‘ਤਰਕਾਂ’ ਵਾਲੇ ਸਾਰ ਕੀ ਜਾਨਣ ...? -ਸਰਬਜੀਤ ਸਿੰਘ ਘੁਮਾਣ

ਸੁਨੇਹਾ
0
ਵਾਹਿਗੁਰੂ ਦੇ ਰੰਗਾਂ ਦਾ ਕੋਈ ਭੇਤ ਨਹੀ। ਤਰਕਾਂ ਵਾਲੇ ਕੀ ਸਾਰ ਜਾਨਣ ਸ਼ਰਧਾ ਤੇ ਵਿਸ਼ਵਾਸ਼ ਦੀ! ਦਲ ਖਾਲਸਾ ਦਫਤਰ ਮੇਰੇ ਕੋਲ ਆਹ ਗੁਰਸਿੱਖ ਬੱਚਾ ਸ. ਦਲਜੀਤ ਸਿੰਘ ਆਪਣੇ ਸਤਿਕਾਰਯੋਗ ਮਾਤਾ ਜੀ  ਦਲਜਿੰਦਰ ਕੌਰ ਨਾਲ ਆਇਆ ਹੈ।ਕਹਿੰਦਾ ਹੈ ਕਿ ਸਾਡੇ ਪਿੰਡ ਦੇ ਗੁਰਦਵਾਰਾ ਸਾਹਿਬ ਦੇ ਬਾਬਾ ਜੀ ਨੇ ਕਿਹਾ ਹੈ ਕਿ ਅੰਮ੍ਰਿਤਸਰੋਂ ਜੂਨ ੧੯੮੪ ਦੇ ਸ਼ਹੀਦਾਂ ਦੀ ਡਾਇਰੈਕਟਰੀ ਲੈਕੇ ਆਇਓ। ਉਸਦੇ ਚੇਹਰੇ ਤੇ ਬੱਚਿਆਂ ਵਾਲਾ ਭੋਲਾਪਣ ਹੈ ਪਰ ਗੰਭੀਰਤਾ ਵੀ।  ਉਸਦੀਆਂ ਅੱਖਾਂ ਮੋਤੀਏ ਦਾ ਸ਼ਿਕਾਰ ਹਨ।ਦਿਸਦਾ ਵੀ ਨਹੀ ਸੀ। ਫਿਰ?
"ਮੈਂ ਗੁਰਦਵਾਰੇ ਜਾਨਾਂ ਹੁੰਨਾ, ਬਾਬਾ ਜੀ ਕਹਿੰਦੇ ਪਾਠ ਕਰਿਆ ਕਰ,ਸਭ ਠੀਕ ਹੋਜੂ,ਫੇਰ ਬਾਬਾ ਜੀ ਨੇ ਪਾਠ ਸਿਖਾਇਆ।ਹੁਣ ਮੈਨੂੰ ਜਪੁਜੀ ਸਾਹਿਬ, ਚੌਪਈ ਸਾਹਿਬ,ਅਨੰਦ ਸਾਹਿਬ,ਰਹਿਰਾਸ, ਤੇ ਅਰਦਾਸ ਜਬਾਨੀ ਕੰਠ ਹੋਗੀਆਂ,ਹੁਣ ਜਾਪ ਸਾਹਿਬ ਕੰਠ ਕਰ ਰਿਹਾ ਹਾਂ।ਫੇਰ ਸੁਖਮਨੀ ਸਾਹਿਬ ਕੰਠ ਕਰਨਾ।ਪਾਪਾ ਜੀ ਕਹਿੰਦੇ ਕਿ ਸਿਆਲਾਂ ਵਿਚ ਕੀਰਤਨ ਸਿੱਖ ਲਈਂ" ਇੰਝ ਉਹ ਬੜੇ ਚਾਅ ਨਾਲ ਦੱਸ ਰਿਹਾ ਹੈ,ਤੇ ਮੈਂ ਹੈਰਾਨ-ਪਰੇਸ਼ਾਨ ਹਾਂ ਕਿ ੧੨ ਕੁ ਸਾਲ ਦੇ ਇਸ ਬਾਲਕ ਤੇ ਐਨੀ ਕਿਰਪਾ।
ਉਸਦੀ ਇੱਕ ਅੱਖ ਦਾ ਅਪਰੇਸ਼ਨ ਹੋ ਚੁਕਾ ਹੈ।ਕਹਿੰਦਾ ਹੈ ਕਿ "ਮੇਰੀਆਂ ਅੱਖਾਂ ਦੀ ਰੌਸ਼ਨੀ ਵਧ ਰਹੀ ਹੈ,ਹੁਣ ਮੈਨੂੰ ਦਿਸਦਾ ਹੈ,ਤੁਸੀ ਮੈਨੂੰ ਸਾਫ ਦਿਸਦੇ ਹੋ। ਮੈਂ ਅਰਦਾਸ ਕੀਤੀ ਸੀ ਬਈ ਅਪਰੇਸ਼ਨ ਮਗਰੋਂ ਸਭ ਤੋਂ ਪਹਿਲਾਂ ਦਰਬਾਰ ਸਭ ਜਾਣਾ ਹੈ,ਗੁਰੁ ਸਾਹਿਬ ਨੇ ਸਭ ਠੀਕ ਕਰ ਦੇਣਾ ਹੈ!" ਉਸਦੇ ਬੋਲਾਂ ਦੀ ਦ੍ਰਿੜਤਾ ਮੈਨੂੰ ਮਜਬੂਰ ਕਰਦੀ ਹੈ ਕਿ ਹੱਥ ਜੋੜ ਦਿਆਂ ਉਸਦੇ ਸਿਦਕ ਅੱਗੇ!
ਉੁਸਦਾ ਇਲਾਜ ਅੰਮ੍ਰਿਤਸਰ ਦੇ "ਡਾ.ਸੋਹਨ ਸਿੰਘ ਆਈ ਹਸਪਤਾਲ" ਤੋਂ ਚੱਲ ਰਿਹਾ ਹੈ। ਪਿਤਾ ਹਰਬੰਸ ਸਿੰਘ ਖੇਤੀ ਕਰਦੇ ਹਨ।ਮਾਤਾ ਦਲਜਿੰਦਰ ਕੌਰ ਉਸਨੂੰ ਲੈਕੇ ਆਂਉਦੀ ਹੈ। ਉਹ ਬੜਾ ਖੁਸ਼ ਹੋਕੇ ਦੱਸ ਰਿਹਾ ਹੈ, " ਮੈਂ ਐਚ.ਐਸ.ਕਾਨਵੈਂਟ ਸਕੂਲ ਧਰਮਕੋਟ ਚ ਪੜ੍ਹਦਾ ਹਾਂ,ਸਾਡੇ ਸਕੂਲ ਵਿਚ ਧਾਰਮਿਕ ਪੀਰੀਅਡ ਵੀ ਲੱਗਦਾ ਹੈ। ਹੁਣ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਤੋਂ ਪਾਠ ਸ਼ੁਰੂ ਕੀਤਾ ਹੈ"
ਮੈਂ ਉਸਨੂੰ ਕਹਿੰਦਾ ਹਾਂ ਕਿ ਬਾਬਾ ਸੁਖਵੰਤ ਸਿੰਘ ਨਾਲ ਗੱਲ ਕਰਾਵੇ ਜਿਸਨੇ ਉਸਨੂੰ ਬਾਣੀ ਨਾਲ ਜੋੜਿਆ।ਉਹ ਬੜੇ ਚਾਅ ਨਾਲ ਫੋਨ ਤੇ ਨੰਬਰ ਲਾਂਉਦਾ ਹੈ। ਪਿੰਡ ਬੱਡੂਵਾਲ ਨੇੜੇ ਧਰਮਕੋਟ ਜਿਲਾ ਮੋਗਾ ਦੇ ਗੁਰਦਵਾਰਾ ਅਕਾਲਗੜ੍ਹ ਸਾਹਿਬ ਦੇ ਸੇਵਾਦਾਰ ਬਾਬਾ ਸੁਖਵੰਤ ਸਿੰਘ ਹੋਰ ਦੱਸਦੇ ਹਨ," ਇਸ ਬੱਚੇ ਤੇ ਸਤਿਗੁਰਾਂ ਦੀ ਬੜੀ ਕਿਰਪਾ, ਇਸਨੇ ੨ ਲੱਖ ਵਾਰ ਵਾਹਿਗ੍ਰੁਰੂ ਵਾਹਿਗੁਰੂ ਲਿਖਿਆ!"
ਮੈਂ ਸਰਦਾਰ ਦਲਜੀਤ ਸਿੰਘ ਨੂੰ ਕੁਝ ਧਾਰਮਿਕ ਕਿਤਾਬਾਂ ਤੇ ਦੋ ਸ਼ਹੀਦੀ ਡਾਇਰੈਕਟਰੀਆਂ ਦਿੰਦਾ ਹਾਂ," ਇਕ ਤੇਰੀ ਤੇ ਇਕ ਬਾਬਾ ਜੀ ਦੀ ਹੈ" ਉਹ ਖੁਸ਼ ਹੋ ਜਾਂਦਾ ਹੈ। ਮੈਂ ਕੁਝ ਦੇਣ ਲੱਗਦਾ ਹਾਂ ਤਾਂ ਉਹ ਨਹੀ ਲੈਂਦਾ।ਮੈਂ ਕਿਹਾ," ਤੇਰੇ ਤੇ ਪਿਆਰ ਆ ਰਿਹਾ ਹੈ,ਤੂੰ ਐਨੀ ਬਾਣੀ ਯਾਦ ਕਰੀ ਫਿਰਦਾਂ,ਸਾਨੂੰ ਤੇ ਯਾਦ ਨਹੀ,"
ਕਹਿੰਦਾ, "ਬਾਣੀ ਤਾਂ ਵਾਹਿਗੁਰੂ ਨੇ ਯਾਦ ਕਰਵਾਈ ਆ,ਤੁਸੀ ਵੀ ਰੋਜ ਪਾਠ ਕਰਿਆ ਕਰੋ,ਯਾਦ ਹੋ ਜਾਣੀ ਆ!"
ਮੇਰਾ ਦਿਲ ਭਰ ਆਇਆ। ਕਿੰਨਾ ਸਿਦਕ ਹੈ!ਕਿੰਨਾ ਭਰੋਸਾ! ਕਿੰਨਾ ਵਿਸ਼ਵਾਸ਼!
ਵਾਹਿਗੁਰੂ ਜਰੂਰ ਇਸ ਗੁਰਸਿਖ ’ਤੇ ਕਿਰਪਾ ਕਰਨਗੇ।
ਇਕ ਦਿਨ ਉਸਦੀ ਅੱਖਾਂ ਦੀ ਪੂਰੀ ਰੌਸ਼ਨੀ ਹੋਵੇਗੀ!
ਪਰ ਤਰਕਾਂ ਵਾਲੇ ਕੀ ਜਾਨਣ ਇਨਾਂ ਰਾਹਾਂ ਦੀ ਸਾਰ।
ਇਸ ਗੁਰਸਿੱਖ ਵੀ ਵਾਹਿਗੁਰੂ ਦੇ ਰੰਗਾਂ ਦਾ ਕੋਈ ਭੇਤ ਨਹੀ। ਤਰਕਾਂ ਵਾਲੇ ਕੀ ਸਾਰ ਜਾਨਣ ਸ਼ਰਧਾ ਤੇ ਵਿਸ਼ਵਾਸ਼ ਦੀ!ਦਲ ਖਾਲਸਾ ਦਫਤਰ ਮੇਰੇ ਕੋਲ ਆਹ ਗੁਰਸਿੱਖ ਬੱਚਾ ਸ. ਦਲਜੀਤ ਸਿੰਘ ਆਪਣੇ ਸਤਿਕਾਰਯੋਗ ਮਾਤਾ ਜੀ  ਦਲਜਿੰਦਰ ਕੌਰ ਨਾਲ ਆਇਆ ਹੈ।ਕਹਿੰਦਾ ਹੈ ਕਿ ਸਾਡੇ ਪਿੰਡ ਦੇ ਗੁਰਦਵਾਰਾ ਸਾਹਿਬ ਦੇ ਬਾਬਾ ਜੀ ਨੇ ਕਿਹਾ ਹੈ ਕਿ ਅੰਮ੍ਰਿਤਸਰੋਂ ਜੂਨ ੧੯੮੪ ਦੇ ਸ਼ਹੀਦਾਂ ਦੀ ਡਾਇਰੈਕਟਰੀ ਲੈਕੇ ਆਇਓ। ਉਸਦੇ ਚੇਹਰੇ ਤੇ ਬੱਚਿਆਂ ਵਾਲਾ ਭੋਲਾਪਣ ਹੈ ਪਰ ਗੰਭੀਰਤਾ ਵੀ।  ਉਸਦੀਆਂ ਅੱਖਾਂ ਮੋਤੀਏ ਦਾ ਸ਼ਿਕਾਰ ਹਨ।ਦਿਸਦਾ ਵੀ ਨਹੀ ਸੀ। ਫਿਰ?
"ਮੈਂ ਗੁਰਦਵਾਰੇ ਜਾਨਾਂ ਹੁੰਨਾ, ਬਾਬਾ ਜੀ ਕਹਿੰਦੇ ਪਾਠ ਕਰਿਆ ਕਰ,ਸਭ ਠੀਕ ਹੋਜੂ,ਫੇਰ ਬਾਬਾ ਜੀ ਨੇ ਪਾਠ ਸਿਖਾਇਆ।ਹੁਣ ਮੈਨੂੰ ਜਪੁਜੀ ਸਾਹਿਬ, ਚੌਪਈ ਸਾਹਿਬ,ਅਨੰਦ ਸਾਹਿਬ,ਰਹਿਰਾਸ, ਤੇ ਅਰਦਾਸ ਜਬਾਨੀ ਕੰਠ ਹੋਗੀਆਂ,ਹੁਣ ਜਾਪ ਸਾਹਿਬ ਕੰਠ ਕਰ ਰਿਹਾ ਹਾਂ।ਫੇਰ ਸੁਖਮਨੀ ਸਾਹਿਬ ਕੰਠ ਕਰਨਾ।ਪਾਪਾ ਜੀ ਕਹਿੰਦੇ ਕਿ ਸਿਆਲਾਂ ਵਿਚ ਕੀਰਤਨ ਸਿੱਖ ਲਈਂ" ਇੰਝ ਉਹ ਬੜੇ ਚਾਅ ਨਾਲ ਦੱਸ ਰਿਹਾ ਹੈ,ਤੇ ਮੈਂ ਹੈਰਾਨ-ਪਰੇਸ਼ਾਨ ਹਾਂ ਕਿ ੧੨ ਕੁ ਸਾਲ ਦੇ ਇਸ ਬਾਲਕ ਤੇ ਐਨੀ ਕਿਰਪਾ।
ਉਸਦੀ ਇੱਕ ਅੱਖ ਦਾ ਅਪਰੇਸ਼ਨ ਹੋ ਚੁਕਾ ਹੈ।ਕਹਿੰਦਾ ਹੈ ਕਿ "ਮੇਰੀਆਂ ਅੱਖਾਂ ਦੀ ਰੌਸ਼ਨੀ ਵਧ ਰਹੀ ਹੈ,ਹੁਣ ਮੈਨੂੰ ਦਿਸਦਾ ਹੈ,ਤੁਸੀ ਮੈਨੂੰ ਸਾਫ ਦਿਸਦੇ ਹੋ। ਮੈਂ ਅਰਦਾਸ ਕੀਤੀ ਸੀ ਬਈ ਅਪਰੇਸ਼ਨ ਮਗਰੋਂ ਸਭ ਤੋਂ ਪਹਿਲਾਂ ਦਰਬਾਰ ਸਭ ਜਾਣਾ ਹੈ,ਗੁਰੁ ਸਾਹਿਬ ਨੇ ਸਭ ਠੀਕ ਕਰ ਦੇਣਾ ਹੈ!" ਉਸਦੇ ਬੋਲਾਂ ਦੀ ਦ੍ਰਿੜਤਾ ਮੈਨੂੰ ਮਜਬੂਰ ਕਰਦੀ ਹੈ ਕਿ ਹੱਥ ਜੋੜ ਦਿਆਂ ਉਸਦੇ ਸਿਦਕ ਅੱਗੇ!
ਉੁਸਦਾ ਇਲਾਜ ਅੰਮ੍ਰਿਤਸਰ ਦੇ "ਡਾ.ਸੋਹਨ ਸਿੰਘ ਆਈ ਹਸਪਤਾਲ" ਤੋਂ ਚੱਲ ਰਿਹਾ ਹੈ। ਪਿਤਾ ਹਰਬੰਸ ਸਿੰਘ ਖੇਤੀ ਕਰਦੇ ਹਨ।ਮਾਤਾ ਦਲਜਿੰਦਰ ਕੌਰ ਉਸਨੂੰ ਲੈਕੇ ਆਂਉਦੀ ਹੈ। ਉਹ ਬੜਾ ਖੁਸ਼ ਹੋਕੇ ਦੱਸ ਰਿਹਾ ਹੈ, " ਮੈਂ ਐਚ.ਐਸ.ਕਾਨਵੈਂਟ ਸਕੂਲ ਧਰਮਕੋਟ ਚ ਪੜ੍ਹਦਾ ਹਾਂ,ਸਾਡੇ ਸਕੂਲ ਵਿਚ ਧਾਰਮਿਕ ਪੀਰੀਅਡ ਵੀ ਲੱਗਦਾ ਹੈ। ਹੁਣ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਤੋਂ ਪਾਠ ਸ਼ੁਰੂ ਕੀਤਾ ਹੈ"
ਮੈਂ ਉਸਨੂੰ ਕਹਿੰਦਾ ਹਾਂ ਕਿ ਬਾਬਾ ਸੁਖਵੰਤ ਸਿੰਘ ਨਾਲ ਗੱਲ ਕਰਾਵੇ ਜਿਸਨੇ ਉਸਨੂੰ ਬਾਣੀ ਨਾਲ ਜੋੜਿਆ।ਉਹ ਬੜੇ ਚਾਅ ਨਾਲ ਫੋਨ ਤੇ ਨੰਬਰ ਲਾਂਉਦਾ ਹੈ। ਪਿੰਡ ਬੱਡੂਵਾਲ ਨੇੜੇ ਧਰਮਕੋਟ ਜਿਲਾ ਮੋਗਾ ਦੇ ਗੁਰਦਵਾਰਾ ਅਕਾਲਗੜ੍ਹ ਸਾਹਿਬ ਦੇ ਸੇਵਾਦਾਰ ਬਾਬਾ ਸੁਖਵੰਤ ਸਿੰਘ ਹੋਰ ਦੱਸਦੇ ਹਨ," ਇਸ ਬੱਚੇ ਤੇ ਸਤਿਗੁਰਾਂ ਦੀ ਬੜੀ ਕਿਰਪਾ, ਇਸਨੇ ੨ ਲੱਖ ਵਾਰ ਵਾਹਿਗ੍ਰੁਰੂ ਵਾਹਿਗੁਰੂ ਲਿਖਿਆ!"
ਮੈਂ ਸਰਦਾਰ ਦਲਜੀਤ ਸਿੰਘ ਨੂੰ ਕੁਝ ਧਾਰਮਿਕ ਕਿਤਾਬਾਂ ਤੇ ਦੋ ਸ਼ਹੀਦੀ ਡਾਇਰੈਕਟਰੀਆਂ ਦਿੰਦਾ ਹਾਂ," ਇਕ ਤੇਰੀ ਤੇ ਇਕ ਬਾਬਾ ਜੀ ਦੀ ਹੈ" ਉਹ ਖੁਸ਼ ਹੋ ਜਾਂਦਾ ਹੈ। ਉਸਨੂੰ "ਖਾਲਸਾ ਫਤਿਹਨਾਮਾ" ਦਾ ਵੀ ਸ਼ੌਂਕ ਹੈ। ਮੈਂ ਅਗਸਤ ਅੰਕ ਦੇ ਦਿੰਦਾ ਹਾਂ।ਮੈਂ ਕੁਝ ਦੇਣ ਲੱਗਦਾ ਹਾਂ ਤਾਂ ਉਹ ਨਹੀ ਲੈਂਦਾ।ਮੈਂ ਕਿਹਾ," ਤੇਰੇ ਤੇ ਪਿਆਰ ਆ ਰਿਹਾ ਹੈ,ਤੂੰ ਐਨੀ ਬਾਣੀ ਯਾਦ ਕਰੀ ਫਿਰਦਾਂ,ਸਾਨੂੰ ਤੇ ਯਾਦ ਨਹੀ,"
ਕਹਿੰਦਾ, "ਬਾਣੀ ਤਾਂ ਵਾਹਿਗੁਰੂ ਨੇ ਯਾਦ ਕਰਵਾਈ ਆ,ਤੁਸੀ ਵੀ ਰੋਜ ਪਾਠ ਕਰਿਆ ਕਰੋ,ਯਾਦ ਹੋ ਜਾਣੀ ਆ!"
ਮੇਰਾ ਦਿਲ ਭਰ ਆਇਆ। ਕਿੰਨਾ ਸਿਦਕ ਹੈ!ਕਿੰਨਾ ਭਰੋਸਾ! ਕਿੰਨਾ ਵਿਸ਼ਵਾਸ਼!

ਵਾਹਿਗੁਰੂ ਜਰੂਰ ਇਸ ਗੁਰਸਿਖ ’ਤੇ ਕਿਰਪਾ ਕਰਨਗੇ।
ਇਕ ਦਿਨ ਉਸਦੀ ਅੱਖਾਂ ਦੀ ਪੂਰੀ ਰੌਸ਼ਨੀ ਹੋਵੇਗੀ!

Post a Comment

0 Comments
Post a Comment (0)
To Top