਂ ਤੇ ਸੜਨ ਲਈ ਤਿਆਰ ਹੋ ਗਏ। ਪਹਿਲਾਂ ਉਹ ਐਸਐਸ ਮੰਗੋਲੀਆ ਜਹਾਜ ਰਾਹੀਂ ਵੈਨਕੂਵਰ ਤੋਂ ਹਾਂਗਕਾਂਗ ਪੁੱਜੇ। ਉਥੋਂ ਆਸਟ੍ਰੇਲੀਅਨ ਨਾਮ ਦਾ ਫਰਾਂਸੀਸੀ ਜਹਾਜ ਫੜ ਕੇ 12 ਨਵੰਬਰ 1914 ਨੂੰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਪੁੱਜ ਗਏ। ਭਾਵੇਂ ਇਥੇ ਤਲਾਸ਼ੀ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਇਤਰਾਜ਼ਯੋਗ ਚੀਜ਼ ਤਾਂ ਨਾ ਮਿਲੀ ਪਰ ਫਿਰ ਵੀ ਉਨ੍ਹਾਂ ਨੂੰ 14 ਦਸੰਬਰ ਨੂੰ ਹਿੰਦੁਸਤਾਨ ਦੀ ਧਰਤੀ `ਤੇ ਧਨਾਸ਼ਖੇਤੀ ਲਿਜਾ ਕੇ ਅੰਗਰੇਜ਼ੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਧਨਾਸ਼ਖੇਤੀ ਤੋਂ ਗੱਡੀ ਰਾਹੀਂ ਪੰਜਾਬ ਵੱਲ ਤੋਰ ਲਿਆ ਜਿਥੇ ਉਹ 19-20 ਦਸੰਬਰ ਨੂੰ ਲੁਧਿਆਣੇ ਦੇ ਸਟੇਸ਼ਨ `ਤੇ ਪੁੱਜੇ। ਇਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿਚ ਰੱਖਿਆ ਗਿਆ ਤੇ ਬਾਅਦ ਵਿਚ ਭਾਈ ਈਸ਼ਰ ਸਿੰਘ ਤੇ ਪਾਖਰ ਸਿੰਘ ਨੂੰ ਢੁੱਡੀਕੇ ਲਿਜਾ ਕੇ ਜੂਹ ਬੰਦ ਕਰ ਦਿਤਾ ਗਿਆ ਤੇ ਮਹੀਨੇ ਕੁ ਬਾਅਦ ਜਮਾਨਤਾਂ ਮੰਗ ਲਈਆਂ ਗਈਆਂ। ਪਰ ਭਾਈ ਈਸ਼ਰ ਸਿੰਘ ਪਿੰਡ ਦੇ ਜ਼ੈਲਦਾਰ ਨੂੰ ਇਹ ਕਹਿ ਕੇ ਪਿੰਡੋਂ ਖਿਸਕ ਗਏ ਕਿ ਉਹ ਸਹੁਰਿਆਂ ਨੂੰ ਚੱਲੇ ਹਨ, ਪਰ ਉਹ ਰੂਪੋਸ਼ ਹੋ ਕੇ ਗਦਰ ਪਾਰਟੀ ਲਈ ਕੰਮ ਕਰਨ ਲੱਗ ਪਏ।
ਭਾਈ ਈਸ਼ਰ ਸਿੰਘ ਰੂਪੋਸ਼ ਹੋ ਕੇ ਤਾਰਾ ਸਿੰਘ ਅਤੇ ਪੂਰਨ ਸਿੰਘ ਦੇ ਨਾਵਾਂ `ਤੇ ਗਦਰੀ ਪਾਰਟੀ ਨੂੰ ਜਥੇਬੰਦ ਕਰਨ ਦੇ ਕੰਮ ਵਿਚ ਜੁਟ ਗਏ। ਉਨ੍ਹਾਂ ਨੇ ਫਿਰੋਜ਼ਪੁਰ ਜਿਲੇ ਵਿਚ ਡਿਊਟੀ ਸੰਭਾਲ ਲਈ। ਉਨ੍ਹਾਂ ਦੇ ਰੂਪੋਸ਼ ਹੁੰਦੀਆਂ ਹੀ ਪੁਲਿਸ ਨੇ ਘਰ `ਤੇ ਸਖਤੀ ਵਧਾ ਦਿਤੀ, ਉਨ੍ਹਾਂ ਨੂੰ ਫੜਨ ਲਈ ਪਿੰਡ ਵਿਚ ਵੀ ਛਾਪੇ ਮਾਰੇ ਜਾਂਦੇ। ਪਰ ਭਾਈ ਈਸ਼ਰ ਸਿੰਘ ਦੀ ਪਤਨੀ ਰਾਮ ਕੌਰ ਨੇ ਬੜੇ ਜਬ੍ਹੇ ਨਾਲ ਪੁਲਿਸ ਦਾ ਮੁਕਾਬਲਾ ਕੀਤਾ। ਉਹ ਥਾਣੇਦਾਰਾਂ ਮੂਹਰੇ ਸਿੱਧੇ ਹੀ ਜੁਆਬ ਦਿੰਦੀ ਹੁੰਦੀ ਸੀ। ਭਾਈ ਈਸ਼ਰ ਸਿੰਘ ਦੇ ਰੂਪੋਸ਼ ਹੋਣ ਨਾਲ ਢੁੱਡੀਕੇ ਪਿੰਡ ਗਦਰੀਆਂ ਦਾ ਵੱਡਾ ਗੜ੍ਹ ਬਣ ਗਿਆ। ਭਾਈ ਪਾਖਰ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਸ਼ਾਮ ਸਿੰਘ, ਭਾਈ ਪਾਲਾ ਸਿੰਘ ਸਪੁੱਤਰ ਕਾਲਾ ਸਿੰਘ, ਭਾਈ ਪਾਲਾ ਸਿੰਘ ਸਪੁੱਤਰ ਬੱਗਾ ਸਿੰਘਾ, ਮਾਸਟਰ ਫੇਰਾ ਸਿੰਘ, ਭਾਈ ਸੁੰਦਰ ਸਿੰਘ, ਭਾਈ ਅਮਰ ਸਿੰਘ, ਲਾਲਾ ਸਾਂਈ ਦਾਸ, ਬਾਬਾ ਸੋਧੂ ਰਾਮ ਆਦਿ ਤਾਂ ਢੁੱਡੀਕਿਆਂ ਦੇ ਹੀ ਸਨ । ਇਸ ਅੱਡੇ `ਤੇ ਬਾਬਾ ਰੂੜ ਸਿੰਘ ਚੂਹੜਚੱਕ, ਰੋਡਾ ਸਿੰਘ ਰੋਡੇ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਨਿਧਾਨ ਸਿੰਘ ਮਹੇਸ਼ਰੀ, ਭਾਈ ਹਰੀ ਸਿੰਘ, ਭਾਈ ਸੰਤਾ ਸਿੰਘ ਕੋਕਰੀ ਕਲਾਂ, ਭਾਈ ਫੂਲਾ ਸਿੰਘ ਨੰਗਲ, ਭਾਈ ਜੰਗੀਰ ਸਿੰਘ ਸਮਾਧ ਭਾਈ ਕੀ, ਬਾਬਾ ਫੂਲਾ ਸਿੰਘ, ਬਾਬਾ ਗੇਂਦਾ ਸਿੰਘ ਦਾਉਧਰ, ਭਾਈ ਸੁਦਾਗਰ ਸਿੰਘ ਚੂਹੜਚੱਕ, ਭਾਈ ਕਰਤਾਰ ਸਿੰਘ ਚੂਹੜਚੱਕ, ਬਾਬਾ ਅਰਜਨ ਸਿੰਘ ਜਗਰਾਓਂ, ਬਾਬੂ ਅਮਰ ਸਿੰਘ ਐਜੀਨੀਅਰ ਸ਼ੇਰਪੁਰ ਕਲਾਂ, ਭਾਈ ਇੰਦਰ ਸਿੰਘ ਸ਼ੇਖ਼ ਦੌਲਤ, ਭਾਈ ਕਰਤਾਰ ਸਿੰਘ ਨਵਾਂ ਚੰਦ, ਭਾਈ ਪੋਹਲਾ ਸਿੰਘ ਬਰਸਾਲ, ਭਾਈ ਜਗਤ ਸਿੰਘ ਬਿੰਜਲ, ਬਾਬਾ ਇੰਦਰ ਸਿੰਘ ਮੱਲ੍ਹਾ ਆਦਿ ਗਦਰੀ ਵੀ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਆਉਂਦੇ ਰਹੇ ਹਨ। ਇਨ੍ਹਾਂ ਤੋਂ ਇਲਾਵਾ ਭਾਈ ਉਤਮ ਸਿੰਘ ਹਾਂਸ ਸ਼ਹੀਦ ਕਰਤਾਰ ਸਿੰਘ ਸਰਾਭਾ, ਭਾਈ ਜਵੰਦ ਸਿੰਘ ਨੰਗਲ, ਭਾਈ ਮਾਂਧਾ ਸਿੰਘ ਕੱਚਰਭੰਨ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਬੀਰ ਸਿੰਘ ਬਾਹੋਵਾਲ ਤੇ ਪ੍ਰੇਮ ਸਿੰਘ ਸੁਰ ਸਿੰਘ ਵਾਲਾ ਵਰਗੇ ਗਦਰੀ ਵੀ ਢੁੱਡੀਕੇ ਵਿਚ ਮੀਟਿੰਗਾਂ ਕਰਵਾਉਣ ਜਾਂ ਲੁਕ ਛਿਪ ਕੇ ਆਰਾਮ ਕਰਨ ਲਈ ਆਉਂਦੇ ਰਹੇ ਹਨ। ਡਾ. ਅਰੂੜ ਸਿੰਘ ਸੰਘਵਾਲ ਇਥੇ ਆ ਕੇ ਬੰਬ ਬਣਾਉਣ ਦੀ ਸਿਖਲਾਈ ਦਿੰਦੇ ਹੁੰਦੇ ਸਨ।
ਗਦਰ ਪਾਰਟੀ ਵਲੋਂ ਗਦਰ ਕਰਨ ਲਈ 21 ਫਰਵਰੀ 1915 ਦਾ ਦਿਨ ਮਿਥਿਆ ਗਿਆ ਸੀ। ਇਸ ਗਦਰ ਦੀ ਸ਼ੁਰੂਆਤ ਲਾਹੌਰ ਦੀ ਮੀਆਂਮੀਰ ਛਾਉਣੀ ਅਤੇ ਫਿਰੋਜ਼ਪੁਰ ਦੀ ਛਾਉਣੀ ਤੋਂ ਹੋਣੀ ਸੀ। ਉੱਘੇ ਕਮਿਊਨਿਸਟ ਨੇਤਾ ਅਤੇ ਲੇਖਕ ਗੁਰਚਰਨ ਸਿੰਘ ਸਹਿੰਸਰਾ ਅਨੁਸਾਰ 14 ਫਰਵਰੀ 1915 ਨੂੰ ਪਿੰਡ ਗੁੱਜਰਵਾਲ (ਲੁਧਿਆਣਾ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਥੇ ਸਮੇਤ ਭਾਈ ਈਸ਼ਰ ਸਿੰਘ ਢੁੱਡੀਕੇ ਤੋਂ ਇਲਾਵਾ ਮਾਲਵੇ ਦੇ ਹੋਰ ਗਦਰੀ ਵੀ ਪਹੁੰਚੇ ਹੋਏ ਸਨ। ਜਿਥੇ 21 ਫਰਵਰੀ ਨੂੰ ਫਿਰੋਜ਼ਪੁਰ ਪਹੁੰਚ ਕੇ ਗਦਰ ਕਰਨ ਦੀ ਅਰਦਾਸ ਕੀਤੀ ਗਈ। ਇਥੋਂ ਕਰਤਾਰ ਸਿੰਘ ਸਰਾਭਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨਾਲ ਗੱਲਬਾਤ ਕਰਕੇ ਸੱਜਣ ਸਿੰਘ ਨਾਰੰਗਵਾਲ ਨਾਲ ਫਿਰੋਜ਼ਪੁਰ ਨੂੰ ਚਲਿਆ ਗਿਆ। ਪਰ 21 ਫਰਵਰੀ ਦੇ ਗਦਰ ਬਾਰੇ ਮੁਖਬਰ ਕ੍ਰਿਪਾਲ ਸਿੰਹ ਵਲੋਂ ਭੇਦ ਨਸ਼ਰ ਕੀਤੇ ਜਾਣ ਕਰਕੇ ਗਦਰ ਦੀ ਤਰੀਕ 19 ਫਰਵਰੀ ਕਰ ਦਿਤੀ ਗਈ। ਬਾਬਾ ਹਰਭਜਨ ਸਿੰਘ ਚਮਿੰਡਾ ਅਨੁਸਾਰ 17 ਫਰਵਰੀ ਨੂੰ ਢੰਡਾਰੀ ਕਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ 19 ਫਰਵਰੀ ਨੂੰ ਫਿਰੋਜ਼ਪੁਰ ਜਾਣ ਲਈ ਅਰਦਾਸ ਕੀਤੀ ਗਈ। 19 ਫਰਵਰੀ ਨੂੰ 40 ਗਦਰੀਆਂ ਦਾ ਜਥਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਅਗਵਾਈ ਵਿਚ ਲੁਧਿਆਣੇ ਤੋਂ ਚੱਲਿਆ ਤੇ ਭਾਈ ਈਸ਼ਰ ਸਿੰਘ ਢੁੱਡੀਕੇ ਤੇ ਭਾਈ ਉਤਮ ਸਿੰਘ ਹਾਂਸ ਇਸ ਗੱਡੀ ਵਿਚ ਮੁੱਲਾਂਪੁਰ ਦੇ ਸਟੇਸ਼ਨ ਤੋਂ ਸਵਾਰ ਹੋਏ। ਪਰ ਉਥੇ ਗਏ ਜਥੇ ਨੂੰ ਕਰਤਾਰ ਸਿੰਘ ਸਰਾਭਾ ਨੇ ਦਸਿਆ ਕਿ ਇਸ ਦਿਨ ਵਾਲੇ ਗਦਰ ਦੀ ਸੂਹ ਵੀ ਸਰਕਾਰ ਨੂੰ ਮਿਲ ਗਈ ਹੈ, ਜਿਨ੍ਹਾਂ ਫੌਜੀਆਂ ਨੇ ਗਦਰ ਕਰਨਾ ਸੀ, ਉਹ ਬੇਹਥਿਆਰੇ ਕਰ ਦਿਤੇ ਗਏ ਹਨ। ਸਰਕਾਰ ਨੇ ਗਦਰ ਦੀ ਇਹ ਕੋਸ਼ਿਸ਼ ਵੀ ਨਾਕਾਮ ਕਰ ਦਿਤੀ ਸੀ। ਸਰਾਭਾ ਦੇ ਕਹਿਣ ਤੇ ਅਖੀਰ ਨੂੰ ਜਥਾ ਖਾਲੀ ਹੱਥ ਹੀ ਇਧਰ ਉਧਰ ਖਿੰਡ ਗਿਆ।
ਭਾਵੇਂ ਗਦਰ ਦੀ ਸਕੀਮ ਫੇਲ੍ਹ ਹੋ ਗਈ ਸੀ ਪਰ ਭਾਈ ਈਸ਼ਰ ਸਿੰਘ ਢੁੱਡੀਕੇ ਹੋਰਾਂ ਨੇ ਹੌਂਸਲਾ ਨਹੀਂ ਹਾਰਿਆ ਸੀ। ਉਨ੍ਹਾਂ ਨੇ ਹਥਿਆਰਬੰਦ ਹੋ ਕੇ ਗਦਰ ਲਹਿਰ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ ਸੀ। ਇਸ ਮਕਸਦ ਲਈ ਉਨ੍ਹਾਂ ਨੇ ਰੇਲਵੇ ਫਾਟਕਾਂ `ਤੇ ਤਾਇਨਾਤ ਕੀਤੀਆਂ ਗਈਆਂ ਪੁਲਿਸ ਗਾਰਦਾਂ ਕੋਲੋਂ ਹਥਿਆਰ ਖੋਹਣ ਦੀ ਸਕੀਮ ਬਣਾਈ ਸੀ। ਇਸ ਮਕਸਦ ਲਈ ਭਾਈ ਈਸ਼ਰ ਸਿੰਘ, ਭਾਈ ਉੱਤਮ ਸਿੰਘ ਹਾਂਸ, ਬਾਬਾ ਮਾਂਧਾ ਸਿੰਘ ਤੇ ਬਾਬਾ ਗੁਰਮੁਖ ਸਿੰਘ ਲਲਤੋਂ ਆਦਿ ਨੇ ਦੋਰਾਹੇ ਫਾਟਕ `ਤੇ ਲੱਗੀ ਗਾਰਦ ਕੋਲੋਂ ਹਥਿਆਰ ਖੋਹਣ ਦਾ ਪ੍ਰੋਗਰਾਮ ਬਣਾਇਆ। ਉਥੇ ਉਹ ਨਹਿਰ ਦੇ ਪੁਲ ਲਾਗੇ ਪਹੁੰਚ ਵੀ ਗਏ ਪਰ ਇੱਕ ਤਾਂ ਸੰਤਰੀ ਬਹੁਤ ਚੌਕਸ ਸਨ ਦੂਜਾ ਉਨ੍ਹਾਂ ਕੋਲ ਹਥਿਆਰ ਬਹੁਤ ਨਿਗੂਣੇ ਸਨ ਜਿਸ ਕਰਕੇ ਇਹ ਸਕੀਮ ਅੱਗੇ ਪਾ ਦਿੱਤੀ। ਇਸ ਤੋਂ ਬਾਅਦ 25 ਮਈ 1915 ਨੂੰ ਪਿੰਡ ਢੁੱਡੀਕੇ ਦੇ ਬਾਹਰ ਦਾਊਧਰ ਵਾਲੇ ਪਾਸੇ ਸੂਏ ਕੋਲ ਗਦਰੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਭਾਈ ਈਸ਼ਰ ਸਿੰਘ ਤੋਂ ਇਲਾਵਾ ਬਾਬਾ ਪਾਖਰ ਸਿੰਘ ਸਮੇਤ ਹੋਰ ਬਹੁਤ ਸਾਰੇ ਗਦਰੀ ਸ਼ਾਮਲ ਹੋਏ। ਇਸ ਮੀਟਿੰਗ ਵਿਚ 5 ਜੂਨ ਨੂੰ ਕਪੂਰਥਲਾ ਦੇ ਅਸਲਾਖਾਨੇ `ਤੇ ਹਮਲਾ ਕਰਕੇ ਉਥੋਂ ਹਥਿਆਰ ਲੁੱਟਣ ਦੀ ਸਕੀਮ ਬਣਾਈ ਗਈ। ਪਰ ਜਦ ਭਾਈ ਈਸ਼ਰ ਸਿੰਘ ਹੋਰੀਂ 5 ਜੂਨ ਨੂੰ ਕਪੂਰਥਲੇ ਇਕੱਠੇ ਹੋਏ ਤਾਂ ਉਥੇ ਪਹੁੰਚੇ ਗਦਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਅਸਲਾਖਾਨੇ `ਤੇ ਹਮਲਾ ਕਰਨ ਦਾ ਪ੍ਰੋਗਰਾਮ 12 ਜੂਨ ਦਾ ਤੈਅ ਕੀਤਾ ਗਿਆ ਪਰ ਉਸ ਤੋਂ ਪਹਿਲਾਂ 11 ਜੂਨ ਨੂੰ ਅੰਮ੍ਰਿਤਸਰ ਨੇੜੇ ਵੱਲਾ ਪਿੰਡ ਦੀ ਨਹਿਰ ਦੇ ਰੇਲਵੇ ਪੁਲ `ਤੇ ਤਾਇਨਾਤ ਗਾਰਦ ਕੋਲੋਂ ਹਥਿਆਰ ਖੋਹਣ ਦਾ ਤਹੱਈਆ ਕੀਤਾ ਗਿਆ। ਇਹ ਜਥਾ ਅੱਧੀ ਰਾਤ ਨੂੰ ਜਾ ਕੇ ਪੁਲ ਨੇੜੇ ਝਾੜ-ਝਖਾੜ ਵਿਚ ਛੁਪ ਕੇ ਬੈਠਾ ਰਿਹਾ। ਗਦਰੀਆਂ ਦੇ ਇਸ ਗੁਰੀਲਾ ਜਥੇ ਵਿਚ ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਰੂੜ ਸਿੰਘ ਢੁੱਡੀਕੇ, ਜਥੇਦਾਰ ਪਾਲਾ ਸਿੰਘ ਢੁੱਡੀਕੇ, ਬਾਬਾ ਪਾਲਾ ਸਿੰਘ (ਵੱਡਾ) ਢੁੱਡੀਕੇ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਪ੍ਰੇਮ ਸਿੰਘ ਸੁਰ ਸਿੰਘ, ਭਾਈ ਬੰਤਾ ਸਿੰਘ ਸੰਘਵਾਲ, ਭਾਈ ਜਵੰਦ ਸਿੰਘ ਨੰਗਲ ਕਲਾਂ, ਭਾਈ ਉੱਤਮ ਸਿੰਘ ਹਾਂਸ, ਭਾਈ ਕਾਲਾ ਸਿੰਘ ਸੁਰ ਸਿੰਘ ਵਾਲਾ ਆਦਿ ਸਨ। ਜਦ ਸਵੇਰੇ ਚਾਰ ਵਜੇ ਮਾਲ ਗੱਡੀ ਪੁਲ ਉਤੋਂ ਲੰਘਣ ਲੱਗੀ ਤਾਂ ਉਸ ਦੇ ਖੜਾਕ ਦਾ ਫਾਇਦਾ ਉਠਾ ਕੇ ਇਹ ਗੁਰੀਲੇ ਜਥੇ ਦੇ ਸਿਰਲੱਥ ਬਾਜ਼ ਵਾਂਗ ਗਾਰਦ `ਤੇ ਝਪਟ ਗਏ। ਜਵੰਦ ਸਿੰਘ ਨੰਗਲ ਕਲਾਂ ਤੇ ਬੰਤਾ ਸਿੰਘ ਸੰਘਵਾਲ ਨੇ ਪਿਸਤੌਲਾਂ ਦੀਆਂ ਗੋਲੀਆਂ ਮਾਰ ਕੇ ਸੰਤਰੀ ਸੁੱਟ ਲਿਆ। ਜਦ ਗਾਰਦ ਦਾ ਨਾਇਕ ਉਠਿਆ ਤਾਂ ਕਾਲਾ ਸਿੰਘ ਨੇ ਗੋਲੀ ਮਾਰਕੇ ਉਹਨੂੰ ਵੀ ਢੇਰੀ ਕਰ ਦਿਤਾ ਬਾਕੀ ਦੀ ਗਾਰਦ ਵਾਲੇ ਅਸਲਾ ਛੱਡ ਕੇ ਭੱਜ ਗਏ। ਜਥੇ ਦੇ ਹੱਥ ਛੇ ਰਾਈਫਲਾਂ ਤੇ ਬਹੁਤ ਸਾਰੇ ਕਾਰਤੂਸ ਲੱਗੇ ਜੋ ਉਹ ਲੈ ਕੇ ਤਰਨਤਾਰਨ ਵੱਲ ਨੂੰ ਚੱਲ ਪਏ। ਪਰ ਜਾਨਾਂ ਬਚਾ ਕੇ ਭੱਜੇ ਗਾਰਦ ਦੇ ਸਿਪਾਹੀਆਂ ਵਲੋਂ ਰੌਲਾ ਪਾਉਣ ਨਾਲ ਪੁਲਿਸ ਵਾਲੇ ਤੇ ਲੋਕਾਂ ਦੀ ਵਾਹਰ ਚੜ੍ਹ ਕੇ ਇਨ੍ਹਾਂ ਪਰਜਾ ਭਗਤ ਗਦਰੀਆਂ ਦੇ ਪਿੱਛੇ ਪੈ ਗਈ। ਇਹ ਗਦਰੀ ਗੁਰੀਲੇ ਗੋਲੀਆਂ ਚਲਾਉਂਦੇ ਹੋਏ ਅੱਗੇ ਵਧਦੇ ਗਏ। ਪਿਛੇ ਪੁਲਿਸ ਵੀ ਗੋਲੀਆਂ ਚਲਾਉਂਦੀ ਆ ਰਹੀ ਸੀ। ਤਰਨਤਾਰਨ ਵਾਲੇ ਪਾਸੇ ਜਾਣ ਦਾ ਖ਼ਤਰਾ ਭਾਂਪ ਕੇ ਇਹ ਜਥਾ ਬਿਆਸ ਦਰਿਆ ਦੇ ਗੋਇੰਦਵਾਲ ਸਾਹਿਬ ਪੱਤਣ ਵੱਲ ਮੁੜ ਗਿਆ। ਪੱਤਣ ਤੋਂ ਇਹ ਜਥਾ ਬੇੜੀ ਵਿਚ ਚੜ੍ਹਕੇ ਦਰਿਆ ਪਾਰ ਕਰਕੇ ਕਪੂਰਥਲਾ ਦੀ ਹਦੂਦ ਵਿਚ ਜਾ ਵੜਿਆ। ਪੁਲਿਸ ਅਤੇ ਗਦਰੀਆਂ ਦੀ ਇਸ ਗੋਲੀਬਾਰੀ ਵਿੱਚ ਇਕ ਮਲਾਹ ਮਾਰਿਆ ਗਿਆ। ਪਿਛਾ ਕਰ ਰਹੀ ਪੁਲਿਸ ਨੇ ਅਗਾਂਹ ਕਪੂਰਥਲਾ ਦੇ ਹਾਕਮਾਂ ਨੂੰ ਤਾਰਾਂ ਦੇ ਕੇ ਮੂਹਰੇ ਪੁਲਿਸ ਮੰਗਵਾ ਲਈ ਸੀ। ਪੁਲਿਸ ਨੇ ਡਾਕੂ ਡਾਕੂ ਕਹਿ ਕੇ ਪੇਂਡੂ ਲੋਕਾਂ ਦੀ ਵਾਹਰ ਵੀ ਇਕੱਠੀ ਕਰ ਲਈ ਸੀ। ਗਦਰੀ ਗੁਰੀਲੇ ਮੰਡ ਦੇ ਝਾੜ ਝਖਾੜ ਵਿਚ ਲੁਕ ਗਏ। ਛੱਤੀ ਘੰਟੇ ਦੇ ਮੁਕਾਬਲੇ ਤੋਂ ਬਾਅਦ ਕੁਝ ਗਦਰੀ ਫੜੇ ਗਏ ਤੇ ਕੁਝ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਬਚ ਕੇ ਨਿਕਲ ਜਾਣ ਵਾਲਿਆਂ ਵਿਚ ਭਾਈ ਈਸ਼ਰ ਸਿੰਘ ਢੁੱਡੀਕੇ, ਜਥੇਦਾਰ ਪਾਲਾ ਸਿੰਘ ਢੁੱਡੀਕੇ, ਬਾਬਾ ਪਾਲਾ ਸਿੰਘ (ਵੱਡਾ) ਢੁੱਡੀਕੇ, ਭਾਈ ਜਵੰਦ ਸਿੰਘ ਨੰਗਲ ਕਲਾਂ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਉਤਮ ਸਿੰਘ ਹਾਂਸ, ਭਾਈ ਰੂੜ ਸਿੰਘ ਢੁੱਡੀਕੇ, ਭਾਈ ਬਚਨ ਸਿੰਘ ਢੁੱਡੀਕੇ (ਜੋ ਪਿਛੋਂ ਵਾਅਦਾ ਮੁਆਫ਼ ਗਵਾਹ ਬਣ ਗਿਆ) ਆਦਿ ਸਨ।
ਇਸ ਘਟਨਾ ਤੋਂ ਪਹਿਲਾਂ 25 ਅਪ੍ਰੈਲ 1915 ਨੂੰ ਜਦ ਭਾਈ ਜਵੰਦ ਸਿੰਘ ਨੰਗਲ ਕਲਾਂ ਨੇ ਆਪਣੇ ਪਿੰਡ ਦੇ ਜ਼ੈਲਦਾਰ, ਜਿਸ ਨੇ ਗਦਰੀ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਫੜਾਇਆ ਸੀ, ਨੂੰ ਸੋਧਿਆ ਸੀ ਤਾਂ ਇਸ ਐਕਸ਼ਨ ਵਿਚ ਵੀ ਭਾਈ ਈਸ਼ਰ ਸਿੰਘ ਢੁੱਡੀਕੇ ਸ਼ਾਮਲ ਸੀ। ਉਨ੍ਹਾਂ ਨਾਲ ਬੂਟਾ ਸਿੰਘ ਅਕਾਲਗੜ੍ਹ, ਬੰਤਾ ਸਿੰਘ ਸੰਘਵਾਲ ਆਦਿ ਸਨ।
ਕਪੂਰਥਲਾ ਅਤੇ ਵੱਲਾ ਪੁਲ ਦੇ ਐਕਸ਼ਨ ਫੇਲ੍ਹ ਹੋ ਜਾਣ ਬਾਅਦ ਭਾਈ ਈਸ਼ਰ ਸਿੰਘ ਢੁੱਡੀਕੇ ਅਤੇ ਭਾਈ ਉਤਮ ਸਿੰਘ ਹਾਂਸ ਨੇ ਅਫਗਾਨਸਤਾਨ ਵੱਲ ਚਲੇ ਜਾਣ ਦੀ ਸਕੀਮ ਬਣਾਈ ਸੀ। ਉਹ ਹੋਤੀ ਮਰਦਾਨ ਤੱਕ ਚਲੇ ਵੀ ਗਏ ਸਨ ਪਰ ਜੂਨ ਦੇ ਅਖੀਰ ਵਿਚ ਵਾਪਸ ਆ ਗਏ। ਭਾਈ ਈਸ਼ਰ ਸਿੰਘ ਢੁੱਡੀਕੇ ਅਤੇ ਭਾਈ ਉਤਮ ਸਿੰਘ ਹਾਂਸ ਨੇ ਗਦਰੀ ਸਰਗਰਮੀਆਂ ਨੂੰ ਜਾਰੀ ਰੱਖਣ ਲਈ ਸਾਧੂਆਂ ਦਾ ਭੇਸ ਧਾਰ ਲਿਆ ਸੀ। ਉਹ ਫਰੀਦਕੋਟ ਰਿਆਸਤ ਦੇ ਪਿੰਡ ਮਹਿਮਾ ਸਰਜਾ (ਨੇੜੇ ਮੰਡੀ ਗੋਨੇਆਣਾ) ਦੇ ਖੇਤਾਂ ਵਿਚ ਇਕ ਕੁੱਟੀਆ ਬਣਾ ਕੇ ਰਹਿਣ ਲੱਗ ਪਏ ਸਨ। ਇਹ ਕੁਟੀਆ ਇਕ ਤਰ੍ਹਾਂ ਨਾਲ ਰੂਪੋਸ਼ ਗਦਰੀਆਂ ਦਾ ਅੱਡਾ ਹੀ ਸੀ। ਭਾਵੇਂ ਉਹ ਦੂਰ ਦੂਰ ਤੱਕ ਨਿਕਲ ਜਾਂਦੇ ਸਨ ਪਰ ਆਮ ਸਾਧੂਆਂ ਦੀ ਤਰ੍ਹਾਂ ਪਿੰਡਾਂ ਵਿਚੋਂ ਰੋਟੀ ਪਾਣੀ ਨਹੀਂ ਮੰਗਦੇ ਸਨ, ਕੁਟੀਆ `ਚ ਆਪਣੀ ਰੋਟੀ ਆਪ ਬਣਾਇਆ ਕਰਦੇ ਸਨ। ਸਰਕਾਰ ਦੇ ਕਿਸੇ ਚਤਰ ਮੁਖਬਰ ਨੇ ਉਨ੍ਹਾਂ ਦੀ ਇਹ ਹਰਕਤ ਤਾੜ ਲਈ ਜੋ ਉਨ੍ਹਾਂ ਨੂੰ ਆਮ ਸਾਧੂਆਂ ਨਾਲੋਂ ਵੱਖ ਕਰਦੀ ਸੀ। ਇੱਕ ਦਿਨ ਉਸ ਮੁਖਬਰ ਨੇ ਕੁਟੀਆ `ਚ ਜਾ ਕੇ ਮਿੱਠਾ ਪਿਆਰਾ ਹੋ ਕੇ ਆਖਿਆ, ‘ਸੰਤੋ, ਜੇ ਕੁਝ ਚਾਹੀਦਾ ਹੋਵੇ ਤਾਂ ਪਿੰਡੋਂ ਲੈ ਆਇਆ ਕਰੋ।` ਪਰ ਭਾਈ ਈਸ਼ਰ ਸਿੰਘ ਹੋਰਾਂ ਨੇ ਅੱਗੋਂ ਜੁਆਬ ਦਿੱਤਾ, ‘ਮੰਗਣਾ ਖਾਲਸੇ ਦਾ ਧਰਮ ਨਹੀਂ।` ਉਨ੍ਹਾਂ ਦੇ ਇਸ ਜੁਆਬ ਨਾਲ ਮੁਖਬਰ ਦਾ ਸ਼ੱਕ ਯਕੀਨ ਵਿਚ ਬਦਲ ਗਿਆ। ਉਸ ਨੇ ਜਾ ਕੇ ਪੁਲਿਸ ਕੋਲ ਇਤਲਾਹ ਕਰ ਦਿਤੀ। ਪੁਲਿਸ ਨੇ ਆ ਕੇ ਜਕ ਭਾਈ ਈਸ਼ਰ ਸਿੰਘ ਅਤੇ ਭਾਈ ਉਤਮ ਸਿੰਘ ਹਾਂਸ ਨੂੰ ਘੇਰਾ ਪਾਇਆ ਤਾਂ ਉਹ ਸਬਜ਼ੀ ਬਣਾਉਣ ਲਈ ਖੇਤ ਵਿਚੋਂ ਗੁਆਰੇ ਦੀਆਂ ਫਲੀਆਂ ਤੋੜ ਰਹੇ ਸਨ। ਉਸ ਵਕਤ ਉਹ ਬਿਲਕੁਲ ਖਾਲੀ ਹੱਥ ਸਨ, ਉਨ੍ਹਾਂ ਦੇ ਹਥਿਆਰ ਕੁਟੀਆ ਵਿਚ ਪਏ ਸਨ। ਚਾਰੇ ਪਾਸੇ ਪੁਲਿਸ ਦਾ ਘੇਰਾ ਪਿਆ ਤੱਕ ਕੇ ਉਨ੍ਹਾਂ ਨੇ ਆਪਣੀ ਹੋਣੀ ਨੂੰ ਭਾਂਪ ਲਿਆ ਸੀ। ਉਹ ਬੜੀ ਚੜ੍ਹਦੀਕਲਾ ਵਾਲੇ ਰੌਅ ਵਿਚ ‘ਗਦਰ ਗੂੰਜਾਂ` ਦੀਆਂ ਬੈਤਾਂ ਗਾਉਣ ਲੱਗ ਪਏ। ਉਨ੍ਹਾਂ ਦੀ ਕੁਟੀਆ ਦੀ ਤਲਾਸ਼ੀ ਲੈਣ ਉਪਰੰਤ ਪੁਲਿਸ ਦੇ ਹੱਥ ਇਕ ਰੀਵਾਲਵਰ, ਇਕ ਆਟੋਮੈਟਿਕ ਪਸਤੌਲ ਤੇ ਬਹੁਤ ਸਾਰੇ ਕਾਰਤੂਸ ਹੱਥ ਲੱਗੇ।
ਭਾਈ ਈਸ਼ਰ ਸਿੰਘ ਅਤੇ ਭਾਈ ਉਤਮ ਸਿੰਘ ਹਾਂਸ ਨੂੰ ਪਹਿਲਾਂ ਲੁਧਿਆਣਾ ਤੇ ਫਿਰ ਲਾਹੌਰ ਲਿਜਾਇਆ ਗਿਆ, ਜਿਥੇ ਆਪ ਉਪਰ ਬੇਇੰਤਹਾ ਤਸ਼ੱਦਦ ਕਰਕੇ ਪਾਰਟੀ ਦੇ ਭੇਦ ਲੈਣ ਦੀ ਕੋਸ਼ਿਸ਼ ਕੀਤੀ ਗਈ। ਪਰ ਸੂਰਮਿਆਂ ਨੇ ਅਕਹਿ ਜਬਰ ਆਪਣੇ ਪਿੰਡੇ `ਤੇ ਝੱਲਦਿਆਂ ਹੋਇਆਂ, ਕੋਈ ਵੀ ਭੇਦ ਜੁਬਾਨ `ਤੇ ਨਾ ਲਿਆਂਦਾ। ਇਨ੍ਹਾਂ ਸਮੇਤ ਸੌ ਹੋਰ ਗਦਰੀਆਂ `ਤੇ ਸਰਕਾਰ ਉਲਟਾਉਣ ਦਾ ਦੋਸ਼ ਲਾ ਕੇ ‘ਸਪਲੀਮੈਂਟਰੀ ਲਾਹੌਰ ਕਾਂਸਪੀਰੇਸੀ ਕੇਸ` ਚਲਾਇਆ ਗਿਆ। ਜੋ 29 ਅਕਤੂਬਰ 1915 ਨੂੰ ਸ਼ੁਰੂ ਹੋਇਆ ਤੇ ਜਿਸਦਾ ਫੈਸਲਾ 30 ਮਾਰਚ 1916 ਨੂੰ ਸੁਣਾਇਆ ਗਿਆ। ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉੱਤਮ ਸਿੰਘ ਹਾਂਸ, ਭਾਈ ਬੀਰ ਸਿੰਘ ਬਾਹੋਵਾਲ, ਭਾਈ ਰੰਗਾ ਸਿੰਘ ਖੁਰਦਪੁਰ ਤੇ ਭਾਈ ਰੂੜ ਸਿੰਘ ਢੁੱਡੀਕੇ ਨੂੰ ਫਾਂਸੀ ਅਤੇ ਘਰ ਘਾਟ ਜਬਤੀ ਦੀ ਸਜਾ ਸੁਣਾਈ ਗਈ। ਫਾਂਸੀ ਦੀ ਸਜਾ ਸੁਣ ਕੇ ਇਨ੍ਹਾਂ ਨਿਰਭੈ ਯੋਧਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ, ਉਹ ਚੜ੍ਹਦੀ ਕਲਾ `ਚ ਜੈਕਾਰੇ ਗੂੰਜਾਊਂਦੇ ਹੋਏ 18 ਜੂਨ 1916 ਐਤਵਾਰ ਵਾਲੇ ਦਿਨ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ `ਤੇ ਝੂਟ ਕੇ ਸ਼ਹਾਦਤ ਦਾ ਜਾਮ ਪੀ ਗਏ।
ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਨਜ਼ਰਬੰਦੀ ਦੌਰਾਨ ਇਹ ਸਿੰਘ ਜੇਲ੍ਹ ਵਿੱਚ ਕੀਰਤਨ ਅਤੇ ਪਾਠ ਕਰਦੇ ਰਹਿੰਦੇ ਸਨ।
ਸਰਕਾਰ ਵਲੋਂ ਇਨ੍ਹਾਂ ਯੋਧਿਆਂ ਦੀਆਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਦੀ ਬਜਾਏ ਜੇਲ੍ਹ ਵਿਚ ਹੀ ਸਾੜ ਦਿਤੀਆਂ ਗਈਆਂ।
(ਚਲਦਾ…)
ਨੋਟ:
ਗਦਰੀ ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ ਨੂੰ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਨੇ ਭੁਲਾਈ ਰੱਖਿਆ ਹੈ। ਪਿੰਡ ਵਾਲਿਆਂ ਵਲੋਂ ਪੈਰਵਈ ਕਰਨ `ਤੇ ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ 84 ਵਰ੍ਹਿਆਂ ਬਾਅਦ 25 ਜਨਵਰੀ 2010 ਨੂੰ ਢੁੱਡੀਕੇ ਦੇ ਪ੍ਰਾਇਮਰੀ ਸਕੂਲ ਦਾ ਨਾਮ ਸ਼ਹੀਦ ਈਸ਼ਰ ਸਿੰਘ ਦੇ ਨਾਂ `ਤੇ ਰਖਿਆ ਗਿਆ ਹੈ। ਉਹ ਵੀ ਚੋਣਾਂ ਦੌਰਾਨ ਸ. ਮਨਪ੍ਰੀਤ ਸਿੰਘ ਬਾਦਲ ਪਹਿਲਾਂ ਪਿੰਡ ਵਾਲਿਆਂ ਨਾਲ ਵਾਅਦਾ ਕਰ ਗਿਆ ਸੀ, ਫਿਰ ਪਿੰਡ ਨਿਵਾਸੀਆਂ ਵਲੋਂ ਵਾਰ ਵਾਰ ਚੰਡੀਗੜ੍ਹ ਗੇੜੇ ਮਾਰ ਕੇ ਇਹ ਵਾਅਦਾ ਯਾਦ ਕਰਵਾਉਣ ਉਪਰੰਤ ਸ਼ਹੀਦ ਦੇ ਨਾਂ `ਤੇ ਨਾਮਕਰਨ ਕੀਤਾ ਗਿਆ।
ਸਰੋਤ ਪੁਸਤਕਾਂ ਤੇ ਰਸਾਲੇ :
ਭਾਈ ਸਾਹਿਬ ਭਾਈ ਰਣਧੀਰ ਸਿੰਘ ‘ਜੇਲ੍ਹ ਚਿੱਠੀਆਂ`
ਸੋਹਣ ਸਿੰਘ ਪੂਨੀ ‘ਕੈਨੇਡਾ ਦੇ ਗਦਰੀ ਯੋਧੇ`
ਬਾਬਾ ਭਗਤ ਸਿੰਘ ਬਿਲਗਾ ‘ਗਦਰ ਲਹਿਰ ਦੇ ਅਣਗੌਲੇ ਵਰਕੇ`
ਬਾਬਾ ਹਰਭਜਨ ਸਿੰਘ ਚਮਿੰਡਾ ‘ਲਹੂ ਭਿੰਨੀਆਂ ਯਾਦਾਂ`
ਸ.ਜਗਜੀਤ ਸਿੰਘ ‘ਗਦਰ ਪਾਰਟੀ ਲਹਿਰ`
ਗੁਰਚਰਨ ਸਿੰਘ ਸਹਿੰਸਰਾ ‘ਗਦਰ ਪਾਰਟੀ ਦਾ ਇਤਿਹਾਸ`
ਅਮਰਜੀਤ ਸਿੰਘ ਢੁੱਡੀਕੇ ‘ਗਦਰ ਪਾਰਟੀ ਦੀਆਂ ਪੈੜਾਂ`
ਕਾਮਰੇਡ ਪਿਆਰਾ ਸਿੰਘ ਢੁੱਡੀਕੇ (ਕੈਨੇਡੀਅਨ) ‘ਸੋਵੀਨਾਰ-12 ‘ਮੇਲਾ ਢੁੱਡੀਕੇ ਦੇ ਗਦਰੀ ਬਾਬਿਆਂ ਦਾ`
ਮਾਸਟਰ ਹਰੀ ਸਿੰਘ ਢੁੱਡੀਕੇ ‘ਸੋਵੀਨਰ 12-13 ਮੇਲਾ ਢੁੱਡੀਕੇ ਦੇ ਗਦਰੀ ਬਾਬਿਆਂ ਦਾ`
ਗਦਰ ਪਾਰਟੀ ਵਿਚ ਢੁੱਡੀਕੇ ਪਿੰਡ ਦੀ ਸ਼ਮੂਲੀਅਤ :
ਸ਼ਹੀਦ ਬਾਬਾ ਈਸ਼ਰ ਸਿੰਘ
ਸ਼ਹੀਦ ਬਾਬਾ ਰੂੜ ਸਿੰਘ
ਬਾਬਾ ਪਾਖਰ ਸਿੰਘ
ਜਥੇਦਾਰ ਪਾਲਾ ਸਿੰਘ
ਬਾਬਾ ਪਾਲਾ ਸਿੰਘ (ਵੱਡਾ)
ਭਾਈ ਮਹਿੰਦਰ ਸਿੰਘ
ਬਾਬਾ ਸ਼ਾਮ ਸਿੰਘ
ਬਾਬਾ ਅਤਰ ਸਿੰਘ
ਮਾਸਟਰ ਫੇਰਾ ਸਿੰਘ
ਬਾਬਾ ਸੁੰਦਰ ਸਿੰਘ
ਬਾਬਾ ਸੋਧੂ ਰਾਮ
ਬਾਬਾ ਸਾਈਂਦਾਸ
ਢੁੱਡੀਕੇ ਅਤੇ ਚੂਹੜਚੱਕ ਨਿਵਾਸੀਆਂ ਦੀ ਗਦਰ ਪਾਰਟੀ `ਚ ਸ਼ਮੂਲੀਅਤ ਕਾਰਨ, ਅੰਗਰੇਜ਼ ਸਰਕਾਰ ਵਲੋਂ ਪਿੰਡ ਚੂਹੜਚੱਕ ਵਿਚ ਪੁਲਿਸ ਦੀ ਤਾਜੀਰੀ ਚੌਂਕੀ ਬਿਠਾਈ ਗਈ। ਜਿਸ ਦਾ ਖਰਚਾ ਢੁੱਡੀਕੇ ਅਤੇ ਚੂਹੜਚੱਕ ਪਿੰਡਾਂ ਨੂੰ ਸਾਂਝੇ ਤੌਰ `ਤੇ ਦੇਣਾ ਪੈਂਦਾ ਸੀ।
ਢੁੱਡੀਕਿਆਂ ਦੇ ਕਾਮਾਗਾਟਾਮਾਰੂ ਜਹਾਜ ਦੇ ਮੁਸਾਫਰ ਜੋ ਬਲਬਜ (ਕਲਕੱਤਾ) ਘਾਟ ਤੋਂ ਗ੍ਰਿਫ਼ਤਾਰ ਕਰਕੇ ਲੁਧਿਆਣੇ ਜੇਲ੍ਹ ਵਿਚ ਬੰਦ ਕੀਤੇ ਗਏ :
ਸ. ਇੰਦਰ ਸਿੰਘ ਪੁੱਤਰ ਸ. ਸੁੰਦਰ ਸਿੰਘ ਪੱਤੀ ਨੱਥੂ
ਸ. ਬੱਗਾ ਸਿੰਘ ਪੁੱਤਰ ਸ. ਹਰਨਾਮ ਸਿੰਘ ਪੱਤੀ ਨੱਥੂ
ਸ. ਜੀਵਨ ਸਿੰਘ ਪੱਤੀ ਨੱਥੂ
ਸ. ਮੇਵਾ ਸਿੰਘ ਪੱਤੀ ਨੱਥੂ
ਸ. ਪ੍ਰੇਮ ਸਿੰਘ ਪੱਤੀ ਨੱਥੂ
ਆਜ਼ਾਦ ਹਿੰਦ ਫੌਜ ਵਿਚ ਢੁੱਡੀਕਿਆਂ ਦੇ ਸਿਪਾਹੀ :
ਸ. ਮੁਖਤਿਆਰ ਸਿੰਘ ਪੁੱਤਰ ਕਪੂਰ ਸਿੰਘ ਕੋਲੂ ਪੱਤੀ
ਸ. ਬਖਤੌਰ ਸਿੰਘ ਪੁੱਤਰ ਸ. ਹੀਰਾ ਸਿੰਘ ਬਾਜਾ ਪੱਤੀ
ਸ. ਹਰਦਿਆਲ ਸਿੰਘ ਪੁੱਤਰ ਸ. ਭਾਨ ਸਿੰਘ ਹੇਅਰ ਪੱਤੀ
ਸ. ਗੁਰਦਿਆਲ ਸਿੰਘ ਪੁੱਤਰ ਸ. ਸੰਤਾ ਸਿੰਘ ਕਪੂਰਾ ਪੱਤੀ
ਸ. ਸੰਤਾ ਸਿੰਘ ਪੁੱਤਰ ਸ. ਮਾਨ ਸਿੰਘ ਨੱਥੂ ਪੱਤੀ
ਸ. ਹਜੂਰਾ ਸਿੰਘ ਪੁੱਤਰ ਸ. ਬੱਗਾ ਸਿੰਘ ਨੱਥੂ ਪੱਤੀ
ਸ. ਅਜੈਬ ਸਿੰਘ ਪੁੱਤਰ ਸ. ਸੰਤਾ ਸਿੰਘ ਕੋਲੂ ਪੱਤੀ
ਸ. ਗੁਰਦਿਆਲ ਸਿੰਘ ਬਾਬਾ ਪੱਤੀ
ਸ੍ਰੀਦੇਵੀ ਦਾਸ ਝੰਡਾ ਪੱਤੀ
ਜੈਤੋ ਦੇ ਮੋਰਚੇ ਵਿਚ ਸ਼ਹੀਦ ਅਤੇ ਸ਼ਾਮਲ ਹੋਣ ਵਾਲੇ :
ਸ. ਹਰਨਾਮ ਸਿੰਘ ਸ਼ਹੀਦ
ਸ. ਨਿੱਕਾ ਸਿੰਘ ਕਪੂਰਾ ਪੱਤੀ (ਗ੍ਰਿਫ਼ਤਾਰੀ ਦਿੱਤੀ)
ਗੁਰੂ ਕੇ ਬਾਗ ਦੇ ਮੋਰਚੇ ਵਿਚ ਸ਼ਹੀਦੀ ਪਾਈ :
ਸ. ਹਰੀ ਸਿੰਘ
ਢੁੱਡੀਕੇ ਨਿਵਾਸੀਆਂ ਦੀ ਗਦਰ ਪਾਰਟੀ `ਚ ਸ਼ਮੂਲੀਅਤ ਕਾਰਨ ਜਿਨ੍ਹਾਂ ਲੰਬੜਦਾਰਾਂ ਦੀਆਂ ਲੰਬੜਦਾਰੀਆਂ ਤੋੜੀਆਂ ਗਈਆਂ:
ਸ. ਬਿਸ਼ਨ ਸਿੰਘ ਝੰਡਾ ਪੱਤੀ
ਸ. ਜੀਵਾ ਸਿੰਘ ਕੋਲੂ ਪੱਤੀ
ਸ. ਕਾਲਾ ਸਿੰਘ ਬਾਜਾ ਪੱਤੀ
ਸ. ਬੂੜ ਸਿੰਘ ਕਪੂਰਾ ਪੱਤੀ (ਚਲਦਾ...)
ਇਸ ਲੇਖ ਦੀ ਦੂਜੀ ਕਿਸ਼ਤ ਪੜ੍ਹਣ ਲਈ ਇੱਥੇ ਕਲਿਕ ਕਰੋ