ਪੁਰਾਤਨ ਥੇਹਾਂ ਉੱਤੇ ਜਿੱਥੇ ਕੁਝ ਪੁਰਾਣੀਆਂ ਵਸਤਾਂ, ਸਿੱਕੇ, ਠ੍ਹੀਕਰੀਆਂ, ਹਥਿਆਰ ਆਦਿ ਮਿਲਣ ਦੀ ਸੰਭਾਵਨਾ ਹੁੰਦੀ ਹੈ, ਓਥੇ ਪੁਰਾਤਤਵ ਵਿਭਾਗ ਦੇ ਖੋਜੀ ਆਪਣਾ ਸਾਜ਼ੋ-ਸਾਮਾਨ ਲੈ ਕੇ ਪਹੁੰਚ ਜਾਂਦੇ ਹਨ ਅਤੇ ਧਰਤੀ ਉੱਤੇ ਲਕੀਰਾਂ ਵਾਹ ਕੇ ਆਪੋ-ਆਪਣੇ ਹਿੱਸੇ ਵੰਡ ਕੇ ਖੋਜ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਆਮ ਤੌਰ ਉੱਤੇ ਬੜੇ ਧਿਆਨ ਨਾਲ ਮਿੱਟੀ ਦੀਆਂ ਪਰਤਾਂ ਨੂੰ ਪਰਤ ਦਰ ਪਰਤ ਬੇਲਚੇ ਨਾਲ ਪੁੱਟ ਕੇ ਬਰੀਕ ਛਾਣਨੇ ਨਾਲ ਛਾਣਿਆ ਜਾਂਦਾ ਹੈ ਤਾਂ ਕਿ ਕੁਈ ਵਸਤੂ ਬੇਧਿਆਨੇ ਅਣਘੋਖੀ ਨ ਰਹਿ ਜਾਵੇ। ਕਈ ਵਾਰ ਬੜੀਆਂ ਅਣਮੁੱਲੀਆਂ ਵਸਤਾਂ ਲੱਭਦੀਆਂ ਹਨ ਜਿਹੜੀਆਂ ਕਿ ਪੁਰਾਣੇ ਸਮਿਆਂ ਬਾਰੇ ਸੰਕੇਤ ਕਰਦੀਆਂ ਹਨ। ਕੁਝ ਕੁ ਸਾਲ ਪਹਿਲਾਂ ਇਹ ਕੰਮ ਉੱਚਾ ਪਿੰਡ ਸੰਘੋਲ ਵਿੱਚ ਚੱਲ ਰਿਹਾ ਕਈ ਲੋਕਾਂ ਨੇ ਵੇਖਿਆ ਹੋਵੇਗਾ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਜਿਹਾ ਕੰਮ ਕਰਨ ਲਈ ਅਮਰੀਕਨ ਫ਼ੌਜ ਵਿੱਚ ਖ਼ਾਸ ਬ੍ਰਿਗੇਡ ਕਾਇਮ ਕੀਤੇ ਗਏ ਹਨ। ਥਲ ਸੈਨਾ, ਜਲ ਸੈਨਾ, ਹਵਾਈ ਸੈਨਾ ਆਦਿ ਵਿੱਚ ਏਸ ਤਰ੍ਹਾਂ ਦੇ ਦਸਤੇ ਮੌਜੂਦ ਹਨ ਅਤੇ ਕਈ ਵਾਰੀ ਇਕੱਠੇ ਹੀ ਕੰਮ ਕਰਦੇ ਹਨ।ਪਰ ਇਹ ਲੋਕ ਪੁਰਾਤਤਵ ਖੋਜੀ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਨੇ 15 ਅਗਸਤ 2010 ਨੂੰ ਤਕਰੀਬਨ 10 ਵਜੇ ਟੈਲੀਵਿਜ਼ਨ ਉੱਤੇ ਸੀ.ਐੱਨ.ਐੱਨ ਚੈਨਲ ਵੇਖਿਆ ਸੀ, ਉਹਨਾਂ ਨੇ ਅਮਰੀਕਨ ਜਲ ਸੈਨਾ ਦੇ ਸਿਪਾਹੀਆਂ ਅਤੇ ਅਫ਼ਸਰਾਂ ਨੂੰ ਬੜੇ ਧਿਆਨ ਨਾਲ ਏਸ ਕੰਮ ਵਿੱਚ ਰੁੱਝੇ ਵੇਖਿਆ ਹੋਵੇਗਾ। ਇਹ ਲੋਕ ਸ਼ਾਂਤ ਮਹਾਂਸਾਗਰ ਦੇ ਤਰਾਵਾ ਨਾਂਅ ਦੇ ਟਾਪੂ ਉੱਤੇ ਬੜੀ ਸ਼ਿੱਦਤ ਨਾਲ ਮਿੱਟੀ ਫਰੋਲਣ ਲੱਗੇ ਹੋਏ ਸਨ।
ਜਿਸ ਘਟਨਾ ਨੇ ਇਹਨਾਂ ਨੂੰ ਏਥੇ ਖਿੱਚ ਕੇ ਲਿਆਂਦਾ ਸੀ ਉਹ ਦੂਜੇ ਵਿਸ਼ਵ ਯੁੱਧ ਦੇ ਸਮੇਂ ਕੁਈ 65 ਸਾਲ ਪਹਿਲਾਂ ਵਾਪਰੀ ਸੀ। ਏਸ ਯੁੱਧ ਦੌਰਾਨ ਜਪਾਨੀ ਫ਼ੌਜੀਆਂ ਨੇ ਏਸ ਟਾਪੂ ਉੱਤੇ ਕਬਜ਼ਾ ਕਰ ਲਿਆ ਸੀ। ਕਬਜ਼ਾ ਛੁਡਾਉਣ ਵਾਸਤੇ ਅਮਰੀਕੀ ਸੈਨਾ ਨੇ ਸਮੁੰਦਰ ਦੇ ਰਸਤੇ ਹਮਲਾ ਕੀਤਾ ਸੀ। ਜਪਾਨੀ ਮੋਰਚੇ ਬਣਾ ਕੇ ਬੈਠੇ ਸਨ ਅਤੇ ਅਮਰੀਕੀ ਸੈਨਾ ਉੱਤੇ ਮਾਰੂ ਹਮਲਾ ਕਰਨ ਦੇ ਕਾਬਲ ਸਨ। ਇਹ ਲੜਾਈ 72 ਘੰਟੇ ਚੱਲੀ ਅਤੇ 700 ਦੇ ਕਰੀਬ ਅਮਰੀਕੀ ਸੈਨਿਕ ਮਾਰੇ ਗਏ ਸਨ। ਇਹਨਾਂ ਵਿੱਚੋਂ ਸੌ ਤੋਂ ਵੱਧ ਸਿਪਾਹੀਆਂ ਦੇ ਸਰੀਰ ਨਹੀਂ ਸਨ ਲੱਭੇ। ਇਹ ਖੋਜੀ ਦਸਤਾ ਉਹਨਾਂ ਦੀਆਂ ਅਸਥੀਆਂ ਆਦਿ ਲੱਭਣ ਲਈ ਆਇਆ ਸੀ ਅਤੇ ਬੜੀ ਕਰੜੀ ਮਿਹਨਤ ਕਰ ਕੇ, ਕਰੜੀ ਧੁੱਪ ਵਿੱਚ ਵੀ ਮਿੱਟੀ ਨੂੰ ਇੰਚ-ਇੰਚ ਕਰ ਕੇ, ਕੱਟ ਕੇ ਛਾਣ ਰਿਹਾ ਸੀ।
ਦਸ ਪੰਦਰਾਂ ਸਾਲ ਪਹਿਲਾਂ ਇੱਕ ਖ਼ਬਰ ਆਈ ਸੀ ਕਿ ਲੜਾਈ ਖਤਮ ਹੋਣ ਤੋਂ ਕਈ ਦਹਾਕੇ ਬਾਅਦ ਵੀ ਅਮਰੀਕਾ, ਵੀਅਤਨਾਮ ਨਾਲ ਸਫ਼ਾਰਤੀ ਸਬੰਧ ਸਥਾਪਤ ਨਹੀਂ ਸੀ ਕਰ ਰਿਹਾ। ਕਾਰਣ ਇਹ ਸੀ ਕਿ ਦਰਜਨ ਕੁ ਅਮਰੀਕਨ ਫ਼ੌਜੀ ਸਿਪਾਹੀਆਂ, ਜੋ ਕਿ ਜੰਗ ਦੌਰਾਨ ਮਾਰੇ ਗਏ ਸਨ, ਦੀਆਂ ਲਾਸ਼ਾਂ ਦੀ ਉੱਘ-ਸੁੱਘ ਨਹੀਂ ਸੀ ਮਿਲੀ। ਅਮਰੀਕਨ ਆਖ ਰਹੇ ਸਨ ਕਿ ਅਸੀਂ ਆਪਣੇ ਹਰ ਸਿਪਾਹੀ ਨੂੰ ਵਾਪਸ ਲੈ ਕੇ ਜਾਣਾ ਹੈ ਅਤੇ ਉਦੋਂ ਤੱਕ ਸਫ਼ਾਰਤੀ ਸਬੰਧ ਸਥਾਪਤ ਨਹੀਂ ਹੋ ਸਕਦੇ ਜਿੰਨਾ ਚਿਰ ਜੋ ਵੀ ਮਾਰੇ ਗਏ ਸਿਪਾਹੀਆਂ ਦਾ ਮਿਲ ਸਕਦਾ ਹੈ, ਵਾਪਸ ਸਾਡੀ ਧਰਤੀ ਉੱਤੇ ਨਹੀਂ ਪਹੁੰਚ ਜਾਂਦਾ। ਮਿਲ ਸਕਣ ਵਾਲੀਆਂ ਚੀਜ਼ਾਂ ਵਿੱਚ ਉਹਨਾਂ ਦੀਆਂ ਤਸਵੀਰਾਂ, ਬਟੂਏ, ਗਲ਼ ਵਿੱਚ ਪਾਏ ਸ਼ਨਾਖਤੀ ਤਮਗੇ, ਵਰਦੀਆਂ, ਬੂਟ ਇਤਿਆਦਿ ਹੁੰਦੇ ਹਨ। ਅਸਥੀਆਂ ਤਾਂ ਸਭ ਤੋਂ ਵੱਧ ਪ੍ਰਾਪਤ ਕਰਨ ਵਾਲੀ ਵਸਤੂ ਹੁੰਦੀਆਂ ਹੀ ਹਨ।
ਜਿਊਂਦੀਆਂ ਕੌਮਾਂ ਦਾ ਏਹੋ ਕਰਮ ਹੁੰਦਾ ਹੈ। ਇਹੋ ਭਾਵਨਾ ਅਤੇ ਏਸ ਨਾਲ ਸਬੰਧਤ ਮਨੋਵੇਗ ਅਤੇ ਜੀਵਨ ਦਾ ਫ਼ਲਸਫ਼ਾ ਹੀ ਕੌਮਾਂ ਨੂੰ ਮਹਾਨ ਬਣਾਉਂਦਾ ਹੈ। ਏਸ ਪੱਖੋਂ ਜੇ ਆਪਣੇ ਗਿਰੀਬਾਨ ਵਿੱਚ ਝਾਤੀ ਮਾਰੀਏ ਤਾਂ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਏਥੇ ਲੋਕ ਗੁਰੂ-ਪੰਥ ਦੇ ਨਾਂਅ ਉੱਤੇ ਸ਼ਹੀਦ ਹੋਏ ਹਨ ਪਰ ਅਸੀਂ ਉਹਨਾਂ ਦੀ ਸਾਰ ਤੱਕ ਨਹੀਂ ਲਈ। ਸਿਆਸੀ ਅਤੇ ਧਾਰਮਕ ਮੰਚਾਂ ਉੱਤੋਂ ਗਹਿਰ-ਗੰਭੀਰ ਐਲਾਨ ਹੋਏ ਹਨ ਕਿ ਸ਼ਹੀਦਾਂ ਦਾ ਖ਼ੂਨ ਅਜਾਈਂ ਨਹੀਂ ਜਾਵੇਗਾ। ਹਜ਼ਾਰਾਂ ਆਕਾਸ਼ ਪਾੜਵੇਂ ਨਾਅਰੇ ਲੱਗੇ ਹਨ ਕਿ 'ਅਸੀਂ ਸ਼ਹੀਦਾਂ ਦੇ ਵਾਰਸ ਹਾਂ।' ਅਨੇਕਾਂ ਦਲਾਂ ਨੇ ਬਾਰ-ਬਾਰ ਚੋਣ- ਪੱਤਰਾਂ ਵਿੱਚ ਲਿਖਿਆ ਹੈ ਕਿ ਉਹ ਸ਼ਕਤੀ ਹਾਸਲ ਕਰਦਿਆਂ ਹੀ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣਗੇ ਅਤੇ ਏਸ ਮੰਤਵ ਲਈ ਹਰ ਇੱਕ ਦੀ ਸ਼ਨਾਖ਼ਤ ਕਰਨਗੇ। ਲੇਕਿਨ ਸ਼ਕਤੀ ਹਾਸਲ ਕਰਦਿਆਂ ਹੀ ਸਭ ਵਾਅਦੇ ਮੁਸ਼ਕ-ਕਾਫ਼ੂਰ ਵਾਂਗ ਉੱਡ ਜਾਂਦੇ ਹਨ। ਸੱਚੇ ਸਾਹਿਬ ਫ਼ਰਮਾਉਂਦੇ ਹਨ: ''ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ॥'' ਜੀਅ ਦੇ ਵਿੱਚ ਸਿਰਫ਼ ਦਿਸ਼ਾਹੀਣ ਸੱਤਾ ਮਾਣਨ ਦੀ ਲਾਲਸਾ ਹੁੰਦੀ ਹੈ; ਲੋਕ-ਕਲਿਆਣ ਆਦਿ ਜਜ਼ਬੇ ਦਾ ਲੇਸ਼ ਮਾਤਰ ਵੀ ਨਹੀਂ ਹੁੰਦਾ। ਲੋਭ-ਸੁਆਨ ਦੇ ਅਧੀਨ ਹੋ ਕੇ ਦਰ-ਦਰ ਭਟਕਦਿਆਂ ਮਾਇਆ ਦੇ ਦਰ ਉੱਤੇ ਪਹਿਰਾ ਦਿੰਦਿਆਂ ਸੱਤਾ ਦੇ ਚਾਰ ਦਿਨ ਨਿਕਲ ਜਾਂਦੇ ਹਨ ਅਤੇ ਫੇਰ ਉਹੀ ਅੰਧੇਰੀ ਰਾਤ, ਉਹੀ ਉਲਾਰ ਬਿਆਨ ਅਤੇ ਝੂਠੇ ਦਾਅਵੇ।
ਅਸਲੀਅਤ ਇਹ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੇ ਸਿਵਿਆਂ ਨੂੰ ਸੰਭਾਲਣ ਦੀ ਅਹਿਮੀਅਤ ਹੀ ਨਹੀਂ ਸਮਝੀ। ਅਕਾਲ ਤਖ਼ਤ ਨੂੰ ਢਾਅ ਕੇ ਬਣਾਉਣ ਵਾਲੇ ਦਿਨਾਂ ਦੀ ਗੱਲ ਹੈ ਕਿ ਮੰਜੀ ਸਾਹਿਬ ਦੀਵਾਨ ਅਸਥਾਨ ਦੀ ਖੱਬੀ ਬਾਹੀ ਉੱਤੇ ਬਣੀ ਇੱਕ ਛੋਟੀ ਜਿਹੀ ਪਰ ਬੇਹੱਦ ਸੁੰਦਰ ਪੁਰਾਤਨ ਇਮਾਰਤ ਉੱਤੇ ਵੀ ਹਥੌੜਾ ਵਰ੍ਹਨ ਦਾ ਖ਼ਤਰਾ ਪੈਦਾ ਹੋ ਗਿਆ ਸੀ। ਪੁਰਾਤਨਤਾ ਦੇ ਵਿਰੋਧ ਵਿੱਚ ਹਲ਼ਕੇ ਕਾਰ ਸੇਵਾ ਵਾਲੇ ਏਸ ਨੂੰ ਵੀ ਨੇਸਤੋ-ਨਾਬੂਦ ਕਰਨ ਉੱਤੇ ਆ ਤੁਲੇ ਸਨ। ਉਹਨਾਂ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ ਕਿ ਇਹ ਕੀ ਸਥਾਨ ਹੈ। ਚਿੰਤਾਤੁਰ ਸੁਹਿਰਦ ਗੁਰਸਿੱਖਾਂ ਨੇ ਵਿੱਚ ਪੈ ਕੇ ਦੱਸਿਆ ਕਿ ਇਹ ਉਹ ਜਗ੍ਹਾ ਹੈ ਜਿੱਥੇ ਬਾਬਾ ਦੀਪ ਸਿੰਘ ਦੇ ਨਾਲ ਸ਼ਹੀਦ ਹੋਏ ਕਾਫ਼ਲੇ ਦਾ ਅੰਗੀਠਾ ਸਜਿਆ ਸੀ ਅਤੇ ਬਾਅਦ ਵਿੱਚ ਏਸ ਦੀ ਯਾਦਗ਼ਰ ਦੇ ਤੌਰ ਉੱਤੇ ਇਹ ਛੋਟੀ ਜਿਹੀ ਇਮਾਰਤ ਬਣੀ ਸੀ ਤਾਂ ਉਹ ਸਿੱਖ ਇਤਿਹਾਸ ਉੱਤੇ ਵੱਡਾ ਅਹਿਸਾਨ ਕਰ ਕੇ ਆਪਣੇ ਹਥੌੜੇ, ਸੱਬਲਾਂ ਲੈ ਕੇ ਪਰਤ ਗਏ ਨਹੀਂ ਤਾਂ ਉਹ ਅਨਰਥ ਹੋ ਜਾਣਾ ਸੀ ਜੋ ਓਸ ਵੇਲੇ ਜਿਊਂਦੇ ਸਾਰੇ ਸਿੱਖਾਂ ਦਾ ਮੂੰਹ ਕਾਲਾ ਕਰਨ ਲਈ ਕਾਫ਼ੀ ਹੋਣਾ ਸੀ। ਬਾਬਾ ਦੀਪ ਸਿੰਘ ਅਤੇ ਓਹਨਾਂ ਦੇ ਨਾਲ ਲਕੀਰ ਟੱਪ ਕੇ ਸਲਘਾਂ, ਤੰਗਲੀਆਂ, ਸੇਲਿਆਂ, ਘੋਟਣਿਆਂ ਨਾਲ ਲੈਸ ਆਮ ਪੇਂਡੂ ਸਿੱਖ ਅਹਿਮਦ ਸ਼ਾਹ ਅਬਦਾਲੀ ਦੀ ਮੂੰਹ ਜ਼ੋਰ ਫ਼ਉਜ ਨੂੰ ਖ਼ੂਨ ਡੋਲ੍ਹ ਕੇ ਇਹ ਸੁਨੇਹਾ ਦੇਣ ਆਏ ਸਨ ਕਿ ਗੁਰੂ ਦੇ ਦਰਬਾਰ ਦੇ ਵਾਰਸ ਹੁਣ ਜਾਗ ਪਏ ਹਨ ਅਤੇ ਕੁਈ ਬੇਅਦਬੀ ਸਹਿਣ ਨੂੰ ਤਿਆਰ ਨਹੀਂ। ਓਹਨਾਂ ਏਸ਼ੀਆ ਦੇ ਓਸ ਸਮੇਂ ਦੇ ਸਭ ਤੋਂ ਕੱਦਾਵਰ ਜਰਨੈਲ ਨੂੰ ਉਹ ਸਬਕ ਸਿਖਾਇਆ ਸੀ ਕਿ ਉਹ ਮੁੜ ਕੇ ਹਿੰਦੋਸਤਾਨ ਵੱਲ ਕੈਰੀ ਅੱਖ ਨਾਲ ਝਾਕ ਨਹੀਂ ਸਕਿਆ। ਏਹੋ ਜਿਹੇ ਆਪਾ-ਵਾਰੂ ਨਿਸ਼ਕਾਮ ਸੇਵਕ, ਸੂਰਮੇ ਕਈ ਸਦੀਆਂ ਬਾਅਦ ਹੀ ਕਿਸੇ ਭਾਗਾਂ ਵਾਲੇ ਵਿਹੜੇ ਵਿੱਚ ਕਾਫ਼ਲੇ ਜੋੜਦੇ ਹਨ। ਸਿੱਖੀ ਦੇ ਸੁਭਾਗ ਵਿਹੜੇ ਦੇ ਇਹਨਾਂ ਬਹਾਦਰਾਂ ਦੀ ਚੈਨ ਦੀ ਨੀਂਦ ਵਿੱਚ ਵਿਘਨ ਪਾਉਣ ਲਈ ਉਹਨਾਂ ਦੇ ਵਾਰਸ ਅਖਵਾੳਣ ਵਾਲੇ ਕਾਰ-ਸੇਵਕ ਹੀ ਝਈਆਂ ਲੈ ਰਹੇ ਸਨ।
ਮੈਂ ਕਈ ਭਰਾਵਾਂ ਦੇ ਸਹਿਯੋਗ ਨਾਲ ਪੰਜਾਬ ਦੀ ਅਣਖ ਦੇ ਪ੍ਰਤੀਕ ਸੂਰਮਿਆਂ ਦੀ ਸਾਰ ਲੈਣ ਦਾ ਨਿਸ਼ਫਲ਼ ਯਤਨ ਕੀਤਾ। ਅਸੀਂ ਘੱਟੋ-ਘੱਟ ਚਾਰ ਪ੍ਰਧਾਨ ਮੰਤਰੀਆਂ ਨੂੰ ਮਿਲ ਕੇ ਬੇਨਤੀ ਕੀਤੀ ਕਿ ਅਸਾਨੂੰ ਉਹਨਾਂ ਲੋਕਾਂ ਦੇ ਨਾਂਅ, ਥਾਂ ਆਦਿ ਦੱਸੇ ਜਾਣ ਜਿਨ੍ਹਾਂ ਨੂੰ ''ਆਦਮ-ਬੋ, ਆਦਮ-ਬੋ'' ਕੂਕਦੇ ਦੈਂਤਾ ਅਤੇ ਪ੍ਰੇਤਾਂ ਦੀ ਤਰਜ਼ ਉੱਤੇ ਦੇਸ਼ ਦੀ ਫ਼ਉਜ, ਨੀਮ-ਫ਼ਉਜੀ ਬਲ਼ਾਂ, ਪੁਲਸ ਅਤੇ ਪੁਲਸ ਦੇ ਖ਼ੁਫ਼ੀਆ ਏਜੰਟਾਂ ਨੇ ਕੋਹਿਆ ਹੈ। ਅਸੀਂ ਬੜਾ ਤਰਲਾ ਕੀਤਾ ਕਿ ਮਰ ਗਿਆਂ ਨਾਲ ਕਾਹਦੀ ਦੁਸ਼ਮਣੀ? ਉਹਨਾਂ ਦੇ ਸਿਵੇ ਜਿਊਂਦਿਆਂ ਦੀਆਂ ਹਿੱਕਾਂ ਉੱਤੇ ਨਿਰੰਤਰ ਬਲ਼ ਰਹੇ ਹਨ ਅਤੇ ਉਹਨਾਂ ਦੀ ਅੱਗ ਨੂੰ ਸ਼ਾਂਤ ਕਰਨਾ ਨੇਕ-ਕਰਮ ਹੈ। ਅਸੀਂ ਆਖਿਆ ਕਿ ਸਾਡੇ ਲੋਕਾਂ ਦੀ ਮਨੋਵਿਗਿਆਨਕ ਲੋੜ ਹੈ ਕਿ ਉਹਨਾਂ ਦੇ ਦੁੱਖ ਸੁਣੇ ਜਾਣ, ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਜਾਣਨ ਕਿ ਕਿਵੇਂ ਉਹਨਾਂ ਨੇ ਅੰਨ੍ਹੇ ਫ਼ਿਰਕੂ ਜਨੂੰਨ ਦੀ ਗ੍ਰਿਫ਼ਤ ਵਿੱਚ ਆ ਕੇ ਨਿਰਦੋਸ਼ ਬੱਚਿਆਂ, ਔਰਤਾਂ ਅਤੇ ਹੋਰ ਨੌਜਵਾਨਾਂ ਆਦਿ ਨੂੰ ਮਾਰਿਆ ਹੈ। ਜੇ ਹੋ ਸਕੇ ਤਾਂ ਉਹ ਵੀ ਏਨੇ ਵੱਡੇ ਜ਼ਾਲਮਾਨਾ ਕਾਰੇ ਉੱਤੇ ਦੋ ਅੱਥਰੂ ਵਗਾਉਣ ਤਾਂ ਕਿ ਉਹ ਵੀ ਸੱਚੇ ਦੇ ਦਰਬਾਰ ਵਿੱਚ ਮੂੰਹ ਵਿਖਾਉਣ ਜੋਗੇ ਹੋ ਜਾਣ। ਦੁਸ਼ਮਣੀਆਂ ਮਾਰ ਕੇ ਭੁੱਲ ਜਾਣ ਨਾਲ ਖ਼ਤਮ ਨਹੀਂ ਹੁੰਦੀਆਂ ਸਗੋਂ ਮਸ਼ਾਲਾ ਵਾਂਗ ਲਟ-ਲਟ ਬਲਦੀਆਂ ਰਹਿੰਦੀਆਂ ਹਨ ਅਤੇ ਕਈ ਖੂਹਣੀਆਂ ਇਹਨਾਂ ਵਿੱਚ ਭਸਮ ਹੋ ਜਾਂਦੀਆਂ ਹਨ। ਪਰ ਸਾਡੀ ਕਿਸੇ ਨਾ ਸੁਣੀ। ਦਰਅਸਲ ਇਹ ਪ੍ਰਧਾਨ ਮੰਤਰੀ ਤਾਂ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਆਪਣੇ ਸਕੇ ਸਮਝਦੇ ਸਨ। ਇਹਨਾਂ ਵਿੱਚੋਂ ਇੱਕੋ ਚੰਦਰ ਸ਼ੇਖਰ ਅਫ਼ਿਰਕੂ ਸੀ ਅਤੇ ਗੱਲ ਓਸ ਦੇ ਦਿਲ ਵੀ ਲੱਗ ਗਈ ਸੀ ਪਰ ਓਸ ਕੋਲ ਸਮਾਂ ਥੋੜ੍ਹਾ ਸੀ।
ਫ਼ੇਰ ਕੋਸ਼ਿਸ਼ ਇਹ ਹੋਈ ਕਿ ਲੋਕ-ਅਦਾਲਤ ਸਥਾਪਤ ਕਰ ਕੇ ਗਵਾਹੀਆਂ ਲਈਆਂ ਜਾਣ ਅਤੇ ਇਹ ਵੇਰਵੇ ਲੋਕਾਂ ਦੇ ਸਾਹਮਣੇ ਹਾਸਲ ਕੀਤੇ ਜਾਣ। ਏਸ ਮੰਤਵ ਲਈ ਦੋ ਤਿੰਨ ਹਾਈ ਕੋਰਟ ਦੇ ਜੱਜਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ ਅਤੇ ਕਈ ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ ਜੱਜ ਏਸ ਪ੍ਰਕਿਰਿਆ ਦੇ ਹੱਕ ਵਿੱਚ ਨਿੱਤਰੇ; ਕਈ ਸਿਆਸੀ ਨੇਤਾ ਵੀ; ਨਾਲੋ ਨਾਲ ਮੇਰੇ ਵਰਗੇ ਅਦਨੇ ਵਰਗ ਦੇ ਨੁਮਾਇੰਦੇ ਵੀ। ਸਾਰੇ ਹਿੰਦ ਦੀ ਫ਼ਿਰਕੂ ਪ੍ਰੈੱਸ, ਜੋ ਸਦਾ ਹੀ ਸਿੱਖ ਕਤਲੇਆਮ ਦੀ ਹਾਮੀ ਰਹੀ ਸੀ, ਵੀ ਏਸ ਮਨਸੂਬੇ ਵਿਰੁੱਧ ਚਾਰੋ ਖੁਰ ਚੁੱਕ ਕੇ ਖੜ੍ਹੀ ਹੋ ਗਈ। ਹਰ ਇੱਕ ਦੁਸ਼ਮਣ ਦੇ ਖੇਮੇ ਵਿੱਚ ਬੈਠੇ ਨੁਕਤਾਚੀਨ ਨੂੰ ਜਾਪਣ ਲੱਗ ਪਿਆ ਕਿ ਜਿਵੇਂ ਹਿੰਦ ਉੱਤੇ ਮਹਿਮੂਦ ਗਜ਼ਨੀ ਦਾ ਹਮਲਾ ਹੋਣ ਵਾਲਾ ਹੈ। ਕਾਤਲਾਂ ਦੇ ਨੁਮਾਇੰਦੇ ਪੁਲਸ ਅਫ਼ਸਰ ਵੀ ਖੁੱਲ੍ਹ ਕੇ ਸਾਹਮਣੇ ਆ ਗਏ। ਜਿਸ ਦੇ ਕੋਲ ਜੋ ਵੀ ਤੀਰ, ਸਫ਼ਾਜੰਗ, ਹੱਥਗੋਲ਼ਾ ਸੀ ਓਸ ਨੇ ਦਾਗ਼ ਦਿੱਤਾ। ਆਖ਼ਰ ਓਹੋ ਹੋਇਆ ਜੋ ਹੋਣਾ ਸੀ। ਇਹ ਪ੍ਰਕਿਰਿਆ, ਜੋ ਨਿਆਂਸੰਗਤ ਸੀ ਅਤੇ ਹਰ ਵਰਗ ਦੇ ਹੱਕ ਵਿੱਚ ਸੀ, ਉੱਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ। ਇਹ ਯਤਨ ਵੀ ਅੱਧਵਾਟੇ ਰਹਿ ਗਿਆ। ਖੈਰ! ਇਹ ਸੋਚ ਕੇ ਸਬਰ ਕੀਤਾ ਕਿ ਦੁਸ਼ਮਣ ਬਾਤ ਕਰੇ ਅਣਹੋਣੀ।
ਇਹ ਤਾਂ ਸੀ ਅਭਿਮੰਨਯੂ ਦੇ ਵਿਰੁੱਧ ਚੱਕਰਵਿਯੂਹ ਘੜਨ ਵਾਲਿਆਂ ਦੀ ਕਰਤੂਤ। ਪਰ ਏਸ ਚੱਕਰਵਿਯੂਹ ਦੇ ਅੰਦਰ ਘਿਰੇ ਅਭਿਮੰਨਯੂ ਦੇ ਨੁਮਾਇੰਦਿਆਂ ਦੀ ਵੀ ਏਹੋ ਪਹੁੰਚ ਸੀ। ਭਾਈ ਰਣਜੀਤ ਸਿੰਘ ਨੂੰ ਜੇਲ੍ਹ ਵਿੱਚੋਂ ਕੱਢਣ ਲਈ ਸਾਰੀ ਕੌਮ ਨੇ ਅਥਾਹ ਜ਼ੋਰ ਲਾਇਆ। ਇਹਨਾਂ ਵਿੱਚ ਚੰਡੀਗੜ੍ਹ ਦੇ ਕੁਝ ਲੋਕ ਵੀ ਸਨ। ਭਾਈ ਰਣਜੀਤ ਸਿੰਘ ਜੇਤੂ ਘੋੜਾ ਫੇਰਦੇ ਹੋਏ ਚੰਡੀਗੜ੍ਹ ਵੀ ਪਹੁੰਚੇ - ਕੁਝ ਏਸ ਅੰਦਾਜ਼ ਨਾਲ ਕਿ ਸਬੰਧਤ ਲੋਕਾਂ ਦਾ ਧੰਨਵਾਦ ਕੀਤਾ ਜਾਵੇ। ਨਿਰੋਲ ਪਰੋਪਕਾਰ ਦੀ ਭਾਵਨਾ ਤੋਂ ਪ੍ਰੇਰਤ ਹੋ ਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਦਰਬਾਰ ਲਾਇਆ। ਮੈਨੂੰ ਵੀ ਹਾਜ਼ਰ ਹੋਣ ਦਾ ਹੁਕਮ ਹੋਇਆ। ਭਾਈ ਸਾਹਿਬ ਨੇ ਅਪਾਰ ਦਇਆ ਦੇ ਘਰ ਪ੍ਰਵੇਸ਼ ਕਰ ਕੇ ਪੁੱਛਿਆ ਕਿ 'ਦੱਸੋ ਮੈਂ ਕੀ ਕਰ ਸਕਦਾ ਹਾਂ।' ਸਾਰਿਆਂ ਵੱਡੇ-ਵੱਡੇ ਸਰਵ-ਕਲਿਆਣਕਾਰੀ ਸੁਝਾਅ ਦਿੱਤੇ। ਵਾਰੀ ਸਿਰ ਮੈਂ ਵੀ ਕਈ ਛੋਟੀਆਂ-ਮੋਟੀਆਂ ਬੇਨਤੀਆਂ ਕੀਤੀਆਂ। ਉਹਨਾਂ ਨੇ ਹਰ ਇੱਕ ਉੱਤੇ ਸਿਰ ਫੇਰ ਦਿੱਤਾ। ਇਹਨਾਂ ਵਿੱਚੇਂ ਇੱਕ ਬੇਨਤੀ ਦਾ ਸਬੰਧ ਸੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਵਾਲੇ ਭਾਈ ਅਜਾਇਬ ਸਿੰਘ ਦੀ ਘਟਨਾ ਨਾਲ। ਇਹ ਗੁਰਸਿੱਖ ਆਪਣੇ ਪੁੱਤਰ ਕੁਲਵਿੰਦਰ ਸਿੰਘ ਬਾਰੇ ਜਾਣਕਾਰੀ ਚਾਹੁੰਦਾ ਸੀ ਜਿਸ ਨੂੰ ਸ਼ਾਇਦ ਪੁਲਸ ਨੇ ਮਾਰ ਕੇ ਖਪਾ ਦਿੱਤਾ ਸੀ। ਕਈ ਮੁੱਖ ਮੰਤਰੀਆਂ ਦੇ ਵਤੀਰੇ ਤੋਂ ਨਿਰਾਸ਼ ਹੋ ਕੇ ਓਸ ਨੇ ਇਹ ਕਦਮ ਚੁੱਕਿਆ ਸੀ। ਮੈਂ ਬੇਨਤੀ ਕੀਤੀ ਕਿ ਅੰਮ੍ਰਿਤ ਸਰੋਵਰ ਦੇ ਕੰਢੇ ਉੱਤੇ ਇੱਕ ਸ਼ਾਨਦਾਰ ਸ਼ਾਮਿਆਨਾ ਲਾਇਆ ਜਾਵੇ ਅਤੇ ਓਥੇ ਸਿਆਣੇ ਵਕੀਲਾਂ, ਜੱਜਾਂ, ਕਾਤਬਾਂ ਆਦਿ ਨੂੰ ਬਿਠਾਇਆ ਜਾਵੇ। ਫੇਰ ਕੌਮ ਵੱਲੋਂ ਮੀਰੀ-ਪੀਰੀ ਦੇ ਤਖ਼ਤ ਤੋਂ ਐਲਾਨ ਕੀਤਾ ਜਾਵੇ ਕਿ ''ਭਾਈ ਅਜਾਇਬ ਸਿੰਘ ਵਾਂਗੂੰ ਲੱਖਾਂ ਰੂਹਾਂ ਆਪਣੇ ਗੁੰਮਸ਼ੁਦਗੀ ਵਿੱਚ ਮਾਰ ਕੇ ਖਪਾਏ ਪਿਆਰਿਆਂ ਨੂੰ ਲੱਭਣ ਲਈ ਦਰ-ਦਰ ਭਟਕ ਰਹੀਆਂ ਹਨ। ਏਸ ਨਿਥਾਂਵਿਆਂ ਦੇ ਥਾਂ ਉੱਤੇ ਆ ਕੇ ਸਾਰੇ ਉਹ ਸ਼ਖ਼ਸ ਜਿਹੜੇ ਕਿ ਕਤਲਾਂ ਦੇ ਚਸ਼ਮਦੀਦ ਗਵਾਹ ਹਨ, ਜੋ ਉਹ ਜਾਣਦੇ ਹਨ ਦੱਸ ਜਾਣ ਤਾਂ ਕਿ ਲੋਕਾਂ ਦੀਆਂ ਭਟਕਣਾਂ ਮੁੱਕਣ ਅਤੇ ਦੱਸਣ ਵਾਲਿਆਂ ਦੇ ਮਨ ਵੀ ਆਪਣਾ ਬੋਝ ਲਾਹ ਸਕਣ।'' ਭਾਈ ਸਾਹਿਬ ਨੇ ਏਸ ਪ੍ਰਸਤਾਵ ਉੱਤੇ ਵੀ ਸਿਰ ਫੇਰ ਦਿੱਤਾ। ਉਲਟਾ ਮੈਨੂੰ ਹੀ ਕਿਹਾ ਕਿ 'ਤੁਸੀਂ ਕੁਈ ਯਤਨ ਕਰੋ'। ਮੇਰੇ ਯਤਨਾਂ ਨਾਲ ਕੀ ਬਣਨਾ ਸੀ; ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ। ਟਟੀਹਰੀ ਦੇ ਅੰਬਰ ਚੁੱਕਣ ਵਾਲੀ ਗੱਲ ਸੀ। ਮੈਂ 'ਜਥੇਦਾਰ' ਨੂੰ ਪੁੱਛਿਆ ਕਿ ਉਹ ਕਿਸ ਰਸਤੇ ਵਾਪਸ ਜਾ ਰਹੇ ਹਨ। ਉਹਨਾਂ ਦਾ ਜੁਆਬ ਸੁਣ ਕੇ ਮੈਂ ਬੇਨਤੀ ਕੀਤੀ ਕਿ ਰਾਹ ਵਿੱਚ ਲੱਕੜੀ-ਮਾਰਕਿਟ ਹੈ। ਓਥੋਂ ਦੋ-ਦੋ ਫੁੱਟ ਦੇ ਦੋ ਬਾਂਸ ਦੇ ਡੰਡੇ ਘੜਾ ਲਏ ਜਾਣ ਅਤੇ ਭਾਈ ਸਾਹਿਬ ਇਹਨਾਂ ਨੂੰ ਵਿਹਲਾ ਸਮਾਂ ਵੇਖ ਕੇ ਘੰਟਾ ਦੋ ਘੰਟੇ ਰੋਜ਼ ਵਜਾ ਛੱਡਿਆ ਕਰਨ। ਸੀ ਤਾਂ ਗੁਸਤਾਖ਼ੀ ਪਰ ਭਾਈ ਸਾਹਿਬ ਤਕਰੀਬਨ ਹਰ ਕਰਨਯੋਗ ਕੰਮ ਕਰਨ ਤੋਂ ਇਨਕਾਰ ਕਰ ਚੁੱਕੇ ਸਨ। ਉਹ 'ਜਥੇਦਾਰ' ਤਾਂ ਸਨ ਪਰ ਅਜੇ ਪੱਕੇ ਪੈਰੀਂ ਨਹੀਂ ਸਨ। ਜੇ ਮੈਂ ਓਸ ਦਿਨ ਸਲਾਮਤ ਬਚ ਗਿਆ ਤਾਂ ਇਹ ਸਾਰੀ ਕਰਤਾ ਪੁਰਖ ਦੀ ਮਿਹਰ ਸਦਕਾ ਹੀ ਸੰਭਵ ਹੋ ਸਕਿਆ। ਵਰਨਾ ਭਾਈ ਸਾਹਿਬ ਕਿੰਨੇ ਸਰਬ-ਸਮਰੱਥ ਸਨ ਇਹ ਵੇਰਵਾ ਤਾਂ ਬਾਅਦ ਵਿੱਚ ਵਾਪਰੀ ਡੌਕਟਰ ਦਰਸ਼ਨ ਸਿੰਘ ਚੰਡੀਗੜ੍ਹ ਦੀ ਸੁਧਾਈ ਤੋਂ ਹੀ ਜੱਗ ਜ਼ਾਹਰ ਹੋਇਆ। ਡੌਕਟਰ ਸਾਹਿਬ ਦੀ ਮੀਰੀ-ਪੀਰੀ ਦੇ ਤਖ਼ਤ ਉੱਤੇ, ਜਿੱਥੇ ਹਰ ਮਜ਼ਲੂਮ ਗੁਰੂ ਦੇ ਅਭੈਦਾਨ ਦਾ ਭਰਪੂਰ ਪਾਤਰ ਹੁੰਦਾ ਹੈ, ਸਿੰਘ ਜੀ ਨੇ ਦੱਸ ਹੀ ਦਿੱਤਾ ਸੀ ਕਿ ਉਹ ਕਿਸੇ ਗੁਰੂ, ਕਿਸੇ ਨਿਰਮਲ ਪੰਥ ਦੇ ਭੈਅ ਵਿੱਚ ਨਹੀਂ ਹਨ। ਸੰਸਾਰ ਦੇ ਸਭ ਤੋਂ ਸ਼ਾਇਸਤਾ, ਗਰੀਬ ਨਿਵਾਜ ਦੇ ਤਖ਼ਤ ਉੱਤੇ ਬਿਰਾਜਮਾਨ ਹੋ ਕੇ ਤਾਂ ਭਾਈ ਸਾਹਿਬ ਕਿਸੇ ਸਿੱਖ ਨੂੰ ਕੀੜੇ-ਮਕੌੜੇ ਤੋਂ ਵੱਧ ਨਹੀਂ ਸਨ ਜਾਣਦੇ। ਡੌਕਟਰ ਨਾਲ ਵਾਪਰੇ ਕਹਿਰ ਤੋਂ ਬਾਅਦ ਮੈਂ ਗੁਰੂ ਦਾ ਕੋਟਾਨ-ਕੋਟ ਧੰਨਵਾਦ ਕੀਤਾ ਜਿਸ ਨੇ ਓਸ ਦਿਨ ਮੈਨੂੰ ਸੰਕਟ ਤੋਂ ਬਚਾਇਆ ਸੀ। ''ਗੁਰਿ ਪੂਰੈ ਮੇਰੀ ਰਾਖਿ ਲਈ॥'' ਪਰ ਅਸਲ ਮੁੱਦਾ ਓਥੇ ਦਾ ਓਥੇ ਹੀ ਰਿਹਾ।
ਮੈਂ ਵੀ ਆਪਣਾ ਯਤਨ ਗੁਰੂ ਆਸਰੇ ਜਾਰੀ ਰੱਖਿਆ। ਕੌਮ ਦੇ ਸਿਰੋਪਿਆਂ, ਕ੍ਰਿਪਾਨਾਂ ਆਦਿ ਨਾਲ ਸ਼ਿੰਗਾਰੇ ਕਈ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਸ਼ਹੀਦਾਂ ਦੀਆਂ 'ਨਿਸ਼ਾਨੀਆਂ ਮਿਟਦੀਆਂ ਜਾ ਰਹੀਆਂ ਹਨ, ਯਾਦਾਂ ਧੁੰਦਲੀਆਂ ਹੋ ਰਹੀਆਂ ਹਨ; ਕੁਈ ਉਪਰਾਲਾ ਕਰੋ।' ਕਈਆਂ ਨੂੰ ਸੁਝਾਅ ਵੀ ਦਿੱਤੇ ਕਿ ਹਰ ਪਿੰਡ ਵਿੱਚ ਖ਼ਤਮ ਹੋ ਚੁੱਕੇ ਛੱਪੜਾਂ ਦੀ ਜ਼ਮੀਨ ਉੱਤੇ ਵਾਜਬ ਜਗ੍ਹਾ ਲੈ ਕੇ ''ਸ਼ਹੀਦੀ ਬਾਗ'' ਹੀ ਬਣਵਾ ਦਿਉ। ਏਸ ਬਾਗ ਦੇ ਆਲੇ-ਦੁਆਲੇ ਦਰਖ਼ਤ ਹੋਣ ਅਤੇ ਵਿੱਚ ਵਿਚਾਲੇ ਓਸ ਪਿੰਡ ਦੇ ਸ਼ਹੀਦਾਂ ਦੇ ਨਾਂਅ ਉੱਤੇ ਦਰਖ਼ਤ ਲੱਗੇ ਹੋਣ। ਰੁੱਖਾਂ ਦੇ ਨੇੜੇ ਕਰ ਕੇ ਛੋਟੀਆਂ-ਛੋਟੀਆਂ ਸੰਗੇਮਰਮਰ ਦੀਆਂ ਤਖ਼ਤੀਆਂ ਲੱਗੀਆਂ ਹੋਣ ਜਿਨ੍ਹਾਂ ਉੱਤੇ ਸ਼ਹੀਦਾਂ ਦਾ ਵੇਰਵਾ ਉਕਰਿਆ ਹੋਵੇ। ਪਹਿਲੋਂ ਪਹਿਲ ਸ਼ਹੀਦ ਦੇ ਵਾਰਸ ਰੁੱਖ ਨੂੰ ਪਾਲ-ਪੋਸ ਕੇ ਵੱਡਾ ਕਰਨ ਅਤੇ ਬਾਅਦ ਵਿੱਚ ਉਹ ਪਿੰਡ ਰਾਹੀਂ ਕੌਮ ਦੀ ਸੰਪਤੀ ਬਣ ਜਾਵੇ। ਏਨਾਂ ਕੁ ਕਰਨ ਨਾਲ ਬੜੇ ਵੱਡੇ-ਵੱਡੇ ਕਾਰਜ ਰਾਸ ਆ ਸਕਦੇ ਹਨ।
ਜੋ ਸਭ ਤੋਂ ਵੱਡਾ ਕਾਰਜ ਰਾਸ ਹੁੰਦਾ ਲੱਗਦਾ ਸੀ ਉਹ ਇਹ ਸੀ ਕਿ ਸਭ ਸ਼ਹੀਦਾਂ ਦੀ ਗਿਣਤੀ ਹੋ ਜਾਂਦੀ। ਇਹ ਵੀ ਜੱਗ ਜ਼ਾਹਰ ਹੋ ਜਾਂਦਾ ਕਿ ਕਿੰਨੇ ਨਿਰਦੋਸ਼ ਬਾਲਕਾਂ, ਜਵਾਨਾਂ, ਬੁੱਢਿਆਂ ਨੂੰ ਕਿਸੇ ਦੀ ਰਾਜਸੀ ਸ਼ਕਤੀ ਹਾਸਲ ਕਰਨ ਦੀ ਹਵਸ ਵਿੱਚ ਭਸਮ ਹੋਣਾ ਪਿਆ ਹੈ। ਆਤਮ-ਗ਼ਿਲਾਨੀ ਦੀ ਅੱਗ ਵਿੱਚ ਵੀ ਕਈਆਂ ਦੇ ਪਾਕ ਹੋਣ ਦਾ ਰਾਹ ਲੱਭ ਜਾਂਦਾ। ਉਹਨਾਂ ਭਸਮਾਸੁਰਾਂ ਦੀ ਨਿਸ਼ਾਨਦੇਹੀ ਵੀ ਹੋ ਜਾਂਦੀ ਜੋ ਆਖ਼ਰ ਆਪ ਵੀ, ਇੰਦਰਾ ਗਾਂਧੀ ਵਾਂਗ ਆਪੇ ਲਾਈ ਅੱਗ ਵਿੱਚ ਸੜ ਕੇ ਸੁਆਹ ਹੋ ਗਏ ਹਨ।
ਪਰ ਸਭ ਤੋਂ ਵੱਡਾ ਫ਼ਾਇਦਾ ਇਹ ਹੋਣਾ ਸੀ ਕਿ ਭਵਿੱਖ ਵਿੱਚ ਅਜਿਹਾ ਕਤਲੇਆਮ ਕਰਨ ਦਾ ਕਿਸੇ ਦਾ ਹੀਆ ਨਹੀਂ ਸੀ ਪੈਣਾ। ਗੁਨਾਹਗਾਰਾਂ ਦੇ ਗੁਨਾਹਾਂ ਨੂੰ ਨਸ਼ਰ ਕਰਨ, ਉਹਨਾਂ ਨੂੰ ਆਪਣੀ ਆਤਮਾ ਸਾਹਮਣੇ ਨਿਰਵਸਤਰ ਕਰਨਾ ਹੀ ਜ਼ੁਲਮਾਂ ਨੂੰ ਮਾਤ ਪਾਉਣ ਦਾ ਵੱਡਾ ਹਥਿਆਰ ਅੱਜ ਦੇ ਸੱਭਿਅਕ ਜ਼ਮਾਨੇ ਵਿੱਚ ਹੈ। ਜੇ ਇਉਂ ਹੋ ਜਾਂਦਾ ਤਾਂ ਮੌਜੂਦਾ ਪੀੜ੍ਹੀ ਨੂੰ ਬੇਖ਼ੌਫ਼ ਮੰਡਰਾ ਰਹੇ ਮੌਤ ਦੇ ਬੱਦਲਾਂ ਹੇਠੋਂ ਕੱਢਣਾ ਸੰਭਵ ਹੋ ਸਕਦਾ ਸੀ। ਇਹ ਸਭ ਨਹੀਂ ਹੋਇਆ ਤਾਂਹੀਏਂ 'ਆਦਮ-ਬੋ, ਆਦਮ-ਬੋ' ਦੇ ਆਵਾਜ਼ੇ ਅੱਜ ਫ਼ੇਰ ਪੰਜਾਬ ਦੇ ਹਰ ਗਲ਼ੀ, ਕੂਚੇ ਵਿੱਚੋਂ ਸੁਣਾਈ ਦੇ ਰਹੇ ਹਨ। ਕਈ ਵਾਰ ਆਵਾਜ਼ ਏਨੀਂ ਉੱਚੀ ਹੁੰਦੀ ਹੈ ਕਿ ਕਈ ਮੁਲਕਾਂ ਨੂੰ ਪਾਰ ਕਰ ਕੇ ਮਲੇਸ਼ੀਆ, ਫ਼ਰਾਂਸ ਵਿੱਚ ਵੀ ਸੁਣੀ ਜਾ ਸਕਦੀ ਹੈ। ਕੈਨੇਡਾ ਵਿੱਚ ਤਾਂ ਏਸ ਨਾਅਰੇ ਨੂੰ ਬੁਲੰਦ ਕਰਨ ਦੀ ਜ਼ਹਿਮਤ ਖ਼ੁਦ ਪ੍ਰਧਾਨ ਮੰਤਰੀ ਨੂੰ ਹੀ ਕਰਨੀ ਪੈ ਗਈ ਹੈ। ਮਾਸਖ਼ੋਰੇ ਤਾਂ ਲੇਲੇ ਨੂੰ ਪਾਣੀ ਜੂਠਾ ਕਰਨ ਦੇ ਪੱਜ ਫ਼ੀਤਾ-ਫ਼ੀਤਾ ਕਰ ਹੀ ਦੇਣਗੇ ਅਤੇ ਅਗਾਂਹ ਨੂੰ ਏਹੋ ਖੇਡ ਮਜ਼ਲੂਮਾਂ ਨਾਲ ਜ਼ਾਲਮਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਖੇਡਦੀਆਂ ਰਹਿਣਗੀਆਂ।
ਜੇ ਸਾਡੇ ਮਹਾਨ ਨੇਤਾ ਆਪਣੀ ਹਉਮੈ ਤਿਆਗ ਕੇ ਘੱਟੋ-ਘੱਟ ਏਸ ਇੱਕ ਨੁਕਤੇ ਉੱਤੇ ਇਤਕਾਦ ਕਰ ਲੈਣ ਤਾਂ ਸ਼ਾਇਦ ਏਸ ਨਿਹਾਇਤ ਬੇਲੋੜੀ ਖ਼ੂਨੀ ਖੇਡ ਨੂੰ ਠੱਲ੍ਹ ਪਾਈ ਜਾ ਸਕੇ। ਮਾਇਆ ਇਕੱਠੀ ਕਰਨ ਦੇ ਹੋਰ ਵੀ ਬਹੁਤ ਸਾਧਨ ਹਨ; ਸ਼ਾਇਦ ਖ਼ੂਨੀ ਪੰਜਿਆਂ ਵਾਲੇ ਓਧਰ ਰੁਚਿਤ ਹੋ ਸਕਣ।

-ਗੁਰਤੇਜ ਸਿੰਘ ਆਈਏਐਸ
(ਪ੍ਰੋ. ਆਫ ਸਿੱਖ ਇਜ਼ਮ)