ਹਮ ਦੁਆ ਲਿਖ਼ਤੇ ਗਏ, ਵੁਹ ਦਗ਼ਾ ਪੜ੍ਹਤੇ ਗਏ, ਹਮੇਂ ਮਹਿਰਮ ਸੇ ਮੁਜ਼ਰਿਮ ਬਣਾ ਦੀਆ
ਅਜਿਹਾ ਹੀ ਕੁਝ ਵਾਪਰਿਆ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨਾਲ। ਮੇਰੀ ਅੱਜ ਤੱਕ ਕੋਈ ਸਾਂਝ ਜਾਂ ਨੇੜਤਾ ਕਦੇ ਵੀ ਮਨਪ੍ਰੀਤ ਨਾਲ ਨਹੀਂ ਰਹੀ ਪਰ ਸਮੇਂ ਸਮੇਂ ਉਸ ਵੱਲੋਂ ਉਠਾਏ ਨੁਕਤਿਆਂ ਨੂੰ ਤੱਕ ਕੇ ਇਹ ਜ਼ਰੂਰ ਮਹਿਸੂਸ ਹੁੰਦਾ ਸੀ ਕਿ ਬਾਦਲ ਘਰਾਣੇ ਵਿਚ ਵੀ ਇਕ ਵਿਅਕਤੀ ਬਾਦਲੀ ਰਾਜਨੀਤੀ ਤੋਂ ਵਿੱਥ ਤੇ ਖਲੋ ਕੇ ਕਦੇ-ਕਦੇ ਸੱਚ ਬੋਲਣ ਦੀ ਹਿੰਮਤ ਕਰ ਲੈਂਦਾ ਹੈ। ਅੱਜ ਮਨਪ੍ਰੀਤ ਸਿੰਘ ਦੀ ਮੰਤਰੀ ਮੰਡਲ ਤੋਂ ਬਰਖ਼ਾਸਤਗੀ ਜਾਂ ਪਾਰਟੀ ਵਿਚੋਂ ਮੁਅੱਤਲੀ ਨਾਲ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਇਹ ਇਕ ਰਾਜਨੀਤਿਕ ਪਾਰਟੀ ਜਾਂ ਸੂਬੇ ਦੀ ਸਰਕਾਰ ਦਾ ਅਪਣਾ ਫ਼ੈਸਲਾ ਹੈ। ਲੇਕਿਨ ਇਸ ਬਰਖ਼ਾਸਤਗੀ ਪਿੱਛੇ ਜਿਹੜੇ ਕਾਰਨ ਛੁਪੇ ਹੋਏ ਹਨ। ਉਨ੍ਹਾਂ ਨੇ ਮੈਨੂੰ ਕਲਮ ਚੁੱਕਣ ਲਈ ਪ੍ਰੇਰਿਤ ਕੀਤਾ ਹੈ।
ਮਨਪ੍ਰੀਤ ਬਾਦਲ ਦੀ ਬਰਖ਼ਾਸਤੀ ਨੂੰ ਵੇਖਦਿਆਂ ਇਕ ਗੱਲ ਪੂਰੀ ਤਰ੍ਹਾਂ ਸਮਝ ਆ ਗਈ ਹੈ ਕਿ ਕਾਂਗਰਸ ਜਾਂ ਭਾਜਪਾ ਅਕਾਲੀ ਦਲ ਵਰਗੇ ਗੱਠਜੋੜ ਦੀ ਨੀਤੀ ਪੂਰੀ ਤਰ੍ਹਾਂ ਸਿੱਖ ਅਤੇ ਪੰਜਾਬ ਵਿਰੋਧੀ ਹੈ। ਅੱਜ ਮਨਪ੍ਰੀਤ ਦੇ ਮੰਤਰੀ ਮੰਡਲ ਵਿਚੋਂ ਕੱਢੇ ਜਾਣ ਤੋਂ ਬਾਅਦ ਕੁਝ ਪਕਰੋੜ ਕਾਂਗਰਸੀਆਂ , ਬਾਦਲ ਦਲੀਆਂ ਅਤੇ ਰਾਮੂਵਾਲੀਏ ਵਰਗੇ ਨਾਮ ਨਿਹਾਦ ਆਗੂਆਂ ਨੇ ਜਿਸ ਤਰੀਕੇ ਨਾਲ ਮਨਪ੍ਰੀਤ ਦੀ ਅਲੋਚਨਾ ਕੀਤੀ ਹੈ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਸ ਦਾ ਪੰਜਾਬ ਵਿਰੋਧੀ ਏਜੰਡਾ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
ਹੁਣ ਜਿਥੋਂ ਤੱਕ ਗੱਲ ਪੰਜਾਬ ਸਿਰ ਚੜ੍ਹੇ ਇਕੱਹਤਰ ਹਜ਼ਾਰ ਕਰੋੜ ਦੇ ਕਰਜ਼ੇ ਦੀ ਹੈ। ਇਹ ਕਰਜ਼ਾ ਕੋਈ ਪੰਜਾਬ ਦੀ ਤਰੱਕੀ ਕਰਨ ਦੀਆਂ ਸਕੀਮਾਂ ਤੇ ਹੋਏ ਖ਼ਰਚੇ ਕਾਰਨ ਨਹੀਂ ਚੜ੍ਹਿਆ ਦਰਅਸਲ ਇਹ ਸਾਰਾ ਪੈਸਾ 1982 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਹੱਕਾਂ ਦੀ ਰਾਖ਼ੀ ਲਈ ਉਠੇ ਅੰਦੋਲਨਾਂ ਨੂੰ ਦਬਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਸੁਰੱਖਿਆ ਫ਼ੋਰਸਾਂ ਦੀ ਪੰਜਾਬ ਵਿਚ ਬੇਲੋੜੀ ਮੌਜੂਦਗੀ ਤੇ ਖ਼ਰਚ ਕੀਤਾ ਗਿਆ ਹੈ। ਸਿੱਧੇ ਲਫ਼ਜ਼ਾਂ ਵਿਚ ਦੇਸ਼ ਭਗਤ ਸਿੱਖਾਂ ਦੀ ਬਰਬਾਦੀ ‘1984 ਦਾ ਘੱਲੂਘਾਰਾ’ (ਓਪਰੇਸ਼ਨ ਬਲਿਊ ਸਟਾਰ) ਅਤੇ ਪੰਜਾਬ ਵਿਚ ਇਕ ਲੱਖ ਤੋਂ ਜ਼ਿਆਦਾ ਬੇਗ਼ੁਨਾਹ ਸਿੱਖਾਂ ਦੇ ਬੱਚਿਆਂ ਨੂੰ ਮਾਰਨ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਪਰਦੇ ਹੇਠ ਖਰਚ ਕੀਤਾ ਗਿਆ। ਇਕ ਪਾਸੇ ਪੰਜਾਬ ਵਿਚ ਦੋ ਦਹਾਕਿਆਂ ਤੱਕ ਚਲਾਏ ਖੂਨੀ ਕਾਂਡ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਨਾਮ ਦਿੱਤਾ ਜਾ ਰਿਹਾ ਹੈ। ਦੂਸਰੇ ਪਾਸੇ ਏਡੇ ਵੱਡੇ ਕਰਜ਼ੇ ਦੀ ਵਸੂਲੀ ਕਰ ਕੇ ਪੰਜਾਬ ਨੂੰ ਕੰਗਾਲੀ ਦੇ ਦਰਵਾਜ਼੍ਹੇ ਤੇ ਖੜ੍ਹਾ ਕਰਨ ਦਾ ਛੜਯੰਤਰ ਰੱਚਿਆ ਜਾ ਰਿਹਾ ਹੈ। ਹੁਣ ਕੋਈ ਸ਼ੱਕ ਨਹੀਂ ਰਿਹਾ ਕਿ ਪਹਿਲਾਂ ਪੰਜਾਬੀਆਂ ਅਤੇ ਸਿੱਖਾਂ ਉਪਰ ਗੋਲੀਆਂ ਜਾਂ ਬਾਰੂਦ ਵਰਤ ਕੇ ਜਾਨਾਂ ਦੀ ਬਰਬਾਦੀ ਕੀਤੀ ਗਈ ਹੈ। ਮਨੁੱਖੀ ਅਧਿਕਾਰਾਂ ਦਾ ਹਨਨ ਕੀਤਾ ਗਿਆ ਹੈ। ਹੁਣ ਸਿੱਖਾਂ ਨੂੰ ਮਾਰਨ ਲਈ ਵਰਤੇ ਗਏ ਗੋਲੀ ਸਿੱਕੇ ਦੀ ਕੀਮਤ ਵਸੂਲ ਕਰ ਕੇ ਮਾਲੀ ਤੌਰ ਤੇ ਤਬਾਹ ਕੀਤਾ ਜਾ ਰਿਹਾ ਹੈ। ਬਾਦਲ ਸਮੇਤ ਸਾਰੀ ਸਰਕਾਰ ਅਤੇ ਪੰਜਾਬ ਦੇ ਮੁੱਖ ਸਕੱਤਰ ਐਸ.ਸੀ.ਅਗਰਵਾਲ ਹੁਣ ਤੱਕ ਪੰਜਾਬ ਸਿਰ ਚੜ੍ਹੇ ਕਰਜ਼ੇ ਬਾਰੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ। ਇਸ ਤਰ੍ਹਾਂ ਇਨ੍ਹਾਂ ਨੇ ਰੁਤਬਿਆਂ ਦਾ ਮਾਣ ਘਟਾਇਆ ਹੈ ਅਤੇ ਲੋਕਤੰਤਰ ਦਾ ਕਤਲ ਕਰਕੇ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਹੈ। ਚੌਥੀ ਵਾਰ ਮੁੱਖ ਮੰਤਰੀ ਬਣੇ ਅਤੇ ਪੰਜਾਬ ਦੇ ਸੀਨੀਅਰ ਲਾਲ ਫ਼ੀਤਾ ਸ਼ਾਹ ਸ੍ਰੀ ਅਗਰਵਾਲ ਵਲੋਂ ਕੀਤੀ ਕੁਤਾਹੀ ਉਨ੍ਹਾਂ ਨੂੰ ਨੈਤਿਕ ਤੌਰ ਤੇ ਆਪਣੇ ਅਹੁੱਦੇ ਤਿਆਗਣ ਦਾ ਸੁਨੇਹਾ ਦੇ ਰਹੀ ਹੈ। ਦਿੱਲੀ ਨੇ ਤਾਂ 1947 ਤੋਂ ਲੈ ਕੇ ਅੱਜ ਤੱਕ ਕਦੇ ਪੰਜਾਬ ਨੂੰ ਨਿਆਂ ਦਿੱਤਾ ਹੀ ਨਹੀਂ। ਇਸ ਲਈ ਉਨ੍ਹਾਂ ਵਲੋਂ ਕਰਜ਼ੇ ਪ੍ਰਤੀ ਤੱਥਾਂ ਨੂੰ ਛੁਪਾਉਣਾ ਜਾਂ ਗੁੰਮਰਾਹਕੁੰਨ ਬਿਆਨ ਦੇਣੇ ਕੋਈ ਨਵੀਂ ਗੱਲ ਨਹੀਂ।
ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀਆਂ ਸਿਰ ਚੜ੍ਹੇ ਕਰਜ਼ੇ ਬਾਰੇ ਸਿਰਫ਼ ਪੰਜਾਬੀਆਂ ਦਾ ਨਹੀਂ ਬਲਕਿ ਸਮੁੱਚੇ ਸੰਸਾਰ ਦਾ ਧਿਆਨ ਪੰਜਾਬ ਦੀ ਬਰਬਾਦੀ ਵੱਲ ਖਿੱਚ ਲਿਆ ਹੈ। ਉਸ ਵੱਲੋਂ ਦੇਰੀ ਨਾਲ ਚੁੱਕਿਆ ਗਿਆ ਇਹ ਦਰੁਸੱਤ ਕਦਮ ਕਿਹਾ ਜਾ ਸਕਦਾ ਹੈੇ। ਹੁਣ ਤੱਕ ਭਾਵੇਂ ਉਸਦੀ ਗਿਣਤੀ ਬਾਦਲ ਪਰਿਵਾਰ ਵਿਚ ਹੁੰਦੀ ਰਹੀ ਹੈ। ਪਰ ਪ੍ਰਚੱਲਤ ਰਾਜਨੀਤੀ ਵਿਚ ਉਸਨੇ ਸੁਖ਼ਬੀਰ ਤੋਂ ਕਈ ਦਰਜ਼ੇ ਵਧੀਆ ਸਿਆਸਤਦਾਨ ਹੋਣ ਦਾ ਸਬੂਤ ਦਿੱਤਾ ਹੈ। ਇਹ ਵੱਖਰੀ ਗੱਲ ਹੈ ਕਿ ਸੱਚ ਬੋਲਣ ਵਿਚ ਥੋੜ੍ਹੀ ਦੇਰੀ ਜ਼ਰੂਰ ਹੋ ਗਈ ਕੋਈ ਭੁਲੇਖ਼ਾ ਨਹੀਂ ਕਿ ਸਿਮਲੇ ਸੰਮੇਲਨ ਵਿਚ ਵੀ ਮਨਪ੍ਰੀਤ ਸਿੰਘ ਪੰਜਾਬ ਦੀ ਅਸਲੀ ਤਸਵੀਰ ਪੇਸ਼ ਕਰਨੀ ਚਾਹੁੰਦੇ ਸੀ ਪਰ ਭੂੰਦੜ ਵਰਗੇ ਬਾਦਲ ਭਗਤਾਂ ਨੇ ਉਸ ਨੂੰ ਪ੍ਰਭਾਵ ਹੇਠਾਂ ਲੈ ਕੇ ਸਿਮਲਾ ਕਾਨਫਰੰਸ ਵਿਚ ਇਕ ਸਾਧਾਰਣ ਸਰੋਤਾ ਬਣਾ ਕੇ ਬਿਠਾ ਦਿੱਤਾ ਪਰ ਹੁਣ ਮਨਪ੍ਰੀਤ ਸਿੰਘ ਨੇ, ਇਹ ਜਾਣਦੇ ਹੋਏ ਵੀ ਕਿ ਸੱਚ ਬੋਲਣ ਵਾਲਿਆਂ ਦਾ ਹਸ਼ਰ ਹਮੇਸ਼ਾ ਮਾੜਾ ਹੀ ਹੋਇਆ ਹੈ, ਅੰਜ਼ਾਮ ਦੀ ਪ੍ਰਵਾਹ ਕੀਤੇ ਬਿਨਾਂ ਸੱਚ ਬੋਲਣ ਦੀ ਹਿੰਮਤ ਕੀਤੀ ਹੈ।
ਕਦੇ ਮਰਹੂਮ ‘ਜਥੇਦਾਰ’ ਗੁਰਚਰਨ ਸਿੰਘ ਟੌਹੜਾ ਦੇ ਮੂੰਹੋਂ ਵੀ ਸੁਭਾਵਿਕ ਸਲਾਹ ਰੂਪੀ ਕੁਝ ਸੱਚੇ ਲਫ਼ਜ਼ ਨਿਕੱਲ ਗਏ ਸਨ ਤਾਂ ਬਾਦਲ ਪਰਿਵਾਰ ਨੇ ਜਥੇਦਾਰ ਟੌਹੜਾ ਨੂੰ ‘ਚੁਲੀਏਂ ਪਾਣੀ’ ਪਿਆ ਦਿੱਤਾ ਸੀ। ਅਜਿਹਾ ਹਸ਼ਰ ਬਾਦਲ ਪਰਿਵਾਰ ਦੀ ਹੁਕਮ ਅਦੂਲੀ ਕਰ ਕੇ ਹਿੱਕ ਤਾਣ ਕੇ ਸਾਹਮਣੇ ਖਲ੍ਹੋ ਜਾਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਰਣਜੀਤ ਸਿੰਘ ਦਾ ਵੀ ਹੋਇਆ ਹੈ। ਬਾਦਲੀ ਏਜੰਡੇ (ਜਿਹੜਾ ਕਿ ਸਿੱਖਾਂ ਤੇ ਪੰਜਾਬ ਵਿਰੋਧੀ ਹੈ) ਤੋਂ ਰਤਾ ਵੀ ਕਿਸੇ ਨੇ ਏਧਰ ਓਧਰ ਹੋਣ ਦੀ ਕੁਤਾਹੀ ਕੀਤੀ ਤਾਂ ਉਸਨੂੰ ਵੱਡੀ ਕੀਮਤ ਚੁਕਾਉਣੀ ਪਈ। ਪੰਜਾਬ ਜਾਂ ਸਿੱਖਾਂ ਲਈ ਜਦੋਂ ਵੀ ਕੋਈ ਚੰਗੀ ਗੱਲ ਕਰੇਗਾ ਤਾਂ ਉਸਦਾ ਹਸ਼ਰ ਇਹੋ ਜਿਹਾ ਹੀ ਹੋਵੇਗਾ। ਇਥੇ ਗੱਲ ਕਿਸੇ ਵਿਸ਼ੇਸ਼ ਪਾਰਟੀ ਦੀ ਨਹੀਂ ਹਰ ਪਾਰਟੀ ਵਿਚ ਸੱਚ ਬੋਲਣ ਵਾਲੇ ਸੂਲੀ ਚੜ੍ਹਦੇ ਹਨ।
ਪਿਛਲੇ ਸਮੇਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਰਾਜ ਪ੍ਰਬੰਧ ਵਿਚ ਸ਼ਰਧਾ ਪੂਰਵਕ ਮਨਾਈਆਂ ਗਈਆਂ ਸਿੱਖ ਸ਼ਤਾਬਦੀਆਂ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਕੀਤੇ ਚੰਗੇ ਕੰਮਾਂ ਕਰ ਕੇ ਕਾਂਗਰਸੀਆਂ ਨੇ ਖ਼ੁਦ ਹੀ ਅਗਲੀ ਚੋਣ ਵਿਚ ਅਮਰਿੰਦਰ ਸਿੰਘ ਨੂੰ ਸਤ੍ਹਾ ਤੋਂ ਵਾਂਝੇ ਕਰਨ ਲਈ ਬੜਾ ਵੱਡਾ ਯੋਗਦਾਨ ਪਾਇਆ।
ਜਿਥੋਂ ਤੱਕ ਬਾਦਲ ਦੇ ਪਰਿਵਾਰ ਦੀ ਰਾਜਨੀਤੀ ਦਾ ਸੰਬੰਧ ਹੈ ਕੋਈ ਸ਼ੱਕ ਹੀਂ ਕਿ ਆਪਣੀ ਪਰਿਵਾਰਕ ਸਿਆਸਤ ਨੂੰ ਕਾਮਯਾਬ ਕਰਨ ਲਈ ਅਤੇ ਭਵਿੱਖ ਵਿਚ ਇਸ ਨੂੰ ਪੁਸ਼ਤੈਨੀ ਰਾਜ ਬਣਾਉਣ ਲਈ ਸ: ਬਾਦਲ ਕਿਸੇ ਵੀ ਧਰਾਤਲ ਤੱਕ ਜਾਣ ਲਈ ਤਿਆਰ ਹੈ। ਮਨਪ੍ਰੀਤ ਨੂੰ ਹੁਣ ਤੱਕ ਜੋ ਕੁਝ ਮਿਲਿਆ ਉਹ ਤਾਏ ਬਾਦਲ ਦੀ ਜਾਂ ਤਾਂ ਮਜ਼ਬੂਰੀ ਸੀ ਜਾਂ ਇੱਕ ਇਤਫ਼ਾਕ ਸੀ! ਪਰ ਜਦੋਂ ਅੱਜ ਦੀ ਰਾਜਨੀਤੀ ਵਿਚ ਵੱਡੇ ਬਾਦਲ ਨੇ ਆਪਣੇ ਪੁੱਤਰ ਨਾਲੋਂ ਮਨਪ੍ਰੀਤ ਸਿੰਘ ਬਾਦਲ ਦਾ ਕੱਦ ਰਤਾ ਕੁ ਸਿਰਕੱਢ ਵੇਖਿਆ ਤਾਂ ਉਸਨੂੰ ਕਲਮ ਕਰਨ ਲੱਗਿਆਂ ਪਰਿਵਾਰਕ ਸਾਂਝ, ਭਾਈਆਂ ਦਾ ਪਿਆਰ, ਛੋਟੇ ਭਰਾ ਦੀ ਸੇਵਾ ਅਤੇ ਭਗਤੀ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ। ਯੱਗ ਜਾਣਦਾ ਹੈ ਕਿ ਜਿਸ ਮੁਕਾਮ ਤੇ ਅੱਜ ਸ: ਪ੍ਰਕਾਸ਼ ਸਿੰਘ ਬਾਦਲ ਬੈਠਾ ਹੈ ਉਸਨੂੰ ਉਥੇ ਤੱਕ ਲੈ ਜਾਣ ਲਈ ਸਭ ਤੋਂ ਵੱਡਾ ਯੋਗਦਾਨ ਸ: ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸ: ਗੁਰਦਾਸ ਸਿੰਘ ਬਾਦਲ ਦਾ ਹੈ ਜਿਹੜਾ ਹਮੇਸ਼ਾ ਵੱਡੇ ਬਾਦਲ ਜਾਂ ਉਸਦੇ ਪਰਿਵਾਰ ਵਲੋਂ ਪੈਦਾ ਕੀਤੀਆਂ ਨਰਾਜ਼ਗੀਆਂ ਨੂੰ ਦੂਰ ਕਰਨ ਲਈ ਪਿੰਡ-ਪਿੰਡ, ਗਲੀ-ਗਲੀ ਨਿਰੰਤਰ ਤੁਰਿਆ ਰਹਿੰਦਾ ਸੀ। ਬਾਦਲ ਵੱਲੋਂ ਖ਼ੁਦ ਖ਼ਿਲਾਰੇ ਕੰਡੇ ਚੁੱਕ ਕੇ ਹਮੇਸ਼ਾ ਭਰਾ ਦੇ ਸਿਆਸੀ ਪੰਧ ਨੂੰ ਸੁਖ਼ਾਲਾ ਬਨਾਉਣ ਲਈ ਯਤਨਸ਼ੀਲ ਰਹਿੰਦਾ ਸੀ। ਕੋਈ ਸ਼ੱਕ ਨਹੀਂ ਜੇਕਰ ਗੁਰਦਾਸ ਸਿੰਘ ਬਾਦਲ ਦਾ ਸਾਥ ਨਾ ਹੁੰਦਾ ਤਾਂ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਜ਼ਿਲ੍ਹੇ ਜਾਂ ਆਪਣੇ ਇਲਾਕੇ ਵਿਚੋਂ ਆਪਣਾ ਸਿਆਸੀ ਆਧਾਰ ਚੋਖਾ ਸਮਾਂ ਪਹਿਲਾਂ ਹੀ ਗੁਆ ਬੈਠਦਾ। ਹਰ ਸਮੇਂ ਆਪਣੀਆਂ ਭਾਵਨਾਵਾਂ ਤੇ ਪਰਿਵਾਰਕ ਮਜ਼ਬੂਰੀਆਂ ਨੂੰ ਅੱਖੋਂ ਪਰੋਖੇ ਕਰ ਕੇ ਗੁਰਦਾਸ ਬਾਦਲ ਨੇ ਆਪਣੇ ਵੱਡੇ ਭਰਾ ਦਾ ਸਾਥ ਦਿੱਤਾ ਹੈ। ਪਰ ਅੱਜ ਪੁੱਤਰ ਮੋਹ ਵਿਚ ਫ਼ਸੇ ਬਾਦਲ ਨੇ ਜ਼ਿੰਦਗੀ ਦੇ ਅਖ਼ੀਰਲੇ ਮੁਕਾਮ ਤੇ ਆ ਕੇ ਆਪਣੇ ਭਰਾ ਦੀ ਵਫ਼ਾਦਾਰੀ ਅਤੇ ਜ਼ਿੰਦਗੀ ਦੀ ਘਾਲ ਕਮਾਈ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ।
ਸਮਾਂ ਅਜਿਹਾ ਮਾੜਾ ਆ ਚੁੱਕਾ ਹੈ ਕਿ ਹਰ ਵਿਅਕਤੀ ਸੱਚ ਤੋਂ ਮੂੰਹ ਮੋੜ ਕੇ ਨਿੱਜਵਾਦ ਨੂੰ ਤਰਜ਼ੀਹ ਦੇਣ ਵਿਚ ਆਪਣੀ ਬੇਹਤਰੀ ਸਮਝਦਾ ਹੈ। ਜਦੋਂ ਵੱਡੇ ਬਾਦਲ ਨੇ ਸੁਖਬੀਰ ਨੂੰ ਸਿਰਕੱਢ ਅਕਾਲੀਆਂ ਉਪਰ ਜ਼ਬਰੀ ਪ੍ਰਧਾਨ ਵਜੋਂ ਠੋਸ ਦਿੱਤਾ ਤਾਂ ਕਿਸੇ ਨੇ ਬਗਾਵਤ ਕਰਨ ਦੀ ਹਿੰਮਤ ਨਾ ਕੀਤੀ। ਸਗੋਂ ਅਕਾਲੀ ਦਲ ਦੇ ਇਨ੍ਹਾਂ ਥੰਮਾਂ ਨੇ ਕਾਨਿਆਂ ਦੀ ਛੱਤ ਨੂੰ ਪ੍ਰਵਾਨ ਕਰ ਕੇ ਪਾਸਾ ਵੱਟ ਲਿਆ ਅਤੇ ਕੇਵਲ ਆਪਣੀ ਪੀੜ੍ਹੀ ਦੀ ਸਲਾਮਤੀ ਤੇ ਸਬਰ ਦਾ ਘੁੱਟ ਭਰ ਕੇ ਬੈਠ ਗਿਆ।
ਪੁੱਤਰ ਮੋਹ ਵਿਚ ਫ਼ਸ ਕੇ ਜੋ ਬੱਜ਼ਰ ਗੁਨਾਹ ਸ: ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ ਸਦੀਆਂ ਤੱਕ ਲੋਕ ਭਰਾਵਾਂ ਦੀ ਬੇਵਫ਼ਾਈ, ਆਪਣੇ ਲੋਕਾਂ ਨਾਲ ਧੋਖਾ, ਸੂਬੇ ਨਾਲ ਗ਼ਦਾਰੀ ਦੀ ਮਿਸਾਲ ਵਜੋਂ ਚੇਤੇ ਕਰਿਆ ਕਰਨਗੇ। ਇਹ ਫ਼ੈਸਲਾ ਵੱਡੇ ਬਾਦਲ ਨੇ ਪੁੱਤਰ ਦੀ ਕੌਮੀ ਆਗੂ ਵਜੋਂ ਸਥਾਪਤੀ ਲਈ ਕੀਤਾ ਹੈ ਪਰ ਅਸਲ ਵਿਚ ਪੁੱਤਰ ਸਮੇਤ ਆਪਣੇ ਸਾਰੇ ਟੱਬਰ ਦੀ ਸਿਆਸਤ ਲਈ ਕਬਰ ਖੋਦ ਦਿੱਤੀ ਹੈ। ਅੱਜ ਸਰਦਾਰ ਬਾਦਲ ਨੂੰ ਜਿਹੜੇ ਵਿਅਕਤੀ ਇਸ ਕੰਮ ਲਈ ਸਲਾਹਾਂ ਦੇ ਰਹੇ ਹਨ ਜਾਂ ਅੰਦਰਾਖ਼ਾਤੇ ਹੱਲਾਸ਼ੇਰੀ ਦੇ ਰਹੇ ਹਨ ਉਹ ਬਾਦਲ ਪਰਿਵਾਰ ਦੇ ਮਿੱਤਰ ਨਹੀਂ ਦੁਸ਼ਮਣ ਹੋ ਸਕਦੇ ਹਨ। ਭਾਵੇਂ ਸਿਆਸੀ ਮਾਹਰਾਂ ਅਨੁਸਾਰ ਇਸ ਸਾਰੇ ਘਟਨਾਂ ਕਰਮ ਪਿਛੇ ਛੁਪਿਆ ਸੂਤਰਧਾਰ ਇਕ ਸਿਆਸੀ ਨੇਤਾ ਹੈ ਜਿਹੜਾ ਕਦੇ ਜਥੇਦਾਰ ਟੌਹੜਾ ਦਾ ਜੇਠਾ ਪੁੱਤਰ ਅਖ਼ਵਾਉਂਦਾ ਪਰ ਜਥੇਦਾਰ ਟੌਹੜਾ ਦੇ ਸਿਵੇ ਨੂੰ ਲਾਂਬੂ ਲਗਦਿਆਂ ਹੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਉਂਗਲੀ ਫੜ੍ਹਕੇ ਸ: ਬਾਦਲ ਦੇ ਸਿਆਸੀ ਤੰਬੂ ਵਿਚ ਆ ਵੜ੍ਹਿਆ ਸੀ। ਆਉਦਿਆਂ ਹੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਸੁਖਬੀਰ ਬਾਦਲ ਨਾਲ ਸਿੰਗ ਫ਼ਸਾ ਕੇ ਬਾਦਲ ਪਰਿਵਾਰ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਨਾਲ ਨਾਲ ਰੱਖੜਾ ਪਰਿਵਾਰ ਦੀਆਂ ਜੜ੍ਹਾਂ ਪੋਲੀਆਂ ਕਰ ਕੇ ਆਖ਼ਰ ਆਪਣੇ ਨੇੜਲੇ ਮਿੱਤਰ ਸੁਖਦੇਵ ਸਿੰਘ ਢੀਂਡਸਾ ਦੀ ਖੜਬਾਜ਼ੀ ਲਵਾ ਕੇ ਖੁਦ ਸੁਖਬੀਰ ਦੇ ਮੋਢੇ ਨਾਲ ਮੋਢੇ ਲਗਾ ਕੇ ਬੈਠਣ ਜੋਗੀ ਥਾਂ ਬਣਾ ਲਈ। ਹੁਣ ਮਨਪ੍ਰੀਤ ਨੂੰ ਨੁਕਰੇ ਲਗਾਉਣ ਵਿਚ ਵੀ ਇਸ ਆਗੂ ਅਹਿਮ ਭੂਮਿਕਾ ਨਿਭਾਈ ਹੈ। ਸੁਖਬੀਰ ਬਾਦਲ ਅਤੇ ਵੱਡੇ ਬਾਦਲ ਨੂੰ ਅਜਿਹੇ ਸ਼ਬਜਬਾਗ਼ ਵਿਖਾਏ ਹਨ ਕਿ ਪੀੜ੍ਹੀ ਦਰ ਪੀੜ੍ਹੀ ਰਾਜ ਕਰਨਾ ਹੈ ਤਾਂ ਪਹਿਲਾਂ ਆਪਣੇ ਵਿਹੜੇ ਵਿਚਲੇ ਰੋੜੇ ਸਾਫ਼ ਕਰਨੇ ਪੈਣਗੇ…ਬਾਦਲ ਪਰਿਵਾਰ ਨੇ ਉਸੇ ਟਾਹਣੇ ਨੂੰ ਵੱਢ ਲਿਆ ਹੈ ਜਿਸ ਉਤੇ ਉਸਦਾ ਆਪਣਾ ਆਲ੍ਹਣਾ ਸੀ। ਹੁਣ ਮਨਪ੍ਰੀਤ ਨੂੰ ਸੱਚ ਤੇ ਪਹਿਰਾ ਦੇਣ ਲਈ ਡੱਟ ਜਾਣਾ ਚਾਹੀਦਾ ਹੈ ਤਾਏ ਦੀਆਂ ਮੋਮੋਠੱਗਣੀਆਂ ਵਿਚ ਆ ਕੇ ਆਪਣਾ ਬਣਿਆ ਅਕਸ ਖ਼ਰਾਬ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਵੋਟਰ ਭਵਿੱਖ ਵਿਚ ਮੇਹਰਬਾਨ ਹੋ ਗਿਆ ਤਾਂ ਹੋ ਸਕਦਾ ਹੈ ਕਿ ਇਸ ਤੋਂ ਉਚੀ ਪਦਵੀ ਤੇ ਵੀ ਬਿਠਾ ਦੇਵੇ।
ਗੁਰਿੰਦਰਪਾਲ ਸਿੰਘ ਧਨੌਲਾ
Email- dhanaulagps@yahoo.com