ਸ਼ੇਰਾ 'ਤੇ ਹਮਲਾ ਹੋਣ ਤੋਂ ਬਾਅਦ ਡੇਅ ਐਂਡ ਨਾਈਟ ਨਿਊਜ਼ ਚੈਨਲ ਦੀ ਵਿਸ਼ੇਸ਼ ਰਿਪੋਰਟ ਭਾਗ-2
ਸਮਿੰਦਰ ਸਿਘ ਸ਼ੇਰਾ ਦੇ ਹੱਕ ਵਿਚ ਹਾਈਕੋਰਟ ਦਾ ਫੈਸਲਾ ਆਉਣ ਤੋਂ ਬਾਅਦ
ਪੁਲਿਸ ਤਸ਼ੱਦਦ ਦਾ ਸ਼ਿਕਾਰ ਅਤੇ ਬਾਅਦ ਵਿੱਚ ਇਕ ਹਮਲੇ ਵਿੱਚ ਜ਼ਖਮੀ ਹੋਏ ਸ਼ਮਿੰਦਰ ਸਿੰਘ ਸ਼ੇਰਾ ਦੀ ਮੌਤ ਲਈ ਪੁਲਿਸ ਜਿੰਮੇਵਾਰ ਹੈ। ਇਸ ਕਾਂਡ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਜ਼ਰੂਰ ਕਰਵਾਈ ਜਾਣੀ ਚਾਹੀਦੀ ਹੈ।ਸ਼ੇਰਾ ’ਤੇ ਹਮਲਾ ਪੁਲਿਸ ਦੀ ਸ਼ਹਿ ਹੇਠ ਹੋਇਆ ਹੈ। ਪੁਲਿਸ ਪ੍ਰਸ਼ਾਸਨ ਵਿੱਚ ਸ਼ਾਮਿਲ ਕਾਲੀਆਂ ਭੇਡਾਂ ’ਤੇ ਅਪਰਾਧੀ ਗੈਂਗ ਮਿਲ ਕੇ ਚੱਲਦੇ ਹਨ ਅਤੇ ਇਕ ਦੂਜੇ ਲਈ ਕੰਮ ਕਰਦੇ ਹਨ। ਸ਼ੇਰਾ ਦਾ ਇਹ ਕਤਲ ਵੀ ਇਸੇ ਅਮਲ ਤਹਿਤ ਹੋਇਆ ਹੈ। ਮਾਮਲਾ ਅਪਣੇ-ਆਪ ਵਿੱਚ ਹੀ ਸ਼ੱਕੀ ਹੋ ਜਾਂਦਾ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਯੂਦ ਵੀ ਪੁਲਿਸ ਨੇ ਸ਼ੇਰਾ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਅਤੇ ਸ਼ਮਿੰਦਰ ਸਿੰਘ ਸ਼ੇਰਾ ਨੇ ਵੀ ਨੇੜ-ਭੱਵਿਖ ਵਿੱਚ ਅਪਣੇ ’ਤੇ ਹਮਲਾ ਹੋਣ ਦੀ ਅਸੰਕਾ ਪਹਿਲਾਂ ਹੀ ਪ੍ਰਗਟਾ ਦਿੱਤੀ ਸੀ।ਜਦੋਂ ਤੋਂ ਉਸ ’ਤੇ ਹਮਲਾ ਹੋਇਆ ਹੈ ਉਹ ਪੀਜੀਆਈ ਦੇ ਐਮਰਜੈਂਸੀ ’ਚ ਹੀ ਪਿਆ ਰਿਹਾ ਉਸਦਾ ਕੋਈ ਵੀ ਉਚਿੱਤ ਇਲਾਜ਼ ਨਹੀਂ ਕੀਤਾ ਗਿਆ। ਬਹੁਤ ਜ਼ਿਆਦਾ ਹਾਈਲਾਈਟ ਰਹੇ ਇਸ ਕੇਸ ਵੱਲ ਪੰਜਾਬ ਸਰਕਾਰ ਵਲੋਂ ਕੋਈ ਧਿਆਨ ਤੱਕ ਨਹੀਂ ਦਿੱਤਾ ਗਿਆ ਇਸ ਹਾਲਤ ਵਿਚ ਇਸ ਗਰੀਬ ਨੌਜਵਾਨ ਦਾ ਉਚਿੱਤ ਇਲਾਜ ਕਰਵਾਉਣਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ।ਇਸ ਕਾਂਡ ਦੇ ਅਸਲ ਮੁਜ਼ਰਿਮਾਂ ਨੂੰ ਸਜ਼ਾ ਦਿਵਾਉਣ ਲਈ ਕਿਸੇ ਨਿਰੱਪਖ ਏਜੰਸੀ ਤੋਂ ਪੜਤਾਲ ਕਰਵਾ ਕੇ ਸਚਾਈ ਸਾਹਮਣੇ ਲਿਆਂਦੀ ਜਾਵੇ।