ਸਿੱਖ ਕੌਮ ਇਸ ਸਮੇਂ ਅਨੇਕਾਂ ਵਿਵਾਦਾਂ 'ਚੋਂ ਲੰਘ ਰਹੀ ਹੈ ਸੰਭਵ ਹੈ ਕਿ ਭਵਿਖਕਾਲ ਦੇ ਇਤਿਹਾਸਕਾਰ ਇਸ ਸਮੇਂ ਨੂੰ ਸਿੱਖ ਕੌਮ ਦਾ ‘ਸਿੱਖ ਕੌਮ ਦਾ ਵਿਵਾਦ ਕਾਲ' ਵਜੋਂ ਪਛਾਣ ਕਰਨ। ਇਹਨਾਂ ਦਹਾਕਿਆਂ ਦਾ ਕੋਈ ਇਕ ਦਿਨ ਵੀ ਅਜਿਹਾ ਨਹੀਂ ਜਦੋਂ ਸਿੱਖ ਕੌਮ ਨੂੰ ਆਪਣੇ ਕੌਮੀ ਵਿਵਾਦਾਂ ਤੋਂ ਨਿਜ਼ਾਤ ਮਿਲੀ ਹੋਵੇ। ਜਦੋਂ ਸੰਨ 2010 ਸਮਾਂ ਪੂਰਾ ਕਰਕੇ ਨਵੇਂ ਸਾਲ 2011 ਨੂੰ ਲੜ ਫੜਾ ਕੇ ਗਿਆ ਸੀ ਤਾਂ ਸਾਲ ਦੇ ਸ਼ੁਰੂ ਵਿਚ ਜਿਨਾਂ ਵਿਵਾਦਾਂ 'ਚ ਕੌਮ ਘਿਰੀ ਹੋਈ ਸੀ ਉਹਨਾਂ ਵਿਚ ਪ੍ਰਮੁੱਖ ਤੌਰ 'ਤੇ ਨਾਨਕਸ਼ਾਹੀ ਕੈਲੰਡਰ, ਸਿੱਖ ਨਸਲਕੁਸ਼ੀ, ਦਸਮ ਗ੍ਰੰਥ, ਸਿੱਖ ਰਹਿਤ ਮਰਿਯਾਦਾ ਦੇ ਪੱਕੇ ਮੁੱਦਿਆਂ ਤੋਂ ਇਲਾਵਾ ਨਵੇਂ ਚੱਲ ਰਹੇ ਵਿਵਾਦਾਂ 'ਚ ਸੌਦਾ ਸਾਧ ਨੂੰ ਸੀ.ਬੀ.ਆਈ. ਵੱਲੋਂ ਦਿੱਤੀ ਕਲੀਨ ਚਿੱਟ, ਪੰਜ ਤਖਤਾਂ ਨੂੰ ਮਿਲਾਉਣ ਵਾਲੀ ਗੱਡੀ ਵਿਚੋਂ ਮਹਿੰਗੀ ਸ਼ਰਾਬ ਦਾ ਵਿਸ਼ੇਸ਼ ਡੱਬਾ ਜੁੜਿਆ ਹੋਣ ਕਰਕੇ ਇਸ ਦਾ ਵਿਰੋਧ, ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਭੀਖੀ 'ਚ ਲਗਾਏ ਜਾ ਰਹੇ ਧਾਰਮਿਕ ਦੀਵਾਨ ਵਿਚ ਅਕਾਲੀ ਵਿਧਾਇਕ ਦੀ ਸਹਿ 'ਤੇ ਟੈਂਟ ਦੀ ਭੰਨ ਤੋੜ ਅਤੇ ਵਿਦੇਸ਼ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਕਹਿ ਕੇ ਪ੍ਰਚਾਰੀ ਜਾ ਰਹੀ ਬਨਾਉਟੀ ਕਲਗੀ ਦੀਆਂ ਖ਼ਬਰਾਂ ਨਾਲ 2011 ਸਾਲ ਦੀ ਸ਼ੁਰੂਆਤ ਹੋਈ ਸੀ। ਇਸ ਸਾਲ ਵਿਚ ਅਨੇਕਾਂ ਹੋਰ ਵੀ ਨਵੇਂ ਵਿਵਾਦ ਜੁੜ ਗਏ ਅਤੇ ਕੁਝ ਚੰਗੀਆਂ ਅਤੇ ਬਹੁਤੀਆਂ ਮੰਦੀਆਂ ਘਟਨਾਵਾਂ ਨੇ ਜਨਮ ਲਿਆ। ਸਾਥੋਂ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਵੀ ਵਿਛੜ ਗਈਆਂ। ਸੋ ਇਹਨਾਂ ਸਾਰੀਆਂ ਘਟਨਾਵਾਂ ਨੇ ਸੰਖੇਪ ਵਿਚ ਨਜ਼ਰ ਮਾਰੀ ਜਾਵੇਗੀ, ਸਿੱਖ ਧਰਮ ਨਾਲ ਸਬੰਧਤ ਘਟਨਾਵਾਂ ਨੂੰ ਪ੍ਰਮੁੱਖਤਾ ਅਤੇ ਹੋਰ ਅਹਿਮ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।ਸਾਲ 2011 ਵਿਚ ਜੋ ਪ੍ਰਮੁੱਖ ਘਟਨਾਕ੍ਰਮ ਹੋਇਆ ਉਹਨਾਂ ਵਿਚ ਸਿੱਖਾਂ ਦੀ ਦਸਤਾਰ ਬਾਰੇ ਵਿਵਾਦ ਹਰ ਸਮੇਂ ਚਲਦਾ ਰਿਹਾ। ਕੇਂਦਰ ਵੱਲੋਂ ਇਸ ਮਾਮਲੇ 'ਚ ਕੋਈ ਦਿਲਚਸਪੀ ਨਾ ਹੋਣ ਕਰਕੇ ਵਿਦੇਸ਼ੀ ਹਵਾਈ ਅੱਡਿਆਂ 'ਤੇ ਸਿੱਖਾਂ ਦੀ ਪੱਗ ਲਾਹ ਕੇ ਤਲਾਸ਼ੀ ਲੈਣ ਦੀਆਂ ਘਟਨਾਵਾਂ ਲਗਾਤਾਰ ਮੀਡੀਆ ਵਿਚ ਛਾਈਆਂ ਰਹੀਆਂ। 16 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪਾਲ ਸਿੰਘ ਪੁਰੇਵਾਲ ਵਾਲਾ ਨਾਨਕਸ਼ਾਹੀ ਕੈਲੰਡਰ ਦਾ ਅਕਸ ਵਿਗਾੜ ਕੇ ਇਸ ਦਾ
ਸਾਲ 2011 ਦੀਆਂ ਕੁਝ ਰਾਜਸੀ ਘਟਨਾਵਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਤਖ਼ਤ ਸ੍ਰੀ ਅੰਮ੍ਰਿਤਸਰ ਵੱਲੋਂ ਫਖਰ-ਏ-ਕੌਮ, ਪੰਥ ਰਤਨ ਦਿੱਤੇ ਜਾਣ ਦਾ ਸਖ਼ਤ ਵਿਰੋਧ ਹੋਇਆ। ਸ. ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਗਤ ਸਿੰਘ ਦੇ ਪਿੰਡ ਖੜਕਲ ਕਲਾਂ ਤੋਂ 27 ਮਾਰਚ ਨੂੰ ਆਪਣੀ ਨਵੀਂ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦਾ ਗਠਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੱਖਰੇ ਸਿੱਖ ਰਾਜ ਦੀ ਮੰਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਲੀਲਾਂ ਦਿੱਤੀਆਂ ਗਈਆਂ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੋਢੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਡੇਰਾ ਸਰਸਾ 'ਚ ਕੀਤੇ ਗੁਪਤ ਦੌਰੇ ਲੋਕਾਂ ਸਾਹਮਣੇ ਆ ਜਾਣ ਨਾਲ ਇਹਨਾਂ ਆਗੂਆਂ ਦੀ ਮੁਖਾਲਿਫਤ ਹੋਈ। ਸ਼੍ਰੋਮਣੀ
ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਮੁੱਖ ਭਾਈ ਦਲਜੀਤ ਸਿੰਘ ਬਿੱਟੂ ਸਰਕਾਰ ਵੱਲੋਂ ਪਾਏ ਸੱਚੇ-ਝੂਠੇ ਕੇਸਾਂ ਲਈ ਪੇਸ਼ੀਆਂ ਭੁਗਤਦੇ ਰਹੇ। ਸਿੱਖਾਂ ਵੱਲੋਂ ਭਾਈ ਬਿੱਟੂ ਦੇ ਮਾਮਲੇ ਵਿਚ ਕੋਈ ਤਕੜਾ ਸਟੈਂਡ ਨਾ ਲਿਆ ਗਿਆ ਜਿਸ ਦੇ ਉਹ ਹੱਕਦਾਰ ਸਨ। ਬਠਿੰਡਾ ਵਿਚ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਵਿਚ ਅਕਾਲੀ ਦਲ ਦੀ ਸਟੇਜ਼ ਤੋਂ ਅਧਨੰਗੀਆਂ ਡਾਂਸਰਾਂ ਨਚਾਉਣ ਦੀ ਗੱਲ ਵੀ ਪੰਜਾਬੀਆਂ ਨੂੰ ਹਾਜ਼ਮ ਨਾ ਹੋਈ। ਕੁਝ ਮਿੰਟਾਂ ਲਈ ਸਟੇਜ਼ 'ਤੇ ਗਾਣੇ ਗਾ ਕੇ ਸਾਹਰੁਖ ਖਾਨ ਤਿੰਨ ਕਰੋੜ ਦਿੱਤੇ ਜਾਣ ਨੂੰ ਪੰਜਾਬੀਆਂ ਨੇ ਚੰਗਾ ਨਾ ਸਮਝਿਆ। ਭਾਜਪਾ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਰਥ ਯਾਤਰਾ ਪੰਜਾਬ ਪੁੱਜੀ ਦਾ ਅਕਾਲੀ ਦਲ (ਅ) ਵੱਲੋਂ ਕੀਤਾ ਗਿਆ ਵਿਰੋਧ ਵੀ ਸੁਰਖੀਆਂ 'ਚ ਰਿਹਾ। 23 ਨਵੰਬਰ ਨੂੰ ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਸ. ਬਾਦਲ ਅੱਗੇ ਹਥਿਆਰ ਸੁੱਟ ਕੇ ਆਤਮ ਸਮਰਪਣ ਕਰ ਗਏ। ਇਸ ਸਾਲ ਵਿਚ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਮਾਮਲੇ ਦਰਿਆਈ ਪਾਣੀਆਂ ਦਾ ਮੁੱਦਾ, ਚੰਡੀਗੜ ਪੰਜਾਬ ਨੂੰ ਦੇਣ, ਪੰਜਾਬੀ ਇਲਾਕੇ ਵਾਪਸ ਲੈਣ, ਪੰਜਾਬ ਨੂੰ ਵੱਧ ਅਧਿਕਾਰ ਦੇਣ, ਕਰਜ਼ਾ ਮਾਫ਼ੀ ਦੀਆਂ ਗੱਲਾਂ ਦਾ ਤਕਰੀਬਨ ਭੋਗ ਹੀ ਪਿਆ ਰਿਹਾ। ਕਾਂਗਰਸੀ ਨੇਤਾਵਾਂ ਨੇ ਕੋਈ ਸਰਗਰਮੀਆਂ ਨਾ ਕੀਤੀਆਂ ਪਰ ਸਾਲ ਦੇ ਅਖੀਰ 'ਚ ਖੁੰਡੇ ਦੀ ਸਿਆਸਤ ਚਲਾਉਣ ਦੀਆਂ ਧਮਕੀਆਂ ਚਰਚਾ 'ਚ ਹਨ।
15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਪਾਲ ਸਿੰਘ ਪੁਰੇਵਾਲ ਵਾਲਾ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ ਇਸੇ ਤਰਾਂ ਦਲ ਖਾਲਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਖਾਲਸਾ ਪੰਚਾਇਤ ਤੋਂ ਇਲਾਵਾ ਵਿਦੇਸ਼ਾਂ ਦੀਆਂ ਸੰਗਤਾਂ ਨੇ ਵੀ ਪਾਲ ਸਿੰਘ ਪੁਰੇਵਾਲ ਵਾਲੇ ਕੈਲੰਡਰ ਨੂੰ ਹੀ ਲਾਗੂ ਕਰਨ ਲਈ ਸ੍ਰੀ ਅਕਾਲ ਤਖ਼ਤ ਸਾ 8 ਫਰਵਰੀ 2011 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਇਕ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਫੈਸਲਾ ਕੀਤਾ ਕਿ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਬਾਰੇ ਕੇਂਦਰ ਸਰਕਾਰ ਦੋ ਮਹੀਨਿਆਂ 'ਚ ਫੈਸਲਾ ਲਵੇ। ਸਿੱਖਾਂ ਦੀ ਇਹ ਕਾਲੀ ਸੂਚੀ ਕਿਵੇਂ ਖਤਮ ਕੀਤੀ ਗਈ ਇਸ ਦਾ ਵੇਰਵਾ ਅੱਗੇ ਚੱਲ ਕੇ ਦੱਸਿਆ ਜਾਵੇਗਾ।
16 ਫਰਵਰੀ ਨੂੰ ਇਕ ਮੰਦਭਾਗੇ ਫੈਸਲੇ ਨਾਲ ਸਿੱਖ ਕੌਮ ਵਿਚ ਸਦਾ ਲਈ ਦੁਫੇੜ ਪਾ ਦੇਣ ਦੀ ਕਾਰਵਾਈ ਕੀਤੀ ਗਈ ਜਿਸ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਸੋਧਾਂ ਵਾਲਾ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕਰ ਦਿੱਤਾ ਗਿਆ। ਭਾਵੇਂ ਕਿ ਪੂਰੇ ਸਿੱਖ ਜਗਤ ਨੇ ਇਹ ਵਾਹ ਲਾ ਰੱਖੀ ਸੀ ਕਿ ਪਾਲ ਸਿੰਘ ਪੁਰੇਵਾਲ ਵਾਲਾ ਕੈਲੰਡਰ ਹੀ ਸਹੀ ਹੈ ਪਰ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਮਿਲ ਕੇ ਸੰਤ ਸਮਾਜ ਦੇ ਪ੍ਰਭਾਵ ਹੇਠ ਕੌਮ 'ਚ ਸਦਾ ਲਈ ਦੁਫਾੜ ਪਾ ਦਿੱਤੀ। ਇਸ ਘਟਨਾ 'ਤੇ ਟਿੱਪਣੀ ਕਰਦਿਆਂ ਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ‘‘ਸੋਧਾਂ ਦੇ ਨਾਮ 'ਤੇ ਸਿੱਖ ਕੈਲੰਡਰ ਦਾ ਬਿਕਰਮੀਕਰਨ ਕਰ ਦਿੱਤਾ ਗਿਆ ਹੈ''। ਹੁਣ ਤੱਕ ਇਸ ਕੈਲੰਡਰ ਵਿਚ ਅਨੇਕਾਂ ਗਲਤੀਆਂ ਸਿੱਧ ਹੋ ਚੁੱਕੀਆਂ ਹਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਾਲ ਸਿੰਘ ਪੁਰੇਵਾਲ ਨੂੰ ਆਰ. ਐਸ. ਐਸ. ਦਾ ਏਜੰਟ ਦੱਸਿਆ ਜਿਸ ਦਾ ਸਖ਼ਤ ਵਿਰੋਧ ਹੋਇਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਜਥੇਦਾਰ ਦੇ ਇਸ ਫੈਸਲੇ ਨੂੰ ‘‘ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਗਿਆ ਹੈ'' ਕਿਹਾ।
17 ਫਰਵਰੀ ਨੂੰ ਇਕ ਹੋਰ ਰਾਜਸੀ ਖੇਡ ਖੇਡਦਿਆਂ ਸਿੱਖ ਆਗੂਆਂ ਨੇ ਹਰਿਆਣਾ ਦੇ ਪਿੰਡ ਹੋਂਦ ਦਾ ਮਾਮਲਾ ਇਸ ਤਰਾਂ ਪੇਸ਼ ਕੀਤਾ ਜਿਸ ਤਰਾਂ ਕੋਈ ਜੰਗਲ ਵਿਚੋਂ ਪੁਰਾਣੇ ਥੇਹ ਲੱਭ ਗਏ ਹੋਣ। 1984 ਦੀ ਸਿੱਖ ਨਸਲਕੁਸ਼ੀ ਸਮੇਂ ਹਰਿਆਣਾ ਦੇ ਕਈ ਪਿੰਡਾਂ 'ਚ ਵੱਡੀ ਕਤਲੋਗਾਰਤ ਹੋਈ ਸੀ ਇਸ ਕਾਂਡ ਦੇ ਪੀੜਤ ਪਹਿਲਾਂ ਵੀ ਆਪਣੇ ਦੁੱਖ ਕੌਮ ਅੱਗੇ ਰੱਖ ਚੁੱਕੇ ਸਨ ਪਰ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕਾਂਗਰਸ ਖਿਲਾਫ਼ ਮੁੱਦਾ ਖੜਾ ਕਰਨ ਨੂੰ ਲੈ ਕੇ ਇਸ ਨੂੰ ਨਵਾਂ ਰੂਪ ਦੇ ਕੇ ਪੇਸ਼ ਕੀਤਾ ਗਿਆ। ਸ਼੍ਰੋਮਣੀ ਕਮੇਟੀ ਚੋਣਾਂ ਤੱਕ ਇਸ ਮਾਮਲੇ ਨੂੰ ਭਖਦਾ ਰੱਖਿਆ ਗਿਆ। ਪਿੰਡ ਹੋਂਦ ਵਿਚ 1984 ਦੇ ਸ਼ਹੀਦਾਂ ਦੀ ਯਾਦ ਬਣਾਉਣ ਲਈ 5 ਮਾਰਚ ਨੂੰ ਐਲਾਨ ਵੀ ਕੀਤਾ ਗਿਆ ਪਰ ਹੁਣ ਇਹ ਮਾਮਲਾ ਸ਼ਾਂਤ ਹੋ ਗਿਆ ਹੈ।
ਬ੍ਰਿਟਿਸ਼ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੌਜੁਆਨ ਗਗਨਦੀਪ ਸਿੰਘ ਦੀ ਲੰਡਨ 'ਚ ਭੇਦਭਰੇ ਢੰਗ ਨਾਲ ਮੌਤ ਹੋਈ ਜਿਸ ਦੀ ਅਧਜਲੀ ਲਾਸ਼ ਕਾਰ ਵਿਚੋਂ ਬਰਾਮਦ ਹੋਈ। 26 ਮਾਰਚ ਨੂੰ ਅਕਾਲੀ ਦਲ ਖਾਲਸਤਾਨੀ ਦੇ ਪ੍ਰਧਾਨ ਅਤਿੰਦਰਪਾਲ ਸਿੰਘ ਨੂੰ ਜਲੰਧਰ ਸ਼ਹਿਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਉਸ 'ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਖਾਲਸਤਾਨ ਪੱਖੀ ਪੋਸਟਰ ਸ਼ਹਿਰ 'ਚ ਲਾਏ ਸਨ। 5 ਮਾਰਚ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਨੇ ਹਰਿਆਣਾ ਦੇ ਹੀ ਪਿੰਡ ਪਟੌਦੀ ਦਾ ਸਿੱਖ ਕਤਲੇਆਮ ਪ੍ਰੈਸ ਸਾਹਮਣੇ ਪੇਸ਼ ਕੀਤਾ ਜਿਸ ਵਿਚ 17 ਸਿੱਖਾਂ ਨੂੰ 1984 ਵਿਚ ਜਿੰਦਾ ਜਲਾ ਦਿੱਤਾ ਗਿਆ ਸੀ।
9 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਮੈਂਬਰ ਰਹੇ
27 ਮਾਰਚ ਨੂੰ ਸ. ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ। ਇਸ ਪਾਰਟੀ ਦਾ ਨਾਮ ‘ਪੀਪਲਜ਼ ਪਾਰਟੀ ਆਫ਼ ਪੰਜਾਬ' ਰੱਖਿਆ ਗਿਆ। ਸ਼ੁਰੂ ਸ਼ੁਰੂ ਵਿਚ ਮਨਪ੍ਰੀਤ ਸਿੰਘ ਬਾਦਲ
15 ਅਪ੍ਰੈਲ ਨੂੰ ਸਟਿੰਗ ਅਪਰੇਸ਼ਨ 'ਚ ਇਕ ਪ੍ਰਾਈਵੇਟ ਚੈਨਲ ਵੱਲੋਂ ਸਿੱਖ ਨਸਲਕੁਸ਼ੀ ਦੇ ਕੇਸ ਨਿਬੇੜਨ ਲਈ ਦਿੱਲੀ ਕੈਂਟ ਦੇ ਇਕ ਸਿੱਖ ਨਸਲਕੁਸ਼ੀ ਮਾਮਲੇ ਨਾਲ ਜੁੜੀ ਬੀਬੀ ਨਿਰਪ੍ਰੀਤ ਕੌਰ ਨੂੰ ਕਾਂਗਰਸੀ ਆਗੂ ਹੰਸਪਾਲ ਵੱਲੋਂ ਤਿੰਨ ਕਰੋੜ ਰੁਪਏ ਦੇ ਕੇ ਗਵਾਹੀ ਤੋਂ ਮੁਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
6 ਮਈ ਅਮਰੀਕਾ ਦੇ ਇਕ ਅਜ਼ਾਦ ਕਮਿਸ਼ਨ ਯੂ.ਐਸ.ਸੀ.ਆਈ. ਨੇ ਭਾਰਤ ਦੇਸ਼ ਦੀ ਇਸ ਗੱਲੋਂ ਆਲੋਚਨਾ ਕੀਤੀ
21 ਮਈ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੱਖ ਨਸਲਕੁਸ਼ੀ ਦਾ ਇਕ ਹੋਰ ਭਿਆਨਕ ਕਾਂਡ ਪ੍ਰੈਸ ਸਾਹਮਣੇ ਪੇਸ਼ ਕੀਤਾ ਜਿਸ ਵਿਚ ਜੰਮੂ ਕਸ਼ਮੀਰ 'ਚ ਰਿਆਸੀ ਨੇੜੇ 16 ਸਿੱਖਾਂ ਨੂੰ ਰਾਡਾਂ ਨਾਲ ਕੁੱਟਣ ਤੋਂ ਬਾਅਦ ਜਲਾ ਦਿੱਤਾ ਗਿਆ ਸੀ।
24 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਦੀ ਧਰਤ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਚਲਾਣਾ ਕਰ ਗਏ ਉਹ ਪਿਛਲੇ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ।
27 ਮਈ ਨੂੰ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਦੇ ਪੰਨਿਆਂ ‘ਚ ਇਜ਼ਾਫਾ ਕਰਦਿਆਂ ਭਾਰਤੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਨੇ ਫਾਂਸੀ ਦੀ ਸਜ਼ਾ ਭੁਗਤ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਇਨਸਾਫ਼ ਦੇਣ ਦੀ ਕੀਤੀ ਅਪੀਲ ਖਾਰਜ ਕਰਦਿਆਂ ਉਸ ਨੂੰ ਫਾਂਸੀ ਦੇਣ ਦੇ ਕਾਗਜ਼ਾਂ 'ਤੇ ਦਸਤਖ਼ਤ ਕੀਤੇ। ਪ੍ਰੋ. ਭੁੱਲਰ ਦੀ ਅਪੀਲ ਰੱਦ ਹੋਣ ਦਾ ਸਿੱਖ ਜਗਤ ਵਿਚ ਵਿਆਪਕ ਰੋਸ ਹੋਇਆ ਸਿੱਖ ਆਗੂ ਕੁਝ ਦਿਨ ਰੋਸ ਮੁਜ਼ਾਹਰੇ ਕਰਨ ਤੋਂ ਬਾਅਦ ਸਿੱਖਾਂ ਨੂੰ ਸ਼ਾਂਤ ਕਰਨ 'ਚ ਕਾਮਯਾਬ ਰਹੇ। ਸਿੱਖਾਂ ਵੱਲੋਂ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਨੂੰ ਲਗਾਤਾਰ ਆਖਿਆ ਗਿਆ ਕਿ ਉਹ ਵਿਧਾਨ ਸਭਾ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਖਤਮ ਕਰਨ ਲਈ ਮਤਾ ਲੈ ਕੇ ਆਵੇ ਪਰ ਇਸ ਦੇ ਆਗੂਆਂ ਨੇ ਇਹ ਦੋਸ਼ ਕਾਂਗਰਸ ਸਿਰ ਸੁੱਟ ਕੇ ਅਖੀਰ ਤੱਕ ਮਤਾ ਪੇਸ਼ ਨਾ ਕੀਤਾ।
12 ਜੂਨ ਨੂੰ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਲਈ ਜ਼ਿੰਮੇਵਾਰ ਸਮਝੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਰਹੇ ਬੇਅੰਤ ਸਿੰਘ ਨੂੰ ਮਾਰਨ ਦੇ ਦੋਸ਼ ਵਿਚ ਫਾਂਸੀ ਦੀ ਉਡੀਕ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲੇ ਦੀ ਕੇਂਦਰੀ ਜੇਲ ਵਿਚ ‘ਖੰਡੇ ਦੀ ਪਹੁਲ' ਛਕਾਈ ਗਈ। ਭਾਈ ਰਾਜੋਆਣਾ ਨੇ ਆਪਣੇ ਭੈਣ ਕਮਲਦੀਪ ਕੌਰ ਰਾਹੀਂ ਕਈ ਦਿਲ ਖਿੱਚਵੀਆਂ ਚਿੱਠੀਆਂ ਲਿਖ ਕੇ ਸਿੱਖ ਆਗੂਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ। ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸਿੱਖਾਂ ਨੂੰ ਸਲਾਹ ਦਿੱਤੀ ਕਿ ਉਹ 1984 ਦੇ ਸਿੱਖ ਕਤਲੇਆਮ ਨੂੰ ਭੁੱਲ ਜਾਣ। ਸ੍ਰੀ ਚਿਦੰਬਰਮ ਦੇ ਇਸ ਬਿਆਨ ਦਾ ਸਿੱਖ ਕੌਮ ਨੇ ਬੁਰਾ ਮਨਾਉਂਦਿਆਂ ਕੇਂਦਰੀ ਮੰਤਰੀ ਨੂੰ ਪੁੱਛਿਆ ਕਿ ਕੀ ਸਿੱਖਾਂ ਨੂੰ ਇਸ ਕਤਲੇਆਮ ਦਾ ਇਨਸਾਫ਼ ਮਿਲ ਗਿਆ ਹੈ?
8 ਜੁਲਾਈ ਨੂੰ ਪੰਥਕ ਧਿਰਾਂ ਨੇ ਦਰਬਾਰ ਸਾਹਿਬ 'ਤੇ ਹਮਲੇ ਦੀ ਯਾਦਗਾਰ ਸਥਾਪਿਤ ਕਰਨ ਲਈ ਖਾਕਾ ਤਿਆਰ ਕਰਨ ਬਾਰੇ ਇਕ ਵੱਖਰੀ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ। 9 ਜੁਲਾਈ ਵਾਲੇ ਦਿਨ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ 50 ਨੁਕਤੇ ਪੇਸ਼ ਕੀਤੇ ਜੋ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਦਾ ਕਾਨੂੰਨੀ ਵਿਰੋਧ ਕਰਦੇ ਹਨ। ਇਸੇ ਮਸਲੇ 'ਤੇ 11 ਜੁਲਾਈ ਨੂੰ ਯੂਰਪੀਅਨ ਸੰਸਦ ਨੇ ਭਾਰਤ ਸਰਕਾਰ ਨੂੰ ਤਾੜਨਾ ਕੀਤੀ ਕਿ ਉਹ ਬੇਗੁਨਾਹ ਪ੍ਰੋ. ਭੁੱਲਰ ਦੇ ਕੇਸ ਨੂੰ ਅਣਦੇਖਿਆ ਨਾ ਕਰੇ। ਕਨੇਡਾ ਦੇ ਸਿੱਖਾਂ ਵੱਲੋਂ 40 ਹਜ਼ਾਰ ਦਸਤਖ਼ਤਾਂ ਵਾਲਾ ਮੰਗ ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤਾ ਜਿਸ ਵਿਚ ਪ੍ਰੋ. ਭੁੱਲਰ ਨੂੰ ਫਾਂਸੀ ਨਾ ਦੇਣ ਦੀ ਅਪੀਲ ਕੀਤੀ ਗਈ ਸੀ। ਓਨਟਾਰੀਓ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੌਬ ਰੇਅ ਨੇ ਕਨੇਡੀਅਨ ਪ੍ਰਧਾਨ ਮੰਤਰੀ ਨੂੰ ਪ੍ਰੋ. ਭੁੱਲਰ ਦੀ ਸਜ਼ਾ ਰੱਦ ਕਰਨ ਲਈ ਭਾਰਤ ਸਰਕਾਰ ਕੋਲ ਮਾਮਲਾ ਉਠਾਉਣ ਦੀ ਬੇਨਤੀ ਕੀਤੀ। ਇਹਨਾਂ ਦਿਨਾਂ ਵਿਚ ਹੀ ਇਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਜਿਸ ਵਿਚ ਸੁਨਹਿਰੀ ਅੱਖਰਾਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਹਮਣੇ ਆਏ ਜਿਸ ਵਿਚ ਛਾਪੇ ਦੀਆਂ ਗਲਤੀਆਂ ਦੀ ਭਰਮਾਰ ਦੇ ਨਾਲ ਨਾਲ ਕੁਝ ਪੱਤਰੇ ਅਣਛਪੇ ਵੀ ਸਨ। ਜਥੇਦਾਰਾਂ ਦੀ ਮੀਟਿੰਗ ਵਿਚ ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ ਢੇਸੀ ਨੂੰ ਕਸੂਰਵਾਰ ਮੰਨਿਆ ਗਿਆ ਫੈਸਲਾ ਅਗਲੀ ਮੀਟਿੰਗ ਲਈ ਰਾਖਵਾਂ ਰੱਖ ਲਿਆ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਸਰੂਪ ਮੀਰਾਂ ਪ੍ਰਿੰਟਿੰਗ ਪ੍ਰੈਸ ਲੁਧਿਆਣਾ ਤੋਂ ਛਪੇ ਹਨ ਜੋ ਕਿ ਮੱਕੜ ਦੇ ਕੁੜਮਾਂ ਦੀ ਹੈ ਇਸ ਲਈ ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ; ਸਾਬਕਾ ਜਥੇਦਾਰ ਦੀ ਇਹ ਗੱਲ ਸੱਚੀ ਸਾਬਤ ਹੋਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਰਾਜਸੀ ਦਲਾਂ 'ਚ ਹਲਚਲ ਮੱਚ ਗਈ
10 ਨਵੰਬਰ ਨੂੰ ਦਿੱਲੀ ਹਾਈ ਕੋਰਟ ਨੇ ਇਕ ਫੈਸਲੇ ਵਿਚ ਦੋ ਪਾਕਿ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਜਿਨਾਂ 'ਤੇ ਦੋਸ਼ ਸੀ ਕਿ ਉਹਨਾਂ ਨੇ 11 ਸਾਲ ਪਹਿਲਾਂ ਜੰਮੂ-ਕਸ਼ਮੀਰ ਦੇ ਚਿੱਟੀਸਿੰਘਪੁਰਾ 'ਚ 35 ਸਿੱਖਾਂ ਦਾ ਕਤਲੇਆਮ ਕੀਤਾ ਸੀ। ਪੂਰੇ ਨਵੰਬਰ ਮਹੀਨੇ 'ਚ ਲਗਾਤਾਰ ਪਏ ਮੀਂਹਾਂ ਨੇ ਪੰਜਾਬ ਦੇ ਵਿਚ ਹੜਾਂ ਨਾਲ ਅਨੇਕਾਂ ਪਿੰਡ ਡੁੱਬ ਗਏ, ਫਸਲਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਅਤੇ ਕਿਸਾਨ ਆਰਥਿਕਤਾ ਨੂੰ ਭਾਰੀ ਸੱਟ ਵੱਜੀ। 17 ਨਵੰਬਰ ਨੂੰ ਯੂਰਪੀ ਸੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਫਾਂਸੀ ਦੀ ਸਜ਼ਾ ਯਾਫਤਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਘਟਾ ਕੇ ਉਮਰ ਕੈਦ 'ਚ ਬਦਲੇ। 22 ਅਗਸਤ ਨੂੰ ਕਨੇਡਾ ਦੀ ਸਿਆਸੀ ਪਾਰਟੀ ਦੇ ਨੇਤਾ ਜੈਕ ਲੇਟਨ ਦਾ ਦੇਹਾਂਤ ਹੋ ਗਿਆ ਉਹ ਦੁਨੀਆਂ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਵਜੋਂ ਚੈਂਪੀਅਨ ਵਜੋਂ ਜਾਣੇ ਜਾਂਦੇ ਸਨ। ਕਨੇਡਾ ਦੀ ਪਾਰਲੀਮੈਂਟ ਵਿਚ ਸਿੱਖ ਨਸਲਕੁਸ਼ੀ ਦਾ ਕੇਸ ਪੇਸ਼ ਕਰਨ, 1984 ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਕਮਲ ਨਾਥ ਦੀ ਕਨੇਡਾ ਫੇਰੀ ਸਮੇਂ ਸਿੱਖਾਂ ਦਾ ਸਾਥ ਦੇਣ ਵਾਲਿਆਂ 'ਚ ਕੌਮਾਂਤਰੀ ਨੇਤਾ ਵਜੋਂ ਸ਼ਾਮਲ ਹੁੰਦੇ ਰਹੇ ਸਨ। ਉਹਨਾਂ ਨੇ ਕਨੇਡਾ ਨੂੰ ਅਮਰੀਕਾ ਦੀ ਚਾਪਲੂਸੀ ਕਰਕੇ ਆਪਣੇ ਦੇਸ਼ ਦੀਆਂ ਫੌਜਾਂ ਨੂੰ ਅਫਗਾਨਿਸਤਾਨ ਭੇਜਣ ਦੀ ਨਿਖੇਧੀ ਕੀਤੀ ਸੀ। ਇਸੇ ਮਹੀਨੇ ਚੰਡੀਗੜ ਪੁਲਿਸ ਨੇ ਕਨੇਡਾ ਦੇ ਸਾਬਕਾ ਸੰਸਦ ਮੈਂਬਰ ਉਜਲ ਦੁਸਾਂਝ ਦੇ ਉਸ ਬਿਆਨ ਲਈ ਜਾਂਚ ਕਰਨ ਦੇ ਆਦੇਸ਼ ਦਿੱਤੇ ਜਿਸ ਵਿਚ ਨਵੰਬਰ ਮਹੀਨੇ 'ਚ ਸ੍ਰੀ ਦੁਸਾਂਝ ਨੇ ਸਿੱਖਾਂ ਦੀ ਦੂਜੀ ਅਤੇ ਤੀਜੀ ਪੀੜੀ ਨੂੰ ਭਾਰਤ ਵਿਰੋਧੀ ਹੋਣ ਦਾ ਫਤਵਾ ਦਿੱਤਾ ਸੀ। 3 ਸਤੰਬਰ ਨੂੰ ਸੁਰਜੀਤ ਸਿੰਘ ਬਰਨਾਲਾ ਤਾਮਿਲਨਾਡੂ ਦੀ ਗਵਰਨਰੀ ਤੋਂ ਰਿਟਾਇਰਡ ਹੋਣ ਤੋਂ ਬਾਅਦ ਮੁੜ ਸਿਆਸਤ ਵਿਚ ਦਾਖਲ ਹੋ ਗਏ। ਚੜਦੀ ਸਤੰਬਰ ਹੀ ਚੰਡੀਗੜ ਹਾਈ ਕੋਰਟ ਦਾ ਫੈਸਲਾ ਸਿੱਖਾਂ ਦੇ ਮੱਥੇ 'ਚ ਇੱਟ ਵਾਂਗੂ ਵੱਜਿਆ ਜਿਸ ਵਿਚ ਕੇਂਦਰ ਦੇ ਵਕੀਲ ਹਰਭਗਵਾਨ ਵੱਲੋਂ ਸਹਿਜਧਾਰੀਆਂ ਨੂੰ ਵੋਟ ਨਾ ਪਾਉਣ ਦੇਣ ਦੇ ਪੱਤਰ ਨੂੰ ਵਾਪਸ ਲੈ ਲਿਆ ਗਿਆ। ਕੇਂਦਰੀ ਵਕੀਲ ਨੇ ਦੱਸਿਆ ਕਿ ਇਸ ਹਲਫੀਆ ਬਿਆਨ ਨੂੰ ਵਾਪਸ ਲੈਣ ਲਈ ਮੈਨੂੰ ਕੇਂਦਰ ਦੇ ਵਜ਼ੀਰਾਂ ਵੱਲੋਂ ਫੋਨ ਆਇਆ ਸੀ ਸਮਝਿਆ ਗਿਆ ਕਿ ਇਹ ਫੋਨ ਵਿਦੇਸ਼ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਕੀਤਾ ਗਿਆ ਸੀ। ਇਸ ਬਿਆਨ ਨੂੰ ਵਾਪਸ ਲੈਣ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਹੱਕ ਮਿਲ ਜਾਣਾ ਸੀ ਪਰ ਮੁੜ ਸੋਧ ਕਰਕੇ ਨਵਾਂ ਬਿਆਨ ਦਾਖਲ ਕਰਨ ਨਾਲ ਇਹ ਅਮਲ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਦੀ ਮਿਤੀ ਤੋਂ ਅੱਗੇ ਚਲਿਆ ਗਿਆ। ਇਸੇ ਹਫ਼ਤੇ ਹੀ ਇਕ ਹੋਰ ਵੱਡੀ ਖ਼ਬਰ ਨੇ ਸਿੱਖਾਂ ਦਾ ਧਿਆਨ ਖਿੱਚਿਆ ਬਠਿੰਡਾ ਦੇ ਪੱਤਰਕਾਰ ਚਰਨਜੀਤ ਭੁੱਲਰ ਵੱਲੋਂ ਤੱਥਾਂ ਸਾਹਿਤ ਰਿਪੋਰਟ ਪੇਸ਼ ਕੀਤੀ ਜਿਸ ਵਿਚ ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੱਡੀ ਪਿਛਲੇ ਪੰਜ ਸਾਲਾਂ ਵਿਚ ਇਕ ਕਰੋੜ ਪੈਹਟ ਲੱਖ ਦਾ ਪੈਟਰੌਲ ਛਕ ਗਈ ਹੈ ਰਿਪੋਰਟ 'ਚ ਦੱਸਿਆ ਕਿ ਜੇ ਕੋਈ ਗੱਡੀ ਲਗਾਤਾਰ ਦਿਨ ਰਾਤ ਚਲਦੀ ਰਹੇ ਤਾਂ ਵੀ ਉਹ ਇੰਨੀ ਵੱਡੀ ਕਰਮ ਦਾ ਤੇਲ ਨਹੀਂ ਖਾ ਸਕਦੀ।
18 ਸਤੰਬਰ ਨੂੰ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਹੁਮਤ ਨਾਲ ਜਿੱਤ ਗਿਆ। ਅਦਾਲਤੀ ਹੁਕਮਾਂ ਦੇ ਬਾਵਜੂਦ ਮੋਨੇ-ਘੋਨੇ ਵੋਟਰਾਂ ਨੇ ਖੁੱਲ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ। ਇਥੋਂ ਤੱਕ ਕਿ ਡੇਰੇਦਾਰ ਸਾਧਾਂ ਦੇ ਚੇਲੇ, ਡੇਰਾ ਸਰਸਾ ਦੇ ਪ੍ਰੇਮੀ ਵੀ ਖੁੱਲ ਕੇ ਵੋਟਾਂ ਪਾਉਂਦੇ ਰਹੇ, ਇਸ ਦਿਨ ਕਾਨੂੰਨ ਨਾਂ ਦੀ ਕੋਈ ਚੀਜ਼ ਪੰਜਾਬ ਵਿਚ ਨਾ ਰਹੀ। ਕਈ ਬੂਥਾਂ 'ਤੇ ਕਬਜ਼ੇ ਹੋਏ, ਗੋਲੀ ਚੱਲੀ ਅਨੇਕਾਂ ਲੋਕ ਫੱਟੜ ਹੋ ਗਏ। ਇਸ ਨਾਲੋਂ ਵੀ ਬੁਰੀ ਗੱਲ ਇਹ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਤੇ ਚੜ ਕੇ ਮੌਡਰਨ ਮਹੰਤ ਲਾਣਾ ਫਿਰ ਸ਼੍ਰੋਮਣੀ ਕਮੇਟੀ 'ਚ ਦਾਖਲ ਹੋ ਗਿਆ। ਹਰਿਆਣਾ ਵੱਖਰੀ ਕਮੇਟੀ ਬਣਾਉਣ ਲਈ ਯਤਨ ਕਰ ਰਹੇ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਚੋਣਾਂ 'ਚ ਹਾਰ ਗਏ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੋਣ ਹਾਰ ਗਏ। ਸ੍ਰ. ਮਾਨ ਦੀ ਇਸ ਗੱਲੋਂ ਰੱਜ ਕੇ ਬਦਨਾਮੀ ਹੋਈ ਕਿ ਉਸ ਨੇ ਪੰਥਕ ਉਮੀਦਵਾਰਾਂ ਦੇ ਮੁਕਾਬਲੇ ਆਪਣੀ ਪਾਰਟੀ ਦੇ ਉਮੀਦਵਾਰ ਖੜੇ ਕੀਤੇ ਸਨ। ਪੰਥਕ ਮੋਰਚਾ ਵੀ ਕਾਮਯਾਬ ਨਾ ਹੋ ਸਕਿਆ।
10 ਅਕਤੂਬਰ ਨੂੰ ਪ੍ਰਸਿੱਧ ਗਜ਼ਲ ਗਾਇਕ ਜਗਜੀਤ ਸਿੰਘ ਦਾ ਲੀਲਾਵਤੀ ਹਸਪਤਾਲ ਮੁੰਬਈ ਵਿਚ ਦੇਹਾਂਤ ਹੋ ਗਿਆ। 13 ਅਕਤੂਬਰ ਨੂੰ ਜਦੋਂ 1984 ਦੀ ਸਿੱਖ ਨਸਲਕੁਸ਼ੀ ਲਈ ਦੋਸ਼ੀਆਂ 'ਚ ਮੰਨੇ ਜਾਂਦੇ ਕੇਂਦਰੀ ਮੰਤਰੀ ਕਮਲ ਨਾਥ ਬੈਲਜੀਅਮ ਪੁੱਜੇ ਤਾਂ ਯੂਰਪ ਦੇ ਸਿੱਖਾਂ ਨੇ ਉਸ ਵਿਰੁੱਧ ਭਾਰੀ ਮੁਜ਼ਾਹਰਾ ਕੀਤਾ। ਕਮਲ ਨਾਥ ਨੇ ਕਿਹਾ ਕਿ ਉਹ ਸਿੱਖ ਕਤਲੇਆਮ ਲਈ ਦੋਸ਼ੀ ਨਹੀਂ ਹੈ।
13 ਅਕਤੂਬਰ ਨੂੰ ਸਿੱਖ ਬਜ਼ੁਰਗ ਦੌੜਾਕ ਫੌਜਾ ਸਿੰਘ (100 ਸਾਲ) ਨੇ ਟੋਰਾਂਟੋ ਵਿਚ ਵਿਸ਼ਵ ਰਿਕਾਰਡ ਬਣਾ ਕੇ
ਨਵੰਬਰ ਦੇ ਪਹਿਲੇ ਹਫ਼ਤੇ ਸੰਸਾਰ ਭਰ ਵਿਚ ਸਿੱਖਾਂ ਨੇ 1984 ਦੀ ਸਿੱਖ ਨਸਲਕੁਸ਼ੀ ਦੇ 27 ਸਾਲਾਂ ਤੋਂ ਬਾਅਦ ਵੀ ਇਨਸਾਫ਼ ਨਾ ਮਿਲ ਸਕਣ ਦੇ ਰੋਸ ਵਜੋਂ ਥਾਂ-ਥਾਂ ਰੋਸ ਮੁਜ਼ਾਹਰੇ ਕੀਤੇ। ਸਿੱਖਸ ਫਾਰ ਜਸਟਿਸ ਦੀ ਅਗਵਾਈ ਵਿਚ ਕਨੇਡਾ ਦੀ ਸੰਸਦ ਅੱਗੇ ਇਕ ਵਿਸ਼ਾਲ ਰੈਲੀ ਵੀ ਕੀਤੀ ਗਈ ਜਿਸ ਵਿਚ ਭਾਰਤ ਸਰਕਾਰ ਤੋਂ ਮਾਰੇ ਗਏ ਸਿੱਖਾਂ ਲਈ ਇਨਸਾਫ਼ ਦੀ ਮੰਗ ਕੀਤੀ ਗਈ। ਵੈਨਕੂਵਰ ਵਿਚ ਸਿੱਖਾਂ ਨੇ ਵਿਛੜੇ ਸਾਥੀਆਂ ਲਈ 55 ਹਜ਼ਾਰ ਯੂਨਿਟ ਖੂਨਦਾਨ ਕੀਤਾ।
1 ਦਸੰਬਰ ਨੂੰ ਫਿਲਮੀ ਕਲਾਕਾਰ ਸ੍ਰੀ ਅਮਿਤਾਬ ਬਚਨ ਦਾ ਇਕ ਪੱਤਰ ਸ੍ਰੀ ਅਕਾਲ ਤਖ਼ਤ 'ਤੇ ਪੁੱਜਿਆ ਜਿਸ ਵਿਚ ਉਸ ਨੇ ਸਫਾਈ ਦਿੱਤੀ ਕਿ ਸਿੱਖ ਕਤਲੇਆਮ 'ਚ ਮੇਰੀ ਕੋਈ ਭੂਮਿਕਾ ਨਹੀਂ ਸੀ ਇਸ ਖ਼ਤ ਦਾ ਨਿਪਟਾਰਾ ਜਥੇਦਾਰਾਂ ਵੱਲੋਂ ਸਾਲ 2012 'ਚ ਕੀਤੇ ਜਾਣ ਦੀ ਉਮੀਦ ਹੈ। ਪਰ ਇਸ ਤੋਂ ਪਹਿਲਾਂ ਹੀ ਸਿੱਖਸ ਫਾਰ ਜਸਟਿਸ ਵੱਲੋਂ ਕਈ ਅਜਿਹੇ ਗਵਾਹ ਪੇਸ਼ ਕੀਤੇ ਹਨ ਜਿਨਾਂ ਨੇ ਕਿਹਾ ਹੈ ਕਿ ਅਸੀਂ ਖੁਦ ਸ੍ਰੀ ਬਚਨ ਨੂੰ ਟੈਲੀਵਿਜ਼ਨ 'ਤੇ ਸਿੱਖਾਂ ਖਿਲਾਫ਼ ਦੰਗਾਕਾਰੀਆਂ ਨੂੰ ਭੜਕਾਉਂਦੇ ਦੇਖਿਆ ਹੈ।
20 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਹਿਜਧਾਰੀਆਂ (ਅਸਲ ਵਿਚ ਪਤਿਤ) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੋਟ ਪਾਉਣ ਦਾ ਹੱਕ ਦਿੱਤਾ। ਕੋਰਟ ਨੇ ਕੇਂਦਰ ਸਰਕਾਰ ਦਾ 8 ਅਕਤੂਬਰ 2003 ਵਾਲਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਜਿਸ ਦੇ ਆਧਾਰ 'ਤੇ ਹੁਣ ਤੱਕ ਪਤਿਤ ਲੋਕਾਂ ਨੂੰ ਗੁਰਦੁਆਰਾ ਪ੍ਰਬੰਧ ਤੋਂ ਪਾਸੇ ਰੱਖਿਆ ਗਿਆ ਸੀ ਸੰਨ 2012 ਵਿਚ ਵੀ ਇਹ ਮਾਮਲਾ ਕਿਸੇ ਨਾ ਕਿਸੇ ਤਰਾਂ ਭਖਦਾ ਰਹੇਗਾ।
24 ਦਸੰਬਰ ਨੂੰ ਮੁੱਖ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 30 ਜਨਵਰੀ ਨੂੰ ਕਰਾਉਣ ਦਾ ਐਲਾਨ ਕੀਤਾ.
- ਗੁਰਸੇਵਕ ਸਿੰਘ ਧੌਲਾ 9463216267